ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ! ‘ਮਨ ਕੀ ਬਾਤ‘ ਦੀ ਹਮੇਸ਼ਾ ਵਾਂਗ ਮੈਨੂੰ ਤੇ ਤੁਹਾਨੂੰ ਸਾਰਿਆਂ ਨੂੰ ਇਕ ਉਡੀਕ ਰਹਿੰਦੀ ਹੈ। ਇਸ ਵਾਰ ਵੀ ਮੈਂ ਦੇਖਿਆ ਹੈ ਕਿ ਬਹੁਤ ਸਾਰੀਆਂ ਚਿੱਠੀਆਂ Comments, Phone Calls ਮਿਲੇ ਹਨ ਅਤੇ ਅਨੇਕਾਂ ਕਹਾਣੀਆਂ ਹਨ, ਸੁਝਾਅ ਹਨ, ਪ੍ਰੇਰਣਾ ਹੈ। ਹਰ ਕੋਈ ਕੁਝ ਨਾ ਕੁਝ ਕਰਨਾ ਚਾਹੁੰਦਾ ਹੈ ਤੇ ਕਹਿਣਾ ਵੀ ਚਾਹੁੰਦਾ ਹੈ, ਇਕ ਜਜ਼ਬਾ ਮਹਿਸੂਸ ਹੁੰਦਾ ਹੈ ਅਤੇ ਇਨ੍ਹਾਂ ਸਾਰਿਆਂ ਵਿੱਚ ਬਹੁਤ ਕੁਝ ਹੈ ਜੋ ਮੈਂ ਸਮੇਟਣਾ ਚਾਹਾਂਗਾ, ਪ੍ਰੰਤੂ ਸਮੇਂ ਦੀ ਸੀਮਾ ਹੈ, ਇਸ ਲਈ ਸਮੇਟ ਵੀ ਨਹੀਂ ਪਾਉਂਦਾ। ਅਜਿਹਾ ਲੱਗ ਰਿਹਾ ਹੈ ਕਿ ਤੁਸੀਂ ਮੇਰੀ ਬਹੁਤ ਪਰਖ ਕਰ ਰਹੇ ਹੋ, ਫਿਰ ਵੀ ਤੁਹਾਡੀਆਂ ਹੀ ਇਨ੍ਹਾਂ ਗੱਲਾਂ ਨੂੰ ਇਸ ‘ਮਨ ਕੀ ਬਾਤ‘ ਦੇ ਧਾਗੇ ਵਿੱਚ ਪਿਰੋ ਕੇ ਫਿਰ ਮੈਂ ਇਕ ਵਾਰ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਹਾਂ।
ਤੁਹਾਨੂੰ ਯਾਦ ਹੋਵੇਗਾ ਪਿਛਲੀ ਵਾਰ ਮੈਂ ਪ੍ਰੇਮ ਚੰਦ ਜੀ ਦੀਆਂ ਕਹਾਣੀਆਂ ਦੀ ਇਕ ਕਿਤਾਬ ਦੇ ਬਾਰੇ ਚਰਚਾ ਕੀਤੀ ਸੀ ਅਤੇ ਅਸੀਂ ਤੈਅ ਕੀਤਾ ਸੀ ਕਿ ਜਿਹੜੀ ਵੀ ਕਿਤਾਬ ਪੜ੍ਹੀਏ, ਉਸ ਦੇ ਬਾਰੇ ਵਿੱਚ ਕੁਝ ਗੱਲਾਂ Narendramodiapp ਰਾਹੀਂ ਸਭ ਨਾਲ ਸਾਂਝੀਆਂ ਕਰੀਏ। ਮੈਂ ਦੇਖ ਰਿਹਾ ਹਾਂ ਕਿ ਵੱਡੀ ਗਿਣਤੀ ਵਿੱਚ ਲੋਕਾਂ ਨੇ ਅਨੇਕਾਂ ਪ੍ਰਕਾਰ ਦੀਆਂ ਕਿਤਾਬਾਂ ਦੀ ਜਾਣਕਾਰੀ ਸਾਂਝੀ ਕੀਤੀ ਹੈ। ਮੈਨੂੰ ਚੰਗਾ ਲੱਗਾ ਕਿ ਲੋਕ Science, Technology, Innovation, ਇਤਿਹਾਸ, ਸੰਸਕ੍ਰਿਤੀ, Business , ਜੀਵਨ ਚਰਿੱਤਰ ਅਜਿਹੇ ਕਈ ਵਿਸ਼ਿਆਂ ‘ਤੇ ਲਿਖੀਆਂ ਗਈਆਂ ਕਿਤਾਬਾਂ ‘ਤੇ ਉਨ੍ਹਾਂ ਬਾਰੇ ਚਰਚਾ ਕਰ ਰਹੇ ਹਨ। ਕੁਝ ਲੋਕਾਂ ਨੇ ਤਾਂ ਮੈਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਮੈਂ ਕਈ ਹੋਰ ਪੁਸਤਕਾਂ ਦੇ ਬਾਰੇ ਵੀ ਗੱਲ ਕਰਾਂ, ਠੀਕ ਹੈ। ਮੈਂ ਜ਼ਰੂਰ ਕੁਝ ਹੋਰ ਪੁਸਤਕਾਂ ਦੇ ਬਾਰੇ ਵੀ ਤੁਹਾਡੇ ਨਾਲ ਗੱਲ ਕਰਾਂਗਾ। ਲੇਕਿਨ ਇਕ ਗੱਲ ਮੈਨੂੰ ਸਵੀਕਾਰ ਕਰਨੀ ਹੋਵੇਗੀ ਕਿ ਹੁਣ ਮੈਂ ਬਹੁਤ ਜ਼ਿਆਦਾ ਕਿਤਾਬ ਪੜ੍ਹਨ ਵਿੱਚ ਸਮਾਂ ਨਹੀਂ ਦੇ ਪਾ ਰਿਹਾ, ਪ੍ਰੰਤੂ ਇਕ ਫਾਇਦਾ ਜ਼ਰੂਰ ਹੋਇਆ ਹੈ ਕਿ ਤੁਸੀਂ ਲੋਕ ਜੋ ਲਿਖ ਕੇ ਭੇਜਦੇ ਹੋ ਤਾਂ ਕਈ ਕਿਤਾਬਾਂ ਦੇ ਵਿਸ਼ੇ ਵਿੱਚ ਮੈਨੂੰ ਜਾਨਣ ਦਾ ਜ਼ਰੂਰ ਮੌਕਾ ਮਿਲਦਾ ਹੈ, ਲੇਕਿਨ ਇਹ ਜਿਹੜਾ ਪਿਛਲੇ ਇਕ ਮਹੀਨੇ ਦਾ ਅਨੁਭਵ ਹੈ, ਉਸ ਤੋਂ ਮੈਨੂੰ ਲੱਗਦਾ ਹੈ ਕਿ ਇਸ ਨੂੰ ਸਾਨੂੰ ਅੱਗੇ ਵਧਾਉਣਾ ਚਾਹੀਦਾ ਹੈ, ਕਿਉਂ ਨਾ ਅਸੀਂ Narendramodiapp ‘ਤੇ ਇਕ Permanent Book’s Corner ਹੀ ਬਣਾ ਦੇਈਏ ਅਤੇ ਜਦੋਂ ਵੀ ਅਸੀਂ ਨਵੀਂ ਕਿਤਾਬ ਪੜ੍ਹੀਏ, ਉਸ ਦੇ ਬਾਰੇ ਉੱਥੇ ਲਿਖੀਏ, ਚਰਚਾ ਕਰੀਏ ਅਤੇ ਤੁਸੀਂ ਸਾਡੇ ਇਸ Book’s Corner ਦੇ ਲਈ ਕੋਈ ਚੰਗਾ ਜਿਹਾ ਨਾਂ ਵੀ Suggest ਕਰ ਸਕਦੇ ਹੋ। ਮੈਂ ਚਾਹੁੰਦਾ ਹਾਂ ਕਿ ਇਹ Book’s Corner ਪਾਠਕਾਂ ਅਤੇ ਲੇਖਕਾਂ ਦੇ ਲਈ ਇਕ ਸਰਗਰਮ ਮੰਚ ਬਣ ਜਾਵੇ। ਤੁਸੀਂ ਪੜ੍ਹਦੇ-ਲਿਖਦੇ ਰਹੋ ਅਤੇ ‘ਮਨ ਕੀ ਬਾਤ‘ ਦੇ ਸਾਰੇ ਸਾਥੀਆਂ ਦੇ ਨਾਲ ਸਾਂਝਾ ਵੀ ਕਰਦੇ ਰਹੋ।
ਸਾਥੀਓ! ਅਜਿਹਾ ਲੱਗਦਾ ਹੈ ਕਿ ਪਾਣੀ ਦੀ ਸੰਭਾਲ਼ ‘ਮਨ ਕੀ ਬਾਤ‘ ਵਿੱਚ ਜਦੋਂ ਮੈਂ ਇਸ ਗੱਲ ਨੂੰ ਛੂਹਿਆ ਸੀ, ਲੇਕਿਨ ਅੱਜ ਮੈਂ ਅਨੁਭਵ ਕਰ ਰਿਹਾ ਹਾਂ ਕਿ ਮੇਰੇ ਕਹਿਣ ਤੋਂ ਪਹਿਲਾਂ ਵੀ ਪਾਣੀ ਦੀ ਸੰਭਾਲ਼ ਦਾ ਵਿਸ਼ਾ ਤੁਹਾਡਾ ਮਨ ਭਾਉਂਦਾ ਵਿਸ਼ਾ ਸੀ। ਆਮ ਮਨੁੱਖ ਦਾ ਪਸੰਦੀਦਾ ਵਿਸ਼ਾ ਸੀ ਅਤੇ ਮੈਂ ਅਨੁਭਵ ਕਰ ਰਿਹਾ ਹਾਂ ਕਿ ਪਾਣੀ ਦੇ ਵਿਸ਼ੇ ਵਿੱਚ ਇਨ੍ਹੀਂ ਦਿਨੀਂ ਹਿੰਦੁਸਤਾਨ ਦੇ ਦਿਲਾਂ ਨੂੰ ਝੰਜੋੜ ਦਿੱਤਾ ਹੈ। ਪਾਣੀ ਦੀ ਸੰਭਾਲ਼ ਨੂੰ ਲੈ ਕੇ ਦੇਸ਼ ਭਰ ਵਿੱਚ ਅਨੇਕਾਂ ਪ੍ਰਕਾਰ ਦੀਆਂ ਪ੍ਰਭਾਵਸ਼ਾਲੀ ਕੋਸ਼ਿਸ਼ਾਂ ਚੱਲ ਰਹੀਆਂ ਹਨ। ਲੋਕਾਂ ਨੇ ਰਵਾਇਤੀ ਤੌਰ-ਤਰੀਕਿਆਂ ਦੇ ਬਾਰੇ ਜਾਣਕਾਰੀ ਤਾਂ ਸ਼ੇਅਰ ਕੀਤੀ ਹੈ, ਮੀਡੀਆ ਨੇ ਪਾਣੀ ਦੀ ਸੰਭਾਲ਼ ਲਈ ਕਈ Innovative Campaign ਸ਼ੁਰੂ ਕੀਤੇ ਹਨ, ਸਰਕਾਰ ਹੋਵੇ, NGOs ਹੋਣ, ਜੰਗੀ ਪੱਧਰ ‘ਤੇ ਕੁਝ ਨਾ ਕੁਝ ਕਰ ਰਹੇ ਹਨ। ਏਕੇ ਦੀ ਬਰਕਤ ਦੇਖ ਕੇ ਮਨ ਨੂੰ ਬਹੁਤ ਚੰਗਾ ਲੱਗ ਰਿਹਾ ਹੈ। ਬੜੀ ਸੰਤੁਸ਼ਟੀ ਹੋ ਰਹੀ ਹੈ, ਜਿਵੇਂ ਝਾਰਖੰਡ ਵਿੱਚ ਰਾਂਚੀ ਤੋਂ ਕੁਝ ਦੂਰ ਅੋਰਮਾਂਝੀ ਉੱਪ ਮੰਡਲ ਦੇ ਆਰਾ ਕੇਰਮ ਪਿੰਡ ਵਿੱਚ ਉੱਥੋਂ ਦੇ ਵਸਨੀਕਾਂ ਨੇ ਜਲ ਪ੍ਰਬੰਧਨ ਨੂੰ ਲੈ ਕੇ ਜੋ ਹੌਂਸਲਾ ਦਿਖਾਇਆ ਹੈ, ਉਹ ਹਰ ਕਿਸੇ ਲਈ ਮਿਸਾਲ ਬਣ ਗਿਆ ਹੈ। ਉਨ੍ਹਾਂ ਲੋਕਾਂ ਨੇ ਮਿਹਨਤ ਕਰਕੇ ਪਹਾੜ ਤੋਂ ਵਹਿਣ ਵਾਲੇ ਝਰਨੇ ਨੂੰ ਇਕ ਨਿਸ਼ਚਿਤ ਦਿਸ਼ਾ ਦੇਣ ਦਾ ਕੰਮ ਕੀਤਾ। ਉਹ ਵੀ ਸ਼ੁੱਧ ਦੇਸੀ ਤਰੀਕਾ, ਜਿਸ ਨਾਲ ਨਾ ਕੇਵਲ ਭੂਮੀ ਕਟਾਵ ਅਤੇ ਫਸਲ ਦੀ ਬਰਬਾਦੀ ਰੁਕੀ ਹੈ, ਬਲਕਿ ਖੇਤਾਂ ਨੂੰ ਵੀ ਪਾਣੀ ਮਿਲ ਰਿਹਾ ਹੈ। ਉਨ੍ਹਾਂ ਦੀ ਇਹ ਮਿਹਨਤ ਹੁਣ ਪੂਰੇ ਪਿੰਡ ਦੇ ਲਈ ਜੀਵਨਦਾਨ ਤੋਂ ਘੱਟ ਨਹੀਂ ਹੈ। ਤੁਹਾਨੂੰ ਸਾਰਿਆਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ North-East ਦਾ ਖੂਬਸੂਰਤ ਰਾਜ ਮੇਘਾਲਿਆ, ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ, ਜਿਸ ਨੇ ਆਪਣੀ ਜਲ-ਨੀਤੀ, Water Policy ਤਿਆਰ ਕੀਤੀ ਹੈ। ਮੈਂ ਉੱਥੋਂ ਦੀ ਸਰਕਾਰ ਨੂੰ ਵਧਾਈ ਦਿੰਦਾ ਹਾਂ।
ਹਰਿਆਣਾ ਵਿੱਚ ਉਨ੍ਹਾਂ ਫਸਲਾਂ ਦੀ ਖੇਤੀ ਨੂੰ ਉਤਸ਼ਾਹ ਦਿੱਤਾ ਜਾ ਰਿਹਾ ਹੈ, ਜਿਸ ਵਿੱਚ ਘੱਟ ਪਾਣੀ ਦੀ ਲੋੜ ਹੁੰਦੀ ਹੈ ਅਤੇ ਕਿਸਾਨ ਦਾ ਵੀ ਕੋਈ ਨੁਕਸਾਨ ਨਹੀਂ ਹੁੰਦਾ। ਮੈਂ ਹਰਿਆਣਾ ਸਰਕਾਰ ਨੂੰ ਵਿਸ਼ੇਸ਼ ਰੂਪ ਵਿੱਚ ਵਧਾਈ ਦੇਣਾ ਚਾਹੁੰਦਾ ਹਾਂ, ਉਨ੍ਹਾਂ ਨੇ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਉਨ੍ਹਾਂ ਨੰ ਰਵਾਇਤੀ ਖੇਤੀ ਤੋਂ ਹਟ ਕੇ ਘੱਟ ਪਾਣੀ ਵਾਲੀਆਂ ਫਸਲਾਂ ਲਈ ਪ੍ਰੇਰਿਤ ਕੀਤਾ।
ਹੁਣ ਤਾਂ ਤਿਓਹਾਰਾਂ ਦਾ ਸਮਾਂ ਆ ਗਿਆ ਹੈ। ਤਿਓਹਾਰਾਂ ਦੇ ਮੌਕੇ ‘ਤੇ ਕਈ ਮੇਲੇ ਵੀ ਲੱਗਦੇ ਨੇ। ਪਾਣੀ ਦੀ ਸੰਭਾਲ਼ ਲਈ ਕਿਉਂ ਨਾ ਇਨ੍ਹਾਂ ਮੇਲਿਆਂ ਦਾ ਵੀ ਉਪਯੋਗ ਕੀਤਾ ਜਾਵੇ। ਮੇਲਿਆਂ ਵਿੱਚ ਸਮਾਜ ਦੇ ਹਰ ਵਰਗ ਦੇ ਲੋਕ ਪਹੁੰਚਦੇ ਹਨ, ਇਨ੍ਹਾਂ ਮੇਲਿਆਂ ਵਿੱਚ ਪਾਣੀ ਬਚਾਉਣ ਦਾ ਸੰਦੇਸ਼ ਅਸੀਂ ਬੜੇ ਹੀ ਅਸਰਦਾਰ ਤਰੀਕੇ ਨਾਲ ਦੇ ਸਕਦੇ ਹਾਂ, ਪ੍ਰਦਰਸ਼ਨੀ ਲਗਾ ਸਕਦੇ ਹਾਂ, ਨੁੱਕੜ ਨਾਟਕ ਲਗਾ ਸਕਦੇ ਹਾਂ। ਤਿਓਹਾਰਾਂ ਦੇ ਨਾਲ ਜਲ ਸੁਰੱਖਿਆ ਦਾ ਸੁਨੇਹਾ ਬੜੀ ਅਸਾਨੀ ਨਾਲ ਅਸੀਂ ਪਹੁੰਚਾ ਸਕਦੇ ਹਾਂ।
ਸਾਥੀਓ! ਜੀਵਨ ਵਿੱਚ ਕੁਝ ਗੱਲਾਂ ਸਾਨੂੰ ਉਤਸ਼ਾਹ ਨਾਲ ਭਰ ਦਿੰਦੀਆਂ ਹਨ ਅਤੇ ਵਿਸ਼ੇਸ਼ ਰੂਪ ਵਿੱਚ ਬੱਚਿਆਂ ਦੀਆਂ ਪ੍ਰਾਪਤੀਆਂ, ਉਨ੍ਹਾਂ ਦੇ ਕਾਰਨਾਮੇ। ਇਹ ਸਾਰਿਆਂ ਨੂੰ ਨਵੀਂ ਊਰਜਾ ਦਿੰਦੇ ਹਨ ਅਤੇ ਇਸ ਲਈ ਅੱਜ ਮੇਰਾ ਕੁਝ ਬੱਚਿਆਂ ਬਾਰੇ ਗੱਲ ਕਰਨ ਦਾ ਮਨ ਕਰਦਾ ਹੈ। ਇਹ ਬੱਚੇ ਨੇ ਨਿਧੀ ਬਾਈਪੋਟੂ, ਮੋਨੀਸ਼ ਜੋਸ਼ੀ, ਦੇਵਾਂਤੀ ਰਾਵਤ, ਤਨੁਸ਼ ਜੈਨ, ਹਰਸ਼ਦੇਵ ਧਰਕਰ, ਅਨੰਤ ਤਿਵਾਰੀ, ਪ੍ਰੀਤੀ ਨਾਗ, ਅਥਰਵ ਦੇਸ਼ਮੁਖ, ਅਰੋਨਯਤੇਸ਼ ਗਾਂਗੁਲੀ ਅਤੇ ਰਿਤਿਕ ਅਲਾਮੰਦਾ।
ਮੈਂ ਇਨ੍ਹਾਂ ਬਾਰੇ ਜੋ ਦੱਸਾਂਗਾ, ਉਸ ਨਾਲ ਤੁਸੀਂ ਵੀ ਮਾਣ ਅਤੇ ਜੋਸ਼ ਨਾਲ ਭਰ ਜਾਓਗੇ। ਅਸੀਂ ਸਾਰੇ ਜਾਣਦੇ ਹਾਂ ਕਿ ‘ਕੈਂਸਰ‘ ਇਕ ਅਜਿਹਾ ਸ਼ਬਦ ਹੈ, ਜਿਸ ਤੋਂ ਪੂਰੀ ਦੁਨੀਆਂ ਡਰਦੀ ਹੈ, ਅਜਿਹਾ ਲੱਗਦਾ ਹੈ ਕਿ ਮੌਤ ਦਰਵਾਜ਼ੇ ‘ਤੇ ਖੜ੍ਹੀ ਹੈ। ਲੇਕਿਨ ਇਨ੍ਹਾਂ ਸਾਰੇ 10 ਬੱਚਿਆਂ ਨੇ ਆਪਣੀ ਜ਼ਿੰਦਗੀ ਦੀ ਜੰਗ ਵਿੱਚ ਨਾ ਕੇਵਲ ਕੈਂਸਰ ਨੂੰ, ਕੈਂਸਰ ਵਰਗੀ ਘਾਤਕ ਬਿਮਾਰੀ ਨੂੰ ਹਰਾਇਆ ਹੈ। ਆਪਣੇ ਕਾਰਨਾਮਿਆਂ ਨਾਲ ਪੂਰੀ ਦੁਨੀਆਂ ਵਿੱਚ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਖੇਡਾਂ ਵਿੱਚ ਅਸੀਂ ਅਕਸਰ ਦੇਖਦੇ ਹਾਂ ਕਿ ਖਿਡਾਰੀ ਟੂਰਨਾਮੈਂਟ ਜਿੱਤਣ ਜਾਂ ਮੈਡਲ ਪ੍ਰਾਪਤ ਕਰਨ ਤੋਂ ਬਾਅਦ ਚੈਂਪੀਅਨ ਬਣਦੇ ਹਨ, ਲੇਕਿਨ ਇਹ ਇਕ ਦੁਰਲਭ ਮੌਕਾ ਰਿਹਾ, ਜਿੱਥੇ ਇਹ ਲੋਕ ਖੇਡ ਮੁਕਾਬਲੇ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਹੀ ਚੈਂਪੀਅਨ ਸਨ ਅਤੇ ਉਹ ਵੀ ਜ਼ਿੰਦਗੀ ਦੀ ਜੰਗ ਦੇ ਚੈਂਪੀਅਨ। ਦਰਅਸਲ ਇਸੇ ਮਹੀਨੇ Moscow ਵਿੱਚ World Children’s Winners Games ਦਾ ਆਯੋਜਨ ਹੋਇਆ। ਇਹ ਇਕ ਅਜਿਹਾ ਅਨੋਖਾ Sports Tournament ਹੈ, ਜਿੱਥੇ Young Dancer Survivor ਯਾਨੀ ਜਿਹੜੇ ਲੋਕ ਆਪਣੇ ਜੀਵਨ ਵਿੱਚ ਕੈਂਸਰ ਨਾਲ ਲੜ ਕੇ ਬਾਹਰ ਨਿਕਲੇ ਹਨ, ਉਹੋ ਹੀ ਹਿੱਸਾ ਲੈਂਦੇ ਹਨ। ਇਸ ਪ੍ਰਤੀਯੋਗਤਾ ਵਿੱਚ Shooting, Chess, Swimming, Runing, Footbool ਅਤੇ Table Tennis ਵਰਗੇ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਸਾਡੇ ਦੇਸ਼ ਦੇ ਇਨ੍ਹਾਂ ਸਾਰੇ 10 Champions ਨੇ ਇਸ Tournament ਵਿੱਚ ਮੈਡਲ ਜਿੱਤੇ। ਇਨ੍ਹਾਂ ਵਿੱਚੋਂ ਕੁਝ ਖਿਡਾਰੀਆਂ ਨੇ ਤਾਂ ਇਕ ਤੋਂ ਜ਼ਿਆਦਾ ਖੇਡਾਂ ਵਿੱਚ ਮੈਡਲ ਜਿੱਤੇ।
ਮੇਰੇ ਪਿਆਰੇ ਦੇਸ਼ਵਾਸੀਓ! ਮੈਨੂੰ ਪੂਰਾ ਯਕੀਨ ਹੈ ਕਿ ਤੁਹਾਨੂੰ ਆਸਮਾਨ ਤੋਂ ਵੀ ਪਾਰ ਅੰਤ੍ਰਿਕਸ਼ ਵਿੱਚ ਭਾਰਤ ਦੀ ਸਫਲਤਾ ਦੇ ਬਾਰੇ ਜ਼ਰੂਰ ਮਾਣ ਹੋਇਆ ਹੋਵੇਗਾ। ਚੰਦਰਯਾਨ-2 ਰਾਜਸਥਾਨ ਦੇ ਜੋਧਪੁਰ ਤੋਂ ਸੰਜੀਵ ਹਰੀਪੁਰਾ, ਕੋਲਕਾਤਾ ਤੋਂ ਮਹਿੰਦਰ ਕੁਮਾਰ ਡਾਗਾ, ਤੇਲੰਗਾਨਾ ਤੋਂ ਪੀ. ਅਰਵਿੰਦ ਰਾਓ, ਅਜਿਹੇ ਅਨੇਕਾਂ ਦੇਸ਼ ਭਰ ਦੇ ਅਲੱਗ-ਅਲੱਗ ਹਿੱਸਿਆਂ ਤੋਂ ਕਈ ਲੋਕਾਂ ਨੇ ਮੈਨੂੰ Narendramodiapp ਅਤੇ MyGov ‘ਤੇ ਲਿਖਿਆ ਹੈ ਅਤੇ ਉਨ੍ਹਾਂ ਨੇ ‘ਮਨ ਕੀ ਬਾਤ‘ ਵਿੱਚ ਚੰਦਰਯਾਨ-2 ਦੇ ਬਾਰੇ ਵਿੱਚ ਚਰਚਾ ਕਰਨ ਦੀ ਬੇਨਤੀ ਕੀਤੀ ਹੈ।
ਦਰਅਸਲ Space ਦੀ ਦ੍ਰਿਸ਼ਟੀ ਤੋਂ 2019 ਭਾਰਤ ਲਈ ਬਹੁਤ ਚੰਗਾ ਸਾਲ ਰਿਹਾ ਹੈ। ਸਾਡੇ ਵਿਗਿਆਨਕਾਂ ਨੇ ਮਾਰਚ ਵਿੱਚ A-Sat Launch ਕੀਤਾ ਸੀ ਤੇ ਉਸ ਤੋਂ ਬਾਅਦ Chandrayaan-two ਚੋਣਾਂ ਦੀ ਆਪਾਧਾਪੀ ਵਿੱਚ ਉਸ ਸਮੇਂ A-Sat ਵਰਗੀ ਵੱਡੀ ਤੇ ਮਹੱਤਵਪੂਰਨ ਖਬਰ ਦੀ ਜ਼ਿਆਦਾ ਚਰਚਾ ਨਹੀਂ ਹੋ ਸਕੀ ਸੀ, ਜਦੋਂ ਕਿ ਅਸੀਂ A-Sat ਮਿਸਾਈਲ ਤੋਂ ਸਿਰਫ ਤਿੰਨ ਮਿੰਟ ਵਿੱਚ 300 ਕਿਲੋਮੀਟਰ ਦੂਰ Satellite ਨੂੰ ਸੁੱਟਣ ਦੀ ਸਮਰੱਥਾ ਹਾਸਿਲ ਕੀਤੀ। ਇਹ ਉਪਲੱਬਧੀ ਹਾਸਿਲ ਕਰਨ ਵਾਲਾ ਭਾਰਤ ਦੁਨੀਆਂ ਦਾ ਚੌਥਾ ਦੇਸ਼ ਬਣਿਆ ਤੇ ਹੁਣ 22 ਜੁਲਾਈ ਨੂੰ ਪੂਰੇ ਦੇਸ਼ ਨੇ ਬੜੇ ਮਾਣ ਨਾਲ ਦੇਖਿਆ ਕੀ ਕਿੱਦਾਂ Chandrayaan-two ਨੇ ਸ਼੍ਰੀ ਹਰੀਕੋਟਾ ਤੋਂ ਪੁਲਾੜ ਵੱਲ ਆਪਣੇ ਕਦਮ ਵਧਾਏ। Chandrayaan-two ਦੇ ਪ੍ਰਪੇਖਣ ਦੀਆਂ ਤਸਵੀਰਾਂ ਨੇ ਦੇਸ਼ ਵਾਸੀਆਂ ਨੂੰ ਗੌਰਵ ਤੇ ਜੋਸ਼ ਨਾਲ ਤੇ ਖੁਸ਼ੀ ਨਾਲ ਭਰ ਦਿੱਤਾ।
Chandrayaan-two ਇਹ ਮਿਸ਼ਨ ਬਹੁਤ ਸਾਰੇ ਮਾਅਨਿਆਂ ਵਿੱਚ ਮਹੱਤਵਪੂਰਨ ਹੈ। Chandrayaan-two ਚੰਨ ਦੇ ਬਾਰੇ ਸਾਡੀ ਸਮਝ ਨੂੰ ਹੋਰ ਵੀ ਸਾਫ ਕਰੇਗਾ। ਇਸ ਨਾਲ ਸਾਨੂੰ ਚੰਨ ਦੇ ਬਾਰੇ ਵਧੇਰੇ ਵਿਸਤਾਰ ਨਾਲ ਜਾਣਕਾਰੀਆਂ ਮਿਲ ਸਕਣਗੀਆਂ, ਲੇਕਿਨ ਜੇਕਰ ਤੁਸੀਂ ਮੈਨੂੰ ਪੁੱਛੋ ਕਿ Chandrayaan-two ਵਿੱਚ ਕਿਹੜੀਆਂ ਦੋ ਵੱਡੀਆਂ ਸਿੱਖਿਆਵਾਂ ਮਿਲੀਆਂ ਤਾਂ ਮੈਂ ਕਹਾਂਗਾ ਕਿ ਇਹ ਦੋ ਸਿੱਖਿਆਵਾਂ ਨੇ Faith ਅਤੇ Fearlessness ਯਾਨੀ ਵਿਸ਼ਵਾਸ ਅਤੇ ਨਿਡਰਤਾ। ਸਾਨੂੰ ਆਪਣੇ Talents ਅਤੇ Capacities ‘ਤੇ ਭਰੋਸਾ ਹੋਣਾ ਚਾਹੀਦਾ ਹੈ ਤੇ ਆਪਣੀ ਪ੍ਰਤਿਭਾ ਤੇ ਸਮਰੱਥਾ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਹੈ। ਤੁਹਾਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ Chandrayaan-two ਪੂਰੀ ਤਰ੍ਹਾਂ ਨਾਲ ਭਾਰਤੀ ਰੰਗ ਵਿੱਚ ਢਲਿਆ ਹੈ। ਇਹ Heart and Spirit ਤੋਂ ਭਾਰਤੀ ਹੈ। ਪੂਰੀ ਤਰ੍ਹਾਂ ਨਾਲ ਇਕ ਸਵਦੇਸ਼ੀ ਮਿਸ਼ਨ ਹੈ। ਇਸ ਮਿਸ਼ਨ ਨੇ ਇਕ ਵਾਰ ਫਿਰ ਇਹ ਸਾਬਿਤ ਕਰ ਦਿੱਤਾ ਕਿ ਜਦੋਂ ਗੱਲ ਨਵੇਂ-ਨਵੇਂ ਖੇਤਰਾਂ ਵਿੱਚ ਕੁਝ ਨਵਾਂ ਕਰ ਗੁਜ਼ਰਨ ਦੀ ਹੋਵੇ, Innovative Zeal ਦੀ ਹੋਵੇ ਤੇ ਸਾਡੇ ਵਿਗਿਆਨੀ ਸਰਵਸ੍ਰੇਸ਼ਟ ਹਨ, ਵਿਸ਼ਵ ਪੱਧਰ ਦੇ ਹਨ।
ਦੂਸਰਾ ਮਹੱਤਵਪੂਰਨ ਸਬਕ ਇਹ ਹੈ ਕਿ ਕਿਸੇ ਵੀ ਅੜਚਣ ਤੋਂ ਘਬਰਾਉਣਾ ਨਹੀਂ ਚਾਹੀਦਾ, ਜਿਸ ਤਰ੍ਹਾਂ ਸਾਡੇ ਵਿਗਿਆਨਕਾਂ ਨੇ, ਰਿਕਾਰਡ ਸਮੇਂ ਵਿੱਚ ਦਿਨ-ਰਾਤ ਇਕ ਕਰਕੇ ਸਾਰੇ Technical Issues ਨੂੰ ਠੀਕ ਕਰਕੇ Chandrayaan-two ਨੂੰ Launch ਕੀਤਾ, ਉਹ ਆਪਣੇ ਆਪ ਵਿੱਚ ਅਨੋਖਾ ਹੈ। ਵਿਗਿਆਨੀਆਂ ਦੀ ਮਹਾਨ ਤਪੱਸਿਆ ਨੂੰ ਪੂਰੀ ਦੁਨੀਆਂ ਨੇ ਵੇਖਿਆ। ਇਸ ‘ਤੇ ਸਾਨੂੰ ਸਾਰਿਆਂ ਨੂੰ ਮਾਣ ਹੋਣਾ ਚਾਹੀਦਾ ਹੈ ਅਤੇ ਮੁਸ਼ਕਿਲਾਂ ਦੇ ਬਾਵਜੂਦ ਵੀ ਪਹੁੰਚਣ ਦਾ ਸਮਾਂ ਉਨ੍ਹਾਂ ਨੇ ਬਦਲਿਆ ਨਹੀਂ। ਇਸ ਗੱਲ ਦੀ ਵੀ ਬਹੁਤਿਆਂ ਨੂੰ ਹੈਰਾਨੀ ਹੈ। ਸਾਨੂੰ ਆਪਣੇ ਜੀਵਨ ਵਿੱਚ ਵੀ Temporary Set Backs ਯਾਨੀ ਅਸਥਾਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਹਮੇਸ਼ਾ ਯਾਦ ਰੱਖੋ ਇਸ ਤੋਂ ਨਜਿੱਠਣ ਦੀ ਸਮਰੱਥਾ ਵੀ ਸਾਡੇ ਅੰਦਰ ਹੀ ਹੁੰਦੀ ਹੈ। ਮੈਨੂੰ ਪੂਰੀ ਆਸ ਹੈ ਕਿ Chandrayaan-two ਮੁਹਿੰਮ ਦੇਸ਼ ਦੇ ਨੌਜਵਾਨਾਂ ਨੂੰ Science ਅਤੇ Innovation ਦੇ ਲਈ ਪ੍ਰੇਰਿਤ ਕਰੇਗੀ। ਆਖਿਰਕਾਰ ਵਿਗਿਆਨ ਹੀ ਤਾਂ ਵਿਕਾਸ ਦਾ ਰਸਤਾ ਹੈ। ਹੁਣ ਸਾਨੂੰ ਬੇਸਬਰੀ ਨਾਲ ਸਤੰਬਰ ਮਹੀਨੇ ਦੀ ਉਡੀਕ ਹੈ, ਜਦੋਂ ਚੰਦਰਮਾ ਦੀ ਸਤ੍ਹਾ ‘ਤੇ ਲੈਂਡਰ-ਵਿਕ੍ਰਮ ਅਤੇ ਰੋਵਰ-ਪ੍ਰਗਿਆਨ ਦੀ ਲੈਂਡਿੰਗ ਹੋ ਗਈ।
ਅੱਜ ‘ਮਨ ਕੀ ਬਾਤ‘ ਦੇ ਮਾਧਿਅਮ ਨਾਲ ਮੈਂ ਦੇਸ਼ ਦੇ ਵਿਦਿਆਰਥੀਆਂ ਦੇ ਨਾਲ, ਨੌਜਵਾਨ ਸਾਥੀਆਂ ਨਾਲ ਇਕ ਬਹੁਤ ਹੀ ਦਿਲਚਸਪ ਮੁਕਾਬਲੇ ਦੇ ਬਾਰੇ, Competetion ਦੇ ਬਾਰੇ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਹਾਂ ਅਤੇ ਦੇਸ਼ ਦੇ ਲੜਕੇ-ਲੜਕੀਆਂ ਨੂੰ ਸੱਦਾ ਦਿੰਦਾ ਹਾਂ – ਇਕ Quiz Competetion, ਪੁਲਾੜ ਨਾਲ ਜੁੜੀਆਂ ਜਿਗਿਆਸਾਵਾਂ, ਭਾਰਤ ਦਾ Space Mission, Science ਅਤੇ Technology – ਇਸ Quiz Competetion ਦੇ ਮੁੱਖ ਵਿਸ਼ੇ ਹੋਣਗੇ, ਜਿਵੇਂ ਕਿ Rocket Launch ਕਰਨ ਦੇ ਲਈ ਕੀ-ਕੀ ਕਰਨਾ ਪੈਂਦਾ ਹੈ। Satellite ਨੂੰ ਕਿਵੇਂ Orbit ਵਿੱਚ ਸਥਾਪਿਤ ਕੀਤਾ ਜਾਂਦਾ ਹੈ ਅਤੇ Satellite ਤੋਂ ਅਸੀਂ ਕੀ-ਕੀ ਜਾਣਕਾਰੀਆਂ ਪ੍ਰਾਪਤ ਕਰਦੇ ਹਾਂ। A-Sat ਕੀ ਹੁੰਦਾ ਹੈ। ਬਹੁਤ ਸਾਰੀਆਂ ਗੱਲਾਂ ਹਨ MyGov Website ‘ਤੇ 1 ਅਗਸਤ ਨੂੰ ਮੁਕਾਬਲੇ ਦੀ Details ਦਿੱਤੀ ਜਾਵੇਗੀ।
ਮੈਂ ਨੌਜਵਾਨ ਸਾਥੀਆਂ ਨੂੰ, ਵਿਦਿਆਰਥੀਆਂ ਨੂੰ ਅਨੁਰੋਧ ਕਰਦਾ ਹਾਂ ਕਿ ਇਸ Quiz Competetion ਵਿੱਚ ਹਿੱਸਾ ਲੈਣ ਅਤੇ ਆਪਣੀ ਹਿੱਸੇਦਾਰੀ ਨਾਲ ਇਸ ਨੂੰ ਦਿਲਚਸਪ, ਰੋਚਕ ਅਤੇ ਯਾਦਗਾਰ ਬਣਾਉਣ। ਮੈਂ ਸਕੂਲਾਂ ਨੂੰ, ਮਾਤਾ-ਪਿਤਾ ਨੂੰ, ਉਤਸ਼ਾਹੀ ਅਧਿਆਪਕਾਂ ਨੂੰ ਵਿਸ਼ੇਸ਼ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਸਕੂਲ ਨੂੰ ਜੇਤੂ ਬਣਾਉਣ ਦੇ ਲਈ ਹਰ ਸੰਭਵ ਮਿਹਨਤ ਕਰਨ। ਸਾਰੇ ਵਿਦਿਆਰਥੀਆਂ ਨੂੰ ਇਸ ਨਾਲ ਜੁੜਨ ਦੇ ਲਈ ਉਤਸ਼ਾਹਿਤ ਕਰਨ ਅਤੇ ਸਭ ਤੋਂ ਰੋਮਾਂਚਕ ਗੱਲ ਇਹ ਹੈ ਕਿ ਹਰ ਸੂਬੇ ਤੋਂ, ਸਭ ਤੋਂ ਜ਼ਿਆਦਾ Score ਕਰਨ ਵਾਲੇ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਆਪਣੇ ਖਰਚੇ ‘ਤੇ ਸ਼੍ਰੀ ਹਰੀਕੋਟਾ ਲੈ ਕੇ ਜਾਵੇਗੀ ਅਤੇ ਸਤੰਬਰ ਵਿੱਚ ਉਨ੍ਹਾਂ ਨੂੰ ਉਸ ਪਲ ਦਾ ਗਵਾਹ ਬਣਨ ਦਾ ਮੌਕਾ ਮਿਲੇਗਾ, ਜਦੋਂ ਚੰਦਰਯਾਨ, ਚੰਦਰਮਾ ਦੀ ਸਤ੍ਹਾ ‘ਤੇ Land ਕਰ ਰਿਹਾ ਹੋਵੇਗਾ। ਇਨ੍ਹਾਂ ਜੇਤੂ ਵਿਦਿਆਰਥੀਆਂ ਲਈ ਉਨ੍ਹਾਂ ਦੇ ਜੀਵਨ ਦੀ ਇਤਿਹਾਸਕ ਘਟਨਾ ਹੋਵੇਗੀ, ਲੇਕਿਨ ਇਸ ਦੇ ਲਈ ਤੁਹਾਨੂੰ Quiz Competetion ਵਿੱਚ ਹਿੱਸਾ ਲੈਣਾ ਪਵੇਗਾ। ਸਭ ਤੋਂ ਜ਼ਿਆਦਾ ਅੰਕ ਪ੍ਰਾਪਤ ਕਰਨੇ ਹੋਣਗੇ। ਤੁਹਾਨੂੰ ਜੇਤੂ ਹੋਣਾ ਹੋਵੇਗਾ।
ਸਾਥੀਓ! ਮੇਰਾ ਇਹ ਸੁਝਾਓ ਤੁਹਾਨੂੰ ਜ਼ਰੂਰ ਚੰਗਾ ਲੱਗਾ ਹੋਵੇਗਾ – ਹੈ ਨਾ ਮਜ਼ੇਦਾਰ ਮੌਕਾ! ਤਾਂ ਅਸੀਂ Quiz ਵਿੱਚ ਹਿੱਸਾ ਲੈਣਾ ਨਾ ਭੁੱਲੀਏ ਅਤੇ ਜ਼ਿਆਦਾ ਤੋਂ ਜ਼ਿਆਦਾ ਸਾਥੀਆਂ ਨੂੰ ਪ੍ਰੇਰਿਤ ਕਰੀਏ।
ਮੇਰੇ ਪਿਆਰੇ ਦੇਸ਼ਵਾਸੀਓ, ਤੁਸੀਂ ਇਕ ਗੱਲ Observe ਕੀਤੀ ਹੋਵੇਗੀ, ਸਾਡੀ ‘ਮਨ ਕੀ ਬਾਤ‘ ਨੇ ਸਵੱਛਤਾ ਮੁਹਿੰਮ ਨੂੰ ਸਮੇਂ-ਸਮੇਂ ‘ਤੇ ਗਤੀ ਦਿੱਤੀ ਹੈ ਅਤੇ ਇਸੇ ਤਰ੍ਹਾਂ ਨਾਲ ਸਵੱਛਤਾ ਦੇ ਲਈ ਕੀਤੇ ਜਾ ਰਹੇ ਯਤਨਾਂ ਨੇ ਵੀ ‘ਮਨ ਕੀ ਬਾਤ‘ ਨੂੰ ਹਮੇਸ਼ਾ ਹੀ ਪ੍ਰੇਰਣਾ ਦਿੱਤੀ ਹੈ। ਪੰਜ ਸਾਲ ਪਹਿਲਾਂ ਸ਼ੁਰੂ ਹੋਇਆ ਸਫਰ ਅੱਜ ਜਨ-ਜਨ ਦੀ ਭਾਗੀਦਾਰੀ ਨਾਲ, ਸਵੱਛਤਾ ਦੇ ਨਵੇਂ-ਨਵੇਂ ਪੱਧਰ ਸਥਾਪਿਤ ਕਰ ਰਿਹਾ ਹੈ। ਅਜਿਹਾ ਨਹੀਂ ਹੈ ਕਿ ਅਸੀਂ ਸਵੱਛਤਾ ਵਿੱਚ ਆਦਰਸ਼ ਸਥਿਤੀ ਹਾਸਿਲ ਕਰ ਲਈ ਹੈ, ਲੇਕਿਨ ਜਿਸ ਤਰ੍ਹਾਂ ਨਾਲ ODF ਤੋਂ ਲੈ ਕੇ ਜਨਤਕ ਸਥਾਨਾਂ ਤੱਕ ਸਵੱਛਤਾ ਮੁਹਿੰਮ ਵਿੱਚ ਸਫਲਤਾ ਮਿਲੀ ਹੈ, ਉਹ 130 ਕਰੋੜ ਦੇਸ਼ ਵਾਸੀਆਂ ਦੇ ਸੰਕਲਪ ਦੀ ਤਾਕਤ ਹੈ ਪਰ ਅਸੀਂ ਇੰਨੇ ‘ਤੇ ਰੁਕਣ ਵਾਲੇ ਨਹੀਂ ਹਾਂ। ਇਹ ਅੰਦੋਲਨ ਹੁਣ ਸਵੱਛਤਾ ਤੋਂ ਸੁੰਦਰਤਾ ਵੱਲ ਵਧ ਰਿਹਾ ਹੈ। ਅਜੇ ਕੁਝ ਦਿਨ ਪਹਿਲਾਂ ਹੀ ਮੈਂ Media ਵਿੱਚ ਸ਼੍ਰੀਮਾਨ ਯੋਗੇਸ਼ ਸੈਣੀ ਅਤੇ ਉਨ੍ਹਾਂ ਦੀ ਟੀਮ ਦੀ ਕਹਾਣੀ ਵੇਖ ਰਿਹਾ ਸੀ, ਯੋਗੇਸ਼ ਸੈਣੀ ਇੰਜੀਨੀਅਰ ਹਨ ਅਤੇ ਅਮਰੀਕਾ ਤੋਂ ਆਪਣੀ ਨੌਕਰੀ ਛੱਡ ਕੇ ਮਾਂ ਭਾਰਤੀ ਦੀ ਸੇਵਾ ਲਈ ਵਾਪਸ ਆਏ ਹਨ। ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਦਿੱਲੀ ਨੂੰ ਸਵੱਛ ਹੀ ਨਹੀਂ, ਸਗੋਂ ਸੁੰਦਰ ਬਣਾਉਣ ਦਾ ਸੰਕਲਪ ਕੀਤਾ। ਉਨ੍ਹਾਂ ਨੇ ਆਪਣੀ ਟੀਮ ਦੇ ਨਾਲ ਲੋਧੀ ਗਾਰਡਨ ਦੇ ਕੂੜੇਦਾਨਾਂ ਤੋਂ ਸ਼ੁਰੂਆਤ ਕੀਤੀ। Street Art ਦੇ ਮਾਧਿਅਮ ਨਾਲ, ਦਿੱਲੀ ਦੇ ਕਈ ਇਲਾਕਿਆਂ ਨੂੰ ਖੂਬਸੂਰਤ Paintings ਨਾਲ ਸਜਾਉਣ-ਸੰਵਾਰਨ ਦਾ ਕੰਮ ਕੀਤਾ। Over Bridge ਅਤੇ ਸਕੂਲਾਂ ਦੀਆਂ ਦੀਵਾਰਾਂ ਤੋਂ ਲੈ ਕੇ ਝੁੱਗੀ-ਝੌਂਪੜੀਆਂ ਤੱਕ ਉਨ੍ਹਾਂ ਨੇ ਆਪਣੇ ਹੁਨਰ ਨੂੰ ਉਕੇਰਨਾ ਸ਼ੁਰੂ ਕੀਤਾ ਤਾਂ ਲੋਕਾਂ ਦਾ ਸਾਥ ਵੀ ਮਿਲਦਾ ਚਲਾ ਗਿਆ ਅਤੇ ਇਕ ਤਰ੍ਹਾਂ ਨਾਲ ਇਹ ਸਿਲਸਿਲਾ ਚੱਲ ਪਿਆ। ਤੁਹਾਨੂੰ ਯਾਦ ਹੋਵੇਗਾ ਕਿ ਕੁੰਭ ਦੇ ਦੌਰਾਨ ਪ੍ਰਯਾਗਰਾਜ ਨੂੰ ਕਿਸ ਤਰ੍ਹਾਂ ਨਾਲ Street Paintings ਨਾਲ ਸਜਾਇਆ ਗਿਆ ਸੀ। ਮੈਨੂੰ ਪਤਾ ਚੱਲਿਆ ਕਿ ਯੋਗੇਸ਼ ਸੈਣੀ ਨੇ ਅਤੇ ਉਨ੍ਹਾਂ ਦੀ ਟੀਮ ਨੇ ਉਸ ਵਿੱਚ ਵੀ ਬਹੁਤ ਵੱਡੀ ਭੂਮਿਕਾ ਨਿਭਾਈ ਸੀ। ਰੰਗ ਤੇ ਰੇਖਾਵਾਂ ਵਿੱਚ ਕੋਈ ਆਵਾਜ਼ ਭਾਵੇਂ ਨਾ ਹੁੰਦੀ ਹੋਵੇ, ਲੇਕਿਨ ਇਨ੍ਹਾਂ ਨਾਲ ਬਣੀਆਂ ਤਸਵੀਰਾਂ ਨਾਲ ਜੋ ਇੰਦਰ ਧਨੁਸ਼ ਬਣਦੇ ਹਨ, ਉਨ੍ਹਾਂ ਦਾ ਸੁਨੇਹਾ ਹਜ਼ਾਰਾਂ ਸ਼ਬਦਾਂ ਨਾਲੋਂ ਵੀ ਕਿਤੇ ਜ਼ਿਆਦਾ ਪ੍ਰਭਾਵੀ ਸਿੱਧ ਹੁੰਦਾ ਹੈ ਅਤੇ ਸਵੱਛਤਾ ਮੁਹਿੰਮ ਦੀ ਖੂਬਸੂਰਤੀ ਵਿੱਚ ਵੀ ਇਹ ਗੱਲ ਅਸੀਂ ਅਨੁਭਵ ਕਰਦੇ ਹਾਂ। ਸਾਡੇ ਲਈ ਬਹੁਤ ਜ਼ਰੂਰੀ ਹੈ ਕਿ Waste to Wealth ਬਣਾਉਣ ਦਾ Culture ਸਾਡੇ ਸਮਾਜ ਵਿੱਚ Develop ਹੋਵੇ। ਇਕ ਤਰ੍ਹਾਂ ਨਾਲ ਕਹੀਏ ਤਾਂ ਅਸੀਂ ਕਚਰੇ ਤੋਂ ਸੋਨਾ ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧਣਾ ਹੈ।
ਮੇਰੇ ਪਿਆਰੇ ਦੇਸ਼ਵਾਸੀਓ! ਪਿਛਲੇ ਦਿਨੀਂ MyGov ‘ਤੇ ਮੈਂ ਇਕ ਬੜੀ ਹੀ ਦਿਲਚਸਪ ਟਿੱਪਣੀ ਪੜ੍ਹੀ। ਇਹ Comment ਜੰਮੂ-ਕਸ਼ਮੀਰ ਦੇ ਸ਼ੋਪੀਆਂ ਦੇ ਰਹਿਣ ਵਾਲੇ ਭਾਈ ਮੁਹੰਮਦ ਅਸਲਮ ਦਾ ਸੀ।
ਉਨ੍ਹਾਂ ਨੇ ਲਿਖਿਆ – ‘ਮਨ ਕੀ ਬਾਤ‘ ਪ੍ਰੋਗਰਾਮ ਸੁਣਨਾ ਚੰਗਾ ਲੱਗਦਾ ਹੈ। ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਮੈਂ ਆਪਣੇ ਸੂਬੇ ਜੰਮੂ-ਕਸ਼ਮੀਰ ਵਿੱਚ Community Mobilization Programme – Back to Village ਦੇ ਆਯੋਜਨ ਵਿੱਚ ਸਰਗਰਮ ਭੂਮਿਕਾ ਨਿਭਾਈ। ਇਸ ਪ੍ਰੋਗਰਾਮ ਦਾ ਆਯੋਜਨ ਜੂਨ ਮਹੀਨੇ ਵਿੱਚ ਹੋਇਆ ਸੀ। ਮੈਨੂੰ ਲੱਗਦਾ ਹੈ ਕਿ ਅਜਿਹੇ ਪ੍ਰੋਗਰਾਮ ਹਰ ਤਿੰਨ ਮਹੀਨਿਆਂ ਬਾਅਦ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ। ਇਸ ਦੇ ਨਾਲ ਹੀ ਪ੍ਰੋਗਰਾਮ ਦੀ Online Monitoring ਦੀ ਵਿਵਸਥਾ ਵੀ ਹੋਣੀ ਚਾਹੀਦੀ ਹੈ। ਮੇਰੇ ਵਿਚਾਰ ਨਾਲ ਇਹ ਆਪਣੀ ਤਰ੍ਹਾਂ ਦਾ ਅਜਿਹਾ ਪਹਿਲਾ ਪ੍ਰੋਗਰਾਮ ਸੀ, ਜਿਸ ਵਿੱਚ ਜਨਤਾ ਨੇ ਸਰਕਾਰ ਨਾਲ ਸਿੱਧਾ ਸੰਵਾਦ ਕੀਤਾ।
ਭਾਈ ਮੁਹੰਮਦ ਅਸਲਮ ਜੀ ਨੇ ਇਹ ਜੋ ਸੁਨੇਹਾ ਮੈਨੂੰ ਭੇਜਿਆ ਅਤੇ ਉਸ ਨੂੰ ਪੜ੍ਹਨ ਤੋਂ ਬਾਅਦ ‘Back to Village’ ਪ੍ਰੋਗਰਾਮ ਨੂੰ ਜਾਨਣ ਦੀ ਮੇਰੀ ਉਤਸੁਕਤਾ ਵਧ ਗਈ ਅਤੇ ਜਦੋਂ ਮੈਂ ਇਸ ਬਾਰੇ ਵਿਸਥਾਰ ਨਾਲ ਜਾਣਿਆ ਤਾਂ ਮੈਨੂੰ ਲੱਗਾ ਕਿ ਪੂਰੇ ਦੇਸ਼ ਨੂੰ ਵੀ ਇਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਕਸ਼ਮੀਰ ਦੇ ਲੋਕ ਵਿਕਾਸ ਦੀ ਮੁੱਖ ਧਾਰਾ ਨਾਲ ਜੁੜਨ ਲਈ ਕਿੰਨੇ ਬੇਤਾਬ ਹਨ, ਕਿੰਨੇ ਉਤਸ਼ਾਹੀ ਹਨ, ਇਹ ਇਸ ਪ੍ਰੋਗਰਾਮ ਤੋਂ ਪਤਾ ਲੱਗਦਾ ਹੈ। ਇਸ ਪ੍ਰੋਗਰਾਮ ਵਿੱਚ ਪਹਿਲੀ ਵਾਰੀ ਵੱਡੇ-ਵੱਡੇ ਅਧਿਕਾਰੀ ਸਿੱਧੇ ਪਿੰਡਾਂ ਤੱਕ ਪਹੁੰਚੇ। ਜਿਨ੍ਹਾਂ ਅਧਿਕਾਰੀਆਂ ਨੂੰ ਕਦੀ ਪਿੰਡ ਵਾਲਿਆਂ ਨੇ ਵੇਖਿਆ ਤੱਕ ਨਹੀਂ ਸੀ, ਉਹ ਖੁਦ ਚੱਲ ਕੇ ਉਨ੍ਹਾਂ ਦੇ ਦਰਵਾਜ਼ੇ ਤੱਕ ਪਹੁੰਚੇ ਤਾਂ ਕਿ ਵਿਕਾਸ ਦੇ ਕੰਮ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਸਮਝਿਆ ਜਾ ਸਕੇ, ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕੇ। ਇਹ ਪ੍ਰੋਗਰਾਮ ਹਫਤੇ ਭਰ ਚੱਲਿਆ ਅਤੇ ਸੂਬੇ ਦੀਆਂ ਸਾਰੀਆਂ ਲਗਭਗ ਸਾਢੇ ਚਾਰ ਹਜ਼ਾਰ ਪੰਚਾਇਤਾਂ ਵਿੱਚ ਸਰਕਾਰੀ ਅਧਿਕਾਰੀਆਂ ਨੇ ਪਿੰਡ ਵਾਲਿਆਂ ਨੂੰ ਸਰਕਾਰੀ ਯੋਜਨਾਵਾਂ ਅਤੇ ਕਾਰਜਕ੍ਰਮਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਹ ਵੀ ਜਾਣਿਆ ਕਿ ਉਨ੍ਹਾਂ ਤੱਕ ਸਰਕਾਰੀ ਸੇਵਾਵਾਂ ਪਹੁੰਚਦੀਆਂ ਵੀ ਹਨ ਜਾਂ ਨਹੀਂ। ਪੰਚਾਇਤਾਂ ਨੂੰ ਕਿਵੇਂ ਹੋਰ ਮਜ਼ਬੂਤ ਬਣਾਇਆ ਜਾ ਸਕਦਾ ਹੈ? ਉਨ੍ਹਾਂ ਦੀ ਆਮਦਨੀ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ? ਉਨ੍ਹਾਂ ਦੀਆਂ ਸੇਵਾਵਾਂ ਆਮ ਲੋਕਾਂ ਦੇ ਜੀਵਨ ਵਿੱਚ ਕੀ ਪ੍ਰਭਾਵ ਪੈਦਾ ਕਰ ਸਕਦੀਆਂ ਹਨ? ਪਿੰਡ ਵਾਲਿਆਂ ਨੇ ਵੀ ਖੁੱਲ੍ਹ ਕੇ ਆਪਣੀਆਂ ਸਮੱਸਿਆਵਾਂ ਦੱਸੀਆਂ। ਸਾਖਰਤਾ, Sex Ratio, ਸਿਹਤ, ਸਵੱਛਤਾ, ਜਲ ਸੁਰੱਖਿਆ, ਬਿਜਲੀ, ਪਾਣੀ, ਬਾਲੜੀ ਸਿੱਖਿਆ, Senior Citizen ਦੇ ਪ੍ਰਸ਼ਨ, ਅਜਿਹੇ ਕਈ ਵਿਸ਼ਿਆਂ ‘ਤੇ ਵੀ ਚਰਚਾ ਹੋਈ।
ਸਾਥੀਓ, ਇਹ ਪ੍ਰੋਗਰਾਮ ਕੋਈ ਸਰਕਾਰੀ ਖਾਨਾਪੂਰਤੀ ਨਹੀਂ ਸੀ ਤੇ ਅਧਿਕਾਰੀ ਸਾਰਾ ਦਿਨ ਪਿੰਡ ਵਿੱਚ ਘੁੰਮ ਕੇ ਵਾਪਸ ਪਰਤ ਆਉਣ, ਲੇਕਿਨ ਇਸ ਵਾਰੀ ਅਧਿਕਾਰੀਆਂ ਨੇ ਦੋ ਦਿਨ ਅਤੇ ਇਕ ਰਾਤ ਪੰਚਾਇਤ ਵਿੱਚ ਹੀ ਗੁਜ਼ਾਰੀ। ਇਸ ਨਾਲ ਉਨ੍ਹਾਂ ਨੂੰ ਪਿੰਡ ਵਿੱਚ ਸਮਾਂ ਬਤੀਤ ਕਰਨ ਦਾ ਮੌਕਾ ਮਿਲਿਆ। ਹਰ ਕਿਸੇ ਨੂੰ ਵੀ ਮਿਲਣ ਦੀ ਕੋਸ਼ਿਸ਼ ਕੀਤੀ, ਹਰ ਅਦਾਰੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਇਸ ਪ੍ਰੋਗਰਾਮ ਨੂੰ Interesting ਬਣਾਉਣ ਲਈ ਕਈ ਹੋਰ ਚੀਜ਼ਾਂ ਨੂੰ ਵੀ ਸ਼ਾਮਿਲ ਕੀਤਾ ਗਿਆ। ‘ਖੇਲੋ ਇੰਡੀਆ‘ ਦੇ ਤਹਿਤ ਬੱਚਿਆਂ ਲਈ ਖੇਡ ਮੁਕਾਬਲਾ ਕਰਵਾਇਆ ਗਿਆ। ਇਸ ਤੋਂ ਇਲਾਵਾ Sports Kits, ਮਨਰੇਗਾ ਦੇ Job Cards ਅਤੇ SC/ST Certificate ਵੀ ਵੰਡੇ ਗਏ। Financial Literacy Camps ਵੀ ਲਗਾਏ। Agriculture, Horticulture ਵਰਗੇ ਸਰਕਾਰੀ ਅਦਾਰਿਆਂ ਵੱਲੋਂ Stalls ਲਗਾਏ ਗਏ ਅਤੇ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਗਈ। ਇਕ ਤਰ੍ਹਾਂ ਨਾਲ ਇਹ ਆਯੋਜਨ, ਇਕ ਵਿਕਾਸ ਉਤਸਵ ਬਣ ਗਿਆ, ਜਨ-ਭਾਗੀਦਾਰੀ ਦਾ ਉਤਸਵ ਬਣ ਗਿਆ, ਜਨ-ਜਾਗ੍ਰਿਤੀ ਦਾ ਉਤਸਵ ਬਣ ਗਿਆ। ਕਸ਼ਮੀਰ ਦੇ ਲੋਕ ਵਿਕਾਸ ਦੇ ਉਤਸਵ ਵਿੱਚ ਖੁੱਲ੍ਹ ਕੇ ਭਾਗੀਦਾਰ ਬਣੇ। ਖੁਸ਼ੀ ਦੀ ਗੱਲ ਇਹ ਹੈ ਕਿ ‘Back to Village’ ਪ੍ਰੋਗਰਾਮ ਦਾ ਆਯੋਜਨ ਦੂਰ-ਦੁਰਾਡੇ ਪਿੰਡਾਂ ਵਿੱਚ ਵੀ ਕੀਤਾ ਗਿਆ, ਜਿੱਥੇ ਪਹੁੰਚਣ ਵਿੱਚ ਸਰਕਾਰੀ ਅਧਿਕਾਰੀਆਂ ਨੂੰ ਮੁਸ਼ਕਿਲ ਰਸਤਿਆਂ ਵਿੱਚੋਂ ਹੋ ਕੇ ਪਹਾੜੀਆਂ ਨੂੰ ਚੜ੍ਹਦੇ-ਚੜ੍ਹਦੇ ਕਦੇ-ਕਦੇ ਇਕ ਦਿਨ, ਡੇਢ ਦਿਨ ਪੈਦਲ ਯਾਤਰਾ ਵੀ ਕਰਨੀ ਪਈ। ਇਹ ਅਧਿਕਾਰੀ ਉਨ੍ਹਾਂ ਸਰਹੱਦੀ ਪੰਚਾਇਤਾਂ ਤੱਕ ਵੀ ਪਹੁੰਚੇ ਜੋ ਹਮੇਸ਼ਾ Cross Border ਫਾਈਰਿੰਗ ਦੇ ਅਸਰ ਹੇਠ ਰਹਿੰਦੇ ਹਨ। ਇਹੀ ਨਹੀਂ, ਸ਼ੋਪੀਆਂ, ਪੁਲਵਾਮਾ, ਕੁਲਗਾਮ ਅਤੇ ਅਨੰਤਨਾਗ ਜ਼ਿਲ੍ਹੇ ਦੇ ਅਤਿ ਸੰਵੇਦਨਸ਼ੀਲ ਇਲਾਕੇ ਵਿੱਚ ਵੀ ਅਧਿਕਾਰੀ ਬਿਨਾਂ ਕਿਸੇ ਡਰ ਦੇ ਪਹੁੰਚੇ। ਕਈ ਅਫਸਰ ਤਾਂ ਆਪਣੇ ਸਵਾਗਤ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹ ਦਿਨਾਂ ਤੋਂ ਜ਼ਿਆਦਾ ਸਮੇਂ ਤੱਕ ਪਿੰਡਾਂ ਵਿੱਚ ਹੀ ਰੁਕੇ ਰਹੇ। ਇਨ੍ਹਾਂ ਇਲਾਕਿਆਂ ਵਿੱਚ ਗ੍ਰਾਮ ਸਭਾਵਾਂ ਦਾ ਆਯੋਜਨ ਹੋਣਾ, ਉਨ੍ਹਾਂ ਵਿੱਚ ਵੱਡੀ ਗਿਣਤੀ ‘ਚ ਲੋਕਾਂ ਦਾ ਹਿੱਸਾ ਲੈਣਾ ਅਤੇ ਆਪਣੇ ਲਈ ਯੋਜਨਾਵਾਂ ਤਿਆਰ ਕਰਨਾ, ਇਹ ਸਭ ਬਹੁਤ ਹੀ ਸੁਖਦ ਹੈ। ਨਵਾਂ ਸੰਕਲਪ, ਨਵਾਂ ਜੋਸ਼ ਅਤੇ ਸ਼ਾਨਦਾਰ ਨਤੀਜੇ। ਅਜਿਹੇ ਪ੍ਰੋਗਰਾਮ ਅਤੇ ਉਨ੍ਹਾਂ ਵਿੱਚ ਲੋਕਾਂ ਦੀ ਭਾਗੀਦਾਰੀ ਇਹ ਦੱਸਦੀ ਹੈ ਕਿ ਕਸ਼ਮੀਰ ਦੇ ਸਾਡੇ ਭੈਣ-ਭਰਾ Good Governance ਚਾਹੁੰਦੇ ਹਨ। ਇਸ ਨਾਲ ਇਹ ਵੀ ਸਿੱਧ ਹੋ ਜਾਂਦਾ ਹੈ ਕਿ ਵਿਕਾਸ ਦੀ ਸ਼ਕਤੀ, ਬੰਬ-ਬੰਦੂਕ ਦੀ ਸ਼ਕਤੀ ਉੱਤੇ ਹਮੇਸ਼ਾ ਭਾਰੂ ਰਹਿੰਦੀ ਹੈ। ਇਹ ਸਾਫ ਹੈ ਕਿ ਜੋ ਲੋਕ ਵਿਕਾਸ ਦੀ ਰਾਹ ਵਿੱਚ ਨਫਰਤ ਫੈਲਾਉਣਾ ਚਾਹੁੰਦੇ ਹਨ, ਰੁਕਾਵਟ ਪੈਦਾ ਕਰਨਾ ਚਾਹੁੰਦੇ ਹਨ, ਉਹ ਕਦੇ ਆਪਣੇ ਨਾਪਾਕ ਇਰਾਦਿਆਂ ਵਿੱਚ ਕਾਮਯਾਬ ਨਹੀਂ ਹੋ ਸਕਦੇ।
ਮੇਰੇ ਪਿਆਰੇ ਦੇਸ਼ਵਾਸੀਓ, ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਸ਼੍ਰੀਮਾਨ ਦੱਤਾਤ੍ਰੇਯ ਰਾਮਚੰਦਰ ਬੇਂਦਰੇ ਨੇ ਆਪਣੀ ਕਵਿਤਾ ਵਿੱਚ ਸਾਉਣ ਮਹੀਨੇ ਦੀ ਮਹਿਮਾ ਕੁਝ ਇਸ ਤਰ੍ਹਾਂ ਪੇਸ਼ ਕੀਤੀ ਹੈ।
ਇਸ ਕਵਿਤਾ ਵਿੱਚ ਉਨ੍ਹਾਂ ਨੇ ਕਿਹਾ ਹੈ –
ਹੋਡੀਗੇ ਮਡੀਗੇ ਆਗਯੇਦ ਲਗਨਾ। ਅਦਰਾਗ ਭੂਮੀ ਮਗਨਾ।
ਅਰਥਾਤ – ਬਾਰਿਸ਼ ਦੀ ਫੂਹਾਰ ਅਤੇ ਪਾਣੀ ਦੀ ਧਾਰਾ ਦਾ ਬੰਧਨ ਅਨੋਖਾ ਹੈ ਅਤੇ ਉਸ ਦੇ ਸੁਹੱਪਣ ਨੂੰ ਵੇਖ ਕੇ ਧਰਤੀ ‘ਮਗਨ‘ ਹੈ।
ਪੂਰੇ ਭਾਰਤ ਵਰਸ਼ ਵਿੱਚ ਵੱਖ-ਵੱਖ ਸੱਭਿਆਚਾਰਾਂ ਅਤੇ ਭਾਸ਼ਾਵਾਂ ਦੇ ਲੋਕ ਸਾਉਣ ਦੇ ਮਹੀਨੇ ਨੂੰ ਆਪੋ-ਆਪਣੇ ਤਰੀਕੇ ਨਾਲ Celebrate ਕਰਦੇ ਹਨ। ਇਸ ਮੌਸਮ ਵਿੱਚ ਜਦੋਂ ਕਦੇ ਵੀ ਆਪਣੇ ਆਸ-ਪਾਸ ਵੇਖਦੇ ਹਾਂ ਤਾਂ ਇੰਜ ਲੱਗਦਾ ਹੈ, ਜਿਵੇਂ ਧਰਤੀ ਨੇ ਹਰਿਆਲੀ ਦੀ ਬੁੱਕਲ ਮਾਰ ਲਈ ਹੋਵੇ। ਚਾਰੇ ਪਾਸੇ ਇਕ ਨਵੀਂ ਊਰਜਾ ਦਾ ਸੰਚਾਰ ਹੋਣ ਲੱਗਦਾ ਹੈ। ਇਸ ਪਵਿੱਤਰ ਮਹੀਨੇ ਵਿੱਚ ਕਈ ਸ਼ਰਧਾਲੂ ਕਾਂਵੜ ਯਾਤਰਾ ਅਤੇ ਅਮਰਨਾਥ ਯਾਤਰਾ ‘ਤੇ ਜਾਂਦੇ ਹਨ, ਜਦੋਂ ਕਿ ਕਈ ਲੋਕ ਨਿਯਮਿਤ ਰੂਪ ‘ਚ ਵਰਤ ਰੱਖਦੇ ਹਨ ਅਤੇ ਉਤਸੁਕਤਾ ਨਾਲ ਜਨਮ ਅਸ਼ਟਮੀ ਅਤੇ ਨਾਗ ਪੰਚਮੀ ਵਰਗੇ ਤਿਓਹਾਰਾਂ ਦੀ ਉਡੀਕ ਕਰਦੇ ਹਨ। ਇਸ ਦੌਰਾਨ ਹੀ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਓਹਾਰ ਵੀ ਆਉਂਦਾ ਹੈ। ਸਾਉਣ ਮਹੀਨੇ ਦੀ ਜਦੋਂ ਗੱਲ ਹੋ ਰਹੀ ਹੈ ਤਾਂ ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਇਸ ਵਾਰ ਅਮਰਨਾਥ ਯਾਤਰਾ ਵਿੱਚ ਪਿਛਲੇ 4 ਸਾਲਾਂ ਵਿੱਚ ਸਭ ਤੋਂ ਜ਼ਿਆਦਾ ਸ਼ਰਧਾਲੂ ਸ਼ਾਮਿਲ ਹੋਏ ਹਨ। 1 ਜੁਲਾਈ ਤੋਂ ਹੁਣ ਤੱਕ 3 ਲੱਖ ਤੋਂ ਜ਼ਿਆਦਾ ਤੀਰਥ ਯਾਤਰੀ ਪਵਿੱਤਰ ਅਮਰਨਾਥ ਗੁਫ਼ਾ ਦੇ ਦਰਸ਼ਨ ਕਰ ਚੁੱਕੇ ਹਨ। 2015 ਵਿੱਚ ਪੂਰੇ 60 ਦਿਨਾਂ ਤੱਕ ਚੱਲਣ ਵਾਲੀ ਇਸ ਯਾਤਰਾ ਵਿੱਚ ਜਿੰਨੇ ਤੀਰਥ ਯਾਤਰੀ ਸ਼ਾਮਿਲ ਹੋਏ ਸਨ, ਉਸ ਨਾਲੋਂ ਜ਼ਿਆਦਾ ਇਸ ਵਾਰ ਸਿਰਫ 28 ਦਿਨਾਂ ਵਿੱਚ ਸ਼ਾਮਿਲ ਹੋ ਚੁੱਕੇ ਹਨ।
ਅਮਰਨਾਥ ਯਾਤਰਾ ਦੀ ਸਫਲਤਾ ਦੇ ਲਈ ਮੈਂ ਖ਼ਾਸ ਤੌਰ ‘ਤੇ ਜੰਮੂ-ਕਸ਼ਮੀਰ ਦੇ ਲੋਕਾਂ ਅਤੇ ਉਨ੍ਹਾਂ ਦੀ ਮਹਿਮਾਨਨਵਾਜ਼ੀ ਦੀ ਵੀ ਤਾਰੀਫ਼ ਕਰਨਾ ਚਾਹੁੰਦਾ ਹਾਂ। ਜਿਹੜੇ ਲੋਕ ਯਾਤਰਾ ਤੋਂ ਵਾਪਸ ਆਉਂਦੇ ਹਨ, ਉਹ ਸੂਬੇ ਦੇ ਲੋਕਾਂ ਦੀ ਗਰਮਜੋਸ਼ੀ ਅਤੇ ਆਪਣੇਪਨ ਦੀ ਭਾਵਨਾ ਦੇ ਮੁਰੀਦ ਹੋ ਜਾਂਦੇ ਹਨ। ਇਹ ਸਾਰੀਆਂ ਚੀਜ਼ਾਂ ਭਵਿੱਖ ਵਿੱਚ ਸੈਰ-ਸਪਾਟੇ ਦੇ ਲਈ ਬਹੁਤ ਲਾਭਕਾਰੀ ਸਾਬਿਤ ਹੋਣ ਵਾਲੀਆਂ ਹਨ। ਮੈਨੂੰ ਦੱਸਿਆ ਗਿਆ ਹੈ ਕਿ ਉੱਤਰਾਖੰਡ ਵਿੱਚ ਵੀ ਇਸ ਸਾਲ ਜਦੋਂ ਤੋਂ ਚਾਰ ਧਾਮ ਯਾਤਰਾ ਸ਼ੁਰੂ ਹੋਈ ਹੈ, ਉਦੋਂ ਤੋਂ ਡੇਢ ਮਹੀਨੇ ਦੇ ਅੰਦਰ 8 ਲੱਖ ਤੋਂ ਜ਼ਿਆਦਾ ਸ਼ਰਧਾਲੂ ਕੇਦਾਰਨਾਥ ਧਾਮ ਦੇ ਦਰਸ਼ਨ ਕਰ ਚੁੱਕੇ ਹਨ। 2013 ਵਿੱਚ ਆਈ ਭਿਆਨਕ ਤਬਾਹੀ ਤੋਂ ਬਾਅਦ ਪਹਿਲੀ ਵਾਰੀ ਇੰਨੀ ਰਿਕਾਰਡ ਸੰਖਿਆ ਵਿੱਚ ਤੀਰਥ ਯਾਤਰੀ ਉੱਥੇ ਪਹੁੰਚੇ ਹਨ।
ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਦੇਸ਼ ਦੇ ਉਨ੍ਹਾਂ ਹਿੱਸਿਆਂ ਵਿੱਚ ਤੁਸੀਂ ਜ਼ਰੂਰ ਜਾਓ, ਜਿਨ੍ਹਾਂ ਦੀ ਖੂਬਸੂਰਤੀ ਮੌਨਸੂਨ ਦੇ ਦੌਰਾਨ ਵੇਖਣ ਵਾਲੀ ਹੁੰਦੀ ਹੈ। ਆਪਣੇ ਦੇਸ਼ ਦੀ ਇਸ ਖੂਬਸੂਰਤੀ ਨੂੰ ਵੇਖਣ ਅਤੇ ਆਪਣੇ ਦੇਸ਼ ਦੇ ਲੋਕਾਂ ਦੇ ਜਜ਼ਬੇ ਨੂੰ ਸਮਝਣ ਦੇ ਲਈ Tourism ਅਤੇ ਯਾਤਰਾ, ਸ਼ਾਇਦ ਇਸ ਨਾਲੋਂ ਵੱਡਾ ਕੋਈ ਅਧਿਆਪਕ ਨਹੀਂ ਹੋ ਸਕਦਾ।
ਮੇਰੀ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾ ਹੈ ਕਿ ਸਾਉਣ ਦਾ ਇਹ ਸੁੰਦਰ ਅਤੇ ਖੁਸ਼ਗਵਾਰ ਮਹੀਨਾ ਤੁਹਾਡੇ ਸਾਰਿਆਂ ਵਿੱਚ ਨਵੀਂ ਊਰਜਾ, ਨਵੀਆਂ ਆਸਾਂ ਅਤੇ ਨਵੀਆਂ ਉਮੀਦਾਂ ਦਾ ਸੰਚਾਰ ਕਰੇ। ਉਸੇ ਤਰ੍ਹਾਂ ਨਾਲ ਅਗਸਤ ਮਹੀਨਾ ‘ਭਾਰਤ ਛੱਡੋ‘ ਉਸ ਦੀ ਯਾਦ ਲੈ ਕੇ ਆਉਂਦਾ ਹੈ। ਮੈਂ ਚਾਹਾਂਗਾ ਕਿ 15 ਅਗਸਤ ਦੀ ਕੁਝ ਖਾਸ ਤਿਆਰੀ ਤੁਸੀਂ ਲੋਕ ਕਰੋ। ਆਜ਼ਾਦੀ ਦੇ ਇਸ ਪਰਵ ਨੂੰ ਮਨਾਉਣ ਦਾ ਨਵਾਂ ਤਰੀਕਾ ਲੱਭੀਏ। ਜਨ-ਭਾਗੀਦਾਰੀ ਵਧੇ 15 ਅਗਸਤ ਲੋਕ-ਉਤਸਵ ਕਿਵੇਂ ਬਣੇ? ਜਨ-ਉਤਸਵ ਕਿਵੇਂ ਬਣੇ? ਇਸ ਦੀ ਚਿੰਤਾ ਤੁਸੀਂ ਜ਼ਰੂਰ ਕਰੋ। ਦੂਸਰੇ ਪਾਸੇ ਇਹੀ ਉਹ ਸਮਾਂ ਹੈ, ਜਦੋਂ ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ, ਕਈ ਹਿੱਸਿਆਂ ਵਿੱਚ ਦੇਸ਼ ਵਾਸੀ ਹੜ੍ਹ ਨਾਲ ਪ੍ਰਭਾਵਿਤ ਹਨ। ਹੜ੍ਹ ਨਾਲ ਕਈ ਤਰ੍ਹਾਂ ਦੇ ਨੁਕਸਾਨ ਵੀ ਝੱਲਣੇ ਪੈਂਦੇ ਹਨ। ਹੜ੍ਹ ਦੇ ਸੰਕਟ ਵਿੱਚ ਘਿਰੇ ਉਨ੍ਹਾਂ ਸਾਰੇ ਲੋਕਾਂ ਨੂੰ ਮੈਂ ਭਰੋਸਾ ਦਿੰਦਾ ਹਾਂ ਕਿ ਕੇਂਦਰ, ਰਾਜ ਸਰਕਾਰਾਂ ਦੇ ਨਾਲ ਮਿਲ ਕੇ ਪ੍ਰਭਾਵਿਤ ਲੋਕਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਉਪਲੱਬਧ ਕਰਵਾਉਣ ਦਾ ਕੰਮ ਬਹੁਤ ਤੇਜ਼ੀ ਨਾਲ ਕਰ ਰਿਹਾ ਹੈ। ਵੈਸੇ ਜਦੋਂ ਅਸੀਂ ਟੀ. ਵੀ. ਦੇਖਦੇ ਹਾਂ ਤਾਂ ਬਾਰਿਸ਼ ਦਾ ਇਕ ਹੀ ਪੱਖ ਦਿਸਦਾ ਹੈ – ਸਭ ਪਾਸੇ ਹੜ੍ਹ, ਭਰਿਆ ਹੋਇਆ ਪਾਣੀ, ਟਰੈਫਿਕ ਜਾਮ, ਮੌਨਸੂਨ ਦੀ ਦੂਸਰੀ ਤਸਵੀਰ, ਜਿਸ ਵਿੱਚ ਅਨੰਦ ਲੈਂਦਾ ਹੋਇਆ ਸਾਡਾ ਕਿਸਾਨ, ਚਹਿਕਦੇ ਪੰਛੀ, ਵਹਿੰਦੇ ਝਰਨੇ, ਹਰਿਆਲੀ ਦੀ ਬੁੱਕਲ ਮਾਰੀ ਧਰਤੀ – ਇਹ ਵੇਖਣ ਦੇ ਲਈ ਤਾਂ ਤੁਹਾਨੂੰ ਖੁਦ ਹੀ ਪਰਿਵਾਰ ਦੇ ਨਾਲ ਬਾਹਰ ਨਿਕਲਣਾ ਪਵੇਗਾ। ਬਾਰਿਸ਼, ਤਾਜ਼ਗੀ ਅਤੇ ਖੁਸ਼ੀ ਯਾਨੀ Freshness ਅਤੇ Happiness ਦੋਵੇਂ ਹੀ ਆਪਣੇ ਨਾਲ ਲਿਆਉਂਦੀ ਹੈ। ਮੇਰੀ ਕਾਮਨਾ ਹੈ ਕਿ ਇਹ ਮੌਨਸੂਨ ਤੁਹਾਨੂੰ ਸਾਰਿਆਂ ਨੂੰ ਲਗਾਤਾਰ ਖੁਸ਼ੀ ਨਾਲ ਭਰਦਾ ਰਹੇ। ਤੁਸੀਂ ਸਾਰੇ ਸਵਸਥ ਰਹੋ।
ਮੇਰੇ ਪਿਆਰੇ ਦੇਸ਼ਵਾਸੀਓ, ‘ਮਨ ਕੀ ਬਾਤ‘ – ਕਿੱਥੋਂ ਸ਼ੁਰੂ ਕਰੀਏ, ਕਿੱਥੇ ਰੁਕੀਏ – ਬੜਾ ਮੁਸ਼ਕਿਲ ਕੰਮ ਲੱਗਦਾ ਹੈ, ਲੇਕਿਨ ਅਖੀਰ ਸਮੇਂ ਦੀ ਸੀਮਾ ਹੁੰਦੀ ਹੈ। ਇਕ ਮਹੀਨੇ ਦੇ ਇੰਤਜ਼ਾਰ ਤੋਂ ਬਾਅਦ ਫਿਰ ਆਵਾਂਗਾ। ਫਿਰ ਮਿਲਾਂਗਾ। ਮਹੀਨਾ ਭਰ ਤੁਸੀਂ ਮੈਨੂੰ ਬਹੁਤ ਕੁਝ ਦੱਸਣਾ। ਮੈਂ ਆਉਣ ਵਾਲੀ ‘ਮਨ ਕੀ ਬਾਤ‘ ਵਿੱਚ ਉਨ੍ਹਾਂ ਨੂੰ ਜੋੜਨ ਦੀ ਕੋਸ਼ਿਸ਼ ਕਰਾਂਗਾ ਅਤੇ ਆਪਣੇ ਨੌਜਵਾਨ ਸਾਥੀਆਂ ਨੂੰ ਮੈਂ ਫਿਰ ਯਾਦ ਕਰਵਾਉਂਦਾ ਹਾਂ, ਤੁਸੀਂ Quiz Competition ਦਾ ਮੌਕਾ ਨਾ ਛੱਡਣਾ। ਤੁਸੀਂ ਸ਼੍ਰੀ ਹਰੀਕੋਟਾ ਜਾਣ ਦਾ ਜਿਹੜਾ ਅਵਸਰ ਮਿਲਣ ਵਾਲਾ ਹੈ, ਇਸ ਨੂੰ ਕਿਸੇ ਵੀ ਹਾਲਤ ਵਿੱਚ ਕਦੇ ਨਾ ਗਵਾਉਣਾ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਨਮਸਕਾਰ।
**********
ਵੀਆਰਆਰਕੇ/ਐੱਸਐੱਚ/ਵੀਕੇ
Speaking on a wide range of issues in today’s #MannKiBaat. Tune in. https://t.co/4lsQerOm0N
— Narendra Modi (@narendramodi) July 28, 2019
Better bonding through reading!
— Narendra Modi (@narendramodi) July 28, 2019
Impressed by the diverse range of books being talked about by people on the NaMo App. On popular request, this will be a lasting feature on the App.
I need your help to find a name for this section.
Will you help? #MannKiBaat pic.twitter.com/jARDzYL9Eq
Exceptional warriors, great champions!
— Narendra Modi (@narendramodi) July 28, 2019
Here is why the accomplishments of these children will make every Indian proud. #MannKiBaat pic.twitter.com/DRI2jGrQaD
राज्य के हर क्षेत्र में, प्रत्येक घर तक पहुंचा गुड गवर्नेंस।
— Narendra Modi (@narendramodi) July 28, 2019
जानिए जम्मू-कश्मीर में हुए एक सराहनीय प्रयास के बारे में, जिसने विकास को तेज गति दी है। #MannKiBaat pic.twitter.com/SWnksd4oje
खुद पर विश्वास और निर्भीकता…
— Narendra Modi (@narendramodi) July 28, 2019
चंद्रयान-2 ने हमें यही सिखाया है। #MannKiBaat pic.twitter.com/UlkITYj7vf
My dear young friends,
— Narendra Modi (@narendramodi) July 28, 2019
Know more about an interesting quiz, which can take you to Sriharikota to witness the landing of Chandrayaan-2 on the moon. #MannKiBaat pic.twitter.com/Ey3aFYe0la
I am happy that my request to share the books you all read, on the 'Narendra Modi Mobile App' has generated a great response.
— PMO India (@PMOIndia) July 28, 2019
People have been sharing details of what they are reading. #MannKiBaat pic.twitter.com/wKbK0WDQDI
Let us keep reading and keep sharing. #MannKiBaat pic.twitter.com/F40hPP8Z4z
— PMO India (@PMOIndia) July 28, 2019
Appreciable effort by the people of Jharkhand towards water conservation. #MannKiBaat pic.twitter.com/jVxfXcCQCK
— PMO India (@PMOIndia) July 28, 2019
By working on a water policy, the wonderful state of Meghalaya has taken a futuristic step. #MannKiBaat pic.twitter.com/Y8Aj5sejkm
— PMO India (@PMOIndia) July 28, 2019
Haryana is doing something great when it comes to saving water and working with farmers. #MannKiBaat pic.twitter.com/8DEL9QyYqE
— PMO India (@PMOIndia) July 28, 2019
Community efforts for water conservation. #MannKiBaat pic.twitter.com/Yw6G7kkhkB
— PMO India (@PMOIndia) July 28, 2019
There is greater sensitivity towards conserving water and this is a good sign. #MannKiBaat pic.twitter.com/0OsC78O0gE
— PMO India (@PMOIndia) July 28, 2019
Talking about young champions whose achievements will make every Indian proud. pic.twitter.com/NgFwOa6zUt
— PMO India (@PMOIndia) July 28, 2019
The year 2019 has been a good one for Indian space and science. #MannKiBaat pic.twitter.com/ja2YVXc0Jq
— PMO India (@PMOIndia) July 28, 2019
Every Indian is proud of Chandrayaan-2. #MannKiBaat pic.twitter.com/69wG0j2aUt
— PMO India (@PMOIndia) July 28, 2019
Indian at heart and Indian in spirit. #MannKiBaat pic.twitter.com/VMjV6pEdLW
— PMO India (@PMOIndia) July 28, 2019
India salutes the innovative zeal of our scientists. #MannKiBaat pic.twitter.com/057bfb0Oez
— PMO India (@PMOIndia) July 28, 2019
Here is why Indian scientists are exemplary! #MannKiBaat pic.twitter.com/4UrCzqsTrd
— PMO India (@PMOIndia) July 28, 2019
Let temporary setbacks not deter your larger mission. #MannKiBaat pic.twitter.com/CrlnahMZNz
— PMO India (@PMOIndia) July 28, 2019
Inviting students to take part in a unique quiz competition and get an opportunity to visit Sriharikota. #MannKiBaat pic.twitter.com/UNWtfJHaav
— PMO India (@PMOIndia) July 28, 2019
Saluting the efforts of a unique effort to promote cleanliness and art. #MannKiBaat pic.twitter.com/chmuV4usbN
— PMO India (@PMOIndia) July 28, 2019
Let us focus on a future of waste to wealth. #MannKiBaat pic.twitter.com/taVsPjMako
— PMO India (@PMOIndia) July 28, 2019
A comment by Muhammad Aslam on MyGov drew the Prime Minister's attention and he decided to speak about it during #MannKiBaat. pic.twitter.com/4zILxZDAl1
— PMO India (@PMOIndia) July 28, 2019
A noteworthy effort in Jammu and Kashmir. #MannKiBaat pic.twitter.com/iBmt2coDEA
— PMO India (@PMOIndia) July 28, 2019
A festival of development in Jammu and Kashmir. #MannKiBaat pic.twitter.com/FdPoN50RsH
— PMO India (@PMOIndia) July 28, 2019
Taking development to every corner of Jammu and Kashmir. #MannKiBaat pic.twitter.com/g99sqk14z9
— PMO India (@PMOIndia) July 28, 2019
People of Jammu and Kashmir want development and good governance. #MannKiBaat pic.twitter.com/J43g2j7YQY
— PMO India (@PMOIndia) July 28, 2019
PM @narendramodi talks about the monsoons.
— PMO India (@PMOIndia) July 28, 2019
Assures support to those suffering due to floods.
Also highlights record participation in the Amarnath Yatra, visits to Kedarnath and praises local citizens for their hospitality. #MannKiBaat pic.twitter.com/DhulduPcx6
Monsoons bring hope and freshness. #MannKiBaat pic.twitter.com/YN0DvEbOKQ
— PMO India (@PMOIndia) July 28, 2019