Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਇਲੈਕਟ੍ਰੌਨਿਕ ਪੁਰਜ਼ਿਆਂ ਅਤੇ ਸੈਮੀਕੰਡਕਟਰਾਂ ਦੇ ਨਿਰਮਾਣ ਨੂੰ ਹੁਲਾਰਾ ਦੇਣ ਦੀ ਯੋਜਨਾ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਇਲੈਕਟ੍ਰੌਨਿਕ ਪੁਰਜ਼ਿਆਂ ਅਤੇ ਸੈਮੀਕੰਡਕਟਰਾਂ ਦੇ ਨਿਰਮਾਣ ਨੂੰ ਹੁਲਾਰਾ ਦੇਣ ਦੀ ਸਕੀਮ (ਐੱਸਪੀਈਸੀਐੱਸ-SPECS) ਤਹਿਤ ਇਲੈਕਟ੍ਰੌਨਿਕ  ਉਤਪਾਦ ਦੀ ਸਪਲਾਈ ਲੜੀ ਦਾ ਗਠਨ ਕਰਨ ਵਾਲੀਆਂ ਵਸਤਾਂ ਦੇ ਨਿਰਮਾਣ ਲਈ ਪੂੰਜੀਗਤ ਲਾਗਤ ਦਾ 25 ਪ੍ਰਤੀਸ਼ਤ ਵਿੱਤੀ ਪ੍ਰੋਤਸਾਹਨ ਦੇਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਇਸ ਯੋਜਨਾ ਨਾਲ ਇਲੈਕਟ੍ਰੌਨਿਕ ਪੁਰਜ਼ਿਆਂ ਅਤੇ ਸੈਮੀਕੰਡਕਟਰਾਂ ਦੇ ਘਰੇਲੂ ਨਿਰਮਾਣ ਲਈ ਅਸਮਰੱਥਾ ਨੂੰ ਦੂਰ  ਕਰਨ ਤੋਂ ਇਲਾਵਾ ਦੇਸ਼ ਵਿੱਚ ਇਲੈਕਟ੍ਰੌਨਿਕ ਨਿਰਮਾਣ ਈਕੋਸਿਸਟਮ ਨੂੰ ਮਜ਼ਬੂਤ ਬਣਾਉਣ ਵਿੱਚ ਵੀ ਮਦਦ ਮਿਲੇਗੀ।

ਵਿੱਤੀ ਅਨੁਮਾਨ:

ਇਸ ਸਕੀਮ ਦੀ ਕੁੱਲ ਲਾਗਤ ਲਗਭਗ 3285 ਕਰੋੜ ਰੁਪਏ ਹੈ। ਜਿਸ ਵਿੱਚ ਲਗਭਗ 3252 ਕਰੋੜ ਰੁਪਏ ਦਾ ਪ੍ਰੋਤਸਾਹਨ ਖਰਚ ਅਤੇ 32 ਕਰੋੜ ਰੁਪਏ ਦਾ ਪ੍ਰਸ਼ਾਸਨਿਕ ਖਰਚ ਸ਼ਾਮਲ ਹੈ।

ਲਾਭ :

1. ਇਹ ਪ੍ਰਸਤਾਵ ਲਾਗੂ ਹੋਣ ਨਾਲ ਦੇਸ਼ ਵਿੱਚ ਇਲੈਕਟ੍ਰੌਨਿਕ ਨਿਰਮਾਣ ਈਕੋਸਿਸਟਮ ਦੇ ਵਿਕਾਸ ਨੂੰ ਹੁਲਾਰਾ ਦੇਵੇਗਾ। ਇਸ ਸਕੀਮ ਦੇ ਗੌਰ ਕਰਨ ਲਾਇਕ ਸੂਚਕਾਂ ਦੇ ਰੂਪ ਵਿੱਚ ਅਨੁਮਾਨਿਤ ਉਤਪਾਦ ਅਤੇ ਨਤੀਜੇ ਇਸ ਪ੍ਰਕਾਰ ਹਨ :

2. ਦੇਸ਼ ਵਿੱਚ ਇਲੈਕਟ੍ਰੌਨਿਕ ਪੁਰਜ਼ਿਆਂ ਦੇ ਨਿਰਮਾਣ ਈਕੋਸਿਸਟਮ ਦਾ ਵਿਕਾਸ ਅਤੇ ਇਲੈਕਟ੍ਰੌਨਿਕ ਮੁੱਲ ਲੜੀ ਦੀ ਮਜ਼ਬੂਤੀ।

3. ਇਲੈਕਟ੍ਰੌਨਿਕ ਖੇਤਰ ਵਿੱਚ ਘੱਟੋ- ਘੱਟ 20,000 ਕਰੋੜ ਰੁਪਏ ਦਾ ਨਵਾਂ ਨਿਵੇਸ਼।

4. ਇਸ ਯੋਜਨਾ ਦੇ ਤਹਿਤ ਸਹਾਇਤਾ ਪ੍ਰਦਾਨ ਕੀਤੀਆਂ ਗਈਆਂ ਨਿਰਮਾਣ ਇਕਾਈਆਂ ਵਿੱਚ ਉਦਯੋਗ ਅਨੁਮਾਨਾਂ ਦੇ ਅਨੁਸਾਰ ਪ੍ਰਤੱਖ ਰੋਜ਼ਗਾਰ ਦੇ ਲਗਭਗ ਤਿੰਨ ਗੁਣਾ ਅਤੇ ਅਪ੍ਰਤੱਖ ਰੋਜ਼ਗਾਰ ਸਹਿਤ ਲਗਭਗ 1,50,000 ਪ੍ਰਤੱਖ ਰੋਜ਼ਗਾਰ ਜੁਟਾਏ ਜਾਣ ਦੀ ਉਮੀਦ ਹੈ। ਇਸ ਪ੍ਰਕਾਰ ਇਸ ਸਕੀਮ ਦੀ ਕੁੱਲ ਰੋਜ਼ਗਾਰ ਸੰਭਾਵਨਾ 6,00,000 ਹੈ।

5. ਵੱਡੇ ਪੱਧਰ ਤੇ ਘਰੇਲੂ ਨਿਰਮਾਣ ਨਾਲ  ਪੁਰਜ਼ਿਆਂ ਦੇ ਨਿਰਯਾਤ ਤੇ ਨਿਰਭਰਤਾ ਘਟਣ ਨਾਲ ਰਾਸ਼ਟਰ ਦੀ ਡਿਜੀਟਲ ਸੁਰੱਖਿਆ ਵਿੱਚ ਵੀ ਵਾਧਾ ਹੋਵੇਗਾ।

 

ਵੀਆਰਆਰਕੇ/ਏਕੇ