ਸਿੰਗਾਪੁਰ ਦੇ ਸੀਨੀਅਰ ਮੰਤਰੀ ਅਤੇ ਸਮਾਜਿਕ ਨੀਤੀਆਂ ਦੇ ਤਾਲਮੇਲ ਮੰਤਰੀ ਸ਼੍ਰੀ ਥਰਮਨ ਸ਼ਣਮੁਗਰਤਨਮ ਨੇ ਅੱਜ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਸ਼੍ਰੀ ਸ਼ਣਮੁਗਰਤਨਮ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਜ਼ਰੀਏ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਸ਼੍ਰੀ ਲੀ ਹਸੀਅਨ ਲੂੰਗ ਨੂੰ ਨਵੇਂ ਵਰ੍ਹੇ ਦੇ ਅਵਸਰ ‘ਤੇ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਅਤੇ ਸ਼੍ਰੀ ਸ਼ਣਮੁਗਰਤਨਮ ਨੇ ਦੁਵੱਲੇ ਸਬੰਧਾਂ ਵਿੱਚ ਹੋ ਰਹੀ ਤੇਜ਼ ਪ੍ਰਗਤੀ ’ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਨੇ ਬੁਨਿਆਦੀ ਢਾਂਚੇ, ਕੌਸ਼ਲ, ਭਾਰਤ-ਸਿੰਗਾਪੁਰ ਵਿਆਪਕ ਆਰਥਿਕ ਸਹਿਯੋਗ ਸਮਝੌਤੇ (ਸੀਈਸੀਏ), ਅਤੇ ਡਿਜੀਟਲ ਅਰਥਵਿਵਸਥਾ ਸਹਿਤ ਆਰਥਿਕ ਸਹਿਯੋਗ ਦੇ ਖੇਤਰ ਵਿੱਚ ਆਪਸੀ ਹਿਤਾਂ ਦੇ ਕਈ ਮੁੱਦਿਆਂ ’ਤੇ ਚਰਚਾ ਕੀਤੀ। ਸ਼੍ਰੀ ਸ਼ਣਮੁਗਰਤਨਮ ਨੇ ਭਾਰਤ ਦੇ ਸਮਾਜਿਕ ਬਦਲਾਅ ਅਤੇ ਡਿਜੀਟਲ ਅਰਥਵਿਵਸਥਾ ਨੂੰ ਪ੍ਰੋਤਸਾਹਨ ਦੇਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਭਾਰਤ ਅਤੇ ਸਿੰਗਾਪੁਰ ਦਰਮਿਆਨ ਬੁਨਿਆਦੀ ਢਾਂਚੇ, ਸੈਰ-ਸਪਾਟਾ(ਟੂਰਿਜ਼ਮ), ਡਿਜੀਟਲ ਭੁਗਤਾਨ ਪ੍ਰਣਾਲੀਆਂ, ਇਨੋਵੇਸ਼ਨ ਅਤੇ ਗਵਰਨੈਂਸ(ਸ਼ਾਸਨ) ਦੇ ਖੇਤਰਾਂ ਵਿੱਚ ਸਹਿਯੋਗ ਨੂੰ ਅਧਿਕ ਮਜ਼ਬੂਤ ਬਣਾਉਣ ਦੀ ਵੀ ਇੱਛਾ ਪ੍ਰਗਟਾਈ।
******
ਵੀਆਰਆਰਕੇ/ਵੀਜੇ/ਬੀਐੱਮ
Happy to have met Singapore’s Senior Minister and Coordinating Minister for Social Policies, Mr. @Tharman_S. We talked about numerous policy related subjects. pic.twitter.com/mtMEFr7WSL
— Narendra Modi (@narendramodi) January 6, 2020