ਨਮਸਕਾਰ !
ਜਾਤਿਰ ਪਿਤਾ, ਬੰਗਬੰਧੂ , ਸ਼ੇਖ ਮੁਜੀਬੁਰ ਰਹਿਮਾਨ ਦੇ 100ਵੇਂ ਜਨਮ ਵਰ੍ਹੇਗੰਢ ਦੇ ਸ਼ੁਭ ਅਵਸਰ ‘ਤੇ 130 ਕਰੋੜ ਭਾਰਤੀ ਭਾਈਆਂ ਅਤੇ ਭੈਣਾਂ ਵੱਲੋਂ ਸਮੁੱਚੇ ਬੰਗਲਾਦੇਸ਼ ਨੂੰ ਬਹੁਤ ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ।
ਸਾਥੀਓ,
ਸ਼ੇਖ ਹਸੀਨਾ ਜੀ ਨੇ ਮੈਨੂੰ ਇਸ ਇਤਿਹਾਸਿਕ ਅਵਸਰ ਦਾ ਹਿੱਸਾ ਬਣਨ ਲਈ ਵਿਅਕਤੀਗਤ ਤੌਰ ‘ਤੇ ਸੱਦਾ ਦਿੱਤਾ ਸੀ। ਲੇਕਿਨ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਇਹ ਸੰਭਵ ਨਹੀਂ ਹੋ ਸਕਿਆ। ਫਿਰ ਸ਼ੇਖ ਹਸੀਨਾ ਜੀ ਨੇ ਹੀ ਵਿਕਲਪ ਸੁਝਾਇਆ ਅਤੇ ਇਸ ਲਈ ਮੈਨੂੰ ਵੀਡੀਓ ਲਿੰਕ ਰਾਹੀਂ ਤੁਹਾਡੇ ਸੰਪਰਕ ਵਿੱਚ ਆਉਣ ਦਾ ਅਵਸਰ ਮਿਲਿਆ ਹੈ।
ਸਾਥੀਓ,
ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਪਿਛਲੀ ਸਦੀ ਦੀਆਂ ਮਹਾਨ ਸ਼ਖਸੀਅਤਾਂ ਵਿੱਚੋਂ ਇੱਕ ਸਨ। ਉਨ੍ਹਾਂ ਦਾ ਪੂਰਾ ਜੀਵਨ ਸਾਡੇ ਸਾਰਿਆਂ ਲਈ ਬਹੁਤ ਵੱਡੀ ਪ੍ਰੇਰਣਾ ਹੈ।
ਬੰਗਬੰਧੂ ਯਾਨੀ—
A leader of courage
A man of conviction
A sage of peace
A champion of justice, equality and dignity
A hand of defiance against brutality, and,
A shield against coercion
ਉਨ੍ਹਾਂ ਦੇ ਵਿਅਕਤਿੱਤਵ ਇਨ੍ਹਾਂ ਖੂਬੀਆਂ ਨੇ ਉਸ ਦੌਰ ਵਿੱਚ ਲੱਖਾਂ ਨੌਜਵਾਨਾਂ ਨੂੰ ਬੰਗਲਾਦੇਸ਼ ਦੀ ਮੁਕਤੀ ਲਈ, ਹਰ ਚੁਣੌਤੀ ਦਾ ਮੁਕਾਬਲਾ ਕਰਨ ਲਈ ਇੱਕ ਨਵੀਂ ਊਰਜਾ ਦਿੱਤੀ ਸੀ। ਅੱਜ ਮੈਨੂੰ ਬਹੁਤ ਖਸ਼ੀ ਹੁੰਦੀ ਹੈ ਜਦ ਦੇਖਦਾ ਹਾਂ ਕਿ ਕਿਸ ਤਰ੍ਹਾਂ ਬੰਗਲਾਦੇਸ਼ ਦੇ ਲੋਕ ਦਿਨ-ਰਾਤ ਆਪਣੇ ਪਿਆਰੇ ਦੇਸ਼ ਨੂੰ ਸ਼ੇਖ ਮੁਜੀਬੁਰ ਰਹਿਮਾਨ ਦੇ ਸੁਪਨਿਆਂ ਦਾ ‘ਸੋਨਾਰ ਬੰਗਲਾ’ ਬਣਾਉਣ ਵਿੱਚ ਜੁਟੇ ਹੋਏ ਹਨ।
ਸਾਥੀਓ,
ਬੰਗਬੰਧੂ ਦਾ ਜੀਵਨ 21ਵੀਂ ਸਦੀ ਦੇ ਵਿਸ਼ਵ ਨੂੰ ਵੀ ਇੱਕ ਬਹੁਤ ਵੱਡਾ ਸੰਦੇਸ਼ ਦਿੰਦਾ ਹੈ।
ਯਾਦ ਕਰੋ, ਅਸੀਂ ਸਭ ਜਾਣਦੇ ਹਾਂ ਕਿ ਇੱਕ ਦਮਨਕਾਰੀ, ਅੱਤਿਆਚਾਰੀ ਸ਼ਾਸਨ ਨੇ, ਲੋਕਤਾਂਤ੍ਰਿਕ ਕਦਰਾਂ-ਕੀਮਤਾਂ ਨੂੰ ਨਕਾਰਨ ਵਾਲੀ ਵਿਵਸਥਾ ਨੇ ਕਿਸ ਤਰ੍ਹਾਂ ਬੰਗਲਾ ਭੂਮੀ ਨਾਲ ਅਨਿਆਂ ਕੀਤਾ, ਉੱਥੋਂ ਦੇ ਲੋਕਾਂ ਨੂੰ ਤਬਾਹ ਕੀਤਾ।
ਉਸ ਦੌਰ ਵਿੱਚ ਜੋ ਤਬਾਹੀ ਮਚਾਈ ਗਈ, ਜੋ genocide ਹੋਇਆ, ਉਸ ਵਿੱਚੋਂ ਬੰਗਲਾਦੇਸ਼ ਨੂੰ ਬਾਹਰ ਲਿਆਉਣ ਲਈ ਇੱਕ positive ਅਤੇ progressive society ਦੇ ਨਿਰਮਾਣ ਲਈ ਉਨ੍ਹਾਂ ਨੇ ਆਪਣਾ ਪਲ-ਪਲ ਸਮਰਪਿਤ ਕਰ ਦਿੱਤਾ ਸੀ।
ਉਨ੍ਹਾਂ ਦਾ ਸਪਸ਼ਟ ਮੱਤ ਸੀ ਕਿ ਕਿਸੇ ਵੀ ਦੇਸ਼ ਦੀ ਪ੍ਰਗਤੀ ਦਾ ਅਧਾਰ ਨਫ਼ਰਤ ਅਤੇ negativity ਨਹੀਂ ਹੋ ਸਕਦੀ।
ਲੇਕਿਨ ਉਨ੍ਹਾਂ ਦੇ ਇਹੀ ਵਿਚਾਰ, ਇਹੀ ਪ੍ਰਯਤਨ ਕੁਝ ਲੋਕਾਂ ਨੂੰ ਪਸੰਦ ਨਹੀਂ ਆਏ ਅਤੇ ਉਨ੍ਹਾਂ ਨੂੰ ਸਾਡੇ ਕੋਲੋਂ ਖੋਹ ਲਿਆ ਗਿਆ । ਇਹ ਬੰਗਲਾਦੇਸ਼ ਅਤੇ ਸਾਡਾ ਸਾਰਿਆਂ ਦਾ ਸੁਭਾਗ ਹੀ ਸੀ ਕਿ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਅਤੇ ਸ਼ੇਖ ਰੇਹਾਨਾ ਜੀ ‘ਤੇ ਉੱਪਰ ਵਾਲੇ ਦਾ ਰਹਿਮ ਰਿਹਾ, ਵਰਨਾ ਹਿੰਸਾ ਅਤੇ ਘਿਰਣਾ ਦੇ ਸਮਰਥਕਾਂ ਨੇ ਕੋਈ ਕਸਰ ਨਹੀਂ ਛੱਡੀ ਸੀ।
ਆਤੰਕ ਅਤੇ ਹਿੰਸਾ ਨੂੰ ਰਾਜਨੀਤੀ ਅਤੇ ਕੂਟਨੀਤੀ ਦਾ ਹਥਿਆਰ ਬਣਾਉਣ ਨਾਲ ਕਿਵੇਂ ਪੂਰੇ ਸਮਾਜ ਨੂੰ ਦੇਸ਼ ਪੂਰੇ ਨੂੰ ਤਬਾਹ ਕਰ ਦਿੰਦਾ ਹੈ। ਇਹ ਅਸੀਂ ਭਲੀ-ਭਾਂਤ ਦੇਖ ਰਹੇ ਹਾਂ ਆਤੰਕ ਅਤੇ ਹਿੰਸਾ ਦੇ ਸਮਰਥਕ ਅੱਜ ਕਿੱਥੇ ਹਨ, ਕਿਸ ਹਾਲ ਵਿੱਚ ਹਨ ਅਤੇ ਦੂਸਰੀ ਤਰਫ ਬੰਗਲਾਦੇਸ਼ ਨਵੀਆਂ ਉਚਾਈਆਂ ‘ਤੇ ਪਹੁੰਚ ਰਿਹਾ ਹੈ। ਇਹ ਵੀ ਦੁਨੀਆ ਦੇਖ ਰਹੀ ਹੈ।
ਸਾਥੀਓ,
ਬੰਗਬੰਧੂ ਦੀ ਪ੍ਰੇਰਣਾ ਨਾਲ ਅਤੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਦੀ ਅਗਵਾਈ ਵਿੱਚ ਬੰਗਲਾਦੇਸ਼ ਅੱਜ ਜਿਸ ਪ੍ਰਕਾਰ inclusive ਅਤੇ Development Oriented Policies ਦੇ ਨਾਲ ਅੱਗੇ ਵਧ ਰਿਹਾ ਹੈ, ਉਹ ਸ਼ਲਾਘਾਯੋਗ ਹੈ।
Economy ਹੋਵੇ, ਹੋਰ Social Indices ਜਾਂ ਫਿਰ ਸਪੋਰਟਸ, ਅੱਜ ਬੰਗਲਾਦੇਸ਼ ਕੀਰਤੀਮਾਨ ਸਥਾਪਿਤ ਕਰ ਰਿਹਾ ਹੈ। Skill, Education, Health, Women, empowerment , Microfinance, ਜਿਹੇ ਅਨੇਕ ਖੇਤਰਾਂ ਵਿੱਚ ਬੰਗਲਾਦੇਸ਼ ਨੇ ਲਾਮਿਸਾਲ ਪ੍ਰਗਤੀ ਕੀਤੀ ਹੈ।
ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਬੀਤੇ 5-6 ਵਰ੍ਹਿਆਂ ਵਿੱਚ ਭਾਰਤ ਅਤੇ ਬੰਗਲਾਦੇਸ਼ ਨੇ ਆਪਸੀ ਰਿਸ਼ਤਿਆਂ ਦਾ ਵੀ ਸੁਨਹਿਰੀ ਅਧਿਆਏ ਲਿਖਿਆ ਹੈ। ਅਤੇ ਸਾਡੀ ਭਾਗੀਦਾਰੀ ਨੂੰ ਨਵੀਂ ਦਿਸ਼ਾ, ਨਵੇਂ ਆਯਾਮ ਦਿੱਤੇ ਹਨ। ਇਹ ਦੋਹਾਂ ਦੇਸ਼ਾਂ ਦਰਮਿਆਨ ਵਧਦਾ ਹੋਇਆ ਵਿਸ਼ਵਾਸ ਹੀ ਹੈ ਜਿਸ ਦੇ ਕਾਰਨ ਦਹਾਕਿਆਂ ਤੋਂ ਚਲੇ ਆ ਰਹੇ Land Boundary, Maritime Boundary ਨਾਲ ਜੁੜੇ Complex ਮੁੱਦਿਆਂ ਨੂੰ ਸ਼ਾਂਤੀ ਨਾਲ ਸੁਲਝਾਉਣ ਵਿੱਚ ਸਫ਼ਲ ਰਹੇ ਹਾਂ।
ਸਾਥੀਓ
ਬੰਗਲਾਦੇਸ਼ ਅੱਜ ਦੱਖਣ ਏਸ਼ੀਆ ਵਿੱਚ ਭਾਰਤ ਦਾ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ ਵੀ ਹੈ ਅਤੇ ਸਭ ਤੋਂ ਵੱਡਾ ਬਿਵੈਲਪਮੈਂਟ ਪਾਰਟਨਰ ਵੀ ਹੈ।
ਭਾਰਤ ਵਿੱਚ ਬਣੀ ਬਿਜਲੀ ਨਾਲ ਬੰਗਲਾਦੇਸ਼ ਦੇ ਲੱਖਾਂ ਘਰਾਂ ਅਤੇ ਫੈਕਟਰੀਆਂ ਰੋਸ਼ਨ ਹੋ ਰਹੇ ਹਨ। Friendship Pipeline ਦੇ ਰਾਹੀਂ ਸਾਡੇ ਰਿਸ਼ਤਿਆਂ ਦੇ ਨਾਲ ਇੱਕ ਨਵਾਂ Dimension ਜੁੜਿਆ ਹੈ। ਰੋਡ ਹੋਵੇ, ਰੇਲ ਹੋਵੇ, ਏਅਰ ਹੋਵੇ, ਵਾਟਰਵੇਅ ਜਾਂ ਇੰਟਰਨੈੱਟ, ਅਜਿਹੇ ਅਨੇਕ ਖੇਤਰਾਂ ਵਿੱਚ ਸਾਡਾ ਸਹਿਯੋਗ ਦੋਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਹੋਰ ਵੀ ਜ਼ਿਆਦਾ ਕਨੈਕਟ ਕਰ ਰਿਹਾ ਹੈ।
ਸਾਥੀਓ,
ਸਾਡੀ ਵਿਰਾਸਤ ਟੈਗੋਰ ਦੀ ਹੈ ਕਾਜ਼ੀ ਨਜ਼ਰੁਲ ਇਸਲਾਮ, ਉਸਤਾਦ ਅਲਾਊਦੀਨ ਖਾਨ, ਲਾਲੋਨ ਸ਼ਾਹ, ਜੀਬਾਨੰਦਾ ਦਾਸ ਅਤੇ ਈਸ਼ਵਰ ਚੰਦਰ ਵਿੱਦਿਆਸਾਗਰ ਜਿਹੇ ਬੁੱਧੀਜੀਵੀਆਂ ਦੀ ਹੈ। ਇਸ ਵਿਰਾਸਤ ਨੂੰ ਬੰਗਬੰਧੂ ਦੀ ਪ੍ਰੇਰਣਾ ਉਨ੍ਹਾਂ ਦੀ Legacy ਨੇ ਹੋਰ ਵਿਆਪਕਤਾ ਦਿੱਤੀ ਹੈ। ਉਨ੍ਹਾਂ ਦੇ ਆਦਰਸ਼, ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਨਾਲ ਭਾਰਤ ਭੂਮੀ ਹਮੇਸ਼ਾ ਜੁੜੀ ਰਹੀ ਹੈ। ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਆਤਮਿਕ ਸਬੰਧ, ਬੰਗਬੰਧੂ ਦਾ ਦਿਖਾਇਆ ਮਾਰਗ, ਇਸ ਦਹਾਕੇ ਵਿੱਚ ਵੀ ਦੋਹਾਂ ਦੇਸ਼ਾਂ ਦੀ Partnership, Progress ਅਤੇ Prosperity ਦਾ ਮਜ਼ਬੂਤ ਅਧਾਰ ਹਨ।
ਅਗਲੇ ਵਰ੍ਹੇ ਬੰਗਲਾਦੇਸ਼ ਦੀ ‘ਮੁਕਤੀ’ ਦੇ 50 ਵਰ੍ਹੇ ਹੋਣਗੇ ਅਤੇ ਉਸ ਤੋਂ ਅਗਲੇ ਵਰ੍ਹੇ ਯਾਨੀ 2022 ਵਿੱਚ ਭਾਰਤ ਦੀ ਅਜ਼ਾਦੀ ਦੇ 75 ਸਾਲ ਹੋਣ ਵਾਲੇ ਹਨ।
ਮੈਨੂੰ ਵਿਸ਼ਵਾਸ ਹੈ ਕਿ ਇਹ ਦੋਵੇਂ ਮੀਲ ਪੱਥਰ(ਪੜਾਅ), ਭਾਰਤ-ਬੰਗਲਾਦੇਸ਼ ਦੇ ਵਿਕਾਸ ਨੂੰ ਨਵੀਂ ਉਚਾਈ ‘ਤੇ ਪਹੁੰਚਾਉਣ ਦੇ ਨਾਲ ਹੀ ਦੋਹਾਂ ਦੇਸ਼ਾਂ ਦੀ ਮਿੱਤਰਤਾ ਨੂੰ ਵੀ ਨਵੀਂ ਬੁਲੰਦੀ ਦੇਣਗੇ।
ਇੱਕ ਵਾਰ ਫਿਰ ਪੂਰੇ ਬੰਗਲਾਦੇਸ਼ ਨੂੰ ਬੰਗਬੰਧੂ ਸ਼ਤਾਬਦੀ ਵਰ੍ਹੇ ਦੀਆਂ ਸ਼ੁਭਕਾਮਨਾਵਾਂ ਦੇ ਨਾਲ ਮੈਂ ਆਪਣੀ ਗੱਲ ਸਮਾਪਤ ਕਰਦਾ ਹਾਂ।
ਧੰਨਵਾਦ
ਜੈ ਬੰਗਲਾ, ਜੈ ਹਿੰਦ!!
****
ਵੀਆਰਆਰਕੇ/ਏਕੇਪੀ
शेख हसीना जी ने मुझे इस ऐतिहासिक समारोह का हिस्सा बनने के लिए व्यक्तिगत तौर पर निमंत्रण दिया था।
— PMO India (@PMOIndia) March 17, 2020
लेकिन कोरोना वायरस की वजह से ये संभव नहीं हो पाया।
फिर शेख हसीना जी ने ही विकल्प दिया, और इसलिए मैं वीडियो के माध्यम से आपसे जुड़ रहा हूं: PM @narendramodi
बंगबंधु शेख मुजीबुर-रहमान पिछली सदी के महान व्यक्तित्वों में से एक थे। उनका पूरा जीवन, हम सभी के लिए बहुत बड़ी प्रेरणा है: PM @narendramodi
— PMO India (@PMOIndia) March 17, 2020
आज मुझे बहुत खुशी होती है, जब देखता हूं कि बांग्लादेश के लोग, किस तरह दिन-रात अपने प्यारे देश को शेख मुजीबुर-रहमान के सपनों का ‘शोनार-बांग्ला’ बनाने में जुटे हुए हैं: PM @narendramodi
— PMO India (@PMOIndia) March 17, 2020
एक दमनकारी, अत्याचारी शासन ने, लोकतांत्रिक मूल्यों को नकारने वाली व्यवस्था ने, किस तरह बांग्ला भूमि के साथ अन्याय किया, उसके लोगों को तबाह किया, ये हम सभी भली-भांति जानते हैं: PM @narendramodi
— PMO India (@PMOIndia) March 17, 2020
उस दौर में जो तबाही मचाई गई थी, जो Genocide हुआ, उससे बांग्लादेश को बाहर निकालने के लिए, एक Positive और Progressive Society के निर्माण के लिए उन्होंने अपना पल-पल समर्पित कर दिया था: PM @narendramodi
— PMO India (@PMOIndia) March 17, 2020
बंगबंधु की प्रेरणा से और प्रधानमंत्री शेख हसीना जी के नेतृत्व में बांग्लादेश आज जिस प्रकार Inclusive और Development Oriented Policies के साथ आगे बढ़ रहा है, वो बहुत प्रशंसनीय है: PM @narendramodi
— PMO India (@PMOIndia) March 17, 2020
मुझे इस बात की भी खुशी है कि बीते 5-6 वर्षों में भारत और बांग्लादेश ने आपसी रिश्तों का भी शोनाली अध्याय गढ़ा है, अपनी पार्टनरशिप को नई दिशा, नए आयाम दिए हैं: PM @narendramodi
— PMO India (@PMOIndia) March 17, 2020
ये हम दोनों देशों में बढ़ता हुआ विश्वास है, जिसके कारण हम दशकों से चले आ रहे Land Boundary, Maritime Boundary से जुड़े Complex मुद्दों को, शांति से सुलझाने में सफल रहे हैं: PM @narendramodi
— PMO India (@PMOIndia) March 17, 2020
बांग्लादेश आज साउथ एशिया में भारत का सबसे बड़ा ट्रेडिंग पार्टनर भी है और सबसे बड़ा डेवलपमेंट पार्टनर भी है।
— PMO India (@PMOIndia) March 17, 2020
भारत में बनी बिजली से बांग्लादेश के लाखों घर और फैक्ट्रियां रोशन हो रही है। Friendship Pipeline के माध्यम से एक नया Dimension हमारे रिश्तों में जुड़ा है: PM @narendramodi
हमारी विरासत टैगोर की है, काज़ी नज़रुल इस्लाम, उस्ताद अलाउद्दीन खान, लालॉन शाह, जीबानंदा दास और ईश्वर चंद्र विद्यासागर जैसे मनीषियों की है।
— PMO India (@PMOIndia) March 17, 2020
इस विरासत को बंगबंधु की प्रेरणा, उनकी Legacy ने और व्यापकता दी है: PM @narendramodi
भारत और बांग्लादेश के आत्मीय संबंध, इस साझा विरासत की मज़बूत नींव पर ही गढ़े गए हैं।
— PMO India (@PMOIndia) March 17, 2020
हमारी यही विरासत, हमारे आत्मीय संबंध, बंगबंधु का दिखाया मार्ग, इस दशक में भी दोनों देशों की Partnership, Progress और Prosperity का मजबूत आधार हैं: PM @narendramodi
अगले वर्ष बांग्लादेश की ‘मुक्ति’ के 50 वर्ष होंगे और उससे अगले वर्ष यानि 2022 में भारत की आज़ादी के 75 वर्ष होने वाले हैं।
— PMO India (@PMOIndia) March 17, 2020
मुझे विश्वास है कि ये दोनों पड़ाव, भारत-बांग्लादेश के विकास को नई ऊँचाई पर पहुंचाने के साथ ही, दोनों देशों की मित्रता को भी नई बुलंदी देंगे: PM @narendramodi