ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅੱਜ ਇੱਥੇ ਨਾਰੀ ਸ਼ਕਤੀ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੂੰ ਮਿਲੇ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਪੁਰਸਕਾਰ ਜੇਤੂਆਂ ਨੂੰ ਉਨ੍ਹਾਂ ਦੀਆਂ ਉਪਲੱਬਧੀਆਂ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੇ ਕਾਰਜ ਹੋਰ ਲੋਕਾਂ ਲਈ ਇੱਕ ਪ੍ਰੇਰਣਾ ਹਨ। ਉਨ੍ਹਾਂ ਨੇ ਪੁਰਸਕਾਰ ਜੇਤੂਆਂ ਨੂੰ ਕਿਹਾ ਕਿ ਉਹ ਇਸ ਖੇਤਰ ਵਿੱਚ ਅੱਗੇ ਹੋਰ ਵੀ ਬਹੁਤ ਕੁਝ ਕਰਨ। ਸਵੱਛ ਭਾਰਤ ਅਭਿਆਨ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਸ ਵਿੱਚ ਮਹਿਲਾਵਾਂ ਦੀ ਵੱਡੀ ਭਾਗੀਦਾਰੀ ਨੂੰ ਦੇਖਦੇ ਹੋਏ, ਇਸ ਦੀ ਸਫ਼ਲਤਾ ਨੂੰ ਵਿਆਪਕ ਪੱਧਰ ‘ਤੇ ਆਂਕਣਾ ਚਾਹੀਦਾ ਹੈ। ਪ੍ਰਯਾਗਰਾਜ ਵਿੱਚ ਹਾਲ ਹੀ ਵਿੱਚ ਸੰਪਨ ਕੁੰਭ ਮੇਲੇ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਾਰ ਇਹ ਮੇਲਾ ਸਵੱਛਤਾ ਅਤੇ ਸਾਫ਼-ਸਫ਼ਾਈ ਦੇ ਇੱਕ ਉੱਚ ਮਾਪ ਦੇ ਅਨੁਪਾਲਨ ਲਈ ਚਰਚਾ ਦਾ ਵਿਸ਼ਾ ਰਿਹਾ। ਉਨ੍ਹਾਂ ਕਿਹਾ ਕਿ ਸਵੱਛਤਾ ਹੁਣ ਇੱਕ ਜਨ ਅੰਦਲੋਨ ਬਣ ਗਿਆ ਹੈ। ਇਸ ਅੰਦੋਲਨ ਦਾ ਅਗਲਾ ਪੜਾਅ ਕਚਰੇ ਨੂੰ ਬਹੁਮੁੱਲੇ ਉਤਪਾਦ ਦੇ ਰੂਪ ਪਰਿਵਰਤਿਤ ਕਰਨ ਦਾ ਹੋਣਾ ਚਾਹੀਦਾ ਹੈ।
ਸ਼੍ਰੀ ਮੋਦੀ ਨੇ ਕੁਪੋਸ਼ਣ ਨਾਲ ਨਜਿੱਠਣ ਦੇ ਉਪਾਅ ਅਤੇ ਮਿਸ਼ਨ ਇੰਦਰਧਨੁਸ਼ ਨਾਲ ਬੱਚਿਆਂ ਦੇ ਟੀਕਾਕਰਨ ਜਿਹੇ ਵਿਸ਼ਿਆਂ ਦਾ ਵੀ ਜ਼ਿਕਰ ਕਰਦੇ ਹੋਏ, ਕਿਹਾ ਕਿ ਇਨ੍ਹਾਂ ਦੋਹਾਂ ਹੀ ਖੇਤਰਾਂ ਵਿੱਚ ਸਫ਼ਲਤਾ ਸੁਨਿਸ਼ਚਿਤ ਕਰਨ ਵਿੱਚ ਔਰਤਾਂ ਦੀ ਵੱਡੀ ਭੂਮਿਕਾ ਹੈ।
ਇਸ ਅਵਸਰ ‘ਤੇ, ਸ਼੍ਰੀਮਤੀ ਮੇਨਕਾ ਸੰਜੈ ਗਾਂਧੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਵੀ ਹਾਜ਼ਰ ਸਨ।
*****
ਏਕੇਟੀ/ਵੀਜੇ
Had a wonderful interaction with recipients of the Nari Shakti Puraskar. https://t.co/3twrQqJFDg
— Narendra Modi (@narendramodi) March 9, 2019
via NaMo App