Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

‘ਮਨ ਕੀ ਬਾਤ 2.0’ ਦੀ ਪੰਜਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (27.10.2019)


 

ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ! ਅੱਜ ਦੀਵਾਲੀ ਦਾ ਪਵਿੱਤਰ ਤਿਓਹਾਰ ਹੈ, ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਕਿਹਾ ਜਾਂਦਾ ਹੈ ਕਿ :

 

ਸ਼ੁਭਮ੍ ਕਰੋਤਿ ਕਲਿਆਣੰ ਆਰੋਗਯੰ ਧਨਸੰਪਦਾਮ।

ਸ਼ਤ੍ਰੁਬੁੱਧਿਵਿਨਾਸ਼ਾਯ ਦੀਪਜਯੋਤਿਰਨਮੋਸਤੁਤੇ।

 

(शुभम् करोति कल्याणं आरोग्यं धनसम्पदाम |

शत्रुबुद्धिविनाशाय दीपज्योतिर्नमोस्तुते | )

 

ਕਿੰਨਾ ਉੱਤਮ ਸੰਦੇਸ਼ ਹੈ। ਇਸ ਸਲੋਕ ਵਿੱਚ ਕਿਹਾ ਹੈ – ਪ੍ਰਕਾਸ਼ ਜੀਵਨ ਵਿੱਚ ਸੁੱਖ, ਸਿਹਤ ਅਤੇ ਸਮ੍ਰਿੱਧੀ ਲੈ ਕੇ ਆਉਂਦਾ ਹੈ, ਜੋ ਵਿਪਰੀਤ ਬੁੱਧੀ ਦਾ ਨਾਸ਼ ਕਰਕੇ ਸਦਬੁੱਧੀ ਦਿਖਾਉਂਦਾ ਹੈ। ਅਜਿਹੀ ਦਿੱਵਯਜਯੋਤੀ ਨੂੰ ਮੇਰਾ ਨਮਨ। ਇਸ ਦੀਵਾਲੀ ਨੂੰ ਯਾਦ ਰੱਖਣ ਦੇ ਲਈ ਇਸ ਨਾਲੋਂ ਬਿਹਤਰ ਵਿਚਾਰ ਹੋਰ ਕੀ ਹੋ ਸਕਦਾ ਹੈ ਕਿ ਅਸੀਂ ਪ੍ਰਕਾਸ਼ ਨੂੰ ਵਿਸਤਾਰ ਦੇਈਏ, Positivity ਦਾ ਪ੍ਰਸਾਰ ਕਰੀਏ ਅਤੇ ਦੁਸ਼ਮਣੀ ਦੀ ਭਾਵਨਾ ਨੂੰ ਹੀ ਨਸ਼ਟ ਕਰਨ ਦੀ ਪ੍ਰਾਰਥਨਾ ਕਰੀਏ। ਅੱਜ-ਕੱਲ੍ਹ ਦੁਨੀਆ ਦੇ ਅਨੇਕ ਦੇਸ਼ਾਂ ਵਿੱਚ ਦੀਵਾਲੀ ਮਨਾਈ ਜਾਂਦੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਸਿਰਫ਼ ਭਾਰਤੀ ਸਮਾਜ ਸ਼ਾਮਿਲ ਹੁੰਦਾ ਹੈ, ਅਜਿਹਾ ਨਹੀਂ ਹੈ, ਬਲਕਿ ਹੁਣ ਕਈ ਦੇਸ਼ਾਂ ਦੀਆਂ ਸਰਕਾਰਾਂ, ਉੱਥੋਂ ਦੇ ਨਾਗਰਿਕ, ਉੱਥੋਂ ਦੇ ਸਮਾਜਿਕ ਸੰਗਠਨ ਦੀਵਾਲੀ ਨੂੰ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਉਂਦੇ ਹਨ। ਇੱਕ ਤਰ੍ਹਾਂ ਨਾਲ ਉੱਥੇ ਭਾਰਤਖੜ੍ਹਾ ਕਰ ਦਿੰਦੇ ਹਨ।

ਸਾਥੀਓ! ਦੁਨੀਆ ਵਿੱਚ festival tourism ਦਾ ਆਪਣਾ ਹੀ ਆਕਰਸ਼ਣ ਹੈ। ਸਾਡਾ ਭਾਰਤ ਜੋ country of festivals ਹੈ, ਉਸ ਵਿੱਚ festival tourism ਦੀਆਂ ਵੀ ਅਪਾਰ ਸੰਭਾਵਨਾਵਾਂ ਹਨ। ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਹੋਲੀ ਹੋਵੇ, ਦੀਵਾਲੀ ਹੋਵੇ, ਓਣਮ ਹੋਵੇ, ਪੋਂਗਲ ਹੋਵੇ, ਬਿਹੁ ਹੋਵੇ, ਇਨ੍ਹਾਂ  ਸਾਰੇ ਤਿਓਹਾਰਾਂ ਦਾ ਪ੍ਰਸਾਰ ਕਰੀਏ ਅਤੇ ਤਿਓਹਾਰਾਂ ਦੀ ਖੁਸ਼ੀ ਵਿੱਚ ਹੋਰ ਰਾਜਾਂ, ਹੋਰ ਦੇਸ਼ਾਂ ਦੇ ਲੋਕਾਂ ਨੂੰ ਵੀ ਸ਼ਾਮਿਲ ਕਰੀਏ। ਸਾਡੇ ਇੱਥੇ ਤਾਂ ਹਰ ਰਾਜ, ਹਰ ਖੇਤਰ ਦੇ ਆਪਣੇ-ਆਪਣੇ ਇੰਨੇ ਭਿੰਨ-ਭਿੰਨ ਉਤਸਵ ਹੁੰਦੇ ਹਨ – ਦੂਸਰੇ ਦੇਸ਼ਾਂ ਦੇ ਲੋਕਾਂ ਦੀ ਤਾਂ ਇਨ੍ਹਾਂ ਵਿੱਚ ਬਹੁਤ ਦਿਲਚਸਪੀ ਹੁੰਦੀ ਹੈ। ਇਸ ਲਈ ਭਾਰਤ ਵਿੱਚ festival tourism ਵਧਾਉਣ ਵਿੱਚ, ਦੇਸ਼ ਦੇ ਬਾਹਰ ਰਹਿਣ ਵਾਲੇ ਭਾਰਤੀਆਂ ਦੀ ਭੂਮਿਕਾ ਵੀ ਬਹੁਤ ਅਹਿਮ ਹੈ।

 

ਮੇਰੇ ਪਿਆਰੇ ਦੇਸ਼ਵਾਸੀਓ, ਪਿਛਲੀ ਮਨ ਕੀ ਬਾਤਵਿੱਚ ਅਸੀਂ ਤੈਅ ਕੀਤਾ ਸੀ ਕਿ ਇਸ ਦੀਵਾਲੀ ਤੇ ਕੁਝ ਵੱਖ ਕਰਾਂਗੇ। ਮੈਂ ਕਿਹਾ ਸੀ – ਆਓ ਅਸੀਂ ਸਾਰੇ ਇਸ ਦੀਵਾਲੀ ਤੇ ਭਾਰਤ ਦੀ ਨਾਰੀ ਸ਼ਕਤੀ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ celebrate ਕਰੀਏ, ਯਾਨੀ ਭਾਰਤ ਦੀ ਲਕਸ਼ਮੀ ਦਾ ਸਨਮਾਨ ਅਤੇ ਵੇਖਦਿਆਂ ਹੀ ਵੇਖਦਿਆਂ ਇਸ ਦੇ ਤੁਰੰਤ ਬਾਅਦ Social Media ‘ਤੇ ਅਨੇਕਾਂ inspirational stories ਦਾ ਅੰਬਾਰ ਲੱਗ ਗਿਆ। Warangal ਦੇ Kodipaka Ramesh ਨੇ Namoapp ‘ਤੇ ਲਿਖਿਆ ਕਿ ਮੇਰੀ ਮਾਂ ਮੇਰੀ ਸ਼ਕਤੀ ਹੈ। Nineteen Ninty, 1990 ਵਿੱਚ ਜਦੋਂ ਮੇਰੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਸੀ ਤਾਂ ਮੇਰੀ ਮਾਂ ਨੇ ਹੀ ਪੰਜ ਬੇਟਿਆਂ ਦੀ ਜ਼ਿੰਮੇਵਾਰੀ ਚੁੱਕੀ। ਅੱਜ ਅਸੀਂ ਪੰਜੇ ਭਰਾ ਚੰਗੇ Profession ਵਿੱਚ ਹਾਂ। ਮੇਰੀ ਮਾਂ ਹੀ ਮੇਰੇ ਲਈ ਭਗਵਾਨ ਹੈ, ਮੇਰੇ ਲਈ ਸਭ ਕੁਝ ਹੈ ਅਤੇ ਉਹ ਸਹੀ ਅਰਥਾਂ ਵਿੱਚ ਭਾਰਤ ਦੀ ਲਕਸ਼ਮੀ ਹੈ।

 

ਰਮੇਸ਼ ਜੀ, ਤੁਹਾਡੀ ਮਾਤਾ ਜੀ ਨੂੰ ਮੇਰਾ ਪ੍ਰਣਾਮ। Twitter ‘ਤੇ active ਰਹਿਣ ਵਾਲੀ ਗੀਤਿਕਾ ਸਵਾਮੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲਈ ਮੇਜਰ ਖੁਸ਼ਬੂ ਕੰਵਰ ਭਾਰਤ ਦੀ ਲਕਸ਼ਮੀ ਹੈ‘, ਜੋ bus conductor ਦੀ ਬੇਟੀ ਹੈ ਅਤੇ ਉਨ੍ਹਾਂ ਨੇ ਅਸਮ Rifles ਦੀ All Women ਟੁਕੜੀ ਦੀ ਅਗਵਾਈ ਕੀਤੀ ਸੀ। ਕਵਿਤਾ ਤਿਵਾੜੀ ਜੀ ਦੇ ਲਈ ਤਾਂ ਭਾਰਤ ਦੀ ਲਕਸ਼ਮੀ, ਉਨ੍ਹਾਂ ਦੀ ਬੇਟੀ ਹੈ ਜੋ ਉਨ੍ਹਾਂ ਦੀ ਤਾਕਤ ਵੀ ਹੈ। ਉਨ੍ਹਾਂ ਨੂੰ ਫ਼ਖਰ ਹੈ ਕਿ ਉਨ੍ਹਾਂ ਦੀ ਬੇਟੀ ਬਿਹਤਰੀਨ Painting ਕਰਦੀ ਹੈ। ਉਸ ਨੇ CLAT ਦੇ ਇਮਤਿਹਾਨ ਵਿੱਚ ਬਹੁਤ ਚੰਗਾ Rank ਵੀ ਹਾਸਿਲ ਕੀਤਾ ਹੈ। ਉੱਥੇ ਹੀ ਮੇਘਾ ਜੈਨ ਜੀ ਨੇ ਲਿਖਿਆ ਹੈ ਕਿ Ninty Two Year, 92 ਸਾਲ ਦੀ ਇਕ ਬਜ਼ੁਰਗ ਔਰਤ ਸਾਲਾਂ ਤੋਂ ਗਵਾਲੀਅਰ ਰੇਲਵੇ ਸਟੇਸ਼ਨ ਤੇ ਯਾਤਰੀਆਂ ਨੂੰ ਮੁਫ਼ਤ ਵਿੱਚ ਪਾਣੀ ਪਿਲਾਉਂਦੀ ਹੈ। ਮੇਘਾ ਜੀ, ਇਸ ਭਾਰਤ ਦੀ ਲਕਸ਼ਮੀ ਦੀ ਨਿਮਰਤਾ ਅਤੇ ਕਰੁਣਾ ਨਾਲ ਕਾਫੀ ਪ੍ਰੇਰਿਤ ਹੋਈ ਹੈ। ਅਜਿਹੀਆਂ ਅਨੇਕ ਕਹਾਣੀਆਂ ਲੋਕਾਂ ਨੇ ਸ਼ੇਅਰ ਕੀਤੀਆਂ ਹਨ। ਤੁਸੀਂ ਜ਼ਰੂਰ ਪੜ੍ਹੋ, ਪ੍ਰੇਰਣਾ ਲਓ ਅਤੇ ਖੁਦ ਵੀ ਅਜਿਹਾ ਕੁਝ ਆਪਣੇ ਆਲੇ-ਦੁਆਲੇ ਤੋਂ ਸ਼ੇਅਰ ਕਰੋ ਅਤੇ ਮੇਰਾ, ਭਾਰਤ ਦੀਆਂ ਇਨ੍ਹਾਂ ਸਾਰੀਆਂ ਲਕਸ਼ਮੀਆਂ ਨੂੰ ਆਦਰਪੂਰਵਕ ਨਮਨ ਹੈ।

 

ਮੇਰੇ ਪਿਆਰੇ ਦੇਸ਼ਵਾਸੀਓ, 17ਵੀਂ ਸ਼ਤਾਬਦੀ ਦੀ ਬੇਹੱਦ ਪ੍ਰਸਿੱਧ ਕਵਿਤਰੀ ਸਾਂਚੀ ਹੋਨੰਮਾ (Sanchi Honnamma), ਉਨ੍ਹਾਂ ਨੇ 17ਵੀਂ ਸ਼ਤਾਬਦੀ ਵਿੱਚ ਕੰਨੜ ਭਾਸ਼ਾ ਚ ਇੱਕ ਕਵਿਤਾ ਲਿਖੀ ਸੀ। ਉਹ ਭਾਵ, ਉਹ ਸ਼ਬਦ ਭਾਰਤ ਦੀ ਹਰ ਲਕਸ਼ਮੀ, ਇਹ ਜੋ ਅਸੀਂ ਗੱਲ ਕਰ ਰਹੇ ਹਾਂ ਨਾ! ਅਜਿਹਾ ਲਗਦਾ ਹੈ ਜਿਵੇਂ ਕਿ ਉਸ ਦਾ foundation 17ਵੀਂ ਸ਼ਤਾਬਦੀ ਵਿੱਚ ਹੀ ਰਚ ਦਿੱਤਾ ਗਿਆ ਸੀ। ਕਿੰਨੇ ਵਧੀਆ ਸ਼ਬਦ, ਕਿੰਨੇ ਵਧੀਆ ਭਾਵ ਅਤੇ ਕਿੰਨੇ ਉੱਤਮ ਵਿਚਾਰ ਕੰਨੜ ਭਾਸ਼ਾ ਦੀ ਇਸ ਕਵਿਤਾ ਵਿੱਚ ਹਨ।

 

ਪੈਨਿੰਦਾ ਪਰਮੇਗੋਂਡਨੂ ਹਿਮਾਵੰਤਨੁ,

 

ਪੈਨਿੰਦਾ ਭ੍ਰਿਗੁ ਪਰਚੀਦਾਨੁ

 

ਪੈਨਿੰਦਾ ਜਨਕਰਾਯਨੁ ਜਸੁਵਲੇਨਦਨੂ

 

( पैन्निदा पर्मेगोंडनू हिमावंतनु,

पैन्निदा भृगु पर्चिदानु

पैन्निदा जनकरायनु जसुवलीदनू

(Penninda permegondanu himavantanu.

Penninda broohu perchidanu

Penninda janakaraayanu jasuvalendanu)   )

 

ਅਰਥਾਤ ਹਿਮਵੰਤ ਯਾਨੀ ਪਰਬਤ ਰਾਜਾ ਨੇ ਆਪਣੀ ਬੇਟੀ ਪਾਰਵਤੀ ਦੇ ਕਾਰਨ, ਰਿਸ਼ੀ ਭ੍ਰਿਗੂ ਨੇ ਆਪਣੀ ਬੇਟੀ ਲਕਸ਼ਮੀ ਦੇ ਕਾਰਨ ਅਤੇ ਰਾਜਾ ਜਨਕ ਨੇ ਆਪਣੀ ਬੇਟੀ ਸੀਤਾ ਦੇ ਕਾਰਨ ਪ੍ਰਸਿੱਧੀ ਪ੍ਰਾਪਤ ਕੀਤੀ। ਸਾਡੀਆਂ ਬੇਟੀਆਂ ਸਾਡਾ ਮਾਣ ਹਨ ਅਤੇ ਇਨ੍ਹਾਂ ਬੇਟੀਆਂ ਦੀ ਮਹਿਮਾ ਨਾਲ ਹੀ ਸਾਡੇ ਸਮਾਜ ਦੀ ਇੱਕ ਮਜ਼ਬੂਤ ਪਹਿਚਾਣ ਹੈ ਅਤੇ ਉਸ ਦਾ ਉੱਜਲ ਭਵਿੱਖ ਹੈ।

 

ਮੇਰੇ ਪਿਆਰੇ ਦੇਸ਼ਵਾਸੀਓ, 12 ਨਵੰਬਰ, 2019 – ਇਹ ਉਹ ਦਿਨ ਹੈ, ਜਿਸ ਦਿਨ ਦੁਨੀਆ ਭਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਮਨਾਇਆ ਜਾਵੇਗਾ। ਗੁਰੂ ਨਾਨਕ ਦੇਵ ਜੀ ਦਾ ਪ੍ਰਭਾਵ ਭਾਰਤ ਵਿੱਚ ਹੀ ਨਹੀਂ, ਬਲਕਿ ਪੂਰੇ ਵਿਸ਼ਵ ਵਿੱਚ ਹੈ। ਦੁਨੀਆ ਦੇ ਕਈ ਦੇਸ਼ਾਂ ਵਿੱਚ ਸਾਡੇ ਸਿੱਖ ਭੈਣ-ਭਰਾ ਵਸੇ ਹੋਏ ਹਨ ਜੋ ਗੁਰੂ ਨਾਨਕ ਦੇਵ ਜੀ ਦੇ ਆਦਰਸ਼ਾਂ ਪ੍ਰਤੀ ਪੂਰਨ ਰੂਪ ਨਾਲ ਸਮਰਪਿਤ ਹਨ। ਮੈਂ ਵੈਨਕੂਵਰ (Vancouver) ਅਤੇ ਤਹਿਰਾਨ (Tehran) ਵਿੱਚ ਗੁਰਦੁਆਰਿਆਂ ਦੀਆਂ ਆਪਣੀਆਂ ਯਾਤਰਾਵਾਂ ਨੂੰ ਕਦੇ ਨਹੀਂ ਭੁੱਲ ਸਕਦਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਚ ਅਜਿਹਾ ਬਹੁਤ ਕੁਝ ਹੈ, ਜਿਸ ਨੂੰ ਮੈਂ ਤੁਹਾਡੇ ਨਾਲ ਸਾਂਝਾ ਕਰ ਸਕਦਾ ਹਾਂ, ਲੇਕਿਨ ਇਸ ਦੇ ਲਈ ਮਨ ਕੀ ਬਾਤਦੇ ਕਈ episode ਲਗ ਜਾਣਗੇ। ਉਨ੍ਹਾਂ ਨੇ ਸੇਵਾ ਨੂੰ ਹਮੇਸ਼ਾ ਸਭ ਤੋਂ ਉੱਤਮ ਸਮਝਿਆ। ਗੁਰੂ ਨਾਨਕ ਦੇਵ ਜੀ ਮੰਨਦੇ ਸਨ ਕਿ ਨਿਸ਼ਕਾਮ ਭਾਵ ਨਾਲ ਕੀਤੇ ਗਏ ਸੇਵਾ ਕਾਰਜ ਦੀ ਕੋਈ ਕੀਮਤ ਨਹੀਂ ਹੋ ਸਕਦੀ। ਉਹ ਛੂਤਛਾਤ ਵਰਗੀ ਸਮਾਜਿਕ ਬੁਰਾਈ ਦੇ ਖ਼ਿਲਾਫ਼ ਮਜ਼ਬੂਤੀ ਨਾਲ ਖੜ੍ਹੇ ਰਹੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਸੰਦੇਸ਼ ਦੁਨੀਆ ਵਿੱਚ, ਦੂਰ-ਦੂਰ ਤੱਕ ਪਹੁੰਚਾਇਆ। ਉਹ ਆਪਣੇ ਸਮੇਂ ਵਿੱਚ ਸਭ ਤੋਂ ਜ਼ਿਆਦਾ ਯਾਤਰਾ ਕਰਨ ਵਾਲਿਆਂ ਵਿੱਚੋਂ ਸਨ। ਉਹ ਕਈ ਸਥਾਨਾਂ ਤੇ ਗਏ ਅਤੇ ਜਿੱਥੇ ਵੀ ਗਏ, ਉੱਥੇ ਆਪਣੀ ਸਰਲਤਾ, ਨਿਮਰਤਾ, ਸਾਦਗੀ – ਉਨ੍ਹਾਂ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਗੁਰੂ ਨਾਨਕ ਦੇਵ ਜੀ ਨੇ ਕਈ ਮਹੱਤਵਪੂਰਨ ਧਾਰਮਿਕ ਯਾਤਰਾਵਾਂ ਕੀਤੀਆਂ, ਜਿਨ੍ਹਾਂ ਨੂੰ ਉਦਾਸੀਕਿਹਾ ਜਾਂਦਾ ਹੈ। ਸਦਭਾਵਨਾ ਤੇ ਸਮਾਨਤਾ ਦਾ ਸੰਦੇਸ਼ ਲੈ ਕੇ ਉਹ ਉੱਤਰ ਹੋਵੇ ਜਾਂ ਦੱਖਣ, ਪੂਰਬ ਹੋਵੇ ਜਾਂ ਪੱਛਮ – ਹਰ ਦਿਸ਼ਾ ਵਿੱਚ ਗਏ। ਹਰ ਜਗ੍ਹਾ ਲੋਕਾਂ ਨੂੰ, ਸੰਤਾਂ ਅਤੇ ਰਿਸ਼ੀਆਂ ਨੂੰ ਮਿਲੇ, ਮੰਨਿਆ ਜਾਂਦਾ ਹੈ ਕਿ ਅਸਮ ਦੇ ਬਹੁਤ ਪ੍ਰਸਿੱਧ ਸੰਤ ਸ਼ੰਕਰ ਦੇਵ ਜੀ ਵੀ ਉਨ੍ਹਾਂ ਤੋਂ ਪ੍ਰੇਰਿਤ ਹੋਏ ਸਨ। ਉਨ੍ਹਾਂ ਨੇ ਹਰਿਦੁਆਰ ਦੀ ਪਵਿੱਤਰ ਭੂਮੀ ਦੀ ਯਾਤਰਾ ਕੀਤੀ। ਕਾਸ਼ੀ ਵਿੱਚ ਇੱਕ ਪਵਿੱਤਰ ਸਥਾਨ, ਗੁਰੂ ਬਾਗ਼ ਗੁਰਦੁਆਰਾ – ਅਜਿਹਾ ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਉੱਥੇ ਰੁਕੇ ਸਨ। ਉਹ ਬੌਧ ਧਰਮ ਨਾਲ ਜੁੜੇ ਰਾਜਗੀਰਅਤੇ ਗਯਾਵਰਗੇ ਧਾਰਮਿਕ ਸਥਾਨਾਂ ਤੇ ਵੀ ਗਏ ਸਨ। ਦੱਖਣ ਵਿੱਚ ਗੁਰੂ ਨਾਨਕ ਦੇਵ ਜੀ ਨੇ, ਸ੍ਰੀਲੰਕਾ ਤੱਕ ਦੀ ਯਾਤਰਾ ਕੀਤੀ। ਕਰਨਾਟਕ ਵਿੱਚ ਬਿਦਰ ਦੀ ਯਾਤਰਾ ਦੇ ਦੌਰਾਨ, ਗੁਰੂ ਨਾਨਕ ਦੇਵ ਜੀ ਨੇ ਹੀ ਉੱਥੇ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਸੀ। ਬਿਦਰ ਵਿੱਚ ਗੁਰੂ ਨਾਨਕ ਝੀਰਾ ਸਾਹਿਬਨਾਮ ਦਾ ਇੱਕ ਪ੍ਰਸਿੱਧ ਸਥਾਨ ਹੈ ਜੋ ਗੁਰੂ ਨਾਨਕ ਦੇਵ ਜੀ ਦੀ – ਸਾਨੂੰ ਯਾਦ ਵੀ ਦਿਵਾਉਂਦਾ ਹੈ, ਉਨ੍ਹਾਂ ਨੂੰ ਹੀ ਇਹ ਸਮਰਪਿਤ ਹੈ। ਇੱਕ ਉਦਾਸੀ ਦੇ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਉੱਤਰ ਵਿੱਚ, ਕਸ਼ਮੀਰ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕੇ ਦੀ ਵੀ ਯਾਤਰਾ ਕੀਤੀ। ਇਸ ਨਾਲ ਸਿੱਖ ਅਨੁਯਾਈਆਂ ਅਤੇ ਕਸ਼ਮੀਰ ਵਿੱਚ ਕਾਫੀ ਮਜ਼ਬੂਤ ਸਬੰਧ ਸਥਾਪਿਤ ਹੋਇਆ। ਗੁਰੂ ਨਾਨਕ ਦੇਵ ਜੀ ਤਿੱਬਤ ਵੀ ਗਏ, ਜਿੱਥੋਂ ਦੇ ਲੋਕਾਂ ਨੇ ਉਨ੍ਹਾਂ ਨੂੰ ਗੁਰੂਮੰਨਿਆ। ਉਹ ਉਜ਼ਬੇਕਿਸਤਾਨ ਵਿੱਚ ਵੀ ਪੂਜਨੀਕ ਹਨ, ਜਿੱਥੇ ਉਨ੍ਹਾਂ ਨੇ ਯਾਤਰਾ ਕੀਤੀ ਸੀ। ਆਪਣੀ ਇੱਕ ਉਦਾਸੀ ਦੇ ਦੌਰਾਨ ਉਨ੍ਹਾਂ ਨੇ ਵੱਡੇ ਪੈਮਾਨੇ ਤੇ ਇਸਲਾਮਿਕ ਦੇਸ਼ਾਂ ਦੀ ਵੀ ਯਾਤਰਾ ਕੀਤੀ ਸੀ, ਜਿਸ ਵਿੱਚ Saudi Arab, Iraq ਅਤੇ Afghanistan ਵੀ ਸ਼ਾਮਿਲ ਹੈ। ਉਹ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਵਸੇ, ਜਿਨ੍ਹਾਂ ਨੇ ਪੂਰੀ ਸ਼ਰਧਾ ਦੇ ਨਾਲ ਉਨ੍ਹਾਂ ਦੇ ਉਪਦੇਸ਼ਾਂ ਦਾ ਪਾਲਣ ਕੀਤਾ ਅਤੇ ਅੱਜ ਵੀ ਕਰ ਰਹੇ ਹਨ। ਅਜੇ ਕੁਝ ਦਿਨ ਪਹਿਲਾਂ ਹੀ ਲਗਭਗ 85 ਦੇਸ਼ਾਂ ਦੇ Eighty Five Countries ਦੇ ਰਾਜਦੂਤ ਦਿੱਲੀ ਤੋਂ ਅੰਮ੍ਰਿਤਸਰ ਗਏ ਸਨ, ਉੱਥੇ ਉਨ੍ਹਾਂ ਨੇ ਅੰਮ੍ਰਿਤਸਰ ਦੇ ਸਵਰਨ ਮੰਦਿਰ ਦੇ ਦਰਸ਼ਨ ਕੀਤੇ ਅਤੇ ਇਹ ਸਭ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਕਾਰਨ ਸੰਭਵ ਹੋਇਆ ਸੀ। ਉੱਥੇ ਇਨ੍ਹਾਂ ਸਾਰੇ ਰਾਜਦੂਤਾਂ ਨੇ Golden Temple ਦੇ ਦਰਸ਼ਨ ਤਾਂ ਕੀਤੇ ਹੀ, ਉਨ੍ਹਾਂ ਨੂੰ ਸਿੱਖ ਪ੍ਰੰਪਰਾ ਅਤੇ ਸੰਸਕ੍ਰਿਤੀ ਦੇ ਬਾਰੇ ਵੀ ਜਾਣਨ ਦਾ ਮੌਕਾ ਮਿਲਿਆ। ਇਸ ਦੇ ਬਾਅਦ ਕਈ ਰਾਜਦੂਤਾਂ ਨੇ Social Media ‘ਤੇ ਉੱਥੋਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਬੜੇ ਮਾਣਮੱਤੇ ਚੰਗੇ ਅਨੁਭਵਾਂ ਨੂੰ ਵੀ ਲਿਖਿਆ। ਮੇਰੀ ਕਾਮਨਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸਾਨੂੰ ਉਨ੍ਹਾਂ ਦੇ ਵਿਚਾਰਾਂ ਅਤੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਉਤਾਰਨ ਦੀ ਹੋਰ ਜ਼ਿਆਦਾ ਪ੍ਰੇਰਣਾ ਦੇਵੇ। ਇੱਕ ਵਾਰ ਫਿਰ ਮੈਂ ਸੀਸ ਝੁਕਾਅ ਕੇ ਗੁਰੂ ਨਾਨਕ ਦੇਵ ਜੀ ਨੂੰ ਨਮਨ ਕਰਦਾ ਹਾਂ।

 

ਮੇਰੇ ਪਿਆਰੇ ਭੈਣੋ ਤੇ ਭਰਾਵੋ, ਮੈਨੂੰ ਵਿਸ਼ਵਾਸ ਹੈ ਕਿ 31 ਅਕਤੂਬਰ ਦੀ ਤਾਰੀਖ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਯਾਦ ਹੋਵੇਗੀ। ਇਹ ਦਿਨ ਭਾਰਤ ਦੇ ਲੋਹਪੁਰਸ਼ ਸ. ਵੱਲਭ ਭਾਈ ਪਟੇਲ ਦੀ ਜਨਮ ਜਯੰਤੀ ਦਾ ਹੈ ਜੋ ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ ਪਿਰੋਣ ਵਾਲੇ ਮਹਾਨਾਇਕ ਸਨ। ਸਰਦਾਰ ਪਟੇਲ ਵਿੱਚ ਜਿੱਥੇ ਲੋਕਾਂ ਨੂੰ ਇਕਜੁੱਟ ਕਰਨ ਦੀ ਅਨੋਖੀ ਸਮਰੱਥਾ ਸੀ, ਉੱਥੇ ਹੀ ਉਹ ਉਨ੍ਹਾਂ ਲੋਕਾਂ ਨਾਲ ਵੀ ਤਾਲਮੇਲ ਬਿਠਾ ਲੈਂਦੇ ਸਨ, ਜਿਨ੍ਹਾਂ ਨਾਲ ਵਿਚਾਰਕ ਮਤਭੇਦ ਹੁੰਦੇ ਸਨ। ਸਰਦਾਰ ਪਟੇਲ ਛੋਟੀ ਤੋਂ ਛੋਟੀ ਚੀਜ਼ ਨੂੰ ਵੀ ਬਹੁਤ ਗਹਿਰਾਈ ਨਾਲ ਦੇਖਦੇ ਸਨ, ਪਰਖਦੇ ਸਨ। ਸਹੀ ਅਰਥਾਂ ਵਿੱਚ, ਉਹ Man of detail ਸਨ। ਇਸ ਦੇ ਨਾਲ ਹੀ ਉਹ ਸੰਗਠਨ ਕੌਸ਼ਲ ਵਿੱਚ ਵੀ ਨਿਪੁੰਨ ਸਨ। ਯੋਜਨਾਵਾਂ ਨੂੰ ਤਿਆਰ ਕਰਨ ਅਤੇ ਰਣਨੀਤੀ ਬਣਾਉਣ ਵਿੱਚ ਉਨ੍ਹਾਂ ਨੂੰ ਮੁਹਾਰਤ ਹਾਸਿਲ ਸੀ। ਸਰਦਾਰ ਸਾਹਿਬ ਦੀ ਕਾਰਜਸ਼ੈਲੀ ਦੇ ਵਿਸ਼ੇ ਵਿੱਚ ਜਦੋਂ ਪੜ੍ਹਦੇ ਹਾਂ, ਸੁਣਦੇ ਹਾਂ ਤਾਂ ਪਤਾ ਲਗਦਾ ਹੈ ਕਿ Planning ਕਿੰਨੀ ਜ਼ਬਰਦਸਤ ਹੁੰਦੀ ਸੀ। 1921 ਵਿੱਚ Ninteen Twenty One ਵਿੱਚ ਅਹਿਮਦਾਬਾਦ ਚ ਕਾਂਗਰਸ ਦੇ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਦੇਸ਼ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਡੈਲੀਗੇਟਸ ਪਹੁੰਚਣ ਵਾਲੇ ਸਨ। ਸਮਾਗਮ ਦੀ ਸਾਰੀ ਵਿਵਸਥਾ ਦੀ ਜ਼ਿੰਮੇਵਾਰੀ ਸਰਦਾਰ ਪਟੇਲ ਤੇ ਸੀ। ਇਸ ਮੌਕੇ ਦਾ ਉਪਯੋਗ ਉਨ੍ਹਾਂ ਨੇ ਸ਼ਹਿਰ ਵਿੱਚ ਪਾਣੀ Supply ਦੇ Network ਨੂੰ ਸੁਧਾਰਨ ਦੇ ਲਈ ਵੀ ਕੀਤਾ। ਇਹ ਨਿਸ਼ਚਿਤ ਕੀਤਾ ਕਿ ਕਿਸੇ ਨੂੰ ਵੀ ਪਾਣੀ ਦੀ ਦਿੱਕਤ ਨਾ ਹੋਵੇ। ਇਹੀ ਨਹੀਂ, ਉਨ੍ਹਾਂ ਨੂੰ ਇਸ ਗੱਲ ਦਾ ਵੀ ਫ਼ਿਕਰ ਸੀ ਕਿ ਸਮਾਗਮ ਸਥਾਨ ਤੋਂ ਕਿਸੇ ਡੈਲੀਗੇਟ ਦਾ ਸਮਾਨ ਜਾਂ ਉਸ ਦੇ ਜੁੱਤੇ ਚੋਰੀ ਨਾ ਹੋ ਜਾਣ ਅਤੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਦਾਰ ਪਟੇਲ ਨੇ ਜੋ ਕੀਤਾ, ਉਹ ਜਾਣ ਕੇ ਤੁਹਾਨੂੰ ਬਹੁਤ ਹੈਰਾਨੀ ਹੋਵੇਗੀ। ਉਨ੍ਹਾਂ ਨੇ ਕਿਸਾਨਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਖਾਦੀ ਦੇ ਬੈਗ ਬਣਾਉਣ ਦਾ ਅਨੁਰੋਧ ਕੀਤਾ। ਕਿਸਾਨਾਂ ਨੇ ਬੈਗ ਬਣਾਏ ਅਤੇ ਪ੍ਰਤੀਨਿਧੀਆਂ ਨੂੰ ਵੇਚੇ। ਇਨ੍ਹਾਂ bags ਵਿੱਚ ਜੁੱਤੇ ਪਾ ਕੇ ਆਪਣੇ ਨਾਲ ਰੱਖਣ ਨਾਲ delegates ਦੇ ਮਨਾਂ ਵਿੱਚੋਂ ਜੁੱਤੇ ਚੋਰੀ ਹੋਣ ਦੀ tension ਖਤਮ ਹੋ ਗਈ, ਉੱਥੇ ਹੀ ਦੂਸਰੇ ਪਾਸੇ ਖਾਦੀ ਦੀ ਵਿਕਰੀ ਵਿੱਚ ਵੀ ਕਾਫੀ ਵਾਧਾ ਹੋਇਆ। ਸੰਵਿਧਾਨ ਸਭਾ ਵਿੱਚ ਵਰਨਣਯੋਗ ਭੂਮਿਕਾ ਨਿਭਾਉਣ ਦੇ ਲਈ ਸਾਡਾ ਦੇਸ਼ ਸਰਦਾਰ ਪਟੇਲ ਦਾ ਹਮੇਸ਼ਾ ਰਿਣੀ ਰਹੇਗਾ। ਉਨ੍ਹਾਂ ਨੇ ਮੌਲਿਕ ਅਧਿਕਾਰਾਂ ਨੂੰ ਨਿਸ਼ਚਿਤ ਕਰਨ ਦਾ ਮਹੱਤਵਪੂਰਨ ਕੰਮ ਕੀਤਾ, ਤਾਂ ਜੋ ਜਾਤੀ ਅਤੇ ਸੰਪ੍ਰਦਾਇ ਦੇ ਅਧਾਰ ਤੇ ਹੋਣ ਵਾਲੇ ਕਿਸੇ ਵੀ ਭੇਦਭਾਵ ਦੀ ਗੁੰਜਾਇਸ਼ ਨਾ ਬਚੇ।

 

ਸਾਥੀਓ, ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਦੇ ਰੂਪ ਵਿੱਚ ਸਰਦਾਰ ਵੱਲਭ ਭਾਈ ਪਟੇਲ ਨੇ ਰਿਆਸਤਾਂ ਨੂੰ ਇੱਕ ਕਰਨ ਦਾ ਇੱਕ ਬਹੁਤ ਵੱਡਾ ਮਹੱਤਵਪੂਰਨ ਅਤੇ ਇਤਿਹਾਸਿਕ ਕੰਮ ਕੀਤਾ। ਸਰਦਾਰ ਵੱਲਭ ਭਾਈ ਦੀ ਇਹ ਹੀ ਵਿਸ਼ੇਸ਼ਤਾ ਸੀ, ਜਿਨ੍ਹਾਂ ਦੀ ਨਜ਼ਰ ਹਰ ਘਟਨਾ ਤੇ ਟਿਕੀ ਸੀ। ਇੱਕ ਪਾਸੇ ਉਨ੍ਹਾਂ ਦੀ ਨਜ਼ਰ ਹੈਦਰਾਬਾਦ, ਜੂਨਾਗੜ੍ਹ ਅਤੇ ਹੋਰ ਰਾਜਾਂ ਤੇ ਕੇਂਦਰਿਤ ਸੀ, ਉੱਥੇ ਹੀ ਦੂਸਰੇ ਪਾਸੇ ਉਨ੍ਹਾਂ ਦਾ ਧਿਆਨ ਦੂਰ-ਦੁਰਾਡੇ ਦੱਖਣ ਵਿੱਚ ਲਕਸ਼ਦੀਪ ਤੇ ਵੀ ਸੀ। ਦਰਅਸਲ ਜਦੋਂ ਅਸੀਂ ਸਰਦਾਰ ਪਟੇਲ ਦੀਆਂ ਕੋਸ਼ਿਸ਼ਾਂ ਦੀ ਗੱਲ ਕਰਦੇ ਹਾਂ ਤਾਂ ਦੇਸ਼ ਦੇ ਏਕੀਕਰਨ ਵਿੱਚ ਕੁਝ ਖ਼ਾਸ ਰਾਜਾਂ ਵਿੱਚ ਹੀ ਉਨ੍ਹਾਂ ਦੀ ਭੂਮਿਕਾ ਦੀ ਚਰਚਾ ਹੁੰਦੀ ਹੈ। ਲਕਸ਼ਦੀਪ ਵਰਗੀ ਛੋਟੀ ਜਗ੍ਹਾ ਦੇ ਲਈ ਵੀ ਉਨ੍ਹਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਸ ਗੱਲ ਨੂੰ ਲੋਕ ਸ਼ਾਇਦ ਹੀ ਯਾਦ ਕਰਦੇ ਹਨ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਲਕਸ਼ਦੀਪ ਕੁਝ ਟਾਪੂਆਂ ਦਾ ਸਮੂਹ ਹੈ। ਇਹ ਭਾਰਤ ਦੇ ਸਭ ਤੋਂ ਖੂਬਸੂਰਤ ਖੇਤਰਾਂ ਵਿੱਚੋਂ ਇੱਕ ਹੈ। 1947 ਵਿੱਚ ਭਾਰਤ ਵੰਡ ਦੇ ਤੁਰੰਤ ਬਾਅਦ ਸਾਡੇ ਗੁਆਂਢੀ ਦੀ ਨਜ਼ਰ ਲਕਸ਼ਦੀਪ ਤੇ ਸੀ ਅਤੇ ਉਨ੍ਹਾਂ ਨੇ ਆਪਣੇ ਝੰਡੇ ਦੇ ਨਾਲ ਜਹਾਜ਼ ਭੇਜਿਆ ਸੀ। ਸਰਦਾਰ ਪਟੇਲ ਨੂੰ ਜਿਉਂ ਹੀ ਇਸ ਗੱਲ ਦੀ ਜਾਣਕਾਰੀ ਮਿਲੀ, ਉਨ੍ਹਾਂ ਨੇ ਬਗੈਰ ਸਮਾਂ ਗਵਾਏ, ਜ਼ਰਾ ਵੀ ਦੇਰ ਕੀਤੇ ਬਿਨਾ ਤੁਰੰਤ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ Mudaliar brothers, Arcot Ramasamy Mudaliar ਅਤੇ Arcot Lakshmanaswami Mudaliar ਨੂੰ ਕਿਹਾ ਕਿ ਤਰਾਵਣਕੋਰ ਦੇ ਲੋਕਾਂ ਨੂੰ ਨਾਲ ਲੈ ਕੇ ਤੁਰੰਤ ਕੂਚ ਕਰਨ ਅਤੇ ਉੱਥੇ ਤਿਰੰਗਾ ਫਹਿਰਾਉਣ। ਲਕਸ਼ਦੀਪ ਵਿੱਚ ਤਿਰੰਗਾ ਪਹਿਲਾਂ ਫਹਿਰਾਉਣਾ ਚਾਹੀਦਾ ਹੈ। ਉਨ੍ਹਾਂ ਦੇ ਆਦੇਸ਼ ਦੇ ਫੌਰਨ ਬਾਅਦ ਉੱਥੇ ਤਿਰੰਗਾ ਫਹਿਰਾਇਆ ਗਿਆ ਅਤੇ ਲਕਸ਼ਦੀਪ ਤੇ ਕਬਜ਼ਾ ਕਰਨ ਦੇ ਗੁਆਂਢੀ ਦੇ ਹਰ ਮਨਸੂਬੇ ਨੂੰ ਵੇਖਦਿਆਂ ਹੀ ਵੇਖਦਿਆਂ ਢਹਿ-ਢੇਰੀ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਸਰਦਾਰ ਪਟੇਲ ਨੇ Mudaliar brothers ਨੂੰ ਕਿਹਾ ਕਿ ਉਹ ਵਿਅਕਤੀਗਤ ਰੂਪ ਵਿੱਚ ਨਿਸ਼ਚਿਤ ਕਰਨ ਕਿ ਲਕਸ਼ਦੀਪ ਨੂੰ ਵਿਕਾਸ ਦੇ ਲਈ ਹਰ ਜ਼ਰੂਰੀ ਮਦਦ ਮਿਲੇ। ਅੱਜ ਲਕਸ਼ਦੀਪ ਭਾਰਤ ਦੀ ਤਰੱਕੀ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦੇ ਰਿਹਾ ਹੈ। ਇਹ ਇੱਕ ਦਿਲਖਿਚਵਾਂ tourist destination ਵੀ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਵੀ ਇਸ ਦੇ ਖੂਬਸੂਰਤ ਟਾਪੂਆਂ ਅਤੇ ਸਮੁੰਦਰੀ ਤਟਾਂ ਦੀ ਯਾਤਰਾ ਕਰੋਗੇ।

 

ਮੇਰੇ ਪਿਆਰੇ ਦੇਸ਼ਵਾਸੀਓ, 31 ਅਕਤੂਬਰ 2018 ਦਾ ਦਿਨ, ਜਿਸ ਦਿਨ ਸਰਦਾਰ ਸਾਹਿਬ ਦੀ ਯਾਦ ਵਿੱਚ ਬਣਿਆ Statue of Unity ਦੇਸ਼ ਅਤੇ ਦੁਨੀਆ ਨੂੰ ਸਮਰਪਿਤ ਕੀਤਾ ਗਿਆ ਸੀ। ਇਹ ਦੁਨੀਆ ਦੀ ਸਭ ਉੱਚੀ ਪ੍ਰਤਿਮਾ ਹੈ। ਅਮਰੀਕਾ ਵਿੱਚ ਸਥਿਤ Statue of Liberty ਤੋਂ ਵੀ ਉਚਾਈ ਵਿੱਚ double ਹੈ। ਦੁਨੀਆ ਦਾ ਸਭ ਤੋਂ ਉੱਚਾ ਬੁੱਤ ਹਰ ਹਿੰਦੁਸਤਾਨੀ ਨੂੰ ਮਾਣ ਨਾਲ ਭਰ ਦਿੰਦਾ ਹੈ। ਹਰ ਹਿੰਦੁਸਤਾਨੀ ਦਾ ਸਿਰ, ਸ਼ਾਨ ਨਾਲ ਉੱਚਾ ਹੋ ਜਾਂਦਾ ਹੈ, ਤੁਹਾਨੂੰ ਖੁਸ਼ੀ ਹੋਵੇਗੀ ਕਿ ਇੱਕ ਸਾਲ ਵਿੱਚ 26 ਲੱਖ ਤੋਂ ਜ਼ਿਆਦਾ ਸੈਲਾਨੀ Statue of Unity ਵੇਖਣ ਲਈ ਪਹੁੰਚੇ। ਇਸ ਦਾ ਮਤਲਬ ਹੋਇਆ ਕਿ ਹਰ ਰੋਜ਼ ਔਸਤਨ ਸਾਢੇ ਅੱਠ ਹਜ਼ਾਰ ਲੋਕ Statue of Unity ਦੀ ਸ਼ਾਨ ਦੇ ਗਵਾਹ ਹਨ। ਸਰਦਾਰ ਵੱਲਭ ਭਾਈ ਪਟੇਲ ਦੇ ਪ੍ਰਤੀ ਉਨ੍ਹਾਂ ਦੇ ਦਿਲ ਵਿੱਚ ਜੋ ਆਸਥਾ ਹੈ, ਸ਼ਰਧਾ ਹੈ ਉਸ ਨੂੰ ਪ੍ਰਗਟ ਕੀਤਾ ਅਤੇ ਹੁਣ ਤਾਂ ਉੱਥੇ Cactus Garden, Butterfly Garden, Jungle Safari, Children Nutrition Park, ਏਕਤਾ Nursery, ਅਜਿਹੇ ਅਨੇਕ ਦਿਲਖਿੱਚਵੇਂ ਕੇਂਦਰ ਲਗਾਤਾਰ ਵਿਕਸਿਤ ਹੁੰਦੇ ਜਾ ਰਹੇ ਹਨ ਅਤੇ ਇਸ ਨਾਲ ਸਥਾਨਕ ਅਰਥ-ਵਿਵਸਥਾ ਨੂੰ ਵੀ ਹੁਲਾਰਾ ਮਿਸ ਰਿਹਾ ਹੈ ਅਤੇ ਲੋਕਾਂ ਨੂੰ ਰੋਜ਼ਗਾਰ ਦੇ ਨਵੇਂ-ਨਵੇਂ ਮੌਕੇ ਵੀ ਮਿਲ ਰਹੇ ਹਨ। ਆਉਣ ਵਾਲੇ ਸੈਲਾਨੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਪਿੰਡ ਵਾਲੇ ਆਪਣੇ-ਆਪਣੇ ਘਰਾਂ ਵਿੱਚ Home Stay ਦੀ ਸੁਵਿਧਾ ਉਪਲੱਬਧ ਕਰਵਾ ਰਹੇ ਹਨ। Home stay facilities ਉਪਲੱਬਧ ਕਰਵਾਉਣ ਵਾਲੇ ਲੋਕਾਂ ਨੂੰ professional training ਵੀ ਦਿੱਤੀ ਜਾ ਰਹੀ ਹੈ। ਉੱਥੋਂ ਦੇ ਲੋਕਾਂ ਨੇ ਹੁਣ Dragon fruit ਦੀ ਖੇਤੀ ਵੀ ਸ਼ੁਰੂ ਕਰ ਦਿੱਤੀ ਹੈ ਅਤੇ ਮੈਨੂੰ ਯਕੀਨ ਹੈ ਕਿ ਜਲਦੀ ਹੀ ਇਹ ਉੱਥੋਂ ਦੇ ਲੋਕਾਂ ਦੇ ਰੋਜ਼ਗਾਰ ਦਾ ਮੁੱਖ ਸਰੋਤ ਵੀ ਬਣ ਜਾਏਗਾ।

 

ਸਾਥੀਓ, ਦੇਸ਼ ਦੇ ਲਈ, ਸਾਰੇ ਰਾਜਾਂ ਦੇ ਲਈ tourism industries ਦੇ ਲਈ ਇਹ Statue of unity ਇੱਕ ਅਧਿਐਨ ਦਾ ਵਿਸ਼ਾ ਹੋ ਸਕਦਾ ਹੈ। ਅਸੀਂ ਸਾਰੇ ਇਸ ਦੇ ਗਵਾਹ ਹਾਂ ਕਿ ਕਿਵੇਂ ਇਕ ਸਾਲ ਦੇ ਅੰਦਰ-ਅੰਦਰ ਇੱਕ ਸਥਾਨ, ਵਿਸ਼ਵ ਪ੍ਰਸਿੱਧ tourism destination ਦੇ ਤੌਰ ਤੇ ਵਿਕਸਿਤ ਹੁੰਦਾ ਹੈ। ਉੱਥੇ ਦੇਸ਼-ਵਿਦੇਸ਼ ਤੋਂ ਲੋਕ ਆਉਂਦੇ ਹਨ। Transport ਦੀ, ਠਹਿਰਣ ਦੀ, guides ਦੀ eco-friendly ਵਿਵਸਥਾਵਾਂ, ਇੱਕ ਤੋਂ ਬਾਅਦ ਇੱਕ ਆਪਣੇ ਆਪ ਬਹੁਤ ਸਾਰੀਆਂ ਵਿਵਸਥਾਵਾਂ ਵਿਕਸਿਤ ਹੁੰਦੀਆਂ ਜਾ ਰਹੀਆਂ ਹਨ। ਬਹੁਤ ਵੱਡੀ economy develop ਹੋ ਰਹੀ ਹੈ ਅਤੇ ਯਾਤਰੀਆਂ ਦੀ ਜ਼ਰੂਰਤ ਦੇ ਅਨੁਸਾਰ ਲੋਕ ਉੱਥੇ ਸੁਵਿਧਾਵਾਂ ਪੈਦਾ ਕਰ ਰਹੇ ਹਨ। ਸਰਕਾਰ ਵੀ ਆਪਣੀ ਭੂਮਿਕਾ ਨਿਭਾ ਰਹੀ ਹੈ। ਸਾਥੀਓ! ਕਿਹੜਾ ਹਿੰਦੁਸਤਾਨੀ ਹੋਵੇਗਾ, ਜਿਸ ਨੂੰ ਇਸ ਗੱਲ ਦਾ ਫ਼ਖਰ ਨਹੀਂ ਹੋਵੇਗਾ ਕਿ ਪਿਛਲੇ ਦਿਨੀਂ time magazine ਨੇ ਦੁਨੀਆ ਦੇ 100 ਮਹੱਤਵਪੂਰਨ tourist destination ਵਿੱਚ Statue of Unity ਨੂੰ ਵੀ ਅਹਿਮ ਸਥਾਨ ਦਿੱਤਾ ਹੈ। ਮੈਨੂੰ ਆਸ਼ਾ ਹੈ ਕਿ ਤੁਸੀਂ ਸਾਰੇ ਲੋਕ ਆਪਣੇ ਕੀਮਤੀ ਸਮੇਂ ਵਿੱਚੋਂ ਕੁਝ ਵਕਤ ਕੱਢ ਕੇ Statue of Unity ਵੇਖਣ ਤਾਂ ਜਾਓਗੇ ਹੀ, ਲੇਕਿਨ ਮੇਰਾ ਅਨੁਰੋਧ ਹੈ ਕਿ ਹਰ ਹਿੰਦੁਸਤਾਨੀ ਜੋ ਯਾਤਰਾ ਕਰਨ ਦੇ ਲਈ ਸਮਾਂ ਕੱਢਦਾ ਹੈ, ਉਹ ਭਾਰਤ ਦੇ ਘੱਟ ਤੋਂ ਘੱਟ 15 tourist destination ਪਰਿਵਾਰ ਦੇ ਨਾਲ ਜਾਵੇ, ਜਿੱਥੇ ਜਾਵੇ, ਉੱਥੇ ਰਾਤ ਨੂੰ ਰੁਕੇ। ਇਹ ਮੇਰਾ ਅਨੁਰੋਧ ਤਾਂ ਬਰਕਰਾਰ ਹੈ ਹੀ।

ਸਾਥੀਓ, ਜਿਵੇਂ ਕਿ ਤੁਸੀਂ ਜਾਣਦੇ ਹੋ 2014 ਤੋਂ ਹਰ ਸਾਲ 31 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸਮਨਾਇਆ ਜਾਂਦਾ ਹੈ। ਇਹ ਦਿਨ ਸਾਨੂੰ ਆਪਣੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਦੀ ਹਰ ਕੀਮਤ ਤੇ ਰੱਖਿਆ ਕਰਨ ਦਾ ਸੁਨੇਹਾ ਦਿੰਦਾ ਹੈ। 31 ਅਕਤੂਬਰ ਨੂੰ ਹਰ ਵਾਰ ਦੀ ਤਰ੍ਹਾਂ Run for Unity ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ। ਇਸ ਵਿੱਚ ਸਮਾਜ ਦੇ ਹਰ ਵਰਗ ਦੇ, ਹਰ ਤਬਕੇ ਦੇ ਲੋਕ ਸ਼ਾਮਿਲ ਹੋਣਗੇ। Run for Unity ਇਸ ਗੱਲ ਦਾ ਪ੍ਰਤੀਕ ਹੈ, ਇਹ ਦੇਸ਼ ਇੱਕ ਹੈ, ਇੱਕ ਦਿਸ਼ਾ ਵਿੱਚ ਚਲ ਰਿਹਾ ਹੈ ਅਤੇ ਇੱਕ ਟੀਚੇ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ। ਇੱਕ ਟੀਚਾ – ਏਕ ਭਾਰਤ ਸ੍ਰੇਸ਼ਠ ਭਾਰਤ।

 

ਪਿਛਲੇ 5 ਸਾਲਾਂ ਦੌਰਾਨ ਦੇਖਿਆ ਗਿਆ ਹੈ – ਨਾ ਸਿਰਫ ਦਿੱਲੀ, ਬਲਕਿ ਹਿੰਦੁਸਤਾਨ ਦੇ ਸੈਂਕੜੇ ਸ਼ਹਿਰਾਂ ਵਿੱਚ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ, ਰਾਜਧਾਨੀਆਂ ਵਿੱਚ, ਜ਼ਿਲ੍ਹਾ ਕੇਂਦਰਾ ਵਿੱਚ, ਛੋਟੇ-ਛੋਟੇ ਟੀਅਰ-ਟੂ-ਟੀਅਰ ਥ੍ਰੀ ਸਿਟੀ ਵਿੱਚ ਵੀ ਬਹੁਤ ਵੱਡੀ ਮਾਤਰਾ ਵਿੱਚ ਮਰਦ ਹੋਵੇ, ਔਰਤ ਹੋਵੇ, ਸ਼ਹਿਰ ਦੇ ਲੋਕ ਹੋਣ, ਪਿੰਡ ਦੇ ਲੋਕ ਹੋਣ, ਬੱਚੇ ਹੋਣ, ਨੌਜਵਾਨ ਹੋਣ, ਬਿਰਧ ਲੋਕ ਹੋਣ, ਦਿੱਵਯਾਂਗ ਲੋਕ ਹੋਣ, ਸਾਰੇ ਲੋਕ ਬਹੁਤ ਵੱਡੀ ਮਾਤਰਾ ਵਿੱਚ ਸ਼ਾਮਿਲ ਹੋ ਰਹੇ ਹਨ। ਵੈਸੇ ਵੀ ਅੱਜ-ਕੱਲ੍ਹ ਵੇਖੀਏ ਤਾਂ ਲੋਕਾਂ ਵਿੱਚ ਮੈਰਾਥਨ ਨੂੰ ਲੈ ਕੇ ਇੱਕ ਸ਼ੌਂਕ ਅਤੇ ਜਨੂੰਨ ਵੇਖਣ ਨੂੰ ਮਿਲ ਰਿਹਾ ਹੈ। Run for Unity ਵੀ ਤਾਂ ਇੱਕ ਅਜਿਹਾ ਹੀ ਅਨੋਖਾ Provision ਹੈ। ਦੌੜਨਾ, ਮਨ-ਦਿਮਾਗ ਅਤੇ ਸਰੀਰ ਸਾਰਿਆਂ ਦੇ ਲਈ ਲਾਭਕਾਰੀ ਹੈ। ਇੱਥੇ ਤਾਂ ਦੌੜਦੇ ਵੀ ਹਾਂ, Fit India ਦੇ ਭਾਵ ਨੂੰ ਦਰਸਾਉਂਦੇ ਵੀ ਹਾਂ, ਨਾਲ-ਨਾਲ ਏਕ ਭਾਰਤ – ਸ੍ਰੇਸ਼ਠ ਭਾਰਤ ਇਸ Purpose ਨਾਲ ਵੀ ਅਸੀਂ ਜੁੜ ਜਾਂਦੇ ਹਾਂ ਅਤੇ ਇਸ ਲਈ ਸਿਰਫ ਸਰੀਰ ਨਹੀਂ, ਮਨ ਅਤੇ ਸੰਸਕਾਰ ਭਾਰਤ ਦੀ ਏਕਤਾ ਦੇ ਲਈ, ਭਾਰਤ ਨੂੰ ਨਵੀਆਂ ਉਚਾਈਆਂ ਤੇ ਪਹੁੰਚਾਉਣ ਲਈ ਅਤੇ ਇਸ ਲਈ ਤੁਸੀਂ ਜਿਸ ਵੀ ਸ਼ਹਿਰ ਵਿੱਚ ਰਹਿੰਦੇ ਹੋ, ਉੱਥੇ ਆਪਣੇ ਆਲੇ-ਦੁਆਲੇ Run for Unity ਦੇ ਬਾਰੇ ਪਤਾ ਕਰ ਸਕਦੇ ਹੋ। ਇਸ ਦੇ ਲਈ ਇੱਕ Portal Launch ਕੀਤਾ ਗਿਆ ਹੈ runforunity.gov.inਇਸ Portal ਵਿੱਚ ਦੇਸ਼ ਭਰ ਦੇ ਉਨ੍ਹਾਂ ਸਥਾਨਾਂ ਦੀ ਜਾਣਕਾਰੀ ਦਿੱਤੀ ਗਈ ਹੈ, ਜਿੱਥੇ Run for Unity ਦਾ ਆਯੋਜਨ ਹੋਣਾ ਹੈ। ਮੈਨੂੰ ਆਸ ਹੈ ਕਿ ਤੁਸੀਂ ਸਾਰੇ 31 ਅਕਤੂਬਰ ਨੂੰ ਜ਼ਰੂਰ ਦੌੜੋਗੇ – ਭਾਰਤ ਦੀ ਏਕਤਾ ਦੇ ਲਈ, ਖੁਦ ਦੀ Fitness ਦੇ ਲਈ ਵੀ।

ਮੇਰੇ ਪਿਆਰੇ ਦੇਸ਼ਵਾਸੀਓ, ਸਰਦਾਰ ਪਟੇਲ ਨੇ ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹਿਆ। ਏਕਤਾ ਦਾ ਇਹ ਮੰਤਰ ਸਾਡੇ ਜੀਵਨ ਵਿੱਚ ਸੰਸਕਾਰ ਦੀ ਤਰ੍ਹਾਂ ਹੈ ਅਤੇ ਭਾਰਤ ਵਰਗੇ ਵਿਭਿੰਨਤਾਵਾਂ ਨਾਲ ਭਰੇ ਦੇਸ਼ ਵਿੱਚ ਸਾਨੂੰ ਹਰ ਪੱਧਰ ਤੇ, ਹਰ ਰਾਹ ਤੇ, ਹਰ ਮੋੜ ਤੇ, ਹਰ ਪੜਾਅ ਤੇ ਏਕਤਾ ਦੇ ਇਸ ਮੰਤਰ ਨੂੰ ਮਜ਼ਬੂਤੀ ਦਿੰਦੇ ਰਹਿਣਾ ਚਾਹੀਦਾ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਦੇਸ਼ ਦੀ ਏਕਤਾ ਅਤੇ ਆਪਸੀ ਸਦਭਾਵਨਾ ਨੂੰ ਮਜਬੂਤ ਕਰਨ ਦੇ ਲਈ ਸਾਡਾ ਸਮਾਜ ਹਮੇਸ਼ਾ ਤੋਂ ਬਹੁਤ ਸਰਗਰਮ ਅਤੇ ਚੌਕੰਨਾ ਰਿਹਾ ਹੈ। ਅਸੀਂ ਆਪਣੇ ਆਲੇ-ਦੁਆਲੇ ਵੀ ਵੇਖੀਏ ਤਾਂ ਅਜਿਹੇ ਕਈ ਉਦਾਹਰਨ ਮਿਲਣਗੇ ਜੋ ਆਪਸੀ ਸਦਭਾਵ ਨੂੰ ਵਧਾਉਣ ਦੇ ਲਈ ਨਿਰੰਤਰ ਕੰਮ ਕਰ ਰਹੇ ਹਨ, ਲੇਕਿਨ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਸਮਾਜ ਦੀਆਂ ਕੋਸ਼ਿਸ਼ਾਂ, ਉਸ ਦਾ ਯੋਗਦਾਨ ਬਹੁਤ ਜਲਦੀ ਭੁਲਾ ਦਿੱਤਾ ਜਾਂਦਾ ਹੈ।

 

ਸਾਥੀਓ, ਮੈਨੂੰ ਯਾਦ ਹੈ ਕਿ ਸਤੰਬਰ 2010 ਵਿੱਚ ਜਦੋਂ ਰਾਮ ਜਨਮ ਭੂਮੀ ਬਾਰੇ ਇਲਾਹਾਬਾਦ ਹਾਈਕੋਰਟ ਨੇ ਆਪਣਾ ਫੈਸਲਾ ਸੁਣਾਇਆ। ਜ਼ਰਾ ਉਨ੍ਹਾਂ ਦਿਨਾਂ ਨੂੰ ਯਾਦ ਕਰੋ ਕਿਹੋ ਜਿਹਾ ਮਾਹੌਲ ਸੀ। ਤਰ੍ਹਾਂ-ਤਰ੍ਹਾਂ ਦੇ ਕਿੰਨੇ ਲੋਕ ਮੈਦਾਨ ਵਿੱਚ ਆ ਗਏ ਸਨ। ਕਿਵੇਂ-ਕਿਵੇਂ Interest Groups ਉਨ੍ਹਾਂ ਹਾਲਾਤਾਂ ਦਾ ਆਪਣੇ-ਆਪਣੇ ਤਰੀਕੇ ਨਾਲ ਫਾਇਦਾ ਉਠਾਉਣ ਦੇ ਲਈ ਖੇਡ, ਖੇਡ ਰਹੇ ਸਨ। ਮਾਹੌਲ ਵਿੱਚ ਗਰਮਾਹਟ ਪੈਦਾ ਕਰਨ ਦੇ ਲਈ ਕਿਸ-ਕਿਸ ਪ੍ਰਕਾਰ ਦੀ ਭਾਸ਼ਾ, ਬੋਲੀ ਜਾਂਦੀ ਸੀ, ਭਿੰਨ-ਭਿੰਨ ਤਰ੍ਹਾਂ ਨਾਲ ਤਿੱਖਾਪਣ ਭਰਨ ਦੀ ਵੀ ਕੋਸ਼ਿਸ਼ ਹੁੰਦੀ ਸੀ। ਕੁਝ ਬਿਆਨਬਾਜ਼ਾਂ ਨੇ ਅਤੇ ਕੁਝ ਬੜਬੋਲਿਆਂ ਨੇ ਸਿਰਫ ਤੇ ਸਿਰਫ ਖੁਦ ਨੂੰ ਚਮਕਾਉਣ ਦੇ ਇਰਾਦੇ ਨਾਲ ਪਤਾ ਨਹੀਂ ਕੀ-ਕੀ ਬੋਲ ਦਿੱਤਾ ਸੀ। ਕਿਹੋ-ਕਿਹੋ ਜਿਹੀਆਂ ਗ਼ੈਰ-ਜ਼ਿੰਮੇਵਾਰਾਨਾ ਗੱਲਾਂ ਕੀਤੀਆਂ ਸਨ, ਸਾਨੂੰ ਸਭ ਯਾਦ ਹੈ ਪਰ ਇਹ ਸਭ 5 ਦਿਨ, 7 ਦਿਨ, 10 ਦਿਨ ਚਲਦਾ ਰਿਹਾ ਪਰ ਜਿਉਂ ਹੀ ਫੈਸਲਾ ਆਇਆ, ਇੱਕ ਅਨੰਦਦਾਇਕ, ਹੈਰਾਨੀਜਨਕ ਬਦਲਾਓ ਦੇਸ਼ ਨੇ ਮਹਿਸੂਸ ਕੀਤਾ। ਇੱਕ ਪਾਸੇ ਤਾਂ ਦੋ ਹਫ਼ਤਿਆਂ ਤੱਕ ਗਰਮਾਹਟ ਦੇ ਲਈ ਸਭ ਕੁਝ ਹੋਇਆ ਸੀ, ਲੇਕਿਨ ਜਦੋਂ ਰਾਮ ਜਨਮ ਭੂਮੀ ਬਾਰੇ ਫੈਸਲਾ ਆਇਆ ਤਾਂ ਸਰਕਾਰ ਨੇ, ਰਾਜਨੀਤਿਕ ਦਲਾਂ ਨੇ, ਸਮਾਜਿਕ ਸੰਗਠਨਾਂ ਨੇ, civil society ਨੇ, ਸਾਰੇ ਸਮੂਹਾਂ ਦੇ ਪ੍ਰਤੀਨਿਧੀਆਂ ਨੇ, ਸਾਧੂ-ਸੰਤਾਂ ਨੇ, ਬਹੁਤ ਹੀ ਸੰਤੁਲਿਤ ਅਤੇ ਸੰਜਮੀ ਬਿਆਨ ਦਿੱਤੇ, ਮਾਹੌਲ ਵਿੱਚ ਤਣਾਅ ਘੱਟ ਕਰਨ ਦੀ ਕੋਸ਼ਿਸ਼। ਅੱਜ ਮੈਨੂੰ ਉਹ ਦਿਨ ਬਿਲਕੁਲ ਯਾਦ ਹੈ, ਜਦੋਂ ਵੀ ਉਸ ਦਿਨ ਨੂੰ ਯਾਦ ਕਰਦਾ ਹਾਂ, ਮਨ ਨੂੰ ਖੁਸ਼ੀ ਹੁੰਦੀ ਹੈ। ਨਿਆਂਪਾਲਿਕਾ ਦੀ ਮਰਿਯਾਦਾ ਨੂੰ ਬਹੁਤ ਹੀ ਮਾਣਮੱਤੇ ਢੰਗ ਨਾਲ ਸਨਮਾਨ ਦਿੱਤਾ ਅਤੇ ਕਿਤੇ ਵੀ ਗਰਮਾਹਟ ਦਾ, ਤਣਾਓ ਦਾ ਮਾਹੌਲ ਨਹੀਂ ਬਣਨ ਦਿੱਤਾ। ਇਹ ਗੱਲਾਂ ਹਮੇਸ਼ਾ ਯਾਦ ਰੱਖਣੀਆਂ ਚਾਹੀਦੀਆਂ ਹਨ। ਇਹ ਸਾਨੂੰ ਬਹੁਤ ਤਾਕਤ ਦਿੰਦੀਆਂ ਹਨ। ਉਹ ਦਿਨ, ਉਹ ਪਲ ਸਾਡੇ ਸਾਰਿਆਂ ਲਈ ਇੱਕ ਫ਼ਰਜ਼ ਨੂੰ ਯਾਦ ਕਰਨ ਵਾਂਗ ਹੈ। ਏਕਤਾ ਦਾ ਸੁਰ ਦੇਸ਼ ਨੂੰ ਕਿੰਨੀ ਵੱਡੀ ਤਾਕਤ ਦਿੰਦਾ ਹੈ, ਉਸ ਦਾ ਇਹ ਉਦਾਹਰਨ ਹੈ।

 

ਮੇਰੇ ਪਿਆਰੇ ਦੇਸ਼ਵਾਸੀਓ, 31 ਅਕਤੂਬਰ, ਸਾਡੇ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਜੀ ਦੀ ਹੱਤਿਆ ਵੀ ਉਸ ਦਿਨ ਹੋਈ ਸੀ। ਦੇਸ਼ ਨੂੰ ਇੱਕ ਬਹੁਤ ਵੱਡਾ ਸਦਮਾ ਲੱਗਾ ਸੀ। ਮੈਂ ਅੱਜ ਉਨ੍ਹਾਂ ਨੂੰ ਵੀ ਸ਼ਰਧਾਂਜਲੀ ਦਿੰਦਾ ਹਾਂ।

 

ਮੇਰੇ ਪਿਆਰੇ ਦੇਸ਼ਵਾਸੀਓ, ਅੱਜ ਘਰ-ਘਰ ਦੀ ਜੇਕਰ ਕੋਈ ਇੱਕ ਕਹਾਣੀ ਦੂਰ ਤੱਕ ਸੁਣਾਈ ਦਿੰਦੀ ਹੈ, ਹਰ ਪਿੰਡ ਦੀ ਕੋਈ ਇੱਕ ਕਹਾਣੀ ਸੁਣਾਈ ਦਿੰਦੀ ਹੈ – ਉੱਤਰ ਤੋਂ ਦੱਖਣ, ਪੂਰਬ ਤੋਂ ਪੱਛਮ, ਹਿੰਦੁਸਤਾਨ ਦੇ ਹਰ ਕੋਨੇ ਤੋਂ ਇੱਕ ਕਹਾਣੀ ਸੁਣਾਈ ਦਿੰਦੀ ਹੈ ਤਾਂ ਉਹ ਹੈ ਸਵੱਛਤਾ ਦੀ। ਹਰ ਵਿਅਕਤੀ, ਹਰ ਪਰਿਵਾਰ ਨੂੰ, ਹਰ ਪਿੰਡ ਨੂੰ ਸਵੱਛਤਾ ਦੇ ਸਬੰਧ ਵਿੱਚ ਆਪਣੇ ਸੁਖਦ ਅਨੁਭਵ ਕਹਿਣ ਦਾ ਮਨ ਕਰਦਾ ਹੈ, ਕਿਉਂਕਿ ਸਵੱਛਤਾ ਦੀ ਇਹ ਕੋਸ਼ਿਸ਼ ਸਵਾ ਸੌ ਕਰੋੜ ਹਿੰਦੁਸਤਾਨੀਆਂ ਦੀ ਕੋਸ਼ਿਸ਼ ਹੈ। ਨਤੀਜੇ ਦੇ ਮਾਲਕ ਵੀ ਸਵਾ ਸੌ ਕਰੋੜ ਹਿੰਦੁਸਤਾਨੀ ਹੀ ਹਨ, ਲੇਕਿਨ ਇੱਕ ਸੁਖਦ ਅਨੁਭਵ ਅਤੇ ਰੋਚਕ ਅਨੁਭਵ ਵੀ ਹੈ। ਮੈਂ ਸੁਣਿਆ, ਮੈਂ ਸੋਚਦਾ ਹਾਂ ਮੈਂ ਤੁਹਾਨੂੰ ਵੀ ਸੁਣਾਵਾਂ। ਤੁਸੀਂ ਕਲਪਨਾ ਕਰੋ ਸੰਸਾਰ ਦਾ ਸਭ ਤੋਂ ਉੱਚਾ battlefield ਜਿੱਥੋਂ ਦਾ ਤਾਪਮਾਨ 0 ਤੋਂ 50-60 ਡਿਗਰੀ Minus ਵਿੱਚ ਚਲਾ ਜਾਂਦਾ ਹੈ, ਹਵਾ ਵਿੱਚ Oxygen ਵੀ ਬੇਹੱਦ ਘੱਟ ਹੁੰਦੀ ਹੈ। ਇੰਨੀਆਂ ਵਿਪਰੀਤ ਪ੍ਰਸਥਿਤੀਆਂ ਵਿੱਚ, ਇੰਨੀਆਂ ਚੁਣੌਤੀਆਂ ਦੇ ਵਿੱਚ ਰਹਿਣਾ ਵੀ ਕਿਸੇ ਬਹਾਦਰੀ ਤੋਂ ਘੱਟ ਨਹੀਂ ਹੈ। ਅਜਿਹੇ ਮੁਸ਼ਕਿਲ ਹਾਲਾਤ ਵਿੱਚ ਸਾਡੇ ਬਹਾਦਰ ਜਵਾਨ ਨਾ ਸਿਰਫ ਸੀਨਾ ਤਾਣ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਹਨ, ਬਲਕਿ ਉੱਥੇ ਸਵੱਛ ਸਿਆਚਿਨ ਮੁਹਿੰਮ ਵੀ ਚਲਾ ਰਹੇ ਹਨ। ਭਾਰਤੀ ਫੌਜ ਦੇ ਇਸ ਅਨੋਖੇ ਸਮਰਪਣ ਦੇ ਲਈ ਮੈਂ ਦੇਸ਼ ਵਾਸੀਆਂ ਵੱਲੋਂ ਉਨ੍ਹਾਂ ਦੀ ਸ਼ਲਾਘਾ ਕਰਦਾ ਹਾਂ, ਆਭਾਰ ਵਿਅਕਤ ਕਰਦਾ ਹਾਂ। ਉੱਥੇ ਇੰਨੀ ਠੰਡ ਹੈ ਕਿ ਕੁਝ ਵੀ decompose ਹੋਣਾ ਮੁਸ਼ਕਿਲ ਹੈ। ਅਜਿਹੇ ਵੇਲੇ ਕੂੜੇ-ਕਚਰੇ ਨੂੰ ਵੱਖ ਕਰਨਾ ਅਤੇ ਉਸ ਦਾ ਨਿਪਟਾਰਾ ਕਰਨਾ ਆਪਣੇ ਆਪ ਵਿੱਚ ਕਾਫੀ ਮਹੱਤਵਪੂਰਨ ਕੰਮ ਹੈ। ਅਜਿਹੇ ਵਿੱਚ glacier ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਇਲਾਕੇ ਤੋਂ 130 ਟਨ ਅਤੇ ਉਸ ਤੋਂ ਵੀ ਜ਼ਿਆਦਾ ਕਚਰਾ ਹਟਾਉਣਾ ਅਤੇ ਉਹ ਵੀ ਉੱਥੋਂ ਦੇ fragile eco-system ਦੇ ਵਿੱਚ, ਕਿੰਨੀ ਵੱਡੀ ਸੇਵਾ ਹੈ ਇਹ, ਇਹ ਇੱਕ ਅਜਿਹਾ eco-system ਹੈ ਜੋ ਹਿਮ ਤੇਂਦੂਏ ਵਰਗੀਆਂ ਦੁਰਲੱਭ ਪ੍ਰਜਾਤੀਆਂ ਦਾ ਘਰ ਹੈ, ਉੱਥੇ ibex ਅਤੇ brown bears ਵਰਗੇ ਦੁਰਲੱਭ ਜਾਨਵਰ ਵੀ ਰਹਿੰਦੇ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਇਹ ਸਿਆਚੀਨ ਇਕ ਅਜਿਹਾ glaciar ਹੈ ਜੋ ਨਦੀਆਂ ਅਤੇ ਸਵੱਛ ਪਾਣੀ ਦਾ ਸਰੋਤ ਹੈ। ਇਸ ਲਈ ਉੱਥੇ ਸਵੱਛਤਾ ਮੁਹਿੰਮ ਚਲਾਉਣ ਦਾ ਮਤਲਬ ਹੈ, ਉਨ੍ਹਾਂ ਲੋਕਾਂ ਦੇ ਲਈ ਸਵੱਛ ਜਲ ਨਿਸ਼ਚਿਤ ਕਰਨਾ ਜੋ ਹੇਠਲੇ ਇਲਾਕਿਆਂ ਵਿੱਚ ਰਹਿੰਦੇ ਹਨ। ਨਾਲ ਹੀ Nubra ਅਤੇ Shyok ਵਰਗੀਆਂ ਨਦੀਆਂ ਦੇ ਪਾਣੀ ਦੀ ਵਰਤੋਂ ਕਰਦੇ ਹਨ।

 

ਮੇਰੇ ਪਿਆਰੇ ਦੇਸ਼ਵਾਸੀਓ, ਤਿਓਹਾਰ ਸਾਡੇ ਸਾਰਿਆਂ ਦੇ ਜੀਵਨ ਵਿੱਚ ਇੱਕ ਨਵੀਂ ਚੇਤਨਾ ਜਗਾਉਣ ਵਾਲਾ ਦਿਹਾੜਾ ਹੁੰਦਾ ਹੈ ਅਤੇ ਦੀਵਾਲੀ ਤੇ ਤਾਂ ਖਾਸ ਤੌਰ ਤੇ ਕੁਝ ਨਾ ਕੁਝ ਨਵਾਂ ਖਰੀਦਣਾ, ਬਜ਼ਾਰ ਤੋਂ ਕੁਝ ਲਿਆਉਣਾ ਹਰ ਪਰਿਵਾਰ ਵਿੱਚ ਥੋੜ੍ਹੀ-ਬਹੁਤ ਮਿਕਦਾਰ ਵਿੱਚ ਹੁੰਦਾ ਹੀ ਹੈ। ਮੈਂ ਇੱਕ ਵਾਰ ਕਿਹਾ ਸੀ ਕਿ ਅਸੀਂ ਕੋਸ਼ਿਸ਼ ਕਰੀਏ Local ਵਸਤਾਂ ਖਰੀਦੀਏ। ਸਾਡੀ ਜ਼ਰੂਰਤ ਦੀ ਚੀਜ਼ ਸਾਡੇ ਪਿੰਡ ਤੋਂ ਮਿਲਦੀ ਹੈ ਤਾਂ ਤਹਿਸੀਲ ਵਿੱਚ ਜਾਣ ਦੀ ਕੀ ਲੋੜ ਹੈ? ਤਹਿਸੀਲ ਵਿੱਚ ਮਿਲਦੀ ਹੈ ਤਾਂ ਜ਼ਿਲੇ ਵਿੱਚ ਜਾਣ ਦੀ ਕੀ ਲੋੜ ਹੈ? ਜਿੰਨੀ ਜ਼ਿਆਦਾ ਅਸੀਂ ਆਪਣੀਆਂ Local ਚੀਜ਼ਾਂ ਖਰੀਦਣ ਦੀ ਕੋਸ਼ਿਸ਼ ਕਰਾਂਗੇ, ਗਾਂਧੀ 150 ਆਪਣੇ ਆਪ ਵਿੱਚ ਇੱਕ ਮਹਾਨ ਅਵਸਰ ਬਣ ਜਾਵੇਗਾ ਅਤੇ ਮੇਰੀ ਤਾਂ ਬੇਨਤੀ ਰਹਿੰਦੀ ਹੀ ਹੈ ਕਿ ਸਾਡੇ ਕਾਰੀਗਰ ਦੇ ਹੱਥ ਦਾ ਬਣਿਆ ਹੋਇਆ, ਸਾਡੇ ਖਾਦੀ ਵਾਲਿਆਂ ਦੇ ਹੱਥਾਂ ਦਾ ਬਣਿਆ ਹੋਇਆ ਕੁਝ ਨਾ ਕੁਝ ਤਾਂ ਸਾਨੂੰ ਖਰੀਦਣਾ ਹੀ ਚਾਹੀਦਾ ਹੈ। ਇਸ ਦੀਵਾਲੀ ਤੇ ਵੀ, ਦੀਵਾਲੀ ਤੋਂ ਪਹਿਲਾਂ ਤਾਂ ਤੁਸੀਂ ਬਹੁਤ ਕੁਝ ਖਰੀਦ ਹੀ ਲਿਆ ਹੋਵੇਗਾ, ਪ੍ਰੰਤੂ ਬਹੁਤ ਲੋਕ ਹੋਣਗੇ, ਜੋ ਸੋਚਦੇ ਹਨ ਕਿ ਦੀਵਾਲੀ ਤੋਂ ਬਾਅਦ ਜਾਵਾਂਗੇ ਤਾਂ ਥੋੜ੍ਹਾ ਸਸਤਾ ਵੀ ਮਿਲ ਜਾਏਗਾ ਅਤੇ ਬਹੁਤ ਲੋਕ ਹੋਣਗੇ, ਜਿਨ੍ਹਾਂ ਦੀ ਖਰੀਦਦਾਰੀ ਅਜੇ ਰਹਿੰਦੀ ਹੋਏਗੀ ਤਾਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦੇ ਨਾਲ-ਨਾਲ ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਆਓ ਅਸੀਂ Local ਖਰੀਦਣ ਦੇ ਮੋਹਰੀ ਬਣੀਏ। ਸਥਾਨਕ ਚੀਜ਼ਾਂ ਖਰੀਦੀਏ। ਦੇਖਣਾ-ਮਹਾਤਮਾ ਗਾਂਧੀ ਦੇ ਸੁਪਨਿਆਂ ਨੂੰ ਸਿੱਧ ਕਰਨ ਵਿੱਚ ਅਸੀਂ ਵੀ ਕਿੰਨੀ ਅਹਿਮ ਭੂਮਿਕਾ ਨਿਭਾ ਸਕਦੇ ਹਾਂ। ਮੈਂ ਫਿਰ ਇੱਕ ਵਾਰ ਇਸ ਦੀਵਾਲੀ ਦੇ ਪਵਿੱਤਰ ਅਵਸਰ ਤੇ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਦੀਵਾਲੀ ਤੇ ਅਸੀਂ ਤਰ੍ਹਾਂ-ਤਰ੍ਹਾਂ ਦੇ ਪਟਾਖੇ – ਉਨ੍ਹਾਂ ਦਾ ਇਸਤੇਮਾਲ ਕਰਦੇ ਹਾਂ ਪਰ ਕਦੇ-ਕਦੇ ਅਣਗਹਿਲੀ ਨਾਲ ਅੱਗ ਲਗ ਜਾਂਦੀ ਹੈ। ਕਿਤੇ injury ਹੋ ਜਾਂਦੀ ਹੈ। ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਖੁਦ ਨੂੰ ਵੀ ਸੰਭਾਲੀਏ ਅਤੇ ਤਿਓਹਾਰ ਨੂੰ ਬੜੇ ਚਾਅ ਨਾਲ ਮਨਾਈਏ। ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।

ਬਹੁਤ-ਬਹੁਤ ਧੰਨਵਾਦ।

*****   

ਵੀਆਰਆਰਕੇ/ਏਕੇ