ਸਾਥੀਓ,
ਮੈਂ ਅੱਜ ਆਪ ਸਭ ਨੂੰ ਨਮਨ ਕਰਨ ਆਇਆ ਹਾਂ। ਕਿਉਂਕਿ ਜਿਸ ਵੀਰਤਾ ਦੇ ਨਾਲ ਲੜਾਈ ਲੜੀ ਹੈ, ਮੈਂ ਕੁਝ ਦਿਨ ਪਹਿਲਾਂ ਵੀ ਕਿਹਾ ਸੀ ਕਿ ਜੋ ਵੀਰ ਸਾਨੂੰ ਛੱਡਕੇ ਚਲੇ ਗਏ ਹਨ ਉਹ ਵੀ ਇੰਝ ਹੀ ਨਹੀਂ ਗਏ ਹਨ। ਆਪ ਸਭ ਨੇ ਮਿਲ ਕੇ ਕਰਾਰਾ ਜਵਾਬ ਵੀ ਦਿੱਤਾ ਹੈ। ਸ਼ਾਇਦ ਤੁਸੀਂ ਜਖ਼ਮੀ ਹੋ, ਹਸਪਜਤਾਲ ਵਿੱਚ ਹੋ, ਇਸ ਲਈ ਸ਼ਾਇ
ਦ ਤੁਹਾਨੂੰ ਅੰਦਾਜ਼ਾ ਨਾ ਹੋ ਪਾਏ। ਲੇਕਿਨ 130 ਕਰੋੜ ਦੇਸ਼ਵਾਸੀ ਤੁਹਾਡੇ ਪ੍ਰਤੀ ਬਹੁਤ ਹੀ ਗੌਰਵ (ਮਾਣ) ਅਨੁਭਵ ਕਰਦੇ ਹਨ।
ਤੁਹਾਡਾ ਇਹ ਸਾਹਸ, ਬਹਾਦਰੀ ਪੂਰੀ ਨਵੀਂ ਪੀੜ੍ਹੀ ਨੂੰ ਪ੍ਰੇਰਣਾ ਦੇ ਰਹੇ ਹਨ ਅਤੇ ਇਸ ਲਈ ਤੁਹਾਡਾ ਇਹ ਪਰਾਕ੍ਰਮ, ਤੁਹਾਡੀ ਇਹ ਬਹਾਦਰੀ ਅਤੇ ਤੁਸੀਂ ਜੋ ਕੀਤਾ ਹੈ ਉਹ ਸਾਡੀ ਯੁਵਾ ਪੀੜ੍ਹੀ ਨੂੰ, ਸਾਡੇ ਦੇਸ਼ਵਾਸੀਆਂ ਨੂੰ ਆਉਣ ਵਾਲੇ ਲੰਬੇ ਅਰਸੇ ਤੱਕ ਪ੍ਰੇਰਣਾ ਦਿੰਦਾ ਰਹੇਗਾ। ਅਤੇ ਅੱਜ ਜੋ ਵਿਸ਼ਵ ਦੀ ਸਥਿਤੀ ਹੈ, ਉੱਥੇ ਜਦੋਂ ਇਹ ਮੈਸੇਜ ਜਾਂਦਾ ਹੈ ਕਿ ਭਾਰਤ ਦੇ ਵੀਰ ਜਵਾਨ ਇਹ ਪਰਾਕ੍ਰਮ ਦਿਖਾਉਂਦੇ ਹਨ, ਅਜਿਹੀਆਂ-ਅਜਿਹੀਆਂ ਸ਼ਕਤੀਆਂ ਦੇ ਸਾਹਮਣੇ ਦਿਖਾਉਂਦੇ ਹਨ, ਤੱਦ ਤਾਂ ਦੁਨੀਆ ਵੀ ਜਾਣਨ ਨੂੰ ਬਹੁਤ ਉਤਸੁਅਕ ਰਹਿੰਦੀ ਹੈ ਕਿ ਉਹ ਨੌਜਵਾਨ ਹੈ ਕੌਣ। ਉਨ੍ਹਾਂ ਦੀ ਟ੍ਰੇਨਿੰਗ ਕੀ ਹੈ, ਉਨ੍ਹਾਂ ਦਾ ਤਿਆਗ ਕਿਤਨਾ ਉੱਚਾ ਹੈ। ਉਨ੍ਹਾਂ ਦਾ commitment ਕਿਤਨਾ ਵਧੀਆ ਹੈ। ਅੱਜ ਪੂਰਾ ਵਿਸ਼ਵ੍ ਤੁਹਾਡੇ ਪਰਾਕ੍ਰਮ ਦਾ analysis ਕਰ ਰਿਹਾ ਹੈ।
ਮੈਂ ਅੱਜ ਸਿਰਫ਼ ਅਤੇ ਸਿਰਫ਼ ਤੁਹਾਨੂੰ ਪ੍ਰਣਾਮ ਕਰਨ ਆਇਆ ਹਾਂ। ਤੁਹਾਨੂੰ ਛੂ ਕੇ, ਤੁਹਾਨੂੰ ਦੇਖ ਕੇ ਇੱਕ ਊਰਜਾ ਲੈ ਕੇ ਜਾ ਰਿਹਾ ਹਾਂ, ਇੱਕ ਪ੍ਰੇਰਣਾ ਲੈ ਕੇ ਜਾ ਰਿਹਾ ਹਾਂ। ਅਤੇ ਸਾਡਾ ਭਾਰਤ ਆਤਮੂਨਿਰਭਰ ਬਣੇ, ਦੁਨੀਆ ਦੀ ਕਿਸੇ ਵੀ ਤਾਕਤ ਦੇ ਸਾਹਮਣੇ ਨਾ ਕਦੇ ਝੁਕੇ ਹਾਂ, ਨਾ ਕਦੇ ਝੁਕਾਂਗੇ।
ਇਹ ਗੱਲ ਮੈਂ ਬੋਲ ਸਕ ਰਿਹਾ ਹਾਂ ਤੁਹਾਡੇ ਜਿਹੇ ਵੀਰ ਪਰਾਕ੍ਰਮੀ ਸਾਥੀਆਂ ਦੇ ਕਾਰਨ। ਮੈਂ ਤੁਹਾਨੂੰ ਤਾਂ ਪ੍ਰਣਾਮ ਕਰਦਾ ਹਾਂ, ਤੁਹਾਨੂੰ ਜਨਮਰ ਦੇਣ ਵਾਲੀਆਂ ਤੁਹਾਡੀਆਂ ਵੀਰ ਮਾਤਾਵਾਂ ਨੂੰ ਵੀ ਪ੍ਰਣਾਮ ਕਰਦਾ ਹਾਂ। ਸ਼ਤ: ਸ਼ਤ: ਨਮਨ ਕਰਦਾ ਹਾਂ ਉਨ੍ਹਾਂ ਮਾਤਾਵਾਂ ਨੂੰ ਜਿੰਨ੍ਹਾਂ ਨੇ ਤੁਹਾਡੇ ਜਿਹੇ ਵੀਰ ਜੋਧਿਆਂ ਨੂੰ ਜਨਮ ਦਿੱਤਾ, ਪਾਲ਼ਿਆ- ਪੋਸਿਆ ਹੈ, ਲਾਲਨ-ਪਾਲਨ ਕੀਤਾ ਹੈ ਅਤੇ ਦੇਸ਼ ਲਈ ਦੇ ਦਿੱਤਾ ਹੈ। ਉਨ੍ਹਾਂ ਮਾਤਾਵਾਂ ਦਾ ਜਿਤਨਾ ਗੌਰਵ ਕਰੋ, ਉਨ੍ਹਾਂ ਨੂੰ ਜਿਤਨਾ ਸਰ ਝੁੱਕਾ ਕੇ ਨਮਨ ਕਰੀਏ, ਉਤਨਾ ਘੱਟ ਹੈ।
ਫਿਰ ਇੱਕ ਵਾਰ ਸਾਥੀਓ, ਤੁਸੀਂ ਬਹੁਤ ਜਲਦਾ ਠੀਕ ਹੋ ਜਾਓ, ਸੁਅਸਥ ਲਾਭ ਹੋਵੇ, ਅਤੇ ਦੁਬਾਰਾ ਸੰਜਮ, ਦੁਬਾਰਾ ਸਹਿਯੋਗ, ਇਸੇ ਵਿਚਾਰ ਦੇ ਨਾਲ ਆਓ ਅਸੀਂ ਸਭ ਮਿਲ ਕੇ ਚਲ ਪਈਏ।
ਧੰਨਵਾਦ ਦੋਸਤੋ।
******
ਵੀਆਰਆਰਕੇ/ਐੱਸਐੱਚ/ਐੱਨਐੱਸ
Interacting with our brave Jawans, who do everything to protect our nation. https://t.co/704f7Q9Fu4
— Narendra Modi (@narendramodi) July 3, 2020