Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਆਈਸੀਏਆਈ ਅਤੇ ਆਈਸੀਏਈਡਬਲਿਊ ਦਰਮਿਆਨ 2008 ਵਿੱਚ ਹਸਤਾਖ਼ਰ ਅਤੇ 2014 ਵਿੱਚ ਬਹਾਲ ਕੀਤੇ ਗਏ ਸਹਿਮਤੀ ਪੱਤਰ ਨੂੰ ਕਾਰਜ ਉਪਰੰਤ ਨਾਲ ਪ੍ਰਵਾਨਗੀ ਦਿੱਤੀ


 

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਇੰਸਟੀਟਿਊਟ ਆਵ੍ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ (ਆਈਸੀਏਆਈ) ਅਤੇ ਇੰਸਟੀਟਿਊਟ ਆਵ੍ ਅਕਾਊਂਟੈਂਟਸ ਇਨ ਇੰਗਲੈਂਡ ਐਂਡ ਵੇਲਸ ਦਰਮਿਆਨ 2008 ਵਿੱਚ ਹਸਤਾਖ਼ਰ ਅਤੇ 2014 ਵਿੱਚ ਬਹਾਲ ਕੀਤੇ ਗਏ ਸਹਿਮਤੀ ਪੱਤਰ ਨੂੰ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ। ਮੰਤਰੀ ਮੰਡਲ ਨੇ ਇੰਸਟੀਟਿਊਟ ਆਵ੍ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ (ਆਈਸੀਏਆਈ) ਅਤੇ ਇੰਸਟੀਟਿਊਟ ਆਵ੍ ਚਾਰਟਰਡ ਅਕਾਊਂਟੈਂਟਸ ਇਨ ਇੰਗਲੈਂਡ ਐਂਡ ਵੇਲਸ ਦਰਮਿਆਨ ਸਹਿਮਤੀ ਪੱਤਰ ਦੀ ਬਹਾਲੀ ਨੂੰ ਵੀ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।

ਲਾਭ :

ਇਹ ਸਹਿਮਤੀ ਪੱਤਰ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿੱਚ ਯੁਵਾ ਭਾਰਤੀ ਚਾਰਟਰਡ ਅਕਾਊਂਟੈਂਟਸ ਨੂੰ ਆਈਸੀਏਈਡਬਲਿਊ ਦੀ ਪੇਸ਼ੇਵਰ ਮਾਨਤਾ ਲਈ ਪ੍ਰੋਤਸਾਹਿਤ ਕਰੇਗਾ, ਤਾਕਿ ਯੁਵਾ ਭਾਰਤੀ ਚਾਰਟਰਡ ਅਕਾਊਟੈਂਟਸ ਬ੍ਰਿਟੇਨ (ਯੂਕੇ) ਵਿੱਚ ਪੇਸ਼ੇਵਰ ਮੌਕਿਆਂ ਦਾ ਲਾਭ ਉਠਾ ਸਕਣ । ਇਹ ਬਹੁਤ ਮਾਣ ਦੀ ਗੱਲ ਹੈ ਕਿ ਅਨੇਕ ਭਾਰਤੀ ਚਾਰਟੇਡ ਅਕਾਊਟੈਂਟਸ ਬ੍ਰਿਟੇਨ ਦੀਆਂ ਕੰਪਨੀਆਂ ਵਿੱਚ ਉੱਚੇ ਪਦਾਂ ’ਤੇ ਕੰਮ ਕਰ ਰਹੇ ਹਨ । ਬ੍ਰਿਟੇਨ ਦੀਆਂ ਕੰਪਨੀਆਂ ਆਈਸੀਏਈਡਬਲਿਊ ਦੀ ਮਾਨਤਾ ਦੇ ਨਾਲ ਭਾਰਤੀ ਪ੍ਰਤਿਭਾ ਅਤੇ ਹੁਨਰ ’ਤੇ ਵਿਸ਼ਵਾਸ ਕਰਦਿਆਂ ਉਨ੍ਹਾਂ ਦੀਆਂ ਸੇਵਾਵਾਂ ਲੈਣਗੇ। ਭਾਰਤ ਸਰਕਾਰ ਲਈ ਇਸ ਵਿੱਚ ਕੋਈ ਵਿੱਤੀ ਅੜਚਨ ਨਹੀਂ ਹੈ ।

ਪ੍ਰਮੁੱਖ ਪ੍ਰਭਾਵ :

ਇਸਦਾ ਉਦੇਸ਼ ਮੈਂਬਰਾਂ, ਵਿਦਿਆਰਥੀਆਂ ਅਤੇ ਅਨੇਕ ਸੰਗਠਨਾਂ ਦੇ ਹਿਤ ਵਿੱਚ ਆਪਸੀ ਲਾਭਕਾਰੀ ਸਬੰਧ ਵਿਕਸਿਤ ਕਰਨ ਲਈ ਕੰਮ ਕਰਨਾ ਹੈ। ਇਹ ਸਹਿਮਤੀ ਪੱਤਰ ਦੋਹਾਂ ਲੇਖਾ ਸੰਸਥਾਨਾਂ ਨੂੰ ਪ੍ਰੋਫੈਸ਼ਨ ਦੀਆਂ ਨਵੀਆਂ ਚੁਣੌਤੀਆਂ ਦੇ ਸਮਾਧਾਨ ਵਿੱਚ ਅਗਵਾਈ ਦੀ ਭੂਮਿਕਾ ਨਿਭਾਉਣ ਵਿੱਚ ਗਲੋਬਲ ਪੱਧਰ ’ਤੇ ਰੱਖੇਗਾ । ਆਈਸੀਏਆਈ ਦਾ ਬ੍ਰਿਟੇਨ (ਲੰਡਨ) ਅਧਿਆਇ ਬ੍ਰਿਟੇਨ ਵਿੱਚ ਭਾਰਤੀ ਚਾਰਟਰਡ ਅਕਾਊਂਟੈਂਟਾਂ ਨੂੰ ਸੇਵਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।

ਲਾਗੂਕਰਨ ਰਣਨੀਤੀ ਅਤੇ ਟੀਚਾ :

ਇਹ ਸਹਿਮਤੀ ਪੱਤਰ ਆਪਣੀ ਘਰੇਲੂ ਮੈਂਬਰਸ਼ਿਪ ਲਈ ਅਪਣਾਏ ਗਏ ਸਿਲੇਬਸ ਦਾ ਪਾਲਣ ਕਰਨ ਵਾਲੇ ਯੋਗ ਅਤੇ ਅਨੁਭਵੀ ਆਈਸੀਏਈਡਬਲਿਊ ਅਤੇ ਆਈਸੀਏਆਈ ਮੈਬਰਾਂ ਲਈ ਲਾਗੂ ਹੋਵੇਗਾ ।  ਸਹਿਮਤੀ ਪੱਤਰ ਦੋਵਾਂ ਯੋਗਤਾਵਾਂ ਦੇ ਵਿਕਾਸ ਅਤੇ ਮੈਬਰਾਂ ਦੀਆਂ ਸੀਪੀਡੀ ਜ਼ਿੰਮੇਵਾਰੀਆਂ ਨੂੰ ਮਾਨਤਾ ਦਿੰਦਾ ਹੈ। ਇਸ ਦੇ ਇਲਾਵਾ ਇੱਕ ਸੰਸਥਾਨ ਵਿੱਚ ਸ਼ਾਮਲ ਹੋਣ ’ਤੇ ਉਨ੍ਹਾਂ ਨੂੰ ਪ੍ਰੈਕਟਿਸ ਅਤੇ ਲੇਖਾ ਅਧਿਕਾਰ ਵੀ ਪ੍ਰਾਪਤ ਹੋਣਗੇ ਅਤੇ ਜਿੱਥੇ ਅਜਿਹੀ ਵਿਵਸਥਾ ਨਹੀਂ ਹੈ ਉੱਥੇ ਵਧੇਰੇ ਪ੍ਰੀਖਿਆਵਾਂ ਅਤੇ ਕਾਰਜ ਅਨੁਭਵ  ਦੇ ਮਾਧਿਅਮ ਨਾਲ ਦੁਬਾਰਾ ਯੋਗਤਾ ਪ੍ਰਾਪਤੀ ਦਾ ਰਸਤਾ ਅਪਣਾ ਸਕਦੇ ਹਨ।

ਸਹਿਮਤੀ ਪੱਤਰ ਦਾ ਉਦੇਸ਼ ਵਿਧਾਨਿਕ ਬੰਧਸ਼ਾਂ ਵਾਲੇ ਸਬੰਧ ਬਣਾਉਣਾ ਨਹੀਂ ਹੈ ਅਤੇ ਇਸ ਦੇ ਪ੍ਰਾਵਧਾਨਾਂ ਦਾ ਉਦੇਸ਼ ਵਿਧਾਨਿਕ ਬੰਧਸ਼ਾਂ ਵਾਲੇ ਅਧਿਕਾਰਾਂ, ਫਰਜ਼ਾਂ ਅਤੇ ਜ਼ਿੰਮੇਵਾਰੀਆਂ ਨੂੰ ਹੁਲਾਰਾ ਦੇਣਾ ਨਹੀਂ ਹੈ ।

ਬਿੰਦੂਵਾਰ ਵੇਰਵਾ :

ਮੰਤਰੀ ਮੰਡਲ ਵੱਲੋਂ ਇੰਸਟੀਟਿਊਟ ਆਵ੍ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ (ਆਈਸੀਏਆਈ )  ਅਤੇ ਇੰਸਟੀਟਿਊਟ ਆਵ੍ ਚਾਰਟਰਡ ਅਕਾਉਂਟੈਂਟਸ ਇਨ ਇੰਗਲੈਂਡ ਐਂਡ ਵੇਲਸ ਦਰਮਿਆਨ 2008 ਵਿੱਚ ਹਸਤਾਖ਼ਰ ਕੀਤੇ ਗਏ ਅਤੇ 2014 ਵਿੱਚ ਬਹਾਲ ਕੀਤੀ ਸਹਿਮਤੀ ਨੂੰ ਕਾਰਜ ਉਪਰੰਤ ਪ੍ਰਵਾਨਗੀ ਦਿੱਤੀ ਗਈ ਹੈ। ਮੰਤਰੀ ਮੰਡਲ ਨੇ ਇੰਸਟਿਚਿਊਟ ਆਵ੍ ਚਾਰਟਰਡ ਅਕਾਊਂਟੈਂਟਸ, ਆਵ੍ ਇੰਡੀਆ (ਆਈਸੀਏਆਈ) ਅਤੇ ਇੰਸਟਿਚਿਊਟ ਆਵ੍ ਚਾਰਟਰਡ ਅਕਾਊਟੈਂਟਸਸ ਇਨ ਇੰਗਲੈਂਡ ਐਂਡ ਵੇਲਸ ਦਰਮਿਆਨ ਸਹਿਮਤੀ ਪੱਤਰ ਦੀ ਬਹਾਲੀ ਨੂੰ ਵੀ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਇੰਸਟੀਟਿਊਟ ਆਵ੍ ਚਾਰਟਰਡ ਅਕਾਊਟੈਂਟਸਸ ਆਵ੍ ਇੰਡੀਆ (ਆਈਸੀਏਆਈ) ਅਤੇ ਇੰਸਟੀਟਿਊਟ ਆਵ੍ ਚਾਰਟਰਡ ਅਕਾਊਂਟੈਂਟਸ ਇਨ ਇੰਗਲੈਂਡ ਐਂਡ ਵੇਲਸ ਦਰਮਿਆਨ ਸਹਿਮਤੀ ਪੱਤਰ ਨੂੰ ਬਹਾਲ ਕਰਨ ਦੀ ਪ੍ਰਵਾਨਗੀ ਦਾ ਉਦੇਸ਼ ਲੇਖਾ ਗਿਆਨ ਵਿੱਚ ਵਾਧਾ, ਪੇਸ਼ੇਵਰ ਅਤੇ ਬੌਧਿਕ ਵਿਕਾਸ, ਸਬੰਧਿਤ ਮੈਂਬਰਾਂ ਦੇ ਹਿਤਾਂ ਵਿੱਚ ਵਾਧਾ ਅਤੇ ਇੰਗਲੈਂਡ, ਵੇਲਸ ਅਤੇ ਭਾਰਤ ਵਿੱਚ ਲੇਖਾ ਪੇਸ਼ਾ ਦੇ ਵਿਕਾਸ ਵਿੱਚ ਸਾਰਥਕ ਯੋਗਦਾਨ ਲਈ ਆਪਸੀ ਸਹਿਯੋਗ ਢਾਂਚਾ ਸਥਾਪਿਤ ਕਰਨਾ ਹੈ ।

*****

ਏਕੇਟੀ/ਐੱਸਐੱਚ