ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਵਡੀਆ, ਗੁਜਰਾਤ ਵਿੱਚ ਟੈਕਨੋਲੋਜੀ ਪ੍ਰਦਰਸ਼ਨੀ ਸਥਲ ਦਾ ਉਦਘਾਟਨ ਕੀਤਾ ।
ਟੈਕਨੋਲੋਜੀ ਪ੍ਰਦਰਸ਼ਨੀ ਸਥ ਲ ਵਿੱਚ ਪੁਲਿਸ ਅਤੇ ਅਰਝ ਸੈਨਿਕ ਬਲਾਂ ਦੇ ਘਾਤਕ ਅਤੇ ਗ਼ੈਰ – ਘਾਤਕ ਹਥਿਆਰਾਂ ਸਮੇਤ ਆਧੁਨਿਕ ਟੈਕਨੋਲੋਜੀ ਪ੍ਰਦਰਸ਼ਿਤ ਕੀਤੀ ਜਾਵੇਗੀ।
ਹਵਾਈ ਸੁਰੱਖਿਆ, ਅਰਧ ਸੈਨਿਕ ਬਲਾਂ ਦਾ ਆਧੁਨਿਕੀਕਰਨ, ਡਿਜੀਟਲ ਪਹਿਲ ਆਦਿ ਵਿਸ਼ਿਆਂ ਉੱਤੇ ਸੀਆਈਐੱਸਐੱਫ, ਸੀਆਰਪੀਐੱਫ, ਬੀਐੱਸਐੱਫ , ਐੱਨਐੱਸਜੀ ਅਤੇ ਕਈ ਰਾਜਾਂ ਦੇ ਪੁਲਿਸ ਦਲਾਂ ਨੇ ਆਧੁਨਿਕ ਟੈਕਨੋਲੋਜੀ ਦਾ ਪ੍ਰਦਰਸ਼ਨ ਕੀਤਾ ।
ਸੀਆਈਐੱਸਐੱਫ ਦਾ ਪ੍ਰਦਰਸ਼ਨ ਹਵਾਈ ਅੱਡਿਆਂ ‘ਤੇ ਚਿਹਰੇ ਦੀ ਪਹਿਚਾਣ ਪ੍ਰਣਾਲੀ ਨੂੰ ਆਧੁਨਿਕ ਟੈਕਨੋਲੋਜੀ ਨਾਲ ਜੋੜਨ ਉੱਤੇ ਅਧਾਰਿਤ ਸੀ ਜਦੋਂ ਕਿ ਐੱਨਐੱਸਜੀ ਨੇ ਸੁਰੱਖਿਆ ਕਿਟ, ਆਧੁਨਿਕ ਹਥਿਆਰ ਅਤੇ ਰਿਮੋਟ ਕੰਟਰੋਲ ਨਾਲ ਚਲਣ ਵਾਲੇ ਵਾਹਨਾਂ ਦਾ ਪ੍ਰਦਰਸ਼ਨ ਕੀਤਾ ।
ਗ੍ਰਿਹ ਮੰਤਰਾਲਾ ਨੇ ‘112’ ਦੀ ਪਹਿਲ ਨੂੰ ਪ੍ਰਮੁੱਖਤਾ ਨਾਲ ਦਿਖਾਇਆ। ਇਹ ਨੰਬਰ ਸਭ ਤਰ੍ਹਾਂ ਦੀਆਂ ਐਮਰਜੈਂਸੀ ਸੇਵਾਵਾਂ ਲਈ ਹੈ। ਲਿੰਗਕ ਅਪਰਾਧਾਂ ਉੱਤੇ ਰਾਸ਼ਟਅਰੀ ਡੇਟਾਬੇਸ , ਈ – ਮੁਲਾਕਾਤ ਅਤੇ ਹੋਰ ਡਿਜੀਟਲ ਪਹਿਲਾਂ ਗ੍ਰਿਹ ਮੰਤਰਾਲੇ ਦੀ ਪ੍ਰਦਰਸ਼ਨੀ ਦੇ ਮੁੱਖ ਅੰਸ਼ ਸਨ।
ਸੀਆਰਪੀਐੱਫ ਸਟਾੱਲ ਵਿੱਚ ਸੀਆਰਪੀਐੱਫ ਕਰਮਚਾਰੀਆਂ ਨੂੰ ਮਿਲੇ ਬਹਾਦਰੀ ਪੁਰਸਕਾਰਾਂ ਅਤੇ ਸਨਮਾਨਾਂ ਦਾ ਪ੍ਰਦਰਸ਼ਨ ਕੀਤਾ ਗਿਆ । ਅਰਧ ਸੈਨਿਕ ਬਲਾਂ ਦੇ 1939 ਤੋਂ ਲੈ ਕੇ ਹੁਣ ਤੱਕ ਦੇ ਇਤਿਹਾਸ ਨੂੰ ਵੀ ਦਿਖਾਇਆ ਗਿਆ । ਇਸ ਵਿੱਚ ਸੀਆਰਪੀਐੱਫ ਦੁਆਰਾ ਲੜੇ ਗਏ ਪ੍ਰਮੁੱਖ ਯੁੱਧ ਵੀ ਸ਼ਾਮਲ ਕੀਤੇ ਗਏ ਸਨ ।
ਪ੍ਰਧਾਨ ਮੰਤਰੀ, ਗੁਜਰਾਤ ਪੁਲਿਸ ਦੀ ਪ੍ਰਦਰਸ਼ਨੀ ਨੂੰ ਵੀ ਦੇਖਣ ਗਏ। ਇਸ ਪ੍ਰਦਰਸ਼ਨੀ ਵਿੱਚ ਵਿਸ਼ਵਾਸ ਪ੍ਰੋਜੈਕਟ ਅਤੇ ਆਧੁਨਿਕ ਟੈਕਨੋਲੋਜੀ ਨੂੰ ਦਿਖਾਇਆ ਗਿਆ ਸੀ । ਦਿੱਲੀ ਪੁਲਿਸ ਨੇ ਡਿਜੀਟਲ ਪਹਿਲਾਂ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਜਦੋਂ ਕਿ ਜੰਮੂ ਕਸ਼ਮੀਪਰ ਪੁਲਿਸ ਨੇ ਦੇਸ਼ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਲਈ ਵਰਤੇ ਜਾ ਰਹੇ ਸੁਰੱਖਿਆ ਵਾਹਨਾਂ ਦਾ ਪ੍ਰਦਰਸ਼ਨ ਕੀਤਾ ।
***
ਵੀਆਰਆਰਕੇ/ਐੱਸਐੱਚ/ਏਕੇ
At Kevadia, the Prime Minister attends an exhibition on integrating technology in policing. pic.twitter.com/RppdCjMxTX
— PMO India (@PMOIndia) October 31, 2019