Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਿਲ ਗੇਟਸ ਨਾਲ ਮੁਲਾਕਾਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਦੇ ਸਹਿ-ਮੁਖੀ ਸ਼੍ਰੀ ਬਿਲ ਗੇਟਸ ਦੇ ਨਾਲ ਮੁਲਾਕਾਤ ਕੀਤੀ। ਸ਼੍ਰੀ ਗੇਟਸ ਤਿੰਨ ਦਿਨ ਦੀ ਭਾਰਤ ਯਾਤਰਾ ‘ਤੇ ਆਏ ਹੋਏ ਹਨ। ਇਸ ਤੋਂ ਪਹਿਲਾਂ ਇਨ੍ਹਾਂ ਦੋਹਾਂ ਦੀ ਮੁਲਾਕਾਤ ਸਤੰਬਰ ਵਿੱਚ ਨਿਊਯਾਰਕ ਵਿੱਚ ਆਯੋਜਿਤ ਸੰਯੁਕਤ ਰਾਸ਼ਟਰ ਮਹਾਸਭਾ ਦੀ ਮੀਟਿੰਗ ਦੌਰਾਨ ਹੋਈ ਸੀ।

ਸ਼੍ਰੀ ਬਿਲ ਗੇਟਸ ਨੇ ਸਿਹਤ, ਪੋਸ਼ਣ, ਸਵੱਛਤਾ ਅਤੇ ਖੇਤੀਬਾੜੀ ‘ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਨਿਰੰਤਰ ਵਿਕਾਸ ਟੀਚਿਆਂ (ਐੱਸਡੀਜੀ) ਨੂੰ ਪ੍ਰਾਪਤ ਕਰਨ ਦੇ ਪ੍ਰਯਤਨਾਂ ਵਿੱਚ, ਭਾਰਤ ਸਰਕਾਰ ਦੀ ਮਦਦ ਕਰਨ ਲਈ ਆਪਣੀ ਫਾਊਂਡੇਸ਼ਨ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ।

ਸ਼੍ਰੀ ਗੇਟਸ ਨੇ ਪੋਸ਼ਣ ਨੂੰ ਇੱਕ ਪ੍ਰਮੁੱਖ ਕੇਂਦਰਿਤ ਖੇਤਰ ਵਜੋਂ ਪ੍ਰਾਥਮਿਕਤਾ ਦੇਣ ਅਤੇ ਰਾਸ਼ਟਰੀ ਪੋਸ਼ਣ ਮਿਸ਼ਨ ਤਹਿਤ ਕੀਤੇ ਜਾ ਰਹੇ ਪ੍ਰਯਤਨਾਂ ਲਈ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ।

ਉਨ੍ਹਾਂ ਨੇ ਕੁਝ ਨਵੇਂ ਵਿਚਾਰ ਵੀ ਪ੍ਰਸਤੁਤ ਕੀਤੇ ਜੋ ਖੇਤੀਬਾੜੀ ਉਤਪਾਦਨ ਅਤੇ ਸਿਸਟਮ ਕਾਰਗੁਜ਼ਾਰੀ ਨੂੰ ਵਧਾਉਣ ਵਿੱਚ ਸਹਾਇਤਾ ਕਰ ਸਕਦੇ ਹਨ ਖ਼ਾਸ ਕਰਕੇ ਗ਼ਰੀਬ ਅਤੇ ਸੀਮਾਂਤ ਲੋਕਾਂ ਦੇ ਉੱਥਾਨ ਲਈ ਪਹੁੰਚ ਸੁਧਾਰਨ ‘ਤੇ ਧਿਆਨ ਕੇਂਦਰਤ ਕਰਦੇ ਹੋਏ।
ਪ੍ਰਧਾਨ ਮੰਤਰੀ ਨੇ ਫਾਊਂਡੇਸ਼ਨ ਦੇ ਪ੍ਰਯਤਨਾਂ ਦੀ ਸ਼ਲਾਘਾ ਕਰਦੇ ਹੋਏ ਇਸ ਗੱਲ ‘ਤੇ ਚਾਨਣਾ ਪਾਇਆ ਕਿ ਸਰਕਾਰ ਕਿਸ ਤਰ੍ਹਾਂ ਉਨ੍ਹਾਂ ਦੀ ਫਾਊਂਡੇਸ਼ਨ ਦੀ ਮੁਹਾਰਤ ਅਤੇ ਪ੍ਰਤੀਕਿਰਿਆ ਨੂੰ ਮਹੱਤਵ ਦਿੰਦੀ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਡੇਟਾ ਅਤੇ ਇੰਟਰਵਿਊ-ਅਧਾਰਤ ਵਿਚਾਰਸ਼ੀਲ ਉਪਰਾਲੇ ਅਤੇ ਵਿਕਾਸ ਭਾਗੀਦਾਰਾਂ ਦਾ ਸਮਰਥਨ, ਸਿਹਤ, ਪੋਸ਼ਣ, ਖੇਤੀਬਾੜੀ ਅਤੇ ਹਰਿਤ ਊਰਜਾ ਦੇ ਖੇਤਰਾਂ ਵਿੱਚ ਕੰਮ ਦੀ ਗਤੀ ਨੂੰ ਵਧਾਉਣ ਵਿੱਚ ਮਦਦ ਕਰ ਸਕਦੀ ਹੈ। ਬਿਲ ਗੇਟਸ ਦੇ ਨਾਲ ਉਨ੍ਹਾਂ ਦੀ ਇੰਡੀਆ ਲੀਡਰਸ਼ਿਪ ਟੀਮ ਦੇ ਪ੍ਰਮੁੱਖ ਮੈਂਬਰ ਵੀ ਇਸ ਬੈਠਕ ਵਿੱਚ ਸ਼ਾਮਲ ਹੋਏ।

******

ਵੀਆਰਆਰਕੇ/ਕੇਪੀ