ਰੂਸ ਦੇ ਵਿਦੇਸ਼ ਮੰਤਰੀ, ਸ਼੍ਰੀ ਸਰਜੇਈ ਲਾਵਰੋਵ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਸ਼੍ਰੀ ਲਾਵਰੋਵ ਰਾਇਸੀਨਾ ਡਾਇਲੌਗ ਵਿੱਚ ਹਿੱਸਾ ਲੈਣ ਲਈ ਭਾਰਤ ਦੇ ਦੌਰੇ ’ਤੇ ਹਨ।
ਵਿਦੇਸ਼ ਮੰਤਰੀ ਲਾਵਰੋਵ ਨੇ ਪ੍ਰਧਾਨ ਮੰਤਰੀ ਨੂੰ ਰੂਸ ਦੇ ਰਾਸ਼ਟਰਪਤੀ, ਸ਼੍ਰੀ ਵਲਾਦੀਮੀਰ ਪੁਤਿਨ ਵੱਲੋਂ ਸ਼ੁਭਾਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਵੀ ਨਵੇਂ ਸਾਲ ’ਤੇ ਰੂਸ ਦੀ ਜਨਤਾ ਦੀ ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹੋਏ ਉਨ੍ਹਾਂ ਨੂੰ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ 13 ਜਨਵਰੀ, 2020 ਨੂੰ ਟੈਲੀਫੋਨ ’ਤੇ ਰਾਸ਼ਟਰਪਤੀ ਪੁਤਿਨ ਨਾਲ ਹੋਈ ਵਿਸਤ੍ਰਿਤ ਗੱਲਬਾਤ ਦਾ ਹਵਾਲਾ ਦਿੱਤਾ ਅਤੇ ਪਿਛਲੇ ਵਰ੍ਹੇ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਵਾਲੀ ਰਣਨੀਤਕ ਸਾਂਝੇਦਾਰੀ ਵਿੱਚ ਹੋਈ ਪ੍ਰਗਤੀ ਦਾ ਜ਼ਿਕਰ ਕੀਤਾ।
ਵਿਦੇਸ਼ ਮੰਤਰੀ ਲਾਵਰੋਵ ਨੇ ਕਿਹਾ ਕਿ ਰਾਸ਼ਟਰਪਤੀ ਪੁਤਿਨ, ਵਿਜੈ ਦਿਵਸ ਦੇ 75ਵੇਂ ਸਲਾਨਾ ਸਮਾਰੋਹ ਵਿੱਚ ਭਾਗ ਲੈਣ ਲਈ ਮਈ 2020 ਅਤੇ ਬ੍ਰਿਕਸ ਅਤੇ ਐੱਸਸੀਓ ਸਿਖ਼ਰ ਸੰਮੇਲਨਾਂ ਲਈ ਜੁਲਾਈ 2020 ਵਿੱਚ ਹੋਣ ਵਾਲੀ ਪ੍ਰਧਾਨ ਮੰਤਰੀ ਦੀ ਰੂਸ ਯਾਤਰਾ ਦਾ ਇੰਤਜ਼ਾਰ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਪੁਤਿਨ ਨਾਲ ਮਿਲਣ ਦੇ ਲਈ ਇਸ ਸਾਲ ਮਿਲਣ ਵਾਲੇ ਅਨੇਕ ਅਵਸਰਾਂ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਉਹ ਵੀ ਇਸ ਸਾਲ ਦੇ ਅੰਤ ਵਿੱਚ ਸਲਾਨਾ ਦੁਵੱਲੇ ਸਿਖ਼ਰ ਸੰਮੇਲਨ ਲਈ ਭਾਰਤ ਵਿੱਚ ਰਾਸ਼ਟਰਪਤੀ ਪੁਤਿਨ ਦੀ ਮੇਜ਼ਬਾਨੀ ਕਰਨ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਦਰਮਿਆਨ 2019 ਵਿੱਚ ਕਈ ਮਹੱਤਵਪੂਰਨ ਫੈਸਲੇ ਹੋਏ ਅਤੇ ਉਨ੍ਹਾਂ ਦੇ ਨਤੀਜੇ ਸਾਹਮਣੇ ਆਏ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਸਾਲ 2020, ਜੋ ਭਾਰਤ ਅਤੇ ਰੂਸ ਦਰਮਿਆਨ ਰਣਨੀਤਕ ਸਾਂਝੇਦਾਰੀ ਦੀ ਸਥਾਪਨਾ ਦਾ 20ਵਾਂ ਜਯੰਤੀ ਸਾਲ ਹੈ, ਨੂੰ ਉਨ੍ਹਾਂ ਫੈਸਲਿਆਂ ਦਾ ਲਾਗੂਕਰਨ ਸਾਲ ਬਣਨਾ ਚਾਹੀਦਾ ਹੈ।
ਵਿਦੇਸ਼ ਮੰਤਰੀ ਲਾਵਰੋਵ ਨੇ ਪ੍ਰਧਾਨ ਮੰਤਰੀ ਨੂੰ ਪ੍ਰਮੁੱਖ ਅੰਤਰਰਾਸ਼ਟਰੀ ਅਤੇ ਖੇਤਰੀ ਮੁੱਦਿਆ ’ਤੇ ਰੂਸ ਦੀ ਸਥਿਤੀ ਦੀ ਜਾਣਕਾਰੀ ਦਿੱਤੀ।
***
ਵੀਆਰਆਰਕੇ/ਏਕੇ
Foreign Minister of the Russian Federation Mr. Sergey Lavrov meets Prime Minister @narendramodi. https://t.co/bxfwzo1YKs
— PMO India (@PMOIndia) January 15, 2020
via NaMo App pic.twitter.com/a2utrsCLAu