Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐਸੋਚੈਮ (ASSOCHAM) ਦੇ 100 ਸਾਲ ਪੂਰੇ ਹੋਣ ਨਾਲ ਜੁੜੇ ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਨੂੰ ‍ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਨੂੰ 5 ਟ੍ਰਿਲੀਅਨ (ਲੱਖ ਕਰੋੜ) ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਟੀਚਾ ਹਾਸਲ ਕਰਨਾ ਸੰਭਵ ਹੈ।

ਪ੍ਰਧਾਨ ਮੰਤਰੀ ਅੱਜ ਨਵੀਂ ਦਿੱਲੀ ਵਿੱਚ ਪ੍ਰਮੁੱਖ ਉਦਯੋਗ ਚੈਂ‍ਬਰ ‘ਐਸੋਚੈਮ’ ਦੇ 100 ਸਾਲ ਪੂਰੇ ਹੋਣ ਦੇ ਸਬੰਧ ਵਿੱਚ ਆਯੋਜਿਤ ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ ।

ਪ੍ਰਧਾਨ ਮੰਤਰੀ ਨੇ ਕਾਰਪੋਰੇਟ ਜਗਤ ਦੇ ਲੀਡਰਾਂ, ਰਾਜਨਾਇਕਾਂ ਅਤੇ ਹੋਰ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਵਿੱਚ ਤਬਦੀਲ ਕਰਨ ਦਾ ਵਿਚਾਰ ਅਚਾਨਕ ਨਹੀਂ ਆਇਆ ਹੈ ।

ਉਨ੍ਹਾਂ ਕਿਹਾ ਕਿ ਪਿਛਲੇ 5 ਵਰ੍ਹਿਆਂ ਵਿੱਚ ਦੇਸ਼ ਨੇ ਖੁਦ ਨੂੰ ਇੰਨਾ ਮਜ਼ਬੂਤ ਕਰ ਲਿਆ ਹੈ ਕਿ ਉਸ ਨੇ ਨਾ ਕੇਵਲ ਖੁਦ ਲਈ ਇੰਨਾ ਮਹੱਤਵ੍ਪੂਰਨ ਟੀਚਾ ਤੈਅ ਕਰ ਲਿਆ ਹੈ, ਬਲਕਿ ਇਸ ਦਿਸ਼ਾ ਵਿੱਚ ਉਸ ਨੇ ਪ੍ਰਪ੍ਰਯਤਨ ਕਰਨੇ ਵੀ ਸ਼ੁਰੂ ਕਰ ਦਿੱਤੇ ਹਨ ।

ਪ੍ਰਧਾਨ ਮੰਤਰੀ ਨੇ ਕਿਹਾ, “5 ਵਰ੍ਹੇ ਪਹਿਲਾਂ ਅਰਥਵਿਵਸਥਾ ਤਬਾਹੀ ਦੇ ਵੱਲ ਵਧ ਰਹੀ ਸੀ। ਸਾਡੀ ਸਰਕਾਰ ਨੇ ਨਾ ਕੇਵਲ ਇਸ ‘ਤੇ ਵਿਰਾਮ ਲਗਾਇਆ, ਬਲਕਿ ਅਰਥਵਿਵਸਥਾ ਵਿੱਚ ਅਨੁਸ਼ਾਸਨ ਦਾ ਰਾਹ ਵੀ ਪੱਧਰਾ ਕੀਤਾ। ’

ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਭਾਰਤ ਦੀ ਅਰਥਵਿਵਸਥਾ ਵਿੱਚ ਬੁਨਿਆਦੀ ਪਰਿਵਰਤਨ ਕੀਤੇ, ਤਾਕਿ ਇਸ ਦਾ ਸੰਚਾਲਨ ਨਿਰਧਾਰਿਤ ਨਿਯਮਾਂ ਮੁਤਾਬਕ ਅਨੁਸ਼ਾਸ਼ਿਤ ਢੰਗ ਨਾਲ ਹੋ ਸਕੇ। ਅਸੀਂ ਉਦਯੋਗਿਕ ਖੇਤਰ ਦੀਆਂ ਦਹਾਕਿਆਂ ਪੁਰਾਣੀਆਂ ਮੰਗਾਂ ਪੂਰੀਆਂ ਕੀਤੀਆਂ ਅਤੇ ਅਸੀਂ ਦੇਸ਼ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦੀ ਮਜ਼ਬੂਤ ਨੀਂਹ ਪਾ ਦਿੱਤੀ ਹੈ।”

ਉਨ੍ਹਾਂ ਕਿਹਾ, ‘ਅਸੀਂ ਰਸਮੀਕਰਨ ਅਤੇ ਆਧੁਨਿਕੀਕਰਨ ਦੇ ਦੋ ਮਜ਼ਬੂਤ ਥੰਮ੍ਹਾਂ ਉੱਤੇ ਭਾਰਤੀ ਅਰਥਵਿਵਸਥਾ ਦਾ ਨਿਰਮਾਣ ਕਰ ਰਹੇ ਹਾਂ । ਅਸੀਂ ਵੱਧ ਤੋਂ ਵੱਧ ਖੇਤਰਾਂ (ਸੈਕਟਰ) ਨੂੰ ਰਸਮੀ ਅਰਥਵਿਵਸਥਾ ਦੇ ਦਾਇਰੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਦੇ ਨਾਲ ਹੀ ਅਸੀਂ ਦੇਸ਼ ਦੀ ਅਰਥਵਿਵਸਥਾ ਨੂੰ ਅਤੀ-ਆਧੁਨਿਕ ਟੈਕਨੋਲੋਜੀ ਨਾਲ ਜੋੜ ਰਹੇ ਹਾਂ, ਤਾਕਿ ਅਸੀਂ ਆਧੁਨਿਕੀਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰ ਸਕੀਏ ।”

ਪ੍ਰਧਾਨ ਮੰਤਰੀ ਨੇ ਕਿਹਾ, ‘ਹੁਣ ਕਿਸੇ ਵੀ ਕੰ‍ਪਨੀ ਦੀ ਰਜਿਟ੍ਰੇਸ਼ਨ ਵਿੱਚ ਕਈ ਹਫਤਿਆਂ ਦੀ ਬਜਾਏ ਕੇਵਲ ਕੁਝ ਹੀ ਘੰਟੇ ਲੱਗਦੇ ਹਨ। ਸਵੈਆਚਾਲਨ (ਔਟੋਮੇਸ਼ਨ) ਨਾਲ ਸਰਹੱਦੋਂ ਪਾਰ ਵਪਾਰ ਬੜੀ ਤੇਜ਼ੀ ਨਾਲ ਕਰਨ ਵਿੱਚ ਮਦਦ ਮਿਲ ਰਹੀ ਹੈ । ਬੁਨਿਆਦੀ ਢਾਂਚਾ ਸੁਵਿਧਾਵਾਂ ਦੇ ਬਿਹਤਰ ਜੁੜਾਵ ਨਾਲ ਬੰਦਰਗਾਹਾਂ ਅਤੇ ਹਵਾਈ ਅੱਡਿਆਂ ਉੱਤੇ ਜਹਾਜ਼ਾਂ ਦੇ ਆਗਮਨ ਅਤੇ ਪ੍ਰਸਥਾਵਨ ਵਿੱਚ ਲੱਗਣ ਵਾਲਾ ਕੁੱਲ ਸਮਾਂ ਲਗਾਤਾਰ ਘਟਦਾ ਜਾ ਰਿਹਾ ਹੈ। ਇਹ ਸਾਰੇ ਇੱਕ ਆਧੁਨਿਕ ਅਰਥਵਿਵਸਥਾ ਦੇ ਹੀ ਉਦਾਹਰਣ ਹਨ ।’

“ਅੱਜ ਸਾਡੇ ਦੇਸ਼ ਵਿੱਚ ਇੱਕ ਅਜਿਹੀ ਸਰਕਾਰ ਹੈ ਜੋ ਉਦਯੋਗ ਜਗਤ ਦੇ ਵਿਚਾਰਾਂ ਨੂੰ ਸੁਣਦੀ ਹੈ, ਉਸ ਦੀਆਂ ਜਰੂਰਤਾਂ ਨੂੰ ਸਮਝਦੀ ਹੈ ਅਤੇ ਇਸ ਦੇ ਨਾਲ ਹੀ ਉਸ ਦੇ ਸੁਝਾਵਾਂ ਦੇ ਪ੍ਰਤੀ ਪੂਰੀ ਤਰ੍ਹਾਂ ਨਾਲ ਸੰਵੇਦਨਸ਼ੀਲ ਹੈ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਰੰਤਰ ਅਣਥੱਕ ਪ੍ਰਯਤਨ ਕਰਨ ਦੀ ਬਦੌਲਤ ਹੀ ਭਾਰਤ ‘ਈਜ਼ ਆਵ੍ ਡੂਇੰਗ ਬਿਜ਼ਨਸ’ ਸੂਚਕ ਅੰਕ ਵਿੱਚ ਵਰਣਨਯੋਗ ਛਲਾਂਗ ਲਗਾਉਣ ਵਿੱਚ ਕਾਮਯਾਬ ਹੋ ਸਕਿਆ ਹੈ।

‘ਈਜ਼ ਆਵ੍ ਡੂਇੰਗ ਬਿਜ਼ਨਸ’ ਵਾਕ‍ ਭਲੇ ਹੀ ਸਿਰਫ ਚਾਰ ਸ਼ਬਦਾਂੇ ਨਾਲ ਬਣਿਆ ਹੋਵੇ, ਲੇਕਿਨ ਸੂਚਕ ਅੰਕ ਵਿੱਚ ਭਾਰਤ ਦੀ ਰੈਂਕਿੰਗ ਨੂੰ ਬਿਹਤਰ ਕਰਨ ਲਈ ਅਣਗਿਣਤ ਠੋਸ ਪ੍ਰਯਤਨ ਕੀਤੇ ਗਏ ਹਨ, ਜਿਨ੍ਹਾਂ ਵਿੱਚ ਜ਼ਮੀਨੀ ਪੱਧਰ ਉੱਤੇ ਨੀਤੀਆਂ ਅਤੇ ਨਿਯਮਾਂ ਵਿੱਚ ਤਬਦੀਲੀ ਲਿਆਉਣਾ ਵੀ ਸ਼ਾਮਲ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਦੇਸ਼ ਵਿੱਚ ਵਿਅਕਤੀਗਤ ਤੌਰ ਉੱਤੇ ਮੌਜੂਦ ਹੋਏ ਬਿਨਾ ਹੀ ਟੈਕਸ ਪ੍ਰਸ਼ਾਸਨ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਪ੍ਰਯਤਨ ਕੀਤੇ ਜਾ ਰਹੇ ਹਨ, ਤਾਕਿ ਕਰਦਾਤਾ ਅਤੇ ਅਥਾਕਿਟੀਜ਼ ਦਰਮਿਆਨ ਵਿਅਕਤੀਗਤ ਮੌਜੂਦਗੀ ਦੀ ਜ਼ਰੂਰਤ ਘਟ ਹੋ ਜਾਵੇ।

“ਟੈਕਸ ਪ੍ਰਣਾਲੀ ਵਿੱਚ ਪਾਰਦਰਸ਼ਿਤਾ, ਕੁਸ਼ਲਤਾ ਅਤੇ ਜਵਾਬਦੇਹੀ ਸੁਨਿਸ਼ਚਿਤ ਕਰਨ ਲਈ ਅਸੀਂ ਫੇਸਲੈੱਸ ਟੈਕਸ ਪ੍ਰਸ਼ਾਸਨ ਵੱਲ ਵਧ ਰਹੇ ਹਾਂ।’

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕਾਰਪੋਰੇਟ ਸੈਕਟਰ ਨਾਲ ਜੁੜੇ ਅਨੇਕ ਕਾਨੂੰਨਾਂ ਦਾ ਗ਼ੈਰ – ਅਪਰਾਧੀਕਰਣ ਕਰ ਦਿੱਤਾ ਹੈ, ਤਾਕਿ ਉਦਯੋਗ ਜਗਤ ਡਰ ਰਹਿਤ ਮਾਹੌਲ ਵਿੱਚ ਕੰਮ ਕਰ ਸਕੇ ।

“ਤੁਸੀਂ ਜਾਣਦੇ ਹੋ ਕਿ ਕੰ‍ਪਨੀ ਐਕਟ ਵਿੱਚ ਅਨੇਕ ਵਿਵਸਥਾਵਾਂ ਹਨ, ਜਿਨ੍ਹਾਂ ਦੀ ਮਾਮੂਲੀ ਉਲੰਘਣਾ ਨੂੰ ਵੀ ਫੌਜਦਾਰੀ ਅਪਰਾਧ ਮੰਨ ਲਿਆ ਜਾਂਦਾ ਹੈ । ਸਾਡੀ ਸਰਕਾਰ ਨੇ ਅਜਿਹੀਆਂ ਅਨੇਕ ਵਿਵਸਥਾਵਾਂ ਦਾ ਗ਼ੈਰ-ਅਪਰਾਧੀਕਰਣ ਕਰ ਦਿੱਤਾ ਹੈ। ਅਸੀਂ ਇਸ ਦੇ ਇਲਾਵਾ ਵੀ ਕਈ ਹੋਰ ਵਿਵਸਥਾਵਾਂ ਦਾ ਗ਼ੈਰ – ਅਪਰਾਧੀਕਰਣ ਕਰ ਰਹੇ ਹਾਂ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਮੇਂ ਦੇਸ਼ ਵਿੱਚ ਕਾਰਪੋਰੇਟ ਟੈਕਸਚ ਦੀ ਜੋ ਦਰ ਹੈ ਉਹ ਨਿਊਨਤਮ ਹੈ ਅਤੇ ਇਸ ਨਾਲ ਆਰਥਿਕ ਵਿਕਾਸ ਦੀ ਗਤੀ ਤੇਜ਼ ਹੋਵੇਗੀ ।

“ਇਸ ਸਮੇਂ ਦੇਸ਼ ਵਿੱਚ ਕਾਰਪੋਰੇਟ ਟੈਕਸ ਦੀ ਦਰ ਨਿਊਨਤਮ ਹੈ, ਇਸ ਦਾ ਮਤਲਬ ਇਹੀ ਹੈ ਕਿ ਜੇਕਰ ਕਿਸੇ ਦੇਸ਼ ਦੀ ਸਰਕਾਰ ਉਦਯੋਗ ਜਗਤ ਤੋਂ ‍ਨਿਊਨਤਮ ਕਾਰਪੋਰੇਟ ਟੈਕਸੀ ਲੈ ਰਹੀ ਹੈ ਤਾਂ ਉਹ ਸਾਡਾ ਦੇਸ਼ ਹੀ ਹੈ।”

ਪ੍ਰਧਾਨ ਮੰਤਰੀ ਨੇ ਸ਼੍ਰਮ ਸੁਧਾਰਾਂ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਪ੍ਰਯਤਨਾਂ ਬਾਰੇ ਵੀ ਵਿਸਤਾਲਰ ਨਾਲ ਦੱਸਿਆ ।

ਉਨ੍ਹਾਂ ਬੈਂਕਿੰਗ ਸੈਕਟਰ ਨੂੰ ਹੋਰ ਵੀ ਅਧਿਕ ਪਾਰਦਰਸ਼ੀ ਅਤੇ ਲਾਭਪ੍ਰਦ ਬਣਾਉਣ ਲਈ ਇਸ ਸੈਕਟਰ ਵਿੱਚ ਲਾਗੂ ਕੀਤੇ ਗਏ ਵਿਆਪਕ ਸੁਧਾਰਾਂ ਬਾਰੇ ਵੀ ਵਿਸਤਾਕਰ ਨਾਲ ਦੱਸਿਆ ।

“ਸਰਕਾਰ ਵੱਲੋਂ ਉਠਾਏ ਗਏ ਕਈ ਕਦਮਾਂ ਦੀ ਬਦੌਲਤ ਅੱਜ 13 ਬੈਂਕ ਲਾਭ ਦੇ ਰਸਤੇ ਉੱਤੇ ਅੱਗੇ ਵਧ ਰਹੇ ਹਨ, ਜਦੋਂ ਕਿ 6 ਬੈਂਕ ‘ਪੀਸੀਏ’ ਦੇ ਦਾਇਰੇ ਤੋਂ ਬਾਹਰ ਆ ਗਏ ਹਨ । ਅਸੀਂ ਬੈਂਕਾਂ ਦੇ ਰਲੇਵੇਂ ਦੀ ਪ੍ਰਕਿਰਿਆ ਵੀ ਤੇਜ਼ ਕਰ ਦਿੱਤੀ ਹੈ। ਅੱਜ ਬੈਂਕ ਆਪਣੇ – ਆਪਣੇ ਦੇਸ਼ ਵਿਆਪੀ ਨੈੱਟਵਰਕਾਂ ਦਾ ਵਿਸਤਾਰਰ ਕਰ ਰਹੇ ਹਨ ਅਤੇ ਇਸ ਦੇ ਨਾਲ ਹੀ ਉਹ ਵਿਸ਼ਵ ਮਾਨਤਾ ਹਾਸਲ ਕਰਨ ਦੀ ਦਿਸ਼ਾ ਵਿੱਚ ਹਨ।”

ਉਨ੍ਹਾਂ ਕਿਹਾ ਕਿ ਇਸ ਸਮੁੱਚੀ ਸਕਾਰਾਤ‍ਮਿਕਤਾ ਨਾਲ ਭਾਰਤ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦੇ ਟੀਚੇ ਦੀ ਪ੍ਰਾਪਤੀ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਟੀਚੇ ਦੀ ਪ੍ਰਾਪਤੀ ਵਿੱਚ ਜ਼ਰੂਰੀ ਸਹਿਯੋਗ ਪ੍ਰਦਾਨ ਕਰਨ ਲਈ ਬੁਨਿਆਦੀ ਢਾਂਚਾ ਖੇਤਰ ਵਿੱਚ 100 ਲੱਖ ਕਰੋੜ ਰੁਪਏ ਦੇ ਨਾਲ-ਨਾਲ ਗ੍ਰਾਮੀਣ ਖੇਤਰ ਵਿੱਚ ਵੀ 25 ਲੱਖ ਕਰੋੜ ਰੁਪਏ ਦਾ ਹੋਰ ਨਿਵੇਸ਼ ਕਰੇਗੀ ।

******

ਵੀਆਰਆਰਕੇ/ਵੀਜੇ