ਸਾਥੀਓ,
ਇਸ ਉਪਚਾਰਕ ਉਦਘਾਟਨ ਤੋਂ ਪਹਿਲਾਂ, ਮੈਂ ਖਗੜੀਆ ਵਿੱਚ ਆਪਣੇ ਭਾਈਆਂ ਅਤੇ ਭੈਣਾਂ ਨਾਲ ਗੱਲ ਕਰ ਰਿਹਾ ਸਾਂ।
ਅੱਜ ਪਿੰਡ ਦੇ ਆਪ ਸਾਰਿਆਂ ਨਾਲ ਗੱਲ ਕਰਕੇ ਕੁਝ ਰਾਹਤ ਵੀ ਮਿਲੀ ਹੈ ਅਤੇ ਤਸੱਲੀ ਵੀ ਮਿਲੀ ਹੈ। ਜਦੋਂ ਕੋਰੋਨਾ ਮਹਾਮਾਰੀ ਦਾ ਸੰਕਟ ਵਧਣਾ ਸ਼ੁਰੂ ਹੋਇਆ ਸੀ, ਤਾਂ ਤੁਸੀਂ ਸਾਰੇ, ਕੇਂਦਰ ਸਰਕਾਰ ਹੋਵੇ ਜਾਂ ਰਾਜ ਸਰਕਾਰ, ਦੋਹਾਂ ਦੀਆਂ ਚਿੰਤਾਵਾਂ ਵਿੱਚ ਬਣੇ ਹੋਏ ਸੀ। ਇਸ ਦੌਰਾਨ ਜੋ ਜਿੱਥੇ ਸੀ ਉੱਥੇ ਉਸਨੂੰ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਅਸੀਂ ਆਪਣੇ ਮਜ਼ਦੂਰ ਭਾਈ-ਭੈਣਾਂ ਲਈ ਸਪੈਸ਼ਲ ਸ਼੍ਰਮਿਕ ਟ੍ਰੇਨਾਂ ਵੀ ਚਲਾਈਆਂ !
ਵਾਕਈ, ਤੁਹਾਡੇ ਨਾਲ ਗੱਲ ਕਰਕੇ ਅੱਜ ਤੁਹਾਡੀ ਊਰਜਾ ਵਿੱਚ ਵੀ ਜੋ ਤਾਜ਼ਗੀ ਸੀ, ਅਤੇ ਇੱਕ ਸਨਮਾਨ ਦਾ ਭਾਵ ਸੀ, ਇੱਕ ਵਿਸ਼ਵਾਸ ਸੀ, ਇਹ ਸਭ ਕੁਝ ਮੈਂ ਮਹਿਸੂਸ ਕਰ ਰਿਹਾ ਹਾਂ। ਕੋਰੋਨਾ ਦਾ ਇਤਨਾ ਵੱਡਾ ਸੰਕਟ, ਪੂਰੀ ਦੁਨੀਆ ਜਿਸ ਦੇ ਸਾਹਮਣੇ ਹਿੱਲ ਗਈ, ਸਹਿਮ ਗਈ, ਲੇਕਿਨ ਤੁਸੀਂ ਡਟ ਕੇ ਖੜ੍ਹੇ ਰਹੇ। ਭਾਰਤ ਦੇ ਪਿੰਡਾਂ ਵਿੱਚ ਤਾਂ ਕੋਰੋਨਾ ਦਾ ਜਿਸ ਤਰ੍ਹਾਂ ਮੁਕਾਬਲਾ ਕੀਤਾ ਹੈ, ਉਸ ਨੇ ਸ਼ਹਿਰਾਂ ਨੂੰ ਵੀ ਬਹੁਤ ਵੱਡਾ ਸਬਕ ਦਿੱਤਾ ਹੈ।
ਸੋਚੋ, 6 ਲੱਖ ਤੋਂ ਜ਼ਿਆਦਾ ਪਿੰਡਾਂ ਵਾਲਾ ਸਾਡਾ ਦੇਸ਼, ਜਿਨ੍ਹਾਂ ਵਿੱਚ ਭਾਰਤ ਦੀ ਦੋ-ਤਿਹਾਈ ਤੋਂ ਜ਼ਿਆਦਾ ਆਬਾਦੀ,
ਕਰੀਬ-ਕਰੀਬ 80-85 ਕਰੋੜ ਲੋਕ ਜੋ ਪਿੰਡਾਂ ਵਿੱਚ ਰਹਿੰਦੇ ਹਨ, ਉਸ ਗ੍ਰਾਮੀਣ ਭਾਰਤ ਵਿੱਚ ਕੋਰੋਨਾ ਦੇ ਸੰਕ੍ਰਮਣ ਨੂੰ ਤੁਸੀਂ ਬਹੁਤ ਹੀ ਪ੍ਰਭਾਵੀ ਤਰੀਕੇ ਨਾਲ ਰੋਕਿਆ ਹੈ। ਅਤੇ ਇਹ ਜੋ ਸਾਡੇ ਪਿੰਡਾਂ ਦੀ ਜਨਸੰਖਿਆ ਹੈ, ਇਹ ਜਨਸੰਖਿਆ ਯੂਰਪ ਦੇ ਸਾਰੇ ਦੇਸ਼ਾਂ ਨੂੰ ਮਿਲਾ ਦੇਈਏ, ਤਾਂ ਵੀ ਉਸ ਤੋਂ ਕਿਤੇ ਜ਼ਿਆਦਾ ਹੈ। ਇਹ ਜਨਸੰਖਿਆ, ਪੂਰੇ ਅਮਰੀਕਾ ਨੂੰ ਮਿਲਾ ਦੇਈਏ, ਰੂਸ ਨੂੰ ਮਿਲਾ ਦੇਈਏ, ਆਸਟ੍ਰੇਲੀਆ ਨੂੰ ਮਿਲਾ ਦੇਈਏ, ਤਾਂ ਵੀ ਉਸ ਤੋਂ ਕਿਤੇ ਜ਼ਿਆਦਾ ਹੈ।
ਇਤਨੀ ਵੱਡੀ ਜਨਸੰਖਿਆ ਦਾ ਕੋਰੋਨਾ ਦਾ ਇਤਨੇ ਸਾਹਸ ਨਾਲ ਮੁਕਾਬਲਾ ਕਰਨਾ, ਇਤਨੀ ਸਫ਼ਲਤਾ ਨਾਲ ਮੁਕਾਬਲਾ ਕਰਨਾ, ਬਹੁਤ ਵੱਡੀ ਗੱਲ ਹੈ। ਹਰ ਹਿੰਦੁਸਤਾਨੀ ਇਸ ਗੱਲ ਲਈ ਮਾਣ ਕਰ ਸਕਦਾ ਹੈ। ਇਸ ਸਫ਼ਲਤਾ ਦੇ ਪਿੱਛੇ ਸਾਡੇ ਗ੍ਰਾਮੀਣ ਭਾਰਤ ਦੀ ਜਾਗਰੂਕਤਾ ਨੇ ਕੰਮ ਕੀਤਾ ਹੈ, ਪੰਚਾਇਤ ਪੱਧਰ ਤੱਕ ਸਾਡੀਆਂ ਲੋਕਤਾਂਤਰਿਕ ਵਿਵਸਥਾਵਾਂ, ਸਾਡੀਆਂ ਸਿਹਤ ਸੁਵਿਧਾਵਾਂ, ਸਾਡੇ ਚਿਕਿਤਸਾ ਕੇਂਦਰ-ਵੈੱਲਨੈੱਸ ਸੈਂਟਰ, ਸਾਡੇ ਸਵੱਛਤਾ ਅਭਿਯਾਨ ਦੀ ਅਹਿਮ ਭੂਮਿਕਾ ਰਹੀ ਹੈ।
ਲੇਕਿਨ ਇਸ ਵਿੱਚ ਵੀ ਗ੍ਰਾਊਂਡ ’ਤੇ ਕੰਮ ਕਰਨ ਵਾਲੇ ਸਾਥੀ, ਗ੍ਰਾਮ ਪ੍ਰਧਾਨ, ਆਂਗਨਵਾੜੀ ਵਰਕਰ, ਆਸ਼ਾ ਵਰਕਰਸ, ਜੀਵਿਕਾ ਦੀਦੀ, ਇਨ੍ਹਾਂ ਸਾਰਿਆਂ ਨੇ ਬਹੁਤ ਬਿਹਤਰੀਨ ਕੰਮ ਕੀਤਾ ਹੈ। ਇਹ ਸਾਰੇ ਵਾਹ ਵਾਹੀ ਦੇ ਪਾਤਰ ਹਨ, ਪ੍ਰਸ਼ੰਸਾ ਦੇ ਪਾਤਰ ਹਨ।
ਸਾਥੀਓ,
ਅਗਰ ਇਹ ਗੱਲ ਕੋਈ ਹੋਰ ਪੱਛਮੀ ਦੇਸ਼ ਵਿੱਚ ਹੋਈ ਹੁੰਦੀ, ਤਾਂ ਦੁਨੀਆ ਵਿੱਚ ਅੰਤਰਰਾਸ਼ਟਰੀ ਪੱਧਰ ’ਤੇ ਇਸ ਸਫ਼ਲਤਾ ਦੀ ਕਿਤਨੀ ਚਰਚਾ ਹੁੰਦੀ, ਕਿਤਨੀ ਵਾਹ-ਵਾਹੀ ਹੁੰਦੀ। ਲੇਕਿਨ ਅਸੀਂ ਜਾਣਦੇ ਹਾਂ ਕੁਝ ਲੋਕਾਂ ਨੂੰ ਆਪਣੀ ਗੱਲ ਵੀ ਦੱਸਣ ਵਿੱਚ ਸੰਕੋਚ ਹੁੰਦਾ ਹੈ, ਕੁਝ ਲੋਕਾਂ ਨੂੰ ਲਗਦਾ ਹੈ ਭਾਰਤ ਦੇ ਗ੍ਰਾਮੀਣ ਜੀਵਨ ਦੀ ਵਾਹ-ਵਾਹੀ ਹੋ ਜਾਵੇਗੀ ਤਾਂ ਦੁਨੀਆ ਵਿੱਚ ਫਿਰ ਉਹ ਕੀ ਜਵਾਬ ਦੇਣਗੇ। ਤੁਸੀਂ ਹੱਕਦਾਰ ਹੋ ਇਸ ਪ੍ਰਸ਼ੰਸਾ ਦੇ, ਤੁਸੀਂ ਹੱਕਦਾਰ ਹੋ ਇਸ ਪਰਾਕ੍ਰਮ ਦੇ, ਤੁਸੀਂ ਹੱਕਦਾਰ ਹੋ ਇਤਨੇ ਵੱਡੇ ਜੀਵਨ ਅਤੇ ਮੌਤ ਦਾ ਖੇਲ ਜਿੱਥੇ ਖੇਡਿਆ ਜਾਂਦਾ ਹੈ, ਅਜਿਹੇ ਵਾਇਰਸ ਦੇ ਸਾਹਮਣੇ ਪਿੰਡ ਵਾਲਿਆਂ ਨੂੰ ਬਚਣ ਲਈ ਪ੍ਰਸ਼ੰਸਾ ਦੇ ਹੱਕਦਾਰ ਹਨ। ਖੈਰ ਦੁਨੀਆ ਵਿੱਚ ਇਸ ਤਰੀਕੇ ਦਾ ਸੁਭਾਅ ਹੈ, ਸਾਡੇ ਦੇਸ਼ ਵਿੱਚ ਵੀ ਕੁਝ ਲੋਕ ਹਨ ਜੋ ਤੁਹਾਡੀ ਪਿੱਠ ਨਹੀਂ ਥਪਥਪਾਉਣਗੇ,
ਖੈਰ, ਕੋਈ ਪਿੱਠ ਥਪਥਪਾਏ ਜਾਂ ਨਾ ਥਪਥਪਾਏ, ਮੈਂ ਤੁਹਾਡੀ ਜੈ-ਜੈਕਾਰ ਕਰਦਾ ਰਹਾਂਗਾ। ਮੈਂ ਤੁਹਾਡੇ ਇਸ ਪਰਾਕ੍ਰਮ ਦੀ ਗੱਲ ਦੁਨੀਆ ਵਿੱਚ ਗਾਜੇ ਬਾਜੇ ਦੇ ਨਾਲ ਕਰਦਾ ਰਹਾਂਗਾ। ਤੁਸੀਂ ਆਪਣੇ ਹਜ਼ਾਰਾਂ- ਲੱਖਾਂ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਦਾ ਪੁੰਨ ਕੀਤਾ ਹੈ।
ਅੱਜ ਮੈਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਹਿੰਦੁਸਤਾਨ ਦੇ ਗ੍ਰਾਮੀਣਜਨਾਂ ਨੇ ਜੋ ਕੰਮ ਕੀਤਾ ਹੈ,ਹਰ ਪਿੰਡ ਨੇ ਜੋ ਕੰਮ ਕੀਤਾ ਹੈ, ਹਰ ਰਾਜ ਨੇ ਕੀਤਾ ਹੈ, ਮੈਂ ਅਜਿਹੇ ਪਿੰਡ, ਪਿੰਡ ਵਾਸੀਆਂ ਨੂੰ ਸੰਭਾਲਣ ਵਾਲਿਆਂ ਨੂੰ ਆਦਰ ਪੂਰਵਕ ਨਮਨ ਕਰਦਾ ਹਾਂ!
ਦੇਸ਼ ਦੇ ਗ਼ਰੀਬਾਂ, ਮਜ਼ਦੂਰਾਂ, ਸ਼੍ਰਮਿਕਾਂ ਦੀ ਇਸ ਸ਼ਕਤੀ ਨੂੰ ਨਮਨ! ਮੇਰੇ ਦੇਸ਼ ਦੇ ਪਿੰਡਾਂ ਨੂੰ ਨਮਨ। ਸ਼ਤ-ਸ਼ਤ ਨਮਨ। ਵੈਸੇ ਮੈਨੂੰ ਦੱਸਿਆ ਗਿਆ ਹੈ ਕਿ ਪਰਸੋਂ ਤੋਂ ਪਟਨਾ ਵਿੱਚ ਕੋਰੋਨਾ ਟੈਸਟਿੰਗ ਦੇ ਇੱਕ ਵੱਡੀ ਆਧੁਨਿਕ ਟੈਸਟਿੰਗ ਮਸ਼ੀਨ ਵੀ ਕੰਮ ਸ਼ੁਰੂ ਕਰਨ ਵਾਲੀ ਹੈ। ਇਸ ਮਸ਼ੀਨ ਨਾਲ ਕਰੀਬ-ਕਰੀਬ 1500 ਟੈਸਟ ਇੱਕ ਹੀ ਦਿਨ ਵਿੱਚ ਕਰਨੇ ਸੰਭਵ ਹੋਣਗੇ। ਇਸ ਟੈਸਟਿੰਗ ਮਸ਼ੀਨ ਲਈ ਵੀ ਬਿਹਾਰ ਦੇ ਲੋਕਾਂ ਨੂੰ ਵਧਾਈ।
ਇਸ ਪ੍ਰੋਗਰਾਮ ਵਿੱਚ ਜੁੜ ਰਹੇ ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ, ਅਲੱਗ-ਅਲੱਗ ਰਾਜਾਂ ਦੇ ਮਾਣਯੋਗ ਮੁੱਖ ਮੰਤਰੀ ਸਾਹਿਬਾਨ, ਸਨਮਾਨ ਯੋਗ ਨੀਤੀਸ਼ ਬਾਬੂ, ਅਸ਼ੋਕ ਗਹਿਲੋਤ ਜੀ, ਸ਼ਿਵਰਾਜ ਜੀ, ਯੋਗੀ ਆਦਿੱਤਿਆਨਾਥ ਜੀ, ਹਾਜ਼ਰ ਸਾਂਸਦ ਅਤੇ ਵਿਧਾਇਕ ਸਾਥੀ,ਸਾਰੇ ਅਧਿਕਾਰੀਗਣ, ਪੰਚਾਇਤਾਂ ਦੇ ਪ੍ਰਤੀਨਿਧੀਗਣ ਅਤੇ ਟੈਕਨੋਲੋਜੀ ਦੇ ਜ਼ਰੀਏ ਦੇਸ਼ ਦੇ ਸੈਂਕੜੇ ਪਿੰਡਾਂ ਨਾਲ ਜੁੜੇ ਮੇਰੇ ਕਰਮਠ ਕਾਮਗਾਰ ਸਾਥੀਓ, ਆਪ ਸਾਰਿਆਂ ਨੂੰ ਫਿਰ ਤੋਂ ਮੇਰਾ ਨਮਸਕਾਰ !!
ਅੱਜ ਦਾ ਦਿਨ ਬਹੁਤ ਇਤਿਹਾਸਿਕ ਹੈ। ਅੱਜ ਗ਼ਰੀਬ ਦੇ ਕਲਿਆਣ ਲਈ, ਉਸ ਦੇ ਰੋਜਗਾਰ ਲਈ ਇੱਕ ਬਹੁਤ ਵੱਡਾ ਅਭਿਯਾਨ ਸ਼ੁਰੂ ਹੋਇਆ ਹੈ। ਇਹ ਅਭਿਯਾਨ ਸਮਰਪਿਤ ਹੈ ਸਾਡੇ ਸ਼੍ਰਮਿਕ ਭਾਈ-ਭੈਣਾਂ ਦੇ ਲਈ,
ਸਾਡੇ ਪਿੰਡਾਂ ਵਿੱਚ ਰਹਿਣ ਵਾਲੇ ਨੌਜਵਾਨਾਂ-ਭੈਣਾਂ- ਬੇਟੀਆਂ ਦੇ ਲਈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਉਹ ਸ਼੍ਰਮਿਕ ਹਨ ਜੋ ਲੌਕਡਾਊਨ ਦੇ ਦੌਰਾਨ ਆਪਣੇ ਘਰ ਵਾਪਸ ਪਰਤੇ ਹਨ। ਉਹ ਆਪਣੀ ਮਿਹਨਤ ਅਤੇ ਹੁਨਰ ਨਾਲ ਆਪਣੇ ਪਿੰਡ ਦੇ ਵਿਕਾਸ ਲਈ ਕੁਝ ਕਰਨਾ ਚਾਹੁੰਦੇ ਹਨ! ਉਹ ਜਦੋਂ ਤੱਕ ਆਪਣੇ ਪਿੰਡ ਵਿੱਚ ਹਨ, ਆਪਣੇ ਪਿੰਡ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ।
ਮੇਰੇ ਸ਼੍ਰਮਿਕ ਸਾਥੀਓ,ਦੇਸ਼ ਤੁਹਾਡੀਆਂ ਭਾਵਨਾਵਾਂ ਨੂੰ ਵੀ ਸਮਝਦਾ ਹੈ ਅਤੇ ਤੁਹਾਡੀਆਂ ਜ਼ਰੂਰਤਾਂ ਨੂੰ ਵੀ।
ਅੱਜ ਖਗੜੀਆ ਤੋਂ ਸ਼ੁਰੂ ਹੋ ਰਿਹਾ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਇਸੇ ਭਾਵਨਾ, ਇਸੇ ਜ਼ਰੂਰਤ ਨੂੰ ਪੂਰਾ ਕਰਨ ਦਾ ਬਹੁਤ ਵੱਡਾ ਸਾਧਨ ਹੈ।
ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ, ਓਡੀਸ਼ਾ, ਮੱਧ ਪ੍ਰਦੇਸ਼ ਅਤੇ ਰਾਜਸਥਾਨ, ਇਨ੍ਹਾਂ 6 ਰਾਜਾਂ ਦੇ 116 ਜ਼ਿਲ੍ਹਿਆਂ ਵਿੱਚ ਇਹ ਅਭਿਯਾਨ ਪੂਰੇ ਜ਼ੋਰ-ਸ਼ੋਰ ਨਾਲ ਚਲਾਇਆ ਜਾਵੇਗਾ। ਸਾਡਾ ਪ੍ਰਯਤਨ ਹੈ ਕਿ ਇਸ ਅਭਿਯਾਨ ਦੇ ਜ਼ਰੀਏ ਸ਼੍ਰਮਿਕਾਂ ਅਤੇ ਕਾਮਗਾਰਾਂ ਨੂੰ ਘਰ ਦੇ ਪਾਸ ਹੀ ਕੰਮ ਦਿੱਤਾ ਜਾਵੇ। ਹਾਲੇ ਤੱਕ ਤੁਸੀਂ ਆਪਣੇ ਹੁਨਰ ਅਤੇ ਮਿਹਨਤ ਨਾਲ ਸ਼ਹਿਰਾਂ ਨੂੰ ਅੱਗੇ ਵਧਾ ਰਹੇ ਸੀ, ਹੁਣ ਆਪਣੇ ਪਿੰਡ ਨੂੰ, ਆਪਣੇ ਇਲਾਕੇ ਨੂੰ ਅੱਗੇ ਵਧਾਓਗੇ। ਅਤੇ ਸਾਥੀਓ, ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਮੈਨੂੰ ਇਸ ਪ੍ਰੋਗਰਾਮ ਕੀ ਪ੍ਰੇਰਣਾ ਕੁਝ ਸ਼੍ਰਮਿਕ ਸਾਥੀਆਂ ਤੋਂ ਹੀ ਮਿਲੀ।
ਸਾਥੀਓ, ਮੈਂ ਮੀਡੀਆ ਵਿੱਚ ਇੱਕ ਖ਼ਬਰ ਦੇਖੀ ਸੀ। ਇਹ ਖ਼ਬਰ ਉੱਤਰ ਪ੍ਰਦੇਸ਼ ਦੇ ਉੱਨਾਵ ਤੋਂ ਸੀ। ਉੱਥੇ ਇੱਕ ਸਰਕਾਰੀ ਸਕੂਲ ਨੂੰ ਕਵਾਰੰਟਾਇਨ ਸੈਂਟਰ ਬਣਾਇਆ ਗਿਆ ਸੀ। ਜੋ ਸ਼ਹਿਰ ਤੋਂ ਸ਼੍ਰਮਿਕ ਵਾਪਸ ਆਏ ਸਨ ਉਨ੍ਹਾਂ ਨੂੰ ਉੱਥੇ ਰੱਖਿਆ ਸੀ। ਇਸ ਸੈਂਟਰ ਵਿੱਚ ਹੈਦਰਾਬਾਦ ਤੋਂ ਆਏ ਕਈ ਸ਼੍ਰਮਿਕਾਂ ਨੂੰ ਰੱਖਿਆ ਗਿਆ ਸੀ।
ਇਹ ਸ਼੍ਰਮਿਕ ਰੰਗਾਈ -ਪੁਤਾਈ ਅਤੇ ਪੀਓਪੀ ਦੇ ਕੰਮ ਵਿੱਚ ਐਕਸਪਰਟ ਸਨ। ਇਹ ਆਪਣੇ ਪਿੰਡ ਲਈ ਕੁਝ ਕਰਨਾ ਚਾਹੁੰਦੇ ਸਨ। ਤਾਂ ਉਨ੍ਹਾਂ ਨੇ ਸੋਚਿਆ ਐਵੇਂ ਪਏ ਰਹਾਂਗੇ ਦੋ ਟਾਈਮ ਖਾਂਦੇ ਰਹਾਂਗੇ ਉਸ ਦੇ ਬਜਾਏ ਅਸੀਂ ਜੋ ਜਾਣਦੇ ਹਾਂ ਸਾਡੇ ਹੁਨਰ ਦਾ ਉਪਯੋਗ ਕਰੀਏ। ਅਤੇ ਦੇਖੋ, ਸਰਕਾਰੀ ਸਕੂਲ ਵਿੱਚ ਰਹਿੰਦੇ ਹੋਏ, ਇਨ੍ਹਾਂ ਮਜ਼ਦੂਰਾਂ ਨੇ ਆਪਣੇ ਹੁਨਰ ਨਾਲ, ਸਕੂਲ ਦਾ ਹੀ ਕਾਇਆ-ਕਲਪ ਕਰ ਦਿੱਤਾ।
ਮੇਰੇ ਸ਼੍ਰਮਿਕ ਭਾਈ-ਭੈਣਾਂ ਦੇ ਇਸ ਕੰਮ ਨੂੰ ਜਦੋਂ ਮੈਂ ਜਾਣਿਆ , ਉਨ੍ਹਾਂ ਦੀ ਦੇਸ਼ ਭਗਤੀ ਨੇ, ਉਨ੍ਹਾਂ ਦੇ ਕੌਸ਼ਲ ਨੇ, ਮੈਨੂੰ ਮੇਰੇ ਮਨ ਨੂੰ ਪ੍ਰੇਰਣਾ ਦਿੱਤੀ, ਉਸੇ ਵਿੱਚੋਂ ਮੈਨੂੰ ਆਈਡੀਆ ਆਇਆ ਕਿ ਇਹ ਕੁਝ ਕਰਨ ਵਾਲੇ ਲੋਕ ਹਨ, ਅਤੇ ਉਸੇ ਵਿੱਚੋਂ ਇਸ ਯੋਜਨਾ ਦਾ ਜਨਮ ਹੋਇਆ ਹੈ।
ਤੁਸੀਂ ਸੋਚੋ, ਕਿਤਨਾ ਟੈਲੇਂਟ ਇਨ੍ਹੀਂ ਦਿਨੀਂ ਵਾਪਸ ਆਪਣੇ ਪਿੰਡ ਪਰਤਿਆ ਹੈ। ਦੇਸ਼ ਦੇ ਹਰ ਸ਼ਹਿਰ ਨੂੰ ਗਤੀ ਅਤੇ ਪ੍ਰਗਤੀ ਦੇਣ ਵਾਲਾ ਸ਼੍ਰਮ ਅਤੇ ਹੁਨਰ ਜਦੋਂ ਖਗੜੀਆ ਜਿਹੇ ਗ੍ਰਾਮੀਣ ਇਲਾਕਿਆਂ ਵਿੱਚ ਲਗੇਗਾ, ਤਾਂ ਇਸ ਨਾਲ ਬਿਹਾਰ ਦੇ ਵਿਕਾਸ ਨੂੰ ਵੀ ਕਿਤਨੀ ਗਤੀ ਮਿਲੇਗੀ!
ਸਾਥੀਓ,
ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਤਹਿਤ ਤੁਹਾਡੇ ਪਿੰਡਾਂ ਦੇ ਵਿਕਾਸ ਲਈ, ਤੁਹਾਨੂੰ ਰੋਜਗਾਰ ਦੇਣ ਲਈ 50 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣੇ ਹਨ! ਇਸ ਰਕਮ ਨਾਲ ਪਿੰਡਾਂ ਵਿੱਚ ਰੋਜਗਾਰ ਲਈ, ਵਿਕਾਸ ਦੇ ਕੰਮਾਂ ਲਈ ਕਰੀਬ 25 ਕਾਰਜ ਖੇਤਰਾਂ ਦੀ ਪਹਿਚਾਣ ਕੀਤੀ ਗਈ ਹੈ। ਇਹ 25 ਕੰਮ ਜਾਂ ਪ੍ਰੋਜੈਕਟਸ ਅਜਿਹੇ ਹਨ, ਜੋ ਪਿੰਡ ਦੀਆਂ ਮੁੱਢਲੀਆਂ ਸੁਵਿਧਾਵਾਂ ਨਾਲ ਜੁੜੇ ਹੋਏ ਹਨ, ਜੋ ਪਿੰਡ ਦੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਹਨ। ਇਹ ਕੰਮ ਆਪਣੇ ਹੀ ਪਿੰਡ ਵਿੱਚ ਰਹਿੰਦੇ ਹੋਏ, ਆਪਣੇ ਪਰਿਵਾਰ ਨਾਲ ਰਹਿੰਦੇ ਹੋਏ ਹੀ ਤੁਹਾਨੂੰ ਕਰਨ ਦਾ ਅਵਸਰ ਮਿਲੇਗਾ।
ਹੁਣ ਜਿਵੇਂ, ਖਗੜੀਆ ਦੇ ਤੇਲਿਹਾਰ ਪਿੰਡ ਵਿੱਚ ਅੱਜ ਤੋਂ ਆਂਗਨਬਾੜੀ ਭਵਨ, ਸਮੁਦਾਇਕ ਸ਼ੌਚਾਲਯ, ਗ੍ਰਾਮੀਣ ਮੰਡੀ ਅਤੇ ਖੂਹ ਬਣਾਉਣ ਦਾ ਕੰਮ ਸ਼ੁਰੂ ਕੀਤਾ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹਰ ਪਿੰਡ ਦੀਆਂ ਆਪਣੀਆਂ-ਆਪਣੀਆਂ ਜ਼ਰੂਰਤਾਂ ਹਨ। ਇਨ੍ਹਾਂ ਜ਼ਰੂਰਤਾਂ ਨੂੰ ਹੁਣ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਰਾਹੀਂ ਪੂਰਾ ਕੀਤਾ ਜਾਵੇਗਾ। ਇਸ ਤਹਿਤ ਵੱਖ-ਵੱਖ ਪਿੰਡਾਂ ਵਿੱਚ ਕਿਤੇ ਗ਼ਰੀਬਾਂ ਲਈ ਪੱਕੇ ਘਰ ਵੀ ਬਣਨਗੇ, ਕਿਤੇ ਰੁੱਖ ਲਾਉਣੇ ਵੀ ਹੋਵੇਗਾ, ਕਿਤੇ ਪਸ਼ੂਆਂ ਨੂੰ ਰੱਖਣ ਲਈ Shed ਵੀ ਬਣਾਏ ਜਾਣਗੇ। ਪੀਣ ਦੇ ਪਾਣੀ ਲਈ, ਗ੍ਰਾਮ ਸਭਾਵਾਂ ਦੇ ਸਹਿਯੋਗ ਨਾਲ ਜਲ ਜੀਵਨ ਮਿਸ਼ਨ ਨੂੰ ਵੀ ਅੱਗੇ ਵਧਾਉਣ ਦਾ ਕੰਮ ਕੀਤਾ ਜਾਵੇਗਾ।
ਇਸ ਦੇ ਇਲਾਵਾ, ਜਿੱਥੇ ਜ਼ਰੂਰੀ ਹੈ ਸੜਕਾਂ ਦੇ ਨਿਰਮਾਣ ਉੱਤੇ ਵੀ ਜ਼ੋਰ ਦਿੱਤਾ ਜਾਵੇਗਾ। ਅਤੇ ਹਾਂ, ਜਿੱਥੇ ਪੰਚਾਇਤ ਭਵਨ ਨਹੀਂ ਹਨ, ਉੱਥੇ ਪੰਚਾਇਤ ਭਵਨ ਵੀ ਬਣਾਏ ਜਾਣਗੇ।
ਸਾਥੀਓ,
ਇਹ ਤਾਂ ਉਹ ਕੰਮ ਹਨ ਜੋ ਪਿੰਡ ਵਿੱਚ ਹੋਣੇ ਹੀ ਚਾਹੀਦੇ ਹਨ। ਲੇਕਿਨ, ਇਸ ਦੇ ਨਾਲ-ਨਾਲ ਇਸ ਅਭਿਯਾਨ ਤਹਿਤ ਆਧੁਨਿਕ ਸੁਵਿਧਾਵਾਂ ਨਾਲ ਵੀ ਪਿੰਡਾਂ ਨੂੰ ਜੋੜਿਆ ਜਾਵੇਗਾ। ਹੁਣ ਜਿਵੇਂ, ਸ਼ਹਿਰਾਂ ਦੀ ਤਰ੍ਹਾਂ ਹੀ ਪਿੰਡ ਵਿੱਚ ਵੀ ਹਰ ਘਰ ਵਿੱਚ ਸਸਤਾ ਅਤੇ ਤੇਜ਼ ਇੰਟਰਨੈੱਟ ਹੋਣਾ ਜ਼ਰੂਰੀ ਹੈ। ਜ਼ਰੂਰੀ ਇਸ ਲਈ ਤਾਕਿ ਪਿੰਡ ਦੇ ਸਾਡੇ ਬੱਚੇ ਵੀ ਚੰਗੀ ਤਰ੍ਹਾਂ ਨਾਲ ਪੜ੍ਹ-ਲਿਖ ਸਕਣ। ਪਿੰਡ ਦੀ ਇਸ ਜ਼ਰੂਰਤ ਨੂੰ ਵੀ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਨਾਲ ਜੋੜਿਆ ਗਿਆ ਹੈ। ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਜਦੋਂ ਪਿੰਡ ਵਿੱਚ, ਸ਼ਹਿਰਾਂ ਤੋਂ ਜ਼ਿਆਦਾ ਇੰਟਰਨੈੱਟ ਇਸਤੇਮਾਲ ਹੋ ਰਿਹਾ ਹੈ। ਪਿੰਡਾਂ ਵਿੱਚ ਇੰਟਰਨੈੱਟ ਦੀ ਸਪੀਡ ਵਧੇ, ਫਾਈਬਰ ਕੇਬਲ ਪਹੁੰਚੇ, ਇਸ ਨਾਲ ਜੁੜੇ ਕਾਰਜ ਵੀ ਹੋਣਗੇ।
ਸਾਥੀਓ, ਇਹ ਸਭ ਕੰਮ ਕਰੇਗਾ ਕੌਣ? ਪਿੰਡ ਦੇ ਹੀ ਲੋਕ ਕਰਨਗੇ! ਮੇਰੇ ਜੋ ਸ਼੍ਰਮਿਕ ਸਾਥੀ ਨਾਲ ਜੁੜੇ ਹਨ, ਤੁਸੀਂ ਲੋਕ ਹੀ ਕਰੋਗੇ! ਚਾਹੇ ਮਜ਼ਦੂਰ ਹੋਵੇ, ਮਿਸਤਰੀ ਹੋਵੇ, ਮਟੀਰੀਅਲ ਵੇਚਣ ਵਾਲੇ ਛੋਟੇ ਦੁਕਾਨਦਾਰ ਹੋਣ, ਡਰਾਈਵਰ, ਪਲੰਬਰ, ਇਲੈਕਟ੍ਰੀਸ਼ੀਅਨ, ਮਕੈਨਿਕ, ਹਰ ਪ੍ਰਕਾਰ ਦੇ ਸਾਥੀਆਂ ਨੂੰ ਰੋਜਗਾਰ ਮਿਲੇਗਾ। ਜੋ ਸਾਡੀਆਂ ਭੈਣਾਂ ਹਨ, ਉਨ੍ਹਾਂ ਨੂੰ ਵੀ ਸਵੈ ਸਹਾਇਤਾ ਸਮੂਹਾਂ ਰਾਹੀਂ ਵੀ ਜੋੜਿਆ ਜਾਵੇਗਾ, ਤਾਕਿ ਉਹ ਆਪਣੇ ਪਰਿਵਾਰ ਲਈ ਅਤਿਰਿਕਤ ਸਾਧਨ ਜੁਟਾ ਸਕਣ।
ਸਾਥੀਓ, ਇਹੀ ਨਹੀਂ, ਆਪ ਸਭ ਸ਼੍ਰਮਿਕਾਂ, ਤੁਹਾਡੇ ਸਾਰਿਆਂ ਦੇ ਹੁਨਰ ਦੀ ਮੈਪਿੰਗ ਦੀ ਵੀ ਸ਼ੁਰੂਆਤ ਕੀਤੀ ਗਈ ਹੈ।
ਯਾਨੀ ਕਿ, ਪਿੰਡ ਵਿੱਚ ਹੀ ਤੁਹਾਡੇ ਹੁਨਰ ਦੀ ਪਹਿਚਾਣ ਕੀਤੀ ਜਾਵੇਗੀ, ਤਾਕਿ ਤੁਹਾਡੇ ਕੌਸ਼ਲ ਮੁਤਾਬਿਕ ਤੁਹਾਨੂੰ ਕੰਮ ਮਿਲ ਸਕੇ! ਤੁਸੀਂ ਜੋ ਕੰਮ ਕਰਨਾ ਜਾਣਦੇ ਹੋ, ਉਸ ਕੰਮ ਲਈ ਜ਼ਰੂਰਤਮੰਦ ਖੁਦ ਤੁਹਾਡੇ ਕੋਲ ਪਹੁੰਚ ਸਕੇਗਾ।
ਸਾਥੀਓ,
ਸਰਕਾਰ ਪੂਰਾ ਪ੍ਰਯਤਨ ਕਰ ਰਹੀ ਹੈ ਕਿ ਕੋਰੋਨਾ ਮਹਾਮਾਰੀ ਦੇ ਇਸ ਸਮੇਂ ਵਿੱਚ, ਤੁਹਾਨੂੰ ਪਿੰਡਾਂ ਵਿੱਚ ਰਹਿੰਦੇ ਹੋਏ ਕਿਸੇ ਤੋਂ ਕਰਜ਼ ਨਾ ਲੈਣਾ ਪਵੇ, ਕਿਸੇ ਦੇ ਅੱਗੇ ਹੱਥ ਨਾ ਫੈਲਾਉਣਾ ਪਵੇ। ਗ਼ਰੀਬ ਦੇ ਸਵੈ-ਅਭਿਮਾਨ ਨੂੰ ਅਸੀਂ ਸਮਝਦੇ ਹਾਂ। ਤੁਸੀਂ ਸ਼੍ਰਮੇਵ ਜਯਤੇ, ਸ਼੍ਰਮ ਦੀ ਪੂਜਾ ਕਰਨ ਵਾਲੇ ਲੋਕ ਹੋ, ਤੁਹਾਨੂੰ ਕੰਮ ਚਾਹੀਦਾ ਹੈ, ਰੋਜਗਾਰ ਚਾਹੀਦਾ ਹੈ। ਇਸ ਭਾਵਨਾ ਨੂੰ ਸਰਬਉੱਚ ਰੱਖਦੇ ਹੋਏ ਹੀ ਸਰਕਾਰ ਨੇ ਇਸ ਯੋਜਨਾ ਨੂੰ ਬਣਾਇਆ ਹੈ, ਇਸ ਯੋਜਨਾ ਨੂੰ ਇਤਨੇ ਘੱਟ ਸਮੇਂ ਵਿੱਚ ਲਾਗੂ ਕੀਤਾ ਹੈ।
ਇਸ ਤੋਂ ਪਹਿਲਾਂ ਤੁਹਾਡੀਆਂ ਅਤੇ ਦੇਸ਼ ਦੇ ਕਰੋੜਾਂ ਗ਼ਰੀਬਾਂ ਦੀਆਂ ਤਤਕਾਲੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੀ ਸਰਕਾਰ ਨੇ ਲੌਕਡਾਊਨ ਦੇ ਸ਼ੁਰੂ ਵਿੱਚ ਤੁਰੰਤ ਕਦਮ ਉਠਾਏ ਸਨ।
ਆਤਮਨਿਰਭਰ ਭਾਰਤ ਅਭਿਯਾਨ ਦੀ ਸ਼ੁਰੂਆਤ ਹੀ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤੋਂ ਹੋਈ ਸੀ। ਅਤੇ ਮੈਨੂੰ ਯਾਦ ਹੈ ਜਦੋਂ ਸ਼ੁਰੂ ਵਿੱਚ ਅਸੀਂ ਗ਼ਰੀਬਾਂ ਲਈ ਯੋਜਨਾ ਲਿਆਏ ਤਾਂ ਚਾਰੇ ਤਰਫ ਚਿੱਲਾਹਟ ਸ਼ੁਰੂ ਹੋਈ ਸੀ – ਉਦਯੋਗਾਂ ਦਾ ਕੀ ਹੋਵੇਗਾ, ਵਪਾਰ ਦਾ ਕੀ ਹੋਵੇਗਾ, MSME ਦਾ ਕੀ ਹੋਵੇਗਾ, ਸਭ ਤੋਂ ਪਹਿਲਾਂ ਇਹ ਕਰੋ। ਬਹੁਤ ਲੋਕਾਂ ਨੇ ਮੇਰੀ ਆਲੋਚਨਾ ਕੀਤੀ ਸੀ, ਲੇਕਿਨ ਮੈਂ ਜਾਣਦਾ ਹਾਂ ਇਸ ਸੰਕਟ ਵਿੱਚ ਗ਼ਰੀਬਾਂ ਦਾ ਹੱਥ ਪਕੜਨਾ ਪ੍ਰਾਥਮਿਕਤਾ ਸੀ ਮੇਰੀ।
ਇਸ ਯੋਜਨਾ ‘ਤੇ ਕੁਝ ਹੀ ਸਪਤਾਹ ਦੇ ਅੰਦਰ ਕਰੀਬ-ਕਰੀਬ ਪੌਣੇ 2 ਲੱਖ ਕਰੋੜ ਰੁਪਏ ਖਰਚ ਕੀਤੇ ਗਏ।
ਤਿੰਨ ਮਹੀਨਿਆਂ ਵਿੱਚ 80 ਕਰੋੜ ਗ਼ਰੀਬਾਂ ਦੀ ਥਾਲ਼ੀ ਤੱਕ ਰਾਸ਼ਨ-ਦਾਲ਼ ਪਹੁੰਚਾਉਣ ਦਾ ਕੰਮ ਹੋਇਆ ਹੈ। ਰਾਸ਼ਨ ਦੇ ਨਾਲ-ਨਾਲ ਉਨ੍ਹਾਂ ਨੂੰ ਗੈਸ ਸਿਲੰਡਰ ਵੀ ਮੁਫਤ ਦਿੱਤੇ ਗਏ। ਇਸ ਤਰ੍ਹਾਂ, 20 ਕਰੋੜ ਗ਼ਰੀਬ ਮਾਤਾਵਾਂ-ਭੈਣਾਂ ਦੇ ਜਨ ਧਨ ਖਾਤਿਆਂ ਵਿੱਚ 10 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਸਿੱਧੇ ਟ੍ਰਾਂਸਫਰ ਕੀਤੇ ਗਏ। ਗ਼ਰੀਬ ਬਜ਼ੁਰਗ, ਮਾਤਾਵਾਂ-ਭੈਣਾਂ ਅਤੇ ਦਿੱਵਯਾਂਗ ਸਾਥੀਆਂ ਲਈ 1000 ਰੁਪਏ ਦੀ ਸਹਾਇਤਾ ਵੀ ਸਿੱਧੇ ਉਨ੍ਹਾਂ ਦੇ ਖਾਤਿਆਂ ਵਿੱਚ ਭੇਜੀ ਗਈ।
ਸੋਚੋ,
ਅਗਰ ਘਰ ਘਰ ਜਾ ਕੇ ਤੁਹਾਡੇ ਜਨ ਧਨ ਖਾਤੇ ਨਹੀਂ ਖੁਲਵਾਏ ਗਏ ਹੁੰਦੇ, ਮੋਬਾਈਲ ਨਾਲ ਇਨ੍ਹਾਂ ਖਾਤਿਆਂ ਅਤੇ ਆਧਾਰ ਕਾਰਡ ਨੂੰ ਜੋੜਿਆ ਨਹੀਂ ਹੁੰਦਾ, ਤਾਂ ਇਹ ਕਿਵੇਂ ਹੋ ਪਾਉਂਦਾ? ਪਹਿਲਾਂ ਦਾ ਸਮਾਂ ਤਾਂ ਤੁਹਾਨੂੰ ਯਾਦ ਹੀ ਹੋਵੇਗਾ! ਪੈਸਾ ਉਪਰ ਤੋਂ ਚਲਦਾ ਤਾਂ ਸੀ, ਤੁਹਾਡੇ ਨਾਮ ਨਾਲ ਹੀ ਚਲਦਾ ਸੀ, ਲੇਕਿਨ ਤੁਹਾਡੇ ਤੱਕ ਆਉਂਦਾ ਨਹੀਂ ਸੀ! ਹੁਣ ਇਹ ਸਭ ਬਦਲ ਰਿਹਾ ਹੈ। ਤੁਹਾਨੂੰ ਸਰਕਾਰੀ ਦੁਕਾਨ ਤੋਂ ਅਨਾਜ ਦੀ ਦਿੱਕਤ ਨਾ ਹੋਵੇ ਇਸ ਲਈ, ਇੱਕ ਦੇਸ਼ ਇੱਕ ਰਾਸ਼ਨ ਕਾਰਡ ਯੋਜਨਾ ਵੀ ਸ਼ੁਰੂ ਕੀਤੀ ਗਈ ਹੈ। ਯਾਨੀ ਕਿ, ਹੁਣ ਸਾਡੇ ਗ਼ਰੀਬ ਭਾਈ-ਭੈਣ ਇੱਕ ਹੀ ਰਾਸ਼ਨ ਕਾਰਡ ‘ਤੇ ਦੇਸ਼ ਦੇ ਕਿਸੇ ਵੀ ਰਾਜ ਵਿੱਚ, ਕਿਸੇ ਵੀ ਸ਼ਹਿਰ ਵਿੱਚ ਰਾਸ਼ਨ ਲੈ ਸਕਣਗੇ।
ਸਾਥੀਓ,
ਆਤਮਨਿਰਭਰ ਭਾਰਤ ਲਈ ਆਤਮਨਿਰਭਰ ਕਿਸਾਨ ਵੀ ਉਤਨਾ ਹੀ ਜ਼ਰੂਰੀ ਹੈ। ਲੇਕਿਨ ਇਤਨੇ ਵਰ੍ਹਿਆਂ ਤੋਂ ਸਾਡੇ ਦੇਸ਼ ਵਿੱਚ ਖੇਤੀਬਾੜੀ ਅਤੇ ਕਿਸਾਨ ਨੂੰ ਬੇਵਜ੍ਹਾ ਦੇ ਨਿਯਮਾਂ ਅਤੇ ਕਾਨੂੰਨਾਂ ਨਾਲ ਬੰਨ੍ਹ ਕੇ ਰੱਖਿਆ ਗਿਆ ਸੀ। ਤੁਸੀਂ ਸਭ ਕਿਸਾਨ ਸਾਥੀ ਜੋ ਮੇਰੇ ਸਾਹਮਣੇ ਬੈਠੇ ਹੋ, ਤੁਸੀ ਤਾਂ ਆਪਣੇ ਆਪ ਹੀ ਇਤਨੇ ਸਾਲਾਂ ਤੋਂ ਇਸ ਬੇਬਸੀ ਨੂੰ ਮਹਿਸੂਸ ਕਰ ਰਹੇ ਹੋਵੋਗੇ!
ਕਿਸਾਨ ਆਪਣੀ ਫਸਲ ਕਿੱਥੇ ਵੇਚ ਸਕਦਾ ਹੈ, ਆਪਣੀ ਫਸਲ ਨੂੰ ਸਟੋਰ ਕਰ ਸਕਦਾ ਹੈ ਜਾਂ ਨਹੀਂ, ਇਹ ਵੀ ਤੈਅ ਕਰਨ ਦਾ ਅਧਿਕਾਰ ਕਿਸਾਨ ਨੂੰ ਨਹੀਂ ਦਿੱਤਾ ਗਿਆ ਸੀ। ਇਸ ਤਰ੍ਹਾਂ ਦੇ ਭੇਦਭਾਵ ਵਾਲੇ ਕਾਨੂੰਨਾਂ ਨੂੰ ਅਸੀਂ ਦੋ ਹਫ਼ਤੇ ਪਹਿਲਾਂ ਖਤਮ ਕਰ ਦਿੱਤਾ ਹੈ! ਹੁਣ ਤੁਸੀਂ ਕਿੱਥੇ ਫਸਲ ਵੇਚੋਗੇ, ਇਹ ਸਰਕਾਰ ਤੈਅ ਨਹੀਂ ਕਰੇਗੀ, ਅਧਿਕਾਰੀ ਤੈਅ ਨਹੀਂ ਕਰਨਗੇ, ਬਲਕਿ ਕਿਸਾਨ ਖੁਦ ਤੈਅ ਕਰੇਗਾ।
ਹੁਣ ਕਿਸਾਨ ਆਪਣੇ ਰਾਜ ਦੇ ਬਾਹਰ ਵੀ ਆਪਣੀ ਫਸਲ ਵੇਚ ਸਕਦਾ ਹੈ, ਅਤੇ ਕਿਸੇ ਵੀ ਬਾਜ਼ਾਰ ਵਿੱਚ ਵੇਚ ਸਕਦਾ ਹੈ! ਹੁਣ ਤੁਸੀਂ ਆਪਣੀ ਉਪਜ ਦਾ ਵਧੀਆ ਮੁੱਲ ਦੇਣ ਵਾਲੇ ਵਪਾਰੀਆਂ ਨਾਲ, ਕੰਪਨੀਆਂ ਨਾਲ ਸਿੱਧੇ ਜੁੜ ਸਕਦੇ ਹੋ, ਉਨ੍ਹਾਂ ਨੂੰ ਸਿੱਧੇ ਆਪਣੀ ਫਸਲ ਵੇਚ ਸਕਦੇ ਹੋ। ਪਹਿਲਾਂ ਜੋ ਕਾਨੂੰਨ ਫਸਲ ਦੇ ਸਟਾਕ ਕਰਨ ‘ਤੇ ਰੋਕ ਲਗਾਉਂਦਾ ਸੀ, ਹੁਣ ਉਸ ਕਾਨੂੰਨ ਵਿੱਚ ਵੀ ਪਰਿਵਰਤਨ ਕਰ ਦਿੱਤਾ ਗਿਆ ਹੈ।
ਸਾਥੀਓ,
ਆਤਮਨਿਰਭਰ ਭਾਰਤ ਪੈਕੇਜ ਵਿੱਚ ਕਿਸਾਨਾਂ ਦੀ ਫਸਲ ਰੱਖਣ ਲਈ ਕੋਲਡ ਸਟੋਰੇਜ ਬਣਨ, ਕਿਸਾਨਾਂ ਨੂੰ ਸਿੱਧੇ ਬਾਜ਼ਾਰ ਨਾਲ ਜੋੜਿਆ ਜਾਵੇ, ਇਸ ਦੇ ਲਈ ਵੀ 1 ਲੱਖ ਕਰੋੜ ਦੇ ਨਿਵੇਸ਼ ਦਾ ਐਲਾਨ ਕੀਤਾ ਗਿਆ ਹੈ। ਜਦੋਂ ਕਿਸਾਨ ਬਾਜ਼ਾਰ ਨਾਲ ਜੁੜੇਗਾ, ਤਾਂ ਆਪਣੀ ਫਸਲ ਨੂੰ ਜ਼ਿਆਦਾ ਦਾਮਾਂ ‘ਤੇ ਵੇਚਣ ਦੇ ਰਸਤੇ ਵੀ ਖੁੱਲਣਗੇ।
ਤੁਸੀਂ ਆਤਮਨਿਰਭਰ ਭਾਰਤ ਅਭਿਯਾਨ ਦੇ ਤਹਿਤ ਇੱਕ ਹੋਰ ਫੈਸਲੇ ਬਾਰੇ ਸੁਣਿਆ ਹੋਵੇਗਾ! ਤੁਹਾਡੇ ਪਿੰਡਾਂ ਦੇ ਕੋਲ, ਕਸਬਿਆਂ ਅਤੇ ਛੋਟੇ ਸ਼ਹਿਰਾਂ ਵਿੱਚ ਸਥਾਨਕ ਉਪਜ ਤੋਂ ਅਲੱਗ-ਅਲੱਗ ਉਤਪਾਦ ਬਣਨ, ਪੈਕਿੰਗ ਵਾਲੀਆਂ ਚੀਜ਼ਾਂ ਬਣਨ, ਇਸ ਦੇ ਲਈ ਉਦਯੋਗ ਸਮੂਹ ਬਣਾਏ ਜਾਣਗੇ। ਇਸ ਦਾ ਬਹੁਤ ਵੱਡਾ ਲਾਭ ਕਿਸਾਨਾਂ ਨੂੰ ਹੋਣ ਜਾ ਰਿਹਾ ਹੈ।
ਹੁਣ ਜਿਵੇਂ, ਖਗੜੀਆ ਵਿੱਚ ਮੱਕੀ ਦੀ ਫਸਲ ਕਿਤਨੀ ਅੱਛੀ ਹੁੰਦੀ ਹੈ! ਲੇਕਿਨ ਅਗਰ ਕਿਸਾਨ ਮੱਕੀ ਦੇ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਨਾਲ ਸਿੱਧਾ ਜੁੜ ਜਾਵੇ, ਖਗੜੀਆ ਦੀ ਮੱਕੀ ਦੇ ਲੋਕਲ products ਤਿਆਰ ਹੋਣ, ਤਾਂ ਕਿੰਨਾ ਫਾਇਦਾ ਹੋਵੇਗਾ ! ਇਸੇ ਤਰ੍ਹਾਂ ਬਿਹਾਰ ਵਿੱਚ ਮਖਾਣਾ ਹੈ, ਲੀਚੀ ਹੈ, ਕੇਲਾ ਹੈ ! ਯੂਪੀ ਵਿੱਚ ਆਂਵਲਾ ਹੈ, ਅੰਬ ਹੈ, ਰਾਜਸਥਾਨ ਵਿੱਚ ਮਿਰਚ ਹੈ, ਮੱਧ ਪ੍ਰਦੇਸ਼ ਦੀਆਂ ਦਾਲ਼ਾਂ ਹਨ, ਓਡੀਸ਼ਾ ਵਿੱਚ- ਝਾਰਖੰਡ ਵਿੱਚ ਵਣਾਂ ਦੀ ਉਪਜ ਹੈ, ਹਰ ਜ਼ਿਲ੍ਹੇ ਵਿੱਚ ਅਜਿਹੇ ਅਨੇਕ ਲੋਕਲ ਉਤਪਾਦ ਹਨ, ਜਿਨ੍ਹਾਂ ਨਾਲ ਜੁੜੇ ਉਦਯੋਗ ਪਾਸ ਹੀ ਲਗਾਏ ਜਾਣ ਦੀ ਯੋਜਨਾ ਹੈ।
ਸਾਥੀਓ,
ਬੀਤੇ 6 ਸਾਲਾਂ ਤੋਂ ਲਗਾਤਾਰ ਚਲ ਰਹੇ ਇਨ੍ਹਾਂ ਸਾਰੇ ਪ੍ਰਯਤਨਾਂ ਦਾ ਇੱਕ ਹੀ ਉਦੇਸ਼ ਹੈ, ਸਾਡਾ ਪਿੰਡ, ਸਾਡਾ ਗ਼ਰੀਬ ਆਪਣੇ ਦਮ ‘ਤੇ ਖੜ੍ਹਾ ਹੋਵੇ, ਸਸ਼ਕਤ ਹੋਵੇ। ਸਾਡੇ ਕਿਸੇ ਗ਼ਰੀਬ, ਮਜ਼ਦੂਰ, ਕਿਸਾਨ ਨੂੰ ਕਿਸੇ ਦੇ ਸਹਾਰੇ ਦੀ ਜ਼ਰੂਰਤ ਨਾ ਪਵੇ ! ਆਖਿਰ, ਅਸੀਂ ਉਹ ਲੋਕ ਹਾਂ ਜੋ ਸਹਾਰੇ ਨਾਲ ਨਹੀਂ, ਮਿਹਨਤ ਦੇ ਸਨਮਾਨ ਨਾਲ ਜਿਊਂਦੇ ਹਾਂ !
ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਨਾਲ ਤੁਹਾਡੇ ਇਸ ਆਤਮਸਨਮਾਨ ਦੀ ਸੁਰੱਖਿਆ ਵੀ ਹੋਵੇਗੀ, ਅਤੇ ਤੁਹਾਡੀ ਮਿਹਨਤ ਨਾਲ ਤੁਹਾਡੇ ਪਿੰਡ ਦਾ ਵਿਕਾਸ ਵੀ ਹੋਵੇਗਾ। ਅੱਜ ਤੁਹਾਡਾ ਇਹ ਸੇਵਕ, ਅਤੇ ਪੂਰਾ ਦੇਸ਼, ਇਸ ਸੋਚ ਦੇ ਨਾਲ, ਇਸੇ ਸੰਕਲਪ ਦੇ ਨਾਲ ਤੁਹਾਡੇ ਮਾਨ ਅਤੇ ਸਨਮਾਨ ਲਈ ਕੰਮ ਕਰ ਰਿਹਾ ਹੈ।
ਤੁਸੀ ਕੰਮ ‘ਤੇ ਨਿਕਲੋ, ਲੇਕਿਨ ਮੇਰੀ ਇਹ ਵੀ ਬੇਨਤੀ ਹੈ ਕਿ ਜ਼ਰੂਰੀ ਸਾਵਧਾਨੀ ਵੀ ਰੱਖੋ। ਮਾਸਕ ਲਗਾਉਣ ਦਾ, ਗਮਛਾ ਜਾਂ ਚਿਹਰੇ ਨੂੰ ਕੱਪੜੇ ਨਾਲ ਢਕਣ ਦਾ, ਸਵੱਛਤਾ ਦਾ, ਅਤੇ ਦੋ ਗਜ਼ ਦੀ ਦੂਰੀ ਦੇ ਨਿਯਮ ਦਾ ਪਾਲਣ ਕਰਨਾ ਨਾ ਭੁੱਲੋ। ਤੁਸੀਂ ਸਾਵਧਾਨੀ ਵਰਤੋਗੇ, ਤਾਂ ਤੁਹਾਡਾ ਪਿੰਡ, ਤੁਹਾਡਾ ਘਰ ਇਸ ਸੰਕ੍ਰਮਣ ਤੋਂ ਬਚਿਆ ਰਹੇਗਾ। ਇਹ ਸਾਡੇ ਜੀਵਨ ਅਤੇ ਸਾਡੀ ਆਜੀਵਿਕਾ ਦੋਹਾਂ ਲਈ ਬਹੁਤ ਜ਼ਰੂਰੀ ਹੈ।
ਤੁਸੀਂ ਸਭ ਤੰਦਰੁਸਤ ਰਹੋ, ਅੱਗੇ ਵਧੋ, ਅਤੇ ਤੁਹਾਡੇ ਨਾਲ ਦੇਸ਼ ਵੀ ਅੱਗੇ ਵਧੇ, ਇਨ੍ਹਾਂ ਹੀ ਸ਼ੁਭਕਾਮਨਾਵਾਂ ਦੇ ਨਾਲ, ਆਪ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ !!
ਮੈਂ ਸਾਰੇ ਆਦਰਯੋਗ ਮੁੱਖ ਮੰਤਰੀਆਂ ਦਾ ਆਭਾਰੀ ਹਾਂ, ਵਿਸ਼ੇਸ਼ ਰੂਪ ਤੋਂ ਬਿਹਾਰ ਸਰਕਾਰ ਦਾ ਆਭਾਰੀ ਹਾਂ, ਇਸ ਅਤਿਅੰਤ ਮਹੱਤਵਪੂਰਨ ਕੰਮ ਦੀ ਯੋਜਨਾ ਕਰਨ ਲਈ ਅਤੇ ਉਸ ਨੂੰ ਅੱਗੇ ਵਧਾਉਣ ਲਈ, ਤੁਹਾਡੇ ਸਾਥ ਅਤੇ ਸਮਰਥਨ ਲਈ ਮੈਂ ਤੁਹਾਡਾ ਆਭਾਰ ਵਿਅਕਤ ਕਰਦੇ ਹੋਏ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ।
*****
ਵੀਆਰਆਰਕੇ/ਕੇਪੀ
Launching the PM Garib Kalyan Rojgar Yojana to help boost livelihood opportunities in rural India. https://t.co/Y9vVQzPEZ1
— Narendra Modi (@narendramodi) June 20, 2020
Watch Live! https://t.co/NMzZMrIumb
— PMO India (@PMOIndia) June 20, 2020
श्री अनिल सिंह,
— PMO India (@PMOIndia) June 20, 2020
मुखिया, ग्राम पंचायत राज-तेलिहार begins the interaction by discussing local prevailing conditions with PM @narendramodi during the midst of COVID lockdown and the work done by Gram Panchayat.
PM @narendramodi now hearing the views of श्रीमती स्मिता कुमारी, a returnee from Delhi to the village. PM asks Smita ji to share her views and comments, including on her plans for the future.
— PMO India (@PMOIndia) June 20, 2020
PM @narendramodi chatting with श्री जर्नादन शर्मा, a returner from Gurugram, Haryana who was engaged in the profession of carpentry in the city. Sh. Sharma expresses his happiness about return to the village and the opportunities in the village.
— PMO India (@PMOIndia) June 20, 2020
श्री चंदन साह, who was working till recently in Ajmer, Rajasthan on tower construction, now shares his personal experiences with PM @narendramodi and shares his plans for the future.
— PMO India (@PMOIndia) June 20, 2020
PM @narendramodi now greets श्रीमती सुनीला कुमारी and congratulates her on her stellar work as ‘Jeevika Didi’ where she is working for the empowerment of her village and community.
— PMO India (@PMOIndia) June 20, 2020
Next up, श्रीमती रीता देवी, a beneficiary of
— PMO India (@PMOIndia) June 20, 2020
‘प्रधानमंत्री आवास योजना लाभार्थी’ narrating her experiences and benefits from the scheme of building a pucca house to PM @narendramodi
PM @narendramodi now launches “Gareeb Kalyan Rojgar Abhiyaan” to boost employment and livelihood opportunities for migrant workers returning to villages, in the wake of COVID-19 outbreak.
— PMO India (@PMOIndia) June 20, 2020
आज आप सभी से बात करके कुछ राहत भी मिली है और संतोष भी मिला है।
— PMO India (@PMOIndia) June 20, 2020
जब कोरोना महामारी का संकट बढ़ना शुरू हुआ था, तो आप सभी, केंद्र हो या राज्य सरकार, दोनों की चिंताओं में बने हुए थे: PM @narendramodi
इस दौरान जो जहां था वहाँ उसे मदद पहुंचाने की कोशिश की गई।
— PMO India (@PMOIndia) June 20, 2020
हमने अपने श्रमिक भाई-बहनों के लिए स्पेशल श्रमिक ट्रेनें भी चलाईं !
वाकई,
आपसे बात करके आज आपकी ऊर्जा भी महसूस कर रहा हूं: PM @narendramodi
कोरोना का इतना बड़ा संकट, पूरी दुनिया जिसके सामने हिल गई, सहम गई, लेकिन आप डटकर खड़े रहे।
— PMO India (@PMOIndia) June 20, 2020
भारत के गावों में तो कोरोना का जिस तरह मुकाबला किया है, उसने शहरों को भी बहुत बड़ा सबक दिया है: PM @narendramodi
सोचिए, 6 लाख से ज्यादा गांवों वाला हमारा देश, जिनमें भारत की दो-तिहाई से ज्यादा आबादी, करीब-करीब 80-85 करोड़ लोग जहां रहते हैं, उस ग्रामीण भारत में कोरोना के संक्रमण को आपने बहुत ही प्रभावी तरीके से रोका है: PM @narendramodi
— PMO India (@PMOIndia) June 20, 2020
ये जनसंख्या यूरोप के सारे देशों को मिला दें, तो भी उससे कहीं ज्यादा है।
— PMO India (@PMOIndia) June 20, 2020
ये जनसंख्या, पूरे अमेरिका को मिला दें, रूस को मिला दें, ऑस्ट्रेलिया को मिला दें, तो भी उससे कहीं ज्यादा है: PM @narendramodi
इतनी बड़ी जनसंख्या का कोरोना का इतने साहस से मुकाबला करना, इतनी सफलता से मुकाबला करना, बहुत बड़ी बात है।
— PMO India (@PMOIndia) June 20, 2020
इस सफलता के पीछे हमारे ग्रामीण भारत की जागरूकता ने काम किया है: PM @narendramodi
लेकिन इसमें भी ग्राउंड पर काम करने वाले हमारे साथी, ग्राम प्रधान, आंगनवाड़ी वर्कर, आशावर्कर्स, जीविका दीदी, इन सभी ने बहुत बेहतरीन काम किया है।
— PMO India (@PMOIndia) June 20, 2020
ये सभी वाहवाही के पात्र हैं, प्रशंसा के पात्र हैं: PM @narendramodi
कोई पीठ थपथपाए या न थपथपाए, मैं आपकी जय-जयकार करता हूं।
— PMO India (@PMOIndia) June 20, 2020
आपने अपने हजारों-लाखों लोगों को कोरोना से बचाने का पुण्य किया है।
मैं आपको नमन करता हूं : PM @narendramodi
वैसे मुझे बताया गया है कि परसो से पटना में कोरोना टेस्टिंग के एक बड़ी आधुनिक टेस्टिंग मशीन भी काम शुरू करने वाली है।
— PMO India (@PMOIndia) June 20, 2020
इस मशीन से करीब-करीब 1500 टेस्ट एक ही दिन में करने संभव होंगे: PM @narendramodi
आज का दिन बहुत ऐतिहासिक है।
— PMO India (@PMOIndia) June 20, 2020
आज गरीब के कल्याण के लिए, उसके रोजगार के लिए एक बहुत बड़ा अभियान शुरू हुआ है।
ये अभियान समर्पित है हमारे श्रमिक भाई-बहनों के लिए, हमारे गांवों में रहने वाले नौजवानों-बहनों-बेटियों के लिए: PM @narendramodi
इनमें से ज्यादातर वो श्रमिक हैं जो लॉकडाउन के दौरान अपने घर वापस लौटे हैं।
— PMO India (@PMOIndia) June 20, 2020
वो अपनी मेहनत और हुनर से अपने गाँव के विकास के लिए कुछ करना चाहते हैं !
वो जब तक अपने गांव में हैं, अपने गांव को आगे बढ़ाना चाहते हैं: PM @narendramodi
मेरे श्रमिक साथियों,
— PMO India (@PMOIndia) June 20, 2020
देश आपकी भावनाओं को भी समझता है और आपकी जरूरतों को भी।
आज खगड़िया से शुरू हो रहा गरीब कल्याण रोज़गार अभियान इसी भावना, इसी जरूरत को पूरा करने का बहुत बड़ा साधन है: PM @narendramodi
हमारा प्रयास है कि इस अभियान के जरिए श्रमिकों और कामगारों को घर के पास ही काम दिया जाए।
— PMO India (@PMOIndia) June 20, 2020
अभी तक आप अपने हुनर और मेहनत से शहरों को आगे बढ़ा रहे थे, अब अपने गाँव को, अपने इलाके को आगे बढ़ाएँगे: PM @narendramodi
सरकारी स्कूल में रहते हुए, इन श्रमिकों ने अपने हुनर से, स्कूल का ही कायाकल्प कर दिया।
— PMO India (@PMOIndia) June 20, 2020
मेरे श्रमिक भाई-बहनों के इस काम ने, उनकी देशभक्ति ने, उनके कौशल ने, मुझे इस अभियान का आइडिया दिया, प्रेरणा दी: PM @narendramodi
आप सोचिए,
— PMO India (@PMOIndia) June 20, 2020
कितना टैलेंट इन दिनों वापस अपने गांव लौटा है।
देश के हर शहर को गति और प्रगति देने वाला श्रम और हुनर जब खगड़िया जैसे ग्रामीण इलाकों में लगेगा, तो इससे बिहार के विकास को भी कितनी गति मिलेगी: PM @narendramodi
गरीब कल्याण रोज़गार अभियान के तहत आपके गांवों के विकास के लिए, आपको रोजगार देने के लिए 50 हज़ार करोड़ रुपए खर्च किए जाने हैं!
— PMO India (@PMOIndia) June 20, 2020
इस राशि से गांवों में रोजगार के लिए, विकास के कामों के लिए करीब 25 कार्यक्षेत्रों की पहचान की गई है: PM @narendramodi
ये 25 काम या प्रोजेक्ट्स ऐसे हैं, जो गांव की मूलभूत सुविधाओं से जुड़े हैं, जो गांव के लोगों के जीवन को बेहतर बनाने के लिए हैं।
— PMO India (@PMOIndia) June 20, 2020
ये काम अपने ही गांव में रहते हुए, अपने परिवार के साथ रहते हुए ही किए जाएंगे: PM @narendramodi
अब जैसे, खगड़िया के तेलिहार गांव में आज से आंगनबाड़ी भवन, सामुदायिक शौचालय, ग्रामीण मंडी और कुआं बनाने का काम शुरू किया किया जा रहा है।
— PMO India (@PMOIndia) June 20, 2020
इसी तरह हर गांव की अपनी-अपनी जरूरतें हैं।
इन जरूरतों को अब गरीब कल्याण रोज़गार अभियान के माध्यम से पूरा किया जाएगा: PM @narendramodi
इसके तहत अलग-अलग गांवों में कहीं गरीबों के लिए पक्के घर भी बनेंगे, कहीं वृक्षारोपण भी होगा, कहीं पशुओं को रखने के लिए Shed भी बनाए जाएंगे।
— PMO India (@PMOIndia) June 20, 2020
पीने के पानी के लिए, ग्राम सभाओं के सहयोग से जल जीवन मिशन को भी आगे बढ़ाने का काम किया जाएगा: PM @narendramodi
ये तो वो काम हैं जो गांव में होने ही चाहिए।
— PMO India (@PMOIndia) June 20, 2020
लेकिन, इसके साथ-साथ इस अभियान के तहत आधुनिक सुविधाओं से भी गांवों को जोड़ा जाएगा।
अब जैसे, शहरों की तरह ही गांव में भी हर घर में सस्ता और तेज़ इंटरनेट होना ज़रूरी है: PM @narendramodi
देश के इतिहास में पहली बार ऐसा हो रहा है जब गांव में, शहरों से ज्यादा इंटरनेट इस्तेमाल हो रहा है। गांवों में इटंरनेट की स्पीड बढ़े, फाइबर केबल पहुंचे, इससे जुड़े कार्य भी होंगे: PM @narendramodi
— PMO India (@PMOIndia) June 20, 2020
जो हमारी बहनें हैं, उनको भी स्वयं सहायता समूहों के माध्यम से भी जोड़ा जाएगा, ताकि वो अपने परिवार के लिए अतिरिक्त साधन जुटा सकें: PM @narendramodi
— PMO India (@PMOIndia) June 20, 2020
यही नहीं, आप सभी श्रमिकों, आप सभी के हुनर की मैपिंग की भी शुरुआत की गई है।
— PMO India (@PMOIndia) June 20, 2020
यानि कि, गांव में ही आपके हुनर की पहचान की जाएगी, ताकि आपके कौशल के मुताबिक आपको काम मिल सके!
आप जो काम करना जानते हैं, उस काम के लिए जरूरतमंद खुद आपके पास पहुंच सकेगा: PM @narendramodi
सरकार पूरा प्रयास कर रही है कि कोरोना महामारी के इस समय में, आपको गांवों में रहते हुए किसी से कर्ज न लेना पड़े, किसी के आगे हाथ न फैलाना पड़े।
— PMO India (@PMOIndia) June 20, 2020
गरीब के स्वाभिमान को हम समझते हैं: PM @narendramodi
आप श्रमेव जयते, श्रम की पूजा करने वाले लोग हैं, आपको काम चाहिए, रोजगार चाहिए।
— PMO India (@PMOIndia) June 20, 2020
इस भावना को सर्वोपरि रखते हुए ही सरकार ने इस योजना को बनाया है, इस योजना को इतने कम समय में लागू किया है: PM @narendramodi
आत्मनिर्भर भारत अभियान की शुरुआत ही प्रधानमंत्री गरीब कल्याण योजना से हुई थी।
— PMO India (@PMOIndia) June 20, 2020
इस योजना पर कुछ ही सप्ताह के भीतर करीब-करीब पौने 2 लाख करोड़ रुपए खर्च किए गए।
इन तीन महीनों में 80 करोड़ गरीबों की थाली तक राशन-दाल पहुंचाने का काम हुआ है: PM @narendramodi
सोचिए,
— PMO India (@PMOIndia) June 20, 2020
अगर घर घर जाकर आपके जन धन खाते न खुलवाए गए होते, मोबाइल से इन खातों और आधार कार्ड को जोड़ा नहीं होता, तो ये कैसे हो पाता?
पहले का समय तो आपको याद ही होगा: PM @narendramodi
सोचिए,
— PMO India (@PMOIndia) June 20, 2020
अगर घर घर जाकर आपके जन धन खाते न खुलवाए गए होते, मोबाइल से इन खातों और आधार कार्ड को जोड़ा नहीं होता, तो ये कैसे हो पाता?
पहले का समय तो आपको याद ही होगा: PM @narendramodi
पैसा ऊपर से चलता तो था, आपके नाम से ही चलता था, लेकिन आप तक आता नहीं था!
— PMO India (@PMOIndia) June 20, 2020
अब ये सब बदल रहा है। आपको सरकारी दुकान से अनाज की दिक्कत न हो इसके लिए ‘एक देश एक राशन कार्ड योजना’ भी शुरू की गई है: PM @narendramodi
आत्मनिर्भर भारत के लिए आत्मनिर्भर किसान भी उतना ही जरूरी है।
— PMO India (@PMOIndia) June 20, 2020
लेकिन इतने वर्षों से हमारे देश में कृषि और किसान को बेवजह के नियमों और क़ानूनों से बांधकर रखा गया था।
आप सब किसान साथी जो उधर बैठे हैं, आप तो खुद ही इतने सालों से इस बेबसी को महसूस कर रहे होंगे: PM @narendramodi
अब किसान अपने राज्य के बाहर भी अपनी फसल बेच सकता है, और किसी भी बाज़ार में बेच सकता है!
— PMO India (@PMOIndia) June 20, 2020
अब आप अपनी उपज का अच्छा दाम देने वाले व्यापारियों से, कंपनियों से सीधे जुड़ सकते हैं, उन्हें सीधे अपनी फसल बेच सकते हैं: PM @narendramodi
आत्मनिर्भर भारत पैकेज में किसानों की फसल रखने के लिए कोल्ड स्टोरेज बनें, किसानों को सीधे बाज़ार से जोड़ा जाए, इसके लिए भी 1 लाख करोड़ के निवेश की घोषणा की गई है।
— PMO India (@PMOIndia) June 20, 2020
जब किसान बाज़ार से जुड़ेगा, तो अपनी फसल को ज्यादा दामों पर बेचने के रास्ते भी खुलेंगे: PM @narendramodi
आपने आत्मनिर्भर भारत अभियान के तहत एक और फैसले के बारे में सुना होगा!
— PMO India (@PMOIndia) June 20, 2020
आपके गांवों के पास, कस्बों और छोटे शहरों में स्थानीय उपज से अलग अलग उत्पाद बने, पैकिंग वाली चीजें बने, इसके लिए उद्योग समूह बनाए जाएंगे: PM @narendramodi
बिहार में मखाना है, लीची है, केला है! यूपी में आंवला है, आम है, राजस्थान में मिर्च है, मध्य प्रदेश की दालें हैं, ओडिशा में-झारखंड में वनों की उपज हैं,
— PMO India (@PMOIndia) June 20, 2020
हर जिले में ऐसे अनेक लोकल उत्पाद हैं, जिनसे जुड़े उद्योग पास में ही लगाए जाने की योजना है: PM @narendramodi
बीते 6 वर्षों से लगातार चल रहे इन सभी प्रयासों का एक ही उद्देश्य है, हमारा गांव, हमारा गरीब अपने दम पर खड़ा हो, सशक्त हो।
— PMO India (@PMOIndia) June 20, 2020
हमारे किसी गरीब, मजदूर, किसान को किसी के सहारे की ज़रूरत ना पड़े!
आखिर, हम वो लोग हैं जो सहारे से नहीं, श्रम के सम्मान से जीते हैं: PM @narendramodi
गरीब कल्याण रोज़गार अभियान से आपके इस आत्मसम्मान की सुरक्षा भी होगी, और आपके श्रम से आपके गाँव का विकास भी होगा।
— PMO India (@PMOIndia) June 20, 2020
आज आपका ये सेवक, और पूरा देश, इसी सोच के साथ, इसी संकल्प के साथ आपके मान और सम्मान के लिए काम कर रहा है: PM @narendramodi
आप काम पर निकलें, लेकिन मेरा ये भी अनुरोध है कि ज़रूरी सावधानी भी रखें।
— PMO India (@PMOIndia) June 20, 2020
मास्क लगाने का, गमछा या चेहरे को कपड़े से ढकने का, स्वच्छता का, और दो गज़ की दूरी के नियम का पालन करना ना भूलें: PM @narendramodi