Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨੇਪਾਲ ਵਿੱਚ ਆਈਸੀਪੀ ਬਿਰਾਟਨਗਰ ਦੇ ਰਿਮੋਟ ਉਦਘਾਟਨ ਅਤੇਆਵਾਸ ਪੁਨਰਨਿਰਮਾਣ ਪ੍ਰੋਜੈਕਟ ਦੀ ਪ੍ਰਗਤੀ ਦੇਖਣ ਸਮੇਂ ਪ੍ਰਧਾਨ ਮੰਤਰੀ ਦੁਆਰਾ ਟਿੱਪਣੀਆਂ (ਰਿਮਾਰਕਸ)


 

ਮੇਰੇ ਮਿੱਤਰ ਅਤੇ ਨੇਪਾਲ  ਦੇ ਮਾਣਯੋਗ ਪ੍ਰਧਾਨ ਮੰਤਰੀ ਰਾਈਟ ਔਨਰੇਬਲ  ਕੇਪੀ ਸ਼ਰਮਾ ਓਲੀ ਜੀ ,

ਦੋਹਾਂ ਦੇਸ਼ਾਂ  ਦੇ ਸੀਨੀਅਰ ਮੰਤਰੀ  ਅਤੇ ਅਧਿਕਾਰੀਗਣ,

ਨਮਸਕਾਰ !

ਸਭ ਤੋਂ ਪਹਿਲਾਂ ਮੈਂ ਆਪਣੀ ਤਰਫੋਂ ਅਤੇ ਸਾਰੇ ਭਾਰਤਵਾਸੀਆਂ ਦੀ ਤਰਫੋਂ ਓਲੀ ਜੀ ਅਤੇ ਨੇਪਾਲ ਵਿੱਚ ਸਾਡੇ ਸਾਰੇ ਮਿੱਤਰਾਂ ਨੂੰ ਨਵੇਂ  ਵਰ੍ਹੇ2020 ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ ।

ਇਹ ਸਿਰਫ ਨਵਾਂ ਸਾਲ ਹੀ ਨਹੀਂ, ਬਲਕਿ ਇੱਕ ਨਵਾਂ ਦਹਾਕਾ ਸ਼ੁਰੂ ਹੋਇਆ ਹੈ ।

ਮੈਂ ਕਾਮਨਾ ਕਰਦਾ ਹਾਂ ਕਿ ਇਹ ਨਵਾਂ ਦਹਾਕਾ ਆਪ ਸਭ  ਲਈ ਚੰਗੀ ਸਿਹਤ, ਦੀਰਘ ਆਯੂ (ਲੰਮੀ ਉਮਰ) ਪ੍ਰਗਤੀਪ੍ਰਸੰਨਤਾ ਅਤੇ ਸ਼ਾਂਤੀ ਲੈ ਕੇ ਆਏ

ਦੋਹਾਂ ਦੇਸ਼ਾਂ  ਦੇ ਕਈ ਖੇਤਰਾਂ ਵਿੱਚ ਸੰਕ੍ਰਾਂਤੀ ਦਾ ਪੁਰਬ ਵੀ ਅਲੱਗ –ਅਲੱਗ ਰੂਪ – ਰੰਗਲੇਕਿਨ ਸਮਾਨ ਉਲਾਸ (ਖੁਸ਼ੀ) ਨਾਲ ਪਿਛਲੇ ਹਫਤੇ ਮਨਾਇਆ ਗਿਆ ।  ਇਸ ਪੁਰਬ  ਦੇ ਅਵਸਰ ‘ਤੇ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਦੇਣੀਆਂ ਚਾਹਾਂਗਾ ।

Excellency,

ਇਸ ਨਵੇਂ ਸਾਲ ਅਤੇ ਨਵੇਂ ਦਹਾਕੇ ਦੀ ਸ਼ੁਰੂਆਤ ਵਿੱਚ ਹੀ ਅਸੀਂ ਅੱਜ ਦੇ ਇਸ ਸ਼ੁਭ ਕਾਰਜ ਵਿੱਚ ਇਕੱਠੇ ਸ਼ਾਮਲ ਹੋ ਰਹੇ ਹਾਂ ।  ਇਹ ਅਤਿਅੰਤ ਖੁਸ਼ੀ (ਹਰਸ਼) ਦਾ ਵਿਸ਼ਾ ਹੈ ।

ਪਿਛਲੇ ਪੰਜ ਮਹੀਨਿਆਂ ਵਿੱਚ ਅਸੀਂ ਦੂਜੀ ਵਾਰ ਦੋਹਾਂ ਦੇਸ਼ਾਂ  ਦਰਮਿਆਨ bilateral projects ਦਾ ਉਦਘਾਟਨ video link ਦੁਆਰਾ ਕਰ ਰਹੇ ਹਾਂ ।  ਇਹ ਭਾਰਤ – ਨੇਪਾਲ ਸਬੰਧਾਂ  ਦੇ ਵਿਸਤਾਰ ਅਤੇ ਤੇਜ਼ ਵਿਕਾਸ ਦਾ ਪ੍ਰਤੀਕ ਹੈ ।

Friends,

ਨੇਪਾਲ ਦੇ ਚਹੁੰਮੁਖੀ ਵਿਕਾਸ ਵਿੱਚਨੇਪਾਲ ਦੀਆਂ ਪ੍ਰਾਥਮਿਕਤਾਵਾਂ ਅਨੁਸਾਰ ਭਾਰਤ ਇੱਕ ਭਰੋਸੇਯੋਗ partner ਦੀ ਭੂਮਿਕਾ ਅਦਾ ਕਰਦਾ ਰਿਹਾ ਹੈ ।

‘Neighborhood First’ ਮੇਰੀ ਸਰਕਾਰ ਦੀ ਪਹਿਲ ਰਹੀ ਹੈ। ਅਤੇ cross – border connectivity ਨੂੰ ਵਧਾਉਣਾ ਇਸ ਪਾਲਿਸੀ ਦਾ ਇੱਕ ਪ੍ਰਮੁੱਖ ਉਦੇਸ਼ ਹੈ ।

ਬਿਹਤਰ Connectivity ਦਾ ਮਹੱਤਵ ਉਦੋਂ ਹੋਰ ਵੀ ਵਧ ਜਾਂਦਾ ਹੈਜਦੋਂ ਗੱਲ ਭਾਰਤ ਅਤੇ ਨੇਪਾਲ ਦੀ ਹੁੰਦੀ ਹੈ ।  ਕਿਉਂਕਿ ਸਾਡੇ ਸਬੰਧ ਸਿਰਫ ਗੁਆਂਢੀਆਂ ਵਾਲੇ ਹੀ ਨਹੀਂ ਹਨ ।  ਇਤਿਹਾਸ ਅਤੇ ਭੂਗੋਲ ਨੇ ਸਾਨੂੰ ਪ੍ਰਕਿਰਤੀਪਰਿਵਾਰ ਭਾਸ਼ਾ ਸੱਭਿਆਚਾਰਪ੍ਰਗਤੀ ਅਤੇ ਨਾ ਜਾਣੇ ਕਿੰਨੇ ਧਾਗਿਆਂ ਨਾਲ ਜੋੜਿਆ ਹੈ ।

ਇਸ ਲਈਅਸੀਂ ਦੋਹਾਂ ਦੇਸ਼ਾਂ  ਦਰਮਿਆਨ ਚੰਗੀ connectivity, ਸਾਡੇ ਜੀਵਨ ਨੂੰ ਹੋਰ ਨਜ਼ਦੀਕ ਤੋਂ ਜੋੜਦੀ ਹੈ ਅਤੇ ਸਾਡੇ ਦਿਲਾਂ  ਦਰਮਿਆਨ ਨਵੇਂ ਰਸਤੇ ਖੋਲ੍ਹਦੀ ਹੈ ।

Connectivity ਨਾ ਸਿਰਫ ਦੇਸ਼ ਦੇ ਬਲਕਿ ਪੂਰੇ ਖੇਤਰ ਦੇ ਵਿਕਾਸ ਲਈ ਇੱਕ ਕੈਟੇਲਿਸਟ ਦਾ ਕੰਮ ਕਰਦੀ ਹੈ ।

Neighborhood ਵਿੱਚ ਸਾਰੇ ਮਿੱਤਰ ਦੇਸ਼ਾਂ ਨਾਲ ਆਵਾਗਮਨ ਨੂੰ ਸਰਲ ਅਤੇ ਸੁਚਾਰੂ ਬਣਾਉਣਅਤੇ ਸਾਡੇ ਦਰਮਿਆਨ ਵਪਾਰਸੱਭਿਆਚਾਰ ਸਿੱਖਿਆ, ਆਦਿ ਖੇਤਰਾਂ ਵਿੱਚ ਸੰਪਰਕ ਨੂੰ ਹੋਰ ਅਸਾਨ ਬਣਾਉਣ ਲਈ ਭਾਰਤ ਪ੍ਰਤੀਬੱਧ ਹੈ ।

ਭਾਰਤ ਅਤੇ ਨੇਪਾਲ ਕਈ cross – border connectivity projects ਜਿਵੇਂ ਰੋਡਰੇਲ ਅਤੇ transmission lines ‘ਤੇ ਕੰਮ ਕਰ ਰਹੇ ਹਨ ।  ਸਾਡੇ ਦੇਸ਼ਾਂ  ਦਰਮਿਆਨ ਸੀਮਾਂ ਦੇ ਪ੍ਰਮੁੱਖ ਸਥਾਨਾਂ ਉੱਤੇ Integrated Check Posts ਆਪਸੀ ਵਪਾਰ ਅਤੇ ਆਵਾਗਮਨ ਨੂੰ ਬਹੁਤ ਸੁਵਿਧਾਜਨਕ ਬਣਾ ਰਹੀ ਹਨ ।

Excellency,

ICP ਬਣਾਉਣ ਦੇ ਪਹਿਲੇ ਪੜਾਅ ਵਿੱਚ ਅਸੀਂ ਬੀਰਗੰਜ ਅਤੇ ਬਿਰਾਟਨਗਰ ਵਿੱਚ ICP  ਦੇ ਵਿਕਾਸ ਦਾ ਫ਼ੈਸਲਾ ਲਿਆ ਸੀ ।  ਬੀਰਗੰਜ ਦੀ ICP ਦਾ ਅਸੀਂ 2018 ਵਿੱਚ ਉਦਘਾਟਨ ਕੀਤਾ ।

ਹੁਣ ਬਿਰਾਟਨਗਰ ਵਿੱਚ ਵੀ ICP ਦਾ ਸ਼ੁਰੂ ਹੋ ਜਾਣਾ ਬਹੁਤ ਖੁਸ਼ੀ (ਹਰਸ਼) ਦਾ ਵਿਸ਼ਾ ਹੈ ।  ਭਾਰਤ ਦੇ ਰਕਸੌਲ ਅਤੇ ਜੋਗਬਨੀ ਵਿੱਚ ਪਹਿਲਾਂ ਤੋਂ ਹੀ ਇਹ ਸੁਵਿਧਾ ਉਪਲੱਬਧ ਹੈ ।

ਮੈਨੂੰ ਪੂਰਾ ਵਿਸ਼ਵਾਸ ਹੈ ਕਿ ਆਉਣ ਵਾਲੇ ਵਰ੍ਹਿਆਂ ਵਿੱਚ ਅਸੀਂ ਅਜਿਹੀਆਂ ਹੋਰ ਕਈ ਆਧੁਨਿਕ ਸੁਵਿਧਾਵਾਂ ਦਾ ਵਿਕਾਸ ਕਰਾਂਗੇ ।

Excellency,

2015 ਦਾ ਭੁਚਾਲ਼ ਇੱਕ ਦਰਦਨਾਕ ਹਾਦਸਾ ਸੀ ।  ਭੁਚਾਲ਼ ਜਿਹੀਆਂ ਕੁਦਰਤੀ ਆਪਦਾਵਾਂ ਮਨੁੱਖ ਦੀ ਦ੍ਰਿੜ੍ਹਤਾ ਅਤੇ ਨਿਸ਼ਚੇ ਦੀ ਪ੍ਰੀਖਿਆ ਲੈਂਦੀਆਂ ਹਨ ।  ਹਰ ਭਾਰਤੀ ਨੂੰ ਮਾਣ ਹੈ ਕਿ ਇਸ ਤ੍ਰਾਸਦੀ  ਦੇ ਦੁਖਦ ਨਤੀਜਿਆਂ ਦਾ ਸਾਹਮਣਾ ਸਾਡੇ ਨੇਪਾਲੀ ਭਾਈਆਂ ਅਤੇ ਭੈਣਾਂ ਨੇ ਸਾਹਸ ਨਾਲ ਕੀਤਾ ।

ਬਚਾਅ ਅਤੇ ਸਹਾਇਤਾ ਵਿੱਚ First Responder ਦੀ ਸਰਗਰਮ ਭੂਮਿਕਾ  ਦੇ ਬਾਅਦ ਭਾਰਤ ਪੁਨਰਨਿਰਮਾਣ ਵਿੱਚ ਆਪਣੇ ਨੇਪਾਲੀ ਸਾਥੀਆਂ ਦੇ ਮੋਢਾ ਨਾਲ ਮੋਢੇ ਮਿਲਾ ਕੇ ਖੜ੍ਹਾ ਰਿਹਾ ਹੈ ।  ਨਿਕਟਤਮ ਗੁਆਂਢੀ ਅਤੇ ਮਿੱਤਰ  ਦੇ ਨਾਤੇ ਇਹ ਸਾਡਾ ਕਰਤੱਵ ਸੀ ।

ਇਸ ਲਈ ਗੋਰਖਾ ਅਤੇ ਨੁਵਾਕੋਟ ਜ਼ਿਲ੍ਹਿਆਂ ਵਿੱਚ ਘਰਾਂ  ਦੇ ਪੁਨਰਨਿਰਮਾਣ ਵਿੱਚ ਚੰਗੀ progress ਦੇਖ  ਕੇ ਮੈਨੂੰ ਬਹੁਤ ਤਸੱਲੀ ਮਿਲੀ

ਸਾਡੀ ਕੋਸ਼ਿਸ਼ ਰਹੀ ਹੈ ਕਿ ਅਸੀਂ ਇਨ੍ਹਾਂ ਘਰਾਂ ਨੂੰ ‘Build Back Better’  ਦੇ ਸਿਧਾਂਤ ‘ਤੇ ਬਣਾਈਏ।  ਅਤੇ ‘earthquake resilient techniques’  ਦੇ ਇਸਤੇਮਾਲ ਨਾਲ ਇਹ ਮਜ਼ਬੂਤ ਅਤੇ ਟਿਕਾਊ ਬਣਨ

Coalition for Disaster ਰੈਜ਼ੀਲੀਐਂਟ ਇਨਫ੍ਰਾਸਟ੍ਰਕਚਰ ਨੂੰ ਲਾਂਚ ਕਰਨ ਵਿੱਚ ਭਾਰਤ ਦਾ ਉਦੇਸ਼ ਇਨਫ੍ਰਾਸਟ੍ਰਕਚਰ ਉੱਤੇ ਪ੍ਰਾਕਿਰਤੀ ਆਪਦਾਵਾਂ ਦੇ ਪ੍ਰਭਾਵ ਨੂੰ ਘੱਟ ਕਰਨਾ ਹੈ ।

ਇਹ ਬਹੁਤ ਤਸੱਲੀ ਦਾ ਵਿਸ਼ਾ ਹੈ ਕਿ ਭਾਰਤ – ਨੇਪਾਲ ਸਹਿਯੋਗ ਦੇ ਤਹਿਤ ਪੰਜਾਹ ਹਜ਼ਾਰ ਵਿੱਚੋਂ ਪੰਤਾਲੀ ਹਜ਼ਾਰ ਘਰਾਂ ਦਾ ਨਿਰਮਾਣ ਹੋ ਚੁੱਕਿਆ ਹੈ ।  ਸਾਡੀ ਆਸ਼ਾ ਹੈ ਕਿ ਬਾਕੀ ਘਰਾਂ ਦਾ ਨਿਰਮਾਣ ਵੀ ਜਲਦੀ ਪੂਰਾ ਹੋਵੇਗਾ ।  ਅਤੇ ਇਨ੍ਹਾਂ ਘਰਾਂ ਨੂੰ ਨੇਪਾਲੀ ਭਾਈਆਂ ਅਤੇ ਭੈਣਾਂ ਨੂੰ ਜਲਦੀ ਹੀ ਸਮਰਪਿਤ ਕੀਤਾ ਜਾ ਸਕੇਗਾ ।

Excellency,

ਤੁਹਾਡੇ ਸਹਿਯੋਗ ਨਾਲ ਬੀਤੇ ਕਈ ਵਰ੍ਹਿਆਂ ਵਿੱਚ ਭਾਰਤ – ਨੇਪਾਲ ਸਬੰਧਾਂ ਵਿੱਚ ਲਾਮਿਸਾਲ ਪ੍ਰਗਤੀ ਦੇਖਣ ਨੂੰ ਮਿਲੀ ਹੈ ।  ਸਾਡਾ ਸਹਿਯੋਗ ਅਤੇ ਵਿਕਾਸ ਦੀ ਪਾਰਟਨਰਸ਼ਿਪ ਤੇਜ਼ੀ ਨਾਲ ਅੱਗੇ ਵਧ ਰਹੇ ਹਨ ।  ਨਾਲ ਹੀਅਸੀਂ ਕਈ ਨਵੇਂ ਖੇਤਰਾਂ ਵਿੱਚ ਵੀ ਸਹਿਯੋਗ ਸ਼ੁਰੂ ਕੀਤਾ ਹੈ ।

ਮੇਰੀ ਕਾਮਨਾ ਹੈ ਕਿ ਨਵੇਂ ਸਾਲ ਵਿੱਚ ਤੁਹਾਡੇ ਸਹਿਯੋਗ ਅਤੇ ਸਮਰਥਨ ਨਾਲ ਅਸੀਂ ਆਪਣੇ ਸਬੰਧਾਂ ਨੂੰ ਹੋਰ ਉਚਾਈ ‘ਤੇ ਲੈ ਜਾਈਏਅਤੇ ਇਹ ਨਵਾਂ ਦਹਾਕਾ ਭਾਰਤ – ਨੇਪਾਲ ਸਬੰਧਾਂ ਦਾ ਸੁਨਹਿਰਾ ਦਹਾਕਾ ਬਣੇ ।

ਇੱਕ ਵਾਰ ਫਿਰ ਚੰਗੀ ਸਿਹਤ ਅਤੇ ਹਰ ਤਰ੍ਹਾਂ ਦੀ (ਸਭ) ਸਫ਼ਲਤਾ ਲਈ ਤੁਹਾਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ।  ਅਤੇ ਇਸ ਪ੍ਰੋਗਰਾਮ ਲਈ ਵੀਡੀਓ ਸੰਪਰਕ ਦੁਆਰਾ ਜੁੜਨ ‘ਤੇ ਮੈਂ ਤੁਹਾਡਾ ਬਹੁਤ ਧੰਨਵਾਦ ਵੀ ਕਰਦਾ ਹਾਂ ।

ਅੰਤ ਮਾ,  ਤਪਾਈ ਹਰੂ ਸਬੈ ਲਾਇ ਧੇਰੈ ਸ਼ੁਭਕਾਮਨਾ ਦਿਨਛੂ

ਨਮਸਕਾਰ ।

****

ਵੀਆਰਆਰਕੇ/ਏਕੇਪੀ