Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਭਾਰਤ ਅਤੇ ਸਵੀਡਨ ਦਰਮਿਆਨ ਪੋਲਰ ਸਾਇੰਸ ਵਿੱਚ ਸਹਿਯੋਗ ਬਾਰੇ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਮੰਤਰੀ ਮੰਡਲ ਨੂੰ ਭਾਰਤ ਦੇ ਪ੍ਰਿਥਵੀ ਵਿਗਿਆਨ ਮੰਤਰਾਲੇ ਅਤੇ ਸਵੀਡਨ ਦੇ ਸਿੱਖਿਆ ਅਤੇ ਖੋਜ ਮੰਤਰਾਲੇ ਦਰਮਿਆਨ ਪੋਲਰ ਸਾਇੰਸ ਵਿੱਚ ਸਹਿਯੋਗ ਬਾਰੇ ਹੋਏ ਸਮਝੌਤੇ ਤੋਂ ਜਾਣੂ ਕਰਵਾਇਆ ਗਿਆ ਹੈ। ਇਸ ਸਹਿਮਤੀ ਪੱਤਰ ਉੱਤੇ ਹਸਤਾਖਰ 2 ਦਸੰਬਰ , 2019 ਨੂੰ ਸਵੀਡਨ ਦੇ ਮਹਾਮਹਿਮ ਦੇ ਭਾਰਤ ਦੌਰੇ ਦੌਰਾਨ ਦਸਤਖ਼ਤ ਕੀਤੇ ਗਏ ਸਨ।

ਭਾਰਤ ਅਤੇ ਸਵੀਡਨ ਦੋਹਾਂ ਨੇ ਅੰਟਾਰਕਟਿਕ ਸੰਧੀ ਅਤੇ ਵਾਤਾਵਰਣ ਸੁਰੱਖਿਆ ਬਾਰੇ ਅੰਟਾਰਕਟਿਕ ਸੰਧੀ ਦੇ ਮਸੌਦੇ ਉੱਤੇ ਹਸਤਾਖਰ ਕੀਤੇ ਹਨ । ਅੱਠ ਆਰਕਟਿਕ ਦੇਸ਼ਾਂ ਵਿੱਚੋਂ ਇੱਕ ਸਵੀਡਨ ਆਰਕਟਿਕ ਕੌਂਸਲ ਦਾ ਇੱਕ ਮੈਂਬਰ ਹੈ ਜਦੋਂ ਕਿ ਭਾਰਤ ਨੂੰ ਆਰਕਟਿਕ ਕੌਂਸਲ ਵਿੱਚ ਅਬਜ਼ਰਵਰ ਦਾ ਦਰਜਾ ਮਿਲਿਆ ਹੋਇਆ ਹੈ। ਸਵੀਡਨ ਦੋਹਾਂ ਪੋਲਰ ਖੇਤਰਾਂ ਆਰਕਟਿਕ ਅਤੇ ਅੰਟਾਰਕਟਿਕ ਵਿੱਚ ਕਈ ਵਿਗਿਆਨਕ ਪ੍ਰੋਗਰਾਮ ਚਲਾ ਰਿਹਾ ਹੈ। ਇਸੇ ਤਰ੍ਹਾਂ ਭਾਰਤ ਮਹਾਸਾਗਰਾਂ ਦੇ ਖੇਤਰ ਸਹਿਤ ਦੋਹਾਂ ਪੋਲਰ ਖੇਤਰਾਂ ਵਿੱਚ ਵਿਗਿਆਨਕ ਖੋਜ ਪ੍ਰੋਗਰਾਮ ਚਲਾ ਰਿਹਾ ਹੈ।

ਪੋਲਰ ਸਾਇੰਸ ਵਿੱਚ ਭਾਰਤ ਅਤੇ ਸਵੀਡਨ ਦਰਮਿਆਨ ਇਸ ਸਹਿਯੋਗ ਨਾਲ ਦੋਹਾਂ ਦੇਸ਼ਾਂ ਨੂੰ ਇੱਕ ਦੂਜੇ ਦੀ ਉਪਲੱਬਧ ਮੁਹਾਰਤ ਸਾਂਝੀ ਕਰਨ ਵਿੱਚ ਮਦਦ ਮਿਲੇਗੀ।

* * *

ਵੀਆਰਆਰਕੇ/ਐੱਸਸੀ