Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਸੈਰ-ਸਪਾਟੇ ਦੇ ਖੇਤਰ ਵਿੱਚ ਸਹਿਯੋਗ ਮਜ਼ਬੂਤ ਬਣਾਉਣ ਲਈ ਭਾਰਤ ਅਤੇ ਫਿਨਲੈਂਡ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਮੰਤਰੀ ਮੰਡਲ ਨੇ ਸੈਰ-ਸਪਾਟੇ ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਬਣਾਉਣ ਲਈ ਭਾਰਤ ਅਤੇ ਫਿਨਲੈਂਡ ਦਰਮਿਆਨ ਸਹਿਮਤੀ-ਪੱਤਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਲਾਭ:

ਸਹਿਮਤੀ ਪੱਤਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ-

• ਸੈਰ-ਸਪਾਟੇ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਉਤਸ਼ਾਹਿਤ ਅਤੇ ਪ੍ਰੋਤਸਾਹਿਤ ਕਰਨ ਲਈ ਸਹਿਯੋਗ ਸਬੰਧਾਂ ਦਾ ਅਧਾਰ

ਸਥਾਪਤ ਕਰਨਾ।

• ਸੈਰ-ਸਪਾਟੇ ਸਬੰਧੀ ਅੰਕੜਿਆਂ, ਜਾਣਕਾਰੀਆਂ, ਮੁਹਾਰਤ ਆਦਿ ਦਾ ਆਦਾਨ-ਪ੍ਰਦਾਨ ਕਰਨਾ।

• ਸੈਰ-ਸਪਾਟਾ ਨੀਤੀ ਦੀ ਯੋਜਨਾ, ਲਾਗੂਕਰਨ ਅਤੇ ਵਿਕਾਸ ਦੇ ਮੱਦੇਨਜ਼ਰ ਨੀਤੀ-ਨਿਰਧਾਰਨ, ਰੈਗੂਲੇਸ਼ਨ ਅਤੇ ਮਿਆਰੀਕਰਣ ਦੇ ਸਬੰਧ ਵਿੱਚ ਅਨੁਭਵਾਂ ਨੂੰ ਸਾਂਝਾ ਕਰਨਾ।

• ਦੌਰਿਆਂ, ਮੀਟਿੰਗਾਂ, ਵਰਕਸ਼ਾਪਾਂ, ਸੈਸ਼ਨਾਂ ਦੇ ਆਯੋਜਨ ਅਤੇ ਸਥਾਨਾਂ ਦੇ ਮੁਲਾਂਕਣ ਰਾਹੀਂ ਕੰਪਨੀਆਂ ਅਤੇ ਸੰਗਠਨਾਂ ਦਰਮਿਆਨ ਸੰਯੁਕਤ ਪ੍ਰੋਜੈਕਟਾਂ, ਪਾਇਲਟ ਪ੍ਰੋਜੈਕਟਾਂ ਅਤੇ ਸਾਂਝੇਦਾਰੀਆਂ ਦੇ ਵਿਸਤਾਰ ਅਤੇ ਪਹਿਚਾਣ ਦੀ ਸੁਵਿਧਾ ਪ੍ਰਦਾਨ ਕਰਨਾ।

• ਸਹਿਯੋਗ ਦੇ ਲਈ ਫਿਨਲੈਂਡ ਅਤੇ ਭਾਰਤ ਦੇ ਮਾਹਰਾਂ ਦੇ ਅਧਿਐਨ ਦੌਰਾਂ ਅਤੇ ਵਰਕਸ਼ਾਪਾਂ ਰਾਹੀਂ ਬਿਹਤਰੀਨ ਪਿਰਤਾਂ ਦਾ

ਆਦਾਨ-ਪ੍ਰਦਾਨ।

• ਅੰਤਰਰਾਸ਼ਟਰੀ ਵਿੱਤੀ ਸੰਸਥਾਨਾਂ ਦੇ ਬਹੁ ਪੱਧਰੀ ਵਿਕਾਸ ਪ੍ਰੋਗਰਾਮਾਂ ਅਤੇ ਪ੍ਰੋਜੈਕਟਾਂ ਦੇ ਸਬੰਧ ਵਿੱਚ ਸਾਂਝੇਦਾਰੀ ਨੂੰ ਉਤਸ਼ਾਹਿਤ ਕਰਨਾ, ਜਿਸ ਵਿੱਚ ਦੋਵਾਂ ਸਾਂਝੀਦਾਰਾਂ ਦੇ ਸਾਂਝੇ ਹਿਤ ਹੋਣ।

***

ਵੀਆਰਆਰਕੇ/ਐੱਸਸੀ/ਐੱਸਐੱਚ