Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

107ਵੀਂ ਇੰਡੀਅਨ ਸਾਇੰਸ ਕਾਂਗਰਸ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ


ਮਿੱਤਰੋਂ, ਸਭ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਲਈ ਸ਼ੁਭ 2020 ਦੀ ਕਾਮਨਾ ਕਰਦਾ ਹਾਂ। ਇਹ ਸਾਲ ਤੁਹਾਡੇ ਜੀਵਨ ਵਿੱਚ ਖੁਸ਼ਹਾਲੀ ਅਤੇ ਤੁਹਾਡੀਆਂ ਲੈਬਾਰਟਰੀਆਂ ਵਿੱਚ ਉਤਪਾਦਿਕਤਾ ਲੈ ਕੇ ਆਵੇ। ਮੈਨੂੰ ਵਿਸ਼ੇਸ਼ ਤੌਰ ‘ਤੇ ਖੁਸ਼ੀ ਹੈ ਕਿ ਨਵੇਂ ਸਾਲ ਅਤੇ ਨਵੇਂ ਦਹਾਕੇ ਦੀ ਸ਼ੁਰੂਆਤ ਦੇ ਮੇਰੇ ਪ੍ਰੋਗਰਾਮਾਂ ਇਹ ਇੱਕ ਪ੍ਰੋਗਰਾਮ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਨਾਲ ਸਬੰਧਤ ਹੈ। ਇਹ ਪ੍ਰੋਗਰਾਮ ਬੰਗਲੁਰੂ, ਵਿੱਚ ਹੋ ਰਿਹਾ ਹੈ, ਜੋ ਕਿ ਵਿਗਿਆਨ ਅਤੇ ਇਨੋਵੇਸ਼ਨ ਨਾਲ ਸਬੰਧਤ ਇੱਕ ਸ਼ਹਿਰ ਹੈ। ਪਿਛਲੀ ਵਾਰੀ ਜਦੋਂ ਮੈਂ ਬੰਗਲੁਰੂ ਆਇਆ ਸੀ ਤਾਂ ਉਸ ਵੇਲੇ ਰਾਸ਼ਟਰ ਦੀਆਂ ਨਜ਼ਰਾਂ ਚੰਦਰਯਾਨ-2 ਉੱਤੇ ਟਿਕੀਆਂ ਹੋਈਆਂ ਸਨ। ਉਸ ਵੇਲੇ, ਜਿਸ ਢੰਗ ਨਾਲ ਸਾਡੇ ਦੇਸ਼ ਨੇ ਸਾਇੰਸ, ਸਾਡੇ ਪੁਲਾੜ ਪ੍ਰੋਗਰਾਮ ਅਤੇ ਸਾਡੇ ਵਿਗਿਆਨੀਆਂ ਦੀ ਤਾਕਤ ਦਾ ਜਸ਼ਨ ਮਨਾਇਆ ਸੀ ਉਹ ਹਮੇਸ਼ਾ ਹੀ ਮੇਰੀ ਯਾਦ ਦਾ ਹਿੱਸਾ ਬਣਿਆ ਰਹੇਗਾ।

ਮਿੱਤਰੋ, ਬਾਗਾਂ ਦਾ  ਸ਼ਹਿਰ ਬੰਗਲੁਰੂ, ਹੁਣ ਸਟਾਰਟ ਅੱਪਸ ਲਈ ਇੱਕ ਸ਼ਾਨਦਾਰ ਖੇਤਰ ਬਣ ਗਿਆ ਹੈ। ਦੁਨੀਆ ਹੁਣ ਇੱਥੇ ਨਵੀਆਂ ਖੋਜਾਂ ਲਈ ਆ ਰਹੀ ਹੈ। ਰਿਸਰਚ ਐਂਡ ਡਿਵੈਲਪਮੈਂਟ ਦਾ ਇੱਕ ਅਜਿਹਾ ਈਕੋਸਿਸਟਮ ਇਸ ਸ਼ਹਿਰ ਨੇ ਵਿਕਸਤ ਕੀਤਾ ਹੈ, ਜਿਸ ਨਾਲ ਜੁੜਨਾ ਹਰ ਨੌਜਵਾਨ ਸਾਈਂਟਿਸਟ, ਹਰ Innovator, ਹਰ ਇੰਜੀਨਿਅਰ ਦਾ ਸੁਪਨਾ ਹੁੰਦਾ ਹੈ। ਲੇਕਿਨ ਇਸ ਸੁਪਨੇ ਦਾ ਅਧਾਰ ਕੀ ਸਿਰਫ਼ ਆਪਣੀ ਪ੍ਰਗਤੀ ਹੈ, ਆਪਣਾ ਕਰੀਅਰ ਹੈ? ਇਹ ਸੁਪਨਾ ਜੁੜਿਆ ਹੋਇਆ ਹੈ ਦੇਸ਼ ਦੇ ਲਈ ਕੁਝ ਦਿਖਾਉਣ ਦੀ ਭਾਵਨਾ ਨਾਲ, ਆਪਣੀ ਅਚੀਵਮੈਂਟ ਨੂੰ ਦੇਸ਼ ਦੀ ਅਚੀਵਮੈਂਟ ਬਣਾਉਣ ਨਾਲ।

ਅਤੇ ਇਸੇ ਲਈ, ਜਦੋਂ ਅਸੀਂ ਸਾਲ 2020 ਦੀ ਸ਼ੁਰੂਆਤ ਸਾਇੰਸ ਅਤੇ ਟੈਕਨੋਲੋਜੀ ਅਧਾਰਤ ਸਾਕਾਰਤਮਿਕ  ਵਿਕਾਸ ਨਾਲ ਕੀਤੀ ਹੈ ਤਾਂ ਅਸੀਂ ਆਪਣੇ ਸੁਪਨੇ ਨੂੰ ਪੂਰਾ ਕਰਨ ਵੱਲ ਇੱਕ ਹੋਰ ਕਦਮ ਵਧਾਇਆ ਹੈ

ਸਾਥੀਓ,

ਮੈਨੂੰ ਦੱਸਿਆ ਗਿਆ ਹੈ ਕਿ ਵਿਗਿਆਨ ਅਤੇ ਇੰਜੀਨੀਅਰਿੰਗ ਪ੍ਰਕਾਸ਼ਨਾਂ ਦੇ ਜ਼ਾਇਜ਼ਿਆਂ ਦੀ ਗਿਣਤੀ ਦੇ ਮਾਮਲੇ ਵਿੱਚ ਭਾਰਤ ਵਿਸ਼ਵ ਵਿੱਚ ਤੀਸਰੇ ਸਥਾਨ ਉੱਤੇ ਪਹੁੰਚ ਗਿਆ ਹੈ। ਇਸ ਦਾ 10% ਦੀ ਦਰ ਨਾਲ ਵਿਕਾਸ ਹੋ ਰਿਹਾ ਹੈ ਜਦਕਿ ਵਿਸ਼ਵ ਵਿੱਚ ਇਹ ਵਿਕਾਸ ਪੱਧਰ ਸਿਰਫ 4% ਦਾ ਹੈ। ਮੈਨੂੰ ਇਹ ਵੀ ਜਾਣ ਕੇ ਖੁਸ਼ੀ ਹੋਈ ਹੈ ਕਿ ਇਨੋਵੇਸ਼ਨ ਸੂਚਕ ਅੰਕ ਵਿੱਚ ਭਾਰਤ ਦਾ ਪੱਧਰ 52ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਸਾਡੇ ਪ੍ਰੋਗਰਾਮਾਂ ਨੇ ਪਿਛਲੇ 50 ਵਰ੍ਹਿਆਂ ਦੇ ਮੁਕਾਬਲੇ ਪਿਛਲੇ ਪੰਜ ਵਰ੍ਹਿਆਂ ਵਿੱਚ ਵਧੇਰੇ ਟੈਕਨੋਲੋਜੀ ਵਪਾਰ ਇਨਕਿਊਬੇਟਰਜ਼ ਪੈਦਾ ਕੀਤੇ ਹਨ। ਮੈਂ ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਲਈ ਆਪਣੇ ਵਿਗਿਆਨੀਆਂ ਨੂੰ ਵਧਾਈ ਦਿੰਦਾ ਹਾਂ।

ਸਾਥੀਓ,

ਭਾਰਤ ਦੀ ਵਿਕਾਸ ਦੀ ਕਹਾਣੀ ਸਾਇੰਸ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਉਸ ਦੀਆਂ ਪ੍ਰਾਪਤੀਆਂ ਉੱਤੇ ਨਿਰਭਰ ਕਰਦੀ ਹੈ। ਭਾਰਤੀ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਕ੍ਰਾਂਤੀ ਲਿਆਂਦੇ ਜਾਣ ਦੀ ਲੋੜ ਹੈ। ਦੇਸ਼ ਦੇ ਨੌਜਵਾਨ ਵਿਗਿਆਨੀਆਂ ਲਈ ਮੇਰਾ ਉਦੇਸ਼ “ਇਨੋਵੇਟ, ਪੇਟੈਂਟ, ਉਤਪਾਦ/ ਪ੍ਰੋਡਿਊਸ ਅਤੇ ਖੁਸ਼ਹਾਲੀ” ਰਿਹਾ ਹੈ। ਇਹ ਚਾਰ ਕਦਮ ਦੇਸ਼ ਨੂੰ ਤੇਜ਼ ਵਿਕਾਸ ਵੱਲ ਲੈ ਕੇ ਜਾਣਗੇ। ਜੇ ਅਸੀਂ ਖੋਜ ਕਰਾਂਗੇ ਤਾਂ ਅਸੀਂ ਉਸ ਦਾ ਪੇਟੈਂਟ ਕਰਵਾਵਾਂਗੇ ਅਤੇ ਉਹ ਉਸ ਦੇ ਬਦਲੇ ਵਿੱਚ ਸਾਡੇ ਉਤਪਾਦਨ ਨੂੰ ਅਸਾਨ ਬਣਾਉਣਗੇ ਅਤੇ ਜਦੋਂ ਅਸੀਂ ਆਪਣੇ ਉਤਪਾਦਾਂ ਨੂੰ ਦੇਸ਼ ਦੇ ਲੋਕਾਂ ਤੱਕ ਲੈ ਕੇ ਜਾਵਾਂਗੇ ਤਾਂ ਉਹ ਖੁਸ਼ਹਾਲ ਹੋਣਗੇ। ਲੋਕਾਂ ਦੁਆਰਾ ਅਤੇ ਲੋਕਾਂ ਲਈ  ਇਨੋਵੇਸ਼ਨ ਸਾਡੇ “ਨਿਊ ਇੰਡੀਆ” ਦਾ ਨਿਰਦੇਸ਼ਨ ਹੈ।

ਸਾਥੀਓ,

ਨਿਊ ਇੰਡੀਆ ਨੂੰ ਟੈਕਨੋਲੋਜੀ ਵੀ ਚਾਹੀਦੀ ਹੈ ਅਤੇ ਲੌਜਿਕਲ ਟੈਂਪਰਾਮੈਂਟ ਵੀ, ਤਾਕਿ ਸਾਡੇ ਸਮਾਜਕ ਅਤੇ ਆਰਥਿਕ ਜੀਵਨ ਦੇ ਵਿਕਾਸ ਨੂੰ ਅਸੀਂ ਨਵੀਂ ਦਿਸ਼ਾ ਦੇ ਸਕੀਏ। ਮੇਰਾ ਇਹ ਹਮੇਸ਼ਾ ਤੋਂ ਵਿਚਾਰ ਰਿਹਾ ਹੈ ਕਿ ਭਾਰਤ ਦੇ ਸਮਾਜ ਨੂੰ ਜੋੜਨ ਦੇ ਕੰਮ ਵਿੱਚ, ਮੌਕਿਆਂ ਦੀ ਸਮਾਨਤਾ ਲਿਆਉਣ ਵਿੱਚ, ਸਾਇੰਸ ਅਤੇ ਟੈਕਨੋਲੋਜੀ ਦੀ ਵੱਡੀ ਭੂਮਿਕਾ ਹੈ। ਹੁਣ ਜਿਵੇਂ Information and Communication Technology ਦੇ ਵਿਕਾਸ ਨੇ, ਭਾਰਤ ਵਿੱਚ ਹੀ ਬਣ ਰਹੇ ਸਸਤੇ ਸਮਾਰਟਫੋਨ ਅਤੇ ਸਸਤੇ ਡੇਟਾ ਨੇ, ਇੱਕ ਬਹੁਤ ਵੱਡੀ ਪ੍ਰਿਵਿਲਿਜ ਨੂੰ ਖ਼ਤਮ ਕੀਤਾ ਹੈ। ਇਸ ਨਾਲ ਅੱਜ ਆਮ ਤੋਂ ਆਮ ਨਾਗਰਿਕ ਨੂੰ ਵੀ ਵਿਸ਼ਵਾਸ ਹੋਇਆ ਹੈ ਕਿ ਉਹ ਵੱਖ ਨਹੀਂ, ਉਹ ਵੀ ਸਿੱਧਾ ਸਰਕਾਰ ਨਾਲ ਕਨੈਕਟਿਡ ਹੈ, ਉਸ ਦੀ ਅਵਾਜ਼ ਸਿੱਧੀ ਸਰਕਾਰ ਤੱਕ ਪਹੁੰਚ ਰਹੀ ਹੈ। ਇੰਜ ਹੀ ਪਰਿਵਰਤਨਾਂ ਨੂੰ ਅਸੀਂ ਹੋਰ ਪ੍ਰੋਤਸਾਹਿਤ ਕਰਨਾ ਹੈ, ਮਜ਼ਬੂਤ ਕਰਨਾ ਹੈ।

ਸਾਥੀਓ, ਇਸ ਵਾਰ ਤੁਸੀਂ, Rural Development ਵਿੱਚ ਸਾਇੰਸ ਅਤੇ ਟੈਕਨੋਲੋਜੀ ਦੀ ਭੂਮਿਕਾ ਉੱਤੇ ਚਰਚਾ ਰੱਖੀ ਹੈ, ਇਸ ਲਈ ਮੈਂ ਇਸ ਖੇਤਰ ਦੀ ਥੋੜ੍ਹੀ ਹੋਰ ਵਿਸਤਾਰ ਨਾਲ ਗੱਲ ਕਰਾਂਗਾ। ਬੀਤੇ 5 ਵਰ੍ਹਿਆਂ ਵਿੱਚ Rural Development ਨੂੰ ਦੇਸ਼ ਦੀ ਆਮ ਮਾਨਵੀ ਨੇ ਮਹਿਸੂਸ ਕੀਤਾ ਹੈ, ਅਨੁਭਵ ਕੀਤਾ ਹੈ। ਸਵੱਛ ਭਾਰਤ ਅਭਿਆਨ ਤੋਂ ਲੈ ਕੇ ਆਯੁਸ਼ਮਾਨ ਭਾਰਤ ਤੱਕ, ਦੁਨੀਆ ਦੀ ਸਭ ਤੋਂ ਵੱਡੀਆਂ ਯੋਜਨਾਵਾਂ, ਜੋ ਅੱਜ Effective Delivery ਲਈ ਸਰਾਹੀਆਂ ਜਾ ਰਹੀਆਂ ਹਨ, ਉਨ੍ਹਾਂ ਦੇ ਪਿੱਛੇ ਦੀ ਤਾਕਤ ਹੈ- ਟੈਕਨੋਲੋਜੀ ਅਤੇ Good-Effective Governance ਲਈ ਸਾਡੀ ਪ੍ਰਤੀਬੱਧਤਾ।

ਸਾਥੀਓ, ਅੱਜ ਦੇਸ਼ ਵਿੱਚ Governance ਲਈ, ਜਿੰਨੇ ਵੱਡੇ ਪੈਮਾਨੇ ਉੱਤੇ ਸਾਇੰਸ ਐਂਡ ਟੈਕਨੋਲੋਜੀ ਦਾ ਇਸਤੇਮਾਲ ਹੋ ਰਿਹਾ ਹੈ, ਓਨਾ ਪਹਿਲਾਂ ਕਦੇ ਨਹੀਂ ਹੋਇਆ। ਕੱਲ੍ਹ ਹੀ ਸਾਡੀ ਸਰਕਾਰ ਨੇ, ਦੇਸ਼ ਦੇ 6 ਕਰੋੜ ਕਿਸਾਨਾਂ ਨੂੰ ਇੱਕੋ ਸਮੇਂ, ਪੀਐੱਮ ਕਿਸਾਨ ਸਨਮਾਨ ਨਿਧੀ ਦਾ ਪੈਸਾ ਟਰਾਂਸਫਰ ਕਰਕੇ, ਇੱਕ ਰਿਕਾਰਡ ਬਣਾਇਆ ਹੈ। ਇਹ ਸਭ ਕਿਵੇਂ ਸੰਭਵ ਹੋਇਆ? ਆਧਾਰ Enabled technology ਦੀ ਮਦਦ ਨਾਲ।

ਸਾਥੀਓ,

ਜੇਕਰ ਦੇਸ਼ ਦੇ ਹਰ ਪਿੰਡ ਤੱਕ, ਗ਼ਰੀਬ ਪਰਿਵਾਰ ਤੱਕ ਪਖ਼ਾਨਾ ਪਹੁੰਚਿਆ ਹੈ, ਬਿਜਲੀ ਪਹੁੰਚੀ ਹੈ ਤਾਂ, ਇਹ ਟੈਕਨੋਲੋਜੀ ਦੇ ਕਾਰਨ ਹੀ ਸੰਭਵ ਹੋ ਸਕਿਆ ਹੈ। ਇਹ ਟੈਕਨੋਲੋਜੀ ਹੀ ਹੈ ਜਿਸ ਦੇ ਕਾਰਨ ਸਰਕਾਰ ਉਨ੍ਹਾਂ 8 ਕਰੋੜ ਗ਼ਰੀਬ ਭੈਣਾਂ ਦੀ ਪਹਿਚਾਣ ਕਰ ਸਕੀ, ਜਿਨ੍ਹਾਂ ਦਾ ਜੀਵਨ ਲੱਕੜੀ ਦੇ ਧੂੰਏ ਵਿੱਚ ਬਰਬਾਦ ਹੋ ਰਿਹਾ ਸੀ। ਟੈਕਨੋਲੋਜੀ ਦੇ ਉਪਯੋਗ ਨਾਲ ਲਾਭਾਰਥੀ ਦੀ ਪਹਿਚਾਣ ਤਾਂ ਹੋਈ ਹੀ, ਨਾਲ ਹੀ ਨਵੇਂ ਡਿਸਟਰੀਬਿਊਸ਼ਨ ਸੈਂਟਰ ਕਿੱਥੇ ਅਤੇ ਕਿੰਨੇ ਬਣਨੇ ਹਨ, ਇਹ ਵੀ ਅਸੀਂ ਬਹੁਤ ਹੀ ਘੱਟ ਸਮੇਂ ਵਿੱਚ ਤੈਅ ਕਰ ਸਕੇ। ਅੱਜ ਪਿੰਡ ਵਿੱਚ ਸੜਕਾਂ ਸਮੇਂ ਸਿਰ ਪੂਰੀਆਂ ਹੋ ਰਹੀਆਂ ਹਨ, ਗ਼ਰੀਬਾਂ ਲਈ 2 ਕਰੋੜ ਤੋਂ ਜ਼ਿਆਦਾ ਮਕਾਨ ਜੇਕਰ ਸਮੇਂ ਸਿਰ ਤਿਆਰ ਹੋ ਸਕੇ ਹਨ, ਤਾਂ ਇਸ ਦੇ ਪਿੱਛੇ ਟੈਕਨੋਲੋਜੀ ਹੀ ਹੈ। Geo Tagging ਅਤੇ Data Science ਦਾ ਉਪਯੋਗ ਹੋਣ ਨਾਲ ਹੁਣ ਪ੍ਰੋਜੈਕਟਸ ਦੀ ਗਤੀ ਹੋਰ ਤੇਜ਼ ਹੋਈ ਹੈ। Real Time Monitoring ਦੀ ਵਿਵਸਥਾ ਨਾਲ ਯੋਜਨਾ ਅਤੇ ਲਾਭਾਰਥੀ ਦਰਮਿਆਨ ਗੈਪ ਹੁਣ ਖ਼ਤਮ ਹੋਣ ਲੱਗਾ ਹੈ। ਸਮੇਂ ‘ਤੇ ਕੰਮ ਪੂਰਾ ਹੋਣ ਨਾਲ Cost Overrun ਅਤੇ ਅਧੂਰੇ ਪ੍ਰੋਜੈਕਟਸ ਨੂੰ ਹੀ ਪਾਸ ਕਰਨ ਦੀਆਂ ਜੋ ਸ਼ਿਕਾਇਤਾਂ ਆਉਂਦੀਆਂ ਸਨ, ਉਹ ਵੀ ਹੁਣ ਖ਼ਤਮ ਹੋ ਰਹੀਆਂ ਹਨ।

ਅਸੀਂ “ਈਜ਼ ਆਵ੍ ਡੂਇੰਗ  ਸਾਇੰਸ” ਯਕੀਨੀ ਬਣਾਉਣ ਅਤੇ ਸੂਚਨਾ ਟੈਕਨੋਲੋਜੀ ਨੂੰ ਪ੍ਰਭਾਵੀ ਢੰਗ ਨਾਲ ਵਰਤਣ ਲਈ ਆਪਣੇ ਯਤਨ ਜਾਰੀ ਰੱਖ ਰਹੇ ਹਾਂ ਤਾਕਿ ਨੌਕਰਸ਼ਾਹੀ ਦਾ ਪ੍ਰਭਾਵ ਘੱਟ ਹੋ ਸਕੇ। ਅੱਜ ਕਿਸਾਨ ਆਪਣੇ ਉਤਪਾਦਾਂ ਨੂੰ ਸਿੱਧੇ ਤੌਰ ‘ਤੇ ਵੇਚਣ ਦੇ ਕਾਬਲ ਹਨ ਅਤੇ ਉਨ੍ਹਾਂ ਨੂੰ ਵਿਚੋਲਿਆਂ ਉੱਤੇ ਨਿਰਭਰ ਨਹੀਂ ਹੋਣਾ ਪੈ ਰਿਹਾ। ਡਿਜੀਟਲਾਈਜ਼ੇਸ਼ਨ, ਈ-ਕਾਮਰਸ, ਇੰਟਰਨੈੱਟ ਬੈਂਕਿੰਗ ਅਤੇ ਮੋਬਾਈਲ ਬੈਂਕ ਸੇਵਾਵਾਂ ਪ੍ਰਭਾਵੀ ਢੰਗ ਨਾਲ ਸਾਡੀ ਦਿਹਾਤੀ ਜਨਤਾ ਦੀ ਮਦਦ ਕਰ ਰਹੀਆਂ ਹਨ। ਅੱਜ ਕਿਸਾਨ ਮੌਸਮ ਅਤੇ ਭਵਿੱਖਬਾਣੀਆਂ ਬਾਰੇ ਜ਼ਰੂਰੀ ਜਾਣਕਾਰੀਆਂ ਆਪਣੀਆਂ ਉਂਗਲੀਆਂ ਉੱਤੇ ਰੱਖ ਰਹੇ ਹਨ। ਅਜਿਹਾ ਈ-ਗਵਰਨੈਂਸ ਪਹਿਲਕਦਮੀਆਂ ਰਾਹੀਂ ਸੰਭਵ ਹੋ ਰਿਹਾ ਹੈ।

 

ਸਾਥੀਓ, ਭਾਰਤ ਦੇ ਵਿਕਾਸ ਵਿੱਚ, ਵਿਸ਼ੇਸ਼ ਤੌਰ ‘ਤੇ ਗ੍ਰਾਮੀਣ ਵਿਕਾਸ ਵਿੱਚ ਟੈਕਨੋਲੋਜੀ ਦੀ ਉਪਯੋਗਿਤਾ ਨੂੰ ਅਸੀਂ ਹੋਰ ਵਿਆਪਕ ਬਣਾਉਣਾ ਹੈ। ਆਉਣ ਵਾਲਾ ਦਹਾਕਾ ਭਾਰਤ ਵਿੱਚ ਸਾਇੰਸ ਐਂਡ ਟੈਕਨੋਲੋਜੀ ਅਧਾਰਤ ਗਵਰਨੈਂਸ ਲਈ ਇੱਕ Decisive ਸਮਾਂ ਹੋਣ ਵਾਲਾ ਹੈ। ਵਿਸ਼ੇਸ਼ ਤੌਰ ‘ਤੇ Cost Effective Agriculture ਅਤੇ Farm to Consumer ਦਰਮਿਆਨ ਸਪਲਾਈ ਚੇਨ ਨੈੱਟਵਰਕ ਨੂੰ ਲੈ ਕੇ ਲਾਮਿਸਾਲ ਸੰਭਾਵਨਾਵਾਂ ਲਿਆਉਣ ਵਾਲੀ ਹੈ। ਇਸ ਦਾ ਸਿੱਧਾ ਲਾਭ ਪਿੰਡ ਨੂੰ ਹੋਣ ਵਾਲਾ ਹੈ, ਗ੍ਰਾਮੀਣ ਅਰਥਵਿਵਸਥਾ ਨੂੰ ਹੋਣ ਵਾਲਾ ਹੈ। ਤੁਹਾਨੂੰ ਸਾਰਿਆਂ ਨੂੰ ਇਹ ਵੀ ਜਾਣਕਾਰੀ ਹੈ ਕਿ ਭਾਰਤ ਦੇ ਗ੍ਰਾਮੀਣ ਖੇਤਰਾਂ ਵਿੱਚ ਹਰ ਘਰ ਪਾਣੀ ਪਹੁੰਚਾਉਣ ਲਈ, ਇੱਕ ਬਹੁਤ ਵੱਡਾ ਅਭਿਆਨ- ਜਲ ਜੀਵਨ ਮਿਸ਼ਨ ਸ਼ੁਰੂ ਕੀਤਾ ਗਿਆ ਹੈ। ਇਸ ਅਭਿਆਨ ਦੀ ਤਾਕਤ ਵੀ ਟੈਕਨੋਲੋਜੀ ਹੈ। ਹੁਣ ਇਹ ਤੁਹਾਡਾ ਫਰਜ਼ ਹੈ ਕਿ ਪਾਣੀ ਦੀ Recycling ਅਤੇ Reuse ਲਈ ਪ੍ਰਭਾਵੀ ਅਤੇ ਸਸਤੀ-ਪਣ ਟੈਕਨੋਲੋਜੀ ਕਿਵੇਂ ਵਿਕਸਤ ਕਰੀਏ। ਇੱਕ ਤਰ੍ਹਾਂ ਨਾਲ Water Governance ਤੁਹਾਡੇ ਲਈ ਇੱਕ ਨਵਾਂ ਫਰੰਟੀਅਰ ਹੈ। ਘਰ  ਦੇ ਅੰਦਰ ਤੋਂ ਨਿਕਲਣ ਵਾਲੇ ਪਾਣੀ ਨੂੰ ਖੇਤਾਂ ਵਿੱਚ ਸਿੰਚਾਈ ਲਈ ਉਪਯੋਗ ਕਰੋ, ਇਸ ਦੇ ਲਈ ਸਸਤਾ ਅਤੇ ਪ੍ਰਭਾਵੀ ਸਮਾਧਾਨ ਤੁਹਾਨੂੰ ਤਿਆਰ ਕਰਨਾ ਹੈ। ਸਾਨੂੰ ਅਜਿਹੇ ਬੀਜ ਵੀ ਤਿਆਰ ਕਰਨੇ ਹੋਣਗੇ ਜੋ ਪੋਸ਼ਣ ਨਾਲ ਵੀ ਭਰਪੂਰ ਹੋਣ ਅਤੇ ਪਾਣੀ ਦਾ ਉਪਯੋਗ ਘੱਟ ਕਰਨ। ਦੇਸ਼ ਭਰ ਵਿੱਚ ਜੋ ਸੌਇਲ ਹੈਲਥ ਕਾਰਡ ਦਿੱਤੇ ਗਏ ਹਨ, ਉਸ ਡੇਟਾ ਦਾ ਉਪਯੋਗ ਰੋਜ਼ਾਨਾ ਦੀ ਖੇਤੀਬਾੜੀ ਦੇ ਕੰਮ ਵਿੱਚ ਕਿਵੇਂ ਹੋਵੇ, ਇਸ ਉੱਤੇ ਵੀ ਨਵੇਂ ਸਿਰੇ ਤੋਂ ਵਿਚਾਰ ਕਰਨੀ ਹੋਵੇਗੀ। ਸਭ ਤੋਂ ਅਹਿਮ ਇਹ ਕਿ ਸਪਲਾਈ ਚੇਨ ਵਿੱਚ ਜੋ ਨੁਕਸਾਨ ਸਾਡੇ ਕਿਸਾਨਾਂ ਨੂੰ ਹੁੰਦਾ ਹੈ, ਉਸ ਤੋਂ ਬਚਾਉਣ ਲਈ ਤਕਨੀਕੀ ਸਮਾਧਾਨ ਬਹੁਤ ਜ਼ਰੂਰੀ ਹੈ।

ਸਾਥੀਓ,

ਪਿੰਡ ਦੀ ਅਰਥਵਿਵਸਥਾ ਦੀ ਇੱਕ ਹੋਰ ਅਹਿਮ ਕੜੀ ਹੈ ਸਾਡੇ ਲਘੂ ਅਤੇ ਮੱਧਮ ਉਦਯੋਗ ਯਾਨੀ MSME. ਬਦਲਦੇ ਹੋਏ ਸਮੇਂ ਵਿੱਚ ਇਨ੍ਹਾਂ ਦੀ ਮਜ਼ਬੂਤੀ ਵੀ ਆਪ ਸਾਰੇ ਸਾਥੀਆਂ ਨਾਲ ਜੁੜੀ ਹੋਈ ਹੈ। ਹੁਣ ਜਿਵੇਂ ਸਿੰਗਲ ਯੂਜ਼ ਪਲਾਸਟਿਕ ਦੀ ਹੀ ਗੱਲ ਲਓ। ਦੇਸ਼ ਨੇ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤੀ ਪਾਉਣ ਦਾ ਸੰਕਲਪ ਲਿਆ ਹੈ ਤਾਕਿ ਆਪਣੇ ਵਾਤਾਵਰਨ ਨੂੰ, ਸਾਡੇ ਪਸ਼ੂਆਂ, ਸਾਡੀਆਂ ਮੱਛੀਆਂ ਨੂੰ, ਸਾਡੀ ਮਿੱਟੀ ਨੂੰ ਅਸੀਂ ਬਚਾ ਸਕੀਏ। ਲੇਕਿਨ ਪਲਾਸਟਿਕ ਦਾ ਸਸਤਾ ਤੇ ਟਿਕਾਊ ਅਤੇ ਕੁਝ ਨਵਾਂ ਵਿਕਲਪ ਤਾਂ ਤੁਹਾਨੂੰ ਲੱਭਣਾ ਹੋਵੇਗਾ। ਮੈਟਲ ਹੋਵੇ, ਮਿੱਟੀ ਹੋਵੇ ਜਾਂ ਫਿਰ ਫਾਈਬਰ, ਪਲਾਸਟਿਕ ਦਾ ਵਿਕਲਪ ਤੁਹਾਡੀ ਪ੍ਰਯੋਗਸ਼ਾਲਾ ਵਿੱਚੋਂ ਹੀ ਨਿਕਲੇਗਾ। Plastic Waste ਦੇ ਨਾਲ-ਨਾਲ Electronic Waste ਤੋਂ ਮੈਟਲ ਨੂੰ ਕੱਢਣ ਅਤੇ ਉਸ ਦੇ Reuse ਨੂੰ ਲੈ ਕੇ ਵੀ ਸਾਨੂੰ ਨਵੀਂ ਤਕਨੀਕ, ਨਵੇਂ ਸਮਾਧਾਨ ਦੀ ਜ਼ਰੂਰਤ ਹੈ।

ਤੁਸੀਂ ਜੋ ਸਮਾਧਾਨ ਦਿਉਗੇ, ਉਹ ਸਮਾਧਾਨ ਸਾਡੇ ਇਹ ਲਘੂ ਉਦਯੋਗ, ਸਾਡੇ ਮਿੱਟੀ ਦੇ ਕਲਾਕਾਰ, ਲੱਕੜੀ ਦੇ ਕਲਾਕਾਰ ਬਜ਼ਾਰ ਵਿੱਚ ਉਤਾਰ ਸਕਣਗੇ। ਇਸ ਨਾਲ ਵਾਤਾਵਰਨ ਵੀ ਬਚੇਗਾ ਅਤੇ ਸਾਡੇ ਲਘੂ ਉਦਯੋਗਾਂ ਦਾ ਵਿਕਾਸ ਵੀ ਹੋਵੇਗਾ।

ਸਾਥੀਓ,

ਪਿੰਡਾਂ ਵਿੱਚ ਗਰੀਨ, ਸਰਕੁਲਰ ਅਤੇ ਸਸਟੇਨੇਬਲ ਇਕੌਨਮੀ ਲਈ, ਗ੍ਰਾਮੀਣ ਅਰਥਵਿਵਸਥਾ ਲਈ, ਸਮਰਪਿਤ ਸਟਾਰਟ ਅੱਪਸ ਲਈ ਵਿਆਪਕ ਸੰਭਾਵਨਾਵਾਂ ਹਨ। ਫ਼ਸਲਾਂ ਦੀ ਰਹਿੰਦ-ਖੂੰਹਦ ਅਤੇ ਘਰਾਂ ਤੋਂ ਨਿਕਲਣ ਵਾਲਾ ਕੂੜਾ ਵੀ ਪ੍ਰਦੂਸ਼ਣ ਅਤੇ ਗੰਦਗੀ ਨੂੰ ਲੈ ਕੇ ਚੁਣੌਤੀ ਪੈਦਾ ਕਰ ਰਹੇ ਹਨ। ਇਸ Waste ਨੂੰ ਵੀ ਸਾਨੂੰ Wealth ਵਿੱਚ ਬਦਲਣ ਲਈ ਤੇਜ਼ੀ ਨਾਲ ਕੋਸ਼ਿਸ਼ ਕਰਨੀ ਹੀ ਹੋਵੇਗੀ। ਸਾਡੀ ਕੋਸ਼ਿਸ਼ ਹੈ ਕਿ ਸਾਲ 2022 ਤੱਕ ਅਸੀਂ ਕੱਚੇ ਤੇਲ ਦੇ ਆਯਾਤ ਨੂੰ ਘੱਟ ਤੋਂ ਘੱਟ 10% ਘੱਟ ਕਰ ਸਕੀਏ। ਲਿਹਾਜ਼ਾ ਬਾਇਓਫਿਊਲ, ਇਥਾਨੌਲ ਨਿਰਮਾਣ ਦੇ ਖੇਤਰ ਵਿੱਚ Start Ups ਲਈ, ਬਹੁਤ ਸੰਭਾਵਨਾਵਾਂ ਹਾਂ।

ਅਜਿਹੇ ਵਿੱਚ Industry ਅਧਾਰਤ ਰਿਸਰਚ ਨੂੰ ਸਾਨੂੰ ਜ਼ਿਆਦਾ ਪ੍ਰੋਤਸਾਹਨ ਦੇਣਾ ਹੋਵੇਗਾ, ਹਰ ਸਟੇਕ ਹੋਲਡਰ ਦਰਮਿਆਨ ਸੰਵਾਦ ਨੂੰ ਅਸੀਂ ਵਿਕਸਤ ਕਰਨਾ ਹੋਵੇਗਾ। ਯਾਦ ਰੱਖੋ, ਤੁਹਾਡਾ ਇਹੀ ਯੋਗਦਾਨ ਭਾਰਤ ਨੂੰ 5 ਟ੍ਰਿਲੀਅਨ ਡਾਲਰ ਇਕੌਨੋਮੀ ਬਣਾਉਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਏਗਾ।

ਸਾਥੀਓ, ਖੇਤੀ ਢੰਗਾਂ ਦੀ ਮਦਦ ਲਈ ਟੈਕਨੋਲੋਜੀਆਂ ਵਿੱਚ ਕ੍ਰਾਂਤੀ ਲਿਆਂਦੇ ਜਾਣ ਦੀ ਜ਼ਰੂਰਤ ਹੈ। ਉਦਾਹਰਣ ਵਜੋਂ ਕੀ ਅਸੀਂ ਪਰਾਲੀ ਸਾੜਨ ਦੇ ਮਸਲੇ ਦਾ ਕਿਸਾਨ ਕੇਂਦ੍ਰਿਤ ਹੱਲ ਲੱਭ ਸਕਦੇ ਹਾਂ? ਕੀ ਅਸੀਂ ਆਪਣੇ ਭੱਠਿਆਂ ਨੂੰ ਇਸ ਤਰ੍ਹਾਂ ਡਿਜ਼ਾਈਨ ਕਰ ਸਕਦੇ ਹਾਂ ਕਿ ਵਧੇਰੇ ਊਰਜਾ ਨਿਪੁੰਨਤਾ ਲਈ ਉਨ੍ਹਾਂ ਵਿੱਚੋਂ ਨਿਕਾਸੀ ਘੱਟ ਹੋਵੇ?  ਸਾਨੂੰ ਦੇਸ਼ ਭਰ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਦੇ ਮਸਲੇ ਦਾ ਵਧੀਆ ਅਤੇ ਤੇਜ਼ ਹੱਲ ਲੱਭਣ ਦੀ ਜ਼ਰੂਰਤ ਹੈ। ਅਸੀਂ ਉਦਯੋਗਾਂ ਤੋਂ ਨਿਕਲਣ ਵਾਲੇ ਕਚਰੇ ਅਤੇ ਗੰਦਗੀ, ਜੋ ਸਾਡੀ ਮਿੱਟੀ ਅਤੇ ਜ਼ਮੀਨ ਹੇਠਲੇ ਪਾਣੀ ਨੂੰ ਕਈ ਸਾਲਾਂ ਤੋਂ ਖਰਾਬ ਕਰ ਰਹੀ ਹੈ, ਤੋਂ ਕਿਵੇਂ ਛੁਟਕਾਰਾ ਪਾ ਸਕਦੇ ਹਾਂ?

ਸਾਥੀਓ,

ਇੱਕ ਹੋਰ ਮਹੱਤਵਪੂਰਨ ਨੁਕਤਾ ਜੋ ਮੈਂ ਸਾਹਮਣੇ ਲਿਆਉਣਾ ਚਾਹੁੰਦਾ ਹਾਂ ਉਹ ਹੈ ਡਾਕਟਰੀ ਉਪਕਰਣਾਂ ਵਿੱਚ “ਮੇਕ ਇਨ ਇੰਡੀਆ” ਦੀ ਮਹੱਤਤਾ ਦਾ, ਜੋ ਸਾਡੇ ਲੋਕਾਂ ਦੀ ਜਾਂਚ (ਡਾਇਗਨੌਸਟਿਕਸ) ਵਿੱਚ ਪ੍ਰਗਤੀ ਲਿਆਉਂਦਾ ਹੈ।

ਮਹਾਤਮਾ ਗਾਂਧੀ ਨੇ ਇੱਕ ਵਾਰ ਕਿਹਾ ਸੀ, “ਇਹ ਸਿਹਤ ਹੀ ਹੈ ਜੋ ਅਸਲ ਦੌਲਤ ਹੈ ਨਾ ਕਿ ਸੋਨੇ ਅਤੇ ਚਾਂਦੀ ਦੇ ਟੁਕੜੇ।” ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ, ਸਾਨੂੰ ਨਾ ਸਿਰਫ ਕੁਝ ਪਰਖੀਆਂ ਗਈਆਂ ਰਵਾਇਤੀ ਸਿਆਣਪਾਂ ਦਾ ਅਭਿਆਸ ਕਰਨਾ ਚਾਹੀਦਾ ਹੈ, ਬਲਕਿ ਇਸ ਨੂੰ ਆਧੁਨਿਕ ਯੰਤਰਾਂ ਅਤੇ ਸਮਕਾਲੀ ਬਾਇਓਮੈਡੀਕਲ ਖੋਜ ਦੇ ਸੰਕਲਪ ਰਾਹੀਂ ਲਗਾਤਾਰ ਇਸ ਦੇ ਦਾਇਰੇ ਨੂੰ ਵਧਾਉਣਾ ਵੀ ਚਾਹੀਦਾ ਹੈ।

ਸਾਡਾ ਵਿਜ਼ਨ ਲੋਕਾਂ ਨੂੰ ਨੇਪਾਹ, ਇਬੋਲਾ ਆਦਿ ਖ਼ਤਰਨਾਕ ਸੰਚਾਰਿਤ ਰੋਗਾਂ ਦੇ ਖਤਰਿਆਂ ਤੋਂ ਬਚਾਉਣ ਦਾ ਹੋਣਾ ਚਾਹੀਦਾ ਹੈ। ਸਾਨੂੰ 2025 ਤੱਕ ਟੀਬੀ ਦੇ ਖਾਤਮੇ ਦੇ ਵਾਅਦੇ ਨੂੰ ਪੂਰਾ ਕਰਨ ਲਈ ਓਵਰਟਾਈਮ  ਕੰਮ ਕਰਨਾ ਚਾਹੀਦਾ ਹੈ।  ਟੀਕਿਆਂ ਦੀ ਸਪਲਾਈ ਵਿਚ ਭਾਰਤ ਮੋਹਰੀ ਹੈ। ਸਾਡਾ ਟੀਚਾ ਹੈ ਕਿ 2024 ਤੱਕ ਭਾਰਤ ਨੂੰ ਵਿਸ਼ਵ ਪੱਧਰੀ, 100 ਬਿਲੀਅਨ ਡਾਲਰ ਦੇ ਬਾਇਓ ਮੈਨੂਫੈਕਚਰਿੰਗ ਹੱਬ ਵਜੋਂ ਵਿਕਸਤ ਕੀਤਾ ਜਾਵੇ। ਇਹ ਸਹੀ ਨੀਤੀਗਤ ਪਹਿਲਕਦਮੀਆਂ , ਖੋਜਾਂ, ਮਾਨਵ ਸੰਸਾਧਨ ਵਿਕਾਸ ਅਤੇ ਉੱਦਮੀ (ਐਂਟਰਪਰਿਨਿਓਰਲ) ਈਕੋਸਿਸਟਮ ਦੇ ਸਮਰੱਥਨ ਨਾਲ ਹੋਵੇਗਾ।

ਸਾਥੀਓ,

ਭਾਰਤ ਨੂੰ ਟਿਕਾਊ ਅਤੇ ਵਾਤਾਵਰਣ ਅਨੁਕੂਲ ਆਵਾਜਾਈ ਅਤੇ ਊਰਜਾ ਭੰਡਾਰਨ ਵਿਕਲਪਾਂ ਲਈ ਇੱਕ ਲੰਬੇ ਸਮੇਂ ਦਾ ਰੋਡ-ਮੈਪ  ਤਿਆਰ ਕਰਨਾ ਚਾਹੀਦਾ ਹੈ। ਊਰਜਾ ਭੰਡਾਰਨ ਗਰਿੱਡ ਪ੍ਰਬੰਧਨ ਲਈ ਮਹੱਤਵਪੂਰਨ ਬਣ ਜਾਂਦਾ ਹੈ ਕਿਉਂਕਿ ਅਸੀਂ ਆਪਣੀ ਅਖੁੱਟ ਊਰਜਾ ਦੀ ਸਪਲਾਈ ਵਧਾਉਂਦੇ ਹਾਂ। ਇਨ੍ਹਾਂ ਲਈ ਨਵੀਆਂ ਬੈਟਰੀ ਕਿਸਮਾਂ ਵਿਕਸਤ ਕਰਨ ਦੀ ਜ਼ਰੂਰਤ ਹੈ ਜੋ ਮਿੱਟੀ ਦੀ ਬਹੁਲਤਾ ਉੱਤੇ  ਅਧਾਰਤ ਹਨ, ਵਾਤਾਵਰਨ ਅਨੁਕੂਲ ਪਦਾਰਥ ਜੋ ਏਕਾਧਿਕਾਰਵਾਦੀ ਨਹੀਂ ਹਨ, ਸੈਂਕੜੇ ਗੀਗਾਵਾਟ ਸਕੇਲ ਤੇ ਕਿਫਾਇਤੀ ਹਨ, ਅਤੇ ਟਰੌਨੀਕਲ ਕਲਾਈਮੇਟਸ ਲਈ ਅਨੁਕੂਲ ਹਨ।

ਸਾਥੀਓ, ਮੌਸਮ ਦੀ ਸਹੀ ਭਵਿੱਖਬਾਣੀ ਦੇ ਆਰਥਿਕ ਅਤੇ ਸਮਾਜਿਕ ਲਾਭ ਬਹੁਤ ਹਨ। ਮੌਸਮ ਦੀ ਭਵਿੱਖਬਾਣੀ ਅਤੇ ਚੇਤਾਵਨੀ ਸੇਵਾਵਾਂ ਵਿੱਚ ਖਾਸ ਤੌਰ ‘ਤੇ ਟਰੌਮੀਕਲ ਚੱਕਰਵਾਤ ਦੇ ਮਾਮਲੇ ਵਿਚ ਕਾਫ਼ੀ ਸੁਧਾਰ ਹੋਏ ਹਨ। ਇਹ ਮੌਤਾਂ ਜਾਂ ਜ਼ਖਮੀ ਹੋਣ ਦੇ ਮਾਮਲੇ ਵਿੱਚ ਆਈ ਵੱਡੀ ਕਮੀ ਤੋਂ ਜ਼ਾਹਰ ਹੈ। ਪੁਲਾੜ ਖੋਜ ਵਿਚ ਸਾਡੀਆਂ ਸਫਲਤਾਵਾਂ ਹੁਣ ਡੂੰਘੇ ਸਮੁੰਦਰ ਦੀ ਖੋਜ ਵਿੱਚ ਵੀ ਝਲਕਣੀਆਂ ਚਾਹੀਦੀਆਂ ਹਨ। ਸਾਨੂੰ ਪਾਣੀ, ਊਰਜਾ, ਭੋਜਨ ਅਤੇ ਖਣਿਜਾਂ ਦੇ ਵਿਸ਼ਾਲ ਸਮੁੰਦਰੀ ਸਰੋਤਾਂ ਨੂੰ ਖੋਜਣ, ਨਕਸ਼ੇ ਬਣਾਉਣ ਅਤੇ ਜ਼ਿੰਮੇਵਾਰੀ ਨਾਲ ਵਰਤਣ ਦੀ ਜ਼ਰੂਰਤ ਹੈ। ਇਸ ਲਈ ਮਨੁੱਖੀ ਪਣਡੁੱਬੀਆਂ, ਡੂੰਘੀਆਂ  ਸਮੁੰਦਰੀ ਮਾਈਨਿੰਗ ਪ੍ਰਣਾਲੀਆਂ ਅਤੇ ਖੁਦਮੁਖਤਿਆਰ,  ਜ਼ਮੀਨ ਹੇਠ ਚੱਲਣ ਵਾਲੇ  ਵਾਹਨਾਂ ਵਿਚ ਡੂੰਘੀ ਤਾਕਤ ਵਿਕਸਿਤ ਕਰਨ ਦੀ ਜ਼ਰੂਰਤ ਹੈ। ਅਜਿਹੀ ਮੈਨੂੰ ਮੈਨੂੰ ਉਮੀਦ ਹੈ ਕਿ ਧਰਤੀ ਵਿਗਿਆਨ ਮੰਤਰਾਲੇ ਦੁਆਰਾ ਤਿਆਰ ਕੀਤੇ ਗਏ ਇੱਕ ”ਡੀਪ  ਓਸ਼ਨ ਮਿਸ਼ਨ” ਰਾਹੀਂ ਹੋ ਸਕੇਗਾ।

ਮਿੱਤਰੋ,

ਮੈਨੂੰ ਵਿਗਿਆਨੀਆਂ ਤੋਂ ਪਤਾ ਲਗਿਆ  ਹੈ ਕਿ ਸੰਭਾਵੀ ਊਰਜਾ, ਜੋ ਕਿ ਊਰਜਾ ਦਾ ਖਾਮੋਸ਼ ਰੂਪ ਹੈ, ਗਤੀ ਨੂੰ ਗਤੀਆਤਮਕ ਊਰਜਾ ਵਿੱਚ ਤਬਦੀਲ ਕਰਕੇ ਪਹਾੜਾਂ ਨੂੰ ਹਿਲਾ ਸਕਦੀ ਹੈ। ਕੀ ਅਸੀਂ ਸਾਇੰਸ ਇਨ ਮੋਸ਼ਨ ਬਣਾ ਸਕਦੇ ਹਾਂ? ਸਾਡੀ ਵਿਗਿਆਨਿਕ  ਸੰਭਾਵਨਾ ਦੇ ਪ੍ਰਾਸੰਗਿਕ ਟੋਕਨੋਲੋਜੀਆਂ, ਇਨੋਵੇਸ਼ਕਾਂ, ਸਟਾਰਟਅੱਪਸ ਅਤੇ ਉਦਯੋਗ ਰਾਹੀਂ  ਪੂਰਨ ਅਨੁਵਾਦ ਦਾ ਇੱਕ ਲਾਮਿਸਾਲ ਸਮਾਜਿਕ-ਆਰਥਿਕ ਵਿਕਾਸ  ਵਿੱਚ ਪ੍ਰੇਰਣਾ/ ਅਨੁਵਾਦ ਦਾ ਅਨੁਮਾਨ ਲਗਾਓ। ਕੀ ਸਾਡੇ ਕੋਲ ਉੱਚ ਦਬਾਅ ਵਾਲਾ, ਭਾਫ ਵਿਗਿਆਨ ਅਤੇ ਟੈਕਨੋਲੋਜੀ ਦਾ ਇੱਕ ਉੱਚ ਸਪੀਡ ਇੰਜਣ ਹੈ ਜੋ ਕਿ ਸਾਇੰਸ ਅਤੇ ਟੈਕਨੋਲੋਜੀ ਨੂੰ ਰਾਹ ਦਿਖਾ ਸਕਦਾ ਹੈ ਮੌਕਿਆਂ ਦੇ ਨਵੇਂ ਭਾਰਤ ਨਾਲ ਜੋੜ ਸਕਦਾ ਹੈ?

ਸਾਥੀਓ,

ਟੈਕਨੋਲੋਜੀ ਸਰਕਾਰ ਅਤੇ ਸਧਾਰਨ ਮਾਨਵੀ ਦਰਮਿਆਨ ਬ੍ਰਿੱਜ ਹੈ। ਟੈਕਨੋਲੋਜੀ ਤੇਜ਼ ਵਿਕਾਸ ਅਤੇ ਸਹੀ ਵਿਕਾਸ ਵਿੱਚ ਸੰਤੁਲਨ ਦਾ ਕੰਮ ਕਰਦੀ ਹੈ। ਟੈਕਨੋਲੋਜੀ ਦਾ ਆਪਣਾ Bias, ਆਪਣਾ ਪੱਖ ਨਹੀਂ ਹੁੰਦਾ, ਉਹ ਨਿਰਪੱਖ ਹੁੰਦੀ ਹੈ। ਇਹੀ ਕਾਰਨ ਹੈ ਕਿ ਜਦੋਂ Human Sensitivity ਅਤੇ Modern Technology ਦਾ coordination ਵਧਦਾ ਹੈ ਤਾਂ unprecedented result ਮਿਲਦੇ ਹਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਨਵੇਂ ਸਾਲ ਵਿੱਚ, ਨਵੇਂ ਦਹਾਕੇ ਵਿੱਚ, ਨਿਊ ਇੰਡੀਆ ਦੇ ਨਵੇਂ Attitude, ਨਵੀਂ Approach ਨੂੰ ਅਸੀਂ ਮਿਲ ਕੇ ਹੋਰ ਸੁਦ੍ਰਿੜ੍ਹ ਕਰ ਸਕਾਂਗੇ। ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਪੂਰੇ ਵਿਗਿਆਨਕ ਭਾਈਚਾਰੇ ਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵੇਂ ਵਰ੍ਹੇ ਦੀਆਂ ਮੰਗਲਕਾਮਨਾਵਾਂ। ਬਹੁਤ-ਬਹੁਤ ਧੰਨਵਾਦ!

 

*****

ਵੀਆਰਆਰਕੇ/ਕੇਪੀ/ਐੱਨਕੇ