Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਮਾਰਕਾਂਦੇ ਮਾਧਿਅਮ ਨਾਲ ਰਾਸ਼ਟਰੀ ਗੌਰਵ ਨੂੰ ਜਿਹਨ ਵਿੱਚ ਉਤਾਰਨਾ


 

‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੇ ਲਾਂਚ ਦੌਰਾਨ 31 ਅਕਤੂਬਰ, 2016 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਸੀ – ‘ਸਰਦਾਲ ਪਟੇਲ ਨੇ ਹਮੇਂ ਏਕ ਭਾਰਤ ਦੀਆ’ ਹੁਣ 125 ਕਰੋੜ ਭਾਰਤੀਆਂ ਦਾ ਸਮੂਹਿਕ ਅਹਿਮ ਫਰਜ਼ ਇਸ ਨੂੰ ‘ਸ਼੍ਰੇਸ਼ਠ ਭਾਰਤ’ ਬਣਾਉਣਾ ਹੈ। ਇਹ ਅਜਿਹਾ ਵਿਚਾਰ ਹੈ ਜਿਸ ਦੇ ਬਾਰੇ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਦੱਸਿਆ ਸੀ।

ਸ਼੍ਰੀ ਨਰੇਂਦਰ ਮੋਦੀ ਰਾਸ਼ਟਰ ਦੇ ਉਨ੍ਹਾਂ ਵੀਰ ਨਾਇਕਾਂ ਨੂੰ ਸਨਮਾਨਿਤ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ, ਜਿਨ੍ਹਾਂ ਨੇ ਸਾਡੇ ਪਿਆਰੇ ਰਾਸ਼ਟਰ ਦੀ ਏਕਤਾ, ਸੁਰੱਖਿਆ, ਪ੍ਰਭੂਸੱਤਾ ਅਤੇ ਵਿਕਾਸ ਲਈ ਬਹੁਤ ਕੁਝਤਿਆਗਿਆ ਹੈ। ਸ਼੍ਰੀ ਮੋਦੀ ਸਾਡੇ ਇਤਿਹਾਸ ਅਤੇ ਵਿਰਾਸਤ ਨੂੰ ਰਾਸ਼ਟਰੀ ਗੌਰਵ ਅਤੇ ਚੇਤਨਾ ਦਾ ਹਿੱਸਾ ਬਣਾਉਣਾ ਚਾਹੁੰਦੇ ਹਨ।

ਡਾਂਡੀ ਸਥਿਤ ਰਾਸ਼ਟਰੀ ਨਮਕ ਸੱਤਿਆਗ੍ਰਹਿ ਸਮਾਰਕ ਇਸ ਦਾ ਇੱਕ ਉਦਾਹਰਣ ਹੈ। ਇਹ ਮਹਾਤਮਾ ਗਾਂਧੀ ਦੀ ਅਗਵਾਈ ਵਿੱਚ ਉਨ੍ਹਾਂ ਦੇ 80 ਸਾਥੀ ਸੱਤਿਆਗ੍ਰਹੀਆਂ ਵੱਲੋਂ 1930 ਦੀ ਡਾਂਡੀ ਯਾਤਰਾ ਨਾਲ ਜੁੜੇ ਉਤਸ਼ਾਹ ਅਤੇ ਊਰਜਾ ਦਾ ਸਨਮਾਨ ਕਰਦਾ ਹੈ।

ਸਰਦਾਰ ਵੱਲਭਭਾਈ ਪਟੇਲ ਦਾ 182 ਮੀਟਰ ਉੱਚਾ ਸਟੇਚੂ ਆਵ੍ ਯੂਨਿਟੀ ਇਸ ਦਾ ਸਭ ਤੋਂ ਸਸ਼ਕਤ ਉਦਾਹਰਣ ਹੈ। ਅੱਜ ਇਹ ਵਿਸ਼ਵ  ਦੀ ਸਭ ਤੋਂ ਉੱਚੀ ਪ੍ਰਤਿਮਾ ਹੈ। ਸ਼੍ਰੀ ਨਰੇਂਦਰ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਪਹਿਲੀ ਵਾਰ ਇਸ ਦੀ ਕਲਪਨਾ ਕੀਤੀ ਸੀ। ਇਹ ਮੂਰਤੀ ਭਾਰਤ ਨੂੰ ਸੰਗਠਤ ਕਰਨ ਵਾਲੇ ਭਾਰਤ ਦੇ ਲੋਹਪੁਰਸ਼ ਪ੍ਰਤੀ ਨਾ ਸਿਰਫ ਸਮਰਪਣ ਹੈ ਬਲਕਿ ਸਾਰੇ ਭਾਰਤੀਆਂ ਦੇ ਲਈ ਬਹੁਤ ਮਾਣ ਵਾਲਾ ਇੱਕ ਸਮਾਰਕ ਹੈ।

ਕਈ ਦਹਾਕਿਆਂ ਤੋਂ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਪਰਿਵਾਰਕ ਮੈਂਬਰ ਇਸ ਗੱਲ ਦੀ ਮੰਗ ਕਰਦੇ ਸਨ ਕਿ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਘਟਨਾਵਾਂ ਨਾਲ ਸਬੰਧਤ ਫਾਈਲਾਂ ਨੂੰ ਜਨਤਕ ਕੀਤਾ ਜਾਵੇ। ਪਿਛਲੀਆਂ ਸਰਕਾਰਾਂ ਨੇ ਇਸ ਦੇ ਬਾਰੇ ਠੋਸ ਨਿਰਣਾ ਲੈਣ ਤੋਂ ਇਨਕਾਰ ਕੀਤਾ ਸੀ। ਅਕਤੂਬਰ 2015 ਤੱਕ ਦਾ ਸਮਾਂ ਲੱਗ ਗਿਆ, ਜਦੋਂ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਆਵਾਸ ’ਤੇ ਨੇਤਾ ਜੀ ਦੇ  ਵਿਸਥਾਰਿਤ ਪਰਿਵਾਰ ਦੀ ਮੇਜ਼ਬਾਨੀ ਕੀਤੀ। ਇਹ ਦੱਸਦਿਆਂ ਕਿ ਇਤਿਹਾਸ ਨੂੰ ਅਣਦੇਖਿਆ ਕਰਨ ਦਾ ਕੋਈ ਕਾਰਨ ਉਨ੍ਹਾਂ ਦੀ ਨਜ਼ਰ ਵਿੱਚ ਨਹੀਂ ਹੈ, ਉਨ੍ਹਾਂ ਨੇ ਕਿਹਾ ਕਿ ਜੋ ਇਤਿਹਾਸ ਨੂੰ ਭੁੱਲ ਜਾਂਦੇ ਹਨ, ਉਹ ਇਸ ਨੂੰ ਸਿਰਜਣ ਦੀ ਸ਼ਕਤੀ ਵੀ ਗੁਆ ਦਿੰਦੇ ਹਨ। ਉਨ੍ਹਾਂ ਫਾਈਲਾਂ ਨੂੰ ਜਨਤਕ ਕੀਤਾ ਗਿਆ ਅਤੇ ਡਿਜੀਟਲ ਪਲੇਟਫਾਰਮ ’ਤੇ ਉਪਲੱਬਧ ਕਰਵਾਇਆ ਗਿਆ।

1940 ਦੇ ਦਹਾਕੇ ਦੇ ਵਿਚਕਾਰ, ਲਾਲ ਕਿਲ੍ਹੇ ਵਿੱਚ ਆਈਐੱਨਏ ਦੇ ਮੁਕੱਦਮੇ ਨੇ ਰਾਸ਼ਟਰ ਨੂੰ ਹਿਲਾ ਦਿੱਤਾ ਸੀ। ਹਾਲਾਂਕਿ, ਕਈ ਦਹਾਕਿਆਂ ਦੇ ਲਈ, ਜਿਸ ਮੁਕੱਦਮੇ ਦੀ ਸੁਣਵਾਈ ਕੀਤੀ ਗਈ ਸੀ, ਲਾਲ ਕਿਲ੍ਹਾਕੰਪਲੈਕਸਦੇ ਅੰਦਰ ਉਨ੍ਹਾਂ ਨੂੰ ਭੁਲਾ ਦਿੱਤਾ ਗਿਆ। ਇਸ ਵਰ੍ਹੇ ਸੁਭਾਸ਼ ਚੰਦਰ ਬੋਸ ਦੀ ਜਯੰਤੀ ’ਤੇ ਪ੍ਰਧਾਨ ਮੰਤਰੀ ਨੇ ਉਸੇ ਭਵਨ ਵਿੱਚ ਇੱਕ ਮਿਊਜ਼ੀਅਮ ਦਾ ਉਦਘਾਟਨ ਕੀਤਾ ਅਤੇ ਉਸ ਨੂੰ ਨੇਤਾਜੀ ਅਤੇ ਇੰਡੀਅਨ ਨੈਸ਼ਨਲ ਆਰਮੀ ਪ੍ਰਤੀ ਸਮਰਪਿਤ ਕੀਤਾ। ਇਸ ਮਿਊਜ਼ੀਅਮ ਦੇ ਚਾਰ ਹਿੱਸੇ ਹਨ, ਜਿਸ ਨੂੰ ਸਮੂਹਿਕ ਰੂਪ ਨਾਲ ‘ਕ੍ਰਾਂਤੀ ਮੰਦਰ’ ਵਜੋਂ ਜਾਣਿਆ ਜਾਂਦਾ ਹੈ। 1857 ਦੀ ਸੁਤੰਤਰਾ ਦੀ ਲੜਾਈ ਅਤੇ ਜੱਲ੍ਹਿਆਂਵਾਲਾ ਬਾਗ ਕਤਲੇਆਮ ਨੂੰ ਸਮਰਪਿਤ ਮਿਊਜ਼ੀਅਮ ਵੀ ਇਸ ਕੰਪਲੈਕਸ ਦਾ ਹਿੱਸਾ ਹੈ।

ਆਪਦਾ ਰਾਹਤ ਵਿੱਚ ਲੱਗੇ ਪੁਲਿਸਕਰਮੀਚਾਰੀਆਂ ਦੇ ਸਨਮਾਨ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਨਾਮ ’ਤੇ ਇੱਕ ਪੁਰਸਕਾਰ ਦਾ ਐਲਾਨ ਕੀਤਾ।

ਪਿਛਲੇ ਚਾਰ ਵਰ੍ਹਿਆਂ ਦੌਰਾਨ ਸਾਡੇ ਇਤਿਹਾਸ ਦੇ ਕਈ ਮਹਾਨ ਨੇਤਾਵਾਂ ਦੇ ਯੋਗਦਾਨ ਨੂੰ ਯਾਦ ਕਰਨ ਦੇ ਲਈ ਸਮਾਰਕ ਬਣਾਏ ਗਏ ਹਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਇੱਕ ਮੁੱਖ ਵਿਚਾਰ ਹੈ – ਪੰਚ ਤੀਰਥ ਭਾਵ ਬਾਬਾ ਸਾਹਿਬ ਭੀਮਰਾਵ ਅੰਬੇਡਕਰ ਨੂੰ ਸਮਰਪਿਤ ਪੰਜ ਸਮਾਰਕ। ਇਸ ਵਿੱਚ ਸ਼ਾਮਲ ਹਨ – ਜਨਮ ਸਥਾਨ ਮਹੂ, ਲੰਡਨ ਦਾ ਸਥਾਨ ਜਿੱਥੇ ਉਹ ਇੰਗਲੈਂਡ ਵਿੱਚ ਪੜ੍ਹਾਈ ਦੌਰਾਨ ਰਹਿੰਦੇ ਸਨ, ਨਾਗਪੁਰ ਵਿੱਚ ਦੀਕਸ਼ਾ ਭੂਮੀ, ਦਿੱਲੀ ਵਿੱਚ ਮਹਾਪਰਿਨਿਰਵਾਣ ਸਥਲ ਅਤੇ ਮੁੰਬਈ ਵਿੱਚ ਚੈਤਯ ਭੂਮੀ।

ਜਦੋਂ ਪ੍ਰਧਾਨ ਮੰਤਰੀ ਗੁਜਰਾਤ ਦੇ ਮੁੱਖ ਮੰਤਰੀ ਸਨ, ਉਨ੍ਹਾਂ ਨੇ ਸ਼੍ਰੀ ਸ਼ਯਾਮ ਜੀ ਕ੍ਰਿਸ਼ਣ ਵਰਮਾ ਨੂੰ ਸਮਰਪਿਤ ਇੱਕ ਸਮਾਰਕ ਦਾ ਉਦਘਾਟਨ ਕੀਤਾ ਸੀ।

ਉਨ੍ਹਾਂ ਨੇ ਹਰਿਆਣਾ ਵਿੱਚ ਮਹਾਨ ਸਮਾਜ ਸੁਧਾਰਕ ਸਰ ਛੋਟੂਰਾਮ ਦੀ ਮੂਰਤੀ ਦਾ ਉਦਘਾਟਨ ਕੀਤਾ

ਉਨ੍ਹਾਂ ਨੇ ਅਰਬ ਸਾਗਰ ਵਿੱਚ ਮੁੰਬਈ ਦੇ ਸਮੁੰਦਰੀ ਤਟ ’ਤੇ ਸ਼ਿਵਾਜੀ ਸਮਾਰਕ ਦੇ ਲਈ ਨੀਂਹ ਪੱਥਰ ਰੱਖਿਆ ਹੈ।

ਦਿੱਲੀ ਵਿੱਚ, ਪ੍ਰਧਾਨ ਮੰਤਰੀ ਨੇ ਰਾਸ਼ਟਰੀ ਵਿਗਿਆਨ ਕੇਂਦਰ ਵਿੱਚ ਸਰਦਾਰ ਪਟੇਲ ਗੈਲਰੀ ਦਾ ਉਦਘਾਟਨ ਕੀਤਾ ਹੈ।

ਹਾਲ ਹੀ ਵਿੱਚ ਉਨ੍ਹਾਂ ਨੇ ਰਾਸ਼ਟਰ ਦੀ ਸੇਵਾ ਲਈ ਆਪਣਾ ਜੀਵਨ ਬਲਿਦਾਨ ਕਰਨ ਵਾਲੇ 33,000 ਤੋਂ ਵੀ ਜ਼ਿਆਦਾ ਪੁਲਿਸਕਰਮੀਚਾਰੀਆਂ ਦੇ ਸਾਹਸ ਅਤੇ ਤਿਆਗ ਨੂੰ ਸਲਾਮ ਕਰਨ ਲਈ ਰਾਸ਼ਟਰੀ ਪੁਲਿਸ ਸਮਾਰਕ ਰਾਸ਼ਟਰ ਨੂੰ ਸਮਰਪਿਤ ਕੀਤਾ।

ਕੁਝ ਹਫ਼ਤਿਆਂ ਦੇ ਅੰਦਰ, ਅਜ਼ਾਦੀ ਦੇ ਬਾਅਦ ਦੇ ਯੁੱਧਾਂ ਅਤੇ ਕਾਰਵਾਈਆਂ ਵਿੱਚ ਆਪਣਾ ਜੀਵਨ ਬਲੀਦਾਨ ਕਰਨ ਵਾਲੇ ਸਿਪਾਹੀਆਂ ਦੀ ਯਾਦ ਵਿੱਚ ਇੱਕ ਰਾਸ਼ਟਰੀ ਯੁੱਧ ਸਮਾਰਕ ਦਾ ਵੀ ਉਦਘਾਟਨ ਅਤੇ ਲੋਕਅਰਪਣ ਕੀਤਾ ਜਾਵੇਗਾ।

ਇਹ ਸਮਾਰਕ ਸਾਨੂੰ ਉਹ ਬਲੀਦਾਨ ਯਾਦ ਕਰਵਾਉਂਦੇ ਹਨ, ਜਿਨ੍ਹਾਂ ਦਾ ਯੋਗਦਾਨ ਹੁਣ ਸਾਨੂੰ ਬਿਹਤਰ ਜੀਵਨ ਜਿਉਣ ਵਿੱਚ ਸਮਰੱਥ ਬਣਾਉਂਦਾ ਹੈ। ਇਹ ਸਮਾਰਕ ਵਰਤਮਾਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਪ੍ਰੇਰਣਾ ਸ੍ਰੋਤ ਹਨ।

ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਬਣੇ ਇਹ ਸਮਾਰਕ ਰਾਸ਼ਟਰਵਾਦ ਦੇ ਪ੍ਰਤੀਕ ਹਨ, ਇਹ ਏਕਤਾ ਅਤੇ ਗੌਰਵ ਦੀ ਉਸ ਭਾਵਨਾ ਨੂੰ ਜਿਹਨ ਵਿੱਚ ਉਤਾਰ ਦੇ ਹਨ, ਜਿਸ ਨੂੰਪੋਸ਼ਿਤ ਕਰਨ ਦੀ ਜ਼ਰੂਰਤ ਹੈ।

*********

ਏਕੇਟੀ/ਵੀਜੇ/ਐੱਸਬੀਪੀ