Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ 107ਵੀਂ ਇੰਡੀਅਨ ਸਾਇੰਸ ਕਾਂਗਰਸ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਯੂਨੀਵਰਸਿਟੀ ਆਵ੍ ਐਗਰੀਕਲਚਰਲ ਸਾਇੰਸਿਜ਼, ਬੰਗਲੁਰੂ ਵਿਖੇ 107ਵੀਂ ਇੰਡੀਅਨ ਸਾਇੰਸ ਕਾਂਗਰਸ (ਆਈਐੱਸਸੀ) ਦਾ ਉਦਘਾਟਨ ਕੀਤਾ।

ਉਦਘਾਟਨੀ ਭਾਸ਼ਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ “ਭਾਰਤ ਦੀ ਵਿਕਾਸ ਕਹਾਣੀ ਵਿਗਿਆਨ ਅਤੇ ਟੈਕਨੋਲੋਜੀ ਖੇਤਰ ਵਿੱਚ ਉਸ ਦੀਆਂ ਪ੍ਰਾਪਤੀਆਂ ਉੱਤੇ ਨਿਰਭਰ ਹੈ। ਭਾਰਤੀ ਵਿਗਿਆਨ ਟੈਕਨੋਲੋਜੀ ਅਤੇ ਇਨੋਵੇਸ਼ਨ ਵਿੱਚ ਕ੍ਰਾਂਤੀ ਲਿਆਉਣ ਦੀ ਲੋੜ ਹੈ।”

ਦੇਸ਼ ਵਿੱਚ ਨੌਜਵਾਨ ਵਿਗਿਆਨੀਆਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਪਿੱਛੇ ਮੇਰਾ ਉਦੇਸ਼ – “ਨਵੀਂ ਖੋਜ, ਪੇਟੈਂਟ, ਉਤਪਾਦਨ ਅਤੇ ਖੁਸ਼ਹਾਲੀ” ਹੈ। ਉਨ੍ਹਾਂ ਕਿਹਾ ਕਿ ਇਹ ਚਾਰ ਕਦਮ ਦੇਸ਼ ਨੂੰ ਤੇਜ਼ੀ ਨਾਲ ਵਿਕਾਸ ਵੱਲ ਅੱਗੇ ਲਿਜਾਣਗੇ। “ਲੋਕਾਂ ਲਈ ਅਤੇ ਲੋਕਾਂ ਦੁਆਰਾ ਇਨੋਵੇਸ਼ਨ ‘ਨਿਊ ਇੰਡੀਆ’ ਵੱਲ ਜਾਣ ਦੀ ਦਿਸ਼ਾ ਹੈ।”

ਉਨ੍ਹਾਂ ਕਿਹਾ, “ਨਿਊ ਇੰਡੀਆ ਨੂੰ ਟੈਕਨੋਲੋਜੀ ਅਤੇ ਦਲੀਲਪੂਰਨ ਸੁਭਾਅ ਦੀ ਲੋੜ ਹੈ ਤਾਂਕਿ ਅਸੀਂ ਆਪਣੇ ਸਮਾਜਿਕ ਅਤੇ ਆਰਥਿਕ ਖੇਤਰਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰ ਸਕੀਏ।” ਉਨ੍ਹਾਂ ਕਿਹਾ ਕਿ ਵਿਗਿਆਨ ਅਤੇ ਟੈਕਨੋਲੋਜੀ ਸਭ ਨੂੰ ਪਹੁੰਚਯੋਗ ਅਵਸਰ ਪ੍ਰਦਾਨ ਕਰਕੇ ਖੇਡ ਨੂੰ ਸਾਵਾਂ ਬਣਾਉਂਦੀਆਂ ਹਨ ਤਾਕਿ ਇਹ ਸਮਾਜ ਵਿੱਚ ਇਕਸਾਰ ਭੂਮਿਕਾ ਨਿਭਾ ਸਕਣ।

ਪ੍ਰਧਾਨ ਮੰਤਰੀ ਨੇ ਕਿਹਾ, “ਹੁਣ ਸੂਚਨਾ ਅਤੇ ਸੰਚਾਰ ਟੈਕਨੋਲੋਜੀ ਦੇ ਖੇਤਰ ਵਿੱਚ ਵਿਕਾਸ ਸਸਤੇ ਸਮਾਰਟ ਫੋਨ ਅਤੇ ਸਸਤਾ ਡਾਟਾ ਮੁਹੱਈਆ ਕਰਵਾਉਣ ਦੇ ਕਾਬਲ ਹੋ ਗਈਆਂ ਹਨ ਅਤੇ ਇਸ ਨੇ ਇਸ ਦੀ ਪਹੁੰਚ ਹਰ ਇੱਕ ਤੱਕ ਅਸਾਨ ਬਣਾ ਦਿੱਤੀ ਹੈ, ਜਦਕਿ ਪਹਿਲਾਂ ਇਹ ਸੁਵਿਧਾ ਕੁਝ ਕੁ ਲੋਕਾਂ ਤੱਕ ਹੀ ਸੀਮਿਤ ਸੀ। ਇਸ ਨੇ ਆਮ ਆਦਮੀ ਨੂੰ ਇਹ ਵਿਸ਼ਵਾਸ ਦਿਵਾਇਆ ਹੈ ਕਿ ਉਹ ਸਰਕਾਰ ਤੋਂ ਵੱਖਰਾ ਜਾਂ ਦੂਰ ਨਹੀਂ ਹੈ। ਹੁਣ ਉਹ ਸਿੱਧੇ ਤੌਰ ‘ਤੇ ਸਰਕਾਰ ਨਾਲ ਸੰਪਰਕ ਕਰਕੇ ਆਪਣੀ ਆਵਾਜ਼ ਉਸ ਤੱਕ ਪਹੁੰਚਾ ਸਕਦਾ ਹੈ।”

ਪ੍ਰਧਾਨ ਮੰਤਰੀ ਨੇ ਨੌਜਵਾਨ ਵਿਗਿਆਨੀਆਂ ਨੂੰ ਸੱਦਾ ਦਿੱਤਾ ਕਿ ਉਹ ਗ੍ਰਾਮੀਣ ਵਿਕਾਸ ਦੇ ਖੇਤਰ ਵਿੱਚ ਕੰਮ ਕਰਨ, ਜਿੱਥੇ ਸਸਤੀਆਂ ਅਤੇ ਵਧੀਆ ਇਨੋਵੇਸ਼ਨਾ ਲਈ ਬਹੁਤ ਸਾਰੇ ਅਵਸਰ ਮੌਜੂਦ ਹਨ।

107ਵੀਂ ਆਈਐੱਸਸੀ ਦਾ ਵਿਸ਼ਾ “ਵਿਗਿਆਨ ਅਤੇ ਟੈਕਨੋਲੋਜੀ, ਗ੍ਰਾਮੀਣ ਵਿਕਾਸ” ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਿਰਫ ਵਿਗਿਆਨ ਅਤੇ ਟੈਕਨੋਲੋਜੀ ਕਾਰਣ ਹੀ ਸੰਭਵ ਹੋਇਆ ਹੈ ਕਿ ਸਰਕਾਰ ਦੇ ਪ੍ਰੋਗਰਾਮ ਲੋੜਵੰਦਾਂ ਤੱਕ ਪਹੁੰਚੇ ਹਨ।

ਉਨ੍ਹਾਂ ਜ਼ਿਕਰ ਕਰਦੇ ਹੋਏ ਕਿਹਾ ਕਿ ਮਾਹਿਰਾਂ ਵੱਲੋਂ ਸਮੀਖਿਆ ਕੀਤੇ ਗਏ ਵਿਗਿਆਨ ਅਤੇ ਇੰਜੀਨੀਅਰਿੰਗ ਪ੍ਰਕਾਸ਼ਨਾਂ ਦੀ ਗਿਣਤੀ ਦੇ ਅਧਾਰ ‘ਤੇ ਵਿਸ਼ਵ ਪੱਧਰ ਉੱਤੇ ਭਾਰਤ ਹੁਣ ਸਾਥੀਆਂ ਦੇ ਜਾਇਜ਼ੇ ਵਿੱਚ ਤੀਸਰੇ ਨੰਬਰ ਉੱਤੇ ਖੜਾ ਹੈ। ਉਨ੍ਹਾਂ ਕਿਹਾ “ਮੈਨੂੰ ਦੱਸਿਆ ਗਿਆ ਹੈ ਕਿ ਭਾਰਤ ਦੁਨੀਆ ਵਿੱਚ ਵਿਗਿਆਨ ਅਤੇ ਇੰਜੀਨੀਅਰਿੰਗ ਪ੍ਰਕਾਸ਼ਨਾਂ ਦੇ ਜਾਇਜ਼ੇ ਵਿੱਚ ਤੀਸਰੇ ਨੰਬਰ ਉੱਤੇ ਪਹੁੰਚ ਗਿਆ ਹੈ। ਇਹ 10ਫੀਸਦੀ ਦੀ ਦਰ ਨਾਲ ਵਧ ਰਿਹਾ ਹੈ ਜਦਕਿ ਵਿਸ਼ਵ ਔਸਤ 4 ਫੀਸਦੀ ਦੀ ਹੈ।”

ਉਨ੍ਹਾਂ ਇਨੋਵੇਸ਼ਨ ਦੇ ਸੂਚਕ ਅੰਕ ਵਿੱਚ ਸੁਧਾਰ ਹੋਣ ਅਤੇ ਭਾਰਤ ਦੀ ਰੈਂਕਿੰਗ 52 ਉੱਤੇ ਪਹੁੰਚਣ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰੀ ਪ੍ਰੋਗਰਾਮਾਂ ਨੇ ਪਿਛਲੇ 5 ਸਾਲਾਂ ਵਿੱਚ ਵਧੇਰੇ ਇੰਕਿਊਬੇਟਰ ਕਾਇਮ ਕੀਤੇ ਹਨ ਜਦਕਿ ਪਿਛਲੇ 50 ਸਾਲਾਂ ਵਿੱਚ ਇਨ੍ਹਾਂ ਦੀ ਗਿਣਤੀ ਏਨੀ ਨਹੀਂ ਵਧੀ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਕਨੋਲੋਜੀ ਦਾ ਵੱਡੇ ਪੱਧਰ ਉੱਤੇ ਲਾਭ ਉਠਾਇਆ ਜਾ ਰਿਹਾ ਹੈ ਤਾਕਿ ਸੁਸ਼ਾਸਨ ਦੇ ਟੀਚੇ ਪੂਰੇ ਹੋ ਸਕਣ।” ਬੀਤੇ ਦਿਨੀਂ ਸਾਡੀ ਸਰਕਾਰ ਕਿਸਤਾਂ ਵਿੱਚ ਪੀਐੱਮ-ਕਿਸਾਨ ਤਹਿਤ 6 ਕਰੋੜ ਲਾਭਕਾਰੀਆਂ ਦੀ ਸੂਚੀ ਜਾਰੀ ਕਰਨ ਵਿੱਚ ਸਫਲ ਹੋਈ ਸੀ। ਉਨ੍ਹਾਂ ਕਿਹਾ ਇਹ ਆਧਾਰ-ਆਧਾਰਿਤ ਟੈਕਨੋਲੋਜੀ ਕਾਰਣ ਹੀ ਸੰਭਵ ਹੋ ਸਕਿਆ ਸੀ” । ਇਸੇ ਤਰ੍ਹਾਂ ਹੀ ਇਹ ਟੈਕਨੋਲੋਜੀ ਹੀ ਸੀ ਜਿਸ ਨੇ ਪਖ਼ਾਨੇ ਬਣਾਉਣ ਅਤੇ ਗਰੀਬਾਂ ਨੂੰ ਬਿਜਲੀ ਪ੍ਰਦਾਨ ਕਰਨ ਵਿੱਚ ਮਦਦ ਕੀਤੀ। ਉਨ੍ਹਾਂ ਹੋਰ ਕਿਹਾ ਕਿ ਜੀਓ ਟੈਗਿੰਗ ਅਤੇ ਡਾਟਾ ਵਿਗਿਆਨ ਟੈਕਨੋਲੋਜੀ ਕਾਰਨ ਹੀ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਦੇ ਬਹੁਤ ਸਾਰੇ ਪ੍ਰੋਜੈਕਟਾਂ ਸਮੇਂ ਸਿਰ ਮੁਕੰਮਲ ਹੋ ਸਕੇ।

ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ‘ਈਜ਼ ਆਵ੍ ਡੂਇੰਗ’ ਸਾਇੰਸ ਨੂੰ ਸਫਲ ਬਣਾਉਣ ਵਿੱਚ ਪ੍ਰਯਤਨ ਜਾਰੀ ਰੱਖ ਰਹੇ ਹਾਂ ਅਤੇ ਨੌਕਰਸ਼ਾਹੀ ਨੂੰ ਘਟਾਉਣ ਲਈ ਸੂਚਨਾ ਅਤੇ ਟੈਕਨੋਲੋਜੀ ਦੀ ਵਰਤੋਂ ਕਰ ਰਹੇ ਹਾਂ।”

ਉਨ੍ਹਾਂ ਜ਼ੋਰ ਦਿੱਤਾ ਕਿ ਡਿਜੀਟੇਲਾਈਜ਼ੇਸ਼ਨ, ਈ-ਕਾਮਰਸ, ਇੰਟਰਨੈੱਟ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਸੇਵਾਵਾਂ ਗ੍ਰਾਮੀਣ ਆਬਾਦੀ ਦੀ ਕਾਫੀ ਮਦਦ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਖਾਸ ਤੌਰ ਤੇ ਸਸਤੀ ਖੇਤੀ ਅਤੇ ਕਿਸਾਨ ਤੋਂ ਖਪਤਕਾਰ ਤੱਕ ਸਪਲਾਈ ਚੇਨ ਢਾਂਚੇ ਵਿੱਚ ਟੈਕਨੋਲੋਜੀ ਦੀ ਕਈ ਗ੍ਰਾਮੀਂ ਵਿਕਾਸ ਪਹਿਲਕਦਮੀਆਂ ਵਿੱਚ ਮਦਦ ਲਈ ਜਾ ਰਹੀ ਹੈ ।

ਉਨ੍ਹਾਂ ਹਰੇਕ ਨੂੰ ਤਾਕੀਦ ਕੀਤੀ ਕਿ ਉਹ ਪਰਾਲੀ ਨੂੰ ਸਾੜਨ ਤੋਂ ਰੋਕਣ, ਭੂ-ਜਲ ਦੇ ਪੱਧਰ, ਸੰਚਾਰੀ ਰੋਗਾਂ ਤੋਂ ਬਚਾਅ ਰੱਖਣ ਅਤੇ ਵਾਤਾਵਰਣ ਮਿੱਤਰ ਟ੍ਰਾਂਸਪੋਰਟੇਸ਼ਨ ਆਦਿ ਦੇ ਟੈਕਨੋਲੋਜੀਕਲ ਹੱਲ ਲੱਭਣ ਵਿੱਚ ਮਦਦ ਕਰਨ। ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਵਿਗਿਆਨ ਅਤੇ ਟੈਕਨੋਲੋਜੀ ਦੀ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਵਾਲਾ ਦੇਸ਼ ਬਣਾਉਣ ਵਿੱਚ ਪ੍ਰਮੁੱਖ ਭੂਮਿਕਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਇਸ ਅਵਸਰ ‘ਤੇ ਆਈ-ਸਟੈੱਮ(ਐੱਸਚੀਈਐੱਮ) ਪੋਰਟਲ ਵੀ ਜਾਰੀ ਕੀਤਾ।

ਵੀਆਰਆਰਕੇ /ਕੇਪੀ