ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਲਕਾਤਾ ਵਿੱਚ ਮੁਰੰਮਤ ਕੀਤੀਆਂ ਜਾ ਚੁੱਕੀਆਂ ਚਾਰ ਵਿਰਾਸਤੀ ਇਮਾਰਤਾਂ ਰਾਸ਼ਟਰ ਨੂੰ ਸਮਰਪਿਤ ਕੀਤੀਆਂ। ਇਨ੍ਹਾਂ ਵਿੱਚ ਓਲਡ ਕਰੰਸੀ ਬਿਲਡਿੰਗ, ਬੇਲਵੇਡੀਅਰ ਹਾਊਸ, ਵਿਕਟੋਰੀਆ ਮੈਮੋਰੀਅਲ ਹਾਲ ਅਤੇ ਮੈਟਕਾਫ ਹਾਊਸ ਸ਼ਾਮਲ ਹਨ।
ਪ੍ਰਧਾਨ ਮੰਤਰੀ ਨੇ ਇਸ ਅਵਸਰ ’ਤੇ ਕਿਹਾ ਕਿ ਅੱਜ ਦਾ ਦਿਨ ਇੱਕ ਵਿਸ਼ੇਸ਼ ਅਵਸਰ ਹੈ ਕਿਉਂਕਿ ਅੱਜ ਦੇ ਦਿਨ ਦੇਸ਼ ਦੀ ਕਲਾ, ਸੱਭਿਆਚਾਰ, ਅਤੇ ਵਿਰਾਸਤ ਦੀ ਸੰਭਾਲ ਲਈ ਦੇਸ਼ ਵਿਆਪੀ ਪ੍ਰਚਾਰ ਦੇ ਨਾਲ ਹੀ ਇਨ੍ਹਾਂ ਵਿਰਾਸਤਾਂ ਦੇ ਮਹੱਤਵ ਨੂੰ ਫਿਰ ਤੋਂ ਸਮਝਣ ਉਨ੍ਹਾਂ ਨੂੰ ਨਵੀਂ ਪਹਿਚਾਣ ਦੇਣ ਅਤੇ ਨਵੇਂ ਰੂਪ ਵਿੱਚ ਲਿਆਉਣ ਦਾ ਕੰਮ ਸ਼ੁਰੂ ਹੋ ਰਿਹਾ ਹੈ।
ਵਿਸ਼ਵ ਲਈ ਵਿਰਾਸਤੀ ਸੈਰ-ਸਪਾਟੇ ਦਾ ਕੇਂਦਰ:
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਹਮੇਸ਼ਾ ਤੋਂ ਆਪਣੀ ਸੱਭਿਆਚਾਰਕ ਵਿਰਾਸਤ ਅਤੇ ਢਾਂਚਿਆਂ ਨੂੰ ਸੁਰੱਖਿਅਤ ਰੱਖਣ ਅਤੇ ਉਨ੍ਹਾਂ ਨੂੰ ਆਧੁਨਿਕ ਰੂਪ ਦੇਣ ਦੀ ਇੱਛਾ ਰਹੀ ਹੈ। ਇਸੇ ਭਾਵਨਾ ਦੇ ਨਾਲ ਕੇਂਦਰ ਸਰਕਾਰ ਨੇ ਦੁਨੀਆ ਵਿੱਚ ਭਾਰਤ ਨੂੰ ਵਿਰਾਸਤੀ ਸੈਰ-ਸਪਾਟਾ ਕੇਂਦਰ ਦੇ ਰੂਪ ਵਿੱਚ ਵਿਕਸਿਤ ਕਰਨ ਦੀ ਯੋਜਨਾ ਬਣਾਈ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਦੇਸ਼ ਦੇ ਪੰਜ ਉੱਘੇ ਆਈਕੌਨਿਕ ਮਿਊਜ਼ੀਅਮਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਬਣਾਉਣ ਲਈ ਉਨ੍ਹਾਂ ਦਾ ਆਧੁਨਿਕੀਕਰਨ ਦੀ ਯੋਜਨਾ ਬਣਾਈ ਹੈ। ਇਹ ਕੰਮ ਵਿਸ਼ਵ ਦੇ ਸਭ ਤੋਂ ਪੁਰਾਣੇ ਮਿਊਜ਼ੀਅਮਾਂ ਵਿੱਚੋਂ ਇੱਕ ਕੋਲਕਾਤਾ ਵਿਚਲੇ ਭਾਰਤੀ ਮਿਊਜ਼ੀਅਮ ਤੋਂ ਸ਼ੁਰੂ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਕੰਮ ਲਈ ਸੰਸਾਧਨ ਜੁਟਾਉਣ ਅਤੇ ਰਾਸ਼ਟਰੀ ਮਹੱਤਵ ਦੀਆਂ ਇਨ੍ਹਾਂ ਆਈਕੌਨਿਕ(ਉੱਘੀਆਂ) ਸੱਭਿਆਚਾਰਕ ਵਿਰਾਸਤ ਕੇਂਦਰਾਂ ਦੇ ਪ੍ਰਬੰਧਨ ਲਈ ਸਰਕਾਰ ਨੇ ਭਾਰਤੀ ਵਿਰਾਸਤ ਸੰਭਾਲ ਸੰਸਥਾਨ ਸਥਾਪਿਤ ਕਰਨ ਦੀ ਯੋਜਨਾ ਬਣਾਈ ਹੈ ਜਿਸ ਨੂੰ ਡੀਮਡ ਯੂਨੀਵਰਸਿਟੀ ਦਾ ਦਰਜਾ ਪ੍ਰਦਾਨ ਕੀਤਾ ਜਾਏਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਓਲਡ ਕਰੰਸੀ ਬਿਲਡਿੰਗ, ਬੇਲਵੇਡੀਅਰ ਹਾਊਸ, ਵਿਕਟੋਰੀਆ ਮੈਮੋਰੀਅਲ ਹਾਲ ਅਤੇ ਮੈਟਕਾਫ ਹਾਊਸ ਜਿਹੇ ਇਤਿਹਾਸਿਕ ਭਵਨਾਂ ਦੀ ਮੁਰੰਮਤ ਦਾ ਕੰਮ ਪੂਰਾ ਹੋ ਚੁੱਕਾ ਹੈ। ਇਨ੍ਹਾਂ ਵਿੱਚੋਂ ਬੇਲਵੇਡੀਅਰ ਹਾਊਸ ਨੂੰ ਸਰਕਾਰ ਵਿਸ਼ਵ ਦਾ ਇੱਕ ਮਿਊਜ਼ੀਅਮ ਬਣਾਉਣ ਦੀ ਦਿਸ਼ਾ ਵਿੱਚ ਪ੍ਰਯਤਨ ਕਰ ਰਹੀ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਸਰਕਾਰ ਕੋਲਕਾਤਾ ਵਿੱਚ ਭਾਰਤ ਸਰਕਾਰ ਦੀ ਟਕਸਾਲ ਵਿਖੇ ‘ਕੌਇਨੇਜ਼ ਤੇ ਕਮਰਸ’ ਦਾ ਇੱਕ ਮਿਊਜ਼ੀਅਮ ਸਥਾਪਿਤ ਲਈ ਵਿਚਾਰ ਕਰ ਰਹੀ ਹੈ।
ਬਿਪਲਬੀ ਭਾਰਤ:
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਟੋਰੀਆ ਮੈਮੋਰੀਅਲ ਦੀਆਂ ਪੰਜ ਗੈਲਰੀਆਂ ਵਿੱਚੋਂ ਤਿੰਨ ਗੈਲਰੀਆਂ ਕਾਫ਼ੀ ਸਮੇਂ ਤੋਂ ਬੰਦ ਪਈਆਂ ਸਨ ਅਤੇ ਇਹ ਚੰਗੀ ਸਥਿਤੀ ਹੈ। ਅਸੀਂ ਇਸ ਨੂੰ ਦੁਆਰਾ ਫਿਰ ਤੋਂ ਖੁੱਲ੍ਹਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਚਾਹੁੰਦਾ ਹਾਂ ਕਿ ਇਸ ਵਿੱਚ ਕੁਝ ਜਗ੍ਹਾ ਸੁਤੰਤਰਤਾ ਸੈਨਾਨੀਆਂ ਦੇ ਯੋਗਦਾਨ ਨੂੰ ਪ੍ਰਦਰਸ਼ਿਤ ਕਰਨ ਲਈ ਵੀ ਹੋਣੀ ਚਾਹੀਦੀ ਹੈ ਅਤੇ ਇਸ ਨੂੰ “ਬਿਪਲਬੀ ਭਾਰਤ” ਦਾ ਨਾਮ ਦਿੱਤਾ ਜਾਣਾ ਚਾਹੀਦਾ ਹੈ। ਇੱਥੇ ‘ਅਸੀਂ ਸੁਭਾਸ਼ ਚੰਦਰ ਬੋਸ, ਅਰਬਿੰਦੋ ਘੋਸ਼, ਰਾਸ ਬਿਹਾਰੀ ਬੋਸ ਜਿਹੇ ਮਹਾਨ ਨੇਤਾਵਾਂ ਅਤੇ ਖੁਦੀ ਰਾਮ ਬੋਸ , ਬਾਘਾ ਜਤਿਨ, ਬਿਨੌਯ , ਬਾਦਲ ਅਤੇ ਦਿਨੇਸ਼ ਜਿਹੇ ਕ੍ਰਾਂਤੀਕਾਰੀਆਂ ਬਾਰੇ ਕਾਫ਼ੀ ਕੁਝ ਦੇਖ ਸਕਦੇ ਹਾਂ।’
ਬੰਗਾਲ ਦਾ ਸੱਭਿਆਚਾਰ ਅਤੇ ਵਿਰਾਸਤ ਬਹੁਤ ਸਮ੍ਰਿੱਧ ਹੈ ਅਤੇ ਸੱਭਿਆਚਾਰ ਹੀ ਸਾਨੂੰ ਜੋੜਕੇ ਰੱਖਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅਸੀਂ 2022 ਵਿੱਚ ਈਸ਼ਵਰਚੰਦ ਵਿੱਦਿਆਸਾਗਰ ਦੀ 200 ਵੀਂ ਜਯੰਤੀ ਮਨਾ ਰਹੇ ਹਾਂ। ਉਸੇ ਵਰ੍ਹੇ ਭਾਰਤ ਆਪਣੀ ਸੁਤੰਤਰਤਾ ਦੀ 75ਵੀਂ ਵਰ੍ਹੇ ਗੰਢ ਵੀ ਮਨਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਨੇਤਾਜੀ ਨੂੰ ਲੈ ਕੇ ਦਹਾਕਿਆਂ ਤੋਂ ਜੁੜੀ ਜਨਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਦਿੱਲੀ ਦੇ ਲਾਲ ਕਿਲੇ ਵਿਖੇ ਇੱਕ ਮਿਊਜ਼ੀਅਮ ਬਣਾਇਆ ਗਿਆ ਹੈ ਅਤੇ ਅੰਡਮਾਨ ਅਤੇ ਨਿਕੋਬਾਰ ਟਾਪੂ ਸਮੂਹ ਦਾ ਨਾਮ ਵੀ ਸੁਭਾਸ਼ ਚੰਦਰ ਬੋਸ ਦੇ ਨਾਮ ‘ਤੇ ਰੱਖਿਆ ਗਿਆ ਹੈ।
ਬੰਗਾਲ ਦੇ ਉੱਘੇ ਨੇਤਾਵਾਂ ਨੂੰ ਸ਼ਰਧਾਜਲੀ
ਪ੍ਰਧਾਨ ਮੰਤਰੀ ਨੇ ਬੰਗਾਲ ਦੇ ਸੁਤੰਤਰਤਾ ਸੈਨਾਨੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪੱਛਮੀ ਬੰਗਾਲ ਦੀ ਮਿੱਟੀ ਵਿੱਚ ਜੰਮੇ ਅਤੇ ਦੇਸ਼ ਲਈ ਆਪਣਾ ਜੀਵਨ ਸਮਰਪਿਤ ਕਰਨ ਸਭ ਕੁੱਝ ਨਿਛਾਵਰ ਕਰਨ ਵਾਲੇ ਮਹਾਨ ਨੇਤਾਵਾਂ ਨੂੰ ਅੱਜ ਸੱਚੀ ਸ਼ਰਧਾਂਜਲੀ ਅਤੇ ਉਚਿਤ ਸਨਮਾਨ ਦੇਣ ਦਾ ਸਮਾਂ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮੇਂ ਵਿੱਚ ਜਦੋਂ ਅਸੀਂ ਸ਼੍ਰੀ ਈਸ਼ਵਰ ਚੰਦਰ ਵਿਦਿਆਸਾਗਰ ਦੀ 200ਵੀਂ ਜਯੰਤੀ ਮਨਾ ਰਹੇ ਹਾਂ ਅਤੇ ਭਾਰਤ ਆਪਣੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਜਾ ਰਿਹਾ ਹੈ ਅਜਿਹੇ ਸਮੇਂ ਵਿੱਚ ਹੀ ਪ੍ਰਸਿੱਧ ਸਮਾਜ ਸੁਧਾਰਕ ਅਤੇ ਸਿੱਖਿਆ ਸ਼ਾਸਤਰੀ ਸ਼੍ਰੀ ਰਾਜਾ ਰਾਮ ਮੋਹਨ ਰਾਏ ਦੀ 250ਵੀਂ ਜਯੰਤੀ ਵੀ ਹੈ। ਸਾਨੂੰ ਦੇਸ਼ ਦੇ ਆਤਮਵਿਸ਼ਵਾਸ ਨੂੰ ਵਧਾਉਣ, ਨੌਜਵਾਨਾਂ, ਮਹਿਲਾਵਾਂ ਅਤੇ ਬਾਲੜੀਆਂ ਦੀ ਭਲਾਈ ਨੂੰ ਹੁਲਾਰਾ ਦੇਣ ਦੇ ਉਨ੍ਹਾਂ ਦੇ ਪ੍ਰਯਤਨਾਂ ਨੂੰ ਯਾਦ ਰੱਖਣ ਦੀ ਲੋੜ ਹੈ। ਸਾਨੂੰ ਇਸ ਭਾਵਨਾ ਦੇ ਨਾਲ ਹੀ ਉਨ੍ਹਾਂ ਦੀ 250ਵੀਂ ਜਯੰਤੀ ਮਨਾਉਣੀ ਚਾਹੀਦੀ ਹੈ।
ਭਾਰਤੀ ਇਤਿਹਾਸ ਦੀ ਸਾਂਭ ਸੰਭਾਲ
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਵਿਰਾਸਤ, ਭਾਰਤ ਦੇ ਮਹਾਨ ਨੇਤਾਵਾਂ ਦੀ ਸਾਂਭ-ਸੰਭਾਲ, ਭਾਰਤ ਦਾ ਇਤਿਹਾਸ ਰਾਸ਼ਟਰ ਨਿਰਮਾਣ ਦਾ ਇੱਕ ਮੁੱਖ ਪਹਿਲੂ ਹੈ।
“ਇਹ ਬਹੁਤ ਦੁਖ ਦੀ ਗੱਲ ਹੈ ਕਿ ਬ੍ਰਿਟਿਸ਼ ਸ਼ਾਸਨ ਦੇ ਦੌਰਾਨ ਲਿਖੇ ਗਏ ਭਾਰਤ ਦੇ ਇਤਿਹਾਸ ਨੇ ਇਸ ਦੇ ਕਈ ਮਹੱਤਵਪੂਰਨ ਪਹਿਲੂਆਂ ਨੂੰ ਛੱਡ ਦਿੱਤਾ ਸੀ। ਮੈਂ 1903 ਵਿੱਚ ਗੁਰੂਦੇਵ ਰਵਿੰਦਰਨਾਥ ਟੈਗੋਰ ਦੁਆਰਾ ਲਿਖੀ ਰਚਨਾ ਦਾ ਹਵਾਲਾ ਦੇਣਾ ਚਾਹੁੰਦਾ ਹਾਂ, “ਭਾਰਤ ਦਾ ਇਤਿਹਾਸ ਉਹ ਨਹੀਂ ਹੈ ਜੋ ਅਸੀਂ ਆਪਣੇ ਲਈ ਅਧਿਐਨ ਕਰਦੇ ਹਾਂ। ਅਤੇ ਪਰੀਖਿਆ ਲਈ ਯਾਦ ਕਰਦੇ ਹਨ। ਉਹ ਕੇਵਲ ਇਸ ਬਾਰੇ ਗੱਲ ਕਰਦਾ ਹੈ ਕਿ ਬਾਹਰ ਦੇ ਲੋਕਾਂ ਨੇ ਸਾਨੂੰ ਕਿਵੇਂ ਜਿੱਤਣ ਦੀ ਕੋਸ਼ਿਸ਼ ਕੀਤੀ ਹੈ, ਕਿਵੇਂ ਬੱਚਿਆਂ ਨੇ ਆਪਣੇ ਪਿਤਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਕਿਵੇਂ ਭਾਈ ਆਪਸ ਵਿੱਚ ਸਿੰਘਾਸਨ ਦੇ ਲਈ ਲੜੇ। ਭਾਰਤੀ ਨਾਗਰਿਕ, ਭਾਰਤੀ ਕਿਸ ਤਰ੍ਹਾਂ ਜੀ ਰਹੇ ਸਨ, ਇਸ ਨੂੰ ਸਾਡਾ ਇਤਿਹਾਸ ਨੂੰ ਕੋਈ ਮਹੱਤਵ ਨਹੀਂ ਦਿੰਦਾ”।
“ਗੁਰੂਦੇਵ ਨੇ ਇਹ ਵੀ ਕਿਹਾ, ‘ਤੂਫਾਨ ਦੀ ਤਾਕਤ ਜੋ ਵੀ ਹੋ ਸਕਦੀ ਹੈ, ਅਧਿਕ ਮਹੱਤਵਪੂਰਨ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਇਸ ਦਾ ਸਾਹਮਣਾ ਕੀਤਾ, ਉਨ੍ਹਾਂ ਇਸ ਨਾਲ ਕਿਵੇਂ ਨਿਪਟਿਆ।”
ਦੋਸਤੋ , ਗੁਰੂਦੇਵ ਦਾ ਇਹ ਹਵਾਲਾ ਯਾਦ ਦਿਵਾਉਂਦਾ ਹੈ ਕਿ ਉਨ੍ਹਾਂ ਇਤਿਹਾਸਕਾਰਾਂ ਨੇ ਕੇਵਲ ਬਾਹਰ ਤੋਂ ਹੀ ਤੂਫਾਨ ਨੂੰ ਦੇਖਿਆ ਹੈ। ਉਹ ਉਨ੍ਹਾਂ ਲੋਕਾਂ ਦੇ ਘਰਾਂ ਦੇ ਅੰਦਰ ਨਹੀਂ ਗਏ ਹਨ ਜੋ ਤੂਫਾਨ ਦਾ ਸਾਹਮਣਾ ਕਰ ਰਹੇ ਸਨ। ਜੋ ਲੋਕ ਇਸ ਨੂੰ ਬਾਹਰ ਤੋਂ ਦੇਖਦੇ ਹਨ ਉਨ੍ਹਾਂ ਨੂੰ ਸਮਝ ਵਿੱਚ ਨਹੀਂ ਆਉਂਦਾ ਹੈ ਕਿ ਉਦੋਂ ਲੋਕ ਕਿਵੇਂ ਕੰਮ ਕਰ ਰਹੇ ਸਨ ।
ਉਨ੍ਹਾਂ ਕਿਹਾ “ਦੇਸ਼ ਦੇ ਕਈ ਅਜਿਹੇ ਮੁੱਦਿਆਂ ਨੂੰ ਇਨ੍ਹਾਂ ਇਤਿਹਾਸਕਾਰਾਂ ਨੇ ਪਿੱਛੇ ਛੱਡ ਦਿੱਤਾ” । ਉਨ੍ਹਾਂ ਨੇ ਕਿਹਾ।
“ਅਸਥਿਰਤਾ ਅਤੇ ਯੁੱਧ ਦੇ ਉਸ ਦੌਰ ਵਿੱਚ, ਜਿਨ੍ਹਾਂ ਨੇ ਦੇਸ਼ ਦੀ ਅੰਤਰਆਤਮਾ ਨੂੰ ਬਣਾਈ ਰੱਖਿਆ ਸੀ, ਜੋ ਸਾਡੀਆਂ ਮਹਾਨ ਪਰੰਪਰਾਵਾਂ ਨੂੰ ਅਗਲੀਆਂ ਪੀੜੀਆਂ ਤੱਕ ਪਹੁੰਚਾ ਰਹੇ ਸਨ”
“ ਇਹ ਸਾਡੀ ਕਲਾ, ਸਾਡੇ ਸਾਹਿਤ, ਸਾਡੇ ਸੰਗੀਤ, ਸਾਡੇ ਸੰਤਾਂ, ਸਾਡੇ ਭਿਖਸ਼ੂਆਂ ਦੁਆਰਾ ਕੀਤਾ ਗਿਆ ਸੀ”
ਭਾਰਤੀ ਪਰੰਪਰਾ ਅਤੇ ਸੱਭਿਆਚਾਰ ਨੂੰ ਹੁਲਾਰਾ ਦੇਣਾ
“ਭਾਰਤ ਦੇ ਹਰ ਕੋਨੇ ਵਿੱਚ ਕਈ ਪ੍ਰਕਾਰ ਦੀ ਕਲਾ ਅਤੇ ਸੰਗੀਤ ਨਾਲ ਸਬੰਧਿਤ ਵਿਸ਼ੇਸ਼ ਪਰੰਪਰਾਵਾਂ ਦੇਖੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਭਾਰਤ ਦੇ ਹਰ ਖੇਤਰ ਵਿੱਚ ਬੁੱਧੀਜੀਵੀਆਂ ਅਤੇ ਸੰਤਾਂ ਦਾ ਪ੍ਰਭਾਵ ਵੀ ਦਿਖਾਈ ਦਿੰਦਾ ਹੈ। ਇਨ੍ਹਾਂ ਵਿਅਕਤੀਆਂ, ਇਨ੍ਹਾਂ ਦੇ ਵਿਚਾਰਾਂ, ਕਲਾ ਅਤੇ ਸਾਹਿਤ ਦੇ ਵੱਖ-ਵੱਖ ਰੂਪਾਂ ਨੇ ਇਤਿਹਾਸ ਨੂੰ ਖੁਸ਼ਹਾਲ ਕੀਤਾ ਹੈ। ਇਨ੍ਹਾਂ ਮਹਾਨ ਹਸਤੀਆਂ ਨੇ ਭਾਰਤ ਦੇ ਇਤਿਹਾਸ ਵਿੱਚ ਕੁਝ ਸਭ ਤੋਂ ਵੱਡੇ ਸਮਾਜਕ ਸੁਧਾਰਾਂ ਦੀ ਅਗਵਾਈ ਕੀਤੀ ਹੈ। ਉਨ੍ਹਾਂ ਦੁਆਰਾ ਦਿਖਾਇਆ ਗਿਆ ਮਾਰਗ ਅੱਜ ਵੀ ਸਾਨੂੰ ਪ੍ਰੇਰਿਤ ਕਰਦਾ ਹੈ।”
“ਭਗਤੀ ਅੰਦੋਲਨ ਕਈ ਸਮਾਜ ਸੁਧਾਰਕਾਂ ਦੇ ਗੀਤਾਂ ਅਤੇ ਵਿਚਾਰਾਂ ਨਾਲ ਖੁਸ਼ਹਾਲ ਕੀਤਾ ਗਿਆ ਸੀ। ਸੰਤ ਕਬੀਰ, ਤੁਲਸੀਦਾਸ ਅਤੇ ਹੋਰ ਲੋਕਾਂ ਨੇ ਸਮਾਜ ਨੂੰ ਜਾਗਰੂਕ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।” ਪ੍ਰਧਾਨ ਮੰਤਰੀ ਨੇ ਕਿਹਾ, “ਸਾਨੂੰ ਯਾਦ ਰੱਖਣਾ ਚਾਹੀਦ ਹੈ ਕਿ ਸੁਆਮੀ ਵਿਵੇਕਾਨੰਦ ਨੇ ਮਿਸ਼ੀਗਨ ਯੂਨੀਵਰਸਿਟੀ ਵਿੱਚ ਆਪਣੀ ਗੱਲਬਾਤ ਦੌਰਾਨ ਕਿਹਾ ਸੀ- ‘ਵਰਤਮਾਨ ਸਦੀ ਤੁਹਾਡੀ ਹੋ ਸਕਦੀ ਹੈ, ਲੇਕਿਨ 21 ਵੀਂ ਸਦੀ ਭਾਰਤ ਦੀ ਹੋਵੇਗੀ।’ ਸਾਨੂੰ ਉਨ੍ਹਾਂ ਦੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਸਖਤ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ।”
***
ਵੀਆਰਆਰਕੇ/ਕੇਪੀ
संस्कृति और साहित्य की तरंग और उमंग से भरे कोलकाता के इस वातावरण में आकर मन और मस्तिष्क आनंद से भर जाता है।
— PMO India (@PMOIndia) January 11, 2020
ये एक प्रकार से मेरे लिए खुद को तरोताज़ा करने का और बंगाल की वैभवशाली कला और सांस्कृतिक पहचान को नमन करने का अवसर है: PM @narendramodi
अभी जब प्रदर्शनी देखी, तो ऐसा लगा था जैसे मैं उन पलों को स्वयं जी रहा हूं जो उन महान चित्रकारों, कलाकारों, रंगकारों ने रचे हैं, जीए हैं।
— PMO India (@PMOIndia) January 11, 2020
बांग्लाभूमि की, बंगाल की मिट्टी की इस अद्भुत शक्ति, मोहित करने वाली महक को मैं नमन करता हूं: PM @narendramodi
भारत की कला, संस्कृति और अपनी हैरिटेज को 21वीं सदी के अनुसार संरक्षित करने और उनको Reinvent, Rebrand, Renovate और Rehouse करने का राष्ट्रव्यापी अभियान आज पश्चिम बंगाल से शुरु हो रहा है: PM @narendramodi
— PMO India (@PMOIndia) January 11, 2020
केंद्र सरकार का ये प्रयास है कि भारत के सांस्कृतिक सामर्थ्य को दुनिया के सामने नए रंग-रूप में रखे, ताकि भारत दुनिया में हैरिटेज टूरिज्म का बड़ा सेंटर बनकर उभरे: PM @narendramodi
— PMO India (@PMOIndia) January 11, 2020
ये भी तय किया गया है कि देश के 5 Iconic Museums को International Standard का बनाया जाएगा। इसकी शुरुआत विश्व के सबसे पुराने म्यूजियम में से एक, Indian Museum Kolkata से की जा रही है: PM @narendramodi
— PMO India (@PMOIndia) January 11, 2020
बिप्लॉबी भारत नाम से म्यूज़ियम बने, जिसमें नेताजी सुभाषचंद्र बोस, ऑरबिंदो घोष, रास बिहारी बोस, खुदी राम बोस, देशबंधु, बाघा जतिन, बिनॉय, बादल, दिनेश, ऐसे हर महान सेनानी को यहां जगह मिलनी चाहिए: PM @narendramodi
— PMO India (@PMOIndia) January 11, 2020
जब आज़ाद हिंद सरकार के 75 वर्ष पूरे हुए तो लाल किले में ध्वजारोहण का सौभाग्य मुझे खुद मिला। नेताजी से जुड़ी फाइलों को सार्वजनिक करने की मांग भी बरसों से हो रही थी, जो अब पूरी हो चुकी है: PM @narendramodi
— PMO India (@PMOIndia) January 11, 2020
अभी हम सभी ईश्वर चंद्र विद्यासागर जी की 200वीं जन्मजयंति मना रहे हैं। इसी तरह 2022 में जब भारत की आज़ादी के 75 वर्ष होंगे, तब एक और सुखद संयोग बन रहा है। साल 2022 में महान समाज सुधारक और शिक्षाविद राजा राममोहन राय की 250वीं जन्मजयंति आने वाली है: PM @narendramodi
— PMO India (@PMOIndia) January 11, 2020
ये बहुत दुर्भाग्यपूर्ण रहा कि अंग्रेजी शासन के दौरान और स्वतंत्रता के बाद भी देश का जो इतिहास लिखा गया, उसमें इतिहास के कुछ अहम पक्षों को नजरअंदाज कर दिया गया: PM @narendramodi
— PMO India (@PMOIndia) January 11, 2020
गुरुदेव ने अपने एक लेख में एक बहुत महत्वपूर्ण उदाहरण भी दिया था आंधी और तूफान का। उन्होंने लिखा था कि “चाहे जितना भी तूफान आए, उससे भी ज्यादा अहम होता है कि संकट के उस समय में, वहां के लोगों ने उस तूफान का सामना कैसे किया”: PM @narendramodi
— PMO India (@PMOIndia) January 11, 2020
भारत को आदि शंकराचार्य, थिरुनावुक्कारासार जैसे कवि संतों का आशीर्वाद मिला। अंदाल, अक्का महादेवी, भगवान बशवेश्वर, गुरु नानक देव जी द्वारा दिखाया गया मार्ग, आज भी हमें प्रेरणा देता है: PM @narendramodi
— PMO India (@PMOIndia) January 11, 2020
राजनीतिक और सैन्यशक्ति तो अस्थाई होती है, लेकिन कला और संस्कृति के जरिए जो जनभावनाएं अभिव्यक्त होती हैं, वो स्थाई होती हैं।
— PMO India (@PMOIndia) January 11, 2020
और इसलिए, अपने समृद्ध इतिहास को, अपनी धरोहर को संजोकर रखना, उनका संवर्धन करना भारत के लिए, हर भारतवासी के लिए बहुत महत्वपूर्ण है: PM @narendramodi
हम सभी को स्वामी विवेकानंद जी की वो बात हमेशा याद रखनी है, जो उन्होंने मिशिगन यूनिवर्सिटी में कुछ लोगों से संवाद के दौरान कही थी।
— PMO India (@PMOIndia) January 11, 2020
स्वामी विवेकानंद ने उन्हें कहा था- “अभी वर्तमान सदी भले ही आपकी है, लेकिन 21वीं सदी भारत की होगी”: PM @narendramodi
Today, from the Old Currency Building in Kolkata, dedicated heritage buildings to the nation.
— Narendra Modi (@narendramodi) January 11, 2020
Such efforts are vital to connect our youth with our priceless heritage. pic.twitter.com/f10MWeqXPu
Iconic words of Gurudev Tagore, which aptly describe India’s greatness. pic.twitter.com/KpNq0GKbOB
— Narendra Modi (@narendramodi) January 11, 2020
India’s history isn’t merely about battles and power struggles.
— Narendra Modi (@narendramodi) January 11, 2020
Every part of India has unique art, culture and music.
Our land has produced outstanding Saints, seers and social reformers who have led extraordinary changes in society. pic.twitter.com/1j7yBK5lJS
The great land of Bengal has provided intellectual leadership to our nation. pic.twitter.com/59oeHXVzSH
— Narendra Modi (@narendramodi) January 11, 2020