Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਾਰੀਸ਼ਸ ਦੇ ਮੈਟਰੋ ਐਕਸਪ੍ਰੈੱਸ ਅਤੇ ਈਐੱਨਟੀ ਹਸਪਤਾਲ ਦੇ ਸੰਯੁਕਤ ਵੀਡੀਓ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦਾ ਸੰਬੋਧਨ


ਮਾਰੀਸ਼ਸ ਗਣਰਾਜ ਦੇ ਪ੍ਰਧਾਨ ਮੰਤਰੀ ਸ਼੍ਰੀ ਪ੍ਰਵਿੰਦ ਜਗਨਾਥ (Jugnauth) ਜੀ, ਮਾਰੀਸ਼ਸ ਦੇ ਸੀਨੀਅਰ ਮੰਤਰੀ ਅਤੇ ਹੋਰ ਪਤਵੰਤੇ, ਵਿਸ਼ਿਸ਼ਟ ਮਹਿਮਾਨੋ, ਮਿੱਤਰੋ – ਨਮਸਕਾਰ! ਬੌਨਜ਼ੌਰ !

ਮੈਂ ਮਾਰੀਸ਼ਸ ਦੇ ਸਾਰੇ ਮਿੱਤਰਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਡੇ ਦੇਸ਼ਾਂ ਲਈ ਇਹ ਇੱਕ ਵਿਸ਼ੇਸ਼ ਅਵਸਰ ਹੈ। ਸਾਡੇ ਸਾਂਝੇ ਇਤਿਹਾਸ, ਵਿਰਾਸਤ ਅਤੇ ਸਹਿਯੋਗ ਦਾ ਇਹ ਇੱਕ ਨਵਾਂ ਅਧਿਆਇ ਹੈ। ਬਹੁਤ ਸਮਾਂ ਨਹੀਂ ਬੀਤਿਆ ਹੈ, ਜਦੋਂ ਮਾਰੀਸ਼ਸ ਨੇ ਇੰਡੀਅਨ ਓਸ਼ਨ ਆਈਲੈਂਡ ਗੇਮਜ਼ ਦੀ ਮੇਜ਼ਬਾਨੀ ਕੀਤੀ ਸੀ ਅਤੇ ਇਸ ਮੁਕਾਬਲੇ ਵਿੱਚ ਗੌਰਵ ਪ੍ਰਾਪਤ ਕੀਤਾ ਸੀ।

ਦੋਵੇਂ ਦੇਸ਼ ਦੁਰਗਾ ਪੂਜਾ ਦਾ ਉਤਸਵ ਮਨਾ ਰਹੇ ਹਨ ਅਤੇ ਜਲਦ ਹੀ ਦੀਪਾਵਲੀ ਵੀ ਮਨਾਉਣਗੇ। ਅਜਿਹੇ ਸਮੇਂ ਵਿੱਚ ਮੈਟਰੋ ਪ੍ਰੋਜੈਕਟ ਦੇ ਪਹਿਲੇ ਫੇਜ਼ ਦਾ ਉਦਘਾਟਨ ਹੋਰ ਵੀ ਆਨੰਦ ਪ੍ਰਦਾਨ ਕਰੇਗਾ।

ਮੈਟਰੋ, ਸਵੱਛ ਅਤੇ ਕੁਸ਼ਲ ਟ੍ਰਾਂਸਪੋਰਟ ਸੁਵਿਧਾ ਹੈ ਅਤੇ ਇਸ ਨਾਲ ਸਮੇਂ ਦੀ ਬਚੱਤ ਵੀ ਹੁੰਦੀ ਹੈ। ਇਹ ਪ੍ਰੋਜੈਕਟ ਆਰਥਿਕ ਗਤੀਵਿਧੀਆਂ ਅਤੇ ਸੈਰ-ਸਪਾਟੇ ਵਿੱਚ ਵੀ ਯੋਗਦਾਨ ਦੇਵੇਗਾ

ਆਧੁਨਿਕ ਈਐੱਨਟੀ ਹਸਪਤਾਲ ਦੂਸਰਾ ਪ੍ਰੋਜੈਕਟ ਹੈ ਜਿਸਦਾ ਅੱਜ ਉਦਘਾਟਨ ਹੋਇਆ ਹੈ। ਇਹ ਹਸਪਤਾਲ ਗੁਣਵੱਤਾਪੂਰਨ ਸਿਹਤ ਦੇਖਭਾਲ ਸੁਵਿਧਾ ਪ੍ਰਦਾਨ ਕਰੇਗਾ। ਹਸਪਤਾਲ ਦਾ ਭਵਨ ਊਰਜਾ ਦਕਸ਼ਤਾ ਨਾਲ ਯੁਕਤ ਹੈ ਅਤੇ ਇਹ ਪੇਪਰਲੈੱਸ ਸੁਵਿਧਾਵਾਂ ਦਾ ਵਿਕਲਪ ਪ੍ਰਦਾਨ ਕਰੇਗਾ।

ਇਹ ਦੋਵੇਂ ਪ੍ਰੋਜੈਕਟ ਮਾਰੀਸ਼ਸ ਦੇ ਲੋਕਾਂ ਨੂੰ ਸੁਵਿਧਾਵਾਂ ਪ੍ਰਦਾਨ ਕਰਨਗੇ ਇਹ ਦੋਵੇਂ ਪ੍ਰੋਜੈਕਟ ਮਾਰੀਸ਼ਸ ਦੇ ਵਿਕਾਸ ਲਈ ਭਾਰਤ ਦੀ ਮਜ਼ਬੂਤ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨ

ਇਨ੍ਹਾਂ ਪ੍ਰੋਜੈਕਟਾਂ ਲਈ ਹਜ਼ਾਰਾਂ ਵਰਕਰਾਂ ਨੇ ਦਿਨ-ਰਾਤ ਅਤੇ ਧੁੱਪ-ਬਾਰਿਸ਼ ਵਿੱਚ ਕਠਿਨ ਮਿਹਨਤ ਕੀਤੀ ਹੈ।

ਪਿਛਲੀਆਂ ਸਦੀਆਂ ਤੋਂ ਅਲੱਗ, ਅੱਜ ਅਸੀਂ ਆਪਣੇ ਲੋਕਾਂ ਦੇ ਬਿਹਤਰ ਭਵਿੱਖ ਲਈ ਕੰਮ ਕਰ ਰਹੇ ਹਾਂ।

ਮੈਂ ਪ੍ਰਧਾਨ ਮੰਤਰੀ ਸ਼੍ਰੀ ਪ੍ਰਵਿੰਦ ਜਗਨਾਥ (Jugnauth) ਦੀ ਦੂਰਦਰਸ਼ੀ ਲੀਡਰਸ਼ਿਪ ਦੀ ਸਰਾਹਨਾ ਕਰਦਾ ਹਾਂ, ਜਿਨ੍ਹਾਂ  ਨੇ ਮਾਰੀਸ਼ਸ ਲਈ ਆਧੁਨਿਕ ਢਾਂਚਾਗਤ ਸੰਰਚਨਾ ਅਤੇ ਸੇਵਾਵਾਂ ਦੀ ਪਰਿਕਲਪਨਾ ਕੀਤੀ ਹੈ। ਮੈਂ ਉਨ੍ਹਾਂ ਅਤੇ ਮਾਰੀਸ਼ਸ ਦੀ ਸਰਕਾਰ ਉਨ੍ਹਾਂ ਦੇ ਸਰਗਰਮ ਸਹਿਯੋਗ ਲਈ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀ ਵਜ੍ਹਾ ਨਾਲ ਇਹ ਪ੍ਰੋਜੈਕਟ ਸਮੇਂ ’ਤੇ ਪੂਰੇ ਹੋਏ ਹਨ।

ਮਿਤਰੋ,

ਸਾਨੂੰ ਇਸ ਗੱਲ ਦਾ ਮਾਣ ਹੈ ਕਿ ਭਾਰਤ ਨੇ ਜਨਹਿਤ ਦੇ ਉਕਤ ਅਤੇ ਹੋਰ ਪ੍ਰੋਜੈਕਟਾਂ ਲਈ ਮਾਰੀਸ਼ਸ ਨਾਲ ਸਹਿਯੋਗ ਕੀਤਾ ਹੈ। ਪਿਛਲੇ ਸਾਲ ਇੱਕ ਸੰਯੁਕਤ ਪ੍ਰੋਜੈਕਟ ਤਹਿਤ ਬੱਚਿਆਂ ਨੂੰ ਈ-ਟੈਬਲੇਟ ਵੰਡੇ ਗਏ ਸਨ।

ਸੁਪਰੀਮ ਕੋਰਟ ਦੇ ਨਵੇਂ ਭਵਨ ਅਤੇ ਇੱਕ ਹਜ਼ਾਰ ਮਕਾਨਾਂ ਦਾ ਨਿਰਮਾਣ ਕਾਰਜ ਤੇਜ਼ੀ ਨਾਲ ਚਲ ਰਿਹਾ ਹੈ।

ਮੈਨੂੰ ਇਹ ਐਲਾਨ ਕਰਦੇ ਹੋਏ ਪ੍ਰਸੰਨਤਾ ਹੋ ਰਹੀ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਜਗਨਾਥ ਦੇ ਸੁਝਾਵਾਂ ਦੇ ਅਨੁਰੂਪ ਭਾਰਤ ਇੱਕ ਰੀਨਲ ਯੂਨਿਟ, ਮੈਡੀਕਲੀਨਿਕਸ ਅਤੇ ਏਰੀਆ ਹੈਲਥ ਸੈਂਟਰਾਂ ਦੇ ਨਿਰਮਾਣ ਵਿੱਚ ਸਹਿਯੋਗ ਦੇ ਰਿਹਾ ਹੈ।

ਮਿੱਤਰੋ,

ਭਾਰਤ ਅਤੇ ਮਾਰੀਸ਼ਸ ਦੋਵੇਂ ਹੀ ਜੀਵੰਤ ਲੋਕਤੰਤਰ ਦੇ ਉਦਾਹਰਨ ਹਨ ਜੋ ਲੋਕਾਂ ਦੀ ਖੁਸ਼ਹਾਲੀ ਅਤੇ ਵਿਸ਼ਵ ਵਿੱਚ ਸ਼ਾਂਤੀ ਲਈ ਪ੍ਰਤੀਬੱਧ ਹਨ

ਇਸ ਵਰ੍ਹੇ ਪ੍ਰਧਾਨ ਮੰਤਰੀ ਸ਼੍ਰੀ ਜਗਨਾਥ (Jugnauth) ਹੁਣ ਤੱਕ ਦੇ ਸਭ ਤੋਂ ਵੱਡੇ ਪ੍ਰਵਾਸੀ ਭਾਰਤੀ ਦਿਵਸ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਅਤੇ ਮੇਰੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਏ ਸਨ।

ਮਾਰੀਸ਼ਸ ਦੀ ਸੁਤੰਤਰਤਾ ਦੀ 50ਵੀਂ ਵਰ੍ਹੇਗੰਢ ਦੇ ਅਵਸਰ ’ਤੇ ਸਾਡੇ ਰਾਸ਼ਟਰਪਤੀ ਨੂੰ ਮੁੱਖ ਮਹਿਮਾਨ ਦੇ ਰੂਪ ਵਿੱਚ ਸੱਦਾ ਦਿੱਤਾ ਗਿਆ ਸੀ। ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੇ ਅਵਸਰ ’ਤੇ ਮਾਰੀਸ਼ਸ ਨੇ ਉਨ੍ਹਾਂ ਦੀ ਯਾਦਗਾਰ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੇ ਨਾਲ ਜੁੜੇ ਵਿਸ਼ੇਸ਼ ਸਬੰਧਾਂ ਨੂੰ ਯਾਦ ਕੀਤਾ।

ਮਿੱਤਰੋ,

ਹਿੰਦ ਮਹਾਸਾਗਰ ਭਾਰਤ ਅਤੇ ਮਾਰੀਸ਼ਸ ਦਰਮਿਆਨ ਇੱਕ ਪੁੱਲ ਦਾ ਕੰਮ ਕਰਦਾ ਹੈ। ਸਮੁੰਦਰੀ ਅਰਥਵਿਵਸਥਾ ਸਾਡੇ ਲੋਕਾਂ ਲਈ ਬਹੁਤ ਮਹੱਤਵਪੂਰਨ ਹੈ।

ਮਿੱਤਰੋ,

ਸਮੁੰਦਰੀ ਅਰਥਵਿਵਸਥਾ ਸੁਰੱਖਿਆ ਅਤੇ ਆਪਦਾ ਜੋਖਿਮ ਰਾਹਤ ਦੇ ਸਾਰੇ ਆਯਾਮਾਂ ਵਿੱਚ ਸਾਗਰ (ਖੇਤਰ ਵਿੱਚ ਸਾਰਿਆਂ ਲਈ ਸੁਰੱਖਿਆ ਅਤੇ ਵਿਕਾਸ) ਦਾ ਵਿਜ਼ਨ ਸਾਨੂੰ ਮਿਲਕੇ ਕਾਰਜ ਕਰਨ ਲਈ ਮਾਰਗਦਰਸ਼ਨ ਪ੍ਰਦਾਨ ਕਰਦਾ ਰਹੇਗਾ।

ਮੈਂ ਮਾਰੀਸ਼ਸ ਦੀ ਸਰਕਾਰ ਦਾ ਆਪਦਾ ਰੋਧੀ ਬੁਨਿਆਦੀ ਢਾਂਚਾ ਗਠਬੰਧਨ ਵਿੱਚ ਸੰਸਥਾਪਕ ਮੈਂਬਰ ਦੇ ਰੂਪ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕਰਦਾ ਹਾਂ।

ਮਹਾਮਹਿਮ,

ਇੱਕ ਮਹੀਨੇ ਦੇ ਅੰਦਰ ਵਿਸ਼ਵ ਵਿਰਾਸਤ ਸਥਲ – ਅਪ੍ਰਵਾਸੀ ਘਾਟ ’ਤੇ ਅਪ੍ਰਵਾਸੀ ਦਿਵਸ ਦਾ ਆਯੋਜਨ ਕੀਤਾ ਜਾਵੇਗਾ। ਇਹ ਆਯੋਜਨ ਸਾਡੇ ਬਹਾਦੁਰ ਪੂਰਵਜਾਂ ਦੇ ਸਫ਼ਲ ਸੰਘਰਸ਼ ਨੂੰ ਰੇਖਾਂਕਿਤ ਕਰੇਗਾ।

ਇਸ ਸੰਘਰਸ਼ ਨਾਲ ਮਾਰੀਸ਼ਸ ਨੂੰ ਇਸ ਸਦੀ ਵਿੱਚ ਮਿੱਠੇ ਫਲ ਪ੍ਰਾਪਤ ਹੋਏ ਹਨ।

ਅਸੀਂ ਮਾਰੀਸ਼ਸ ਦੇ ਲੋਕਾਂ ਦੀ ਸ਼ਾਨਦਾਰ ਭਾਵਨਾ ਨੂੰ ਸਲਾਮ ਕਰਦੇ ਹਾਂ।

ਭਾਰਤ ਅਤੇ ਮਾਰੀਸ਼ਸ ਦੀ ਦੋਸਤੀ ਅਮਰ ਰਹੇ।

ਧੰਨਵਾਦ, ਬਹੁਤ-ਬਹੁਤ ਧੰਨਵਾਦ।

*****

ਵੀਆਰਆਰਕੇ/ਏਕੇ