Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਪਰੰਪਰਾਗਤ ਔਸ਼ਧੀ ਪ੍ਰਣਾਲੀਆਂ ਦੇ ਖੇਤਰ ਵਿੱਚ ਭਾਰਤ ਅਤੇ ਗਾਂਬੀਆ ਦਰਮਿਆਨ ਸਹਿਯੋਗ ਨਾਲ ਸਬੰਧਿਤ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਪਰੰਪਰਾਗਤ ਔਸ਼ਧੀ ਪ੍ਰਣਾਲੀਆਂ ਦੇ ਖੇਤਰ ਵਿੱਚ ਭਾਰਤ ਅਤੇ ਗਾਂਬੀਆ ਦਰਮਿਆਨ ਸਹਿਯੋਗ ਨਾਲ ਸਬੰਧਿਤ ਸਹਿਮਤੀ ਪੱਤਰ ਨੂੰ ਕਾਰਜ ਉਪਰੰਤ ਪ੍ਰਵਾਨਗੀ ਦਿੱਤੀ ਹੈ। ਇਸ ਸਹਿਮਤੀ ਪੱਤਰ ’ਤੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦੀ ਗਾਂਬੀਆ ਯਾਤਰਾ ਦੌਰਾਨ 31 ਜੁਲਾਈ, 2019 ਨੂੰ ਹਸਤਾਖਰ ਕੀਤੇ ਗਏ ਸਨ।

ਇਹ ਸਹਿਮਤੀ ਪੱਤਰ ਪਰੰਪਰਾਗਤ ਔਸ਼ਧੀ ਪ੍ਰਣਾਲੀਆਂ ਨੂੰ ਪ੍ਰੋਤਸਾਹਨ ਦੇਣ ਲਈ ਭਾਰਤ ਅਤੇ ਗਾਂਬੀਆ ਦਰਮਿਆਨ ਸਹਿਯੋਗ ਦੀ ਰੂਪਰੇਖਾ ਪ੍ਰਦਾਨ ਕਰੇਗਾ ਅਤੇ ਇਸ ਖੇਤਰ ਵਿੱਚ ਦੋਹਾਂ ਦੇਸ਼ਾਂ ਨੂੰ ਪਰਸਪਰ ਲਾਭ ਪ੍ਰਦਾਨ ਕਰੇਗਾ। ਸਹਿਮਤੀ ਪੱਤਰ ਵਿੱਚ ਜ਼ਿਕਰ ਕੀਤੀਆਂ ਗਈਆਂ ਗਤੀਵਿਧੀਆਂ ਨਾਲ ਗਾਂਬੀਆ ਵਿੱਚ ਔਸ਼ਧੀ ਦੀਆਂ ਆਯੁਸ਼ ਪ੍ਰਣਾਲੀਆਂ ਦੇ ਮਹੱਤਵ ਨੂੰ ਪ੍ਰੋਤਸਾਹਨ ਮਿਲੇਗਾ।
ਇਸ ਸਹਿਮਤੀ ਪੱਤਰ ਸਦਕਾ ਪ੍ਰੈਕਟੀਸ਼ਨਰਾਂ ਦੀ ਸਿਖਲਾਈ ਲਈ ਮਾਹਿਰਾਂ ਅਤੇ ਪਰੰਪਰਾਗਤ ਚਿਕਤਸਾ (ਦਵਾਈ) ਪ੍ਰਣਾਲੀਆਂ ਵਿੱਚ ਸਹਿਯੋਗਪੂਰਨ ਖੋਜ ਕਰਨ ਵਾਲੇ ਵਿਗਿਆਨੀਆਂ ਦੇ ਅਦਾਨ-ਪ੍ਰਦਾਨ ਨਾਲ ਔਸ਼ਧੀ ਦੇ ਵਿਕਾਸ ਅਤੇ ਪਰੰਪਰਾਗਤ ਔਸ਼ਧੀਆਂ ਦੇ ਅਭਿਆਸ ਦੇ ਖੇਤਰ ਵਿੱਚ ਨਵੀਆਂ ਕਾਢਾਂ ਲਈ ਰਾਹ ਖੁੱਲ੍ਹਣ ਦੀ ਸੰਭਾਵਨਾ ਹੈ।

*****

ਵੀਆਰਆਰਕੇ/ਪੀਕੇ/ਐੱਸਐੱਚ