Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਸੁਵਿਧਾ ਦੇ ਸੰਪੂਰਨ ਆਕਾਰ ਦੇ ਅੰਦਰ ਪਰਿਚਾਲਿਤ 400 ਮਿਲੀਅਨ ਡਾਲਰ ਤੱਕ ਦੀ ਰਕਮ ਦੇ ‘ਸਟੈਂਡਬਾਇ ਸਵੈਪ’ ਨੂੰ ਨਿਗਮਿਤ ਕਰਨ ਲਈ‘ਸਾਰਕ ਦੇ ਮੈਂਬਰ ਦੇਸ਼ਾਂ ਲਈ ਕਰੰਸੀ ਸਵੈਪ ‘ਤੇ ਫਰੇਮਵਰਕ’ ਵਿੱਚ ਸੰਸ਼ੋਧਨ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਜਾਚਕ ਸਾਰਕ ਮੈਂਬਰ ਦੇਸ਼ਾਂ ਦੀਆਂ ਸਥਿਤੀਆਂ ਅਤੇ ਭਾਰਤ ਦੀਆਂ ਘਰੇਲੂ ਜ਼ਰੂਰਤਾਂ ’ਤੇ ਉਚਿਤ ਰੂਪ ਨਾਲ ਧਿਆਨ ਦੇਣ ਦੇ ਬਾਅਦ ਦੋ ਬਿਲੀਅਨ ਡਾਲਰ ਦੀ ਸੁਵਿਧਾ ਦੇ ਸਮੁੱਚੇ ਅਕਾਰ ਦੇ ਅੰਦਰ ਪਰਿਚਾਲਤ 400 ਮਿਲੀਅਨ ਡਾਲਰ ਤੱਕ ਦੀ ਰਕਮ ਦੇ ‘ਸਟੈਂਡਬਾਇ ਸਵੈਪ’ ਨੂੰ ਨਿਗਮਿਤ ਕਰਨ ਅਤੇ ਕਰੰਸੀ ਸਵੈਪ ਦੀ ਅਵਧੀ, ਰੋਲ ਓਵਰ ਆਦਿ ਜਿਹੇ ਉਸਦੇ ਪਰਿਚਾਲਨ ਦੇ ਤੌਰ-ਤਰੀਕਿਆਂ ਦੇ ਸੰਬੰਧ ਵਿੱਚ ਲਚੀਲਾਪਣ ਲਿਆਉਣ ਲਈ‘ਸਾਰਕ ਦੇ ਮੈਂਬਰ ਦੇਸ਼ਾਂ ਲਈ ਕਰੰਸੀ ਸਵੈਪ ‘ਤੇ ਫਰੇਮਵਰਕ’ ਵਿੱਚ ਸੰਸ਼ੋਧਨ ਨੂੰ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ।
ਪ੍ਰਮੁੱਖ ਵਿਸ਼ੇਸ਼ਤਾਵਾਂ :

ਗਲੋਬਲ ਅਰਥਵਿਵਸਥਾ ਵਿੱਚ ਬਹੁਤ ਜ਼ਿਆਦਾ ਵਿਤੀ ਜੋਖਮ ਅਤੇ ਅਸਥਿਰਤਾ ਦੇ ਕਾਰਨ ਸਾਰਕ ਮੈਂਬਰ ਦੇਸ਼ਾਂ ਦੀਆਂ ਫਰੇਮਵਰਕਜ਼ਰੂਰਤਾਂਪੂਰਵ ਸਹਿਮਤੀਆਂ ਤੋਂ ਅਧਿਕ ਹੋ ਸਕਦੀਆਂ ਹਨ।ਪ੍ਰਵਾਨਤਸਾਰਕ ਫਰੇਮਵਰਕ ਦੇ ਅਧੀਨ ‘ਸਟੈਂਡਬਾਇ ਸਵੈਪ’ ਨੂੰ ਨਿਗਮਿਤ ਕਰਨ ਨਾਲ ਫਰੇਮਵਰਕ ਨੂੰ ਜ਼ਰੂਰੀ ਲਚੀਲਾਪਣ ਮਿਲੇਗਾ ਅਤੇ ਭਾਰਤ ਸਾਰਕ ਸਵੈਪ ਫਰੇਮਵਰਕ ਦੇ ਅੰਤਰਗਤ ਨਿਰਧਾਰਿਤ ਮੌਜੂਦਾ ਸੀਮਾ ਤੋਂ ਅਧਿਕ ਰਕਮ ਸਵੈਪ ਕਰਨ ਸੰਬੰਧੀ ਸਾਰਕ ਮੈਂਬਰ ਦੇਸ਼ਾਂ ਤੋਂ ਪ੍ਰਾਪਤ ਜਾਚਨਾਨੂੰ ਤਤਕਾਲ ਪੂਰਾ ਕਰਨ ਦੇ ਸਮਰੱਥ ਹੋ ਸਕੇਗਾ।

***

ਏਕੇਟੀ/ਐੱਸਐੱਚ