Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਭੂ – ਵਿਗਿਆਨ ਅਤੇ ਖਣਿਜ ਸੰਸਾਧਨਾਂ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਬ੍ਰਾਜ਼ੀਲ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਭੂ-ਵਿਗਿਆਨ ਅਤੇ ਖਣਿਜ ਸੰਸਾਧਨਾਂ ਦੇ ਖੇਤਰ ਵਿੱਚ ਸਹਿਯੋਗ ਬਾਰੇ ਭਾਰਤ ਸਰਕਾਰ ਦੇ ਖਨਨ ਮੰਤਰਾਲਾ ਦੇ ਤਹਿਤ ਭਾਰਤੀ ਭੂ-ਵਿਗਿਆਨਿਕ ਸਰਵੇਖਣ ਅਤੇ ਬ੍ਰਾਜ਼ੀਲ ਦੇ ਖਨਨ ਅਤੇ ਊਰਜਾ ਮੰਤਰਾਲੇ ਦੇ ਤਹਿਤ ਜਿਓਲੌਜੀਕਲ ਸਰਵੇ ਆਵ੍ ਬ੍ਰਾਜ਼ੀਲ (ਬ੍ਰਾਜ਼ੀਲ ਭੂ-ਵਿਗਿਆਨਕ ਸਰਵੇਖਣ)- ਸੀਪੀਆਰਐੱਮ ਦਰਮਿਆਨ ਸਹਿਮਤੀ ਪੱਤਰ ਉੱਤੇ ਹਸਤਾਖਰ ਕਰਨ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।

ਇਹ ਸਹਿਮਤੀ ਪੱਤਰ ਭਾਰਤ ਸਰਕਾਰ ਦੇ ਖਨਨ ਮੰਤਰਾਲੇ ਤਹਿਤ ਭਾਰਤੀ ਭੂ-ਵਿਗਿਆਨਿਕ ਸਰਵੇਖਣ ਅਤੇ ਬ੍ਰਾਜ਼ੀਲ ਸਰਕਾਰ ਦੇ ਖਨਨ ਅਤੇ ਊਰਜਾ ਮੰਤਰਾਲੇ ਦੇ ਬ੍ਰਾਜ਼ੀਲ ਭੂ-ਵਿਗਿਆਨਿਕ ਸਰਵੇਖਣ – ਸੀਪੀਆਰਐੱਮ ਵਿੱਚ ਇੱਕ ਸੰਸਥਾਗਤ ਵਿਵਸਥਾ ਉਪਲੱਬਧ ਕਰਵਾਏਗਾ ।

**********

ਵੀਆਰਆਰਕੇ/ਐੱਸਸੀ