ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲਿੰਕਡ–ਇਨ ਉੱਤੇ ਕੁਝ ਵਿਚਾਰ ਸਾਂਝੇ ਕੀਤੇ ਹਨ, ਜੋ ਨੌਜਵਾਨਾਂ ਤੇ ਪੇਸ਼ੇਵਰਾਨਾ (ਪ੍ਰੋਫ਼ੈਸ਼ਨਲ) ਲੋਕਾਂ ਲਈ ਦਿਲਚਸਪ ਹੋਣਗੇ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਚਾਰਾਂ ਦਾ ਮੂਲ–ਪਾਠ ਹੇਠ ਲਿਖੇ ਅਨੁਸਾਰ ਹੈ, ਜੋ ਲਿੰਕਡ–ਇਨ ’ਤੇ ਸ਼ੇਅਰ ਕੀਤਾ ਗਿਆ ਸੀ।
‘‘ਇਸ ਸਦੀ ਦੇ ਤੀਜੇ ਦਹਾਕੇ ਦੀ ਸ਼ੁਰੂਆਤ ਕਾਫ਼ੀ ਗੜਬੜਾਂ ਨਾਲ ਭਰਪੂਰ ਤਰੀਕੇ ਨਾਲ ਹੋ ਰਹੀ ਹੈ। ਕੋਵਿਡ–19 ਨੇ ਬਹੁਤ ਸਾਰੇ ਵਿਘਨ ਪਾਏ ਹਨ। ਕੋਰੋਨਾ–ਵਾਇਰਸ ਨੇ ਪ੍ਰੋਫ਼ੈਸ਼ਨਲ ਜੀਵਨ ਦੀਆਂ ਸ਼ੈਲੀਆਂ ਨੂੰ ਵੱਡੇ ਪੱਧਰ ’ਤੇ ਤਬਦੀਲ ਕਰ ਕੇ ਰੱਖ ਦਿੱਤਾ ਹੈ। ਇਨ੍ਹੀਂ ਦਿਨੀਂ, ਘਰ ਹੀ ਨਵਾਂ ਦਫ਼ਤਰ ਬਣ ਗਿਆ ਹੈ। ਇੰਟਰਨੈੱਟ ਨਵਾਂ ਮੀਟਿੰਗ–ਰੂਮ ਹੈ। ਹਾਲ ਦੀ ਘੜੀ, ਸਾਥੀਆਂ ਨਾਲ ਦਫ਼ਤਰ ’ਚ ਥੋੜ੍ਹਾ ਸਮਾਂ ਬਿਤਾਉਣਾ ਇਤਿਹਾਸ ਬਣ ਕੇ ਰਹਿ ਗਿਆ ਹੈ।
ਮੈਂ ਵੀ ਇਨ੍ਹਾਂ ਤਬਦੀਲੀਆਂ ਮੁਤਾਬਕ ਖੁਦ ਨੂੰ ਢਾਲਿਆ ਹੈ। ਬਹੁਤੀਆਂ ਮੀਟਿੰਗਾਂ, ਉਹ ਸਹਿਯੋਗੀ ਮੰਤਰੀ, ਅਧਿਕਾਰੀਆਂ ਤੇ ਵਿਸ਼ਵ–ਆਗੂਆਂ ਨਾਲ ਹੋਵੇ, ਹੁਣ ਸਿਰਫ਼ ਵੀਡੀਓ ਕਾਨਫ਼ਰੰਸਿੰਗ ਨਾਲ ਹੋ ਰਹੀਆਂ ਹਨ। ਵਿਭਿੰਨ ਸਬੰਧਿਤ ਧਿਰਾਂ ਤੋਂ ਬੁਨਿਆਦੀ ਪੱਧਰ ਦੀ ਫ਼ੀਡਬੈਕ ਲੈਣ ਲਈ, ਸਮਾਜ ਦੇ ਵੱਖੋ–ਵੱਖਰੇ ਵਰਗਾਂ ਨਾਲ ਵੀਡੀਓ–ਕਾਨਫ਼ਰੰਸ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਗ਼ੈਰ–ਸਰਕਾਰੀ ਸੰਗਠਨਾਂ, ਸਿਵਲ ਸੁਸਾਇਟੀ ਦੇ ਸਮੂਹਾਂ ਤੇ ਸਮਾਜਕ ਸੰਗਠਨਾਂ ਨਾਲ ਵਿਆਪਕ ਗੱਲਬਾਤ ਹੋਈ ਹੈ। ਰੇਡੀਓ ਜੌਕੀਜ਼ ਨਾਲ ਵੀ ਇੱਕ ਗੱਲਬਾਤ ਹੋਈ ਸੀ।
ਇਸ ਤੋਂ ਇਲਾਵਾ, ਮੈਂ ਰੋਜ਼ਾਨਾ ਅਣਗਿਣਤ ਫ਼ੋਨ–ਕਾਲਾਂ ਕਰਦਾ ਰਿਹਾ ਹਾਂ, ਸਮਾਜ ਦੇ ਵਿਭਿੰਨ ਵਰਗਾਂ ਦੇ ਵਿਚਾਰ ਜਾਣਦਾ ਰਿਹਾ ਹਾਂ।
ਇੱਕ ਤਾਂ ਇਹ ਵੇਖਿਆ ਹੈ ਕਿ ਇਹ ਸਮਾਂ ਲੋਕ ਕਿਹੜੇ ਤਰੀਕਿਆਂ ਨਾਲ ਆਪਣਾ ਕੰਮ ਜਾਰੀ ਰੱਖ ਰਹੇ ਹਨ। ਸਾਡੇ ਫ਼ਿਲਮੀ ਸਿਤਾਰਿਆਂ ਵੱਲੋਂ ਕੁਝ ਸਿਰਜਣਾਤਮਕ ਤੇ ਮੌਲਿਕ ਵੀਡੀਓ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਰਾਹੀਂ ਘਰ ਅੰਦਰ ਹੀ ਰਹਿਣ ਦਾ ਵਾਜਬ ਸੁਨੇਹਾ ਦਿੱਤਾ ਗਿਆ ਹੈ। ਸਾਡੇ ਗਾਇਕਾਂ ਇੱਕ ਔਨਲਾਈਨ ਪ੍ਰੋਗਰਾਮ ਕੀਤਾ ਹੇ। ਸ਼ਤਰੰਜ ਦੇ ਖਿਡਾਰੀ ਡਿਜੀਟਲ ਤਰੀਕੇ ਨਾਲ ਖੇਡ ਰਹੇ ਹਨ ਅਤੇ ਇੰਝ ਕੋਵਿਡ–19 ਵਿਰੁੱਧ ਜੰਗ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ। ਬਿਲਕੁਲ ਨਵੀਂ ਤੇ ਮੌਲਿਕ ਗੱਲ ਹੈ!
ਕੰਮ ਵਾਲੀ ਥਾਂ ’ਤੇ ‘ਡਿਜੀਟਲ ਫ਼ਸਟ’ ਅਹਿਮ ਹੁੰਦਾ ਜਾ ਰਿਹਾ ਹੈ। ਅਤੇ, ਅਜਿਹਾ ਹੋਵੇ ਵੀ ਕਿਉਂ ਨਾ?
ਆਖ਼ਰ, ਟੈਕਨੋਲੋਜੀ ਦਾ ਸਭ ਤੋਂ ਵੱਧ ਪਰਿਵਰਤਨਸ਼ੀਲ ਅਸਰ ਅਸਰ ਗ਼ਰੀਬਾਂ ਦੇ ਜੀਵਨ ’ਤੇ ਪੈਂਦਾ ਹੈ। ਇਹ ਟੈਕਨੋਲੋਜੀ ਹੀ ਹੈ, ਜਿਸ ਨੇ ਅਫ਼ਸਰਸ਼ਾਹੀ ਦੇ ਅਹੁਦਿਆਂ ਨੂੰ ਢਹਿ–ਢੇਰੀ ਕਰ ਕੇ ਰੱਖ ਦਿੱਤਾ ਹੈ, ਵਿਚੋਲਿਆਂ ਦਾ ਖਾਤਮਾ ਕਰ ਦਿੱਤਾ ਹੈ ਤੇ ਭਲਾਈ ਦੇ ਕਦਮਾਂ ਦੀ ਰਫ਼ਤਾਰ ਵਧਾਈ ਹੈ।
ਮੈਂ ਤੁਹਾਨੂੰ ਇੱਕ ਮਿਸਾਲ ਨਾਲ ਸਮਝਾਉਂਦਾ ਹਾਂ। ਜਦੋਂ ਸਾਨੂੰ 2014 ’ਚ ਸੇਵਾ ਕਰਨ ਦਾ ਮੌਕਾ ਮਿਲਿਆ ਸੀ, ਅਸੀਂ ਭਾਰਤੀਆਂ, ਖਾਸ ਕਰ ਕੇ ਗ਼ਰੀਬਾਂ ਨਾਲ ਉਨ੍ਹਾਂ ਦੇ ਜਨ–ਧਨ ਖਾਤੇ, ਆਧਾਰ ਤੇ ਮੋਬਾਈਲ ਨੰਬਰ ਰਾਹੀਂ ਜੁੜਨਾ ਸ਼ੁਰੂ ਕੀਤਾ ਸੀ।
ਇਸ ਸਾਧਾਰਣ ਜਿਹੇ ਜੁੜਾਅ ਨੇ ਸਪਸ਼ਟ ਤੌਰ ’ਤੇ ਨਾ ਸਿਰਫ਼ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਈ ਹੈ ਤੇ ਕਿਰਾਇਆ–ਵਸੂਲੀ ਦੀ ਆਦਤ ਰੋਕੀ ਹੈ, ਸਗੋਂ ਸਰਕਾਰ ਨੂੰ ਇੱਕ ਬਟਨ ਦੇ ਕਲਿੱਕ ਨਾਲ ਧਨ ਟ੍ਰਾਂਸਫ਼ਰ ਕਰਨ ਦੇ ਯੋਗ ਬਣਾਇਆ ਹੈ। ਇਸ ਇੱਕ ਬਟਨ ਦੇ ਕਲਿੱਕ ਨੇ ਫ਼ਾਇਲਾਂ ਉੱਤੇ ਪਹਿਲਾਂ ਮੌਜੂਦ ਕਈ ਅਫ਼ਸਰਾਂ ਦੇ ਬਹੁਤ ਸਾਰੇ ਪੱਧਰ ਖ਼ਤਮ ਕਰ ਦਿੱਤੇ ਹਨ ਤੇ ਹਫ਼ਤਿਆਂ ਬੱਧੀ ਦੀਆਂ ਹੋਣ ਵਾਲੀਆਂ ਦੇਰੀਆਂ ਖ਼ਤਮ ਹੋ ਗਈਆਂ ਹਨ।
ਸ਼ਾਇਦ ਸਮੁੱਚੇ ਵਿਸ਼ਵ ’ਚ ਭਾਰਤ ਕੋਲ ਹੀ ਇੰਨਾ ਵਿਸ਼ਾਲ ਬੁਨਿਆਦੀ ਢਾਂਚਾ ਮੌਜੂਦ ਹੈ। ਇਸ ਬੁਨਿਆਦੀ ਢਾਂਚੇ ਨੇ ਸਾਨੂੰ ਧਨ ਗ਼ਰੀਬਾਂ ਤੇ ਲੋੜਵੰਦਾਂ ਨੂੰ ਸਿੱਧਾ ਤੇ ਤੁਰੰਤ ਟ੍ਰਾਂਸਫ਼ਰ ਕਰਨ ਵਿੱਚ ਡਾਢੀ ਮਦਦ ਕੀਤੀ ਹੈ; ਅਤੇ ਕੋਵਿਡ–19 ਦੀ ਮੌਜੂਦਾ ਸਥਿਤੀ ਦੌਰਾਨ ਇਸ ਦਾ ਲਾਭ ਕਰੋੜਾਂ ਪਰਿਵਾਰਾਂ ਨੂੰ ਪੁੱਜਾ ਹੈ।
ਇਸ ਸਬੰਧੀ ਸਿੱਖਿਆ ਦੇ ਖੇਤਰ ਬਾਰੇ ਵੀ ਗੱਲ ਕੀਤੀ ਜਾ ਸਕਦੀ ਹੈ। ਬਹੁਤ ਸਾਰੇ ਵਿਲੱਖਣ ਪ੍ਰੋਫ਼ੈਸ਼ਨਲ ਲੋਕ ਪਹਿਲਾਂ ਹੀ ਇਸ ਖੇਤਰ ’ਚ ਨਵੀਂਆਂ ਚੀਜ਼ਾਂ ਕਰ ਕੇ ਵਿਖਾ ਰਹੇ ਹਨ। ਇਸ ਖੇਤਰ ਨੂੰ ਅਗਾਂਹ–ਵਧੂ ਟੈਕਨੋਲੋਜੀ ਦਾ ਲਾਭ ਮਿਲਿਆ ਹੈ। ਭਾਰਤ ਸਰਕਾਰ ਨੇ ਅਧਿਆਪਕਾਂ ਦੀ ਮਦਦ ਤੇ ਈ–ਲਰਨਿੰਗ ਨੂੰ ਹੁਲਾਰਾ ਦੇਣ ਲਈ ‘ਦੀਕਸ਼ਾ’ ਪੋਰਟਲ ਜਿਹੇ ਉੱਦਮ ਕੀਤੇ ਹਨ। ਸਿੱਖਿਆ ਤੱਕ ਪਹੁੰਚ, ਸਮਾਨਤਾ ਤੇ ਮਿਆਰ ਸੁਧਾਰਨ ਦੇ ਮੰਤਵ ਨਾਲ ‘ਸਵਯੰ’ ਹੈ। ਈ–ਪਾਠਸ਼ਾਲਾ ਬਹੁਤ ਸਾਰੀਆਂ ਭਾਸ਼ਾਵਾਂ ’ਚ ਉਪਲਬਧ ਹੈ, ਜੋ ਵਿਭਿੰਨ ਈ–ਬੁੱਕਸ ਅਤੇ ਅਜਿਹੀ ਸਿੱਖਣ ਵਾਲੀ ਸਮੱਗਰੀ ਤੱਕ ਪਹੁੰਚ ਨੂੰ ਯੋਗ ਬਣਾਉਂਦਾ ਹੈ।
ਅੱਜ, ਵਿਸ਼ਵ ਵਪਾਰ ਦੇ ਨਵੇਂ ਮਾਡਲਾਂ ਦੀ ਭਾਲ ਕਰ ਰਿਹਾ ਹੈ।
ਭਾਰਤ, ਜਿਸ ਨੂੰ ਆਪਣੇ ਨਿਵੇਕਲੇ ਕਿਸਮ ਦੇ ਉਤਸ਼ਾਹ ਕਾਰਨ ‘ਨੌਜਵਾਨ ਰਾਸ਼ਟਰ’ ਵਜੋਂ ਵੀ ਜਾਣਿਆ ਜਾਂਦਾ ਹੈ, ਇੱਕ ਨਵਾਂ ਕਾਰਜ–ਸੱਭਿਆਚਾਰ ਮੁਹੱਈਆ ਕਰਵਾਉਣ ਵਿੱਚ ਮੋਹਰੀ ਭੂਮਿਕਾ ਨਿਭਾ ਸਕਦਾ ਹੈ।
ਮੈਂ ਆਪਣੀ ਕਲਪਨਾ ’ਚ ਇਸ ਨਵੇਂ ਕਾਰੋਬਾਰ ਅਤੇ ਕਾਰਜ–ਸੱਭਿਆਚਾਰ ਨੂੰ ਨਿਮਨਲਿਖਤ ਸੁਰਾਂ ’ਤੇ ਮੁੜ–ਪਰਿਭਾਸ਼ਿਤ ਹੁੰਦਾ ਵੇਖ ਰਿਹਾ ਹਾਂ।
ਮੈਂ ਉਨ੍ਹਾਂ ਨੂੰ – ਨਵੇਂ ਆਮ ਮਾਹੌਲ ਦੇ ਸੁਰ – ਆਖਦਾ ਹਾਂ ਕਿਉਂਕਿ ਕੋਵਿਡ ਤੋਂ ਬਾਅਦ ਦੇ ਵਿਸ਼ਵ ਵਿੱਚ ਇਹ ਕਿਸੇ ਵੀ ਬਿਜ਼ਨਸ–ਮਾਡਲ ’ਚ ਅੰਗਰੇਜ਼ੀ ਭਾਸ਼ਾ ’ਚ ਸੁਰਾਂ (ਵਾਵਲ) ਜਿੰਨੇ ਹੀ ਅਹਿਮ ਤੱਕ ਬਣ ਜਾਣਗੇ।
ਢਲਣਯੋਗਤਾ (Adaptability):
ਸਮੇਂ ਦੀ ਲੋੜ ਇਹੋ ਹੈ ਕਿ ਹੁਣ ਅਜਿਹੇ ਕਾਰੋਬਾਰ ਤੇ ਜੀਵਨ–ਸ਼ੈਲੀ ਦੇ ਮਾਡਲਾਂ ਬਾਰੇ ਵਿਚਾਰ ਕੀਤਾ ਜਾਵੇ, ਜੋ ਆਸਾਨੀ ਨਾਲ ਢਲਣਯੋਗ ਹੋਣ।
ਇੰਝ ਕਰਨ ਦਾ ਅਰਥ ਇਹ ਹੋਵੇਗਾ ਕਿ ਸੰਕਟ ਦੇ ਸਮੇਂ ਵੀ, ਸਾਡੇ ਦਫ਼ਤਰ, ਕਾਰੋਬਾਰੀ ਅਦਾਰੇ ਅਤੇ ਵਣਜ ਤੇਜ਼ ਰਫ਼ਤਾਰ ਨਾਲ ਚੱਲ ਸਕਣ ਤੇ ਸਾਡੇ ਜੀਵਨ ਨੂੰ ਯਕੀਨੀ ਤੌਰ ’ਤੇ ਕੋਈ ਨੁਕਸਾਨ ਨਾ ਪੁੱਜੇ।
ਢਲਣਯੋਗਤਾ ਦੀ ਇੱਕ ਪ੍ਰਮੁੱਖ ਉਦਾਹਰਣ ਡਿਜੀਟਲ ਭੁਗਤਾਨਾਂ ਨੂੰ ਅਪਨਾਉਣਾ ਹੈ। ਵੱਡੇ ਅਤੇ ਛੋਟੇ ਦੁਕਾਨਦਾਰਾਂ ਨੂੰ ਡਿਜੀਟਲ ਟੂਲਜ਼ ਵਿੱਚ ਧਨ ਲਾਉਣਾ ਚਾਹੀਦਾ ਹੈ ਕਿ ਤਾਂ ਜੋ ਸਾਰਾ ਵਪਾਰ, ਖਾਸ ਤੌਰ ’ਤੇ ਸੰਕਟ ਵੇਲੇ ਆਪਸ ’ਚ ਜੁੜਿਆ ਰਹੇ। ਭਾਰਤ ’ਚ ਪਹਿਲਾਂ ਹੀ ਡਿਜੀਟਲ ਲੈਣ–ਦੇਣ ਵਿੱਚ ਉਤਸ਼ਾਹਜਨਕ ਵਾਧਾ ਵੇਖਿਆ ਜਾ ਰਿਹਾ ਹੈ।
ਇੱਕ ਹੋਰ ਉਦਾਹਰਣ ਟੈਲੀ–ਮੈਡੀਸਨ ਹੈ। ਅਸੀਂ ਪਹਿਲਾਂ ਹੀ ਅਜਿਹੇ ਕਈ ਸਲਾਹ–ਮਸ਼ਵਰੇ (ਕੰਸਲਟੇਸ਼ਨਜ਼) ਦੇਖ ਰਹੇ ਹਾਂ, ਜਿੱਥੇ ਸਾਨੂੰ ਕਲੀਨਿਕ ਜਾਂ ਹਸਪਤਾਲ ’ਚ ਖੁਦ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਇਹ ਵੀ ਇੱਕ ਸਕਾਰਾਤਮਕ ਗੱਲ ਹੈ। ਕੀ ਅਸੀਂ ਅਜਿਹੇ ਬਿਜ਼ਨਸ–ਮਾਡਲਾਂ ਬਾਰੇ ਵਿਚਾਰ ਕਰ ਸਕਦੇ ਹਾਂ, ਜਿਹੜੇ ਸਮੁੱਚੇ ਵਿਸ਼ਵ ’ਚ ਟੈਲੀ–ਮੈਡੀਸਿਨ ’ਚ ਸਹਾਇਕ ਹੋ ਸਕਣ?
ਕਾਰਜਕੁਸ਼ਲਤਾ:
ਸ਼ਾਇਦ, ਇਹ ਮੁੜ ਕਲਪਨਾ ਕਰਨ ਦਾ ਵੇਲਾ ਹੈ ਕਿ ਅਸੀਂ ਕਾਰਜਕੁਸ਼ਲ ਕਿਵੇਂ ਬਣੀਏ। ਕਾਰਜਕੁਸ਼ਲਤਾ ਸਿਰਫ਼ ਇਸ ਗੱਲ ਬਾਰੇ ਹੀ ਨਹੀਂ ਹੁੰਦੀ ਕਿ – ਅਸੀਂ ਦਫ਼ਤਰ ’ਚ ਕਿੰਨਾ ਸਮਾਂ ਬਿਤਾਉਂਦੇ ਹਾਂ।
ਸਾਨੂੰ ਸ਼ਾਇਦ ਅਜਿਹੇ ਮਾਡਲਾਂ ਬਾਰੇ ਵਿਚਾਰ ਕਰਨਾ ਚਾਹੀਦਾ ਹੈ, ਜਿੱਥੇ ਦਿਸਦੇ ਜਤਨ ਦੀ ਥਾਂ ਵਧੇਰੇ ਉਤਪਾਦਕਤਾ ਤੇ ਕਾਰਜਕੁਸ਼ਲਤਾ ਮਿਲ ਸਕੇ। ਇੱਕ ਨਿਸ਼ਚਤ ਸਮੇਂ ਅੰਦਰ ਕੋਈ ਕੰਮ ਮੁਕੰਮਲ ਕਰਨ ਉੱਤੇ ਜ਼ੋਰ ਦੇਣਾ ਚਾਹੀਦਾ ਹੈ।
ਸ਼ਮੂਲੀਅਤ:
ਆਓ ਅਸੀਂ ਅਜਿਹੇ ਬਿਜ਼ਨਸ–ਮਾਡਲ ਵਿਕਸਤ ਕਰੀਏ, ਜੋ ਗ਼ਰੀਬਾਂ, ਵਧੇਰੇ ਖ਼ਤਰੇ ’ਚ ਰਹਿੰਦੇ ਲੋਕਾਂ ਤੇ ਨਾਲ ਹੀ ਸਾਡੇ ਗ੍ਰਹਿ ਦੀ ਦੇਖਭਾਲ ਨੂੰ ਮਹੱਤਵ ਦੇ ਸਕਣ।
ਅਸੀਂ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਵਿੱਚ ਵੱਡੀ ਪ੍ਰਗਤੀ ਕੀਤੀ ਹੈ। ਕੁਦਰਤ ਨੇ ਸਾਨੂੰ ਆਪਣਾ ਸ਼ਾਨਦਾਰ ਰੂਪ ਵਿਖਾਇਆ ਹੈ, ਸਾਨੂੰ ਇਹ ਦਰਸਾਇਆ ਹੈ ਕਿ ਜਦੋਂ ਮਨੁੱਖੀ ਗਤੀਵਿਧੀ ਕੁਝ ਮੱਠੀ ਰਫ਼ਤਾਰ ਨਾਲ ਚੱਲਦੀ ਹੋਵੇ, ਤਾਂ ਉਹ ਕਿੰਨੀ ਛੇਤੀ ਪ੍ਰਫ਼ੁੱਲਤ ਹੋ ਸਕਦੀ ਹੈ। ਅਜਿਹੀਆਂ ਟੈਕਨੋਲੋਜੀਆਂ ਤੇ ਅਭਿਆਸ ਵਿਕਸਤ ਕਰਨ ਵਿੱਚ ਬਹੁਤ ਮਹੱਵਪੂਰਨ ਭਵਿੱਖ ਹੈ, ਜੋ ਸਾਡੇ ਗ੍ਰਹਿ ’ਤੇ ਪੈਣ ਵਾਲੇ ਪ੍ਰਭਾਵ ਨੂੰ ਘਟਾ ਸਕਣ। ਘੱਟ ਨਾਲ ਵੱਧ ਕੰਮ ਕਰੋ।
ਕੋਵਿਡ–19 ਨੇ ਸਾਨੂੰ ਅਹਿਸਾਸ ਦਿਵਾਇਆ ਹੈ ਕਿ ਘੱਟ–ਲਾਗਤ ਵਾਲੇ ਅਤੇ ਵੱਡੇ ਪੱਧਰ ਉੱਤੇ ਵਰਤੇ ਜਾ ਸਕਣ ਵਾਲੇ ਸਿਹਤ–ਸਮਾਧਾਨ ਲੱਭਣ ਲਈ ਕੰਮ ਕਰਨ ਦੀ ਜ਼ਰੂਰਤ ਹੈ। ਅਸੀਂ ਮਨੁੱਖਤਾ ਦੀ ਸਿਹਤ ਤੇ ਸਲਾਮਤੀ ਨੂੰ ਯਕੀਨੀ ਬਣਾਉਣ ਹਿਤ ਵਿਸ਼ਵ–ਪੱਧਰੀ ਕੋਸ਼ਿਸ਼ਾਂ ਵਿੱਚ ਇੱਕ ਮਾਰਗ–ਦਰਸ਼ਕ ਚਾਨਣ–ਮੁਨਾਰੇ ਬਣ ਸਕਦੇ ਹਾਂ।
ਸਾਨੂੰ ਅਜਿਹੀਆਂ ਨਵੀਂਆਂ ਖੋਜਾਂ ਕਰਨ ’ਤੇ ਧਨ ਖ਼ਰਚ ਕਰਨਾ ਚਾਹੀਦਾ ਹੈ ਕਿ ਸਾਡੇ ਕਿਸਾਨਾਂ ਲਈ ਸੂਚਨਾ, ਮਸ਼ੀਨਰੀ ਤੇ ਮੰਡੀਆਂ ਤੱਕ ਪਹੁੰਚ ਸਦਾ ਯਕੀਨੀ ਬਣੀ ਰਹਿ ਸਕੇ; ਭਾਵੇਂ ਸਥਿਤੀ ਕਿਹੋ ਜਿਹੀ ਵੀ ਕਿਉਂ ਨਾ ਹੋਵੇ ਪਰ ਸਾਡੇ ਨਾਗਰਿਕ ਜ਼ਰੂਰੀ ਵਸਤਾਂ ਤੱਕ ਪਹੁੰਚ ਕਰਦੇ ਰਹਿ ਸਕਣ।
ਮੌਕਾ:
ਹਰੇਕ ਸੰਕਟ ਆਪਣੇ ਨਾਲ ਇੱਕ ਮੌਕਾ ਵੀ ਲੈ ਕੇ ਆਉਂਦਾ ਹੈ। ਕੋਵਿਡ–19 ਦੇ ਇਸ ਸੰਕਟ ’ਤੇ ਇਹ ਗੱਲ ਲਾਗੂ ਹੁੰਦੀ ਹੈ। ਸਾਨੂੰ ਇਹ ਮੁੱਲਾਂਕਣ ਕਰਨਾ ਚਾਹੀਦਾ ਹੈ ਕਿ ਹੁਣ ਕਿਵੇਂ ਨਵੇਂ ਮੌਕੇ / ਵਿਕਾਸ ਦੇ ਖੇਤਰ ਹੋ ਸਕਦੇ ਹਨ।
ਕਿਸੇ ਚੀਜ਼ ਦੇ ਪਿੱਛੇ ਭੱਜ ਕੇ ਉਸ ਨੂੰ ਫੜਨ ਦੀ ਖੇਡ ਖੇਡਣ ਨਾਲੋਂ ਇਹ ਚੰਗਾ ਹੋਵੇਗਾ ਕਿ ਭਾਰਤ ਜ਼ਰੂਰ ਹੀ ਕੋਵਿਡ ਤੋਂ ਬਾਅਦ ਦੇ ਵਿਸ਼ਵ ਵਿੱਚ ਜੋ ਵੀ ਤਬਦੀਲੀਆਂ ਹੋਣ – ਭਾਰਤ ਉਨ੍ਹਾਂ ’ਚ ਸਭ ਤੋਂ ਮੋਹਰੀ ਹੋਵੇ। ਆਓ, ਅਸੀਂ ਸਾਰੇ ਵਿਚਾਰ ਕਰੀਏ ਕਿ ਸਾਡੇ ਲੋਕਾਂ, ਸਾਡੇ ਹੁਨਰਾਂ ਤੇ ਅਜਿਹਾ ਕਰਨ ਵਿੱਚ ਸਾਡੀਆਂ ਪ੍ਰਮੁੱਖ ਸਮਰੱਥਾਵਾਂ ਨੂੰ ਕਿਵੇਂ ਵਰਤਿਆ ਜਾ ਸਕਦਾ ਹੈ।
ਸਰਬ–ਵਿਆਪਕਤਾ:
ਕੋਵਿਡ–19 ਆਪਣਾ ਹਮਲਾ ਕਰਨ ਲਈ ਕਿਸੇ ਨਸਲ, ਧਰਮ, ਰੰਗ, ਜਾਤ, ਸੰਪਰਦਾਇ, ਭਾਸ਼ਾ ਜਾਂ ਸਰਹੱਦ ਨੂੰ ਨਹੀਂ ਵੇਖਦਾ। ਇਸ ਤੋਂ ਬਾਅਦ ਸਾਡੇ ਹੁੰਗਾਰੇ ਤੇ ਆਚਾਰ–ਵਿਚਾਰ ਏਕਤਾ ਤੇ ਭਾਈਚਾਰੇ ਨੂੰ ਪ੍ਰਮੁੱਖਤਾ ਦੇਣੀ ਚਾਹੀਦੀ ਹੈ। ਇਸ ਵਿੱਚ ਅਸੀਂ ਸਾਰੇ ਇਕੱਠੇ ਹਾਂ।
ਇਤਿਹਾਸ ਦੇ ਪਹਿਲਾਂ ਬੀਤੇ ਛਿਣਾਂ ਤੋਂ ਉਲਟ, ਜਦੋਂ ਦੇਸ਼ ਜਾਂ ਸਮਾਜ ਇੱਕ–ਦੂਜੇ ਦੇ ਵਿਰੋਧ ’ਚ ਖੜ੍ਹੇ ਹੋ ਜਾਇਆ ਕਰਦੇ ਸਨ, ਅੱਜ ਸਾਨੂੰ ਸਭ ਨੂੰ ਇੱਕ ਸਾਂਝੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਵਿੱਖ ਇੱਕਜੁਟਤਾ ਅਤੇ ਸਹਿਣਸ਼ੀਲਤਾ ਦਾ ਹੀ ਹੋਵੇਗਾ।
ਭਾਰਤ ਤੋਂ ਅਗਲੇ ਵੱਡੇ ਵਿਚਾਰ ਅੰਤਰਰਾਸ਼ਟਰੀ ਪੱਧਰ ’ਤੇ ਵਾਜਬ ਤੇ ਲਾਗੂ ਹੋਣੇ ਚਾਹੀਦੇ ਹਨ। ਉਨ੍ਹਾਂ ਵਿੱਚ ਅਜਿਹੀ ਯੋਗਤਾ ਹੋਣੀ ਚਾਹੀਦੀ ਹੈ ਕਿ ਉਹ ਸਿਰਫ਼ ਭਾਰਤ ’ਚ ਹੀ ਕੋਈ ਸਕਾਰਾਤਮਕ ਤਬਦੀਲੀ ਨਾ ਲਿਆ ਸਕਣ, ਸਗੋਂ ਸਮੁੱਚੀ ਮਨੁੱਖਤਾ ਦੇ ਕੰਮ ਆਉਣ।
ਪਹਿਲਾਂ ਭੌਤਿਕ ਬੁਨਿਆਦੀ ਢਾਂਚੇ ਦੇ ਦ੍ਰਿਸ਼ਟੀਕੋਣ ਤੋਂ ਸਿਰਫ਼ ਸੜਕਾਂ, ਗੁਦਾਮ ਤੇ ਬੰਦਰਗਾਹਾਂ ਨੂੰ ਹੀ ਅਹਿਮ ਮੰਨਿਆ ਜਾਂਦਾ ਸੀ। ਪਰ ਅੱਜ–ਕੱਲ੍ਹ ਲੌਜਿਸਟੀਕਲ ਮਾਹਿਰ ਆਪਣੇ ਘਰਾਂ ਦੀ ਸੁਵਿਧਾ ਰਾਹੀਂ ਵਿਸ਼ਵ ਪੱਧਰੀ ਸਪਲਾਈ–ਲੜੀਆਂ ਕੰਟਰੋਲ ਕਰ ਸਕਦੇ ਹਨ।
ਕੋਵਿਡ–19 ਤੋਂ ਬਾਅਦ ਦੇ ਵਿਸ਼ਵ ਵਿੱਚ ਭੌਤਿਕ ਤੇ ਹਕੀਕੀ ਦੇ ਸਹੀ ਮਿਸ਼ਰਣ ਨਾਲ ਭਾਰਤ ਗੁੰਝਲਦਾਰ ਆਧੁਨਿਕ ਬਹੁ–ਰਾਸ਼ਟਰੀ ਸਪਲਾਈ–ਲੜੀਆਂ ਦੇ ਵਿਸ਼ਵ–ਪੱਧਰੀ ਪ੍ਰਮੁੱਖ ਕੇਂਦਰ ਵਜੋਂ ਉੱਭਰ ਸਕਦਾ ਹੈ। ਆਓ ਆਪਾਂ ਇਸ ਮੌਕੇ ਜਾਗਰੂਕ ਹੋ ਕੇ ਇਸ ਦਾ ਲਾਭ ਉਠਾਈਏ।
ਮੈਂ ਤੁਹਾਨੂੰ ਸਭ ਨੂੰ ਇਸ ਬਾਰੇ ਵਿਚਾਰ–ਵਟਾਂਦਰਾ ਕਰਨ ਤੇ ਆਪੋ–ਆਪਣਾ ਯੋਗਦਾਨ ਪਾਉਣ ਦੀ ਬੇਨਤੀ ਕਰਦਾ ਹਾਂ।
BYOD ਤੋਂ WFH ’ਚ ਤਬਦੀਲੀ ਨਾਲ ਦਫ਼ਤਰੀ ਤੇ ਨਿਜੀ ਵਿਚਾਲੇ ਸੰਤੁਲਨ ਬਣਾਉਣ ਦੀਆਂ ਨਵੀਂਆਂ ਚੁਣੌਤੀਆਂ ਦਰਪੇਸ਼ ਹਨ। ਜਦੋਂ ਵੀ ਕਦੇ ਮੌਕਾ ਮਿਲੇ, ਤਾਂ ਫ਼ਿੱਟਨੈੱਸ ਅਤੇ ਕਸਰਤ ਲਈ ਸਮਾਂ ਜ਼ਰੂਰ ਕੱਢੋ। ਸਰੀਰਕ ਤੇ ਮਾਨਸਿਕ ਤੰਦਰੁਸਤੀ ਵਿੱਚ ਸੁਧਾਰ ਲਈ ਯੋਗਾ ਨੂੰ ਇੱਕ ਸਾਧਨ ਵਜੋਂ ਅਜ਼ਮਾਓ।
ਭਾਰਤ ਦੀਆਂ ਰਵਾਇਤੀ ਚਿਕਿਤਸਾ ਪ੍ਰਣਾਲੀਆਂ ਸਰੀਰ ਨੂੰ ਤੰਦਰੁਸਤ ਰੱਖਣ ’ਚ ਪੂਰੀ ਮਦਦ ਕਰਨ ਲਈ ਜਾਣੀਆਂ ਜਾਂਦੀਆਂ ਹਨ। ਆਯੁਸ਼ ਮੰਤਰਾਲੇ ਨੇ ਇੱਕ ਪ੍ਰੋਟੋਕੋਲ ਲਿਆਂਦਾ ਹੈ, ਜੋ ਤੰਦਰੁਸਤ ਰਹਿਣ ਵਿੱਚ ਮਦਦ ਕਰੇਗਾ। ਉਨ੍ਹਾਂ ਉੱਤੇ ਵੀ ਝਾਤ ਪਾਓ।
ਅੰਤਲੀ ਪਰ ਅਹਿਮ ਗੱਲ, ਕਿਰਪਾ ਕਰਕੇ ‘ਆਰੋਗਯ ਸੇਤੂ’ ਮੋਬਾਈਲ ਐਪ ਡਾਊਨਲੋਡ ਕਰੋ। ਇਹ ਭਵਿੱਖਮੁਖੀ ਐਪ ਹੈ, ਜੋ ਕੋਵਿਡ–19 ਦੇ ਸੰਭਾਵੀ ਫੈਲਾਅ ਨੂੰ ਰੋਕਣ ਵਿੱਚ ਮਦਦ ਲਈ ਟੈਕਨੋਲੋਜੀ ਦੀ ਵਰਤੋਂ ਕਰਦੀ ਹੈ। ਇਸ ਦੇ ਜਿੰਨੇ ਜ਼ਿਆਦਾ ਡਾਊਨਲੋਡ ਹੋਣਗੇ, ਓਨੀ ਹੀ ਇਹ ਪ੍ਰਭਾਵੀ ਹੋਵੇਗੀ।
ਤੁਹਾਡੇ ਸਭ ਦੇ ਵਿਚਾਰ ਜਾਣਨ ਦੀ ਉਡੀਕ ਕਰਾਂਗਾ।’’
***
ਵੀਆਰਆਰਕੇ/ਐੱਸਐੱਚ
As the world battles COVID-19, India’s energetic and innovative youth can show the way in ensuring healthier and prosperous future.
— Narendra Modi (@narendramodi) April 19, 2020
Shared a few thoughts on @LinkedIn, which would interest youngsters and professionals. https://t.co/ZjjVSbMJ6b
It has been a topsy-turvy start to the third decade of this century. COVID-19 has brought with it many disruptions. Coronavirus has significantly changed the contours of professional life: PM @narendramodi writes on @LinkedIn
— PMO India (@PMOIndia) April 19, 2020
In order to get ground level feedback from various stakeholders, there have been videoconference meetings with several sections of society. There were extensive interactions with NGOs, civil society groups and community organisations: PM @narendramodi on @LinkedIn
— PMO India (@PMOIndia) April 19, 2020
The work place is getting Digital First. And, why not?
— PMO India (@PMOIndia) April 19, 2020
After all, the most transformational impact of Technology often happens in the lives of the poor. It is technology that demolishes bureaucratic hierarchies, eliminates middlemen and accelerates welfare measures: PM Modi
When we got the opportunity to serve in 2014, we started connecting Indians, especially the poor with their Jan Dhan Account, Aadhar & Mobile number: PM @narendramodi writes on @LinkedIn
— PMO India (@PMOIndia) April 19, 2020
This seemingly simple connection has not only stopped corruption and rent seeking that was going on for decades, but has also enabled the Government to transfer money at the click of a button: PM @narendramodi
— PMO India (@PMOIndia) April 19, 2020
India has perhaps the largest such infrastructure in the world. This infrastructure has helped us tremendously in transferring money directly and immediately to the poor and needy, benefiting crores of families, during the COVID-19 situation: PM @narendramodi
— PMO India (@PMOIndia) April 19, 2020
Today, the world is in pursuit of new business models.
— PMO India (@PMOIndia) April 19, 2020
India, a youthful nation known for its innovative zeal can take the lead in providing a new work culture: PM @narendramodi writes on @LinkedIn https://t.co/rkgEq1A7Iq
The need of the hour is to think of business models that are easily adaptable: PM @narendramodi
— PMO India (@PMOIndia) April 19, 2020
Embracing digital payments is a prime example of adaptability. Shop owners big and small should invest in digital tools that keep commerce connected, especially in times of crisis. India is already witnessing an encouraging surge in digital transactions: PM @narendramodi
— PMO India (@PMOIndia) April 19, 2020
Another example is telemedicine. We are already seeing several consultations without actually going to the clinic or hospital. Again, this is a positive sign. Can we think of business models to help further telemedicine across the world: PM @narendramodi
— PMO India (@PMOIndia) April 19, 2020
Perhaps, this is the time to think of reimagining what we refer to as being efficient.
— PMO India (@PMOIndia) April 19, 2020
Let us also develop business models that attach primacy to care for the poor, the most vulnerable as well as our planet: PM @narendramodi on @LinkedIn
Read here. https://t.co/rkgEq1A7Iq
COVID-19 does not see race, religion, colour, caste, creed, language or borders before striking.
— PMO India (@PMOIndia) April 19, 2020
Our response and conduct thereafter should attach primacy to unity and brotherhood.
We are in this together: PM @narendramodi
The next big ideas from India should find global relevance and application. They should have the ability to drive a positive change not merely for India but for the entire humankind: PM @narendramodi
— PMO India (@PMOIndia) April 19, 2020
India, with the right blend of the physical and the virtual can emerge as the global nerve centre of complex modern multinational supply chains in the post COVID-19 world. Let us rise to that occasion and seize this opportunity: PM @narendramodi
— PMO India (@PMOIndia) April 19, 2020