ਮੈਂ ਅਰਬ ਸਾਗਰ ਦੀ ਰਾਣੀ, ਕੋਚੀ ਵਿਖੇ ਆਕੇ ਖੁਸ਼ ਹਾਂ। ਨੀਲਾ ਸਮੁੰਦਰ (ਬਲੂ ਸੀ), ਪਿਛਲੇ ਪਾਣੀ (ਬੈਕ ਵਾਟਰਸ) ਮਹਾਨ ਪੇਰੀਆਰ ਦਰਿਆ, ਚਾਰੇ ਪਾਸੇ ਹਰਿਆਲੀ ਅਤੇ ਇਸ ਦੇ ਊਰਜਾਵਾਨ ਲੋਕ, ਕੋਚੀ ਨੂੰ ਬਿਨਾ ਸ਼ੱਕ ਸ਼ਹਿਰਾਂ ਦੀ ਰਾਣੀ ਬਣਾਉਂਦੇ ਹਨ।
ਇਥੋਂ ਹੀ ਮਹਾਨ ਭਾਰਤੀ ਸੰਤ ਆਦਿ ਸ਼ੰਕਰ ਨੇ ਭਾਰਤੀ ਸਭਿਅਤਾ ਦੀ ਰਾਖੀ ਕਰਨ ਅਤੇ ਦੇਸ਼ ਨੂੰ ਇਕਮੁੱਠ ਕਰਨ ਲਈ ਭਾਰਤ ਦੀਆਂ ਆਪਣੀਆਂ ਮਹਾਨ ਯਾਤਰਾਵਾਂ ਦੀ ਸ਼ੁਰੂਆਤ ਕੀਤੀ ਸੀ ।
ਅੱਜ ਇੱਕ ਇਤਿਹਾਸਕ ਦਿਨ ਹੈ ਜਦੋਂ ਕਿ ਕੇਰਲ ਦਾ ਸਭ ਤੋਂ ਵੱਡਾ ਉਦਯੋਗਿਕ ਯੂਨਿਟ ਆਪਣੇ ਵਿਕਾਸ ਦੇ ਅਗਲੇ ਪੜਾਅ ਵਿਚੱ ਦਾਖ਼ਲ ਹੋ ਰਿਹਾ ਹੈ। ਇਹ ਸਿਰਫ਼ ਪਰਮੇਸ਼ਵਰ ਦੀ ਆਪਣੀ ਧਰਤੀ ਲਈ ਹੀ ਨਹੀਂ ਸਗੋਂ ਸਾਰੇ ਰਾਸ਼ਟਰ ਲਈ ਹੀ ਸੱਚਮੁਚ ਗੌਰਵਮਈ ਪਲ ਹੈ।
ਭਾਰਤ ਪੈਟਰੋਲੀਅਮ ਦੀ ਕੋਚੀ ਰੀਫਾਈਨਰੀ ਨੇ 50 ਸਾਲ ਤੋਂ ਵੀ ਵੱਧ ਸਮੇਂ ਵਿਚ ਸਵੱਛ ਈਂਧਣ, ਐੱਲ ਪੀਜੀ ਨੂੰ ਕੇਰਲ ਅਤੇ ਗੁਆਂਢੀ ਸੂਬਿਆਂ ਵਿੱਚ ਹਰਮਨ-ਪਿਆਰਾ ਬਣਾਉਣ ਵਿਚ ਇੱਕ ਅਹਿਮ ਭੂਮਿਕਾ ਨਿਭਾਈ ਹੈ।
ਮੈਨੂੰ ਆਪਣਾ ਬਚਪਨ ਅਤੇ ਜਵਾਨੀ ਯਾਦ ਆਉਂਦੀ ਹੈ , ਜਦੋਂ ਮੈਂ ਕਈ ਮਾਤਾਵਾਂ ਨੂੰ ਰਸੋਈ ਵਿੱਚ ਚੁੱਲ੍ਹਿਆਂ ਨਾਲ ਜੂਝਦਿਆਂ ਵੇਖਿਆ ਸੀ। ਉਸ ਵੇਲੇ ਤੋਂ ਹੀ ਮੈਂ ਉਨ੍ਹਾਂ ਦੀ ਸਥਿਤੀ ਸੁਧਾਰਨ ਅਤੇ ਭਾਰਤ ਦੀਆਂ ਮਾਤਾਵਾਂ ਅਤੇ ਭੈਣਾਂ ਨੂੰ ਸਿਹਤਮੰਦ ਰਸੋਈ ਮੁਹੱਈਆ ਕਰਵਾਉਣ ਬਾਰੇ ਸੋਚਿਆ।
ਭਾਰਤ ਸਰਕਾਰ ਦੀ ਉੱਜਵਲਾ ਸਕੀਮ ਇਸ ਸੁਪਨੇ ਦੀ ਪੂਰਤੀ ਦਾ ਇੱਕ ਰਾਹ ਹੈ। ਮੈਨੂੰ ਖੁਸ਼ੀ ਹੈ ਕਿ ਮਈ 2016 ਤੋਂ ਲੈ ਕੇ ਤਕਰੀਬਨ 6 ਕਰੋੜ ਐੱਲਪੀਜੀ ਕੁਨੈਕਸ਼ਨ ਉੱਜਵਲਾ ਯੋਜਨਾ ਅਧੀਨ ਦੇਸ਼ ਦੇ ਅਤੀ ਗਰੀਬ ਲੋਕਾਂ ਨੂੰ ਪ੍ਰਦਾਨ ਕੀਤੇ ਜਾ ਚੁੱਕੇ ਹਨ।
ਮਿੱਤਰੋ,
23 ਕਰੋੜ ਤੋਂ ਵੱਧ ਐੱਲਪੀਜੀ ਖਪਤਕਾਰ ਪਹਿਲ ਸਕੀਮ ਵਿੱਚ ਸ਼ਾਮਲ ਹੋਏ ਹਨ।
ਪਹਿਲ ਨੇ ਜਾਅਲੀ ਖਾਤਿਆਂ, ਇੱਕ ਤੋਂ ਵੱਧ ਖਾਤਾ ਰੱਖਣ ਵਾਲਿਆਂ, ਬਹੁਪੱਖੀ ਖਾਤਿਆਂ ਅਤੇ ਗੈਰ–ਸਰਗਰਮ ਖਾਤਿਆਂ ਦੀ ਪਛਾਣ ਕਰਨ ਵਿੱਚ ਮਦਦ ਕੀਤੀ ਹੈ। ਪਹਿਲ, ਵਿਸ਼ਵ ਵਿਚ ਸਿੱਧੇ ਲਾਭ ਤਬਾਦਲੇ ਦੇ ਮਾਮਲੇ ਵਿਚ ਗਿੰਨੀਜ਼ ਬੁਕ ਆਵ੍ ਵਰਲਡ ਰਿਕਾਰਡ ਵਿਚ ਦਾਖਲ ਹੋਣ ਵਾਲੀ ਸਕੀਮ ਬਣ ਗਈ ਹੈ। ਇੱਕ ਕਰੋੜ ਗਾਹਕਾਂ ਨੇ ‘ਗਿਵ ਅੱਪ ਸਕੀਮ‘ ਅਧੀਨ ਐੱਲਪੀਜੀ ਸਬਸਿਡੀ ਛੱਡੀ ਹੈ।
ਹਾਲ ਹੀ ਵਿੱਚ ਹੋਏ ਵਿਸਤਾਰ ਦੀ ਮਦਦ ਨਾਲ ਐੱਲਪੀਜੀ ਉਤਪਾਦਨ ਦੁੱਗਣਾ ਕਰਕੇ ਕੋਚੀ ਰੀਫਾਈਨਰੀ ਨੇ ਉੱਜਵਲਾ ਵਿੱਚ ਵੱਡਾ ਹਿੱਸਾ ਪਾਇਆ ਹੈ।
ਵਾਤਾਵਰਣ ਦੇ ਪ੍ਰਦੂਸ਼ਣ ਉੱਤੇ ਕਾਬੂ ਪਾਉਣ ਲਈ ਸਰਕਾਰ ਵੱਲੋਂ ਵਾਤਾਵਰਣ ਮਿੱਤਰ ਟ੍ਰਾਂਸਪੋਰਟ ਈਂਧਣ, ਭਾਵ ਸੀਐੱਨਜੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਲਈ ਦੇਸ਼ ਵਿੱਚ ਸਿਟੀ ਗੈਸ ਵੰਡ ਦੀ ਕਵਰੇਜ ਦਾ ਵਿਸਤਾਰ ਕੀਤਾ ਜਾ ਰਿਹਾ ਹੈ।
ਸੀਜੀਡੀ ਦੇ 10ਵੇਂ ਬੋਲੀ ਦੌਰ ਦੀ ਸਫ਼ਲਤਾ ਤੋਂ ਬਾਅਦ ਦੇਸ਼ ਦੇ 400 ਜ਼ਿਲ੍ਹਿਆਂ ਨੂੰ ਪਾਈਪ ਰਾਹੀਂ ਗੈਸ ਸਪਲਾਈ ਕਰਨ ਦੇ ਢੰਗ ਨਾਲ ਜੋੜਿਆ ਜਾਵੇਗਾ।
ਰਾਸ਼ਟਰੀ ਗੈਸ ਗ੍ਰਿਡ ਜਾਂ ਪ੍ਰਧਾਨ ਮੰਤਰੀ ਊਰਜਾ ਗੰਗਾ ਦੀ ਸਥਾਪਨਾ ਵੀ ਕੀਤੀ ਜਾ ਰਹੀ ਹੈ ਤਾ ਕਿ ਗੈਸ ਅਧਾਰਤ ਅਰਥਵਿਵਸਥਾ ਕਾਇਮ ਹੋਵੇ ਅਤੇ ਊਰਜਾ ਦੀ ਟੋਕਰੀ ਵਿੱਚ ਗੈਸ ਦਾ ਹਿੱਸਾ ਵਧੇ।
ਸਰਕਾਰ 15,000 ਕਿਲੋਮੀਟਰ ਗੈਸ ਪਾਈਪਲਾਈਨ ਢਾਂਚਾ ਹੋਰ ਵਿਕਸਤ ਕਰਨ ਬਾਰੇ ਸੋਚ ਰਹੀ ਹੈ।
ਕੱਚੇ ਤੇਲ ਦੀ ਦਰਾਮਦ ਨੂੰ ਘਟਾਉਣ ਲਈ ਸਰਕਾਰ ਨੇ ਦਰਾਮਦ ਵਿੱਚ 10% ਕਮੀ ਕਰਨ ਦਾ ਫੈਸਲਾਕੁੰਨ ਕਦਮ ਚੁੱਕਿਆ ਹੈ ਜਿਸ ਨਾਲ ਕੀਮਤੀ ਵਿਦੇਸ਼ੀ ਕਰੰਸੀ ਦੀ ਬਚਤ ਹੋਵੇਗੀ।
ਇਸ ਟੀਚੇ ਦੀ ਪੂਰਤੀ ਲਈ ਦੂਜੀ ਪੀੜ੍ਹੀ ਈਥਾਨੋਲ ਦੀ ਵਰਤੋਂ ਲਿਗਨੋਸੈਲਿਓਲੋਜ਼ ਰੂਟ ਰਾਹੀਂ ਕਰਨ ਦੇ ਢੰਗ ਨੂੰ ਪੀਐੱਸਯੂਜ਼ ਵੱਲੋਂ ਅਪਣਾਇਆ ਗਿਆ ਹੈ ਜਿਸ ਨਾਲ 11 ਰਾਜਾਂ ਵਿੱਚ 12, 2-ਜੀ ਈਥਾਨੋਲ ਪਲਾਂਟਸ ਸਥਾਪਤ ਜਾਣਗੇ।
ਇਸ ਦਿਸ਼ਾ ਵਿੱਚ 6 ਸਹਿਮਤੀ ਪੱਤਰਾਂ ਉੱਤੇ ਦਸਤਖਤ ਹੋ ਚੁੱਕੇ ਹਨ। ਭਾਰਤੀ ਰੀਫਾਈਨਰੀ ਉਦਯੋਗ ਨੇ ਇੱਕ ਪ੍ਰਮੁੱਖ ਵਿਸ਼ਵ ਖਿਡਾਰੀ ਵਜੋਂ ਆਪਣੇ ਆਪ ਨੂੰ ਸਾਬਤ ਕਰਕੇ ਬਹੁਤ ਵਧੀਆ ਕੰਮ ਕੀਤਾ ਹੈ।
ਭਾਰਤ, ਜੋ ਕਿ ਏਸ਼ੀਆ ਵਿੱਚ ਦੂਸਰਾ ਸਭ ਤੋਂ ਵੱਡਾ ਆਇਲ ਰੀਫਾਈਨਰ ਹੈ, ਆਪਣੀ ਮੰਗ ਤੋਂ ਵੱਧ ਰੀਫਾਈਨਿੰਗ ਕਰਕੇ ਇੱਕ ਰੀਫਾਈਨਰੀ ਹੱਬ ਵਜੋਂ ਸਥਾਪਤ ਹੋ ਰਿਹਾ ਹੈ।
ਭਾਰਤ ਦੀ ਰੀਫਾਈਨਰੀ ਸਮਰੱਥਾ ਇਸ ਵੇਲੇ 247 ਐਮਐਮਟੀਪੀਏ ਤੋਂ ਜ਼ਿਆਦਾ ਹੈ। ਮੈਂ ਇਸ ਦੇ ਲਈ ਆਈਆਰਈਪੀ ਦੇ ਸਮੇਂ ਸਿਰ ਮੁਕੰਮਲ ਹੋਣ ਲਈ ਸਭ ਨੂੰ ਵਧਾਈ ਦਿੰਦਾ ਹਾਂ।
ਅੰਤ ਵਿੱਚ ਮੈਂ ਉਨ੍ਹਾਂ ਸਾਰੇ ਮਜ਼ਦੂਰਾਂ ਦੇ ਕੰਮ ਨੂੰ ਮਾਨਤਾ ਦਿੰਦਾ ਹਾਂ ਜਿਨ੍ਹਾਂ ਨੇ ਇਸ ਦੀ ਉਸਾਰੀ ਵਿੱਚ ਦਿਨ–ਰਾਤ ਕੰਮ ਕੀਤਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਪ੍ਰੋਜੈਕਟ ਦੇ ਸਿਖਰ ਉੱਤੇ 20,000 ਤੋਂ ਵੱਧ ਵਰਕਰ, ਸਾਈਟ ਉੱਤੇ ਕੰਮ ਕਰ ਰਹੇ ਸਨ।
ਕਈ ਢੰਗਾਂ ਨਾਲ ਉਹ ਇਸ ਪ੍ਰੋਜੈਕਟ ਦੇ ‘ਅਸਲੀ ਹੀਰੋ‘ ਹਨ। ਇੰਟੀਗ੍ਰੇਟਿਡ ਰੀਫਾਈਨਰੀ ਪ੍ਰਸਾਰ ਪ੍ਰੋਜੈਕਟ ਭਾਰਤ ਪੈਟਰੋਲੀਅਮ ਦੇ ਗੈਰ ਈਂਧਣ ਖੇਤਰ, ਵਿੱਚ ਵਿਭਿੰਨਤਾ ਉਤਪੰਨ ਕਰਨ ਲਈ ਇੱਕ ਰਣਨੀਤਕ ਕਦਮ ਸੀ।
ਮੇਰੇ ਦੋਸਤੋ,
ਪੈਟਰੋ ਕੈਮੀਕਲਜ਼ ਉਨ੍ਹਾਂ ਰਸਾਇਣਾਂ ਦਾ ਇੱਕ ਗਰੇਡ ਹੈ ਜਿਨ੍ਹਾਂ ਬਾਰੇ ਅਸੀਂ ਜ਼ਿਆਦਾ ਗੱਲ ਨਹੀਂ ਕਰਦੇ।
ਪਰ ਉਹ ਨਾ ਨਜ਼ਰ ਆਉਣ ਵਾਲੇ ਢੰਗ ਨਾਲ ਮੌਜੂਦ ਹੁੰਦੇ ਹਨ ਅਤੇ ਸਾਡੇ ਰੋਜ਼ਾਨਾ ਜੀਵਨ ਦੇ ਕਈ ਪਹਿਲੂਆਂ ਨੂੰ ਛੂਹੰਦੇ ਹਨ। ਇਨ੍ਹਾਂ ਵਿੱਚ ਬਿਲਡਿੰਗ ਬਣਾਉਣ ਦਾ ਸਮਾਨ, ਪਲਾਸਟਿਕ ਅਤੇ ਪੇਂਟ, ਫੁੱਟਵੀਅਰ, ਕੱਪੜਾ ਅਤੇ ਹੋਰ ਫੈਬਰਿਕਸ ਜਾਂ ਆਟੋਮੋਟਿਵ ਪਾਰਟਸ, ਕਾਸਮੈਟਿਕਸ ਅਤੇ ਦਵਾਈਆਂ ਆਦਿ ਸ਼ਾਮਲ ਹਨ ਪਰ ਇਨ੍ਹਾਂ ਵਿੱਚੋਂ ਬਹੁਤ ਸਾਰੇ ਰਸਾਇਣ ਦੂਜੇ ਦੇਸ਼ਾਂ ਤੋਂ ਮੰਗਵਾਏ ਜਾਂਦੇ ਹਨ।
ਸਾਡਾ ਇਹ ਯਤਨ ਹੈ ਕਿ ਇਹ ਪੈਟਰੋ–ਕੈਮੀਕਲਜ਼ ਭਾਰਤ ਵਿੱਚ ਹੀ ਤਿਆਰ ਕੀਤੇ ਜਾਣ।
ਮੈਨੂੰ ਖੁਸ਼ੀ ਹੈ ਕਿ ਆਈਆਰਈਪੀ ਦੇ ਪੂਰੇ ਹੋਣ ਤੋਂ ਬਾਅਦ ਕੋਚੀ ਰੀਫਾਈਨਰੀ ਦੀ ਪ੍ਰੋਪੀਲੇਨ ਉਤਪਾਦਨ ਦੀ ਸਮਰੱਥਾ ਦੀ ਵਰਤੋਂ ਨਾਲ ਬੀਪੀਸੀਐੱਲ ਨੇ ਤਿੰਨ ਵਿਸ਼ਵ ਪੱਧਰੀ ਪਲਾਂਟਸ, ਜੋ ਕਿ ਮੇਕ ਇਨ ਇੰਡੀਆ ਹੇਠ ਐਕਰੈਲਿਕ ਐਸਿਡ ਐਕਰੀਲੇਟਸ (acrylic and acrylates) ਅਤੇ ਆਕਸੋ ਅਲਕੋਹਲ (alchol) ਤਿਆਰ ਕਰਨਗੇ, ਚਾਲੂ ਹੋ ਜਾਣਗੇ।
ਇਨ੍ਹਾਂ ਪੈਟਰੋ ਕੈਮੀਕਲਜ਼ ਦੀ ਵਰਤੋਂ ਪੇਂਟ, ਸਿਆਹੀ, ਕੋਟਿੰਗ, ਸਰਫ ਅਤੇ ਹੋਰ ਸਮਾਨ ਬਣਾਉਣ ਲਈ ਕੀਤੀ ਜਾਵੇਗੀ। ਹੁਣ ਬੀਪੀਸੀਐੱਲ ਇੱਕ ਪੈਟਰੋ ਕੈਮੀਕਲ ਕੰਪਲੈਕਸ ਦੀ ਉਸਾਰੀ ਦੀ ਤਿਆਰੀ ਕਰ ਰਿਹਾ ਹੈ ਜਿਥੇ ਇਸ ਵੱਲੋਂ ਪੋਲੀਓਲਜ਼ ਤਿਆਰ ਕੀਤਾ ਜਾਵੇਗਾ ਜਿਸ ਦੀ ਵਰਤੋਂ ਫੋਮ, ਫਾਈਬਰ, ਫੁੱਟਵੀਅਰ, ਕਾਸਮੈਟਿਕਸ ਅਤੇ ਦਵਾਈਆਂ ਬਣਾਉਣ ਵਿੱਚ ਕੀਤੀ ਜਾਵੇਗੀ।
ਮੈਨੂੰ ਯਕੀਨ ਹੈ ਕਿ ਇਸ ਸਭ ਨਾਲ ਕੋਚੀ ਵਿੱਚ ਕਈ ਸਹਾਇੱਕ ਉਦਯੋਗ ਸਥਾਪਤ ਹੋਣਗੇ।
ਮੈਨੂੰ ਉਮੀਦ ਹੈ ਕਿ ਰਾਜ ਸਰਕਾਰ ਵੱਲੋਂ ਜਿਸ ਪੈਟਰੋ ਕੈਮੀਕਲ ਪਾਰਕ ਦੀ ਯੋਜਨਾ ਬਣਾਈ ਜਾ ਰਹੀ ਹੈ ਉਹ ਜਲਦੀ ਹੀ ਹੋਂਦ ਵਿੱਚ ਆਵੇਗਾ ਅਤੇ ਬੀਪੀਸੀਐੱਲ ਦੇ ਪੈਟਰੋ ਕੈਮੀਕਲ ਦੇ ਅਦਾਰੇ ਲਈ ਜੋ ਵਪਾਰਕ ਮੌਕੇ ਪੈਦਾ ਕੀਤੇ ਜਾਣਗੇ ਉਨ੍ਹਾਂ ਵਿੱਚ ਸਹਾਈ ਸਿੱਧ ਹੋਵੇਗਾ।
ਮੈਨੂੰ ਇਹ ਵੇਖ ਕੇ ਖੁਸ਼ੀ ਹੋ ਰਹੀ ਹੈ ਕਿ ਬੀਪੀਸੀਐੱਲ ਨੇ ਜਨਤਕ ਖੇਤਰ ਦੇ ਹੋਰ ਅਦਾਰਿਆਂ ਨਾਲ ਮਿਲ ਕੇ ਇੱਕ ਮੁਹਾਰਤ ਵਿਕਾਸ ਸੰਸਥਾਨ ਸਥਾਪਤ ਕੀਤਾ ਹੈ ਜਿਸ ਵਿੱਚ ਰੁਜ਼ਗਾਰ ਹਾਸਲ ਕਰਨ ਯੋਗ ਨੌਜਵਾਨਾਂ ਦੀ ਮੁਹਾਰਤ ਦਾ ਵਿਕਾਸ ਹੋਵੇਗਾ।
ਮੈਨੂੰ ਪਵਿੱਤਰ ਮਹਾਦੇਵ ਮੰਦਰ ਨੇੜੇ ਈਟੋਮਾਨੂਰ ਵਿਖੇ ਇੰਸਟੀਟਿਊਟ ਦੇ ਦੂਜੇ ਕੈਂਪਸ ਦਾ ਨੀਂਹ ਪੱਥਰ ਰੱਖਣ ਵਿੱਚ ਖੁਸ਼ੀ ਮਹਿਸੂਸ ਹੋ ਰਹੀ ਹੈ।
ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਇਥੋਂ 12 ਕਿਲੋਮੀਟਰ ਦੂਰ 50 ਕਰੋੜ ਰੁਪਏ ਦੀ ਲਾਗਤ ਨਾਲ ਕੋਚੀਨ ਬੌਟਲਿੰਗ ਪਲਾਂਟ ਵਿਖੇ ਮਾਊਂਡਿਡ ਸਟੋਰੇਜ ਸਹੂਲਤ ਸਥਾਪਤ ਕੀਤੀ ਹੈ।
ਇਸ ਨਾਲ ਐੱਲਪੀਜੀ ਦੀ ਸਟੋਰੇਜ ਸਹੂਲਤ ਵਿੱਚ ਵਾਧਾ ਹੋਵੇਗਾ ਅਤੇ ਐੱਲਪੀਜੀ ਟੈਂਕਰਾਂ ਦੀ ਸੜਕ ਰਾਹੀਂ ਆਵਾਜਾਈ ਵਿੱਚ ਕਮੀ ਆਵੇਗੀ।
ਇਹ ਵੇਖਣਾ ਖੁਸ਼ੀ ਦੀ ਗੱਲ ਹੈ ਕਿ ਪਿਛਲੇ ਅਗਸਤ ਵਿੱਚ, ਜਦੋਂ ਕੇਰਲ ਨੂੰ ਸੈਂਕੜੇ ਸਾਲਾਂ ਦੇ ਸਭ ਤੋਂ ਵੱਡੇ ਹੜ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਬੀਪੀਸੀਐੱਲ ਦੀ ਕੋਚੀ ਰੀਫਾਈਨਰੀ ਭਾਰੀ ਮੁਸ਼ਕਲਾਂ ਦੇ ਬਾਵਜੂਦ ਵੀ ਚੱਲਦੀ ਰਹੀ।
ਮੈਂ ਸਮਝਦਾ ਹਾਂ ਕਿ ਬਹੁਤ ਸਾਰੇ ਮੁਲਾਜ਼ਮਾਂ ਨੂੰ ਪੈਟਰੋਲ, ਡੀਜ਼ਲ ਅਤੇ ਐੱਲਪੀਜੀ ਦਾ ਉਤਪਾਦਨ ਜਾਰੀ ਰੱਖਣ ਲਈ ਰੀਫਾਈਨਰੀ ਵਿੱਚ ਹੀ ਰਹਿਣਾ ਪਿਆ।
ਇਸ ਨਾਲ ਬਹੁਤ ਸਾਰੀਆਂ ਰਾਹਤ ਗੱਡੀਆਂ ਅਤੇ ਹੈਲੀਕਾਪਟਰਾਂ ਨੂੰ ਰਾਹਤ ਅਤੇ ਬਚਾਅ ਕੰਮ ਸਹੀ ਢੰਗ ਨਾਲ ਜਾਰੀ ਰੱਖਣ ਵਿੱਚ ਮਦਦ ਮਿਲੀ।
ਮੈਂ ਬੀਪੀਸੀਐੱਲ ਕੋਚੀ ਰੀਫਾਈਨਰੀ ਨੂੰ ਤਾਕੀਦ ਕਰਦਾ ਹਾਂ ਕਿ ਸਖਤ ਮਿਹਨਤ, ਸਮਾਜਕ ਜਵਾਬਦੇਹੀ ਅਤੇ ਖੋਜ ਦੀ ਇਸ ਭਾਵਨਾ ਨੂੰ ਵਿਕਾਸ ਦੇ ਅਗਲੇ ਪੜਾਅ ਵਿੱਚ ਵੀ ਜਾਰੀ ਰੱਖਣ। ਰਾਸ਼ਟਰ ਨਿਰਮਾਣ ਵਿੱਚ ਕੋਚੀ ਰੀਫਾਈਨਰੀ ਦੀ ਇਸ ਭੂਮਿਕਾ ਉੱਤੇ ਸਾਨੂੰ ਮਾਣ ਹੈ।
ਪਰ ਹੁਣ ਸਾਡੀਆਂ ਉਮੀਦਾਂ ਹੋਰ ਵੱਡੀਆਂ ਹਨ। ਮੈਂ ਚਾਹੁੰਦਾ ਹਾਂ ਕਿ ਕੋਚੀ ਰੀਫਾਈਨਰੀ ਦੱਖਣੀ ਭਾਰਤ ਵਿੱਚ ਪੈਟਰੋ ਕੈਮੀਕਲ ਕ੍ਰਾਂਤੀ ਦੀ ਅਗਵਾਈ ਕਰੇ ਅਤੇ ਨਵੇਂ ਭਾਰਤ ਦੀਆਂ ਵੱਧ ਰਹੀਆਂ ਲੋੜਾਂ ਦੀ ਹਮਾਇਤ ਕਰੇ।
ਜੈ ਹਿੰਦ।
AKT/AK
Today, various projects were initiated at the Kochi Refinery.
— Narendra Modi (@narendramodi) January 27, 2019
These will go a long way in strengthening the petroleum and energy sector in India. pic.twitter.com/rQAcYl7usH
Our endeavour is to make India a hub for the petrochemicals sector.
— Narendra Modi (@narendramodi) January 27, 2019
‘Make in India’ offers many opportunities in this regard. pic.twitter.com/da6tsXU2wD