Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕਮਰਸ਼ੀਅਲ ਮਾਈਨਿੰਗ ਲਈ ਕੋਲਾ ਖਾਣਾਂ ਦੀ ਨਿਲਾਮੀ ਦੇ ਵਰਚੁਅਲ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਧੰਨਵਾਦ ਪ੍ਰਹਲਾਦ ਜੀ, ਸਾਰਿਆਂ ਨੂੰ ਨਮਸਕਾਰ।

ਦੇਸ਼ ਅਤੇ ਵਿਦੇਸ਼ ਵਿੱਚ ਇਸ ਈਵੈਂਟ ਵਿੱਚ ਹਿੱਸਾ ਲੈ ਰਹੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਸੁਆਗਤ ਹੈ। ਇਤਨੇ Challenging Time ਵਿੱਚ ਇਸ ਤਰ੍ਹਾਂ ਦੇ ਈਵੈਂਟ ਦਾ ਹੋਣਾ, ਤੁਹਾਡਾ ਸਾਰਿਆਂ ਦਾ ਉਸ ਵਿੱਚ ਸ਼ਾਮਲ ਹੋਣਾ, ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਆਸ਼ਾ ਜਗਾਉਂਦਾ ਹੈ, ਵਿਸ਼ਵਾਸ ਦਾ ਬਹੁਤ ਵੱਡਾ ਸੰਦੇਸ਼ ਲੈ ਕੇ ਆਉਂਦਾ ਹੈ।

ਭਾਰਤ ਕੋਰੋਨਾ ਨਾਲ ਲੜੇਗਾ ਵੀ ਅਤੇ ਅੱਗੇ ਜਿੱਤੇਗਾ ਵੀ, ਅੱਗੇ ਵਧੇਗਾ ਵੀ। ਭਾਰਤ ਇਸ ਵੱਡੀ ਆਪਦਾ ਨੂੰ, ਆਪਦਾ ਸਮਝ ਕੇ ਰੋਂਦੇ-ਬੈਠਣ ਦੇ ਪੱਖ ਦਾ ਨਹੀਂ ਹੈ। ਭਾਰਤ ਆਪਦਾ ਕਿਤਨੀ ਹੀ ਵੱਡੀ ਕਿਉਂ ਨਾ ਹੋਵੇ, ਉਸ ਨੂੰ ਅਵਸਰ ਵਿੱਚ ਬਦਲਣ ਲਈ ਦ੍ਰਿੜ੍ਹ ਸੰਕਲ‍ਪ ਹੈ ਅਤੇ ਅਸੀਂ ਸਾਰੇ ਮਿਲ ਕੇ ਆਪਦਾ ਨੂੰ ਅਵਸਰ ਵਿੱਚ ਬਦਲਾਂਗੇ। ਕੋਰੋਨਾ ਦੇ ਇਸ ਸੰਕਟ ਨੇ ਭਾਰਤ ਨੂੰ ਆਤਮਨਿਰਭਰ ਭਾਰਤ-Self Reliant ਹੋਣ ਦਾ ਸਬਕ ਵੀ ਦਿੱਤਾ ਹੈ।

ਆਤਮਨਿਰਭਰ ਭਾਰਤ ਯਾਨੀ ਭਾਰਤ Import ’ਤੇ ਆਪਣੀ ਨਿਰਭਰਤਾ ਘੱਟ ਕਰੇਗਾ। ਆਤਮਨਿਰਭਰ ਭਾਰਤ ਯਾਨੀ ਭਾਰਤ Import ’ਤੇ ਖਰਚ ਹੋਣ ਵਾਲੇ ਲੱਖਾਂ ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਬਚਾਏਗਾ ਅਤੇ ਦੇਸ਼ ਦੇ ਗ਼ਰੀਬਾਂ ਦੀ ਭਲਾਈ ਲਈ ਕੰਮ ਵਿੱਚ ਲਿਆਏਗਾ। ਆਤਮਨਿਰਭਰ ਭਾਰਤ ਯਾਨੀ ਭਾਰਤ ਨੂੰ Import ਨਾ ਕਰਨਾ ਪਏ, ਇਸ ਦੇ ਲਈ ਉਹ ਆਪਣੇ ਹੀ ਦੇਸ਼ ਵਿੱਚ ਸਾਧਨ ਅਤੇ ਸੰਸਾਧਨ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਪ੍ਰਯਤਨ ਕਰੇਗਾ, ਅੱਗੇ ਵਧੇਗਾ। ਆਪ ’ਤੇ ਮੇਰਾ ਜੋ ਭਰੋਸਾ ਹੈ ਉਸ ਦੇ ਲਈ ਕਹਿ ਰਿਹਾ ਹਾਂ, ਕਿ ਅੱਜ ਅਸੀਂ ਜੋ Import ਕਰਦੇ ਹਾਂ, ਕੱਲ੍ਹ ਨੂੰ ਉਸੇ ਦੇ ਸਭ ਤੋਂ ਵੱਡੇ Exporter ਬਣਾਂਗੇ।

ਸਾਥੀਓ, ਇਸ ਟੀਚੇ(ਲਕਸ਼) ਨੂੰ ਪ੍ਰਾਪ‍ਤ ਕਰਨ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇੱਕ-ਇੱਕ ਸੈਕ‍ਟਰ ਨੂੰ ਪਕੜ ਕੇ, ਇੱਕ-ਇੱਕ ਪ੍ਰੋਡਕ‍ਟ ਨੂੰ ਪਕੜ ਕੇ, ਇੱਕ-ਇੱਕ ਸਰਵਿਸ ਦਾ ਧਿਆਨ ਕਰਦੇ ਹੋਏ Holistic ਤਰੀਕੇ ਨਾਲ ਕੰਮ ਕਰੀਏ।  ਇੱਕ-ਇੱਕ ਖੇਤਰ ਨੂੰ ਚੁਣ ਕੇ ਉਸ ਖੇਤਰ ਵਿੱਚ ਭਾਰਤ ਨੂੰ ਆਤ‍ਮਨਿਰਭਰ ਬਣਾਈਏ। ਅੱਜ ਦਾ ਇਹ Event ਇਸੇ ਸੋਚ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤ‍ਵਪੂਰਨ initiative ਹੈ,  ਇੱਕ ਮਜ਼ਬੂਤ ਕਦਮ ਹੈ।

ਅੱਜ Energy Sector ਵਿੱਚ ਭਾਰਤ ਨੂੰ ਆਤਮਨਿਰਭਰ ਬਣਾਉਣ ਲਈ, Self Reliant ਬਣਾਉਣ ਲਈ ਇੱਕ ਬਹੁਤ ਵੱਡਾ ਕਦਮ ਉਠਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਸਿਰਫ Coal Mining ਨਾਲ ਜੁੜੇ,  ਇੱਕ ਸੈਕ‍ਟਰ ਨਾਲ ਜੁੜੇ reforms ਨੂੰ ਜ਼ਮੀਨ ’ਤੇ ਉਤਾਰਨ ਦਾ ਹੀ ਹੈ, ਅਜਿਹਾ ਨਹੀਂ ਹੈ ਬਲਕਿ ਇਹ 130 ਕਰੋੜ Aspirations ਨੂੰ Realize ਕਰਨ ਦਾ ਕਮਿਟਮੈਂਟ ਹੈ। ਇਹ ਸਾਡੇ ਯੁਵਾ ਸਾਥੀਆਂ ਲਈ ਰੋਜ਼ਗਾਰ ਦੇ ਲੱਖਾਂ ਅਵਸਰ ਤਿਆਰ ਕਰਨ ਦੀ ਸ਼ੁਰੂਆਤ ਹੈ।

ਸਾਥੀਓ, Self Reliance ਦੇ ਸੰਕਲਪ ਨੂੰ ਸਿੱਧ ਕਰਨ ਲਈ ਜਦੋਂ ਪਿਛਲੇ ਮਹੀਨੇ ਆਤਮਨਿਰਭਰ ਭਾਰਤ ਅਭਿਯਾਨ ਦਾ ਐਲਾਨ ਹੋਇਆ ਸੀ, ਤਾਂ ਕਈ ਲੋਕਾਂ ਨੂੰ ਲਗਦਾ ਸੀ ਕਿ ਇਹ ਆਮ ਸਰਕਾਰੀ ਪ੍ਰਕਿਰਿਆ ਹੈ। ਲੇਕਿਨ ਮਹੀਨੇ ਭਰ ਦੇ ਅੰਦਰ ਹੀ, ਹਰ ਐਲਾਨ, ਹਰ ਰਿਫਾਰਮਸ, ਚਾਹੇ ਉਹ Agriculture Sector ਵਿੱਚ ਹੋਵੇ, ਚਾਹੇ MSMEs ਦੇ ਸੈਕਟਰ ਵਿੱਚ ਹੋਵੇ ਜਾਂ ਫਿਰ ਹੁਣ Coal ਅਤੇ Mining ਦੇ Sector ਵਿੱਚ ਹੋਵੇ,  ਹਰ ਖੇਤਰ ਵਿੱਚ ਇਕੱਠੇ ਅਨੇਕ ਤਰ੍ਹਾਂ ਦੇ ਕਦਮ ਉਠਾਏ ਜਾ ਰਹੇ ਹਨ,  ਫ਼ੈਸਲੇ ਕੀਤੇ ਜਾ ਰਹੇ ਹਨ, ਅਤੇ ਫੈਸਲਿਆਂ ਨੂੰ ਤੇਜ਼ੀ ਨਾਲ ਜ਼ਮੀਨ ’ਤੇ ਉਤਾਰਨ ਲਈ ਹਰ ਕੋਈ ਕੋਸ਼ਿਸ਼ ਕਰ ਰਿਹਾ ਹੈ।

ਇਹ ਦਿਖਾਉਂਦਾ ਹੈ ਕਿ ਭਾਰਤ ਇਸ Crisis ਨੂੰ Opportunity ਵਿੱਚ ਬਦਲਣ ਲਈ ਕਿਤਨਾ ਗੰਭੀਰ  ਹੈ,  ਕਿਤਨਾ Committed ਹੈ। ਅੱਜ ਅਸੀਂ ਸਿਰਫ਼ Commercial Coal Mining ਦੇ ਲਈ Auction ਹੀ Launch ਨਹੀਂ ਕਰ ਰਹੇ ਹਾਂ, ਬਲਕਿ Coal Sector ਨੂੰ ਦਹਾਕਿਆਂ ਦੇ ਲੌਕਡਾਊਨ ਤੋਂ ਵੀ ਬਾਹਰ ਕੱਢ ਰਹੇ ਹਾਂ। ਕੋਲ ਸੈਕਟਰ ਦੇ ਲੌਕਡਾਊਨ ਦਾ ਕੀ ਪ੍ਰਭਾਵ ਰਿਹਾ ਹੈ,

ਇਹ ਮੇਰੇ ਤੋਂ ਜ਼ਿਆਦਾ ਤੁਸੀਂ ਸਭ ਲੋਕ ਬਿਹਤਰ ਤਰੀਕੇ ਨਾਲ ਜਾਣਦੇ ਹੋ। ਸੋਚੋ, ਜੋ ਦੇਸ਼ Coal Reserve ਦੇ ਹਿਸਾਬ ਨਾਲ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਦੇਸ਼ ਹੋਵੇ,  ਜੋ ਦੁਨੀਆ ਦਾ ਦੂਜਾ ਸਭ ਤੋਂ ਵੱਡਾ Producer ਹੋਵੇ, ਉਹ ਦੇਸ਼ Coal ਦਾ Export ਨਹੀਂ ਕਰਦਾ ਬਲਕਿ ਸਾਡਾ ਦੇਸ਼ ਦੁਨੀਆ ਦਾ ਦੂਜਾ ਸਭ ਤੋਂ ਵੱਡਾ Coal Importer ਹੈ, ਕੋਲ ਆਯਾਤ ਕਰਦਾ ਹੈ।

ਵੱਡਾ ਸਵਾਲ ਇਹ ਹੈ ਕਿ ਜਦੋਂ ਅਸੀਂ ਦੁਨੀਆ ਦੇ Largest Producers ਹਾਂ, ਇੱਕ ਤਰ੍ਹਾਂ ਨਾਲ Largest Producers ਦੇ ਜੋ main ਗਰੁੱਪ ਹਨ, ਅਸੀਂ ਉਨ੍ਹਾਂ ਵਿੱਚੋਂ ਇੱਕ ਹਾਂ। ਅਗਰ ਇਹ ਸਚਾਈ ਹੈ ਤਾਂ ਅਸੀਂ Largest Exporter ਕਿਉਂ ਨਹੀਂ ਹੋ ਸਕਦੇ ? ਅਤੇ ਇਹ ਸਾਨੂੰ ਸਾਰਿਆਂ ਨੂੰ ਆਪਣੇ-ਆਪ ਨੂੰ ਪੁੱਛਣਾ ਹੈ।  ਅਤੇ ਇਹੀ ਸਵਾਲ ਮੇਰੇ, ਆਪ ਸਾਰਿਆਂ ਦੇ ਅਤੇ ਕਰੋੜਾਂ ਭਾਰਤੀਆਂ ਦੇ ਮਨ ਵਿੱਚ ਵੀ ਹਮੇਸ਼ਾ ਉੱਠਦਾ ਰਿਹਾ ਹੈ।

ਸਾਥੀਓ, ਸਾਡੇ ਇੱਥੇ ਦਹਾਕਿਆਂ ਤੋਂ ਇਹੀ ਸਥਿਤੀ ਚਲ ਰਹੀ ਸੀ। ਦੇਸ਼ ਦੇ Coal Sector ਨੂੰ Captive ਅਤੇ Non-captive ਦੇ ਜਾਲ ਵਿੱਚ ਉਲਝਾ ਕੇ ਰੱਖਿਆ ਗਿਆ ਸੀ। ਇਸ ਨੂੰ Competition ਤੋਂ ਬਾਹਰ ਰੱਖਿਆ ਗਿਆ ਸੀ, Transparency ਦੀ ਇੱਕ ਬਹੁਤ ਵੱਡੀ ਸਮੱਸਿਆ ਵਾਰ-ਵਾਰ ਸਾਹਮਣੇ ਆਈ ਹੈ। ਇਮਾਨਦਾਰੀ ਨਾਲ Auction ਨੂੰ ਛੱਡੋ, ਕੋਲਾ ਖਦਾਨਾਂ ਦੀ allotment ਵਿੱਚ ਵੱਡੇ-ਵੱਡੇ ਘੋਟਾਲਿਆਂ ਦੀ ਚਰਚਾ ਹਰ ਕਿਸੇ ਨੇ ਸੁਣੀ ਹੈ, ਹਰ ਸਮੇਂ ਹੋਈ ਹੈ,  ਹਰ ਕੋਨੇ ਵਿੱਚ ਹੋਈ ਹੈ।

ਇਸ ਵਜ੍ਹਾ ਨਾਲ ਦੇਸ਼ ਦੇ ਕੋਲ ਸੈਕਟਰ ਵਿੱਚ Investment ਵੀ ਘੱਟ ਹੁੰਦਾ ਸੀ ਅਤੇ ਉਸ ਦੀ Efficiency ਵੀ ਹਮੇਸ਼ਾ ਸਵਾਲਾਂ ਦੇ ਘੇਰੇ ਵਿੱਚ ਰਹਿੰਦੀ ਸੀ। ਕੋਲਾ ਨਿਕਲਦਾ ਕਿਸੇ ਰਾਜ ਤੋਂ ਸੀ, ਜਾਂਦਾ ਸੈਂਕੜੇ ਕਿਲੋਮੀਟਰ ਦੂਰ ਕਿਸੇ ਹੋਰ ਰਾਜ  ਦੇ power plant ਲਈ ਹੁੰਦਾ ਸੀ।  ਜਦੋਂ ਕਿ ਉਹ ਰਾਜ  ਦੇ power plants ਕੋਲੇ ਦਾ ਇੰਤਜ਼ਾਰ ਕਰਦੇ ਰਹਿ ਜਾਂਦੇ ਸਨ। ਯਾਨੀ ਕਾਫ਼ੀ ਕੁਝ mismanage ਸੀ,  ਅਸਤ-ਵਿਅਸਤ ਸੀ।

ਸਾਥੀਓ,  ਸਾਲ 2014  ਦੇ ਬਾਅਦ ਇਸ ਸਥਿਤੀ ਨੂੰ ਬਦਲਣ ਲਈ ਇੱਕ ਦੇ ਬਾਅਦ ਇੱਕ ਕਈ ਕਦਮ  ਉਠਾਏ ਗਏ।  ਜਿਸ ਕੋਲ ਲਿੰਕੇਜ ਦੀ ਗੱਲ ਕੋਈ ਸੋਚ ਨਹੀਂ ਸਕਦਾ ਸੀ,  ਉਹ ਅਸੀਂ ਕਰਕੇ ਦਿਖਾਇਆ।  ਅਜਿਹੇ ਕਦਮਾਂ  ਕਾਰਨ Coal Sector ਨੂੰ ਮਜ਼ਬੂਤੀ ਵੀ ਮਿਲੀ।  ਅੱਜ ਵੱਡੇ – ਵੱਡੇ reforms ਨੂੰ absorb ਕਰਨ ਦੀ ਤਾਕਤ ਉਸ ਦੇ ਅੰਦਰ ਆ ਰਹੀ ਹੈ।  ਅਜੇ ਹਾਲ ਵਿੱਚ ਅਸੀਂ ਉਹ ਰਿਫਾਰਮਸ ਕੀਤੇ,  ਜਿਸ ਦੀ ਚਰਚਾ ਦਹਾਕਿਆਂ ਤੋਂ ਚਲ ਰਹੀ ਸੀ।  ਤੁਸੀਂ ਲੋਕ ਵੀ ਕਰ ਰਹੇ ਸੀ।  ਜੋ ਆਪਣੇ ਆਪ ਨੂੰ Export competitor  ਮੰਨਦੇ ਹਨ,  ਉਹ ਵੀ ਕਰ ਰਹੇ ਸਨ।  ਹੁਣ ਭਾਰਤ ਨੇ Coal ਅਤੇ Mining  ਦੇ ਸੈਕਟਰ ਨੂੰ competition  ਲਈ,  capital ਲਈ,  Participation ਅਤੇ Technology  ਲਈ,  ਪੂਰੀ ਤਰ੍ਹਾਂ ਨਾਲ ਖੋਲ੍ਹਣ ਦਾ ਬਹੁਤ ਵੱਡਾ ਫੈਸਲਾ ਲਿਆ ਹੈ।  ਇਸ ਦਾ ਵੀ ਧਿਆਨ ਰੱਖਿਆ ਗਿਆ ਹੈ ਕਿ ਜੋ ਨਵੇਂ Players,  Private Players ਮਾਈਨਿੰਗ  ਦੇ ਖੇਤਰ ਵਿੱਚ ਆਉਣ,  ਉਨ੍ਹਾਂ ਨੂੰ Finance ਦੇ ਕਾਰਨ ਕੋਈ ਦਿੱਕਤ ਨਾ ਹੋਵੇ,  ਉਸ ਦਾ ਵੀ ਧਿਆਨ ਰੱਖਿਆ ਗਿਆ ਹੈ ਤਾਕਿ ਨਵੇਂ ਲੋਕਾਂ ਨੂੰ ਪ੍ਰੋਤ‍ਸਾਹਨ ਮਿਲੇ।

ਸਾਥੀਓ,  ਇੱਕ ਮਜ਼ਬੂਤ Mining ਅਤੇ Minerals ਸੈਕਟਰ ਬਿਨਾ Self Reliance ਸੰਭਵ ਨਹੀਂ ਹੈ।  ਕਿਉਂਕਿ Minerals ਅਤੇ Mining ਸਾਡੀ Economy  ਦੇ Important Pillars ਹਨ।  ਇਨ੍ਹਾਂ ਰਿਫਾਰਮਸ  ਦੇ ਬਾਅਦ ਹੁਣ Coal Production,  ਪੂਰਾ Coal Sector ਵੀ ਇੱਕ ਤਰ੍ਹਾਂ ਨਾਲ ਆਤਮਨਿਰਭਰ ਹੋ ਸਕੇਗਾ।  ਹੁਣ ਕੋਲੇ ਲਈ ਬਜ਼ਾਰ ਖੁੱਲ੍ਹ ਗਿਆ ਹੈ,  ਜਿਸ ਸੈਕਟਰ ਨੂੰ ਜਦੋਂ ਜਿੰਨੀ ਜ਼ਰੂਰਤ ਹੋਵੇਗੀ ਉਹ ਖਰੀਦੇਗਾ।

ਸਾਥੀਓ,  ਜੋ Reforms ਅਸੀਂ ਕੀਤੇ ਹਨ,  ਉਸ ਦਾ ਲਾਭ ਸਿਰਫ ਕੋਲ ਸੈਕਟਰ ਨੂੰ ਹੀ ਨਹੀਂ,  ਦੂਜੇ ਹੋਰ ਸੈਕਟਰਾਂ ‘ਤੇ ਵੀ ਪਵੇਗਾ।  ਜਦੋਂ ਅਸੀਂ Coal Production ਵਧਾਉਂਦੇ ਹਾਂ ਤਾਂ Power Generation ਵਧਣ  ਦੇ ਨਾਲ ਹੀ Steel,  Aluminium,  ਫਰਟਈਲਾਈਜ਼ਰ,  ਸੀਮਿੰਟ ਜਿਹੇ ਤਮਾਮ ਦੂਜੇ ਸੈਕਟਰਸ ਵਿੱਚ Production ਅਤੇ Processing ਉੱਤੇ ਵੀ Positive Impact ਹੁੰਦਾ ਹੈ।  ਸੁਭਾਗ ਨਾਲ ਸਾਡੇ ਇੱਥੇ Coal,  Iron,  Bauxite, ਜਿਹੇ ਕਈ ਮਿਨਰਲਸ  ਦੇ Reserves ਇੱਕ ਦੂਜੇ  ਦੇ ਬਹੁਤ ਨਜ਼ਦੀਕ ਹੁੰਦੇ ਹਨ,  ਬਹੁਤ ਆਸ-ਪਾਸ ਹੀ ਹੁੰਦੇ ਹਨ ਇੱਕ ਪ੍ਰਕਾਰ ਨਾਲ ਪਰਮਾਤ‍ਮਾ ਨੇ ਜਿਵੇਂ ਇੱਕ ਕਲਸ‍ਟਰ ਬਣਾ ਕੇ ਰੱਖਿਆ ਹੋਇਆ ਹੈ ਸਾਡੇ ਲਈ।  ਅਜਿਹੇ ਵਿੱਚ,  ਹਾਲ ਵਿੱਚ ਹੀ Minerals ਨੂੰ ਲੈ ਕੇ ਜੋ Reforms ਕੀਤੇ ਗਏ ਸਨ,  ਉਹ Coal Mining Reforms  ਨਾਲ ਜੁੜ ਜਾਣ ਨਾਲ ਇਹ ਬਾਕੀ ਸੈਕਟਰ ਵੀ ਬਹੁਤ ਮਜ਼ਬੂਤ ਹੋ ਗਏ ਹਨ।

ਸਾਥੀਓ,  Commercial Coal Mining ਲਈ ਅੱਜ ਜੋ ਇਹ Auction ਦੀ ਸ਼ੁਰੂਆਤ ਹੋ ਰਹੀ ਹੈ ਉਹ ਹਰ Stakeholders ਲਈ win-win Situation ਹੈ।  ਇੰਡਸਟਰੀਜ਼ ਨੂੰ,  ਤੁਹਾਨੂੰ,  ਆਪਣੇ ਬਿਜ਼ਨਸ,  ਆਪਣੇ investment ਲਈ ਹੁਣ ਨਵੇਂ Resources ਮਿਲਣਗੇ,  ਨਵੀਂ ਮਾਰਕਿਟ ਮਿਲੇਗੀ।  ਇਸ ਦੇ ਨਾਲ ਹੀ,  ਰਾਜ ਸਰਕਾਰਾਂ ਨੂੰ ਬਿਹਤਰ Revenue ਮਿਲੇਗਾ,  ਦੇਸ਼ ਦੀ ਇੱਕ ਵੱਡੀ ਆਬਾਦੀ ਨੂੰ ਰੋਜ਼ਗਾਰ ਮਿਲੇਗਾ।  ਇੱਕ ਪ੍ਰਕਾਰ ਨਾਲ ਗ਼ਰੀਬਾਂ ਦੀ ਸੇਵਾ ਦਾ ਕੰਮ ਕੋਲੇ ਨਾਲ ਵੀ ਹੋ ਸਕਦਾ ਹੈ,  ਇਸ ਦਾ ਵਿਸ਼ਵਾਸ ਪੈਦਾ ਹੋਵੇਗਾ।  ਯਾਨੀ ਹਰ ਸੈਕਟਰ ਉੱਤੇ ਇੱਕ ਪਾਜ਼ਿਟਿਵ ਅਸਰ ਦੇਖਣ ਨੂੰ ਮਿਲੇਗਾ ਅਤੇ ਮੈਂ ਜੋ ਫੀਲ ਕਰ ਰਿਹਾ ਹਾਂ,  ਇਸ ਕਾਰਨ ਸਾਡੇ ਦੇਸ਼  ਦੇ ਗ਼ਰੀਬ ਇਲਾਕਿਆਂ  ਦੇ ਹੋਰ ਗ਼ਰੀਬ ਲੋਕਾਂ  ਦੇ ਸਭ ਤੋਂ ਅਧਿਕ ਅਸ਼ੀਰਵਾਦ ਸਾਨੂੰ ਸਭ ਨੂੰ ਮਿਲਣ ਵਾਲੇ ਹਨ।

ਸਾਥੀਓ,  Coal Reforms ਕਰਦੇ ਸਮੇਂ ਇਸ ਗੱਲ ਦਾ ਵੀ ਧਿਆਨ ਰੱਖਿਆ ਗਿਆ ਹੈ ਕਿ Environment ਦੀ ਰੱਖਿਆ ਦੀ ਭਾਰਤ ਦੀ commitment ਕਿਤੋਂ ਵੀ ਕਮਜ਼ੋਰ ਨਾ ਪਵੇ। Coal ਤੋਂ Gas ਬਣਾਉਣ ਲਈ ਹੁਣ ਬਿਹਤਰ ਅਤੇ ਆਧੁਨਿਕ ਟੈਕਨੋਲੋਜੀ ਦਾ ਅਸੀਂ ਪ੍ਰਯੋਗ ਕਰਨਾ ਚਾਹੁੰਦੇ ਹਾਂ ਅਤੇ ਬਿਹਤਰ ਟੈਕਨੋਲੋਜੀ ਆ ਸਕੇਗੀ,  ਕੋਲ ਗੈਸੀਫਿਕੇਸ਼ਨ ਜਿਹੇ ਕਦਮਾਂ ਨਾਲ Environment ਦੀ ਵੀ ਰੱਖਿਆ ਹੋਵੇਗੀ।  ਕੋਲੇ ਤੋਂ ਬਣਨ ਵਾਲੀ ਗੈਸ ਦੀ ਵਰਤੋਂ Transport ਅਤੇ Cooking ਲਈ ਹੋ ਸਕੇਗੀ,  ਯੂਰੀਆ ਅਤੇ ਸਟੀਲ Manufacturing ਨਾਲ ਜੁੜੇ ਉਦਯੋਗਾਂ ਨੂੰ ਪ੍ਰਮੋਟ ਕਰੇਗਾ। ਅਸੀਂ ਲਕਸ਼ (ਟੀਚਾ) ਰੱਖਿਆ ਹੈ ਕਿ ਸਾਲ 2030 ਤੱਕ,  ਯਾਨੀ ਕਿ ਇਸ ਦਹਾਕੇ ਵਿੱਚ ਕਰੀਬ 100 ਮਿਲੀਅਨ ਟਨ Coal ਨੂੰ Gasify ਕੀਤਾ ਜਾਵੇ।  ਮੈਨੂੰ ਦੱਸਿਆ ਗਿਆ ਹੈ ਕਿ ਇਸ ਦੇ ਲਈ 4 ਪ੍ਰੋਜੈਕਟਸ ਦੀ ਪਹਿਚਾਣ ਹੋ ਚੁੱਕੀ ਹੈ ਅਤੇ ਇਸ ਉੱਤੇ ਕਰੀਬ – ਕਰੀਬ 20 ਹਜ਼ਾਰ ਕਰੋੜ ਰੁਪਏ Invest ਕੀਤੇ ਜਾਣਗੇ।

ਸਾਥੀਓ,  Coal Sector ਨਾਲ ਜੁੜੇ ਇਹ ਰਿਫਾਰਮਸ Eastern ਅਤੇ Central India ਨੂੰ,  ਵਿਸ਼ੇਸ਼ ਤੌਰ ‘ਤੇ ਸਾਡੀ Tribal Belt ਨੂੰ,  Development ਦਾ Pillar ਬਣਾਉਣ ਦਾ ਵੀ ਇੱਕ ਬਹੁਤ ਵੱਡਾ ਜ਼ਰੀਆ ਹੈ।  ਸਾਡੇ ਇੱਥੇ,  ਜਿੱਥੇ ਕੋਲਾ ਹੈ,  ਜਿੱਥੇ Minerals ਹਨ,  ਦੇਸ਼ ਦਾ ਉਹ ਹਿੱਸਾ Progress ਅਤੇ Prosperity  ਦੇ ਮਾਮਲੇ ਵਿੱਚ ਉਸ ਪੱਧਰ ਉੱਤੇ ਨਹੀਂ ਪਹੁੰਚ ਸਕਿਆ ਹੈ।  ਦੇਸ਼ ਦਾ ਇਹ ਉਹ ਹਿੱਸਾ ਰਿਹਾ ਹੈ,  ਜਿੱਥੇ ਵੱਡੀ ਗਿਣਤੀ ਵਿੱਚ Aspirational Districts ਵੀ ਹਨ।  ਉਹ ਜ਼ਿਲ੍ਹੇ ਜਿੱਥੋਂ  ਦੇ ਲੋਕ,  ਵਿਕਾਸ ਲਈ Aspire ਕਰ ਰਹੇ ਹਨ,  ਲਾਲਾਇਤ ਹਨ,  ਕੁਝ ਕਰ ਗੁਜਰਨ ਦਾ ਇਰਾਦਾ ਰੱਖਦੇ ਹਨ,  ਸਮਰੱਥਾ ਹੈ,  ਸ਼ਕਤੀ ਹੈ,  ਸਭ ਕੁਝ ਹੈ,  ਲੇਕਿਨ ਇਹੀ ਜ਼ਿਲ੍ਹੇ ਵਿਕਾਸ ਦੀ ਦੌੜ ਵਿੱਚ ਬਹੁਤ ਪਿੱਛੇ ਰਹਿ ਗਏ ਸਨ।  ਤੁਸੀਂ ਕਲਪਨਾ ਕਰ ਸਕਦੇ ਹਨ,  ਦੇਸ਼ ਵਿੱਚ 16 Aspirational Districts ਅਜਿਹੇ ਹਨ,  ਜਿੱਥੇ ਕੋਲੇ  ਦੇ ਵੱਡੇ – ਵੱਡੇ ਭੰਡਾਰ ਹਨ।

ਲੇਕਿਨ ਇਨ੍ਹਾਂ ਦਾ ਲਾਭ ਉੱਥੋਂ  ਦੇ ਲੋਕਾਂ ਨੂੰ ਉਤਨਾ ਨਹੀਂ ਹੋਇਆ,  ਜਿਤਨਾ ਹੋਣਾ ਚਾਹੀਦਾ ਸੀ।  ਉੱਥੇ  ਦੇ ਗ਼ਰੀਬਾਂ ਦਾ ਜਿਤਨਾ ਭਲਾ ਹੋਣਾ ਚਾਹੀਦਾ ਸੀ,  ਉਹ ਨਹੀਂ ਹੋਇਆ।  ਇੱਥੋਂ ਵੱਡੀ ਸੰਖਿਆ ਵਿੱਚ ਸਾਡੇ ਸਾਥੀ ਦੂਰ-ਦੂਰ ਆਪਣੇ ਬੁੱਢੇ ਮਾਂ-ਬਾਪ ਨੂੰ ਛੱਡ ਕੇ,  ਆਪਣੇ ਖੇਤ-ਖਲਿਹਾਨ ਨੂੰ ਛੱਡ ਕੇ ਯਾਰ-ਦੋਸ‍ਤਾਂ ਨੂੰ ਛੱਡ ਕੇ ਵੱਡੇ ਸ਼ਹਿਰਾਂ ਵਿੱਚ Employment ਲਈ Migration ਕਰਦੇ ਹਨ।

ਅਜਿਹੀਆਂ ਅਨੇਕ ਸਮੱਸਿਆਵਾਂ ਨੂੰ ਘੱਟ ਕਰਨ ਅਤੇ ਪੂਰਬੀ ਅਤੇ ਮੱਧ ਭਾਰਤ ਦੀ ਇੱਕ ਵੱਡੀ ਆਬਾਦੀ ਨੂੰ ਉਸ ਦੇ ਘਰ  ਦੇ ਪਾਸ ਹੀ ਬਿਹਤਰ ਰੋਜ਼ਗਾਰ ਦੇ ਅਵਸਰ ਦੇਣ ਵਿੱਚ,  Commercial Mining ਦੀ ਤਰਫ ਅਸੀਂ ਜੋ ਕਦਮ   ਉਠਾ ਰਹੇ ਹਾਂ,  ਉਹ ਇੱਕ ਇੱਛਿਤ ਨਤੀਜਾ ਲਿਆਉਣਗੇ ਅਤੇ ਜਦੋਂ ਮੈਂ ਇੱਛਿਤ ਨਤੀਜਾ ਦੀ ਗੱਲ ਕਰਦਾ ਹਾਂ,  ਮੈਨੂੰ ਇਨ੍ਹਾਂ ਖੇਤਰਾਂ ਦਾ ਵਿਕਾਸ ਕਰਨਾ ਹੈ। ਸਾਨੂੰ ਉੱਥੋਂ  ਦੇ ਗ਼ਰੀਬਾਂ ਦਾ ਭਲਾ ਕਰਨਾ ਹੈ।  ਸਾਨੂੰ ਪਹਿਲਾਂ ਉਨ੍ਹਾਂ ਇਲਾਕਿਆਂ ਨੂੰ ਆਤ‍ਮਨਿਰਭਰ ਬਣਾਉਣਾ ਹੈ,  ਉੱਥੋਂ  ਦੇ ਹਰ ਪਰਿਵਾਰ ਨੂੰ ਆਤ‍ਮਨਿਰਭਰ ਬਣਾਉਣਾ ਹੈ,  ਹਰ ਗ਼ਰੀਬ ਦੀ ਜ਼ਿੰਦਗੀ ਵਿੱਚ ਬਦਲਾਅ ਲਿਆਉਣਾ ਹੈ।

ਅੱਜ ਜਿਨ੍ਹਾਂ Coal Blocks ਦਾ Auction ਹੋ ਰਿਹਾ ਹੈ,  ਇਨ੍ਹਾਂ ਤੋਂ ਹੀ ਇਸ ਖੇਤਰ ਵਿੱਚ ਲੱਖਾਂ Jobs ਪੈਦਾ ਹੋਣ ਦਾ ਅਨੁਮਾਨ ਹੈ।  ਇੰਨਾ ਹੀ ਨਹੀਂ,  ਕੋਲਾ ਕੱਢਣ ਤੋਂ ਲੈ ਕੇ Transportation ਤੱਕ ਨੂੰ ਬਿਹਤਰ ਬਣਾਉਣ ਲਈ ਜੋ ਆਧੁਨਿਕ ਇੰਫਰਾਸਟ੍ਰਕਚਰ ਤਿਆਰ ਕੀਤਾ ਜਾਵੇਗਾ,  ਉਸ ਤੋਂ ਵੀ ਰੋਜ਼ਗਾਰ  ਦੇ ਅਵਸਰ ਬਣਨਗੇ,  ਉੱਥੇ ਰਹਿਣ ਵਾਲਿਆਂ ਨੂੰ ਅਧਿਕ ਸੁਵਿਧਾਵਾਂ ਮਿਲਣਗੀਆਂ।  ਹੁਣੇ ਹਾਲ ਹੀ ਵਿੱਚ ਸਰਕਾਰ ਨੇ ਇਸ ਤਰ੍ਹਾਂ  ਦੇ ਇੰਫਰਾਸਟ੍ਰਕਚਰ ਉੱਤੇ 50 ਹਜ਼ਾਰ ਕਰੋੜ ਰੁਪਏ ਖਰਚ ਕਰਨ ਦਾ ਫ਼ੈਸਲਾ ਲਿਆ ਹੈ।

ਸਾਥੀਓ,  ਕੋਲ ਸੈਕਟਰ ਵਿੱਚ ਹੋ ਰਹੇ ਰੀਫਾਰਮ,  ਇਸ ਸੈਕਟਰ ਵਿੱਚ ਹੋ ਰਿਹਾ ਨਿਵੇਸ਼,  ਲੋਕਾਂ  ਦੇ ਜੀਵਨ ਨੂੰ,  ਵਿਸ਼ੇਸ਼ ਕਰਕੇ ਸਾਡੇ ਗ਼ਰੀਬ ਅਤੇ ਆਦਿਵਾਸੀ ਭਾਈਆਂ- ਭੈਣਾਂ  ਦੇ ਜੀਵਨ ਨੂੰ ਅਸਾਨ ਬਣਾਉਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਏਗਾ।  Coal Production ਨਾਲ ਜੋ ਰਾਜਾਂ ਨੂੰ Extra Revenue ਮਿਲੇਗਾ,  ਉਸ ਦਾ ਇਸਤੇਮਾਲ ਉੱਥੇ ਜਨ- ਕਲਿਆਣ ਦੀਆਂ ਯੋਜਨਾਵਾਂ ਵਿੱਚ ਹੋਵੇਗਾ,  ਉਸ ਰਾਜ‍  ਦੇ ਵਿਕਾਸ ਵਿੱਚ ਹੋਵੇਗਾ।  ਇਸ ਨਾਲ ਹੀ ਰਾਜਾਂ ਨੂੰ District Minerals Fund,  ਉਸ ਤੋਂ ਵੀ ਬਹੁਤ ਮਦਦ ਮਿਲਣ ਵਾਲੀ ਹੈ ਅਤੇ ਇਹ ਮਦਦ ਜਾਰੀ ਰਹੇਗੀ।  ਇਸ ਫੰਡ ਦਾ ਵੱਡਾ ਹਿੱਸਾ,  Coal Mining  ਦੇ ਆਸਪਾਸ  ਦੇ ਇਲਾਕੇ ਵਿੱਚ ਜ਼ਰੂਰੀ ਸੁਵਿਧਾਵਾਂ  ਦੇ ਵਿਕਾਸ ਵਿੱਚ ਲਗਾਇਆ ਜਾ ਰਿਹਾ ਹੈ।  ਉੱਥੋਂ  ਦੇ ਲੋਕਾਂ ਦੀ ਜ਼ਿੰਦਗੀ ease of living,  ਉਨ੍ਹਾਂ ਨੂੰ ਜੀਣ ਲਈ ਜੂਝਣਾ ਨਾ ਪਵੇ,  ਉਨ੍ਹਾਂ ਨੂੰ ਸਰਕਾਰਾਂ ਨਾਲ ਸੰਘਰਸ਼ ਨਾ ਕਰਨਾ ਪਵੇ।  ਉਹ ਆਤ‍ਮਸਨਮਾਨ‍ ਨਾਲ ਜੀਣ,  ਉਹ ਆਤ‍ਮਨਿਰਭਰ ਹੋ ਕੇ ਜੀਣ ਯਾਨੀ ਜਿੱਥੇ ਸੰਪਦਾ ਹੈ,  ਉੱਥੇ ਰਹਿਣ ਵਾਲਿਆਂ ਵਿੱਚ ਸੰਪੰਨਤਾ ਵੀ ਹੋਵੇ,  ਇਸ ਟੀਚੇ ਨੂੰ ਲੈ ਕੇ ਅਸੀਂ ਅੱਗੇ ਵਧ ਰਹੇ ਹਾਂ।  ਅੱਜ ਉਠਾਏ ਜਾ ਰਹੇ ਇਹ ਕਦਮ,  ਇਸ ਟੀਚੇ ਨੂੰ ਹਾਸਲ ਕਰਨ ਵਿੱਚ ਬਹੁਤ ਮਦਦਗਾਰ ਸਿੱਧ ਹੋਣਗੇ।

ਸਾਥੀਓ,  ਇਹ Auction ਅਜਿਹੇ ਸਮੇਂ ਵਿੱਚ ਹੋ ਰਹੇ ਹਨ,  ਜਦੋਂ ਭਾਰਤ ਵਿੱਚ Business Activity ਤੇਜ਼ੀ ਨਾਲ ਨਾਰਮਲ ਹੋ ਰਹੀ ਹੈ।  Consumption ਅਤੇ Demand ਬੜੀ ਤੇਜ਼ੀ ਨਾਲ Pre – covid Level ਦੀ ਤਰ੍ਹਾਂ ਅੱਗੇ ਵਧ ਰਹੇ ਹਨ।  ਅਜਿਹੇ ਵਿੱਚ ਇਸ ਨਵੀਂ ਸ਼ੁਰੂਆਤ ਲਈ ਇਸ ਤੋਂ ਬਿਹਤਰ ਸਮਾਂ ਹੋ ਹੀ ਨਹੀਂ ਸਕਦਾ।  Power Generation ਹੋਵੇ,  Consumption ਹੋਵੇ,  Petroleum Products ਦੀ Demand ਹੋਵੇ,  ਇਨ੍ਹਾਂ ਵਿੱਚ ਮਈ  ਦੇ ਅਖੀਰ ਅਤੇ ਜੂਨ  ਦੇ ਪਹਿਲੇ ਹਫਤੇ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।  ਇਸ ਤਰ੍ਹਾਂ,  ਅਪ੍ਰੈਲ ਦੀ ਤੁਲਨ3 ਵਿੱਚ E – way Bills,  ਉਸ ਵਿੱਚ ਕਰੀਬ 200 ਪਰਸੈਂਟ ਦਾ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ।  ਜੂਨ ਵਿੱਚ Toll Collection ਵੀ, ਫਰਵਰੀ  ਦੇ Collection ਦਾ 70 ਪਰਸੈਂਟ ਤੱਕ ਪਹੁੰਚ ਚੁੱਕੀ ਹੈ।  ਮਈ  ਦੇ ਮਹੀਨੇ ਵਿੱਚ Railway Freight Traffic ਵਿੱਚ ਵੀ ਅਪ੍ਰੈਲ ਦੀ ਤੁਲਨਾ ਵਿੱਚ 26 ਪਰਸੈਂਟ ਦੀ Improvement ਦਰਜ ਕੀਤੀ ਗਈ ਹੈ। ਅਗਰ Total digital Retail Transactions,  ਉਸ ਦੀ ਗੱਲ ਕਰੀਏ,  ਤਾਂ ਉਸ ਦੇ Volume ਅਤੇ Value,  ਦੋਨਾਂ ਵਿੱਚ ਵਾਧਾ ਹੋਣਾ ਸ਼ੁਰੂ ਹੋਇਆ ਹੈ।

ਸਾਥੀਓ,  Rural Economy ਵੀ ਆਪਣੀ Speed ਪਕੜਨਾ ਸ਼ੁਰੂ ਕਰ ਰਹੀ ਹੈ।  ਇਸ ਵਾਰ ਖਰੀਫ Crops ਦਾ ਏਰੀਆ ਪਿਛਲੇ ਸਾਲ  ਦੇ ਮੁਕਾਬਲੇ 13 ਪ੍ਰਤੀਸ਼ਤ ਤੋਂ ਜ਼ਿਆਦਾ ਹੈ।  ਇਸ ਸਾਲ ਕਣਕ ਦਾ Production ਅਤੇ Procurement ਦੋਨੋਂ ਵਧੇ ਹਨ।  ਪਿਛਲੇ ਸਾਲ  ਦੇ ਮੁਕਾਬਲੇ ਹੁਣ ਤੱਕ ਕਣਕ ਦਾ 11 ਪ੍ਰਤੀਸ਼ਤ ਤੋਂ ਜ਼ਿਆਦਾ Procurement ਕੀਤਾ ਜਾ ਚੁੱਕਿਆ ਹੈ। ਮਤਲਬ ਇਹ ਕਿ ਕਿਸਾਨਾਂ ਦੀ ਜੇਬ ਵਿੱਚ ਵੀ ਇਸ ਵਾਰ ਜ਼ਿਆਦਾ ਪੈਸਾ ਪਹੁੰਚਿਆ ਹੈ। ਇਹ ਜਿੰਨੇ ਵੀ Indicators ਹਨ,  ਮੈਂ ਬਹੁਤ ਜ਼ਿਆਦਾ ਸਮਾਂ ਲਿਆ ਨਹੀਂ ਘੱਟ ਦਿਖਾਏ ਹਨ,  ਉਹ ਦਿਖਾ ਰਹੇ ਹਾਂ ਕਿ Indian Economy ਤੇਜ਼ੀ ਨਾਲ Bounce Back ਕਰਨ ਲਈ ਤਿਆਰ ਹੋ ਗਈ ਹੈ,  ਅੱਗੇ ਚਲ ਪਈ ਹੈ।

ਸਾਥੀਓ,  ਭਾਰਤ ਵੱਡੇ ਤੋਂ ਵੱਡੇ ਸੰਕਟਾਂ ਤੋਂ ਬਾਹਰ ਨਿਕਲਿਆ ਹੈ,  ਇਸ ਤੋਂ ਵੀ ਨਿਕਲੇਗਾ।  ਅਸੀਂ ਭਾਰਤਵਾਸੀ ਅਗਰ ਕਰੋੜਾਂ Consumer ਹਾਂ ਤਾਂ ਇਹ ਨਹੀਂ ਭੁੱਲੋ ਕਿ ਕਰੋੜਾਂ Producer ਵੀ ਹਾਂ।  ਭਾਰਤ ਦੀ Success,  ਭਾਰਤ ਦੀ Growth ਨਿਸ਼ਚਿਤ ਹੈ।  ਅਸੀਂ ਆਤਮਨਿਰਭਰ ਬਣ ਸਕਦੇ ਹਾਂ।  ਤੁਸੀਂ ਯਾਦ ਕਰੋ,  ਸਿਰਫ ਕੁਝ ਹਫ਼ਤੇ ਪਹਿਲਾਂ ਤੱਕ ਅਸੀਂ N – 95 ਮਾਸਕ,  ਕੋਰੋਨਾ ਦੀ ਟੈਸਟਿੰਗ ਕਿੱਟ,  Personal Protective Equipment –  PPE,  ਵੈਂਟੀਲੇਟਰ,  ਆਪਣੀ ਜ਼ਰੂਰਤ ਦਾ ਜ਼ਿਆਦਾਤਰ ਹਿੱਸਾ ਅਸੀਂ ਬਾਹਰ ਤੋਂ ਮੰਗਾਉਂਦੇ ਸਾਂ।  ਹੁਣ ਭਾਰਤ ਆਪਣੀ ਡਿਮਾਂਡ ਨੂੰ Make In India ਨਾਲ ਹੀ ਪੂਰਾ ਕਰ ਰਿਹਾ ਹੈ।  ਬਲਕਿ,  ਬਹੁਤ ਛੇਤੀ ਅਸੀਂ ਮਹੱਤਵਪੂਰਨ Medical Products  ਦੇ Exporter ਵੀ ਬਣਾਂਗੇ।  ਤੁਸੀਂ ਆਪਣਾ ਵਿਸ਼ਵਾਸ,  ਆਪਣਾ ਹੌਸਲਾ ਬੁਲੰਦ ਰੱਖੋ,  ਅਸੀਂ ਸਭ ਮਿਲ ਕੇ ਇਹ ਸੁਪਨਾ ਸਾਕਾਰ ਕਰ ਸਕਦੇ ਹਾਂ।  ਅਸੀਂ ਆਤਮਨਿਰਭਰ ਬਣ ਸਕਦੇ ਹਾਂ ਅਤੇ ਇਹ ਸਾਡਾ ਸਭ ਦਾ ਸੰਕਲਪ  ਹੈ,  130 ਕਰੋੜ ਦੇਸ਼ਵਾਸੀਆਂ ਦਾ ਸੰਕਲਪ ਹੈ।  ਸਾਨੂੰ ਆਤਮਨਿਰਭਰ ਭਾਰਤ ਬਣਾਉਣਾ ਹੈ ਅਤੇ ਅਸੀਂ ਆਤਮਨਿਰਭਰ ਭਾਰਤ ਬਣਾ ਸਕਦੇ ਹਾਂ।

Self Reliant India ਦੀ ਜੋ Journey 130 ਕਰੋੜ ਭਾਰਤੀਆਂ ਨੇ ਸ਼ੁਰੂ ਕੀਤੀ ਹੈ,  ਤੁਸੀਂ ਵੀ ਉਸ ਦੇ ਭਾਗੀਦਾਰ ਹੋ।  ਤੁਸੀਂ ਅਗਵਾਈ ਕਰਨ ਲਈ ਅੱਗੇ ਆਓ।  ਜੀਵਨ ਵਿੱਚ ਅਜਿਹੇ ਅਵਸਰ ਬਹੁਤ ਘੱਟ ਆਉਂਦੇ ਹਨ ਜਦੋਂ ਕੁਝ ਕਰ – ਕਰਕੇ ਇਤਿਹਾਸ ਨੂੰ ਮੋੜ ਦੇਣ ਦਾ ਮੌਕਾ ਆਉਂਦਾ ਹੈ।  ਅੱਜ ਭਾਰਤ  ਦੇ ਉਦਯੋਗ ਜਗਤ ਨੂੰ,  ਅੱਜ ਭਾਰਤ  ਦੇ ਵਪਾਰੀ ਜਗਤ ਨੂੰ,  ਅੱਜ ਭਾਰਤ  ਦੇ ਸਰਵਿਸ ਸੈਕਟਰ  ਦੇ ਲੋਕਾਂ ਨੂੰ heal  ਕਰਨ ਲਈ ਇਤਿਹਾਸ ਨੂੰ ਬਦਲਣ ਦਾ ਮੌਕਾ ਆਇਆ ਹੈ।  ਇਤਿਹਾਸ ਦੀ ਦਿਸ਼ਾ ਬਦਲਣ ਦਾ ਮੌਕਾ ਆਇਆ ਹੈ।  ਭਾਰਤ  ਦੇ ਭਾਗ ਨੂੰ ਬਦਲਣ ਦਾ ਮੌਕਾ ਆਇਆ ਹੈ।  ਸਾਨੂੰ ਇਸ ਅਵਸਰ ਨੂੰ ਜਾਣ ਨਹੀਂ ਦੇਣਾ ਹੈ।  ਸਾਨੂੰ ਇਸ ਅਵਸਰ ਨੂੰ ਛੱਡਣਾ ਨਹੀਂ ਹੈ।  ਆਓ,  ਭਾਰਤ ਨੂੰ ਅੱਗੇ ਵਧਾਈਏ,  ਭਾਰਤ ਨੂੰ ਆਤਮਨਿਰਭਰ ਭਾਰਤ ਬਣਾਈਏ।

ਸਾਥੀਓ,  ਅੱਜ ਮੈਨੂੰ ਤੁਹਾਡੇ ਵਿੱਚ ਆਉਣ ਦਾ ਮੌਕਾ ਮਿਲਿਆ।  ਮਾਮਲਾ ਤਾਂ ਕੋਲੇ ਦਾ ਹੈ,  ਹੀਰੇ  ਦੇ ਸਪਨੇ ਦੇਖ ਕੇ ਚਲਣਾ ਹੈ।  ਇੱਕ ਵਾਰ ਫਿਰ ਆਪ ਸਾਰਿਆਂ ਨੂੰ ਇਸ ਅਹਿਮ ਸ਼ੁਰੂਆਤ ਲਈ,  ਕੋਲ ਸੈਕਟਰ  ਦੇ ਇਸ ਅਹਿਮ ਪੜਾਅ ਲਈ ਮੇਰੀ ਤਰਫੋਂ ਬਹੁਤ – ਬਹੁਤ ਸ਼ੁਭਕਾਮਨਾਵਾਂ ਹਨ !  ਮੈਂ ਵਿਸ਼ੇਸ਼ ਰੂਪ ਤੋਂ ਮੰਤਰੀ ਪਰਿਸ਼ਦ  ਦੇ ਮੇਰੇ ਸਾਥੀ ਪ੍ਰਹਲਾਦ ਜੋਸ਼ੀ  ਜੀ ਨੂੰ ਅਤੇ ਉਨ੍ਹਾਂ ਦੀ ਟੀਮ ਨੂੰ ਬਹੁਤ ਵਧਾਈ ਦੇਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਇਸ ਲੌਕਡਾਊਨ ਪੀਰੀਅਡ ਦਾ ਇਤਨਾ ਉਪਯੋਗ ਕੀਤਾ। ਪੂਰੇ ਡਿਪਾਰਟਮੈਂਟ ਦੀ ਹਰ ਬਾਰੀਕੀਆਂ ਦਾ ਅਧਿਐਨ ਕੀਤਾ।  ਦੇਸ਼ ਲਈ ਨਵਾਂ ਕੀ ਕਰ ਸਕਦੇ ਹਾਂ,  ਨਵੇਂ ਤਰੀਕੇ ਨਾਲ ਕੀ  ਕਰ ਸਕਦੇ ਹਾਂ;  ਉਨ੍ਹਾਂ ਨੇ ਇੱਕ ਬਹੁਤ ਵੱਡੀ ਲੀਡਰਸ਼ਿਪ ਦਿੱਤੀ ਹੈ।  ਮੈਂ ਪ੍ਰਹਲਾਦ ਜੀ  ਨੂੰ,  ਉਨ੍ਹਾਂ  ਦੇ  ਸਕੱਤਰ ਅਤੇ ਉਨ੍ਹਾਂ ਦੀ ਟੀਮ ਨੂੰ ਅੱਜ ਬਹੁਤ ਵਧਾਈ ਦੇਣਾ ਚਾਹੁੰਦਾ ਹਾਂ।

ਤੁਹਾਨੂੰ ਲਗਦਾ ਹੋਵੇਗਾ ਕਿ ਤੁਸੀਂ ਇੱਕ ਛੋਟਾ ਜਿਹਾ ਪ੍ਰੋਗਰਾਮ ਕਰ ਰਹੇ ਹੋ।  ਪ੍ਰਹਲਾਦ ਜੀ  ਮੈਨੂੰ ਨਹੀਂ ਲਗ ਰਿਹਾ ਹੈ,  ਮੈਂ ਤਾਂ ਦੇਖ ਰਿਹਾ ਹਾਂ ਕਿ ਤੁਸੀਂ ਆਤਮਨਿਰਭਰ ਭਾਰਤ ਲਈ ਇੱਕ ਮਜ਼ਬੂਤ ਨੀਂਹ ਅੱਜ ਰੱਖ ਰਹੇ ਹੋ।  ਅਤੇ ਇਸ ਲਈ ਤੁਸੀਂ ਅਤੇ ਤੁਹਾਡੀ  ਟੀਮ ਬਹੁਤ ਵਧਾਈ  ਦੇ ਪਾਤਰ ਹੋ।

ਉਦਯੋਗ ਜਗਤ  ਦੇ ਜੋ ਸਾਥੀ ਅੱਜ ਇੱਥੇ ਮੌਜੂਦ ਹਨ,  ਉਨ੍ਹਾਂ ਨੂੰ ਮੈਂ ਫਿਰ ਤੋਂ ਇੱਕ ਵਾਰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ, ਮੈਂ ਤੁਹਾਡੇ ਨਾਲ ਹਾਂ।  ਦੇਸ਼ ਹਿਤ  ਦੇ ਹਰ ਕੰਮ ਵਿੱਚ ਤੁਸੀਂ ਦੋ ਕਦਮ ਚਲੋ,  ਮੈਂ ਚਾਰ ਕਦਮ ਚਲਣ ਲਈ ਤੁਹਾਡੇ ਨਾਲ ਹਾਂ।  ਆਓ ਅਸੀਂ ਮਿਲ ਕੇ ਇਸ ਅਵਸਰ ਨੂੰ ਜਾਣ ਨਾ ਦੇਈਏ।

ਫਿਰ ਇੱਕ ਬਾਰ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

ਬਹੁਤ-ਬਹੁਤ ਧੰਨਵਾਦ।

*****

ਵੀਆਰਆਰਕੇ/ਕੇਪੀ/ਐੱਨਐੱਸ

(Release ID: 1632288)