Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੀ ਸੇਂਟ ਵਿੰਸੈਂਟ ਐਂਡ ਗ੍ਰੈਨੇਡੀਨਸ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ


ਸੇਂਟ ਵਿੰਸੈਂਟ ਐਂਡ ਗ੍ਰੈਨੇਡੀਨਸ ਦੇ ਪ੍ਰਧਾਨ ਮੰਤਰੀ, ਮਾਣਯੋਗ ਡਾ. ਰਾਲਫ਼ ਐਵਰਾਰਡ ਗੌਨਸਾਲਵੇਸ (Dr. Hon’ble Ralph Everard Gonsalves) ਨੇ ਅੱਜ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ । ਪ੍ਰਧਾਨ ਮੰਤਰੀ ਗੌਨਸਾਲਵੇਸ ਸੇਂਟ ਵਿੰਸੈਂਟ ਐਂਡ ਗ੍ਰੈਨੇਡੀਨਸ ਦੇ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਹਨ, ਜੋ ਭਾਰਤ ਦੇ ਦੌਰੇ ‘ਤੇ ਆਏ ਹਨ । ਪ੍ਰਧਾਨ ਮੰਤਰੀ ਗੌਨਸਾਲਵੇਸ ਨੇ ਕੱਲ੍ਹ ਨਵੀਂ ਦਿੱਲੀ ਵਿੱਚ ‘ਮਾਰੂਥਲੀਕਰਨ ਦੀ ਰੋਕਥਾਮ ‘ਤੇ ਸੰਯੁਕਤE ਰਾਸ਼ਟaਰ ਸੰ‍ਮੇਲਨ’ ਬਾਰੇ ਆਯੋਜਿਤ ਉੱਚ ਪੱਧਰੀ ਸੰਗੋਸ਼ਠੀਚ ਵਿੱਚ ਹਿੱਸਾ ਲਿਆ ।

ਪ੍ਰਧਾਨ ਮੰਤਰੀ ਗੌਨਸਾਲਵੇਸ ਨੇ ਸੇਂਟ ਵਿੰਸੈਂਟ ਐਂਡ ਗ੍ਰੈਨੇਡੀਨਸ ਦੇ ਨਾਲ – ਨਾਲ ਕੈਰੀਬੀਅਨ ਅਤੇ ਲੈਟਿਨ ਅਮਰੀਕੀ ਖੇਤਰ ਵਿੱਚ ਵੀ ਭਾਰਤ ਲਈ ਵਿਆਪਕ ਸਦਭਾਵਨਾ ਹੋਣ ਦੀ ਗੱਲ ਉਜਾਗਰ ਕੀਤੀ। ਉਨ੍ਹਾਂ ਨੇ ਇਸ ਖੇਤਰ ਨਾਲ ਭਾਰਤ ਦੇ ਵਿਕਾਸਾਤਮਕ ਸਹਿਯੋਗ ਦੇ ਨਾਲ – ਨਾਲ ਕੁਦਰਤੀ ਆਪਦਾਵਾਂ ਦੇ ਬਾਅਦ ਭਾਰਤ ਤੋਂ ਤੁਰੰਤ ਸਹਾਇਤਾ ਮਿਲਣ ਦੀ ਸ਼ਾਲਾਘਾ ਕੀਤੀ ।

ਪ੍ਰਧਾਨ ਮੰਤਰੀ ਮੋਦੀ ਨੇ ਅੰਤਰਰਾਸ਼ਟਨਰੀ ਫੋਰਮ ਉੱਤੇ ਸਹਿਯੋਗ ਸਮੇਤ ਦੋਹਾਂ ਦੇਸ਼ਾਂ ਦਰਮਿਆਨ ਵਿਸ਼ੇਸ਼ ਸਹਿਯੋਗ ਨੂੰ ਉਜਾਗਰ ਕੀਤਾ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਸੰਯੁਕਤਸ ਰਾਸ਼ਟਦਰ ਦੀ ਸੁਰੱਖਿਆ ਪਰਿਸ਼ਦ ਦੇ ਇੱਕ ਅਸਥਾ ਈ ਮੈਂਬਰ ਦੇ ਰੂਪ ਵਿੱਚ ‘ਹੁਣ ਤੱਕ ਦੇ ਸਭ ਤੋਂ ਛੋਟੇ ਦੇਸ਼’ ਦੇ ਤੌਰ ਉੱਤੇ ਚੁਣੇ ਜਾਣ ਲਈ ਸੇਂਟ ਵਿੰਸੈਂਟ ਐਂਡ ਗ੍ਰੈਨੇਡੀਨਸ ਨੂੰ ਵਧਾਈ ਦਿੱਤੀ ।

ਦੋਹਾਂ ਲੀਡਰਾਂ ਨੇ ਭਾਰਤ ਅਤੇ ਸੇਂਟ ਵਿੰਸੈਂਟ ਐਂਡ ਗ੍ਰੈਨੇਡੀਨਸ ਦਰਮਿਆਨ ਕੌਸ਼ਲ ਵਿਕਾਸ, ਟ੍ਰੇਨਿੰਗ, ਸਿੱਖਿਆ, ਵਿੱਤ‍, ਸੱਭਿਆਚਾਰ ਅਤੇ ਆਪਦਾ ਪ੍ਰਬੰਧਨ ਸਮੇਤ ਕਈ ਖੇਤਰਾਂ ਵਿੱਚ ਸਹਿਯੋਗ ਵਧਾਉਣ ਉੱਤੇ ਸਹਿਮਤੀ ਪ੍ਰਗਟਾਈ ।

*****

ਵੀਆਰਆਰਕੇ/ਵੀਜੇ