Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਦਰਮਿਆਨ ਟੈਲੀਫੋਨ ਉੱਤੇ ਗੱਲਬਾਤ ਹੋਈ


 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਨੇ ਅੱਜ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਮਹਾਮਹਿਮ ਪ੍ਰਵਿੰਦ ਜਗਨਨਾਥ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ।

 

ਚੱਕਰਵਾਤ ਅੰਫਾਨ ਦੁਆਰਾ ਭਾਰਤ ਵਿੱਚ ਹੋਏ ਨੁਕਸਾਨ ਲਈ ਪ੍ਰਧਾਨ ਮੰਤਰੀ ਜਗਨਨਾਥ ਨੇ ਸੋਗ ਵਿਅਕਤ ਕੀਤਾ।  ਉਨ੍ਹਾਂ ਨੇ ਭਾਰਤੀ ਜਲ ਸੈਨਾ  ਦੇ ਜਹਾਜ਼ ਕੇਸਰੀਨੂੰ ਅਪਰੇਸ਼ਨ ਸਾਗਰ’  ਦੇ ਹਿੱਸੇ  ਵੱਜੋਂ ਮਾਰੀਸ਼ਸ ਭੇਜਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਕੋਵਿਡ-19 ਮਹਾਮਾਰੀ  ਦੇ ਖ਼ਿਲਾਫ਼ ਲੜਾਈ ਵਿੱਚ ਮਾਰੀਸ਼ਸ  ਦੇ ਸਿਹਤ ਅਧਿਕਾਰੀਆਂ ਦੀ ਮਦਦ ਕਰਨ ਲਈ ਦਵਾਈਆਂ ਦੀ ਖੇਪ ਅਤੇ 14 ਮੈਂਬਰੀ ਮੈਡੀਕਲ ਟੀਮ ਦੇ ਨਾਲ  ਜਹਾਜ਼ ਮਾਰੀਸ਼ਸ ਪਹੁੰਚਿਆ ਸੀ।

 

ਪ੍ਰਧਾਨ ਮੰਤਰੀ ਨੇ ਭਾਰਤ ਅਤੇ ਮਾਰੀਸ਼ਸ ਦੇ ਲੋਕਾਂ ਵਿੱਚ ਵਿਸ਼ੇਸ਼ ਸਬੰਧਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਭਾਰਤ ਇਸ ਸੰਕਟ  ਦੇ ਸਮੇਂ ਵਿੱਚ ਆਪਣੇ ਮਿੱਤਰਾਂ ਦਾ ਸਮਰਥਨ ਕਰਨ ਲਈ ਕਰੱਤਵਬੱਧ ਹੈ।

 

ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਜਗਨਨਾਥ  ਦੀ ਅਗਵਾਈ ਵਿੱਚ ਮਾਰੀਸ਼ਸ ਦੁਆਰਾ ਕੋਵਿਡ-19 ਦੇ ਖ਼ਿਲਾਫ਼  ਪ੍ਰਭਾਵਸ਼ਾਲੀ ਉਪਾਵਾਂ ਦੀ ਪ੍ਰਸ਼ੰਸਾ ਕੀਤੀਜਿਸ ਸਦਕਾ ਪਿਛਲੇ ਕਈ ਹਫਤਿਆਂ ਤੋਂ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ।  ਉਨ੍ਹਾਂ ਨੇ ਸੁਝਾਅ ਦਿੱਤਾ ਕਿ ਮਾਰੀਸ਼ਸ ਆਪਣੀਆਂ ਸਰਬਉੱਤਮ ਪ੍ਰਥਾਵਾਂ ਦਾ ਦਸਤਾਵੇਜ਼ ਤਿਆਰ ਕਰ ਸਕਦਾ ਹੈਜੋ ਹੋਰ ਦੇਸ਼ਾਂਵਿਸ਼ੇਸ਼ ਰੂਪ ਨਾਲ ਟਾਪੂ ਦੇਸ਼ਾਂ ਲਈ ਇਹੋ-ਜਿਹੇ ਸਿਹਤ ਸੰਕਟਾਂ ਨਾਲ ਨਜਿੱਠਣ ਵਿੱਚ ਸਹਾਇਕ ਹੋਵੇਗਾ।

 

ਦੋਹਾਂ ਰਾਜਨੇਤਾਵਾਂ ਨੇ ਕਈ ਖੇਤਰਾਂ ਵਿੱਚ ਸਹਿਯੋਗ ਵਧਾਉਣ ਉੱਤੇ ਚਰਚਾ ਕੀਤੀਜਿਸ ਵਿੱਚ ਮਾਰੀਸ਼ਸ  ਦੇ ਵਿੱਤੀ ਖੇਤਰ ਦਾ ਸਮਰਥਨ ਕਰਨ  ਦੇ ਉਪਾਅ ਅਤੇ ਮਾਰੀਸ਼ਸ ਦੇ ਨੌਜਵਾਨਾਂ ਨੂੰ ਆਯੁਰਵੇਦਿਕ ਚਿਕਿਤਸਾ ਦਾ ਅਧਿਐਨ ਕਰਨ ਲਈ ਸਮਰੱਥ ਬਣਾਉਣਾ ਸ਼ਾਮਲ ਹੈ।

 

ਪ੍ਰਧਾਨ ਮੰਤਰੀ ਨੇ ਮਾਰੀਸ਼ਸ ਦੇ ਲੋਕਾਂ ਦੀ ਸਿਹਤ ਅਤੇ ਭਲਾਈ ਅਤੇ ਦੋਹਾਂ ਦੇਸ਼ਾਂ ਦਰਮਿਆਨ ਅਦੁੱਤੀ ਮਧੁਰ ਸਬੰਧਾਂ  ਨੂੰ ਬਣਾਈ ਰੱਖਣ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

 

***

 

ਵੀਆਰਆਰਕੇ/ਏਕੇ