ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਸਮਾਜ ਭਲਾਈ ਲਈ ਕੰਮ ਕਰਨ ਵਾਲੇ ਸੰਗਠਨਾਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰਾ ਦੇਸ਼ ‘ਕੋਵਿਡ – 19’ ਦੀ ਭਿਆਨਕ ਚੁਣੌਤੀ ਦਾ ਸਾਹਮਣਾ ਕਰਨ ਵਿੱਚ ਅਸੀਮ ਹਿੰਮਤ, ਦ੍ਰਿੜ੍ਹਤਾ ਅਤੇ ਸੰਜਮ ਦਾ ਪਰਿਚੈ ਦੇ ਰਿਹਾ ਹੈ। ਇਸ ਅਵਸਰ ਉੱਤੇ ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਬਾਪੂ ਕਿਹਾ ਕਰਦੇ ਸਨ ਕਿ ਗ਼ਰੀਬਾਂ ਅਤੇ ਵਿਭਿੰਨ ਸੁਵਿਧਾਵਾਂ ਤੋਂ ਵੰਚਿਤ ਲੋਕਾਂ ਦੀ ਸੇਵਾ ਕਰਨਾ ਹੀ ਰਾਸ਼ਟਰ ਦੀ ਸੇਵਾ ਕਰਨ ਦਾ ਸਭ ਤੋਂ ਚੰਗਾ ਤਰੀਕਾ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਮਾਨਵਤਾ ਦੀ ਸੇਵਾ ਪ੍ਰਤੀ ਇਨ੍ਹਾਂ ਸੰਗਠਨਾਂ ਦੇ ਸਮਰਪਣ ਅਤੇ ਪ੍ਰਤੀਬੱਧਤਾ ਦੀ ਪ੍ਰਸ਼ੰਸਾ ਕੀਤੀ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੰਗਠਨਾਂ ਦੀਆਂ ਤਿੰਨ ਪ੍ਰਮੁੱਖ ਵਿਸ਼ੇਸ਼ਤਾਵਾਂ ਹਨ : ਮਾਨਵੀ ਦ੍ਰਿਸ਼ਟੀਕੋਣ, ਵੱਡੀ ਸੰਖਿਆ ਵਿੱਚ ਲੋਕਾਂ ਤੱਕ ਪਹੁੰਚ ਅਤੇ ਉਨ੍ਹਾਂ ਨਾਲ ਜੁੜਾਅ ਅਤੇ ਸੇਵਾ ਕਰਨ ਦੀ ਅਨੁਪਮ ਮਾਨਸਿਕਤਾ, ਜਿਸ ਦੀ ਬਦੌਲਤ ਲੋਕ ਉਨ੍ਹਾਂ ਉੱਤੇ ਅੱਖ ਬੰਦ ਕਰਕੇ ਵਿਸ਼ਵਾਸ ਕਰਦੇ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰ ਇੱਕ ਅਪ੍ਰਤੱਖ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਨ੍ਹਾਂ ਸੰਗਠਨਾਂ ਦੀ ਸੇਵਾ ਅਤੇ ਉਨ੍ਹਾਂ ਦੇ ਸੰਸਾਧਨਾਂ ਦੀ ਜਿੰਨੀ ਜ਼ਰੂਰਤ ਅੱਜ ਹੈ ਓਨੀ ਪਹਿਲਾਂ ਕਦੇ ਨਹੀਂ ਰਹੀ ਸੀ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਇਹ ਸੰਗਠਨ ਗ਼ਰੀਬਾਂ ਲਈ ਬੁਨਿਆਦੀ ਜ਼ਰੂਰਤਾਂ ਦੀ ਠੋਸ ਵਿਵਸਥਾ ਕਰਨ ਵਿੱਚ ਮਹਤਵ ਪੂਰਨ ਭੂਮਿਕਾ ਨਿਭਾ ਸਕਦੇ ਹਨ ਅਤੇ ਇਸ ਦੇ ਨਾਲ ਹੀ ਉਹ ਆਪਣੀਆਂ ਮੈਡੀਕਲ ਸੁਵਿਧਾਵਾਂ ਅਤੇ ਵਲੰਟੀਅਰਾਂ ਨੂੰ ਮਰੀਜ਼ਾਂ ਅਤੇ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਨ ਲਈ ਸਮਰਪਿਤ ਕਰ ਸਕਦੇ ਹਨ। ਪ੍ਰਧਾਨ ਮੰਤਰੀ ਨੇ ਇਹ ਗੱਲ ਰੇਖਾਂਕਿਤ ਕੀਤੀ ਕਿ ‘ਕੋਵਿਡ-19’ ਦੀ ਚੁਣੌਤੀ ਨਾਲ ਨਜਿੱਠਣ ਅਤੇ ਇਸ ਨੂੰ ਹਰਾਉਣ ਲਈ ਦੇਸ਼ ਨੂੰ ਅਲਪਕਾਲੀ ਉਪਾਵਾਂ ਅਤੇ ਇੱਕ ਦੀਰਘਕਾਲੀ ਵਿਜ਼ਨ ਦੋਹਾਂ ਦੀ ਹੀ ਸਖ਼ਤ ਜ਼ਰੂਰਤ ਹੈ।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਅੰਧਵਿਸ਼ਵਾਸ, ਗਲਤ ਧਾਰਨਾਵਾਂ ਅਤੇ ਗਲਤ ਸੂਚਨਾ ਨਾਲ ਨਜਿੱਠਣ ਵਿੱਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਉਣੀ ਹੈ । ਉਨ੍ਹਾਂ ਨੇ ਇਸ ਵੱਲ ਧਿਆਨ ਦਿਵਾਇਆ ਕਿ ਗਲਤ ਧਾਰਨਾਵਾਂ ਦੇ ਕਾਰਨ ਲੋਕਾਂ ਨੂੰ ਕਈ ਸਥਾਨਾਂ ਉੱਤੇ ਇਕੱਠਾ ਹੁੰਦੇ ਹੋਏ ਅਤੇ ਫਿਰ ਸਮਾਜਿਕ ਦੂਰੀ ਬਣਾਈ ਰੱਖਣ ਦੇ ਮਾਪਦੰਡ ਦਾ ਉਲੰਘਣ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਮਾਜਿਕ ਦੂਰੀ ਬਣਾਈ ਰੱਖਣ ਦੇ ਵਿਸ਼ੇਸ਼ ਮਹੱਤਵ ਦਾ ਹੋਰ ਵੀ ਅਧਿਕ ਪ੍ਰਚਾਰ – ਪ੍ਰਸਾਰ ਕਰਨਾ ਅਤਿਅੰਤ ਜ਼ਰੂਰੀ ਹੈ ।
ਸਮਾਜ ਭਲਾਈ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਅਤਿਅੰਤ ਨਿਪੁੰਨਤਾ ਨਾਲ ਇੱਕ ਜਟਿਲ ਪਰਿਸਥਿਤੀ ਦਾ ਸਾਹਮਣਾ ਕਰਨ ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਸਰਕਾਰ ਦੇ ਉਨ੍ਹਾਂ ਅਤਿਅੰਤ ਸਰਗਰਮ ਉਪਾਵਾਂ ਦੀ ਵੀ ਪ੍ਰਸ਼ੰਸਾ ਕੀਤੀ ਜੋ ਵਾਇਰਸ ਨੂੰ ਫੈਲਣ ਤੋਂ ਰੋਕਣ ਵਿੱਚ ਕਾਫ਼ੀ ਪ੍ਰਭਾਵਸ਼ਾਲੀ ਸਾਬਤ ਹੋ ਰਹੇ ਹਨ। ਇਨ੍ਹਾਂ ਸੰਗਠਨਾਂ ਨੇ ‘ਪੀਐੱਮ ਕੇਅਰਸ ਫੰਡ’ ਵਿੱਚ ਆਪਣਾ ਯੋਗਦਾਨ ਦੇਣ ਦਾ ਸੰਕਲਪਤ ਵਿਅਕਤ ਕੀਤਾ। ਇਸ ਦੇ ਨਾਲ ਹੀ ਇਨ੍ਹਾਂ ਸੰਗਠਨਾਂ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਬਲ ਸੰਕਟ ਦੀ ਇਸ ਘੜੀ ਵਿੱਚ ਰਾਸ਼ਟਰ ਦੀ ਸੇਵਾ ਲਈ ਪੂਰੀ ਤਰ੍ਹਾਂ ਸਮਰਪਿਤ ਹੋਣਗੇ। ਇਨ੍ਹਾਂ ਸੰਗਠਨਾਂ ਨੇ ਚੁਣੌਤੀ ਨਾਲ ਨਜਿੱਠਣ ਲਈ ਵਰਤਮਾਨ ਵਿੱਚ ਉਨ੍ਹਾਂ ਦੁਆਰਾ ਕੀਤੇ ਜਾ ਰਹੇ ਕਈ ਕਾਰਜਾਂ ਬਾਰੇ ਵੀ ਦੱਸਿਆ ਜਿਨ੍ਹਾਂ ਵਿੱਚ ਡਿਜੀਟਲ ਮਾਧਿਅਮਾਂ ਰਾਹੀਂ ਜਾਗਰੂਕਤਾ ਮੁਹਿੰਮ ਚਲਾਉਣੀ, ਜ਼ਰੂਰਤਮੰਦ ਲੋਕਾਂ ਵਿੱਚ ਜ਼ਰੂਰੀ ਵਸਤੂਆਂ, ਫੂਡ ਪੈਕਿਟਾਂ, ਸੈਨੀਟਾਈਜ਼ਰ ਅਤੇ ਦਵਾਈਆਂ ਵੰਡਣਾ ਅਤੇ ਮੈਡੀਕਲ ਮਦਦ ਦੇਣਾ ਸ਼ਾਮਲ ਹਨ।
ਪ੍ਰਧਾਨ ਮੰਤਰੀ ਨੇ ਜਾਗਰੂਕਤਾ ਵਧਾਉਣ, ਬੁਨਿਆਦੀ ਜ਼ਰੂਰਤਾਂ ਦੀ ਵਿਵਸਥਾ ਕਰਕੇ ਗ਼ਰੀਬਾਂ ਅਤੇ ਜ਼ਰੂਰਤਮੰਦਾਂ ਦੀ ਮਦਦ ਕਰਨ ਅਤੇ ਮੈਡੀਕਲ ਮਦਦ ਦੇਣ ਦੇ ਨਾਲ – ਨਾਲ ਆਪਣੇ ਵਲੰਟੀਅਰਾਂ ਨੂੰ ਕੋਵਿਡ – 19 ਤੋਂ ਸੰਕ੍ਰਮਿਤ ਲੋਕਾਂ ਦੀ ਸੇਵਾ ਲਈ ਸਮਰਪਿਤ ਕਰਨ ਦੇ ਮਹੱਤਵ ਨੂੰ ਦੁਹਰਾਇਆ। ਉਨ੍ਹਾਂ ਨੇ ਮੈਡੀਕਲ ਅਤੇ ਵਿਗਿਆਨਕ ਸਲਾਹ ਦੇਣ ਅਤੇ ਗਲਤ ਸੂਚਨਾ ਨਾਲ ਨਜਿੱਠਣ ਦੇ ਮਹੱਤਵ ਉੱਤੇ ਵਿਸ਼ੇਸ਼ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਇਸ ਮਹਾਮਾਰੀ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਨਿਰੰਤਰ ਇਕੱਠੇ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਨੂੰ ਵੀ ਰੇਖਾਂਕਿਤ ਕੀਤਾ ।
ਪ੍ਰਧਾਨ ਮੰਤਰੀ ਦੇ ਸਲਾਹਕਾਰ ਅਤੇ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨੇ ਵੀ ਇਸ ਗੱਲਬਾਤ ਵਿੱਚ ਹਿੱਸਾ ਲਿਆ ।
*****
ਵੀਆਰਆਰਕੇ/ਕੇਪੀ
In our country, social organisations have a very important role in ensuring positive changes in society. Today I interacted with leading social welfare organisations on ways to fight COVID-19. https://t.co/RRoppERiY8
— Narendra Modi (@narendramodi) March 30, 2020
Social organisations are embodiments of compassion. They have a deep-rooted connect with people and they are at the forefront of service. Their role is very important in times such as these, when we are battling the menace of COVID-19. #IndiaFightsCorona
— Narendra Modi (@narendramodi) March 30, 2020
Representatives from social organisations spoke at length about how they are working to fight Coronavirus. They are spreading awareness, emphasising on social distancing, feeding the poor and more. Their proactive efforts are laudable. #IndiaFightsCorona
— Narendra Modi (@narendramodi) March 30, 2020