ਕੈਰੀਬੀਆਈ ਦੇਸ਼ਾਂ ਨਾਲ ਭਾਰਤ ਦੇ ਇਤਿਹਾਸਿਕ ਅਤੇ ਨਿੱਘੇ ਸਬੰਧਾਂ ਵਿੱਚ ਇੱਕ ਨਵਾਂ ਹੁਲਾਰਾ ਆਇਆ ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਕੈਰੀਕੌਮ ਗਰੁੱਪ ਦੇਸ਼ਾਂ ਦੇ 14 ਲੀਡਰਾਂ ਨਾਲ ਨਿਊਯਾਰਕ ਵਿੱਚ 25 ਸਤੰਬਰ 2019 ਨੂੰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਮੌਕੇ ਉੱਤੇ ਮੀਟਿੰਗ ਹੋਈ। ਇਹ ਮੀਟਿੰਗ ਸੇਂਟ ਲੂਸੀਆ ਦੇ ਪ੍ਰਧਾਨ ਮੰਤਰੀ ਅਤੇ ਕੈਰੀਕੌਮ ਦੇ ਮੌਜੂਦਾ ਚੇਅਰਮੈਨ ਐਲਨ ਚਾਸਟੇਨੈਟ (Allen Chastenet) ਦੀ ਸਹਿ ਪ੍ਰਧਾਨਗੀ ਵਿੱਚ ਹੋਈ । ਇਸ ਮੀਟਿੰਗ ਵਿੱਚ ਐਂਟੀਗੂਆ ਅਤੇ ਬਾਰਬੁਡਾ, ਬਾਰਬਾਡੋਸ, ਡੋਮੀਨੀਕਾ, ਜਮਾਇਕਾ, ਸੇਂਟ ਕਿਟਸ ਅਤੇ ਨੇਵਿਸ, ਸੇਂਟ ਲੂਸੀਆ, ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼, ਤ੍ਰਿਨੀਦਾਦ ਅਤੇ ਤੋਬਾਗੋ ਦੀਆਂ ਸਰਕਾਰਾਂ ਦੇ ਮੁਖੀ, ਸੂਰੀਨੇਮ ਦੇ ਉਪ ਰਾਸ਼ਟਰਪਤੀ ਅਤੇ ਬਹਾਮਾਸ (Bahamas), ਬੀਲਾਈਜ਼, ਗ੍ਰੇਨਾਡਾ, ਹੈਤੀ ਅਤੇ ਗੁਆਨਾ ਦੇ ਵਿਦੇਸ਼ ਮੰਤਰੀ ਸ਼ਾਮਲ ਸਨ।
ਕੈਰੀਕੌਮ ਲੀਡਰਾਂ ਦੀ ਪ੍ਰਧਾਨ ਮੰਤਰੀ ਮੋਦੀ ਨਾਲ ਖੇਤਰੀ ਤੌਰ ਤੇ ਇਹ ਪਹਿਲੀ ਮੀਟਿੰਗ ਹੀ ਸੀ ਅਤੇ ਇਸ ਵਿੱਚ ਭਾਰਤ ਅਤੇ ਕੈਰੇਬੀਆਈ ਦੇਸ਼ਾਂ ਦੇਨਾ ਕੇਵਲ ਦੁਵੱਲੇ ਬਲਕਿ ਖੇਤਰੀ ਸੰਦਰਬ ਵਿੱਚ ਜਨਤਕ ਤੌਰ ਤੇ ਅਤੇ ਤੇਜ਼ੀ ਨਾਲ ਵਿਕਸਤ ਹੋ ਰਹੇ ਸਬੰਧਾਂ ਨੂੰ ਊਜਾਗਰ ਕੀਤਾ ਗਿਆ । ਪ੍ਰਧਾਨ ਮੰਤਰੀ ਮੋਦੀ ਨੇ ਕੈਰੀਕੌਮ ਨਾਲ ਆਪਣੇ ਸਿਆਸੀ, ਆਰਥਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਭਾਰਤ ਦੇ ਵਾਅਦੇ ਨੂੰ ਦੁਹਰਾਇਆ। ਉਨ੍ਹਾਂ ਇੱਕ ਮਿਲੀਅਨ ਤੋਂ ਵੱਧ ਭਾਰਤੀਆਂ ਦੀ ਉਥੇ ਮੌਜੂਦਗੀ ਨੂੰ ਕੈਰੀਬੀਅਨ ਦੇਸ਼ਾਂ ਨਾਲ ਸਬੰਧਾਂ ਦੀ ਮਜ਼ਬੂਤੀ ਕਰਾਰ ਦਿੱਤਾ।
ਮੀਟਿੰਗ ਵਿੱਚ ਸਿਆਸੀ ਅਤੇ ਸੰਸਥਾਗਤ ਸੰਵਾਦ ਪ੍ਰਕਿਰਿਆ ਨੂੰ ਮਜ਼ਬੂਤ ਕਰਨ, ਆਰਥਿਕ ਸਹਿਯੋਗ ਵਿੱਚ ਤੇਜ਼ੀ ਲਿਆਉਣ, ਵਪਾਰ ਅਤੇ ਨਿਵੇਸ਼ ਵਿੱਚ ਵਾਧਾ ਕਰਨ ਅਤੇ ਲੋਕਾਂ ਤੋਂ ਲੋਕਾਂ ਤੱਕ ਸਹਿਯੋਗ ਵਧਾਉਣ ਬਾਰੇ ਚਰਚਾ ਹੋਈ। ਪ੍ਰਧਾਨ ਮੰਤਰੀ ਮੋਦੀ ਨੇ ਸਮਰੱਥਾ ਵਿਕਾਸ, ਵਿਕਾਸ ਸਹਾਇਤਾ ਅਤੇ ਆਪਦਾ ਪ੍ਰਬੰਧਨ ਅਤੇ ਅਨੁਕੂਲਣ ਵਿੱਚ ਸਹਿਯੋਗ ਮਜ਼ਬੂਤ ਕਰਨ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕੈਰੀਕੌਮ ਦੇਸ਼ਾਂ ਨੂੰ ਸੱਦਾ ਦਿੱਤਾ ਕਿ ਉਹ ਅੰਤਰਰਾਸ਼ਟਰੀ ਸੂਰਜੀ ਗਠਜੋੜ ਅਤੇ ਆਪਦਾ ਅਨੁਕੂਲਣ ਬੁਨਿਆਦੀ ਢਾਂਚਾ ਗਠ ਬੰਧਨ ਵਿੱਚ ਸ਼ਾਮਲ ਹੋਣ। ਪ੍ਰਧਾਨ ਮੰਤਰੀ ਨੇ ਖੇਤਰ ਵਿੱਚ ਆਏ ਤੂਫਾਨ ਡੋਰੀਅਨ ਅਤੇ ਬਹਾਮਾਸ ਟਾਪੂ ਵਿੱਚ ਇਸ ਨਾਲ ਹੋਈ ਤਬਾਹੀ ਉੱਤੇ ਦੁਖ ਪ੍ਰਗਟਾਇਆ। ਇਸ ਸਮੁੰਦਰੀ ਤੁਫਾਨ ਲਈ ਭਾਰਤ ਨੇ ਇੱਕ ਮਿਲੀਅਨ ਅਮਰੀਕੀ ਡਾਲਰ ਦੀ ਫੌਰੀ ਸਹਾਇਤਾ ਪ੍ਰਦਾਨ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ਨੇ ਕੈਰੀਕੌਮ ਵਿੱਚ ਭਾਈਚਾਰਕ ਵਿਕਾਸ ਪ੍ਰੋਜੈਕਟਾਂ ਲਈ 14 ਮਿਲੀਅਨ ਅਮਰੀਕੀ ਡਾਲਰ ਦੀ ਸਹਾਇਤਾ ਅਤੇ ਸੂਰਜੀ, ਅਖੁੱਟ ਊਰਜਾ ਅਤੇ ਜਲਵਾਯੂ ਪਰਿਵਰਤਨ ਨਾਲ ਸਬੰਧਤ ਪ੍ਰੋਜੈਕਟਾਂ ਲਈ 150 ਮਿਲੀਅਨ ਲਾਈਨ ਆਵ੍ ਕ੍ਰੈਡਿਟ ਦਾ ਐਲਾਨ ਕੀਤਾ। ਉਨ੍ਹਾਂ ਜਾਰਜਟਾਊਨ, ਗੁਆਨਾ ਵਿੱਚ ਸੂਚਨਾ ਟੈਕਨੋਲੋਜੀ ਬਾਰੇ ਰੀਜਨਲ ਸੈਂਟਰ ਫਾਰ ਐਕਸੀਲੈਂਸ ਅਤੇ ਬੀਲਾਈਜ਼(Belize) ਵਿੱਚ ਰੀਜਨਲ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਕਾਇਮ ਕਰਨ ਦਾ ਐਲਾਨ ਕੀਤਾ। ਇਹ ਸੈਂਟਰ ਇਨ੍ਹਾਂ ਦੇਸ਼ਾਂ ਵਿੱਚ ਭਾਰਤ ਦੀ ਸਹਾਇਤਾ ਨਾਲ ਚੱਲ ਰਹੇ ਮੌਜੂਦਾ ਸੈਂਟਰਾਂ ਨੂੰ ਅੱਪਗ੍ਰੇਡ ਕਰਕੇ ਕਾਇਮ ਕੀਤੇ ਜਾਣਗੇ । ਭਾਰਤੀ ਧਿਰ ਨੇ ਵਿਸ਼ੇਸ਼ ਸਮਰੱਥਾ ਬਿਲਡਿੰਗ ਕੋਰਸਾਂ, ਕੈਰੀਕੌਮ ਦੇਸ਼ਾਂ ਦੀ ਲੋੜ ਅਨੁਸਾਰ ਭਾਰਤੀ ਮਾਹਿਰਾਂ ਦੀ ਟ੍ਰੇਨਿੰਗ ਅਤੇ ਡੈਪੂਟੇਸ਼ਨ ਲਈ ਤਾਇਨਾਤੀ ਲਈ ਮਦਦ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਨੇ ਕੈਰੀਕੌਮ ਦੇਸ਼ਾਂ ਦੇ ਇੱਕ ਸੰਸਦੀ ਵਫਦ ਨੂੰ ਨੇੜਲੇ ਭਵਿੱਖ ਵਿੱਚ ਭਾਰਤ ਦੌਰਾ ਕਰਨ ਦਾ ਸੱਦਾ ਦਿੱਤਾ।
ਕੈਰੀਕੌਮ ਲੀਡਰਾਂ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਦੋਹਾਂ ਧਿਰਾਂ ਦਰਮਿਆਨ ਕਾਰਜਾਂ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਪਹਿਲਕਦਮੀ ਦਾ ਸੁਆਗਤ ਕੀਤਾ ਅਤੇ ਸਬੰਧਤ ਸਰਕਾਰਾਂ ਵੱਲੋਂ ਇਸ ਕੰਮ ਵਿੱਚ ਪੂਰੇ ਸਹਿਯੋਗ ਦਾ ਭਰੋਸਾ ਦਿਵਾਇਆ।
ਇਹ ਫੈਸਲਾ ਹੋਇਆ ਕਿ ਇੱਕ ਸਾਂਝੀ ਟਾਸਕ ਫੋਰਸ ਕਾਇਮ ਕੀਤੀ ਜਾਵੇ ਜੋ ਕਿ ਸਹਿਯੋਗ ਦੇ ਸੰਭਾਵਿਤ ਖੇਤਰਾਂ ਦਾ ਪਤਾ ਲਗਾਵੇ ਅਤੇ ਅਗਲੇ ਮਾਰਗਾਂ ਜਾ ਪਹਿਚਾਣ ਕਰੇ।
***
ਵੀਆਰਆਰਕੇ/ਏਕੇ
The India-Caricom Leaders' Meeting held in New York was an important occasion for us. I thank the esteemed world leaders who joined the meeting. India is eager to work with our friends in the Caribbean to build a better planet. pic.twitter.com/Qvrc1EJwS1
— Narendra Modi (@narendramodi) September 26, 2019