Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਕੱਲ੍ਹ ਸੂਰਤ ਸਥਿਤ ਹਜ਼ੀਰਾ ਜਾਣਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਕੱਲ੍ਹ 19 ਜਨਵਰੀ, 2019 ਨੂੰ ਸੂਰਤ ਸਥਿਤ ਹਜ਼ੀਰਾ ਜਾਣਗੇ।

ਪ੍ਰਧਾਨ ਮੰਤਰੀ ਹਜ਼ੀਰਾ ਵਿੱਚ ਐੱਲਐਂਡਟੀ ਆਰਮਰਡ ਸਿਸਟਮ ਕੰਪਲੈਕਸ ਦਾ ਅਵਲੋਕਨ ਕਰਨਗੇ ਅਤੇ ਇਸ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਲਈ ਇੱਕ ਤਖ਼ਤੀ ਤੋਂ ਪਰਦਾ ਵੀ ਹਟਾਉਣਗੇ। ਪ੍ਰਧਾਨ ਮੰਤਰੀ ਨਵਸਾਰੀ ਵਿੱਚ ਨਿਰਾਲੀ ਕੈਂਸਰ ਹਸਪਤਾਲ ਦਾ ਨੀਂਹ ਪੱਥਰ ਵੀ ਰੱਖਣਗੇ। ਅਤਿ ਆਧੁਨਿਕ ਨਿਰਾਲੀ ਕੈਂਸਲ ਹਸਪਤਾਲ ਨਵਸਾਰੀ ਦਾ ਪਹਿਲਾ ਵਿਸਤ੍ਰਿਤ ਕੈਂਸਰ ਹਸਪਤਾਲ ਹੋਵੇਗਾ। ਇਸ ਹਸਪਤਾਲ ਨਾਲ ਦੱਖਣੀ ਗੁਜਰਾਤ ਅਤੇ ਗੁਆਂਢੀ ਰਾਜਾਂ ਦੇ ਕੈਂਸਰ ਮਰੀਜ਼ਾਂ ਨੂੰ ਇਲਾਜ ਦੀ ਸੁਵਿਧਾ ਹੋਵੇਗੀ।

ਪ੍ਰਧਾਨ ਮੰਤਰੀ ਤਿੰਨ ਦਿਨਾ ਦੀ ਗੁਜਰਾਤ ਯਾਤਰਾ ‘ਤੇ ਹਨ। ਕੱਲ੍ਹ, ਉਨ੍ਹਾਂ ਦੀ ਯਾਤਰਾ ਦਾ ਆਖਰੀ ਦਿਨ ਹੋਵੇਗਾ।

ਆਪਣੀ ਯਾਤਰਾ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗਾਂਧੀਨਗਰ ਵਿੱਚ ਵਾਈਬ੍ਰੈਂਟ ਗੁਜਰਾਤ ਗਲੋਬਲ ਟਰੇਡ ਸ਼ੋਅ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਸਰਦਾਰ ਵੱਲਭ ਭਾਈ ਪਟੇਲ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼ ਐਂਡ ਰਿਸਰਚ, ਅਹਿਮਦਾਬਾਦ ਅਤੇ ਅਹਿਮਦਾਬਾਦ ਸ਼ਾਪਿੰਗ ਫੈਸਟੀਵਲ ਦਾ ਵੀ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਅੱਜ 9ਵੇਂ ਵਾਈਬ੍ਰੈਂਟ ਗੁਜਰਾਤ ਸਮਿਟ (ਸਿਖ਼ਰ ਸੰਮੇਲਨ), 2019 ਦਾ ਉਦਘਾਟਨ ਕੀਤਾ।

***

ਏਕੇਟੀ/ਕੇਪੀ/ਐੱਸਬੀਪੀ