Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨਾਗਰਿਕਤਾ ਸੰਸ਼ੋਧਨ ਐਕਟ 2019 ਦੇ ਸਬੰਧ ਵਿੱਚ ਪ੍ਰਧਾਨ ਦਾ ਮਹੱਤਵਪੂਰਨ ਸੰਦੇਸ਼


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰਂ ਮੋਦੀ ਨੇ ਦੇਸ਼ਵਾਸੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਨਾਗਰਿਕਤਾ ਸੰਸ਼ੋਧਨ ਐਕਟ ਨਾਲ ਦੇਸ਼ ਦਾ ਕੋਈ ਵੀ ਨਾਗਰਿਕ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਪ੍ਰਭਾਵਿਤ ਨਹੀਂ ਹੋਵੇਗਾ । ਪ੍ਰਧਾਨ ਮੰਤਰੀ ਨੇ ਇਸ ਬਾਰੇ ਵਿੱਚ ਕਈ ਟਵੀਟ ਕਰਦੇ ਹੋਏ ਕਿਹਾ “ਨਾਗਰਿਕਤਾ ਸੰਸ਼ੋਧਨ ਐਕਟ ਨੂੰ ਲੈ ਕੇ ਹੋ ਰਹੇ ਹਿੰਸਕ ਪ੍ਰਦਰਸ਼ਨ ਮੰਦਭਾਗੇ ਅਤੇ ਅਤਿਅੰਤ ਦੁਖਦਈ ਹਨ।’’

ਉਨ੍ਹਾਂ ਨੇ ਕਿਹਾ, ‘ਬਹਿਸ, ਚਰਚਾ ਅਤੇ ਮੱਤਭੇਦ ਲੋਕਤੰਤਰ ਦਾ ਅਹਿਮ ਹਿੱਸਾ ਰਹੇ ਹਨ ਲੇਕਿਨ ਜਨਤਕ ਸੰਪਤੀ ਨੂੰ ਨੁਕਸਾਨ ਪੰਹੁਚਾਉਣਾ ਅਤੇ ਆਮ ਜਨ-ਜੀਵਨ ਵਿੱਚ ਵਿਘਨ ਪਾਉਣਾ ਸਾਡੇ ਲੋਕਾਚਾਰ ਦਾ ਕਦੇ ਵੀ ਹਿੱਸਾ ਨਹੀਂ ਰਿਹਾ । ਨਾਗਰਿਕਤਾ ਸੰਸ਼ੋਧਨ ਐਕਟ 2019 ਸੰਸਦ ਦੇ ਦੋਹਾਂ ਸਦਨਾਂ ਦੁਆਰਾ ਭਾਰੀ ਬਹੁਮਤ ਨਾਲ ਪਾਸ ਕੀਤਾ ਗਿਆ ਹੈ। ਇਹ ਵੱਡੀ ਸੰਖਿਆਾ ਵਿੱਚ ਰਾਜਨੀਤਕ ਦਲਾਂ ਅਤੇ ਸਾਂਸਦਾਂ ਦੇ ਸਮਰਥਨ ਨਾਲ ਪਾਰਿਤ ਹੋਇਆ ਹੈ। ਇਹ ਐਕਟ ਸਾਰਿਆਂ ਨੂੰ ਅਪਣਾਉਣ, ਸੁਹਿਰਦਤਾ, ਤਰਸ, ਅਤੇ ਭਾਈਚਾਰੇ ਵਾਲੇ ਸੱਭਿਆਚਾਰ ਦੀ ਉਦਾਹਰਨ ਹੈ।’

ਪ੍ਰਧਾਨ ਮੰਤਰੀ ਨੇ ਕਿਹਾ, ‘ਮੈਂ ਆਪਣੇ ਸਾਰੇ ਦੇਸ਼ਵਾਸੀਆਂ ਨੂੰ ਸਪਸ਼ਟ ਤੌਰ ’ਤੇ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਇਹ ਐਕਟ ਕਿਸੇ ਵੀ ਧਰਮ ਦੇ ਭਾਰਤੀ ਨਾਗਰਿਕ ਨੂੰ ਪ੍ਰਭਾਵਿਤ ਨਹੀਂ ਕਰਦਾ ਹੈ । ਕਿਸੇ ਵੀ ਭਾਰਤੀ ਨੂੰ ਇਸ ਨੂੰ ਲੈ ਕੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਇਹ ਐਕਟ ਕੇਵਲ ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਨੇ ਸਾਲਾਂ ਤੋਂ ਬਾਹਰ ਪ੍ਰਤਾੜਨਾ ਦਾ ਸਾਹਮਣਾ ਕੀਤਾ ਹੈ ਅਤੇ ਜਿਨ੍ਹਾਂ ਦੇ ਕੋਲ ਭਾਰਤ ਆਉਣ ਤੋਂ ਇਲਾਵਾ ਹੋਰ ਕੋਈ ਜਗ੍ਹਾ ਨਹੀਂ ਹੈ। ਸਮੇਂ ਦੀ ਜ਼ਰੂਰਤ ਹੈ ਕਿ ਅਸੀਂ ਸਾਰੇ, ਭਾਰਤ ਦੇ ਵਿਕਾਸ ਅਤੇ ਹਰੇਕ ਦੇਸ਼ਵਾਸੀ, ਖਾਸ ਤੌਰ ‘ਤੇ ਗ਼ਰੀਬਾਂ, ਦਲਿਤਾਂ ਅਤੇ ਸਮਾਜ ਦੇ ਹਾਸ਼ੀਏ ’ਤੇ ਜੀ ਰਹੇ ਲੋਕਾਂ ਨੂੰ ਸਸ਼ਕਤ ਬਣਾਉਣ ਲਈ ਮਿਲ ਕੇ ਪ੍ਰਯਤਨ ਕਰੀਏ । ਅਸੀਂ ਸਵਾਰਥੀ ਤੱਤਾਂ ਨੂੰ, ਸਾਨੂੰ ਵੰਡਣ ਅਤੇ ਅਸ਼ਾਂਤੀ ਪੈਦਾ ਕਰਨ ਦੀ ਆਗਿਆ ਨਹੀਂ ਦੇ ਸਕਦੇ ਹਾਂ।’

‘ਇਹ ਸਮਾਂ ਸ਼ਾਂਤੀ, ਏਕਤਾ ਅਤੇ ਭਾਈਚਾਰਾ ਬਣਾਈ ਰੱਖਣ ਦਾ ਹੈ। ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਉਹ ਅਫਵਾਹ ਅਤੇ ਝੂਠ ਫੈਲਾਉਣ ਵਾਲਿਆਂ ਤੋਂ ਬਚਣ।’

ਵੀਆਰਆਰਕੇ/ਏਕੇ/ਐੱਸਐੱਚ