Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੰਨਿਆਕੁਮਾਰੀ ਵਿਖੇ ਵਿਕਾਸ ਪ੍ਰੋਜੈਕਟਾਂ ਲਾਂਚ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਸੰਬੋਧਨ


 

ਦੋਸਤੋ,

ਇੱਥੇ ਕੰਨਿਆਕੁਮਾਰੀ ਵਿੱਚ ਆ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ।

ਮੈਂ ਸਨਮਾਨਿਤ ਅੰਮਾ, ਜੈਲਲਿਤਾ ਜੀ ਨੂੰ ਸ਼ਰਧਾਂਜਲੀ ਦੇ ਕੇ ਸ਼ੁਰੂਆਤ ਕਰਦਾ ਹਾਂ।

ਉਨ੍ਹਾਂ ਵੱਲੋਂ ਤਮਿਲਨਾਡੂ ਦੇ ਲੋਕਾਂ ਲਈ ਕੀਤੇ ਗਏ ਚੰਗੇ ਕਾਰਜਾਂ ਨੂੰ ਪੀੜ੍ਹੀਆਂ ਤੱਕ ਯਾਦ ਕੀਤਾ ਜਾਵੇਗਾ।

ਮੈਂ ਖੁਸ਼ ਹਾਂ ਕਿ ਤਮਿਲਨਾਡੂ ਸਰਕਾਰ ਉਨ੍ਹਾਂ ਦੇ ਵਿਕਾਸ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਲਈ ਸਖਤ ਮਿਹਨਤ ਕਰ ਰਹੀ ਹੈ।

ਮੈਨੂੰ ਮਾਣ ਹੈ ਕਿ ਭਾਰਤ ਦੀ ਪਹਿਲੀ ਮਹਿਲਾ ਰੱਖਿਆ ਮੰਤਰੀ ਨਿਰਮਲਾ ਜੀ ਤਮਿਲਨਾਡੂ ਤੋਂ ਹਨ।

ਹਰ ਭਾਰਤੀ ਨੂੰ ਮਾਣ ਹੈ ਕਿ ਬਹਾਦਰ ਵਿੰਗ ਕਮਾਂਡਰ ਅਭਿਨੰਦਨ ਤਮਿਲਨਾਡੂ ਤੋਂ  ਹੈ।

ਮੈਂ ਕੁਝ ਦਿਨ ਪਹਿਲਾਂ ਗਾਂਧੀ ਸ਼ਾਂਤੀ ਪੁਰਸਕਾਰ ਦਿੱਤੇ ਲਈ ਵਿਵੇਕਾਨੰਦ ਕੇਂਦਰ ਨੂੰ ਵੀ ਵਧਾਈ ਦੇਣੀ ਚਾਹਾਂਗਾ।

ਕੇਂਦਰ ਦੇ ਕਮਿਊਨਿਟੀ ਸੇਵਾ ਦੇ ਯਤਨ ਪ੍ਰਸ਼ੰਸਾਯੋਗ ਅਤੇ ਪ੍ਰੇਰਣਾਮਈ ਹਨ।

ਦੋਸਤੋ,

ਕੁਝ ਹੀ ਸਮਾਂ ਪਹਿਲਾਂ ਅਸੀਂ ਸੜਕਾਂ, ਰੇਲਵੇ ਅਤੇ ਹਾਈਵੇਜ਼ ਨਾਲ ਸਬੰਧਤ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖੇ ਹਨ।

ਮੈਂ ਮਦੁਰੈ ਅਤੇ ਚੇਨਈ ਦਰਮਿਆਨ ਸਭ ਤੋਂ ਤੇਜ ਰੇਲ ਗੱਡੀ ਤੇਜਸ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਹੈ।

ਇਹ ਇੱਕ ਅਤਿ ਆਧੁਨਿਕ ਰੇਲ ਹੈ ਅਤੇ ਇਹ ‘ਮੇਕ ਇਨ ਇੰਡੀਆ’ ਦੀ ਉੱਮ ਉਦਾਹਰਨ ਹੈ ਜੋ ਚੇਨਈ ਦੀ ਹੀ ਇੰਟੈਗਰਲ ਕੋਚ ਫੈਕਟਰੀ ਵਿੱਚ ਤਿਆਰ ਕੀਤੀ ਗਈ ਹੈ।

ਅੱਜ ਰਾਮੇਸ਼ਵਰਮ ਅਤੇ ਧਨੁਸ਼ਕੋਡੀ ਦਰਮਿਆਨ ਰੇਲਵੇ ਮਾਰਗ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ।

ਇਹ ਮਾਰਗ 1964 ਦੀ ਆਪਦਾ ਤੋਂ ਬਾਅਦ ਤਬਾਹ ਹੋ ਗਿਆ ਸੀ, ਪਰ ਪੰਜਾਹ ਸਾਲ ਤੋਂ ਇਸ ਮਾਰਗ ‘ਤੇ ਕੋਈ ਧਿਆਨ ਨਹੀਂ ਦਿੱਤਾ ਗਿਆ।

ਪਰੰਤੂ, ਦੇਰ ਆਏ ਦਰੁਸਤ ਆਏ।

ਤੁਹਾਨੂੰ ਖੁਸ਼ੀ ਹੋਵੇਗੀ ਕਿ ਨਵੇਂ ਪਾਮਬਨ ਰੇਲ ਪੁਲ ਦਾ ਹੁਣ ਨਿਰਮਾਣ ਸ਼ੁਰੂ ਹੋ ਗਿਆ ਹੈ।

ਦੋਸਤੋ,

ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਅਰਥਵਿਵਸਥਾ ਹੈ।

ਅਸੀਂ ਉਨ੍ਹਾਂ ਰਾਸ਼ਟਰਾਂ ਵਿੱਚ ਹਾਂ ਜਿਨ੍ਹਾਂ ਦਾ ਸਭ ਤੋਂ ਵੱਡਾ ਸਟਾਰਟ-ਅੱਪ ਈਕੋ-ਸਿਸਟਮ ਹੈ।

ਭਾਰਤ ਦੁਨੀਆ ਦੇ ਸਭ ਤੋਂ ਵੱਡੇ ਸਿਹਤ ਸੰਭਾਲ ਪ੍ਰੋਗਰਾਮ-ਆਯੁਸ਼ਮਾਨ ਭਾਰਤ ਦਾ ਘਰ ਵੀ ਹੈ।

ਦੋਸਤੋ,

21ਵੀਂ ਸਦੀ ਦੇ ਭਾਰਤ ਨੂੰ ਤੇਜ਼ੀ ਅਤੇ ਪੈਮਾਨੇ ਨਾਲ ਕੰਮ ਕਰਨਾ ਚਾਹੀਦਾ ਹੈ ਜੋ ਕਿ ਐੱਨਡੀਏ ਸਰਕਾਰ ਕਰ ਰਹੀ ਹੈ।

ਪਿਛਲੇ ਸ਼ਨਿਚਰਵਾਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਸ਼ੁਰੂਆਤ ਕੀਤੀ ਗਈ ਜਿਸਦਾ ਇਸ ਸਾਲ ਦੇ ਬਜਟ ਵਿੱਚ ਐਲਾਨ ਕੀਤਾ ਗਿਆ ਸੀ।

ਇਸ ਸਕੀਮ ਤਹਿਤ ਪੰਜ ਏਕੜ ਦੀ ਜ਼ਮੀਨ ਵਾਲੇ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਤਿੰਨ ਕਿਸ਼ਤਾਂ ਵਿੱਚ ਪ੍ਰਤੀ ਸਾਲ ਛੇ ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਏਗੀ।

1.1 ਕਰੋੜ ਤੋਂ ਜ਼ਿਆਦਾ ਕਿਸਾਨ ਸਿੱਧੇ ਹੀ ਆਪਣੇ ਬੈਂਕ ਖਾਤਿਆਂ ਵਿੱਚ ਪਹਿਲਾਂ ਹੀ ਪਹਿਲੀ ਕਿਸ਼ਤ ਪ੍ਰਾਪਤ ਕਰ ਚੁੱਕੇ ਹਨ।

ਕੀ ਤੁਸੀਂ ਸੋਚ ਸਕਦੇ ਹੋ ਕਿ ਪਹਿਲੀ ਫਰਵਰੀ ਨੂੰ ਐਲਾਨ ਕੀਤੀ ਗਈ ਸਕੀਮ ਇਸ ਮਹੀਨੇ ਵਿੱਚ ਹੀ ਹਕੀਕਤ ਬਣ ਗਈ।

ਅਸੀਂ ਇਸ ਸਕੀਮ ਨੂੰ 24 ਦਿਨਾਂ ਵਿੱਚ ਯਕੀਨੀ ਬਣਾਉਣ ਲਈ ਲਗਾਤਾਰ 24-24 ਘੰਟੇ ਕੰਮ ਕੀਤਾ।

ਦੋਸਤੋ,

ਜਿਵੇਂ ਲੀਪ ਸਾਲ ਅਤੇ ਫੁੱਟਬਾਲ ਵਿਸ਼ਵ ਕੱਪ ਚਾਰ ਸਾਲ ਵਿੱਚ ਇੱਕ ਵਾਰ ਆਉਂਦੇ ਹਨ, ਉਸ ਤਰ੍ਹਾਂ ਹੀ ਕਾਂਗਰਸ ਸਰਕਾਰ ਦੀ ਅਧੂਰੀ ਕਰਜ਼ ਮੁਆਫ਼ੀ ਚੋਣਾਂ ਤੋਂ ਪਹਿਲਾਂ ਹੁੰਦੀ ਹੈ।

ਕਿਸਾਨਾਂ ਲਈ ਕੁਝ ਨਾ ਕਰਨ ਤੋਂ ਬਾਅਦ ਉਹ ਅੰਤ ਵਿੱਚ ਇਸ ‘ਤੇ ਆਉਂਦੇ ਹਨ ਅਤੇ ਕਹਿੰਦੇ ਹਨ-ਅਸੀਂ ਤੁਹਾਡਾ ਕਰਜ਼ ਮੁਆਫ਼ ਕਰਾਂਗੇ।

ਹਕੀਕਤ ਵਿੱਚ ਕਾਂਗਰਸ ਦੀ ਕਰਜ਼ ਮੁਆਫ਼ੀ ਦਾ ਲਾਭ ਕੁਝ ਕਿਸਾਨਾਂ ਨੂੰ ਹੀ ਹੁੰਦਾ ਹੈ।

ਐੱਨਡੀਏ ਸਰਕਾਰ ਦੀ ਕਿਸਾਨ ਸਨਮਾਨ ਨਿਧੀ ਸਕੀਮ ਕੁਝ ਸਾਲਾਂ ਵਿੱਚ ਇੱਕ ਵਾਰ ਦੀ ਸਕੀਮ ਨਹੀਂ ਹੈ।

ਇਹ ਲਾਭ ਹਰ ਸਾਲ ਦਿੱਤਾ ਜਾਵੇਗਾ ਅਤੇ ਦਸ ਸਾਲਾਂ ਵਿੱਚ ਲਗਭਗ 7.5 ਲੱਖ ਕਰੋੜ ਰੁਪਏ ਮਿਹਨਤੀ ਕਿਸਾਨਾਂ ਕੋਲ ਜਾਣਗੇ।

ਜਦੋ ਸਰਕਾਰ ਤੇਜੀ ਅਤੇ ਪੈਮਾਨੇ ‘ਤੇ ਕੰਮ ਕਰਦੀ ਹੈ ਤਾਂ ਇਹ ਸਪਸ਼ਟ ਦਿਖਾਈ ਦਿੰਦਾ ਹੈ।

ਦੋਸਤੋ,

ਮਹਾਨ ਰਿਸ਼ੀ ਤਿਰੁਵਲੁਵਰ ਨੇ ਕਿਹਾ, ‘ਜਦੋਂ ਕੋਈ ਦੁਰਲੱਭ ਮੌਕਾ ਆਉਂਦਾ ਹੈ ਤਾਂ ਦੁਰਲੱਭ ਕੰਮ ਕਰਨ ਲਈ ਇਸ ਨੂੰ ਜ਼ਬਤ ਕਰ ਲਓ।’

2014 ਵਿੱਚ ਇਹ 30 ਸਾਲ ਤੋਂ ਬਾਅਦ ਹੋਇਆ ਜਦੋਂ ਸੰਸਦ ਵਿੱਚ ਪਾਰਟੀ ਨੂੰ ਸੰਪੂਰਨ ਬਹੁਮਤ ਮਿਲਿਆ।

ਲੋਕਾਂ ਦਾ ਸੰਦੇਸ਼ ਸਪਸ਼ਟ ਸੀ-ਉਹ ਇੱਕ ਅਜਿਹੀ ਸਰਕਾਰ ਚਾਹੁੰਦੇ ਸਨ ਜਿਹੜੀ ਦਲੇਰਾਨਾ ਅਤੇ ਸਖ਼ਤ ਫੈਸਲੇ ਲੈ ਸਕੇ।

ਲੋਕ ਇਮਾਨਦਾਰੀ ਚਾਹੁੰਦੇ ਹਨ, ਨਾ ਕਿ ਵੰਸ਼ਵਾਦ।

ਲੋਕ ਪ੍ਰਗਤੀ ਚਾਹੁੰਦੇ ਹਨ, ਨਾ ਕਿ ਅਧਰੰਗ ਨੀਤੀਆਂ।

ਲੋਕ ਮੌਕੇ ਚਾਹੁੰਦੇ ਹਨ, ਨਾ ਕਿ ਰੁਕਾਵਟਾਂ।

ਲੋਕ ਸੁਰੱਖਿਆ ਚਾਹੁੰਦੇ ਹਨ, ਨਾ ਕਿ ਗਤੀਹੀਣਤਾ।

ਲੋਕ ਸਮੁੱਚਾ ਵਿਕਾਸ ਚਾਹੁੰਦੇ ਹਨ, ਨਾ ਕਿ ਵੋਟ ਬੈਂਕ ਰਾਜਨੀਤੀ।

‘ਸਬਕਾ ਸਾਥ, ਸਬਕਾ ਵਿਕਾਸ’ ਦੇ ਮਾਰਗ ਦਰਸ਼ਨ ਅਤੇ 130 ਕਰੋੜ ਭਾਰਤੀਆਂ ਦੀ ਸਰਗਰਮ ਸ਼ਮੂਲੀਅਤ ਨਾਲ ਐੱਨਡੀਏ ਸਰਕਾਰ ਨੇ ਰਾਸ਼ਟਰ ਹਿਤ ਵਿੱਚ ਕਈ ਇਤਿਹਾਸਿਕ ਫੈਸਲੇ ਲਏ।

ਮੈਨੂੰ ਕੁਝ ਸਥਾਨਕ ਅਤੇ ਰਾਸ਼ਟਰੀ ਉਦਾਹਰਨਾਂ ਦੇਣ ਦਿਓ।

ਤਮਿਲਨਾਡੂ ਤਟਵਰਤੀ ਰਾਜ ਹੈ, ਜਿੱਥੇ ਮੱਛੀ ਪਾਲਣ ਦਾ ਖੇਤਰ ਕਿਰਿਆਸ਼ੀਲ ਹੈ।

ਸਾਡੇ ਕਈ ਮਛੇਰੇ ਭਾਈ ਅਤੇ ਭੈਣ ਆਪਣੀ ਜੀਵਕਾ ਲਈ ਸਖ਼ਤ ਮਿਹਨਤ ਕਰਦੇ ਹਨ।

ਇਹ ਐੱਨਡੀਏ ਸਰਕਾਰ ਹੈ ਜਿਸਨੂੰ ਮੱਛੀ ਪਾਲਣ ਲਈ ਨਵਾਂ ਵਿਭਾਗ ਸਿਰਜਣ ਦਾ ਸਿਹਰਾ ਜਾਂਦਾ ਹੈ।

ਪਿਛਲੀਆਂ ਸਰਕਾਰਾਂ ਤੁਹਾਡੀਆਂ ਵੋਟਾਂ ਲੈਣ ਆਉਂਦੀਆਂ ਸਨ, ਪਰ ਜਦੋਂ ਮਛੇਰਿਆਂ ਲਈ ਕੁਝ ਕਰਨ ਦੀ ਗੱਲ ਆਉਂਦੀ ਤਾਂ ਉਨ੍ਹਾਂ ਕੋਲ ਦਿਖਾਉਣ ਲਈ ਕੁਝ ਨਹੀਂ ਹੁੰਦਾ ਸੀ।

ਸਾਡੇ ਮਛੇਰਿਆਂ ਅਤੇ ਔਰਤਾਂ ਦੇ ਲਾਭ ਲਈ ਕਿਸਾਨ ਕਰੈਡਿਟ ਕਾਰਡ ਵੀ ਸ਼ੁਰੂ ਕੀਤੇ ਗਏ।

ਕੇਂਦਰ ਸਰਕਾਰ ਨੇ ਤਮਿਲਨਾਡੂ ਵਿੱਚ ਗਹਿਰੇ ਸਮੁੰਦਰ ਵਿੱਚ ਮੱਛੀਆਂ ਫੜਨ ਵਾਲੇ ਵੈਸਲ ਨਿਰਮਾਣ ਲਈ ਤਿੰਨ ਸੌ ਕਰੋੜ ਰੁਪਏ ਤੋਂ ਵੱਧ ਜਾਰੀ ਕੀਤੇ ਹਨ।

ਸਮੁੰਦਰ ਵਿੱਚ ਮਛੇਰਿਆਂ ਨੂੰ ਪੁਲਾੜ ਤੋਂ ਸਹਾਇਤਾ ਮਿਲਦੀ ਹੈ।

ਅਸੀਂ ਨਾਵਿਕ ਯੰਤਰ ਮੁਹੱਈਆ ਕਰਵਾਏ ਹਨ ਜਿਹੜੇ ਭਾਰਤੀ ਪੁਲਾੜ ਖੋਜ ਸੰਗਠਨ ਦੀ ਮਦਦ ਨਾਲ ਵਿਕਸਤ ਕੀਤੇ ਗਏ ਹਨ। ਇਹ ਯੰਤਰ ਸਥਾਨਕ ਭਾਸ਼ਾ ਵਿੱਚ ਸੂਚਨਾ ਮੁਹੱਈਆ ਕਰਵਾਉਂਦੇ ਹਨ।

ਇਹ ਨੇਵੀਗੇਸ਼ਨ ਯੰਤਰ ਸਿਰਫ਼ ਮੱਛੀ ਪਕੜਨ ਦੇ ਖੇਤਰਾਂ ਸਬੰਧੀ ਵਿਸਥਾਰਤ ਜਾਣਕਾਰੀ ਹੀ ਨਹੀਂ ਮੁਹੱਈਆ ਕਰਾਉਂਦੇ ਹਨ, ਬਲਕਿ ਮਛੇਰਿਆਂ ਨੂੰ ਮੌਸਮ ਸਬੰਧੀ ਚਿਤਾਵਨੀਆਂ ਵੀ ਪ੍ਰਦਾਨ ਕਰਦੇ ਹਨ।

ਦੋਸਤੋ,

ਅਸੀਂ ਸਮਝਦੇ ਹਾਂ ਕਿ ਜੇਕਰ ਅਸੀਂ ਆਪਣੇ ਮਛੇਰੇ ਭਰਾਵਾਂ ਅਤੇ ਭੈਣਾਂ ਦੀ ਆਮਦਨ ਵਿੱਚ ਵਾਧਾ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਮਛੇਰਿਆਂ ਨਾਲ ਸਬੰਧਿਤ ਬੁਨਿਆਦੀ ਢਾਂਚਾ ਵਿਕਸਤ ਕਰਨਾ ਪਏਗਾ।

ਰਾਮਨਾਥਪੁਰਮ ਜ਼ਿਲ੍ਹੇ ਵਿੱਚ ਮੁਕਾਯੁਰ ਫਿਸ਼ਿੰਗ ਬੰਦਰਗਾਹ ਅਤੇ ਨਾਗਪੱਟੀਨਮ ਵਿੱਚ ਪੁੰਪੁਹਾਰ ਫਿਸ਼ਿੰਗ ਬੰਦਰਗਾਹ ਦੇ ਨਿਰਮਾਣ ਕਾਰਜ ਲਗਪਗ ਪੂਰੇ ਹੋ ਚੁੱਕੇ ਹਨ।

ਦੋਸਤੋ,

ਭਾਰਤ ਸਰਕਾਰ ਮਛੇਰਿਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਪ੍ਰਤੀ ਬਹੁਤ ਸੰਵੇਦਨਸ਼ੀਲ ਹੈ।

ਮਈ, 2014 ਤੋਂ ਨਿਰੰਤਰ ਸਫ਼ਾਰਤੀ ਕੋਸ਼ਿਸ਼ਾਂ ਸਦਕਾ ਸ੍ਰੀ ਲੰਕਾ ਦੇ ਅਧਿਕਾਰੀਆਂ ਵੱਲੋਂ 19 ਸੌ ਤੋਂ ਜ਼ਿਆਦਾ ਮਛੇਰਿਆਂ ਨੂੰ ਰਿਹਾ ਕੀਤਾ ਜਾ ਚੁੱਕਾ ਹੈ।

ਦੋਸਤੋ,

ਐੱਨਡੀਏ ਸਰਕਾਰ ਨੇ ਸੰਪਰਕ ਅਤੇ ਖੁਸ਼ਹਾਲੀ ‘ਤੇ ਜ਼ੋਰ ਦਿੰਦਿਆਂ ਹੋਏ ਆਪਣੇ ਤਟਵਰਤੀ ਖੇਤਰਾਂ ‘ਤੇ ਨਵੇਂ ਸਿਰੇ ਤੋਂ ਧਿਆਨ ਕੇਂਦਰਤ ਕੀਤਾ ਹੈ।

ਬੰਦਰਗਾਹ ਵਿਕਾਸ ‘ਤੇ ਇੱਕ ਕਦਮ ਅੱਗੇ ਵਧਦਿਆਂ, ਅਸੀਂ ਬੰਦਰਗਾਹ ਦੀ ਅਗਵਾਈ ਤਹਿਤ ਵਿਕਾਸ ‘ਤੇ ਕੰਮ ਕਰ ਰਹੇ ਹਾਂ।

ਨਵੀਆਂ ਬੰਦਰਗਾਹਾਂ ਦੀ ਸਿਰਜਣਾ ਕੀਤੀ ਜਾ ਰਹੀ ਹੈ।

ਮੌਜੂਦਾ ਬੰਦਰਗਾਹਾਂ ਦੀ ਸਮਰੱਥਾ ਅਤੇ ਕੁਸ਼ਲਤਾ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ। ਸਾਗਰਮਾਲਾ ਪ੍ਰੋਜੈਕਟ ਵੀ ਸਾਡੇ ਵਿਜ਼ਨ ਦਾ ਹਿੱਸਾ ਹੈ।

ਨਾ ਸਿਰਫ਼ ਵਰਤਮਾਨ ਬਲਕਿ ਭਵਿੱਖ ਦੀਆਂ ਪੀੜ੍ਹੀਆਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਪ੍ਰੋਜੈਕਟ ‘ਤੇ ਕੰਮ ਕੀਤਾ ਜਾ ਰਿਹਾ ਹੈ।

ਦੋਸਤੋ,

ਮੈਨੂੰ ਰੱਖਿਆ ਅਤੇ ਸੁਰੱਖਿਆ ‘ਤੇ ਵੀ ਗੱਲ ਕਰਨ ਦਿਓ।

ਸਾਡੇ ਸਾਬਕਾ ਫੌਜੀਆਂ ਦੀਆਂ ਸ਼ੁਭ ਇੱਛਾਵਾਂ ਨਾਲ, ਅਸੀਂ ‘ਵਨ ਰੈਂਕ, ਵਨ ਪੈਨਸ਼ਨ’ ਦੇ ਇਤਿਹਾਸਕ ਫੈਸਲੇ ਨੂੰ ਹਕੀਕਤ ਵਿੱਚ ਬਦਲਿਆ।

ਅਜਿਹਾ ਕਰਨਾ ਸਹੀ ਕੰਮ ਸੀ।

ਜਿਨ੍ਹਾਂ ਨੇ ਕਈ ਸਾਲਾਂ ਲਈ ਰਾਸ਼ਟਰ ‘ਤੇ ਸ਼ਾਸਨ ਕੀਤਾ ਉਨ੍ਹਾਂ ਨੇ  ਕਦੇ ਓਆਰਓਪੀ ‘ਤੇ ਸਹੀ ਢੰਗ ਨਾਲ ਕਦੇ ਸੋਚਣਾ ਵੀ ਜ਼ਰੂਰੀ ਨਹੀਂ ਸਮਝਿਆ।

ਦੋਸਤੋ,

ਭਾਰਤ ਸਾਲਾਂ ਤੋਂ ਦਹਿਸ਼ਤਗਰਦੀ ਦੇ ਖਤਰੇ ਦਾ ਸਾਹਮਣਾ ਕਰ ਰਿਹਾ ਹੈ।

ਪਰ, ਹੁਣ ਬਹੁਤ ਵੱਡਾ ਅੰਤਰ ਹੈ-ਭਾਰਤ ਹੁਣ ਦਹਿਸ਼ਤਗਰਦੀ ਅੱਗੇ ਲਾਚਾਰ ਨਹੀਂ ਹੋਵੇਗਾ।

2004 ਤੋਂ 2014 ਤੱਕ ਕਈ ਦਹਿਸ਼ਤੀ ਹਮਲੇ ਹੋਏ ਹਨ।

ਹੈਦਰਾਬਾਦ, ਅਹਿਮਦਾਬਾਦ, ਜੈਪੁਰ, ਬੰਗਲੁਰੂ, ਦਿੱਲੀ, ਮੁੰਬਈ, ਪੁਣੇ ਅਤੇ ਹੋਰ ਸਥਾਨਾਂ ‘ਤੇ ਧਮਾਕੇ ਹੋਏ ਹਨ।

ਰਾਸ਼ਟਰ ਨੂੰ ਉਮੀਦ ਸੀ ਕਿ ਇਨ੍ਹਾਂ ਦਹਿਸ਼ਤੀ ਕਾਰਵਾਈਆਂ ਲਈ ਜ਼ਿੰਮੇਵਾਰਾਂ ਨੂੰ ਸਜ਼ਾ ਮਿਲੇਗੀ, ਪਰ ਅਜਿਹਾ ਨਹੀਂ ਹੋਇਆ।

26-11 ਹੋਇਆ, ਭਾਰਤ ਨੂੰ ਉਮੀਦ ਸੀ ਦਹਿਸ਼ਤਗਰਦੀ ਖਿਲਾਫ਼ ਕਾਰਵਾਈ ਹੋਵੇਗੀ, ਪਰ ਅਜਿਹਾ ਨਹੀਂ ਹੋਇਆ।

ਪਰ ਜਦੋਂ ਉੜੀ ਵਿਖੇ ਹੋਇਆ ਤਾਂ ਤੁਸੀਂ ਦੇਖਿਆ ਕਿ ਬਹਾਦਰ ਸੈਨਿਕਾਂ ਨੇ ਕੀ ਕੀਤਾ।

ਪੁਲਵਾਮਾ ਹੋਇਆ ਅਤੇ ਤੁਸੀਂ ਦੇਖਿਆ ਕਿ ਬਹਾਦਰ ਵਾਯੂ ਸੈਨਿਕਾਂ ਨੇ ਕੀ ਕੀਤਾ।

ਮੈਂ ਉਨ੍ਹਾਂ ਸਾਰਿਆਂ ਨੂੰ ਨਮਨ ਕਰਦਾ ਹਾਂ ਜੋ ਰਾਸ਼ਟਰ ਦੀ ਸੇਵਾ ਕਰ ਰਹੇ ਹਨ।

ਉਨ੍ਹਾਂ ਦੀ ਚੌਕਸੀ ਸਾਡੇ ਰਾਸ਼ਟਰ ਨੂੰ ਸੁਰੱਖਿਅਤ ਰੱਖ ਰਹੀ ਹੈ।

ਇੱਕ ਸਮਾਂ ਸੀ ਜਦੋਂ ਅਖ਼ਬਾਰਾਂ ਵਿੱਚ ਰਿਪੋਰਟਾਂ ਪੜ੍ਹਦੇ ਸਾਂ-ਵਾਯੂ ਸੈਨਾ 26/11 ਤੋਂ ਬਾਅਦ ਸਰਜੀਕਲ ਸਟਰਾਈਕ ਕਰਨਾ ਚਾਹੁੰਦੀ ਸੀ, ਪਰ ਯੂਪੀਏ ਨੇ ਇਸਨੂੰ ਰੋਕ ਲਿਆ।

ਅਤੇ ਅੱਜ, ਅਸੀਂ ਅਜਿਹੇ ਸਮੇਂ ਵਿੱਚ ਹਾਂ ਜਿੱਥੇ ਖ਼ਬਰਾਂ ਪੜ੍ਹੀਆਂ ਜਾਂਦੀਆਂ ਹਨ-ਸੁਰੱਖਿਆ ਬਲਾਂ ਨੂੰ ਪੂਰੀ ਅਜ਼ਾਦੀ ਹੈ ਕਿ ਉਹ ਜੋ ਕਰਨਾ ਚਾਹੁੰਣ ਕਰਨ।

ਦਹਿਸ਼ਤਗਰਦਾਂ ਅਤੇ ਦਹਿਸ਼ਤਗਰਦੀ ਦੇ ਪ੍ਰਭਾਵ ਨੂੰ ਘਟਾ ਦਿੱਤਾ ਗਿਆ ਹੈ ਅਤੇ ਇਸਨੂੰ ਹੋਰ ਵੀ ਘਟਾਉਣ ਦੀ ਸੰਭਾਵਨਾ ਹੈ।

ਇਹ ਨਿਊ ਇੰਡੀਆ ਹੈ।

ਇਹ ਉਹ ਭਾਰਤ ਹੈ ਜੋ ਆਤੰਕਵਾਦੀਆਂ ਵੱਲੋਂ ਜੋ ਕੀਤਾ ਗਿਆ, ਉਸਨੂੰ ਵਿਆਜ ਸਮੇਤ ਵਾਪਸ ਕਰੇਗਾ।

ਦੋਸਤੋ,

ਪਿਛਲੇ ਕੁਝ ਦਿਨ ਦੀਆਂ ਘਟਨਾਵਾਂ ਨੇ ਇੱਕ ਵਾਰ ਫਿਰ ਤੋਂ ਸਾਡੀਆਂ ਹਥਿਆਰਬੰਦ ਫੌਜਾਂ ਦੀ ਤਾਕਤ ਦਾ ਪ੍ਰਦਰਸ਼ਨ ਕੀਤਾ ਹੈ।

ਇਸਨੇ ਸਾਡੇ ਰਾਸ਼ਟਰ ਨੂੰ ਹੋਰ ਵੀ ਇਕਜੁੱਟ ਕੀਤਾ ਹੈ।

ਜਿਸ ਤਰ੍ਹਾਂ ਰਾਸ਼ਟਰ ਨੇ ਸਾਡੇ ਸੁਰੱਖਿਆ ਬਲਾਂ ਦਾ ਸਮਰਥਨ ਕੀਤਾ ਹੈ, ਉਹ ਅਸਧਾਰਨ ਹੈ ਅਤੇ ਮੈਂ ਇਸ ਲਈ ਹਰ ਭਾਰਤੀ ਨੂੰ ਨਮਨ ਕਰਦਾ ਹਾਂ।

ਅਫ਼ਸੋਸ, ਮੋਦੀ ਨੂੰ ਨਫ਼ਰਤ ਕਰਨ ਵਾਲੀਆਂ ਕੁਝ ਰਾਜਨੀਤਕ ਪਾਰਟੀਆਂ ਨੇ ਭਾਰਤ ਨੂੰ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ ਹੈ।

ਕੋਈ ਹੈਰਾਨੀ ਨਹੀਂ ਹੈ, ਜਦੋਂ ਸਮੁੱਚਾ ਰਾਸ਼ਟਰ ਸਾਡੀਆਂ ਹਥਿਆਰਬੰਦ ਸੈਨਾਵਾਂ ਨੂੰ ਸਮਰਥਨ ਦੇ ਰਿਹਾ ਹੈ, ਤਾਂ ਉਹ ਸੁਰੱਖਿਆ ਬਲਾਂ ‘ਤੇ ਸ਼ੱਕ ਕਰਦੇ ਹਨ।

ਵਿਸ਼ਵ ਭਾਰਤ ਦੀ ਦਹਿਸ਼ਤਗਰਦੀ ਵਿਰੁੱਧ ਲੜਾਈ ਨੂੰ ਸਮਰਥਨ ਦੇ ਰਿਹਾ ਹੈ, ਪਰ ਕੁਝ ਪਾਰਟੀਆਂ ਸਾਡੀ ਦਹਿਸ਼ਤਗਰਦੀ ਵਿਰੁੱਧ ਲੜਾਈ ‘ਤੇ ਸ਼ੱਕ ਕਰ ਰਹੀਆਂ ਹਨ।

ਇਹ ਉਹੀ ਲੋਕ ਹਨ ਜਿਨ੍ਹਾਂ ਦੇ ਬਿਆਨ ਪਾਕਿਸਤਾਨ ਦੀ ਮਦਦ ਕਰ ਰਹੇ ਹਨ ਅਤੇ ਭਾਰਤ ਨੂੰ ਨੁਕਸਾਨ ਪਹੁੰਚਾ ਰਹੇ ਹਨ।

ਇਹ ਉਹੀ ਲੋਕ ਹਨ ਜਿਨ੍ਹਾਂ ਦੇ ਬਿਆਨਾਂ ਦਾ ਪਾਕਿਸਤਾਨ ਦੀ ਸੰਸਦ ਅਤੇ ਪਾਕਿਸਤਾਨ ਰੇਡੀਓ ਵਿੱਚ ਖੁਸ਼ੀ-ਖੁਸ਼ੀ ਨਾਲ ਹਵਾਲਾ ਦਿੱਤਾ ਜਾ ਰਿਹਾ ਹੈ। ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ-ਕੀ ਉਹ ਸਾਡੀਆਂ ਹਥਿਆਰਬੰਦ ਸੈਨਾਵਾਂ ਦਾ ਸਮਰਥਨ ਕਰਨਗੇ ਜਾਂ ਉਨ੍ਹਾਂ’ਤੇ ਸ਼ੱਕ ਕਰਨਗੇ?

ਉਨ੍ਹਾਂ ਨੂੰ  ਸਪੱਸ਼ਟ ਕਰਨਾ ਚਾਹੀਦਾ ਹੈ-ਕੀ ਉਨ੍ਹਾਂ ਨੂੰ   ਸਾਡੀਆਂ ਹਥਿਆਰਬੰਦ ਸੈਨਾਵਾਂ ‘ਤੇ ਵਿਸ਼ਵਾਸ ਹੈ ਜਾਂ ਉਨ੍ਹਾਂ ਵਿੱਚ ਵਿਸ਼ਵਾਸ ਕਰਦੇ ਹਨ ਜਿਹੜੇ ਸਾਡੀ ਦਹਿਸ਼ਤਗਰਦੀ ਨੂੰ ਸਮਰਥਨ ਦੇ ਰਹੇ ਹਨ?

ਮੈਂ ਇਨ੍ਹਾਂ ਪਾਰਟੀਆਂ ਨੂੰ ਕਹਿਣਾ ਚਾਹੁੰਦਾ ਹਾਂ- ਮੋਦੀ ਆਏਗਾ ਅਤੇ ਜਾਏਗਾ, ਭਾਰਤ ਰਹੇਗਾ।

ਕ੍ਰਿਪਾ ਕਰਕੇ ਆਪਣੀ ਰਾਜਨੀਤੀ ਨੂੰ ਮਜ਼ਬੂਤ ਕਰਨ ਲਈ ਭਾਰਤ ਨੂੰ ਕਮਜ਼ੋਰ ਕਰਨਾ ਬੰਦ ਕਰੋ।

ਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਦੇ ਮਾਮਲੇ ਵਿੱਚ, ਅਸੀਂ ਪਹਿਲਾਂ ਭਾਰਤੀ ਹਾਂ ਅਤੇ ਸਿਰਫ ਭਾਰਤੀ ਹਾਂ।

ਤੁਹਾਡੀ ਰਾਜਨੀਤੀ ਇੰਤਜ਼ਾਰ ਕਰ ਸਕਦੀ ਹੈ, ਇਹ ਸਾਡੇ ਰਾਸ਼ਟਰ ਦੀ ਸੁਰੱਖਿਆ ਹੈ ਜੋ ਦਾਅ ‘ਤੇ ਹੈ।

ਦੋਸਤੋ,

ਭ੍ਰਿਸ਼ਟਾਚਾਰ ਅਤੇ ਕਾਲੇ ਧਨ ‘ਤੇ ਗੱਲ ਕਰਦੇ ਹਾਂ।

ਭਾਰਤ ਨੇ ਅਜਿਹੇ ਪ੍ਰਧਾਨ ਮੰਤਰੀਆਂ ਨੂੰ ਦੇਖਿਆ ਹੈ ਜਿਨ੍ਹਾਂ ਨੇ ਕਿਹਾ ਸੀ-ਹਰੇਕ ਰੁਪਏ ਵਿੱਚੋਂ ਸਿਰਫ਼ ਪੰਦਰਾਂ ਪੈਸੇ ਗਰੀਬਾਂ ਤੱਕ ਪਹੁੰਚਦੇ ਹਨ।

ਭਾਰਤ ਨੇ ਅਹੰਕਾਰੀ ਕੈਬਨਿਟ ਮੰਤਰੀਆਂ ਨੂੰ ਦੇਖਿਆ ਹੈ ਜੋ ਲੱਖਾਂ ਕਰੋੜਾਂ ਰੁਪਏ ਦੇ ਘੁਟਾਲੇ ਨੂੰ ‘ਜ਼ੀਰੋ ਘਾਟਾ’ ਕਹਿੰਦੇ ਹਨ।

ਕਈ ਲੋਕ ਕਹਿੰਦੇ ਹਨ ਕਿ ਭ੍ਰਿਸ਼ਟਾਚਾਰ ਜੀਵਨ ਦਾ ਇੱਕ ਤਰੀਕਾ ਹੈ।

ਇਹ ਉਨ੍ਹਾਂ ਨੂੰ ਸਵੀਕਾਰ ਹੋਵੇਗਾ, ਪਰ ਮੈਨੂੰ ਨਹੀਂ।

ਐੱਨਡੀਏ ਸਰਕਾਰ ਨੇ ਭ੍ਰਿਸ਼ਟਾਚਾਰ ਖਿਲਾਫ਼ ਇਤਿਹਾਸਿਕ ਕਦਮ ਚੁੱਕੇ ਹਨ।

ਜਾਅਲੀ ਕੰਪਨੀਆਂ ਨੂੰ ਬੰਦ ਕਰ ਦਿੱਤਾ, ਜਾਅਲੀ ਲਾਭਾਰਥੀਆਂ ਨੂੰ ਖਤਮ ਕਰ ਦਿੱਤਾ।

ਭ੍ਰਿਸ਼ਟਾਚਾਰੀਆਂ ਨੂੰ ਹੁਣ ਆਪਣੇ ਕੁਕਰਮਾਂ ਦਾ ਜਵਾਬ ਦੇਣਾ ਪਵੇਗਾ।

ਪ੍ਰਸਿੱਧ ਮੁੜ ਗਿਣਤੀ ਕਰਨ ਵਾਲੇ ਮੰਤਰੀ ਜਿਸ ਨੇ ਲੋਕਾਂ ਨਾਲ ਦੁਰਵਿਵਹਾਰ ਕਰਨ ਵਿੱਚ ਮਾਣ ਮਹਿਸੂਸ ਕੀਤਾ, ਮੱਧਵਰਗ ਦੀ ਬੇਇਜ਼ਤੀ ਕੀਤੀ, ਹੁਣ ਉਸਨੂੰ ਆਪਣੀ ਪਾਰਟੀ ਦੇ ਪਹਿਲੇ ਪਰਿਵਾਰ ਦੀ ਪਾਰਟੀ ਵਾਂਗ ਜ਼ਮਾਨਤ ਲਈ ਪਰਿਵਾਰਕ ਪੈਕ ਲਈ ਅਰਜ਼ੀ ਦੇਣੀ ਪੈਣੀ ਹੈ।

ਦੋਸਤੋ,

ਅਗਰ ਅਸੀਂ ਭ੍ਰਿਸ਼ਟਾਚਾਰੀਆਂ ‘ਤੇ ਭਾਰੀ ਪੈ ਗਏ ਹਾਂ ਤਾਂ ਉਸੇ ਸਮੇਂ ਅਸੀਂ ਇਮਾਨਦਾਰ ਕਰਦਾਤਿਆਂ ਨੂੰ ਸਨਮਾਨਤ ਕਰ ਰਹੇ ਹਾਂ।

ਇੱਕ ਮਹੀਨਾ ਪਹਿਲਾਂ ਹੀ ਬਜਟ ਦੌਰਾਨ, ਐਲਾਨ ਕੀਤਾ ਕਿ ਜਿਹੜੇ ਪੰਜ ਲੱਖ ਰੁਪਏ ਤੱਕ ਦੀ ਆਮਦਨ ਵਾਲੇ ਹਨ, ਉਨ੍ਹਾਂ ਨੂੰ ਆਮਦਨ ਕਰ ਨਹੀਂ ਦੇਣਾ ਪਵੇਗਾ।

ਕੀ ਜਿਨ੍ਹਾਂ ਨੇ ਕਈ ਸਾਲਾਂ ਤੱਕ ਭਾਰਤ ‘ਤੇ ਸ਼ਾਸਨ ਕੀਤਾ, ਉਨ੍ਹਾਂਨੇ ਮੱਧਵਰਗ ਲਈ ਸੋਚਿਆ ਸੀ ਜਾਂ ਉਨ੍ਹਾਂ ਨੂੰ ਟੈਕਸ ਰਾਹਤ ਦਿੱਤੀ ਸੀ?

ਦੋਸਤੋ,

ਕਾਂਗਰਸ ਨੇ ਕਈ ਸਾਲ ਅਜਿਹੇ ਆਰਥਕ ਸੱਭਿਆਚਾਰ ਨੂੰ ਪ੍ਰਫੁੱਲਿਤ ਕੀਤਾ ਜਿਸ ਨੇ ਵੱਡੇ ਰਾਜਵੰਸ਼ਾਂ ਦੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਹੀ ਲਾਭ ਪਹੁੰਚਾਇਆ। ਆਮ ਆਦਮੀ ਕੋਲ ਆਰਥਕ ਰੂਪ ਨਾਲ ਖੁਸ਼ਹਾਲੀ ਲਈ ਕੋਈ ਪ੍ਰੋਤਸਾਹਨ ਜਾਂ ਸਮਰੱਥਾ ਨਹੀਂ ਸੀ।

ਜੇਕਰ ਕਿਸੇ ਨੇ ਕਾਂਗਰਸ ਦੇ ਆਰਥਿਕ ਸੱਭਿਆਚਾਰ ਖਿਲਾਫ਼ ਬੋਲਿਆ ਤਾਂ ਉਹ ਤਮਿਲਨਾਡੂ ਦੇ ਪੁੱਤਰ ਸਨ, ਸੀ. ਰਾਜਾਗੋਪਾਲਾਚਾਰੀ।

ਅੱਜ ਅਸੀਂ ਇੱਕ ਅਜਿਹੀ ਅਰਥਵਿਵਸਥਾ ਬਣਾ ਕੇ ਰਾਜਾ ਜੀ ਦੇ ਸੁਪਨਿਆਂ ਨੂੰ ਪੂਰਾ ਕਰ ਰਹੇ ਹਾਂ ਜੋ ਸੁਧਾਰ ਮੁਖੀ ਅਤੇ ਲੋਕ ਪੱਖੀ ਹੈ।

‘ਈਜ਼ ਆਵ੍ ਡੂਇੰਗ ਬਿਜ਼ਨਸ’ ਲਈ ਭਾਰਤ ਦੀ ਦਰਜਾਬੰਦੀ 65ਵੇਂ  ਸਥਾਨ ਤੱਕ ਵਧ ਗਈ ਹੈ।

ਹੁਣ ਅਸੀਂ 77ਵੇਂ ਸਥਾਨ ‘ਤੇ ਹਾਂ ਜਦੋਂ ਕਿ ਚਾਰ ਸਾਲ ਪਹਿਲਾਂ ਅਸੀਂ 142ਵੇਂ ਸਥਾਨ ‘ਤੇ ਸੀ।

ਕੇਂਦਰ ਸਰਕਾਰ ਨੇ ਪਿਛਲੇ ਸਾਲ ਐੱਮਐੱਸਐੱਮਈ ਖੇਤਰ ਲਈ ਲਾਭਾਂ ਦੀ ਸੀਰੀਜ਼ ਦਾ ਐਲਾਨ ਕੀਤਾ।

ਹੁਣ 59 ਮਿੰਟ ਵਿੱਚ ਇੱਕ ਕਰੋੜ ਰੁਪਏ ਤੱਕ ਲੋਨ ਲੈਣਾ ਸੰਭਵ ਹੋਇਆ ਹੈ।

ਇਹ ਉਸ ਤੋਂ ਵੀ ਤੇਜ ਹੈ ਜਿੰਨੇ ਵਿੱਚ ਤੁਸੀਂ ਚੇਨਈ ਪਹੁੰਚੋਗੇ।

ਦੋਸਤੋ,

ਅਸੀਂ ਭਾਰਤ ਦੇ ਨੌਜਵਾਨਾਂ ਅਤੇ ਉਨ੍ਹਾਂ ਦੀ ਪ੍ਰਤਿਭਾ ‘ਤੇ ਦਾਅ ਲਾ ਰਹੇ ਹਾਂ।

ਇਸ ਲਈ ਹੀ ਨੌਜਵਾਨ ਭਾਰਤ ਦੇ ਉੱਦਮੀਆਂ ਦੇ ਸੁਪਨਿਆਂ ਨੂੰ ਉਡਾਨ ਦੇਣ ਲਈ ਮੁਦਰਾ ਯੋਜਨਾ ਸ਼ੁਰੂ ਕੀਤੀ ਗਈ।

ਮੁਦਰਾ ਅਧੀਨ, 15 ਕਰੋੜ ਲੋਕਾਂ ਨੂੰ ਸੱਤ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਦੇ ਲੋਨ(ਕਰਜ਼) ਦੇ ਚੁੱਕੇ ਹਾਂ।

ਇਸ ਸਕੀਮ ਦੇ ਤਹਿਤ ਤਮਿਲਨਾਡੂ ਮੋਹਰੀ ਰਾਜਾਂ ਵਿੱਚੋਂ ਇੱਕ ਹੈ।

ਦੋਸਤੋ,

ਵਿਰੋਧੀ ਧਿਰ ਦੀ ਸਮਾਜਕ ਨਿਆਂ ਪ੍ਰਤੀ ਕੋਈ ਵਚਨਬੱਧਤਾ ਨਹੀਂ ਹੈ।

ਦਲਿਤਾਂ ਖਿਲਾਫ਼ ਸਭ ਤੋਂ ਜ਼ਿਆਦਾ ਅੱਤਿਆਚਾਰ ਕਾਂਗਰਸ ਦੇ ਸ਼ਾਸਨ ਵਿੱਚ ਹੋਇਆ।

ਕਾਂਗਰਸ ਨੇ ਬਾਬਾ ਸਾਹਿਬ ਅੰਬੇਡਕਰ ਨੂੰ ਇੱਕ ਵਾਰ ਨਹੀਂ, ਬਲਕਿ ਦੋ ਵਾਰ ਹਰਾਇਆ।

ਕਾਂਗਰਸ ਨੇ ਚਾਲੀ ਸਾਲ ਤੱਕ ਡਾ. ਅੰਬੇਡਕਰ ਨੂੰ ਭਾਰਤ ਰਤਨ ਨਹੀਂ ਦਿੱਤਾ ਅਤੇ ਨਾ ਹੀ ਕਾਂਗਰਸ ਨੇ ਸੰਸਦ ਦੇ ਕੇਂਦਰੀ ਹਾਲ ਵਿੱਚ ਡਾ. ਅੰਬੇਡਕਰ ਦਾ ਪੋਰਟਰੇਟ(ਚਿੱਤਰ) ਲਗਾਇਆ।

ਇਹ ਭਾਜਪਾ ਸਮਰਥਿਤ ਗੈਰ ਕਾਂਗਰਸੀ ਸਰਕਾਰ ਸੀ ਜਿਸਨੇ ਇਨ੍ਹਾਂ ਦੋਹਾਂ ਕਾਰਜਾਂ ਨੂੰ ਕੀਤਾ।

ਦੋਸਤੋ,

ਮੌਜੂਦਾ ਐੱਨਡੀਏ ਸਰਕਾਰ ਨੇ ਐੱਸਸੀਐੱਸਟੀ ਐਕਟ ਵਿੱਚ ਮਜ਼ਬੂਤ ਸੋਧਾਂ ਕੀਤੀਆਂ ਹਨ।

ਆਰਥਕ ਅਤੇ ਸਮਾਜਕ ਨਿਆਂ ਸਾਡੇ ਵਿਸ਼ਵਾਸ ਦੇ ਅਨੁਛੇਦ ਹਨ ਨਾ ਕਿ ਵੋਟਾਂ ਜਿੱਤਣ ਦੇ ਨਾਅਰੇ।

ਦੋਸਤੋ,

2019 ਦੀਆਂ ਲੋਕ ਸਭਾ ਚੋਣਾਂ ਵਿੱਚ ਦੋ ਵੱਖਰੇ-ਵੱਖਰੇ ਪੱਖ ਹੋਣਗੇ।

ਸਾਡਾ ਪੱਖ ਮਜ਼ਬੂਤੀ ਅਤੇ ਸਥਿਰਤਾ ਪ੍ਰਦਾਨ ਕਰਦਾ ਹੈ।

ਦੂਜਾ ਪੱਖ ਕਮਜ਼ੋਰੀ ਅਤੇ ਨਿਰਬਲਤਾ ਪ੍ਰਦਾਨ ਕਰਦਾ ਹੈ।

ਸਾਡੀ ਅਗਵਾਈ ਅਤੇ ਕੰਮਕਾਜੀ ਸੱਭਿਆਚਾਰ ਨੂੰ ਸਮੁੱਚਾ ਭਾਰਤ ਜਾਣਦਾ ਹੈ।

ਦੂਜੇ ਪਾਸੇ ਇੱਕ ਉਲਝਣ ਹੈ।

ਉਨ੍ਹਾਂ ਕੋਲ ਰਾਸ਼ਟਰ ਦੇ ਅਗਲੇ ਨੇਤਾ ਵਜੋਂ ਪੇਸ਼ ਕਰਨ ਲਈ ਕੋਈ ਨਾਂ ਨਹੀਂ ਹੈ।

ਭਾਰਤ ਦੇ ਵਿਕਾਸ ਲਈ ਕੋਈ ਉਦੇਸ਼ ਅਤੇ ਨਜ਼ਰੀਆ ਨਹੀਂ ਹੈ।

ਅਤੇ ਅਜਿਹੀ ਕੋਈ ਸ਼ਰਮ ਨਹੀਂ ਹੈ ਜੋ ਉਨ੍ਹਾਂ ਨੂੰ ਰਿਕਾਰਡ ਭ੍ਰਿਸ਼ਟਾਚਾਰ ਕਰਨ ਤੋਂ ਰੋਕਦੀ  ਹੈ।

ਭਾਰਤ ਨੂੰ 2009 ਯਾਦ ਹੈ ਅਤੇ ਕਿਵੇਂ ਡੀਐੱਕੇ ਅਤੇ ਕਾਂਗਰਸ ਨੇ ਚੋਣਾਂ ਤੋਂ ਬਾਅਦ ਪੋਰਟਫੋਲੀਓ (ਵਿਭਾਗ) ਵੰਡੇ ਸਨ।

ਮੰਤਰੀਆਂ ਦੀ ਚੋਣ ਪ੍ਰਧਾਨ ਮੰਤਰੀ ਵੱਲੋਂ ਨਹੀਂ ਕੀਤੀ ਗਈ, ਬਲਕਿ ਉਨ੍ਹਾਂ ਵੱਲੋਂ ਕੀਤੀ ਗਈ ਜਿਨ੍ਹਾਂਦਾ ਜਨਤਕ ਸੇਵਾ ਨਾਲ ਕੋਈ ਲੈਣਾ ਦੇਣਾ ਨਹੀਂ ਸੀ।

ਮੰਤਰੀਆਂ ਦੇ ਅਹੁਦਿਆਂ ਲਈ ਟੈਲੀਫੋਨ ‘ਤੇ ਸੌਦੇਬਾਜ਼ੀ ਕੀਤੀ ਗਈ ਸੀ।

ਮਹਾ ਮਿਲਾਵਟ ਸਰਕਾਰ ਨਿਜੀ ਹਉਮੈ ਅਤੇ ਵੰਸ਼ਵਾਦੀ ਅਕਾਂਖਿਆਵਾਂ ਲਈ ਬੰਧਕ ਬਣੀ ਰਹੇਗੀ।

ਮੇਰਾ ਇੱਕੋ ਇੱਕ ਪਰਿਵਾਰ 130 ਕਰੋੜ ਭਾਰਤੀ ਹਨ।

ਮੈਂ ਉਨ੍ਹਾਂ ਲਈ ਜਿਉਂਦਾ ਹਾਂ, ਮੈਂ ਉਨ੍ਹਾਂ ਲਈ ਹੀ ਮਰਾਂਗਾ।

ਮੈਂ ਵੰਸ਼ਵਾਦ ਨੂੰ ਵਧਾਉਣ ਲਈ ਜਨਤਕ ਜੀਵਨ ਵਿੱਚ ਨਹੀਂ ਹਾਂ।

ਮੈਂ ਇੱਥੇ ਭਾਰਤ ਦੇ ਵਿਕਾਸ ਲਈ ਜੋ ਕੁਝ ਵੀ ਕਰ ਸਕਦਾ ਹਾਂ, ਕਰਨ ਲਈ ਹਾਂ।

ਮੈਂ ਇੱਕ ਅਜਿਹਾ ਭਾਰਤ ਬਣਾਉਣ ਲਈ ਤੁਹਾਡਾ ਸਮਰਥਨ ਅਤੇ ਅਸ਼ੀਰਵਾਦ ਚਾਹੁੰਦਾ ਹਾਂ ਜਿੱਥੇ ਗ਼ਰੀਬ ਵਿਅਕਤੀ ਦੇ ਸੁਪਨੇ ਪੂਰੇ ਹੁੰਦੇ ਹਨ।

ਵੱਡੀ ਸੰਖਿਆ ਵਿੱਚ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।

ਭਾਰਤ ਮਾਤਾ ਕੀ ਜੈ।

******

ਏਕੇਟੀ/ਐੱਸਐੱਚ/ਐੱਸਕੇਐੱਸ