ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਥਾਈਲੈਂਡ ਦੇ ਬੈਂਕਾਕ ਵਿੱਚ 16ਵੇਂ ਭਾਰਤ – ਆਸੀਆਨ ਸਿਖਰ ਸੰਮੇਲਨ ਵਿੱਚ ਹਿੱਸਾ ਲਿਆ ।
ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ 16ਵੇਂ ਭਾਰਤ – ਆਸੀਆਨ ਦਾ ਹਿੱਸਾ ਬਣਨ ‘ਤੇ ਖੁਸ਼ੀ ਪ੍ਰਗਟਾਈ । ਉਨ੍ਹਾਂ ਨੇ ਗਰਮਜੋਸ਼ੀ ਨਾਲ ਸੁਆਗਤ ਕਰਨ ਲਈ ਥਾਈਲੈਂਡ ਦਾ ਧੰਨਵਾਦ ਕੀਤਾ ਅਤੇ ਅਗਲੇ ਸਾਲ ਸਿਖਰ ਸੰਮੇਲਨ ਦੇ ਚੇਅਰਮੈਨ ਦੇ ਤੌਰ ‘ਤੇ ਜ਼ਿੰਮੇਦਾਰੀ ਲੈਣ ਲਈ ਵੀਅਤਨਾਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਐਕਟ ਈਸਟ ਪਾਲਿਸੀ ਭਾਰਤ – ਪ੍ਰਸ਼ਾਂਤ ਰਣਨੀਤੀ ਦਾ ਇੱਕ ਮਹੱਤਵਪੂਰਨ ਘਟਕ ਹੈ । ਉਨ੍ਹਾਂ ਕਿਹਾ ਕਿ ਆਸੀਆਨ ਐਕਟ ਈਸਟ ਪਾਲਿਸੀ ਦਾ ਕੇਂਦਰ ਹੈ। ਇੱਕ ਸਸ਼ਕਤ ਆਸੀਆਨ ਨਾਲ ਭਾਰਤ ਨੂੰ ਕਾਫ਼ੀ ਲਾਭ ਹੋਵੇਗਾ । ਸ਼੍ਰੀ ਮੋਦੀ ਨੇ ਧਰਤੀ, ਸਮੁੰਦਰ, ਵਾਯੂ ਅਤੇ ਡਿਜੀਟਲ ਸੰਪਰਕਤਾ ਵਿੱਚ ਸੁਧਾਰ ਲਿਆਉਣ ਲਈ ਉਠਾਏ ਗਏ ਕਦਮਾਂ ਬਾਰੇ ਚਰਚਾ ਕੀਤੀ । ਉਨ੍ਹਾਂ ਕਿਹਾ ਕਿ ਭੌਤਿਕ ਅਤੇ ਡਿਜੀਟਲ ਸੰਪਰਕਤਾ ਵਿੱਚ ਸੁਧਾਰ ਦੀ ਦ੍ਰਿਸ਼ਟੀ ਨਾਲ ਇੱਕ ਅਰਬ ਡਾਲਰ ਦਾ ਭਾਰਤੀ ਕਰਜ਼ਾ ਲਾਭਦਾਇਕ ਸਾਬਤ ਹੋਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਦੇ ਯਾਦਗਾਰੀ ਸਿਖਰ ਸੰਮੇਲਨ ਅਤੇ ਸਿੰਗਾਪੁਰ ਗ਼ੈਰ – ਰਸਮੀ ਸਿਖਰ ਸੰਮੇਲਨ ਦੇ ਫੈਸਲਿਆਂ ਦੇ ਲਾਗੂ ਹੋਣ ਨਾਲ ਭਾਰਤ ਅਤੇ ਆਸੀਆਨ ਇੱਕ – ਦੂਜੇ ਦੇ ਨੇੜੇ ਆਏ ਹਨ। ਭਾਰਤ ਅਤੇ ਆਸੀਆਨ ਲਈ ਆਪਸੀ ਲਾਭਦਾਇਕ ਖੇਤਰਾਂ ਵਿੱਚ ਸਹਿਯੋਗ ਅਤੇ ਸਾਂਝੇਦਾਰੀ ਵਧਾਉਣ ਲਈ ਭਾਰਤ ਇੱਛੁਕ ਹੈ । ਉਨ੍ਹਾਂ ਨੇ ਖੇਤੀਬਾੜੀ, ਖੋਜ, ਇੰਜੀਨੀਅਰਿੰਗ, ਵਿਗਿਆਨ ਅਤੇ ਸੂਚਨਾ ਅਤੇ ਸੰਚਾਰ ਟੈਕਨੋਲੋਜੀ ਦੇ ਖੇਤਰ ਵਿੱਚ ਸਾਂਝੇਦਾਰੀ ਵਧਾਉਣ ਅਤੇ ਸਮਰੱਥਾ ਨਿਰਮਾਣ ਲਈ ਦਿਲਚਸਪੀ ਦਿਖਾਈ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਮੁੰਦਰੀ ਸੁਰੱਖਿਆ ਅਤੇ ਨੀਲੀ ਅਰਥਵਿਵਸਥਾ ਦੇ ਖੇਤਰ ਵਿੱਚ ਸਹਿਯੋਗ ਵਧਾਉਣਾ ਚਾਹੁੰਦਾ ਹੈ । ਉਨ੍ਹਾਂ ਨੇ ਭਾਰਤ – ਆਸੀਆਨ ਐੱਫਟੀਏ ਦੀ ਸਮੀਖਿਆ ਬਾਰੇ ਹਾਲ ਦੇ ਫ਼ੈਸਲਾ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਇਸ ਨਾਲ ਦੋਹਾਂ ਦੇਸ਼ਾਂ ਦਰਮਿਆਨ ਆਰਥਿਕ ਸਾਂਝੇਦਾਰੀ ਵਿੱਚ ਸੁਧਾਰ ਹੋਵੇਗਾ ।
***
ਵੀਆਰਆਰਕੇ/ਐੱਸਐੱਚ
Addressing the India-ASEAN Summit in Bangkok. Watch. #ASEAN2019 https://t.co/meyETAd067
— Narendra Modi (@narendramodi) November 3, 2019