Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਉੱਚ ਉਦਾਹਰਨ ਪੇਸ਼ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਮਮੱਲਾਪੁਰਮ ਸਮੁੰਦਰੀ ਤਟ (ਵੀਚ) ‘ਤੇ ਸਫਾਈ ਕੀਤੀ


ਸਵੱਛ ਭਾਰਤ ਲਈ ਯਤਨਸ਼ੀਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਵਾਰ ਫਿਰ ਦੇਸ਼ ਦੇ ਸਾਹਮਣੇ ਉਦਾਹਰਨ ਪੇਸ਼ ਕੀਤਾ ਕਿ ਹਰੇਕ ਵਿਅਕਤੀ ਨੂੰ ਆਪਣੇ ਆਸ-ਪਾਸ ਦੇ ਵਾਤਾਵਰਣ ਨੂੰ ਸਾਫ਼ -ਸੁਥਰਾ ਰੱਖਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ ।

ਮਮੱਲਾਪੁਰਮ ਦੇ ਤਟ ਉੱਤੇ ਸਵੇਰ ਦੀ ਸੈਰ ਕਰਨ ਨਿਕਲੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ 30 ਮਿੰਟ ਤੋਂ ਵੀ ਅਧਿਕ ਸਮੇਂ ਤੱਕ ਉੱਥੇ ਬਿਖਰੇ ਪਲਾਸਟਿਕ ਅਤੇ ਕਚਰੇ ਨੂੰ ਇਕੱਠਾ ਕੀਤਾ।

ਬਾਅਦ ਵਿੱਚ ਉਨ੍ਹਾਂ ਨੇ ਟਵੀਟ ਕੀਤਾ, ਅੱਜ ਸਵੇਰੇ ਮਮੱਲਾਪੁਰਮ ਦੇ ਸਮੁੰਦਰੀ ਤਟ ‘ਤੇ ਗਿਆ । ਉੱਥੇ ਕਰੀਬ 30 ਮਿੰਟ ਤੋਂ ਵੀ ਅਧਿਕ ਸਮੇਂ ਤੱਕ ਰਿਹਾ। ਉੱਥੇ ਬਿਖਰੇ ਪਲਾਸਟਿਕ ਅਤੇ ਕਚਰੇ ਨੂੰ ਇਕੱਠਾ ਕੀਤਾ ਅਤੇ ਹੋਟਲ ਕਰਮਚਾਰੀ ਜਯਰਾਜ ਨੂੰ ਇਕੱਠਾ ਕੀਤਾ ਕਚਰਾ ਦੇ ਦਿੱਤਾ। ਅਸੀਂ ਇਹ ਸੁਨਿਸ਼ਚਿਤ ਕਰੀਏ ਕਿ ਸਾਡੀਆਂ ਜਨਤਕ ਥਾਵਾਂ ਸਾਫ਼ ਸੁਥਰੀਆਂ ਰਹਿਣ! ਆਓ ਅਸੀਂ ਇਹ ਵੀ ਸੁਨਿਸ਼ਚਿਤ ਕਰੀਏ ਕਿ ਅਸੀਂ ਫਿਟ ਅਤੇ ਤੰਦਰੁਸਤ ਰਹੀਏ।”

ਵੀਆਰਆਰਕੇ/ਏਕੇਪੀ