ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 15 ਫਰਵਰੀ, 2019 ਨੂੰ ਉੱਤਰ ਪ੍ਰਦੇਸ਼ ਵਿੱਚ ਝਾਂਸੀ ਦਾ ਦੌਰਾ ਕਰਨਗੇ ਜਿੱਥੇ ਉਹ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।
ਪ੍ਰਧਾਨ ਮੰਤਰੀ ਝਾਂਸੀ ਵਿੱਚ ਡਿਫੈਂਸ ਕੌਰੀਡੋਰ (ਰੱਖਿਆ ਗਲਿਆਰੇ)ਦਾ ਨੀਂਹ ਪੱਥਰ ਰੱਖਣਗੇ। ਭਾਰਤ ਸਰਕਾਰ ਨੇ ਦੇਸ਼ ਨੂੰ ਰੱਖਿਆ ਉਤਪਾਦਨ ਦੇ ਖੇਤਰ ਵਿੱਚ ਆਤਮ ਨਿਰਭਰ ਬਣਾਉਣ ਦੇ ਲਈ ਤਮਿਲ ਨਾਡੂ ਅਤੇ ਉੱਤਰ ਪ੍ਰਦੇਸ਼ ਵਿੱਚ ਦੋ ਡਿਫੈਂਸ ਕੌਰੀਡੋਰ ਬਣਾਉਣ ਦਾ ਫੈਸਲਾ ਕੀਤਾ ਹੈ। ਝਾਂਸੀ, ਉੱਤਰ ਪ੍ਰਦੇਸ਼ ਵਿੱਚ ਬਣਾਏ ਜਾਣ ਵਾਲੇ ਰੱਖਿਆ ਕੌਰੀਡੋਰ ਦੇ ਛੇ ਮਹੱਤਵਪੂਰਨ ਸਥਾਨਾਂ ਵਿੱਚੋਂ ਇੱਕ ਹੈ। ਪ੍ਰਧਾਨ ਮੰਤਰੀ ਨੇ ਫਰਵਰੀ, 2018 ਵਿੱਚ ਉੱਤਰ ਪ੍ਰਦੇਸ਼ ਨਿਵੇਸ਼ਕ ਸੰਮੇਲਨ ਵਿੱਚ ਰਾਜ ਵਿੱਚ ਅਜਿਹਾ ਹੀ ਇੱਕ ਹੋਰ ਕੌਰੀਡੋਰ ਬੁੰਦੇਲਖੰਡ ਵਿੱਚ ਵੀ ਬਣਾਏ ਜਾਣ ਦਾ ਐਲਾਨ ਕੀਤਾ ਸੀ।
ਪ੍ਰਧਾਨ ਮੰਤਰੀ 297 ਕਿਲੋਮੀਟਰ ਲੰਮੇ ਝਾਂਸੀ-ਖੈਰਾਰ ਰੇਲ ਸੈਕਸ਼ਨ ਦੇ ਬਿਜਲੀਕਰਨ ਦਾ ਵੀ ਉਦਘਾਟਨ ਕਰਨਗੇ। ਇਸ ਨਾਲ ਇਸ ਸੈਕਸ਼ਨ ’ਤੇ ਰੇਲਗੱਡੀਆਂ ਦੀ ਆਵਾਜਾਈ ਤੇਜ਼ ਹੋ ਜਾਵੇਗੀ ਅਤੇ ਨਾਲ ਹੀ ਕਾਰਬਨ ਨਿਕਾਸੀ ਵਿੱਚ ਵੀ ਕਮੀ ਆਵੇਗੀ।
ਪ੍ਰਧਾਨ ਮੰਤਰੀ ਪੱਛਮੀ ਉੱਤਰ ਪ੍ਰਦੇਸ਼ ਨੂੰ ਬਿਨਾ ਰੁਕਾਵਟ ਬਿਜਲੀ ਸਪਲਾਈ ਸੁਨਿਸ਼ਚਿਤ ਕਰਨ ਲਈ ਬਣਾਈ ਗਈ ਪੱਛਮੀ- ਉੱਤਰ ਅੰਤਰ-ਖੇਤਰੀ ਪਾਵਰ ਟਰਾਂਸਮਿਸ਼ਨ ਲਾਈਨ ਰਾਸ਼ਟਰ ਨੂੰ ਸਮਰਪਿਤ ਕਰਨਗੇ।
ਪ੍ਰਧਾਨ ਮੰਤਰੀ ਪਹਾੜੀ ਡੈਮ ਆਧੁਨਿਕੀਕਰਨ ਪ੍ਰੋਜੈਕਟ ਦਾ ਵੀ ਉਦਘਾਟਨ ਕਰਨਗੇ। ਇਹ ਡੈਮ ਝਾਂਸੀ ਜ਼ਿਲ੍ਹੇ ਵਿੱਚ ਧਸਾਨ ਨਦੀ ’ਤੇ ਪਾਣੀ ਨੂੰ ਸਟੋਰ ਕਰਨ ਲਈ ਬਣਾਇਆ ਗਿਆ ਹੈ।
ਸਾਰਿਆਂ ਲਈ ਸਵੱਛ ਪੇਅਜਲ ਦੀ ਸਪਲਾਈ ਸੁਨਿਸ਼ਚਿਤ ਕਰਨ ਦੀ ਸਰਕਾਰ ਦੀ ਯੋਜਨਾ ਤਹਿਤ ਪ੍ਰਧਾਨ ਮੰਤਰੀ ਬੁੰਦੇਲਖ਼ੰਡ ਖੇਤਰ ਦੇ ਗ੍ਰਾਮੀਣ ਇਲਾਕਿਆਂ ਵਿੱਚ ਪਾਈਪ ਲਾਈਨ ਜ਼ਰੀਏ ਪਾਣੀ ਦੀ ਸਪਲਾਈ ਯੋਜਨਾ ਦਾ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਇਸ ਨਜ਼ਰੀਏ ਨਾਲ ਮਹੱਤਵਪੂਰਨ ਹੈ ਕਿ ਇਸ ਨਾਲ ਸੋਕਾ ਪ੍ਰਭਾਵਿਤ ਬੁੰਦੇਲਖੰਡ ਖੇਤਰ ਵਿੱਚ ਪਾਣੀ ਦੀ ਸਲਪਾਈ ਹੋ ਸਕੇਗੀ। ਇਸ ਅਵਸਰ ’ਤੇ ਪ੍ਰਧਾਨ ਮੰਤਰੀ ਝਾਂਸੀ ਸ਼ਹਿਰ ਦੇ ਲਈ ‘ਅਮਰੁਤ’ (AMRUT) ਤਹਿਤ ਪੇਅਜਲ ਅਪੂਰਤੀ ਯੋਜਨਾ ਦੇ ਦੂਜੇ ਪੜਾਅ ਦਾ ਵੀ ਨੀਂਹ ਪੱਥਰ ਰੱਖਣਗੇ।
ਪ੍ਰਧਾਨ ਮੰਤਰੀ ਝਾਂਸੀ ਵਿੱਚ ਪੁਰਾਣੇ ਰੇਲ ਡੱਬਿਆ ਦੇ ਨਵੀਨੀਕਰਨ ਦੀ ਵਰਕਸ਼ਾਪ ਦਾ ਨੀਂਹ ਪੱਥਰ ਰੱਖਣਗੇ। ਇਸ ਨਾਲ ਬੁੰਦੇਲਖੰਡ ਖੇਤਰ ਵਿੱਚ ਲੋਕਾਂ ਦੇ ਲਈ ਰੋਜ਼ਗਾਰ ਦੀਆਂ ਸੰਭਾਵਨਾਵਾਂ ਬਣਨਗੀਆਂ।
ਪ੍ਰਧਾਨ ਮੰਤਰੀ ਝਾਂਸੀ-ਮਾਣਿਕਪੁਰ ਅਤੇ ਭੀਮਸੈਨ-ਖੈਰਾਰ ਸੈਕਸ਼ਨ ’ਤੇ 425 ਕਿਲੋਮੀਟਰ ਲੰਮੇ ਰੇਲ ਮਾਰਗ ਦੇ ਦੋਹਰੀਕਰਨ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। ਇਸ ਨਾਲ ਨਾ ਸਿਰਫ਼ ਰੇਲ ਗੱਡੀਆਂ ਦੀ ਆਵਾਜਾਈ ਅਸਾਨ ਹੋਵੇਗੀ, ਬਲਕਿ ਬੁੰਦੇਲਖੰਡ ਖੇਤਰ ਦੇ ਸਰਬਪੱਖੀ ਵਿਕਾਸ ਵਿੱਚ ਵੀ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਇਸ ਤੋਂ ਪਹਿਲਾਂ ਵਾਰਾਣਸੀ ਅਤੇ ਵ੍ਰਿੰਦਾਵਨ ਵੀ ਗਏ ਸਨ। ਵਾਰਾਣਸੀ ਵਿੱਚ ਉਨ੍ਹਾਂ ਨੇ ਪ੍ਰਵਾਸੀ ਭਾਰਤੀਯ ਦਿਵਸ ਨੂੰ ਸੰਬੋਧਨ ਕੀਤਾ ਸੀ ਅਤੇ ਵ੍ਰਿੰਦਾਵਨ ਵਿੱਚ ਵੰਚਿਤ ਤਬਕਿਆਂ ਦੇ ਸਕੂਲੀ ਬੱਚਿਆਂ ਨੂੰ ਤਿੰਨ ਅਰਬਵੀਂ ਭੋਜਨ ਦੀ ਥਾਲ਼ੀ ਪਰੋਸੀ ਸੀ।
***
ਏਕੇਟੀ/ਏਕੇ/ਵੀਜੇ/ਐੱਸਕੇਐੱਸ