ਪ੍ਰਧਾਨ ਮੰਤਰੀ ਨੇ ਅੱਜ ਰਾਜਧਾਨੀ ਵਿੱਚ ਨਾਰੀ ਸ਼ਕਤੀ ਪੁਰਸਕਾਰ ਜੇਤੂਆਂ ਨਾਲ ਗੱਲਬਾਤ ਕੀਤੀ। ਲੇਹ, ਕਸ਼ਮੀਰ, ਆਂਧਰ ਪ੍ਰਦੇਸ਼ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ 15 ਮਹਿਲਾ ਅਚੀਵਰਸ ਨੇ ਪ੍ਰਧਾਨ ਮੰਤਰੀ ਨਾਲ ਆਪਣੀਆਂ ਪਰੇਸ਼ਾਨੀਆਂ, ਸੰਘਰਸ਼ਾਂ ਨੂੰ ਸਾਂਝਾ ਕੀਤਾ ਅਤੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਟੀਚੇ ਪ੍ਰਾਪਤ ਕੀਤੇ।
ਇਨ੍ਹਾਂ ਅਚੀਵਰਾਂ ਵਿੱਚ 103 ਸਾਲਾਂ ਦੀ ਸੁਸ਼੍ਰੀ ਮਾਨ ਕੌਰ ਸ਼ਾਮਲ ਹੈ ਜਿਸ ਨੇ 93 ਸਾਲ ਦੀ ਉਮਰ ਵਿੱਚ ਅਥਲੈਟਿਕਸ ਸ਼ੁਰੂ ਕੀਤੀਆਂ ਅਤੇ ਪੋਲੈਂਡ ਵਿੱਚ ਆਯੋਜਿਤ ਵਰਲਡ ਮਾਸਟਰਸ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਫੀਲਡ ਅਤੇ ਟ੍ਰੈਕ ਮੁਕਾਬਲਿਆਂ ਵਿੱਚ 4 ਗੋਲਡ ਮੈਡਲ ਜਿੱਤੇ।
ਜੰਮੂ ਅਤੇ ਕਸ਼ਮੀਰ ਦੀ ਆਰਿਫਾ ਜਾਨ ਜੋ ਨੁਮਧਾ ਹੈਂਡੀਕ੍ਰਾਫਟਸ ਦੀ ਸੰਸਥਾਪਕ ਹੈ ਅਤੇ ਉਨ੍ਹਾਂ ਨੂੰ ਨੁਮਧਾ ਹੈਂਡੀਕ੍ਰਾਫਟਸ ਦੇ ਗੁਆਚੇ ਗੌਰਵ ਨੂੰ ਪੁਨਰਜੀਵਿਤ ਕਰਨ ਦਾ ਮਾਣ ਹਾਸਲ ਹੈ। ਉਨ੍ਹਾਂ ਨੇ ਕਸ਼ਮੀਰ ਵਿੱਚ 100 ਤੋਂ ਅਧਿਕ ਮਹਿਲਾਵਾਂ ਨੂੰ ਸਿਖਲਾਈ ਦੇਣ ਅਤੇ ਅਲੋਪ ਹੋ ਰਹੇ ਹਸਤਸ਼ਿਲਪ ਨੂੰ ਫਿਰ ਤੋਂ ਜੀਵਿਤ ਕਰਨ ਦੇ ਆਪਣੇ ਅਨੁਭਵ ਨੂੰ ਸਾਂਝਾ ਕੀਤਾ।
ਭਾਰਤੀ ਵਾਯੂ ਸੈਨਾ ਦੀਆਂ ਪਹਿਲੀਆਂ ਮਹਿਲਾ ਲੜਾਕੂ ਪਾਇਲਟਾਂ ਮੋਹਨਾ ਸਿੰਘ, ਭਾਵਨਾ ਕੰਠ ਅਤੇ ਅਵਨੀ ਚਤੁਰਵੇਦੀ ਨੇ ਵੀ ਆਪਣੇ ਅਨੁਭਵਾਂ ਨੂੰ ਸਾਂਝਾ ਕੀਤਾ। ਇਨ੍ਹਾਂ ਤਿੰਨਾਂ ਨੂੰ ਭਾਰਤ ਸਰਕਾਰ ਦੁਆਰਾ ਪ੍ਰਯੋਗਿਕ ਅਧਾਰ ’ਤੇ, ਭਾਰਤੀ ਵਾਯੂ ਸੈਨਾ ਵਿੱਚ ਫਾਈਟਰ ਖੇਤਰ ਨੂੰ ਖੋਲ੍ਹੇ ਜਾਣ ਦੇ ਫੈਸਲੇ ਦੇ ਬਾਅਦ, ਭਾਰਤੀ ਵਾਯੂਸੈਨਾ ਦੀ ਫਾਈਟਰ ਸਕਵਾਡ੍ਰਨ ਵਿੱਚ ਸ਼ਾਮਲ ਕੀਤਾ ਗਿਆ ਸੀ। ਉਹ 2018 ਵਿੱਚ, ਮਿਗ-21 ਵਿੱਚ ਸੋਲੋ ਫਲਾਈਟ ਕਰਨ ਵਾਲੀਆਂ ਪਹਿਲੀਆਂ ਭਾਰਤੀ ਮਹਿਲਾ ਪਾਇਲਟ ਬਣ ਗਈਆਂ।
ਪਡਾਲਾ ਭੂਦੇਵੀ ਆਂਧਰ ਪ੍ਰਦੇਸ਼ ਦੀ ਇੱਕ ਜਨਜਾਤੀ ਮਹਿਲਾ ਕਿਸਾਨ ਅਤੇ ਗ੍ਰਾਮੀਣ ਉੱਦਮੀ ਹੈ ਜਦੋਂ ਕਿ ਬੀਨਾ ਦੇਵੀ ਮੁੰਗੇਰ, ਬਿਹਾਰ ਦੀ ਹੈ ਜਿਨ੍ਹਾਂ ਨੂੰ ਮਸ਼ਰੂਮ ਦੀ ਖੇਤੀ ਨੂੰ ਮਕਬੂਲ ਬਣਾਉਣ ਲਈ ਪਿਆਰ ਨਾਲ ‘ਮਸ਼ਰੂਮ ਮਹਿਲਾ’ ਕਿਹਾ ਜਾਂਦਾ ਹੈ। ਇਨ੍ਹਾਂ ਦੋਹਾਂ ਮਹਿਲਾਵਾਂ ਨੇ ਵੀ ਪ੍ਰਧਾਨ ਮੰਤਰੀ ਦੇ ਨਾਲ ਖੇਤੀ ਅਤੇ ਮਾਰਕੀਟਿੰਗ ਦੇ ਆਪਣੇ ਅਨੁਭਵਾਂ ਨੂੰ ਸਾਂਝਾ ਕੀਤਾ।
ਕਲਾਵਤੀ ਦੇਵੀ ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਦੀ ਇੱਕ ਮਹਿਲਾ ਰਾਜਮਿਸਤਰੀ ਹੈ ਜੋ ਜ਼ਿਲ੍ਹੇ ਵਿੱਚ ਖੁੱਲ੍ਹੇ ਵਿੱਚ ਪਖਾਨੇ ਵਿੱਚ ਕਮੀ ਲਿਆਉਣ ਦੀ ਪ੍ਰੇਰਣਾਦਾਇਕ ਸ੍ਰੋਤ ਹੈ। ਉਨ੍ਹਾਂ ਨੂੰ ਕਾਨਪੁਰ ਅਤੇ ਆਸ-ਪਾਸ ਦੇ ਖੇਤਰਾਂ ਵਿੱਚ 4000 ਤੋਂ ਅਧਿਕ ਪਖਾਨਿਆਂ ਦੇ ਨਿਰਮਾਣ ਦਾ ਕ੍ਰੈਡਿਟ (ਮਾਣ) ਹਾਸਲ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਨਾਲ ਆਪਣੇ ਅਨੁਭਵਾਂ ਨੂੰ ਸਾਂਝਾ ਕੀਤਾ ਕਿ ਕਿਸ ਤਰ੍ਹਾਂ ਖੁੱਲ੍ਹੇ ਵਿੱਚ ਸ਼ੌਚ ਦੀਆਂ ਬੁਰਿਆਈਆਂ ਬਾਰੇ ਵਿੱਚ ਜਾਗਰੂਕਤਾ ਫੈਲਾਉਣ ਲਈ ਉਹ ਹਰ ਦਰਵਾਜ਼ੇ ‘ਤੇ ਗਈ ਅਤੇ ਕਿਸ ਤਰ੍ਹਾਂ ਖੁੱਲ੍ਹੇ ਵਿੱਚ ਸ਼ੌਚ ਵਿੱਚ ਕਮੀ ਲਿਆਉਣ ਦੇ ਪ੍ਰਯਤਨਾਂ ਵਿੱਚ ਉਸ ਨੂੰ ਕਾਨਪੁਰ ਦੇ ਆਸ-ਪਾਸ ਦੇ ਪਿੰਡਾਂ ਵਿੱਚ ਘੰਟਿਆਂ ਬੱਧੀ ਯਾਤਰਾ ਕਰਨੀ ਪਈ।
30,000 ਤੋਂ ਅਧਿਕ ਮਹਿਲਾਵਾਂ ਦੇ ਨਾਲ 2800 ਤੋਂ ਅਧਿਕ ਸਮੂਹਾਂ ਦਾ ਗਠਨ ਕਰਨ ਵਾਲੀ ਉਤਸ਼ਾਹੀ ਵਾਤਾਵਰਣ ਮਾਹਰ, ਝਾਰਖੰਡ ਦੀ ਚਾਮੀ ਮੁਰਮੂ ਨੇ ਬੰਜਰ ਭੂਮੀ ‘ਤੇ 25 ਲੱਖ ਤੋਂ ਅਧਿਕ ਦਰਖ਼ਤ ਲਗਾਉਣ ਦਾ ਆਪਣਾ ਅਨੁਭਵ ਸਾਂਝਾ ਕੀਤਾ ਹੈ।
ਕੇਰਲ ਦੀ 98 ਸਾਲ ਦੀ ਕਥਯਾਯਣੀ ਅੰਮਾ ਨੇ ਅਗਸਤ 2018 ਵਿੱਚ ਚੌਥੀ ਕਲਾਸ ਦੇ ਬਰਾਬਰ ਦੀ ਕੇਰਲ ਸਾਖ਼ਰਤਾ ਮਿਸ਼ਨ ਦੀ ਅਕਸ਼ਰਾਲਕਸ਼ਮ ਯੋਜਨਾ ਦੀ ਪ੍ਰੀਖਿਆ ਪਾਸ ਕਰਨ ਦਾ ਆਪਣਾ ਅਨੁਭਵ ਸਾਂਝਾ ਕੀਤਾ। ਉਨ੍ਹਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ 98% ਅੰਕ ਹਾਸਲ ਕੀਤੇ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾਰੀ ਸ਼ਕਤੀ ਪੁਰਸਕਾਰ ਜੇਤੂਆਂ ਨੇ ਸਮਾਜ ਦੇ ਨਿਰਮਾਣ ਅਤੇ ਰਾਸ਼ਟਰ ਨੂੰ ਪ੍ਰੇਰਿਤ ਕਰਨ ਦੀ ਦਿਸ਼ਾ ਵਿੱਚ ਮਹਾਨ ਯੋਗਦਾਨ ਪਾਇਆ ਹੈ।
ਉਨ੍ਹਾਂ ਕਿਹਾ ਕਿ ਮਹਿਲਾਵਾਂ ਦੇ ਮਹੱਤਵਪੂਰਨ ਯੋਗਦਾਨ ਦੇ ਬਿਨਾ ਦੇਸ਼ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਹੋਣ ਦਾ ਦਰਜਾ ਹਾਸਲ ਨਹੀਂ ਕਰ ਸਕਦਾ ਸੀ। ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ ਮਹਿਲਾਵਾਂ ਦੀ ਵਿਆਪਕ ਭਾਗੀਦਾਰੀ ਨਾਲ ਕੁਪੋਸ਼ਣ ਦੀ ਸਮੱਸਿਆ ਨੂੰ ਵੀ ਹੱਲ ਕੀਤਾ ਜਾ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਜਲ ਸੰਭਾਲ ਬਾਰੇ ਵੀ ਗੱਲ ਕੀਤੀ ਅਤੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਜਲ ਜੀਵਨ ਮਿਸ਼ਨ ਵਿੱਚ ਮਹਿਲਾਵਾਂ ਦੀ ਵਿਆਪਕ ਭਾਗੀਦਾਰੀ ਦੀ ਜ਼ਰੂਰਤ ਹੈ।
ਉਨ੍ਹਾਂ ਨੇ ਉਪਲੱਬਧੀਆਂ ਹਾਸਲ ਕਰਨ ਵਾਲੀਆਂ ਮਹਿਲਾਵਾਂ (ਯਾਨੀ ਅਚੀਵਰਸ) ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਪੂਰੇ ਦੇਸ਼ ਲਈ ਪ੍ਰੇਰਨਾ ਸਰੋਤ ਹਨ।
**********
ਵੀਆਰਆਰਕੇ/ਵੀਜੇ
PM @narendramodi interacted with the Nari Shakti Puraskar winners earlier today. pic.twitter.com/v5D7Xro4D1
— PMO India (@PMOIndia) March 8, 2020