Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸੰਯੁਕਤ ਰਾਸ਼ਟਰ ਮਹਾ ਸਭਾ ਦੇ 74ਵੇਂ ਸੈਸ਼ਨ ਦੌਰਾਨ ਜਲਵਾਯੂ ਕਾਰਵਾਈ ਸਿਖਰ ਸੰਮੇਲਨ 2019 ਵਿੱਚ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ


ਮੈਂ ਗਲੋਬਲ ਜਲਵਾਯੂ  ਸਿਖ਼ਰ ਸੰਮੇਲਨ ਦੇ ਆਯੋਜਨ ਲਈ ਸੰਯੁਕਤ ਰਾਸ਼ਟਰ  ਦੇ ਸਕੱਤਰ ਜਨਰਲ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ

 

ਪਿਛਲੇ ਸਾਲ ਚੈਂਪੀਅਨ ਆਵ੍ ਦ ਅਰਥ ਅਵਾਰਡ ਮਿਲਣ ਤੋਂ ਬਾਅਦ ਸੰਯੁਕਤ ਰਾਸ਼ਟਰ ਵਿੱਚ ਮੇਰਾ ਇਹ ਪਹਿਲਾ ਸੰਬੋਧਨ ਹੈ ਅਤੇ ਇਹ ਵੀ ਸੁਖਦ ਸਹਿਯੋਗ ਹੈ ਕਿ ਨਿਊਯਾਰਕ ਦੌਰੇ ਵਿੱਚ  ਮੇਰੀ ਪਹਿਲੀ ਸਭਾ ਜਲਵਾਯੂ ਵਿਸ਼ੇ ਉੱਤੇ ਹੋ ਰਹੀ ਹੈ

 

ਮਾਨਯੋਗ,

 

ਜਲਵਾਯੂ ਪਰਿਵਰਤਨ ਮੌਸਮ ਤਬਦੀਲੀ ਨਾਲ ਨਜਿੱਠਣ ਲਈ ਵੱਖ-ਵੱਖ ਦੇਸ਼ਾਂ ਵੱਲੋਂ ਕਈ ਪ੍ਰਯਤਨ ਕੀਤੇ ਜਾ ਰਹੇ ਹਨ

 

ਪਰ ਸਾਨੂੰ ਇਹ ਗੱਲ ਮੰਨਣੀ ਪਵੇਗੀ ਕਿ ਇਸ ਗੰਭੀਰ ਚੁਣੌਤੀ ਦਾ ਮੁਕਾਬਲਾ ਕਰਨ ਲਈ ਓਨਾ ਨਹੀਂ ਕੀਤਾ ਜਾ ਰਿਹਾ ਜਿੰਨਾ ਹੋਣਾ ਬਹੁਤ ਜ਼ਰੂਰੀ ਹੈ

 

ਅੱਜ ਲੋੜ ਹੈ ਕਿ ਇੱਕ ਵਿਸਤ੍ਰਿਤ ਪਹੁੰਚ ਅਪਣਾਈ ਜਾਵੇ ਜਿਸ ਵਿੱਚ ਵਿੱਦਿਆ, ਕਦਰਾਂ ਕੀਮਤਾਂ ਅਤੇ ਜੀਵਨ ਸ਼ੈਲੀ ਤੋਂ ਲੈ ਕੇ ਵਿਕਾਸ ਸਬੰਧੀ ਫਲਸਫਾ ਹੋਵੇ ਲੋੜ ਇਸ ਗੱਲ ਦੀ ਹੈ ਕਿ ਇੱਕ ਵਿਸ਼ਵ ਵਿਆਪੀ ਜਨਤਕ ਅੰਦੋਲਨ ਚਲਾਇਆ ਜਾਵੇ ਤਾਂ ਕਿ ਵਤੀਰੇ ਵਿੱਚ ਤਬਦੀਲੀ ਆ ਸਕੇ

 

ਕੁਦਰਤ ਪ੍ਰਤੀ ਸਨਮਾਨ, ਸੰਸਾਧਨਾਂ ਦੀ ਸਿਆਣਪ ਭਰੀ ਵਰਤੋਂ, ਆਪਣੀਆਂ ਲੋੜਾਂ ਨੂੰ ਘਟਾਉਣਾ ਅਤੇ ਆਪਣੇ ਸਾਧਨਾਂ ਦੇ ਅੰਦਰ ਸੀਮਤ ਰਹਿਣਾ ਇਹ ਸਭ ਸਾਡੀਆਂ ਰਵਾਇਤਾਂ ਅਤੇ ਵਰਤਮਾਨ ਪ੍ਰਯਤਨਾਂ ਦਾ ਹਿੱਸਾ ਰਿਹਾ ਹੈ ਲਾਲਚ ਨਹੀਂ, ਜ਼ਰੂਰਤ ਸਾਡਾ ਰਾਹਨੁਮਾਈ  ਸਿਧਾਂਤ ਹੈ

 

ਅਤੇ ਇਸ ਲਈ ਅੱਜ ਭਾਰਤ ਇਸ ਮੁੱਦੇ ਦੀ ਗੰਭੀਰਤਾ ਬਾਰੇ ਸਿਰਫ ਗੱਲਬਾਤ ਕਰਨ ਲਈ ਨਹੀਂ ਆਇਆ ਸਗੋਂ ਵਿਵਹਾਰਿਕ  ਪਹੁੰਚ ਅਤੇ ਰੋਡਮੈਪ ਪੇਸ਼ ਕਰਨ ਲਈ ਆਇਆ ਹੈ ਅਸੀਂ ਯਕੀਨ ਰੱਖਦੇ  ਹਾਂ ਕਿ ਇੱਕ ਔਂਸ ਪ੍ਰੈਕਟਿਸ ਇੱਕ ਟਨ ਪ੍ਰਚਾਰ ਕਰਨ ਨਾਲੋਂ ਜ਼ਿਆਦਾ ਕੀਮਤੀ ਹੈ

 

ਭਾਰਤ ਵਿੱਚ ਅਸੀਂ ਗੈਰ ਪਥਰਾਟ (ਨੌਨ ਫੋਸਿਲ) ਈਂਧਣ ਦੇ ਹਿੱਸੇ ਵਿੱਚ ਵਾਧਾ ਕਰਨ ਵਾਲੇ ਹਾਂ ਅਤੇ 2022 ਤੱਕ ਭਾਰਤ ਅਖੁਟ ਊਰਜਾ ਦੀ ਸਮਰੱਥਾ 175 ਜੀਡਬਲਿਊ  ਅਤੇ ਬਾਅਦ ਵਿੱਚ 450 ਜੀਡਬਲਿਊ ਤੱਕ ਪਹੁੰਚਾਉਣ ਦੀ ਯੋਜਨਾ ਹੈ

ਭਾਰਤ ਵਿੱਚ ਸਾਡੀ ਯੋਜਨਾ ਗਤੀਸ਼ੀਲਤਾ ਰਾਹੀਂ ਟ੍ਰਾਂਸਪੋਰਟ ਖੇਤਰ ਨੂੰ ਹਰਿਤ ਬਣਾਉਣ ਦੀ ਹੈ

 

ਭਾਰਤ ਪੈਟਰੋਲ ਅਤੇ ਡੀਜ਼ਲ ਵਿੱਚ ਬਾਇਓਫਿਊਲ ਦਾ ਅਨੁਪਾਤ ਵੱਡੀ ਮਾਤਰਾ ਵਿੱਚ ਵਧਾਉਣ ਲਈ ਕੰਮ ਕਰ ਰਿਹਾ ਹੈ

ਅਸੀਂ 150 ਮਿਲੀਅਨ ਪਰਿਵਾਰਾਂ ਨੂੰ ਸਵੱਛ ਕੁਕਿੰਗ ਗੈਸ ਪ੍ਰਦਾਨ ਕੀਤੀ ਹੈ

 

ਅਸੀਂ ਪਾਣੀ ਦੀ ਸੰਭਾਲ, ਮੀਂਹ ਦੇ ਪਾਣੀ ਨਾਲ ਸਿੰਜਾਈ ਅਤੇ ਜਲ ਸੰਸਾਧਨਾਂ ਦੇ ਵਿਕਾਸ ਲਈ ਜਲ ਜੀਵਨ  ਮਿਸ਼ਨ ਸ਼ੁਰੂ ਕੀਤਾ ਹੈ ਅਤੇ ਅਗਲੇ ਕੁਝ ਸਾਲਾਂ ਵਿੱਚ ਇਸ ਉੱਤੇ ਭਾਰਤ ਤਕਰੀਬਨ 50 ਬਿਲੀਅਨ ਡਾਲਰ ਖਰਚ ਕਰੇਗਾ

 

ਅੰਤਰਰਾਸ਼ਟਰੀ ਫੋਰਮ ਉੱਤੇ ਸਾਡੀ ਅੰਤਰਰਾਸ਼ਟਰੀ ਸੂਰਜੀ ਗਠਜੋੜ ਮੁਹਿੰਮ ਵਿੱਚ 80 ਦੇਸ਼ ਸ਼ਾਮਿਲ ਹੋ ਚੁੱਕੇ ਹਨ ਭਾਰਤ ਅਤੇ ਸਵੀਡਨ ਹੋਰ ਭਾਈਵਾਲਾਂ ਨਾਲ ਮਿਲ ਕੇ ਲੀਡਰਸ਼ਿਪ ਗਰੁੱਪ ਦੀ ਸ਼ੁਰੂਆਤ ਉਦਯੋਗਿਕ ਟ੍ਰਾਂਜ਼ੀਸ਼ਨ ਟ੍ਰੈਕ ਦੇ ਅੰਦਰ ਕਰ ਰਹੇ ਹਨ ਇਹ ਪਹਿਲਕਦਮੀ ਸਰਕਾਰ ਅਤੇ ਨਿੱਜੀ ਖੇਤਰ ਲਈ ਟੈਕਨੋਲੋਜੀ ਖੋਜ ਦੇ ਖੇਤਰ ਵਿੱਚ ਸਹਿਯੋਗ ਦੇ ਮੌਕੇ ਪੈਦਾ ਕਰੇਗੀ ਇਸ ਨਾਲ ਉਦਯੋਗ ਲਈ ਘੱਟ ਕਾਰਬਨ ਵਾਲੇ ਪਥ ਵਿਕਸਤ ਕਰਨ ਵਿੱਚ ਮਦਦ ਮਿਲੇਗੀ

 

ਆਪਣੇ ਬੁਨਿਆਦੀ ਢਾਂਚੇ ਨੂੰ ਆਪਦਾ ਅਨੁਕੂਲ  ਬਣਾਉਣ ਲਈ ਭਾਰਤ ਆਪਦਾ ਅਨੁਕੂਲ ਬੁਨਿਆਦੀ ਢਾਂਚੇ ਲਈ ਇੱਕ ਗਠਬੰਧਨ ਦਾ ਮੁਕਾਬਲਾ ਲਾਂਚ ਕਰ ਰਿਹਾ ਹੈ ਮੈਂ ਦੂਜੇ ਮੈਂਬਰ ਦੇਸ਼ਾਂ ਨੂੰ ਵੀ ਇਸ ਗਠਬੰਧਨ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੰਦਾ ਹਾਂ

 

ਇਸ ਸਾਲ 15 ਅਗਸਤ ਨੂੰ ਅਜ਼ਾਦੀ ਦਿਵਸ ਦੇ ਮੌਕੇ ਉੱਤੇ ਸਿੰਗਲ ਯੂਜ਼ ਆਵ ਪਲਾਸਟਿਕ ਦੇ ਖਾਤਮੇ  ਲਈ ਇੱਕ ਜਨਤਕ ਮੁਹਿੰਮ ਚਲਾਈ ਗਈ ਸੀ ਮੈਨੂੰ ਉਮੀਦ ਹੈ ਕਿ ਇਸ ਨਾਲ ਵਿਸ਼ਵ ਪੱਧਰ ਉੱਤੇ ਸਿੰਗਲ ਯੂਜ਼ ਪਲਾਸਟਿਕ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਹੋਵੇਗੀ

 

ਮਾਨਯੋਗ,

 

ਮੈਨੂੰ ਇਹ ਐਲਾਨ ਕਰਨ ਵਿੱਚ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਕੱਲ੍ਹ ਸੰਯੁਕਤ ਰਾਸ਼ਟਰ ਦੀ ਇਮਾਰਤ ਉੱਤੇ ਸੂਰਜੀ ਪੈਨਲਾਂ ਦਾ ਉਦਘਾਟਨ ਕਰ ਰਹੇ ਹਾਂ ਇਸ ਲਈ 1 ਮਿਲੀਅਨ ਡਾਲਰ ਦੀ ਲਾਗਤ ਆਈ ਹੈ ਜੋ ਕਿ ਭਾਰਤ ਨੇ ਅਦਾ ਕੀਤੀ ਹੈ

 

ਹੁਣ ਗੱਲਾਂ ਦਾ ਸਮਾਂ ਲੰਘ ਗਿਆ ਹੈ, ਦੁਨੀਆ ਨੂੰ ਹੁਣ ਕਾਰਵਾਈ  ਦੀ ਲੋੜ ਹੈ

 

ਤੁਹਾਡਾ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ

 

ਵੀਆਰਆਰਕੇ ਏਕੇ