ਕੋਵਿਡ-19 ਮਹਾਮਾਰੀ ਦੇ ਫੈਲਾਅ ਨਾਲ ਪੈਦਾ ਹੋਈਆਂ ਚੁਣੌਤੀਆਂ ਅਤੇ ਇੱਕ ਆਲਮੀ ਤਾਲਮੇਲੀ ਰਿਸਪਾਂਸ ਬਾਰੇ ਚਰਚਾ ਕਰਨ ਲਈ 26 ਮਾਰਚ 2020 ਨੂੰ ਇੱਕ ਅਸਾਧਾਰਣ ਵਰਚੁਅਲ ਜੀ20 ਨੇਤਾਵਾਂ ਦਾ ਸਿਖਰ ਸੰਮੇਲਨ ਆਯੋਜਿਤ ਹੋਇਆ। ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਇਸ ਵਿਸ਼ੇ ਉੱਤੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ ਸੀ। ਕੋਵਿਡ-19 ਮਹਾਮਾਰੀ ਬਾਰੇ ਅਸਾਧਾਰਣ ਜੀ20 ਸਿਖਰ ਸੰਮੇਲਨ ਵਿੱਤ ਮੰਤਰੀਆਂ ਅਤੇ ਸੈਂਟਰਲ ਬੈਂਕ ਗਵਰਨਰਾਂ ਦੀ ਬੈਠਕ ਅਤੇ ਜੀ20 ਸ਼ੇਰਪਾ ਮੀਟਿੰਗ ਦਾ ਸਿਖਰ ਸੀ।
ਬੈਠਕ ਦੌਰਾਨ, ਜੀ20 ਦੇ ਨੇਤਾਵਾਂ ਨੇ ਮਹਾਮਾਰੀ ਨੂੰ ਰੋਕਣ ਅਤੇ ਲੋਕਾਂ ਦੀ ਸੁਰੱਖਿਆ ਲਈ ਸਾਰੇ ਜ਼ਰੂਰੀ ਉਪਾਅ ਕਰਨ ‘ਤੇ ਸਹਿਮਤੀ ਪ੍ਰਗਟਾਈ। ਉਨ੍ਹਾਂ ਨੇ ਮੈਡੀਕਲ ਸਪਲਾਈਆਂ, ਡਾਇਗਨੌਸਟਿਕ ਉਪਕਰਣਾਂ, ਇਲਾਜ, ਦਵਾਈਆਂ ਅਤੇ ਟੀਕਿਆਂ ਦੀ ਡਿਲਿਵਰੀ ਸਮੇਤ ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਆਦੇਸ਼ ਨੂੰ ਹੋਰ ਮਜ਼ਬੂਤ ਕਰਨ ਦਾ ਸਮਰਥਨ ਕੀਤਾ।
ਨੇਤਾਵਾਂ ਨੇ ਮਹਾਮਾਰੀ ਤੋਂ ਆਰਥਿਕ ਅਤੇ ਸਮਾਜਿਕ ਨੁਕਸਾਨ ਨੂੰ ਘੱਟ ਕਰਨ ਅਤੇ ਆਲਮੀ ਵਿਕਾਸ, ਬਜ਼ਾਰ ਦੀ ਸਥਿਰਤਾ ਅਤੇ ਸੰਕਟ ਤੋਂ ਉੱਭਰਨ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਉਪਲੱਬਧ ਸਾਰੇ ਨੀਤੀਗਤ ਸਾਧਨਾਂ ਦੇ ਇਸਤੇਮਾਲ ਉੱਤੇ ਵੀ ਪ੍ਰਤੀਬੱਧਤਾ ਪ੍ਰਗਟਾਈ। ਕੋਵਿਡ-19 ਦੇ ਸਮਾਜਿਕ ਅਤੇ ਆਰਥਿਕ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਜੀ20 ਦੇਸ਼ਾਂ ਨੇ ਆਲਮੀ ਅਰਥਵਿਵਸਥਾ ਵਿੱਚ 5 ਟ੍ਰਿਲੀਅਨ ਡਾਲਰ ਤੋਂ ਜ਼ਿਆਦਾ ਦੇਣ ਉੱਤੇ ਪ੍ਰਤੀਬੱਧਤਾ ਪ੍ਰਗਟਾਈ। ਸਵੈ-ਇੱਛੁਕ ਅਧਾਰ ‘ਤੇ ਨੇਤਾ ਵਿਸ਼ਵ ਸਿਹਤ ਸੰਗਠਨ ਦੀ ਅਗਵਾਈ ਵਾਲੇ ਕੋਵਿਡ-19 ਇਕਜੁੱਟਤਾ ਰਿਸਪਾਂਸ ਫੰਡ (WHO led COVID-19 Solidarity Response Fund) ਵਿੱਚ ਯੋਗਦਾਨ ਦੇਣ ਉੱਤੇ ਵੀ ਸਹਿਮਤ ਹੋਏ।
ਜੀ20 ਦਾ ਇਹ ਅਸਾਧਾਰਣ ਸੈਸ਼ਨ ਆਯੋਜਿਤ ਕਰਨ ਲਈ ਪ੍ਰਧਾਨ ਮੰਤਰੀ ਨੇ ਸਾਊਦੀ ਅਰਬ ਦੇ ਕਿੰਗ ਦਾ ਧੰਨਵਾਦ ਕੀਤਾ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਮਹਾਮਾਰੀ ਤੋਂ ਖਤਰਨਾਕ ਸਮਾਜਿਕ ਅਤੇ ਆਰਥਿਕ ਨੁਕਸਾਨ ਦਾ ਉਲੇਖ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਜੀ20 ਦੇਸ਼ਾਂ ਦੀ ਗਲੋਬਲ ਜੀਡੀਪੀ ਵਿੱਚ 80% ਅਤੇ ਦੁਨੀਆ ਦੀ ਆਬਾਦੀ ਵਿੱਚ 60% ਹਿੱਸੇਦਾਰੀ ਹੈ ਅਤੇ ਕੋਵਿਡ-19 ਦੇ 90% ਮਾਮਲੇ ਅਤੇ 88% ਮੌਤਾਂ ਜੀ20 ਦੇਸ਼ਾਂ ਵਿੱਚ ਹੀ ਹੋਈਆਂ ਹਨ। ਉਨ੍ਹਾਂ ਨੇ ਆਲਮੀ ਮਹਾਮਾਰੀ ਨਾਲ ਲੜਨ ਲਈ ਜੀ20 ਨੂੰ ਇੱਕ ਠੋਸ ਕਾਰਜ ਯੋਜਨਾ ਤਿਆਰ ਕਰਨ ਦਾ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਨੇ ਆਲਮੀ ਖੁਸ਼ਹਾਲੀ (ਸਮ੍ਰਿੱਧੀ) ਅਤੇ ਸਹਿਯੋਗ ਦੇ ਸਾਡੇ ਦ੍ਰਿਸ਼ਟੀਕੋਣ ਦੇ ਕੇਂਦਰ ਵਿੱਚ ਇਨਸਾਨਾਂ ਨੂੰ ਰੱਖਣ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸਹਿਯੋਗ, ਸੁਤੰਤਰ ਅਤੇ ਖੁੱਲ੍ਹੇ ਤੌਰ ‘ਤੇ ਮੈਡੀਕਲ ਖੋਜ ਅਤੇ ਵਿਕਾਸ ਦੇ ਲਾਭ ਸਾਂਝੇ ਕਰਨ, ਅਨੁਕੂਲ, ਤੇਜ਼ੀ ਨਾਲ ਕੰਮ ਕਰਨ ਵਾਲੀ ਮਾਨਵ ਸਿਹਤ ਦੇਖਭਾਲ ਪ੍ਰਣਾਲੀਆਂ ਵਿਕਸਿਤ ਕਰਨ, ਇੱਕ ਦੂਜੇ ਨਾਲ ਜੁੜੇ ਆਲਮੀ ਪਿੰਡ ਲਈ ਨਵੇਂ ਸੰਕਟ ਪ੍ਰਬੰਧਨ ਪ੍ਰੋਟੋਕਾਲ ਅਤੇ ਪ੍ਰਕਿਰਿਆਵਾਂ ਨੂੰ ਹੁਲਾਰਾ ਦੇਣ, ਵਿਸ਼ਵ ਸਿਹਤ ਸੰਗਠਨ ਜਿਹੇ ਅੰਤਰ-ਸਰਕਾਰੀ ਸੰਗਠਨਾਂ ਵਿੱਚ ਸੁਧਾਰ ਅਤੇ ਉਸ ਨੂੰ ਮਜ਼ਬੂਤ ਕਰਨ ਅਤੇ ਕੋਵਿਡ-19 ਤੋਂ ਖਾਸ ਤੌਰ ‘ਤੇ ਆਰਥਿਕ ਰੂਪ ਤੋਂ ਕਮਜ਼ੋਰਾਂ ਲਈ ਪੈਦਾ ਹੋਈਆਂ ਆਰਥਿਕ ਕਠਿਨਾਇਆਂ ਨੂੰ ਘੱਟ ਕਰਨ ਲਈ ਇਕੱਠੇ ਮਿਲ ਕੇ ਕੰਮ ਕਰਨ ਦੀ ਗੱਲ ਕਹੀ ।
ਪ੍ਰਧਾਨ ਮੰਤਰੀ ਨੇ ਮਾਨਵ ਜਾਤੀ ਦੀ ਸਮੂਹਿਕ ਭਲਾਈ ਲਈ ਨਵੇਂ ਵਿਸ਼ਵੀਕਰਨ ਵਿੱਚ ਨੇਤਾਵਾਂ ਦੀ ਮਦਦ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਸਾਂਝੇ ਮਾਨਵੀ ਹਿਤਾਂ ਨੂੰ ਹੁਲਾਰਾ ਦੇਣ ਲਈ ਬਹੁ-ਪੱਖੀ ਮੰਚਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਣਾ ਚਾਹੀਦਾ ਹੈ ।
ਸਿਖਰ ਸੰਮੇਲਨ ਦੇ ਅੰਤ ਵਿੱਚ, ਜੀ20 ਨੇਤਾਵਾਂ ਦਾ ਇੱਕ ਬਿਆਨ ਜਾਰੀ ਕੀਤਾ ਗਿਆ, ਜਿਸ ਵਿੱਚ ਮਹਾਮਾਰੀ ਨਾਲ ਲੜਨ ਲਈ ਇੱਕ ਕੋਆਰਡੀਨੇਟਡ (ਤਾਲਮੇਲੀ) ਗਲੋਬਲ ਰਿਸਪਾਂਸ, ਆਲਮੀ ਅਰਥਵਿਵਸਥਾ ਦੀ ਰੱਖਿਆ ਦੇ ਉਪਾਵਾਂ ਨੂੰ ਅਪਣਾਉਣ, ਕਾਰੋਬਾਰ ਵਿੱਚ ਵਿਘਨ ਘੱਟ ਕਰਨ ਅਤੇ ਗਲੋਬਲ ਸਹਿਯੋਗ ਨੂੰ ਵਧਾਉਣ ਲਈ ਕਦਮ ਉਠਾਉਣ ਦਾ ਸੱਦਾ ਦਿੱਤਾ ਗਿਆ ।
***
ਵੀਆਰਆਰਕੇ/ਏਕੇ