Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪ੍ਰਯਾਗਰਾਜ ਵਿੱਚ ਸਵੱਛ ਕੁੰਭ, ਸਵੱਛ ਆਭਾਰ ਪ੍ਰੋਗਰਾਮ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਪ੍ਰਯਾਗਰਾਜ ਵਿੱਚ ਸਵੱਛ ਕੁੰਭ, ਸਵੱਛ ਆਭਾਰ ਪ੍ਰੋਗਰਾਮ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਪ੍ਰਯਾਗਰਾਜ ਵਿੱਚ ਸਵੱਛ ਕੁੰਭ, ਸਵੱਛ ਆਭਾਰ ਪ੍ਰੋਗਰਾਮ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਪ੍ਰਯਾਗਰਾਜ ਵਿੱਚ ਸਵੱਛ ਕੁੰਭ, ਸਵੱਛ ਆਭਾਰ ਪ੍ਰੋਗਰਾਮ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਯਾਗਰਾਜ ਵਿੱਚ ਸਵੱਛ ਕੁੰਭ, ਸਵੱਛ ਆਭਾਰ ਪ੍ਰੋਗਰਾਮ ਨੂੰ ਸੰਬੋਧਨ ਕੀਤਾ।

ਉਹ ਪ੍ਰਯਾਗਰਾਜ ਵਿੱਚ ਪਵਿੱਤਰ ਸੰਗਮ ਦੇ ਜਲ ਵਿੱਚ ਡੁਬਕੀ ਲਗਾਉਣ ਤੋਂ ਬਾਅਦ, ਅਤੇ ਇੱਕ ਸਵੱਛ ਕੁੰਭ ਸੁਨਿਸ਼ਚਿਤ ਕਰਨ ਦੇ ਚੋਣਵੇਂ ਸਵੱਛਤਾ ਵਰਕਰਾਂ ਦੇ ਉਨ੍ਹਾਂ ਦੇ ਪ੍ਰਯਤਨਾਂ ਦੇ ਸਨਮਾਨ ਦੇ ਰੂਪ ਵਿੱਚ, “ਚਰਨ ਬੰਦਨਾ” ਕਰਨ ਦੇ ਬਾਅਦ ਮੰਚ ’ਤੇ ਪਹੁੰਚੇ ।

ਉਨ੍ਹਾਂ ਨੇ ਉਨ੍ਹਾਂ ਸਾਰੇ ਲੋਕਾਂ ਦਾ “ਕਰਮ-ਯੋਗੀਆਂ” ਦੇ ਰੂਪ ਵਿੱਚ ਜ਼ਿਕਰ ਕੀਤਾ, ਜੋ ਕੁੰਭ ਦੇ ਲਈ ਪ੍ਰਯਾਗਰਾਜ ਵਿੱਚ ਇਕੱਠੇ ਹੋਣ ਵਾਲੇ ਭਗਤਾਂ ਲਈ ਸਰਬ ਸ੍ਰੇਸ਼ਠ ਵਿਵਸਥਾ ਸੁਨਿਸ਼ਚਿਤ ਕਰਨ ਵਿੱਚ ਸ਼ਾਮਲ ਰਹੇ ਹਨ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਐੱਨਡੀਆਰਐੱਫ, ਨਾਵਿਕਾਂ, ਸਥਾਨਕ ਲੋਕਾਂ ਅਤੇ ਸਵੱਛਤਾ ਕਰਮੀਆਂ ਦਾ ਵੀ ਜ਼ਿਕਰ ਕੀਤਾ। ਇਹ ਜ਼ਿਕਰ ਕਰਦੇ ਹੋਏ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ 21 ਕਰੋੜ ਤੋਂ ਅਧਿਕ ਲੋਕਾਂ ਨੇ ਕੁੰਭ ਦਾ ਦੌਰਾ ਕੀਤਾ ਹੈ, ਉਨ੍ਹਾਂ ਨੇ ਕਿਹਾ ਕਿ ਸਵੱਛਤਾ ਵਰਕਰਾਂ ਨੇ ਦਿਖਾ ਦਿੱਤਾ ਹੈ ਕਿ ਕੁਝ ਵੀ ਅਸੰਭਵ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਕੁੰਭ ਨੂੰ ਮਿਲੀ ਸ਼ਲਾਘਾ ਦੇ ਉਹ ਸਭ ਤੋਂ ਜ਼ਿਆਦਾ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਉਹ ਪਲ, ਜਦੋਂ ਉਨ੍ਹਾਂ ਨੇ ਸਫਾਈ ਕਰਮਚਾਰੀਆਂ ਦੀ ਚਰਨ ਬੰਦਨਾ ਕੀਤੀ, ਉਨ੍ਹਾਂ ਦੀ ਯਾਦ ਵਿੱਚ ਹਮੇਸ਼ਾ ਬਣੇ ਰਹਿਣਗੇ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਐਲਾਨਿਆਂ ਗਿਆ ਸਵੱਛ ਸੇਵਾ ਸਨਮਾਨ ਫੰਡ ਸਵੱਛਤਾ ਵਰਕਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਜ਼ਰੂਰਤ ਸਮੇਂ ਮਦਦ ਕਰੇਗਾ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵੱਛ ਭਾਰਤ ਅਭਿਯਾਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਇਸ ਸਾਲ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਤੋਂ ਪਹਿਲਾਂ ਖੁੱਲ੍ਹੇ ਵਿੱਚ ਸ਼ੋਚ ਮੁਕਤ ਬਣਨ ਵੱਲ ਵਧ ਰਿਹਾ ਹੈ।

ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਗੰਗਾ ਨਦੀ ਦੀ ਸਵੱਛਤਾ ਇਸ ਸਾਲ ਵੀ ਬਹੁਤ ਚਰਚਾ ਦਾ ਵਿਸ਼ਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ, ਉਨ੍ਹਾਂ ਨੇ ਇਸਨੂੰ ਪਹਿਲੀ ਵਾਰ ਇਸਦਾ ਅਨੁਭਵ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਨਮਾਮਿ ਗੰਗੇ ਅਤੇ ਕੇਂਦਰ ਸਰਕਾਰ ਦੇ ਪ੍ਰਯਤਨਾਂ ਦਾ ਵੀ ਨਤੀਜਾ ਹੈ। ਉਨ੍ਹਾਂ ਨੇ ਕਿਹਾ ਕਿ ਨਦੀ ਵਿੱਚ ਡਿੱਗਣ ਵਾਲੇ ਨਾਲਿਆਂ ਨੂੰ ਰੋਕਿਆ ਜਾ ਰਿਹਾ ਹੈ, ਅਤੇ ਸੀਵੇਜ ਟ੍ਰੀਟਮੈਂਟ ਪਲਾਂਟ ਬਣਾਏ ਜਾ ਰਹੇ ਹਨ ।

ਉਨ੍ਹਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ, ਉਨ੍ਹਾਂ ਨੂੰ ਸਿਓਲ ਸ਼ਾਂਤੀ ਪੁਰਸਕਾਰ, ਮਿਲਿਆ, ਜਿਸ ਵਿੱਚ ਲਗਭਗ 1.30 ਕਰੋੜ ਰੁਪਏ ਦੀ ਰਾਸ਼ੀ ਸ਼ਾਮਲ ਸੀ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਉਸ ਰਾਸ਼ੀ ਨੂੰ ਨਮਾਮਿ ਗੰਗੇ ਮਿਸ਼ਨ ਲਈ ਦਾਨ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਨੂੰ ਮਿਲੇ ਉਪਹਾਰ ਅਤੇ ਯਾਦਗਾਰੀ ਚਿੰਨ੍ਹ ਵੀ ਨਿਲਾਮ ਕਰ ਦਿੱਤੇ ਗਏ ਹਨ, ਅਤੇ ਉਨ੍ਹਾਂ ਦੀ ਆਮਦਨ ਵੀ ਨਮਾਮਿ ਗੰਗੇ ਮਿਸ਼ਨ ਨੂੰ ਦੇ ਦਿੱਤੀ ਗਈ ਹੈ।

ਪ੍ਰਧਾਨ ਮੰਤਰੀ ਨੇ ਕੁੰਭ ਨਾਲ ਜੁੜੇ ਨਾਵਿਕਾਂ ਦੀ ਵੀ ਵਿਸ਼ੇਸ਼ ਤੌਰ ‘ਤੇ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਜ਼ਾਦੀ ਦੇ ਬਾਅਦ ਪਹਿਲੀ ਵਾਰ, ਕੁੰਭ ਲਈ ਆਉਣ ਵਾਲੇ ਤੀਰਥ ਯਾਤਰੀਆਂ ਨੂੰ ਅਕਸ਼ੈ ਵਟ ਦੀ ਯਾਤਰਾ ਕਰਨ ਦਾ ਮੌਕਾ ਮਿਲਿਆ ।

ਪ੍ਰਧਾਨ ਮੰਤਰੀ ਨੇ ਉੱਥੇ ਹਾਜ਼ਰ ਸਾਰੇ ਵਿਅਕਤੀਆਂ ਨੂੰ ਕੁੰਭ ਦੇ ਆਪਣੇ ਵਿਜ਼ਨ, ਜੋ ਅਧਿਆਤਮਿਕਤਾ, ਵਿਸ਼ਵਾਸ ਅਤੇ ਆਧੁਨਿਕਤਾ ਦਾ ਮਿਸ਼ਰਣ ਸੀ, ਨੂੰ ਪੂਰਾ ਕਰਨ ਲਈ ਧੰਨਵਾਦ ਕੀਤਾ । ਉਨ੍ਹਾਂ ਨੇ ਇਸ ਬਾਰੇ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਵੀ ਸਰਾਹਨਾ ਕੀਤੀ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਵਰ੍ਹੇ ਲਈ ਕੀਤੀਆਂ ਗਈਆਂ ਵਿਵਸਥਾਵਾਂ ਵਿੱਚ ਮਹੱਤਵਪੂਰਨ ਬੁਨਿਆਦੀ ਢਾਂਚੇ ਦਾ ਵਿਕਾਸ ਸ਼ਾਮਲ ਹੈ, ਜੋ ਕਿ ਕੁੰਭ ਮੇਲਾ ਸਮਾਪਤ ਹੋਣ ਦੇ ਬਾਅਦ ਵੀ ਸ਼ਹਿਰ ਦੀ ਸੇਵਾ ਕਰਦਾ ਰਹੇਗਾ ।

***

ਏਕੇਟੀ/ਐੱਸਐੱਚ