Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਐੱਨ-ਐੱਚ 66 ਉੱਤੇ ਕੋਲਮ ਬਾਈਪਾਸ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਐੱਨ-ਐੱਚ 66 ਉੱਤੇ ਕੋਲਮ ਬਾਈਪਾਸ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਐੱਨ-ਐੱਚ 66 ਉੱਤੇ ਕੋਲਮ ਬਾਈਪਾਸ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਐੱਨ-ਐੱਚ 66 ਉੱਤੇ ਕੋਲਮ ਬਾਈਪਾਸ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


 

ਕੇਰਲ ਦੇ ਭੈਣੋਂ ਅਤੇ ਭਰਾਵੋ,

 

ਮੈਨੂੰ ਰੱਬ ਦੇ ਆਪਣੇ ਦੇਸ਼ ਵਿੱਚ ਆਉਣ ਉੱਤੇ ਮਾਣ ਮਹਿਸੂਸ ਹੋ ਰਿਹਾ ਹੈ ਕੋਲਮ ਵਿੱਚ , ਅਸ਼ਟਾਮੁਦੀਲੇਕ ਦੇ ਕੰਢੇ ਉੱਤੇ , ਮੈਨੂੰ ਪਿਛਲੇ ਸਾਲ ਆਏ ਹੜਾਂ ਤੋਂ ਕਾਫੀ ਰਾਹਤ ਮਹਿਸੂਸ ਹੋ ਰਹੀ ਹੈ, ਪਰ ਸਾਨੂੰ ਕੇਰਲ ਦੀ ਮੁੜ ਉਸਾਰੀ ਲਈ ਮਿਲ ਕੇ ਸਖਤ ਮਿਹਨਤ ਕਰਨੀ ਪਵੇਗੀ

 

ਇਸ ਬਾਈਪਾਸ ਦੇ ਮੁਕੰਮਲ ਹੋਣ ਉੱਤੇ ਮੈਂ ਤੁਹਾਨੂੰ ਵਧਾਈ ਦਿੰਦਾ ਹਾਂ, ਇਹ ਬਾਈਪਾਸ ਲੋਕਾਂ ਦਾ ਜੀਵਨ ਅਸਾਨ ਬਣਾ ਦੇਵੇਗਾ ਮੇਰੀ ਸਰਕਾਰ ਦਾ ਵਾਅਦਾ ਲੋਕਾਂ ਦਾ ਜੀਵਨ ਅਸਾਨ ਬਣਾਉਣਾ ਹੀ ਹੈ ਅਸੀਂ ਸਬਕਾ ਸਾਥ, ਸਬਕਾ ਵਿਕਾਸ ਉੱਤੇ ਯਕੀਨ ਰੱਖਦੇ ਹਾਂ  ਇਸ ਵਾਅਦੇ ਨਾਲ ਮੇਰੀ ਸਰਕਾਰ ਨੇ ਜਨਵਰੀ 2015 ਵਿੱਚ ਇਸ ਪ੍ਰੋਜੈਕਟ ਨੂੰ ਅੰਤਮ ਪ੍ਰਵਾਨਗੀ ਦਿੱਤੀ ਸੀ ਮੈਨੂੰ ਖੁਸ਼ੀ ਹੈ ਕਿ ਸੂਬਾ ਸਰਕਾਰ ਦੇ  ਪੂਰੇ ਸਹਿਯੋਗ ਅਤੇ ਯੋਗਦਾਨ  ਨਾਲ , ਅਸੀਂ ਪ੍ਰੋਜੈਕਟ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰ  ਲਿਆ ਹੈ 2014 ਤੋਂ , ਜਦੋਂ ਮੇਰੀ ਸਰਕਾਰ ਨੇ ਸੱਤਾ ਸੰਭਾਲੀ ਸੀ, ਅਸੀਂ ਕੇਰਲ ਵਿੱਚ ਵਿਕਾਸ ਢਾਂਚੇ ਨੂੰ ਸਰਬਉੱਚ ਪਹਿਲ ਦਿੱਤੀ ਭਾਰਤਮਾਲਾ ਅਧੀਨ ਮੁੰਬਈ -ਕੰਨਿਆਕੁਮਾਰੀ ਕੌਰੀਡੋਰ ਲਈ ਇਕ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਤਿਆਰ ਹੋ ਰਹੀ ਹੈ ਅਜਿਹੇ ਕਈ ਪ੍ਰੋਜੈਕਟ, ਵਿਕਾਸ ਦੇ ਵੱਖ-ਵੱਖ ਪੜਾਅ ਉੱਤੇ ਹਨ

 

ਦੇਸ਼ ਵਿੱਚ, ਅਸੀਂ ਆਮ ਤੌਰ ‘ਤੇ ਦੇਖਦੇ ਹਾਂ ਕਿ ਕਈ ਬੁਨਿਆਦੀ ਢਾਂਚਾ ਪ੍ਰੋਜੈਕਟ ਐਲਾਨੇ ਜਾਣ ਤੋਂ ਬਾਅਦ ਵੱਖ-ਵੱਖ ਕਾਰਨਾਂ ਕਰ ਕੇ ਰੁਕੇ ਰਹਿੰਦੇ  ਹਨ ਲਾਗਤ ਵਧੇਰੇ ਹੋਣ ਅਤੇ ਸਮਾਂ ਬੀਤਣ ਕਾਰਨ ਬਹੁਤ ਸਾਰਾ ਸਰਕਾਰੀ ਪੈਸਾ ਵਿਅਰਥ ਚਲਾ ਜਾਂਦਾ ਹੈ ਅਸੀਂ ਫੈਸਲਾ ਕੀਤਾ ਹੈ ਕਿ ਸਰਕਾਰੀ ਪੈਸੇ ਦੇ ਵਿਅਰਥ ਹੋਣ ਦੇ ਸਭਿਆਚਾਰ ਨੂੰ ਜਾਰੀ ਨਹੀਂ ਰਹਿਣ ਦਿੱਤਾ ਜਾ ਸਕਦਾ ਪ੍ਰਗਤੀ ਰਾਹੀਂ ਅਸੀਂ ਪ੍ਰੋਜੈਕਟਾਂ  ਵਿੱਚ ਤੇਜ਼ੀ ਲਿਆ ਰਹੇ ਹਾਂ ਅਤੇ ਸਮੱਸਿਆਵਾਂ ਉੱਤੇ ਕਾਬੂ ਪਾ ਰਹੇ ਹਾਂ

 

ਹਰ ਮਹੀਨੇ ਦੇ ਆਖਰੀ ਬੁੱਧਵਾਰ ਨੂੰ ਮੈਂ ਭਾਰਤ ਸਰਕਾਰ ਦੇ ਸਾਰੇ ਸਕੱਤਰਾਂ ਅਤੇ ਰਾਜ ਸਰਕਾਰਾਂ ਦੇ ਮੁੱਖ ਸਕੱਤਰਾਂ ਨਾਲ ਮੀਟਿੰਗ ਕਰਦਾ ਹਾਂ ਅਤੇ ਦੇਰੀ ਵਾਲੇ ਪ੍ਰੋਜੈਕਟਾਂ  ਦਾ ਜਾਇਜ਼ਾ ਲੈਂਦਾ ਹਾਂ

 

ਮੈਨੂੰ ਇਹ ਵੇਖ ਕੇ ਹੈਰਾਨੀ ਹੋਈ ਕਿ ਕੁਝ ਪ੍ਰੋਜੈਕਟ 20 ਤੋਂ 30 ਸਾਲ ਪੁਰਾਣੇ ਹਨ ਅਤੇ ਕਾਫੀ ਲੇਟ ਹੋ ਚੁੱਕੇ ਹਨ ਆਮ ਆਦਮੀ ਨੂੰ ਅਜਿਹੇ ਪ੍ਰੋਜੈਕਟਾਂ   ਜਾਂ ਸਕੀਮ ਦੇ ਲਾਭਾਂ ਤੋਂ ਏਨੇ ਲੰਬੇ ਸਮੇਂ ਤੱਕ ਵਾਂਝੇ ਰੱਖਣਾ ਇੱਕ ਜੁਰਮ ਹੈ ਹੁਣ ਤੱਕ ਮੈਂ 250 ਤੋਂ ਵੱਧ ਪ੍ਰੋਜੈਕਟਾਂ  ,ਜਿਨ੍ਹਾਂ ਦੀ ਕੀਮਤ 12 ਲੱਖ ਕਰੋੜ ਰੁਪਏ ਹੈ, ਦਾ ਪ੍ਰਗਤੀਅਧੀਨ ਜਾਇਜ਼ਾ ਲੈ ਚੁੱਕਾ ਹਾਂ

 

ਦੋਸਤੋ, ਅਟਲ ਜੀ ਸੰਪਰਕ  ਦੀ ਸ਼ਕਤੀ ਉੱਤੇ ਵਿਸ਼ਵਾਸ ਰੱਖਦੇ ਸਨ ਅਤੇ ਅਸੀਂ ਇਸ ਵਿਚਾਰ ਨੂੰ ਅੱਗੇ ਵਧਾ ਰਹੇ ਹਾਂ ਰਾਸ਼ਟਰੀ ਰਾਜ ਮਾਰਗਾਂ ਤੋਂ ਦਿਹਾਤੀ ਸੜਕਾਂ ਤੱਕ ਹੁਣ ਉਸਾਰੀ ਦੀ ਗਤੀ ਪਿਛਲੀ ਸਰਕਾਰ ਨਾਲੋਂ ਤਕਰੀਬਨ ਦੁੱਗਣੀ ਹੋ ਚੁੱਕੀ ਹੈ

 

ਜਦੋਂ ਅਸੀਂ ਸਰਕਾਰ ਬਣਾਈ ਸੀਦਿਹਾਤੀ ਅਬਾਦੀ ਦਾ ਸਿਰਫ 56% ਹਿੱਸਾ ਹੀ ਸੜਕਾਂ ਨਾਲ ਜੁੜਿਆ ਹੋਇਆ ਸੀ ਅੱਜ 90% ਤੋਂ ਵੱਧ ਦਿਹਾਤੀ ਅਬਾਦੀਆਂ ਸੜਕ ਨਾਲ ਜੁੜੀਆਂ ਹੋਈਆਂ ਹਨ ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਜਲਦੀ ਹੀ 100% ਦਾ ਟੀਚਾ ਪੂਰਾ ਕਰ ਲਵਾਂਗੇ

 

ਸੜਕ ਖੇਤਰ ਵਾਂਗ ਹੀ ਮੇਰੀ ਸਰਕਾਰ ਨੇ ਰੇਲਵੇ, ਜਲ ਮਾਰਗ ਅਤੇ ਹਵਾਈ ਮਾਰਗ ਨੂੰ ਪਹਿਲ ਦਿੱਤੀ ਹੈ ਵਾਰਾਣਸੀ ਤੋਂ ਹਲਦੀਆ ਤੱਕ ਦਾ ਰਾਸ਼ਟਰੀ ਜਲ ਮਾਰਗ ਹੁਣੇ ਜਿਹੇ ਹੀ ਚਾਲੂ ਹੋਇਆ ਹੈ ਇਹ ਆਵਾਜਾਈ ਦਾ ਇੱਕ ਸਵੱਛ ਢੰਗ ਯਕੀਨੀ ਬਣਾਵੇਗਾ ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਵਾਤਾਵਰਣ ਦੀ ਰਾਖੀ ਕਰੇਗਾ ਖੇਤਰੀ ਹਵਾਈ ਸੰਪਰਕ ਪਿਛਲੇ ਚਾਰ ਸਾਲਾਂ ਵਿੱਚ ਕਾਫੀ ਸੁਲਝਿਆ ਹੈ ਬਿਜਲੀਕਰਨ ਦੇ ਕੰਮ ਨੂੰ ਦੁੱਗਣਾ ਕਰਨ ਅਤੇ ਨਵੇਂ ਰੇਲ ਮਾਰਗ ਵਿਛਾਉਣ ਦੇ ਕੰਮ ਵਿੱਚ ਵੱਡਾ ਸੁਧਾਰ ਆਇਆ ਹੈ ਇਸ ਸਭ ਨਾਲ ਨੌਕਰੀਆਂ ਸਿਰਜਣ ਵਿੱਚ ਵੀ ਤੇਜ਼ੀ ਆਈ ਹੈ

 

ਜਦੋਂ ਅਸੀਂ ਸੜਕਾਂ ਅਤੇ ਪੁਲ ਬਣਾਉਂਦੇ ਹਾਂ, ਅਸੀਂ ਸਿਰਫ ਨਗਰਾਂ ਅਤੇ ਪਿੰਡਾਂ ਨੂੰ ਹੀ ਨਹੀਂ ਜੋੜਦੇ ਅਸੀਂ ਖਾਹਿਸ਼ਾਂ ਨੂੰ ਪ੍ਰਾਪਤੀਆਂ, ਆਸ਼ਾਵਾਦ ਨੂੰ ਮੌਕਿਆਂ ਅਤੇ ਉਮੀਦ ਨੂੰ ਖੁਸ਼ੀ ਨਾਲ ਜੋੜਦੇ ਹਾਂ

 

ਮੇਰਾ ਵਾਅਦਾ ਦੇਸ਼ ਦੇ ਹਰ ਨਾਗਰਿਕ ਦਾ ਵਿਕਾਸ ਹੈ ਕਤਾਰ ਵਿੱਚ ਖੜ੍ਹਾ ਆਖਰੀ ਵਿਅਕਤੀ ਹੀ ਮੇਰੀ ਪਹਿਲ ਹੈ ਮੇਰੀ ਸਰਕਾਰ ਨੇ ਮੱਛੀ ਪਾਲਣ ਖੇਤਰ ਲਈ 7500 ਕਰੋੜ ਰੁਪਏ ਦਾ ਨਵਾਂ ਫੰਡ ਪ੍ਰਵਾਨ ਕੀਤਾ ਹੈ

 

ਆਯੁਸ਼ਮਾਨ ਭਾਰਤ ਅਧੀਨ ਅਸੀਂ ਗ਼ਰੀਬਾਂ ਲਈ ਪ੍ਰਤੀ ਸਾਲ ਪ੍ਰਤੀ ਪਰਿਵਾਰ 5 ਲੱਖ ਰੁਪਏ ਦਾ ਨਕਦੀ ਰਹਿਤ ਸਿਹਤ ਬੀਮਾ ਪ੍ਰਦਾਨ ਕਰ ਰਹੇ ਹਾਂ ਹੁਣ ਤੱਕ 8 ਲੱਖ ਮਰੀਜ਼ ਇਸ ਸਕੀਮ ਦਾ ਲਾਭ ਉਠਾ ਚੁੱਕੇ ਹਨ ਸਰਕਾਰ ਹੁਣ ਤੱਕ ਇਸ ਯੋਜਨਾ ਅਧੀਨ 1100 ਕਰੋੜ ਰੁਪਏ ਜਾਰੀ ਕਰ ਚੁੱਕੀ ਹੈ ਮੈਂ ਕੇਰਲ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਇਸ ਸਕੀਮ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਵੇ ਤਾਂ ਕਿ ਕੇਰਲ ਦੇ ਲੋਕ ਇਸ ਦਾ ਲਾਭ ਉਠਾ ਸਕਣ

 

ਸੈਰ-ਸਪਾਟਾ ਕੇਰਲ ਦੇ ਆਰਥਕ ਵਿਕਾਸ ਦਾ ਹਾਲਮਾਰਕ ਹੈ ਅਤੇ ਨਾਲ ਹੀ ਇਹ ਰਾਜ ਦੀ ਆਰਥਕਤਾ ਲਈ  ਵੱਡਾ ਹਿੱਸਾ ਪਾਉਣ ਵਾਲਾ ਹੈ ਮੇਰੀ ਸਰਕਾਰ ਨੇ ਸੈਰ-ਸਪਾਟਾ ਖੇਤਰ ਵਿੱਚ ਕੰਮ ਕੀਤਾ ਹੈ ਜਿਸ ਦੇ ਸ਼ਾਨਦਾਰ ਨਤੀਜੇ ਆਏ ਹਨ ਭਾਰਤ 2018 ਦੀ ਵਿਸ਼ਵ ਯਾਤਰਾ ਅਤੇ ਸੈਰ-ਸਪਾਟਾ ਕੌਂਸਲ ਦੀ ਰਿਪੋਰਟ ਵਿੱਚ ਤੀਜੇ ਥਾਂ ਉੱਤੇ ਆਇਆ ਹੈ ਇਹ ਇੱਕ ਵੱਡੀ ਪ੍ਰਾਪਤੀ ਹੈ ਜਿਸ ਨਾਲ ਦੇਸ਼ ਦੇ ਸੈਰ-ਸਪਾਟਾ ਖੇਤਰ ਨੂੰ ਹੁਲਾਰਾ ਮਿਲਿਆ ਹੈ

 

ਵਿਸ਼ਵ ਆਰਥਕ ਫੋਰਮ ਦੇ ਯਾਤਰਾ ਅਤੇ ਟੂਰਿਜ਼ਮ ਕੰਪੀਟੀਟਿਵਨੈੱਸ ਇੰਡੈਕਸ ਵਿੱਚ ਭਾਰਤ 65ਵੇਂ ਸਥਾਨ ਤੋਂ 40ਵੇਂ ਸਥਾਨ ਤੇ ਪਹੁੰਚ ਗਿਆ ਹੈ

 

ਭਾਰਤ ਵਿੱਚ ਵਿਦੇਸ਼ੀ ਸੈਲਾਨੀਆਂ ਦੀ ਆਮਦ ਜੋ ਕਿ 2013 ਵਿੱਚ 70 ਲੱਖ ਸੀ, 2017 ਵਿੱਚ ਵਧ ਕੇ ਇੱਕ ਕਰੋੜ ਦੇ ਕਰੀਬ ਹੋ ਗਈ ਹੈ ਇਹ ਵਾਧਾ 42% ਹੈ ਭਾਰਤ ਵੱਲੋਂ ਸੈਰ ਸਪਾਟੇ ਤੋਂ ਜੋ ਵਿਦੇਸ਼ੀ ਕਰੰਸੀ ਦੀ ਕਮਾਈ 2013 ਵਿੱਚ 18 ਬਿਲੀਅਨ ਡਾਲਰ ਸੀ ਉਹ 2017 ਵਿੱਚ ਵਧ ਕੇ 27 ਬਿਲੀਅਨ ਡਾਲਰ ਤੇ ਪਹੁੰਚ ਗਈ ਹੈ ਇਹ ਤਕਰੀਬਨ 50% ਦਾ ਵਾਧਾ ਹੈ ਅਸਲ ਵਿੱਚ ਭਾਰਤ ਸੈਲਾਨੀਆਂ ਦੀ ਗਿਣਤੀ ਵਿੱਚ ਵਾਧੇ ਲਈ 2017 ਵਿੱਚ ਸਰਵਉੱਚ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਸੀ 2016 ਵਿੱਚ ਇਹ ਵਾਧਾ 14% ਸੀ ਜਦਕਿ ਇਸੇ ਸਾਲ ਵਿੱਚ ਵਿਸ਼ਵ ਦਾ ਵਾਧਾ ਸਿਰਫ 7% ਸੀ

 

ਈ-ਵੀਜ਼ੇ ਦੀ ਸ਼ੁਰੂਆਤ ਭਾਰਤੀ ਸੈਰ ਸਪਾਟੇ ਲਈ ਖੇਡ ਪਰਿਵਰਤਕ (ਗੈਮ ਚੇਂਜਰ) ਸਿੱਧ ਹੋਈ ਹੈ ਇਹ ਸਹੂਲਤ ਇਸ ਵੇਲੇ ਵਿਸ਼ਵ ਭਰ ਦੇ 166 ਦੇਸ਼ਾਂ ਨੂੰ ਹਾਸਲ ਹੈ

 

ਮੇਰੀ ਸਰਕਾਰ ਨੇ ਸੈਰ-ਸਪਾਟੇ, ਵਿਰਾਸਤ ਅਤੇ ਧਾਰਮਕ ਸਥਾਨਾਂ ਤੱਕ ਪਹੁੰਚ ਲਈ ਬੁਨਿਆਦੀ ਢਾਂਚਾ ਕਾਇਮ ਕਰਨ ਦੇ ਦੋ ਪ੍ਰਮੁੱਖ ਪ੍ਰੋਗਰਾਮ ਸ਼ੁਰੂ ਕੀਤੇ ਹਨ ਇਹ ਹਨ – ਸਵਦੇਸ਼ ਦਰਸ਼ਨ : ਥੀਮ ਅਧਾਰਤ ਸੈਰ-ਸਪਾਟਾ ਸਰਕਟਾਂ ਦਾ ਸੰਗਠਿਤ ਵਿਕਾਸ ਅਤੇ ਪ੍ਰਸਾਦ

 

ਕੇਰਲ ਦੀ ਸੈਰ ਸਪਾਟਾ ਸਮਰੱਥਾ ਨੂੰ ਪ੍ਰਵਾਨ ਕਰਦਿਆਂ ਅਸੀਂ ਸਵਦੇਸ਼ ਦਰਸ਼ਨ ਅਤੇ ਪ੍ਰਸਾਦ ਸਕੀਮਾਂ ਅਧੀਨ 550 ਕਰੋੜ ਰੁਪਏ ਦੀ ਰਕਮ ਨਾਲ 7 ਪ੍ਰੋਜੈਕਟ  ਪ੍ਰਵਾਨ ਕੀਤੇ ਹਨ

 

ਅੱਜ ਬਾਅਦ ਵਿੱਚ ਮੈਂ ਤਿਰੂਵਨੰਤਪੁਰਮ ਵਿਖੇ ਸ੍ਰੀ ਪਦਮਨਾਭਸੁਆਮੀ ਮੰਦਰ ਵਿਖੇ ਇੱਕ ਅਜਿਹੇ ਪ੍ਰੋਜੈਕਟ ਦਾ ਉਦਘਾਟਨ ਕਰਾਂਗਾ ਮੈਂ ਭਗਵਾਨ ਪਦਮਨਾਭਸੁਆਮੀ ਤੋਂ ਕੇਰਲ ਅਤੇ ਦੇਸ਼ ਦੇ ਹੋਰ ਹਿੱਸਿਆਂ ਦੇ ਲੋਕਾਂ ਦੀ ਭਲਾਈ ਲਈ ਅਸ਼ੀਰਵਾਦ ਲਵਾਂਗਾ

 

ਮੈਂ ਕੋਲਮ ਕੰਡਾਲਿਲਾਮਵੇਂਦਾਮੁਹਾਵਰੇ ਬਾਰੇ ਸੁਣਿਆ ਹੋਇਆ ਹੈ ਜਿਸ ਦਾ ਭਾਵ ਹੈ ਕੋਲਮ ਵਿੱਚ ਕਦੇ ਵੀ ਕੋਈ ਆਪਣੇ ਘਰ ਤੋਂ ਵਾਂਝਾ ਨਹੀਂ ਹੁੰਦਾ ਮੇਰਾ ਵੀ ਇਹੋ ਵਿਚਾਰ ਹੈ

 

ਮੈਂ ਕੋਲਮ ਅਤੇ ਕੇਰਲ ਦੇ ਲੋਕਾਂ ਦਾ ਉਨ੍ਹਾਂ ਦੇ ਪਿਆਰ ਅਤੇ ਸਦਭਾਵਨਾ ਲਈ ਧੰਨਵਾਦ ਕਰਦਾ ਹਾਂ ਮੈਂ ਵਿਕਸਿਤ ਅਤੇ ਮਜ਼ਬੂਤ ਕੇਰਲ ਲਈ ਪ੍ਰਾਰਥਨਾ ਕਰਦਾ ਹਾਂ

 

ਨੱਨੀ, ਨਮਸਕਾਰਮ

*****

 

ਏਕੇਟੀ /ਕੇਪੀ