Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਤਹਿਤ ਲਾਭਾਰਥੀਆਂ ਦੇ ਡਾਟਾ ਦੀ (ਬੈਂਕ/ਖਾਤੇ) ਆਧਾਰ ਨਾਲ ਦੀ ਸ਼ਰਤ ਤੋਂ ਛੋਟ ਦੇਣ ਦੀ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਸਕੀਮ ਤਹਿਤ ਲਾਭਾਰਥੀਆਂ ਨੂੰ ਧਨ ਰਕਮ ਜਾਰੀ ਕਰਨ ਲਈ ਡਾਟਾ ਦੀ (ਬੈਂਕ/ਖਾਤੇ) ਆਧਾਰ ਨਾਲ ਲਾਜ਼ਮੀ ਤੌਰ ਤੇ ਜੋੜਨ ਦੀ ਲਗਾਈ ਗਈ ਸ਼ਰਤ ਤੋਂ ਛੋਟ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਇਹ ਸਕੀਮ ਨਿਰਧਾਰਿਤ ਸ਼ਰਤਾਂ ਤਹਿਤ ਕਿਸਾਨ ਪਰਿਵਾਰਾਂ ਨੂੰ ਪ੍ਰਤੀ ਸਾਲ 6,000 ਰੁਪਏ ਪ੍ਰਤੀ ਦੀ ਆਰਥਿਕ ਸਹਾਇਤਾ ਮੁਹੱਈਆ ਕਰਦੀ ਹੈ। ਇਹ ਰਕਮ ਡੀਬੀਟੀ ਮੋਡ ਰਾਹੀਂ ਸਿੱਧੀ ਲਾਭਾਰਥੀਆਂ ਦੇ ਬੈਂਕ ਖਾਤਿਆਂ ਵਿੱਚ 2,000 ਰੁਪਏ ਦੀਆਂ ਤਿੰਨ 4 ਮਾਸਿਕ ਕਿਸ਼ਤਾਂ ਵਿੱਚ ਜਾਰੀ ਕੀਤੀ ਜਾਂਦੀ ਹੈ।

ਇਸ ਸਕੀਮ ਤਹਿਤ ਆਧਾਰ ਨਾਲ ਡਾਟਾ ਜੁੜਿਆ ਹੋਣ ਤੇ 1 ਅਗਸਤ, 2019 ਤੋਂ ਬਾਅਦ ਉਨ੍ਹਾਂ ਲਾਭਾਰਥੀਆਂ ਨੂੰ ਤੀਜੀ ਕਿਸ਼ਤ ਜਾਰੀ ਕਰਨੀ ਹੈ ਜਿਨ੍ਹਾਂ ਨੂੰ ਦਸੰਬਰ, 2018-ਮਾਰਚ, 2019 ਦੌਰਾਨ ਪਹਿਲੀ ਅਤੇ ਅਪ੍ਰੈਲ-ਜੁਲਾਈ, 2019 ਦੌਰਾਨ ਦੂਜੀ ਕਿਸ਼ਤ ਜਾਰੀ ਕੀਤੀ ਗਈ ਸੀ। ਇਸ ਤਰ੍ਹਾਂ ਹੀ ਆਧਾਰ ਨਾਲ ਡਾਟਾ ਜੁੜਿਆ ਹੋਣ ਤੇ 1 ਅਗਸਤ, 2019 ਤੋਂ ਬਾਅਦ ਉਨ੍ਹਾਂ ਲਾਭਾਰਥੀਆਂ ਨੂੰ ਦੂਜੀ ਕਿਸ਼ਤ ਜਾਰੀ ਕਰਨੀ ਹੈ ਜਿਨ੍ਹਾਂ ਨੂੰ ਅਪ੍ਰੈਲ-ਜੁਲਾਈ, 2019 ਦੌਰਾਨ ਪਹਿਲੀ ਕਿਸ਼ਤ ਜਾਰੀ ਕੀਤੀ ਸੀ। ਇਸ ਤਰ੍ਹਾਂ ਹੀ 1 ਅਗਸਤ, 2019 ਤੋਂ ਬਾਅਦ ਬਾਕੀ ਬਚੇ ਲਾਭਾਰਥੀਆਂ ਨੂੰ ਆਧਾਰ ਡਾਟਾ ਜੁੜਿਆ ਹੋਣ ਤੇ ਪਹਿਲੀ ਕਿਸ਼ਤ ਜਾਰੀ ਕਰਨੀ ਹੈ। ਅਸਾਮ, ਮੇਘਾਲਿਆ ਅਤੇ ਜੰਮੂ-ਕਸ਼ਮੀਰ ਦੇ ਕਿਸਾਨਾਂ ਜਿੱਥੇ ਆਧਾਰ ਕੰਮ ਮੁਕੰਮਲ ਨਹੀਂ ਹੋਇਆ ਹੈ, ਨੂੰ ਲੋੜ ਅਨੁਸਾਰ 31.3.2020 ਤੱਕ ਇਸ ਤੋਂ ਛੋਟ ਦਿੱਤੀ ਗਈ ਹੈ।

ਹਾਲਾਂਕਿ 1 ਅਗਸਤ, 2019 ਦੇ ਬਾਅਦ ਕਿਸ਼ਤਾਂ ਜਾਰੀ ਕਰਨ ਤੋਂ ਪਹਿਲਾਂ ਨਿਰਧਾਰਿਤ ਸਮੇਂ ਵਿੱਚ ਧਨ ਰਕਮ ਜਾਰੀ ਕਰਨ ਲਈ 100% ਆਧਾਰ ਨਾਲ ਡਾਟਾ ਜੋੜਨਾ ਸੰਭਵ ਨਹੀਂ ਹੈ। ਹੁਣ ਜਦੋਂ ਕਿ ਕਿਸਾਨ ਰਬੀ ਮੌਸਮ ਲਈ ਤਿਆਰ ਹਨ, ਇਸ ਲਈ ਉਨ੍ਹਾਂ ਨੂੰ ਵਿਭਿੰਨ ਖੇਤੀ ਗਤੀਵਿਧੀਆਂ ਜਿਵੇਂ ਕੀਤੀ ਜਾਂਦੀ ਖਰੀਦ, ਖੇਤਾਂ ਦੀ ਤਿਆਰੀ ਅਤੇ ਸਿੰਚਾਈ, ਸਾਂਭ ਸੰਭਾਲ ਅਤੇ ਮਸ਼ੀਨਰੀ ਤੇ ਉਪਕਰਨਾਂ ਦੀ ਸਾਂਭ ਸੰਭਾਲ ਨਾਲ ਜੁੜੀਆਂ ਗਤੀਵਿਧੀਆਂ ਦੀ ਦੇਖਭਾਲ ਲਈ ਪੈਸੇ ਦੀ ਸਖ਼ਤ ਲੋੜ ਹੈ। ਇਨ੍ਹਾਂ ਜ਼ਰੂਰਤਾਂ ਦੇ ਮੱਦੇਨਜ਼ਰ ਅਤੇ ਹਾਲ ਹੀ ਵਿੱਚ ਸ਼ੁਰੂ ਹੋਏ ਤਿਓਹਾਰਾਂ ਦੇ ਮੌਸਮ ਨਾਲ ਦੇਸ਼ ਦੇ ਗ਼ਰੀਬ ਕਿਸਾਨਾਂ ਦੇ ਘਰਾਂ ਦੀ ਵਿੱਤੀ ਸਥਿਤੀ ਤੇ ਹੋਰ ਵੀ ਬੋਝ ਪਵੇਗਾ। ਆਧਾਰ ਨਾਲ ਉਨ੍ਹਾਂ ਦਾ ਵਿਵਰਣ ਨਾ ਜੁੜਿਆ ਹੋਣ ਕਾਰਨ ਅਗਲੀ ਕਿਸ਼ਤ ਜਾਰੀ ਕਰਨ ਵਿੱਚ ਦੇਰੀ ਹੋਵੇਗੀ ਅਤੇ ਕਿਸਾਨਾਂ ਵਿੱਚ ਅਸੰਤੁਸਟੀ ਪੈਦਾ ਹੋਵੇਗੀ।

ਇਸ ਲਈ 1 ਅਗਸਤ, 2019 ਦੇ ਬਾਅਦ ਲਾਭ ਰਕਮ ਜਾਰੀ ਕਰਨ ਲਈ ਆਧਾਰ ਨਾਲ ਲਿੰਕ ਦੀ ਸ਼ਰਤ ਨੂੰ 30 ਨਵੰਬਰ, 2019 ਤੱਕ ਛੋਟ ਦਿੱਤੀ ਗਈ ਹੈ। ਇਸ ਨਾਲ ਵੱਡੀ ਸੰਖਿਆ ਵਿੱਚ ਕਿਸਾਨਾਂ ਨੂੰ ਤੁਰੰਤ ਲਾਭ ਮਿਲ ਸਕੇਗਾ ਜੋ ਇਸ ਸ਼ਰਤ ਕਾਰਨ ਲਾਭ ਪ੍ਰਾਪਤ ਨਹੀਂ ਕਰ ਰਹੇ ਸਨ। ਇਹ ਸ਼ਰਤ 1 ਦਸੰਬਰ, 2019 ਤੋਂ ਲਾਭ ਜਾਰੀ ਕਰਨ ਤੇ ਪਹਿਲਾਂ ਦੀ ਤਰ੍ਹਾਂ ਲਾਗੂ ਰਹੇਗੀ। ਅਦਾਇਗੀ ਕਰਨ ਤੋਂ ਪਹਿਲਾਂ ਸਰਕਾਰ ਡਾਟਾ ਦੇ ਪ੍ਰਮਾਣੀ ਕਰਨ ਲਈ ਢੁਕਵੇਂ ਉਪਾਅ ਕਰੇਗੀ।

*******

ਵੀਆਰਆਰਕੇ/ਐੱਸਐੱਚ/ਪੀਕੇ