Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਮੰਗੋਲੀਆ ਦੇ ਰਾਸ਼ਟਰਪਤੀ ਸ੍ਰੀ ਖਲਟਮਾਗੀਨ ਬਾਟੁੱਲਗਾ ਵੱਲੋਂ ਬੁੱਧ ਦੀ ਪ੍ਰਤਿਮਾ ਤੋਂ ਸੰਯੁਕਤ ਤੌਰ ‘ਤੇ ਪਰਦਾ ਹਟਾਇਆ


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਮੰਗੋਲੀਆ ਦੇ ਰਾਸ਼ਟਰਪਤੀ ਮਾਣਯੋਗ ਸ਼੍ਰੀ ਖਲਟਮਾਗੀਨ ਬਾਟੁੱਲਗਾ ਨੇ ਸਾਂਝੇ ਤੌਰ ਤੇ ਉਲਾਨਬਾਟਰ ਦੇ ਇਤਿਹਾਸਿਕ ਗੰਡਾਨ ਟੈੱਗਚੇਂਲਿੰਗ ਮੱਠ ਵਿਖੇ ਸਥਾਪਿਤ ਮਹਾਤਮਾ ਬੁੱਧ ਅਤੇ ਉਸ ਦੇ ਦੋ ਸੇਵਕਾਂ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ

http://164.100.117.97/WriteReadData/userfiles/image/NAV_2777Q22J.JPG

ਪ੍ਰਧਾਨ ਮੰਤਰੀ ਨੇ ਸਾਲ 2015 ਵਿਚ ਮੰਗੋਲੀਆ ਦੀ ਆਪਣੀ ਯਾਤਰਾ ਦੌਰਾਨ ਗੰਡਾਨ ਟੈੱਗਚੇਂਲਿੰਗ ਮੱਠ ਵਿਖੇ ਪ੍ਰਾਰਥਨਾ ਕੀਤੀ ਸੀ ਅਤੇ ਸਾਡੇ ਦੋਹਾਂ ਦੇਸ਼ਾਂ ਅਤੇ ਲੋਕਾਂ ਦਰਮਿਆਨ ਸਾਂਝੀ ਬੋਧੀ ਵਿਰਾਸਤ ਅਤੇ ਸੱਭਿਆਚਾਰਕ ਸਬੰਧਾਂ ਨੂੰ ਦਰਸਾਉਂਦੇ ਹੋਏ ਮੱਠ ਨੂੰ ਮਹਾਤਮਾ ਬੁੱਧ ਦੀ ਪ੍ਰਤਿਮਾ ਤੋਹਫ਼ੇ /ਵਜੋਂ ਦੇਣ  ਦਾ ਐਲਾਨ ਕੀਤਾ ਸੀ।

http://164.100.117.97/WriteReadData/userfiles/image/NAV_2901AOUD.JPG

ਪ੍ਰਤਿਮਾ ਵਿੱਚ ਮਹਾਤਮਾ ਬੁੱਧ ਨੂੰ ਆਪਣੇ ਦੋ ਸੇਵਕਾਂ ਨਾਲ ਬੈਠਣ ਵਾਲੇ ਅੰਦਾਜ਼ ਵਿੱਚ  ਸ਼ਾਂਤੀ ਅਤੇ ਸਹਿ-ਹੋਂਦ ਦੇ ਨਾਲ ਰਹਿਮ ਦਾ ਸੰਦੇਸ਼ ਦਿੰਦੇ ਹੋਏ ਦਰਸਾਇਆ ਗਿਆ ਹੈ ਇਸ ਬੁੱਤ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ 6-7 ਸਤੰਬਰ,  2019 ਨੂੰ ਉਲਾਨਬਾਟਰ ਵਿਖੇ ਹੋਏ ਸੰਵਾਦ ਡਾਇਲਾਗ ਦੇ ਤੀਸਰੇ ਐਡੀਸ਼ਨ ਦੌਰਾਨ ਗੰਡਾਨ ਮੱਠ ਵਿਖੇ ਸਥਾਪਿਤ ਕੀਤਾ ਗਿਆ ਸੀ। ਸੰਵਾਦ ਡਾਇਲਾਗ ਦੇ ਤੀਸਰੇ ਐਡੀਸ਼ਨ ਨੇ ਬੁੱਧ ਧਰਮ ਨਾਲ ਸਬੰਧਿਤ ਸਮਕਾਲੀ ਮੁੱਦੇ ਵਿਚਾਰਨ ਲਈ ਵੱਖ-ਵੱਖ ਦੇਸ਼ਾਂ ਦੇ ਬੋਧੀ ਧਾਰਮਿਕ ਆਗੂਆਂ, ਵਿਸ਼ੇਸ਼ੱਗਾਂ ਅਤੇ ਵਿਦਵਾਨਾਂ ਨੂੰ ਸਾਂਝਾ ਮੰਚ ਪ੍ਰਦਾਨ ਕੀਤਾ।

http://164.100.117.97/WriteReadData/userfiles/image/NAV_28540KO5.JPG

ਗੰਡਾਨ ਟੈੱਗਚੇਂਲਿੰਗ ਬੋਧੀ ਮੱਠ ਮੰਗੋਲੀਆ ਵਿੱਚ ਬੁੱਧ ਧਰਮ ਅਤੇ ਇਸ ਨਾਲ ਜੁੜੀਆਂ ਕਈ ਕੀਮਤੀ  ਵਿਰਾਸਤਾਂ ਦਾ ਵੱਡਾ ਕੇਂਦਰ ਹੈ ।  21-23 ਜੂਨ 2019 ਤੱਕ ਏਸ਼ੀਅਨ ਬੋਧੀ ਕਾਨਫਰੰਸ ਫਾਰ ਪੀਸ (ਏਬੀਸੀਪੀ) ਦੀ 50ਵੀਂ ਵਰ੍ਹੇ ਗੰਢ  ਮਨਾਉਣ ਲਈ ਇਸ ਨੇ  11ਵੀਂ ਮਹਾਸਭਾ ਦੀ ਮੇਜ਼ਬਾਨੀ ਕੀਤੀ ।  ਇਸ ਸੰਮੇਲਨ ਵਿੱਚ ਭਾਰਤ ਦੱਖਣ ਕੋਰੀਆ ਰੂਸ ਸ਼੍ਰੀਲੰਕਾ ਬੰਗਲਾਦੇਸ਼ ਭੂਟਾਨ ਨੇਪਾਲ ਉੱਤਰੀ ਕੋਰੀਆ ਦੱਖਣ ਕੋਰੀਆ ਥਾਈਲੈਂਡ ਅਤੇ ਜਪਾਨ ਸਹਿਤ 14 ਦੇਸ਼ਾਂ  ਦੇ ਡੇਢ  ਸੌ ਤੋਂ ਜ਼ਿਆਦਾ ਪ੍ਰਤੀਭਾਗੀ ਸ਼ਾਮਲ ਹੋਏ ਸਨ।

 

http://164.100.117.97/WriteReadData/userfiles/image/NAV_2926IX3S.JPG

 

ਪ੍ਰਧਾਨ ਮੰਤਰੀ ਅਤੇ ਮੰਗੋਲੀਆ  ਦੇ ਰਾਸ਼ਟਰਪਤੀ ਦੁਆਰਾ ਅੱਜ ਪ੍ਰਤਿਮਾ ਤੋਂ ਪਰਦਾ ਹਟਾਉਣਾ, ਮਹਾਤਮਾ ਬੁੱਧ  ਦੇ ਸਰਬ ਵਿਆਪਕ  ਸੰਦੇਸ਼  ਪ੍ਰਤੀ ਦੋਹਾਂ ਦੇਸ਼ਾਂ  ਦੇ ਸਾਂਝੇ ਸਨਮਾਨ ਦਾ ਪ੍ਰਤੀਕ ਹੈ ।

 

*****

ਵੀਆਰਆਰਕੇ/ਐੱਸਐੱਚ/ਐੱਸਕੇਐੱਸ