Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 29 ਫਰਵਰੀ, 2020 ਨੂੰ ਦੇਸ਼ ਭਰ ਵਿੱਚ 10,000 ਕਿਸਾਨ ਉਤਪਾਦਕ ਸੰਗਠਨ(ਐੱਫਪੀਓ) ਲਾਂਚ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 29 ਫਰਵਰੀ, 2020 ਨੂੰ ਚਿਤ੍ਰਕੂਟ ਵਿੱਚ ਦੇਸ਼ ਭਰ ਵਿੱਚ 10,000 ਕਿਸਾਨ ਉਤਪਾਦਕ ਸੰਗਠਨ ਨੂੰ ਲਾਂਚ ਕਰਨਗੇ।

ਲਗਭਗ 86% ਛੋਟੇ ਅਤੇ ਸੀਮਾਂਤ ਕਿਸਾਨ ਅਜਿਹੇ ਹਨ ਜਿਨ੍ਹਾਂ ਦੇ ਕੋਲ, ਦੇਸ਼ ਵਿੱਚ ਵਾਹੁਣਯੋਗ ਔਸਤ ਜ਼ਮੀਨ 1.1 ਹੈਕਟੇਅਰ ਤੋਂ ਘੱਟ ਹੈ। ਇਨ੍ਹਾਂ ਛੋਟੇ, ਸੀਮਾਂਤ ਅਤੇ ਭੂਮੀਹੀਣ ਕਿਸਾਨਾਂ ਨੂੰ ਕ੍ਰਿਸ਼ੀ ਉਤਪਾਦਨ ਦੌਰਾਨ ਭਾਰੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਵਿੱਚ ਟੈਕਨੋਲੋਜੀ, ਬਿਹਤਰ ਬੀਜ, ਖਾਦਾਂ, ਕੀਟਨਾਸ਼ਕ ਅਤੇ ਲੋੜੀਂਦੇ ਵਿੱਤ ਦੀ ਸਮੱਸਿਆਵਾਂ ਸ਼ਾਮਲ ਹਨ। ਇਨ੍ਹਾਂ ਕਿਸਾਨਾਂ ਨੂੰ ਆਪਣੀ ਆਰਥਿਕ ਕਮਜ਼ੋਰੀ ਦੇ ਕਾਰਨ ਆਪਣੇ ਉਤਪਾਦਾਂ ਦੀ ਮਾਰਕਿਟਿੰਗ ਚੁਣੌਤੀ ਦਾ ਵੀ ਸਾਹਮਣਾ ਕਰਨਾ ਪੈਦਾ ਹੈ।
ਕਿਸਾਨ ਉਤਪਾਦਕ ਸੰਗਠਨ(ਐੱਫਪੀਓ) ਨਾਲ ਛੋਟੇ, ਸੀਮਾਂਤ ਅਤੇ ਭੂਮੀਹੀਣ ਕਿਸਾਨਾਂ ਦੇ ਸਮੂਹੀਕਰਨ ਵਿੱਚ ਸਹਾਇਤਾ ਮਿਲੇਗੀ, ਤਾਕਿ ਇਨ੍ਹਾਂ ਮੁੱਦਿਆਂ ਨਾਲ ਨਿਪਟਣ ਵਿੱਚ ਕਿਸਾਨਾਂ ਦੀ ਸਮੂਹਿਕ ਸ਼ਕਤੀ ਵਧੇ । ਕਿਸਾਨ ਉਤਪਾਦਕ ਸੰਗਠਨ(ਐੱਫਪੀਓ) ਦੇ ਮੈਂਬਰ, ਸੰਗਠਨ ਤਹਿਤ ਆਪਣੀਆਂ ਗਤੀਵਿਧੀਆਂ ਦਾ ਪ੍ਰਬੰਧਨ ਕਰ ਸਕਣਗੇ, ਤਾਕਿ ਟੈਕਨੋਲੋਜੀ, ਨਿਵੇਸ਼, ਵਿੱਤ ਅਤੇ ਬਜ਼ਾਰ ਤੱਕ ਬਿਹਤਰ ਪਹੁੰਚ ਹੋ ਸਕੇ ਅਤੇ ਉਨਾਂ ਦੀ ਆਮਦਨ ਤੇਜ਼ੀ ਨਾਲ ਵਧ ਸਕੇ।

ਪੀਐੱਮ-ਕਿਸਾਨ ਦੀ ਇੱਕ ਸਾਲ ਪੂਰਾ

ਇਹ ਸਮਾਗਮ ਪੀਐੱਮ-ਕਿਸਾਨ ਸਕੀਮ ਦੇ ਲਾਂਚ ਹੋਣ ਦਾ ਇੱਕ ਸਾਲ ਪੂਰਾ ਹੋਣ ਸਬੰਧੀ ਵੀ ਹੈ।
ਮੋਦੀ ਸਰਕਾਰ ਨੇ ਕਿਸਾਨਾਂ ਦੇ ਆਮਦਨ ਸਮਰਥਨ ਦੇ ਰੂਪ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ, ਨਿਧੀ (ਪੀਐੱਮ-ਕਿਸਾਨ) ਸਕੀਮ ਲਾਂਚ ਕੀਤੀ ਸੀ, ਤਾਕਿ ਕਿਸਾਨਾਂ ਨੂੰ ਖੇਤੀਬਾੜੀ ਨਾਲ, ਸਬੰਧਿਤ ਗਤੀਵਿਧੀਆਂ ਅਤੇ ਘਰੇਲੂ ਜ਼ਰੂਰਤਾਂ ਦੇ ਖਰਚੇ ਕਰਨ ਵਿੱਚ ਸਹਾਇਤਾ ਮਿਲ ਸਕੇ।

ਸਕੀਮ ਦੇ ਤਹਿਤ ਹਰ ਯੋਗ ਲਾਭਾਰਥੀ ਨੂੰ ਹਰ ਸਾਲ 6000 ਰੁਪਏ ਦਿੱਤੇ ਜਾਂਦੇ ਹਨ। ਇਹ ਰਕਮ ਦੋ-ਦੋ ਹਜ਼ਾਰ ਰੁਪਏ ਕਰਕੇ ਤਿੰਨ ਵਾਰ, ਚਾਰ-ਚਾਰ ਮਹੀਨੇ ਦੀਆਂ ਕਿਸਤਾਂ ਵਿੱਚ ਦਿੱਤੀ ਜਾਂਦੀ ਹੈ। ਇਹ ਭੁਗਤਾਨ ਪ੍ਰਤੱਖ ਲਾਭ ਤਬਾਦਲੇ ਪ੍ਰਣਾਲੀ ਤਹਿਤ ਯੋਗ ਲਾਭਾਰਥੀਆਂ ਦੇ ਬੈਂਕ ਖਾਤਿਆਂ ਵਿੱਚ ਔਨਲਾਈਨ ਕੀਤਾ ਜਾਂਦਾ ਹੈ।

ਸਕੀਮ 24 ਫਰਵਰੀ, 2019 ਨੂੰ ਲਾਂਚ ਕੀਤੀ ਗਈ ਸੀ ਅਤੇ ਇਸ ਨੇ 24 ਫਰਵਰੀ, 2020 ਨੂੰ ਸਫ਼ਲਤਾਪੂਰਵਕ ਆਪਣਾ ਇੱਕ ਸਾਲ ਪੂਰਾ ਕਰ ਲਿਆ ਹੈ।

ਆਪਣੀ ਪਹਿਲੀ ਕੈਬਨਿਟ ਬੈਠਕ ਵਿੱਚ ਇੱਕ ਇਤਿਹਾਸਿਕ ਫੈਸਲੇ ਤਹਿਤ ਮੋਦੀ 2.0 ਸਰਕਾਰ ਨੇ ਸਾਰੇ ਕਿਸਾਨਾਂ ਨੂੰ ਪੀਐੱਮ-ਕਿਸਾਨ ਸਕੀਮ ਦਾ ਲਾਭ ਦੇਣ ਦਾ ਫੈਸਲਾ ਕੀਤਾ ਹੈ।

ਪੀਐੱਮ-ਕਿਸਾਨ ਲਾਭਾਰਥੀਆਂ ਨੂੰ ਕਿਸਾਨ ਕ੍ਰੈਡਿਟ ਕਾਰਡ ਦੇਣ ਦੀ ਸਪੈਸ਼ਲ ਮੁਹਿੰਮ

ਪ੍ਰਧਾਨ ਮੰਤਰੀ 29 ਫਰਵਰੀ, 2020 ਨੂੰ ਪੀਐੱਮ-ਕਿਸਾਨ ਸਕੀਮ ਤਹਿਤ ਸਾਰੇ ਲਾਭਾਰਥੀਆਂ ਨੂੰ ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਵੰਡਣ ਲਈ ਸੰਪੂਰਨ ਮੁਹਿੰਮ ਵੀ ਲਾਂਚ ਕਰਨਗੇ।

ਪੀਐੱਮ-ਕਿਸਾਨ ਯੋਜਨਾ ਤਹਿਤ ਲਗਭਗ 8.5 ਕਰੋੜ ਲਾਭਾਰਥੀਆਂ ਵਿੱਚੋਂ 6.5 ਕਰੋੜ ਤੋਂ ਅਧਿਕ ਕਿਸਾਨਾਂ ਕੋਲ ਕਿਸਾਨ ਕ੍ਰੈਡਿਟ ਕਾਰਡ ਹਨ।

ਇਹ ਸੰਪੂਰਨ ਮੁਹਿੰਮ ਇਹ ਸੁਨਿਸ਼ਚਿਤ ਕਰੇਗੀ ਕਿ ਰਹਿੰਦੇ ਲਗਭਗ ਦੋ ਕਰੋੜ ਪੀਐੱਮ-ਕਿਸਾਨ ਲਾਭਾਰਥੀਆਂ ਨੂੰ ਵੀ ਕਿਸਾਨ ਕ੍ਰੈਡਿਟ ਕਾਰਡ ਵੰਡ ਦਿੱਤੇ ਗਏ ਹਨ ।

ਸਾਰੇ ਪੀਐੱਮ-ਕਿਸਾਨ ਲਾਭਾਰਥੀਆਂ ਨੂੰ ਰਿਆਇਤੀ ਸੰਸਥਾਗਤ ਕ੍ਰੈਡਿਟ(ਕਰਜ਼ੇ) ਤੱਕ ਪਹੁੰਚ ਪ੍ਰਦਾਨ ਕਰਨ ਲਈ 12 ਫਰਵਰੀ ਤੋਂ 26 ਫਰਵਰੀ ਤੱਕ 15 ਦਿਨਾ ਸਪੈਸ਼ਲ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਦੇ ਤਹਿਤ ਇੱਕ ਪੰਨੇ ਦੇ ਸਧਾਰਨ ਫਾਰਮ ਨੂੰ ਭਰਿਆ ਜਾਂਦਾ ਹੈ, ਜਿਸ ਵਿੱਚ ਬੈਂਕ ਖਾਤਾ ਨੰਬਰ, ਖੇਤ ਰਿਕਾਰਡ ਦਾ ਵੇਰਵਾ ਜਿਹੀ ਬੁਨਿਆਦੀ ਜਾਣਕਾਰੀ ਸ਼ਾਮਲ ਹੈ। ਇਸ ਵਿੱਚ ਕਿਸਾਨਾਂ ਨੇ ਇਹ ਐਲਾਨ ਕਰਨਾ ਹੈ ਕਿ ਮੌਜੂਦਾ ਸਮੇਂ ਵਿੱਚ ਉਹ ਕਿਸੇ ਵੀ ਹੋਰ ਬੈਂਕ ਖਾਤੇ ਤੋਂ ਕੇਸੀਸੀ ਦਾ ਲਾਭਾਰਥੀ ਨਹੀਂ ਹੈ।
ਜਿਨ੍ਹਾਂ ਪੀਐੱਮ-ਕਿਸਾਨ ਲਾਭਾਰਥੀਆਂ ਦੀਆਂ ਅਰਜ਼ੀਆਂ 26 ਫਰਵਰੀ ਤੱਕ ਪ੍ਰਾਪਤ ਹੋ ਗਈਆਂ ਹਨ, ਉਨ੍ਹਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਦੇਣ ਲਈ 29 ਫਰਵਰੀ ਨੂੰ ਬੈਂਕ ਸ਼ਾਖਾਵਾਂ ਵਿੱਚ ਬੁਲਾਇਆ ਜਾਵੇਗਾ।

ਵੀਆਰਆਰਕੇ/ਕੇਪੀ