Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੈਬਨਿਟ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਤਹਿਤ ਜੁਲਾਈ ਤੋਂ ਨਵੰਬਰ, 2020 ਦੇ ਪੰਜ ਮਹੀਨਿਆਂ ਤੱਕ ਮੁਫ਼ਤ ਛੋਲੇ (ਚਣੇ) ਵੰਡਣ ਲਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਦੇ ਵਿਸਤਾਰ ਨੂੰ ਪ੍ਰਵਾਨਗੀ ਦਿੱਤੀ


 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਕੋਵਿਡ-19 ਦਾ ਆਰਥਿਕ ਪੱਧਰ ਤੇ ਮੁਕਾਬਲਾ ਕਰਨ ਦੇ ਇੱਕ ਹਿੱਸੇ  ਦੇ ਰੂਪ ਵਿੱਚ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ  (ਪੀਐੱਮਜੀਕੇਏਵਾਈ)  ਨੂੰ ਹੋਰ ਪੰਜ ਮਹੀਨੇ-ਜੁਲਾਈ ਤੋਂ ਨਵੰਬਰ, 2020 ਤੱਕ ਵਿਸਤਾਰ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। 

 

ਯੋਜਨਾ ਤਹਿਤ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 (ਐੱਨਐੱਫਐੱਸਏ)  ਦੇ ਸਾਰੇ ਲਾਭਾਰਥੀ ਪਰਿਵਾਰਾਂ  ਨੂੰ ਅਗਲੇ ਪੰਜ ਮਹੀਨੇ- ਜੁਲਾਈ ਤੋਂ ਨਵੰਬਰ, 2020 ਤੱਕ ਪ੍ਰਤੀ ਮਹੀਨੇ 1 ਕਿੱਲੋ ਛੋਲੇ (ਚਣੇ) ਮੁਫ਼ਤ ਵੰਡਣ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 9.7 ਲੱਖ ਮੀਟ੍ਰਿਕ ਟਨ ਛੋਲੇ (ਚਣੇ) ਵੰਡਣ ਕਰਨ ਦਾ ਪ੍ਰਸਤਾਵ ਹੈ, ਜਿਸ ਦੀ ਅਨੁਮਾਨਿਤ ਲਾਗਤ 6,849.24 ਕਰੋੜ ਰੁਪਏ ਹੈ।   

 

ਯੋਜਨਾ ਤਹਿਤ ਲਗਭਗ 19.4 ਕਰੋੜ ਪਰਿਵਾਰਾਂ  ਨੂੰ ਕਵਰ ਕੀਤਾ ਜਾਵੇਗਾ।  ਵਿਸਤਾਰਿਤ ਪੀਐੱਮਜੀਕੇਏਵਾਈ ਦਾ ਸਾਰਾ ਖਰਚ ਕੇਂਦਰ ਸਰਕਾਰ ਦੁਆਰਾ ਕੀਤਾ ਜਾਵੇਗਾ। ਯੋਜਨਾ ਦਾ ਵਿਸਤਾਰ ਭਾਰਤ ਸਰਕਾਰ ਦੀਆਂ ਪ੍ਰਤੀਬੱਧਤਾਵਾਂ ਦੇ ਅਨੁਰੂਪ ਹੈ, ਜਿਸ ਤਹਿਤ ਇਹ ਯਤਨ ਕੀਤਾ ਗਿਆ ਹੈ ਕਿ ਅਗਲੇ ਪੰਜ ਮਹੀਨਿਆਂ ਤੱਕ ਅਨਾਜ ਦੀ ਗ਼ੈਰ-ਉਪਲੱਬਧਤਾ ਕਾਰਨ ਕਿਸੇ ਵੀ ਵਿਅਕਤੀਖਾਸ ਤੌਰ ਤੇ ਕਿਸੇ ਵੀ ਗ਼ਰੀਬ ਪਰਿਵਾਰ ਨੂੰ ਕਠਿਨਾਈ ਦਾ ਸਾਹਮਣਾ ਨਾ ਕਰਨਾ  ਪਵੇ।  ਇਨ੍ਹਾਂ ਪੰਜ ਮਹੀਨਿਆਂ  ਦੌਰਾਨ ਛੋਲਿਆਂ (ਚਣਿਆਂ) ਦੀ ਮੁਫ਼ਤ ਵੰਡ ਨਾਲ ਉਪਰੋਕਤ ਸਾਰੇ ਵਿਅਕਤੀਆਂ ਨੂੰ ਪ੍ਰੋਟੀਨ ਦੀ ਉਚਿਤ ਉਪਲੱਬਧਤਾ ਵੀ ਸੁਨਿਸ਼ਚਿਤ ਹੋਵੇਗੀ।

 

2015-2016 ਵਿੱਚ ਸਥਾਪਿਤ ਬਫਰ ਸਟਾਕ ਨਾਲ ਪੈਕੇਜ ਲਈ ਦਾਲ਼ਾਂ ਦੀ ਵੰਡ ਕੀਤੀ ਜਾਵੇਗੀ।  ਪੀਐੱਮਜੀਕੇਏਵਾਈ ਦੀ ਵਿਸਤਾਰਿਤ ਮਿਆਦ ਦੇ ਦੌਰਾਨ ਵੰਡ ਲਈ ਭਾਰਤ ਸਰਕਾਰ ਕੋਲ ਛੋਲਿਆਂ (ਚਣਿਆਂ) ਦਾ ਉਚਿਤ ਸਟਾਕ ਹੈ।

 

ਪੀਐੱਮਜੀਕੇਏਵਾਈ  ਦੇ ਪਹਿਲੇ ਪੜਾਅ  (ਅਪ੍ਰੈਲ ਤੋਂ ਜੂਨ 2020 ਤੱਕ)  ਵਿੱਚ4.63 ਲੱਖ ਮੀਟ੍ਰਿਕ ਟਨ  ਦਾਲ਼ਾਂ ਦੀ ਵੰਡ ਪਹਿਲਾਂ ਹੀ ਕੀਤੀ ਜਾ ਚੁੱਕੀ ਹੈਜਿਸ ਦੇ ਨਾਲ ਦੇਸ਼ ਭਰ  ਦੇ 18.2 ਕਰੋੜ ਪਰਿਵਾਰਾਂ ਨੂੰ ਲਾਭ ਹੋਇਆ ਹੈ।

 

 

ਪਿਛੋਕੜ :

 

ਪ੍ਰਧਾਨ ਮੰਤਰੀ ਨੇ 30 ਜੂਨ, 2020 ਨੂੰ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਨੂੰ ਨਵੰਬਰ, 2020 ਦੇ ਅੰਤ ਤੱਕ ਵਿਸਤਾਰ ਦੇਣ ਦਾ ਐਲਾਨ ਕੀਤਾ ਤਾਕਿ ਕੋਰੋਨਾ ਵਾਇਰਸ ਅਤੇ ਲੌਕਡਾਊਨ ਦੇ ਕਾਰਨ ਹੋਏ ਆਰਥਿਕ ਵਿਘਨ ਨਾਲ ਵੰਚਿਤਾਂ ਜਾਂ ਗ਼ਰੀਬਾਂ ਦੀਆਂ ਕਠਿਨਾਇਆਂ ਨੂੰ ਘੱਟ ਕੀਤਾ ਜਾ ਸਕੇ।

 

 

************

 

 

ਵੀਆਰਆਰਕੇ/ਐੱਸਐੱਚ