Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਜਮਾਇਕਾ ਦੇ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੱਤੀ


ਅਤਿ ਸਨਮਾਨਯੋਗ ਐਂਡਰਿਊ ਮਾਈਕਲ ਹੋਲਨੈੱਸ ਓ.ਐੱਨ., ਐੱਮ.ਪੀ., ਜਮਾਇਕਾ ਦੇ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਫੋਨ ‘ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਪਾਰਟੀ ਦੀ ਇਤਿਹਾਸਿਕ ਚੁਣਾਵੀ ਜਿੱਤੀ ‘ਤੇ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਮੋਦੀ ਨੇ ਨਿੱਘੀਆਂ ਸ਼ੁਭਕਾਮਨਾਵਾਂ ਅਤੇ ਉਨ੍ਹਾਂ ਦੇ ਪਹਿਲੇ ਸ਼ੁਭਕਾਮਨਾਵਾਂ ਪੱਤਰ ਲਈ ਵੀ ਸ਼੍ਰੀ ਹੋਲਨੈੱਸ ਦਾ ਧੰਨਵਾਦ ਕੀਤਾ। ਉਨ੍ਹਾਂ ਜ਼ੋਰ ਦਿੱਤਾ ਕਿ ਭਾਰਤ ਜਮਾਇਕਾ ਅਤੇ ਪੂਰੇ ਕੈਰੀਬਿਅਨ ਖੇਤਰ ਨਾਲ ਸਬੰਧਾਂ ਨੂੰ ਉੱਚ ਪ੍ਰਾਥਮਿਕਤਾ ਦਿੱਤੀ। ਉਨ੍ਹਾਂ ਨੇ ਉਜਾਗਰ ਕੀਤਾ ਕਿ ਇਸ ਸਾਲ ਇਸ ਤੋਂ ਪਹਿਲਾਂ ਭਾਰਤ ਦਾ ਕੈਰੀਕੌਮ ਡਿਵੈਲਪਮੈਂਟ (ਵਿਕਾਸ) ਫ਼ੰਡ ਦਾ ਇੰਟਰਨੈਸ਼ਨਲ ਡਿਵੈਲਪਮੈਂਟ (ਵਿਕਾਸ) ਪਾਰਟਨਰ ਬਣਨ ਦਾ ਫੈਸਲਾ ਇਸ ਖੇਤਰ ਨਾਲ ਇਸ ਦੇ ਗਹਿਰੇ ਆਰਥਿਕ ਸਹਿਯੋਗ ਲਈ ਮਜ਼ਬੂਤ ਇੱਛਾ ਤੋਂ ਪ੍ਰੇਰਿਤ ਸੀ।

ਪ੍ਰਧਾਨ ਮੰਤਰੀ ਹੋਲਨੈੱਸ ਨੇ ਜਮਾਇਕਾ ਅਤੇ ਕੈਰੀਬਿਅਨ ਨਾਲ ਸਬੰਧਾਂ ਉੱਤੇ ਭਾਰਤ ਦੇ ਫੋਕਸ ਦਾ ਸਵਾਗਤ ਕੀਤਾ। ਉਨ੍ਹਾਂ ਨੇ ਜਲਵਾਯੂ ਪਰਿਵਰਤਨ ਦੁਆਰਾ ਦਰਪੇਸ਼ ਚੁਣੌਤੀਆਂ ਨਾਲ ਪ੍ਰਭਾਵਸ਼ਾਲੀ ਤਰੀਕੇ ਨਾਲ ਨਿਪਟਣ ਸਮੇਤ, ਆਪਸੀ ਹਿਤ ਦੇ ਸਾਰੇ ਖੇਤਰਾਂ ਵਿੱਚ ਇਨ੍ਹਾਂ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਨਾਲ ਕੰਮ ਕਰਨ ਦੀ ਆਪਣੀ ਮਜ਼ਬੂਤ ਇੱਛਾ ਦੁਹਰਾਈ।

*****

ਏਕੇਟੀ/ਐੱਸਐੱਚ/ਏਕੇ