Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕਿਹਾ, ਜਰਮਨੀ ਦੇ ਨਾਲ ਅੰਤਰ-ਸਰਕਾਰੀ ਸਲਾਹ-ਮਸ਼ਵਰਿਆਂ ਨਾਲ ਦੁਵੱਲੇ ਸਬੰਧ ਗੂੜ੍ਹੇ ਹੋਏ 


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ-ਜਰਮਨੀ ਦਰਮਿਆਨ ਦੁਵੱਲੇ ਸਬੰਧ,  ਲੋਕਤੰਤਰ ਅਤੇ ਕਾਨੂੰਨ ਦੇ ਸ਼ਾਸਨ ਦੇ ਮੁੱਢਲੇ ਵਿਸ਼ਵਾਸ ’ਤੇ ਅਧਾਰਤ ਹਨ।

ਅੰਤਰ-ਸਰਕਾਰੀ ਸਲਾਹ-ਮਸ਼ਵਰੇ ਦੀ ਭੂਮਿਕਾ ਦੀ ਸ਼ਲਾਘਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਅਨੂਠੀ ਵਿਵਸਥਾ ਨੇ ਭਾਰਤ ਅਤੇ ਜਰਮਨੀ ਦਰਮਿਆਨ ਨਵੀਂ ਅਤੇ ਆਧੁਨਿਕ ਟੈਕਨੋਲੋਜੀ, ਈ-ਮੋਬਿਲਟੀ, ਫਿਊਲ ਸੈੱਲ ਟੈਕਨੋਲੋਜੀ, ਸਮਾਰਟ ਸਿਟੀ, ਅੰਤਰ-ਦੇਸ਼ੀ ਜਲਮਾਰਗ, ਸਮੁੰਦਰ ਤਟ ਪ੍ਰਬੰਧਨ, ਨਦੀਆਂ ਦੀ ਸਾਫ਼ ਸਫਾਈ, ਵਾਤਾਵਰਣ ਸੁਰੱਖਿਆ ਆਦਿ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕੀਤਾ ਹੈ ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਜਰਮਨ ਚਾਂਸਲਰ ਦੇ ਨਾਲ ਸੰਯੁਕਤ ਪ੍ਰੈੱਸ ਸੰਮੇਲਨ ਦੌਰਾਨ ਉਦਘਾਟਨੀ ਬਿਆਨ ਦੇ ਰਹੇ ਸਨ ।

ਜਰਮਨੀ ਦੀ ਚਾਂਸਲਰ ਡਾ. ਏਂਜਲਾ ਮਰਕੇਲ ਅਤੇ ਉਨ੍ਹਾਂ ਦੇ ਵਫ਼ਦ ਦਾ ਭਾਰਤ ਵਿੱਚ ਸੁਆਗਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਚਾਂਸਲਰ ਡਾ. ਮਰਕੇਲ ਨੇ ਭਾਰਤ-ਜਰਮਨੀ ਸਬੰਧਾਂ ਨੂੰ ਮਜ਼ਬੂਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਨੇ ਕਿਹਾ ਕਿ ਦੇਸ਼, ਐਕਸਪੋਰਟ ਕੰਟਰੋਲ ਸ਼ਾਸਨ ਪੱਧਤੀਆਂ ਅਤੇ ਹੋਰ ਅੰਤਰਰਾਸ਼ਟਰੀ ਫੋਰਮਾਂ ਵਿੱਚ ਭਾਰਤ ਦੀ ਮੈਂਬਰਸ਼ਿਪ ਦਾ ਸਮਰਥਨ ਦੇਣ ਲਈ ਜਰਮਨੀ ਦਾ ਸ਼ੁਕਰਗੁਜ਼ਾਰ ਹੈ ।

ਉਨ੍ਹਾਂ ਨੇ ਕਿਹਾ ਕਿ ਦੋਵੇਂ ਦੇਸ਼ ਸੁਰੱਖਿਆ ਪਰਿਸ਼ਦ, ਸੰਯੁਕਤ ਰਾਸ਼ਟਰ ਅਤੇ ਹੋਰ ਅੰਤਰਰਾਸ਼ਟਰੀ ਸੰਗਠਨਾਂ ਵਿੱਚ ਸੁਧਾਰ ਲਈ ਆਪਸੀ ਸਹਿਯੋਗ ਜਾਰੀ ਰੱਖਣਗੇ ।

 

https://twitter.com/PMOIndia/status/1190176782546165760

 

https://twitter.com/PMOIndia/status/1190176869175328768

 

https://twitter.com/PMOIndia/status/1190176988129976320

 

https://twitter.com/PMOIndia/status/1190177208607789056

 

https://twitter.com/PMOIndia/status/1190177327260418049

 

https://twitter.com/PMOIndia/status/1190177432763957249

 

https://twitter.com/PMOIndia/status/1190177559398342656

 

https://twitter.com/PMOIndia/status/1190177686561230853

 

https://twitter.com/PMOIndia/status/1190177758657146880

 

https://twitter.com/PMOIndia/status/1190177940278919168

 

https://twitter.com/PMOIndia/status/1190178022004944896

 

*****

ਵੀਆਰਆਰਕੇ/ਕੇਪੀ