Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਾਰੀਸ਼ਸ ਵਿੱਚ ਮੈਟਰੋ ਐਕਸਪ੍ਰੈੱਸ ਅਤੇ ਈਐੱਨਟੀ ਹਸਪਤਾਲ ਦਾ ਸੰਯੁਕਤ ਉਦਘਾਟਨ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਮਾਨਯੋਗ ਸ਼੍ਰੀ ਪ੍ਰਵਿੰਦ ਜਗਨਾਥ ਨੇ ਅੱਜ ਮਾਰੀਸ਼ਸ ਵਿੱਚ ਮੈਟਰੋ ਐਕਸਪ੍ਰੈੱਸ ਅਤੇ ਈਐੱਨਟੀ ਹਸਪਤਾਲ ਦਾ ਇੱਕ ਵੀਡੀਓ ਲਿੰਕ ਜ਼ਰੀਏ ਸੰਯੁਕਤ ਤੌਰ ‘ਤੇ ਉਦਘਾਟਨ ਕੀਤਾ।

ਇਸ ਅਵਸਰ ‘ਤੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਮਾਰੀਸ਼ਸ ਦੇ ਲੋਕਾਂ ਦੇ ਜੀਵਨ ਦੀ ਗੁਣਵੱਤਾ ਨੂੰ ਹੋਰ ਵਧਾਉਣਾ,ਨਾਲ ਹੀ ਨਾਲ ਦੋਹਾਂ ਦੇਸ਼ਾਂ ਦਰਮਿਆਨ ਗੂੜ੍ਹੇ ਸਬੰਧਾਂ ਨੂੰ ਗਹਿਰਾ ਕਰਨ ਵਿੱਚ ਮੈਟਰੋ ਅਤੇ ਸਿਹਤ ਪ੍ਰੋਜੈਕਟਾਂ ਦੇ ਮਹੱਤਵ ‘ਤੇ ਧਿਆਨ ਦਿਵਾਇਆ । ਉਨ੍ਹਾਂ ਨੇ ਇਹ ਵੀ ਕਿਹਾ ਕਿ ਅੱਜ ਦਾ ਪ੍ਰੋਗਰਾਮ ਭਾਰਤ ਅਤੇ ਮਾਰੀਸ਼ਸ ਦੇ ਨੇਤਾਵਾਂ ਨੂੰ ਹਿੰਦ ਮਹਾਸਾਗਰ ਵਿੱਚ ਇੱਕ ਵੀਡੀਓ ਲਿੰਕ ਰਾਹੀਂ ਇਕੱਠੇ ਹੋਣ ਦਾ ਪਹਿਲਾ ਅਵਸਰ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬਹੁਤੀ ਉਡੀਕ ਵਾਲੀ ਮੈਟਰੋ ਐਕਸਪ੍ਰੈੱਸ (ਲਾਈਟ ਰੇਲ ਟ੍ਰਾਂਜਿਟ) ਪ੍ਰੋਜੈਕਟ, ਮਾਰੀਸ਼ਸ ਵਿੱਚ ਆਵਾਜਾਈ ਲੈਂਡਸਕੇਪ ਨੂੰ ਪਬਲਿਕ ਟ੍ਰਾਂਸਪੋਰਟ ਦੇ ਇੱਕ ਕੁਸ਼ਲ, ਤੇਜ਼ ਅਤੇ ਕਲੀਨਰ ਮੋਡ ਵਿੱਚ ਬਦਲ ਦੇਵੇਗੀ ਆਧੁਨਿਕ ਊਰਜਾ ਦਕਸ਼ ਈਐੱਨਟੀ ਹਸਪਤਾਲ ਮਾਰੀਸ਼ਸ ਵਿੱਚ ਪਹਿਲਾ ਪੇਪਰਲੈਸ ਈ-ਹਸਪਤਾਲ ਹੋਣ ਦੇ ਇਲਾਵਾ ਗੁਣਵੱਤਾ ਵਾਲੀ ਸਿਹਤ ਦੇਖਭਾਲ ਤੱਕ ਪਹੁੰਚ ਨੂੰ ਵਿਸਤਾਰ ਦੇਵੇਗਾ ਅਤੇ ਲੋਕਾਂ ਨੂੰ ਇਸ ਦਾ ਲਾਭ ਮਿਲੇਗਾ।

ਪ੍ਰਧਾਨ ਮੰਤਰੀ ਜਗਨਾਥ ਨੇ ਮਾਰੀਸ਼ਸ ਵਿੱਚ ਇਸ ਸਭ ਦੇ ਨਾਲ-ਨਾਲ ਹੋਰ ਵਿਕਾਸ ਸਹਿਯੋਗ ਪ੍ਰੋਜੈਕਟਾਂ ਵਿੱਚ ਭਾਰਤ ਤੋਂ ਮਿਲੇ ਸਮਰਥਨ ਦੀ ਗਹਿਰੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਲੋਕਾਂ ਨਾਲ ਜੁੜੀਆਂ ਦੋ ਪ੍ਰੋਜੈਕਟਾਂ ਦਾ ਲਾਗੂਕਰਨ ਸਮੇਂ ‘ਤੇ ਕਰਨ ਲਈ ਸਾਰੇ ਹਿਤਧਾਰਕਾਂ ਦੀ ਪ੍ਰਸ਼ੰਸਾ ਕੀਤੀ।

ਪ੍ਰਧਾਨ ਮੰਤਰੀ ਮੋਦੀ ਨੇ ਮਾਰੀਸ਼ਸ ਨੂੰ ਇੱਕ ਰੀਨਲ ਯੂਨਿਟ ਦੇ ਨਿਰਮਾਣ ਵਿੱਚ ਸਹਿਯੋਗ ਦੇਣ ਦੇ ਨਾਲ ਹੀ ਅਨੁਦਾਨ ਸਹਾਇਤਾ ਦੇ ਮਾਧਿਅਮ ਨਾਲ ਮੇਡੀ-ਕਲੀਨਿਕ ਅਤੇ ਖੇਤਰੀ ਸਿਹਤ ਕੇਂਦਰ ਬਣਾਉਣ ਦੇ ਭਾਰਤ ਸਰਕਾਰ ਦੇ ਫ਼ੈਸਲੇ ਤੋਂ ਵੀ ਜਾਣੂ ਕਰਵਾਇਆ।
ਦੋਹਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਦੇ ਲੋਕਾਂ ਦੀ ਭਲਾਈ ਅਤੇ ਹਿੰਦ ਮਹਾਸਾਗਰ ਖੇਤਰ ਅਤੇ ਦੁਨੀਆ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਲਈ ਭਾਰਤ-ਮਾਰੀਸ਼ਸ ਸਹਿਯੋਗ ਦੀ ਸ਼ਲਾਘਾ ਕੀਤੀ।

******

ਵੀਆਰਆਰਕੇ/ਏਕੇ