ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਮਲੇਸ਼ੀਆ ਦਰਮਿਆਨ ਕੰਪਨੀ ਸਕੱਤਰਤਾ ਦੇ ਖੇਤਰ ਵਿੱਚ ਆਪਸੀ ਸਹਿਯੋਗ ਦੇ ਸਹਿਮਤੀ ਪੱਤਰ ’ਤੇ ਹਸਤਾਖ਼ਰ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਇਸ ਦਾ ਉਦੇਸ਼ ਦੋਹਾਂ ਦੇਸ਼ਾਂ ਦੇ ਕੰਪਨੀ ਸਕੱਤਰਾਂ ਦੇ ਅਭਿਆਸ ਅਤੇ ਸਨਮਾਨ ਦੇ ਪੱਧਰ ਨੂੰ ਹੁਲਾਰਾ ਦੇਣਾ ਅਤੇ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਕੰਪਨੀ ਸਕੱਤਰਾਂ ਦੇ ਆਵਾਗਮਨ ਦੀ ਬਿਹਤਰ ਸੁਵਿਧਾ ਪ੍ਰਦਾਨ ਕਰਨਾ ਹੈ।
ਨੁਕਤਾਵਾਰ ਵੇਰਵਾ
ਭਾਰਤ ਕੰਪਨੀ ਸਕੱਤਰ ਸੰਸਥਾਨ (ਆਈਸੀਐੱਸਆਈ) ਅਤੇ ਮਲੇਸ਼ੀਅਨ ਐਸੋਸੀਏਸ਼ਨ ਆਵ੍ ਕੰਪਨੀ ਸੈਕ੍ਰੇਟਰੀਜ਼ (ਐੱਮਏਸੀਐੱਸ) ਦਰਮਿਆਨ ਸਮਝੌਤੇ ਦਾ ਉਦੇਸ਼ ਦੋਹਾਂ ਦੇਸ਼ਾਂ ਦੇ ਕੰਪਨੀ ਸਕੱਤਰਾਂ ਦੇ ਅਭਿਆਸ ਅਤੇ ਸਨਮਾਨ ਪੱਧਰ ਨੂੰ ਹੁਲਾਰਾ ਦੇਣਾ ਅਤੇ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਕੰਪਨੀ ਸਕੱਤਰਾਂ ਦੇ ਆਵਾਗਮਨ ਦੀ ਸੁਵਿਧਾ ਪ੍ਰਦਾਨ ਕਰਨਾ ਹੈ।
*****
ਏਕੇਟੀ/ਐੱਸਐੱਨਸੀ/ਐੱਸਐੱਚ